2 Line Punjabi Status
2 Line Punjabi Shayari | 2 Line Shayari Punjabi
ਗਲਤੀਆਂ ਇਸ ਗੱਲ ਦਾ ਸਬੂਤ ਹੈ
ਕਿ ਤੁਸੀਂ ਕੋਸ਼ਿਸ਼ ਕਰ ਰਹੇ ਹੋ
ਉਹੀ ਕਰੋ ਜੋ ਦਿਲ ਕਹੇ ਉਹ ਨਹੀਂ ਜੋ ਲੋਕ ਕਹਿਣ
ਸੁਣਿਆ ਹੋਲੀ ਆ ਰਹੀ ਹੈ
ਰੰਗਾਂ ਤੋਂ ਨਾ ਡਰਿਉ ਬਲਕਿ
ਰੰਗ ਬਦਲਣ ਵਾਲਿਆਂ ਤੋਂ ਡਰਿਉ
ਮਰਨ ਤੋਂ ਬਾਅਦ ਕੀ ਹੁੰਦਾ ਹੈ
ਜਿਹੜੇ ਜਿਉਂਦੇ ਨੇ ਉਹ ਦੱਸ ਰਹੇ ਸੀ
ਲੋਕ ਦਿਲ ਤੋਂ ਉਤਰਨ ਲੱਗੇ ਨੇ
ਜਦੋਂ ਤੋਂ ਸਮਝਦਾਰੀ ਦਿਮਾਗ ਵਿੱਚ ਚੜਨ ਲੱਗੀ ਹੈ
ਰੱਬ ਹੀਰਾ ਸਭ ਨੂੰ ਬਣਾਉਂਦਾ ਹੈ
ਪਰ ਚਮਕ ਸਾਨੂੰ ਖੁਦ ਨੂੰ ਲਿਆਉਣੀ ਪੈਂਦੀ ਹੈ
ਹਮੇਸ਼ਾ ਆਪਣੇ ਅੰਦਾਜ਼ ਵਿੱਚ ਮਸਤ ਰਹੋ
ਜਰੂਰੀ ਨਹੀਂ ਕਿ ਤੁਸੀਂ ਸਭ ਨੂੰ ਪਸੰਦ ਆਵੋ
ਜਦੋਂ ਖੁਦ ਨਾਲ ਦੋਸਤੀ ਹੁੰਦੀ ਹੈ ਤਾਂ ਹੀ ਪਤਾ ਲੱਗਦਾ ਹੈ
ਕਿ ਸਾਨੂੰ ਸਾਡੇ ਤੋਂ ਬਿਹਤਰ ਕੋਈ ਨਹੀਂ ਜਾਣ ਸਕਦਾ
ਪਿਆਰ ਉਹ ਨਹੀਂ ਜੋ ਇੱਕ ਗਲਤੀ ਉੱਪਰ ਸਾਥ ਛੱਡ ਦੇਵੇ
ਪਿਆਰ ਤਾਂ ਉਹ ਹੈ ਜੋ ਸੌ ਗਲਤੀਆਂ ਨੂੰ ਸੁਧਾਰ ਕੇ ਜਿੰਦਗੀ ਭਰ ਸਾਥ ਦੇਵੇ
ਡਿਗਰੀ ਦੇ ਲਈ ਇਨੀ ਵੀ ਪੜਾਈ ਨਾ ਕਰਿਉ
ਕਿ ਜ਼ਿੰਦਗੀ ਦੀ ਕਿਤਾਬ ਨੂੰ ਹੀ ਨਾ ਸਮਝ ਪਾਵੋ
ਬਹੁਤ ਫਰਕ ਹੁੰਦਾ ਹੈ ਮਜ਼ੇ ਤੇ ਆਨੰਦ ਵਿੱਚ
ਮਜ਼ੇ ਦੇ ਲਈ ਪੈਸੇ ਦੀ ਜਰੂਰਤ ਹੁੰਦੀ ਹੈ
ਆਨੰਦ ਦੇ ਲਈ ਸਿਰਫ ਪਰਿਵਾਰ ਤੇ ਦੋਸਤਾਂ ਦੀ
ਸਭ ਕੁਝ ਰਹਿ ਜਾਂਦਾ ਹੈ ਇਥੇ ਹੀ
ਫਿਰ ਵੀ ਪਤਾ ਨਹੀਂ ਕਿਹੜੀ ਦੌੜ ਦਾ
ਹਿੱਸਾ ਬਣ ਰਹੇ ਹਾਂ ਅਸੀਂ
ਅਜੀਬ ਜਿਹਾ ਕਿੱਸਾ ਹੈ ਇਹ ਜ਼ਿੰਦਗੀ ਦਾ ਵੀ
ਪੂਰੀ ਜ਼ਿੰਦਗੀ ਜਿਉਣੀ ਪੈਂਦੀ ਹੈ ਇਕ ਦਿਨ ਮਰਨ ਦੇ ਲਈ
ਅੱਧੀ ਦੁਨੀਆ ਤਾਂ ਸਿਰਫ ਇਸ ਲਈ ਹੀ ਦੁਖੀ ਹੈ ਕਿਉਂਕਿ
ਉਹਨਾਂ ਤੋਂ ਵੱਧ ਤਰੱਕੀ ਉਹਨਾਂ ਦੇ ਗੁਆਂਢੀ ਕਰ ਰਹੇ ਹੁੰਦੇ ਨੇ
ਕਿਸੇ ਦਾ ਸਟੇਟਸ ਵੇਖ ਕੇ ਉਸਨੂੰ ਜੱਜ ਨਾ ਕਰੋ
ਕਿਉਂਕਿ ਸਟੇਟਸ ਮੂਡ ਉੱਪਰ ਨਿਰਭਰ ਕਰਦਾ ਹੈ
ਜ਼ਿੰਦਗੀ ਉੱਪਰ ਨਹੀਂ
ਅਸੀਂ ਜਿਨਾਂ ਦੇ ਝੂਠ ਦਾ ਮਾਣ ਰੱਖ ਲੈਂਦੇ ਹਾਂ
ਉਹ ਸਮਝਦੇ ਨੇ ਕਿ ਸਾਨੂੰ ਉਹ ਬੇਵਕੂਫ ਬਣਾ ਗਏ
ਬਹੁਤਾ ਸਾਫ ਦਿਲ ਵੀ ਇਸ ਦੁਨੀਆ ਵਿੱਚ ਜੀਅ ਨਹੀਂ ਪਾਉਂਦਾ
ਕਿਉਂਕਿ ਖੁਦ ਦਾ ਬੁਰਾ ਉਸ ਤੋਂ ਸਹਿ ਨਹੀਂ ਹੁੰਦਾ ਤੇ ਕਿਸੇ ਦਾ
ਬੁਰਾ ਉਹ ਕਰ ਨਹੀਂ ਸਕਦਾ
ਕੋਸ਼ਿਸ਼ ਕਰੋ ਕਿ ਦੋਗਲੇ ਲੋਕਾਂ ਨਾਲ ਗਹਿਰਾ ਸਬੰਧ ਨਾ ਬਣਾਇਆ ਜਾਵੇ
ਕਿਉਂਕਿ ਜਦੋਂ ਇਹ ਨਰਾਜ਼ ਹੁੰਦੇ ਨੇ ਤਾਂ ਸਿੱਧਾ ਇੱਜਤ ਉਪਰ ਵਾਰ ਕਰਦੇ ਨੇ
ਉਹਨਾਂ ਸਾਥੀਆਂ ਨੂੰ ਕਦੇ ਨਾ ਛੱਡਿਉ
ਜਿਹੜੇ ਭਾਵੇਂ ਹੀ ਜੇਬ ਤੋਂ ਅਮੀਰ ਨਾ ਹੋਣ
ਪਰ ਦਿਲ ਦੇ ਅਮੀਰ ਹੋਣ
ਕਾਮਯਾਬੀ ਵਿੱਚ ਮਠਿਆਈ ਮੰਗਣ ਵਾਲੇ
ਤਕਲੀਫਾਂ ਵਿੱਚ ਦਿਖਾਈ ਤੱਕ ਨਹੀਂ ਦਿੰਦੇ
ਇੱਥੇ ਦੀਆਂ ਗੱਲਾਂ ਉਥੇ ਦੱਸਣ ਵਾਲੇ
ਤੇ ਅੱਗ ਲਗਾਉਣ ਵਾਲੇ
ਅੱਜ ਕੱਲ ਜਿਆਦਾ ਖੁਸ਼ ਰਹਿੰਦੇ ਨੇ
ਸਭ ਤੋਂ ਜਿਆਦਾ ਗਰੀਬ ਇਨਸਾਨ ਤਾਂ ਉਹ ਹੁੰਦਾ ਹੈ
ਜਿਸ ਦੀਆਂ ਖੁਸ਼ੀਆਂ ਦੂਸਰਿਆਂ ਦੀ ਮਰਜ਼ੀ ਉੱਪਰ
ਨਿਰਭਰ ਹੁੰਦੀਆਂ ਨੇ
ਉਡੀਕ ਨਾ ਕਰੋ ਜੋ ਵੀ ਕਹਿਣਾ ਹੁੰਦਾ ਕਹਿ ਦਿਆ ਕਰੋ
ਕਿਉਂਕਿ ਹੋ ਸਕਦਾ ਬਾਅਦ ਵਿੱਚ ਕਹਿਣ ਦਾ
ਕੋਈ ਮਤਲਬ ਹੀ ਨਾ ਰਹੇ
ਗਲਤ ਫਹਿਮੀ ਜਿਹਦੇ ਨਾਲ ਹੋਵੇ
ਉਸੇ ਨਾਲ ਗੱਲ ਕਰਨੀ ਚਾਹੀਦੀ ਹੈ
ਆਸੇ ਪਾਸੇ ਕਰੋਗੇ ਤਾਂ ਉਹ ਹੋਰ ਵੀ ਵੱਧ ਜਾਂਦੀ ਹੈ
ਸੁਖੀ ਹੋਣ ਦੇ ਬਹੁਤ ਰੱਸਤੇ ਨੇ
ਪਰ ਹੋਰਾਂ ਤੋਂ ਜਿਆਦਾ ਸੁਖੀ ਹੋਣ ਦਾ
ਕੋਈ ਰੱਸਤਾ ਨਹੀਂ ਹੈ
ਪਤਾ ਨਹੀਂ ਕਿਉਂ ਲੋਕ ਰਿਸ਼ਤੇ ਤਾਂ ਛੱਡ ਦਿੰਦੇ ਨੇ
ਪਰ ਕਦੇ ਵੀ ਆਪਣੀ ਜਿੱਦ ਨਹੀਂ ਛੱਡਦੇ
ਪਿਆਰ ਤਾਂ ਹਮੇਸ਼ਾ ਸਾਦਾ ਹੀ ਰਿਹਾ ਹੈ
ਪਰ ਲੋਕ ਇਸਨੂੰ ਸਰੀਰ ਨਾਲ ਜੋੜ ਕੇ
ਗੁੰਝਲਦਾਰ ਬਣਾ ਦਿੰਦੇ ਨੇ
ਜਿੱਥੋ ਸਾਡਾ ਸਵਾਰਥ ਖਤਮ ਹੋ ਜਾਂਦਾ ਹੈ
ਉਥੋਂ ਹੀ ਸਾਡੀ ਇਨਸਾਨੀਅਤ ਸ਼ੁਰੂ ਹੋ ਜਾਂਦੀ ਹੈ
ਅਰਬਾਂ ਖਰਬਾਂ ਦਾ ਧਨ ਜੋੜ ਲਵੋ ਤੇ ਭਾਵੇਂ ਲੱਖਾਂ ਫਰੇਬ ਕਰ ਲਵੋ
ਸਭ ਇੱਥੇ ਹੀ ਧਰਿਆ ਰਹਿ ਜਾਣਾ ਹੈ ਕਿਉਂਕਿ ਕਫਨ ਦੇ ਜੇਬ ਨਹੀਂ ਹੁੰਦੀ
ਲੱਤਾਂ ਖਿੱਚਣ ਦੀ ਬਜਾਏ ਹੱਥ ਖਿੱਚੋ
ਕੀ ਪਤਾ ਕੋਈ ਆਪਣਾ ਉੱਪਰ ਆ ਜਾਵੇ
ਜੇਕਰ ਤੁਹਾਨੂੰ ਲੱਗਦਾ ਕਿ ਤੁਸੀਂ ਹਰ ਸਮੇਂ ਸਹੀ ਹੋ
ਤਾਂ ਤੁਸੀਂ ਜੀਵਨ ਤੋਂ ਕੁਝ ਵੀ ਨਹੀਂ ਸਿੱਖ ਰਹੇ
ਦਿਮਾਗ ਭਾਵੇਂ ਹੀ ਦਿਲ ਤੋਂ ਥੋੜੀ ਉਚਾਈ ਤੇ ਹੁੰਦਾ ਹੈ
ਪਰ ਦਿਲ ਦੇ ਜਜ਼ਬਾਤਾਂ ਨਾਲ ਬਣਨ ਵਾਲੇ ਰਿਸ਼ਤੇ ਹੀ ਸੱਚੇ ਹੁੰਦੇ ਨੇ
ਇਕ ਗੱਲ ਇਹ ਵੀ ਸੱਚ ਹੈ
ਕਿ ਧੋਖਾ ਹਮੇਸ਼ਾ ਕੋਈ ਇੱਕ ਦਿੰਦਾ ਹੈ
ਭਰੋਸਾ ਹਰ ਇੱਕ ਤੋਂ ਉੱਠ ਜਾਂਦਾ ਹੈ
ਇੱਕ ਗੱਲ ਹਮੇਸ਼ਾ ਯਾਦ ਰੱਖਿਉ
ਕਿ ਜਿਸ ਦਿਨ ਤੁਹਾਨੂੰ ਫਰਕ ਪੈਣੋ ਹੱਟ ਜਾਵੇਗਾ
ਉਸੇ ਦਿਨ ਤੋਂ ਸਭ ਨੂੰ ਫਰਕ ਪਵੇਗਾ
ਕਦੇ ਵੀ ਆਪਣੀ ਤੁਲਨਾ ਦੂਸਰਿਆਂ ਨਾਲ ਨਾ ਕਰੋ
ਕਿਉਂਕਿ ਹਰ ਫਲ ਦਾ ਸਵਾਦ ਵੱਖਰਾ ਵੱਖਰਾ ਹੁੰਦਾ ਹੈ
ਰਿਸ਼ਤਿਆਂ ਦੇ ਬਾਜ਼ਾਰ ਵਿੱਚ ਅੱਜ ਕੱਲ
ਉਹ ਲੋਕ ਹਮੇਸ਼ਾ ਇਕੱਲੇ ਪਾਏ ਜਾਂਦੇ ਨੇ
ਜਿਹੜੇ ਦਿਲ ਤੇ ਜ਼ੁਬਾਨ ਦੇ ਸੱਚੇ ਹੁੰਦੇ ਨੇ
ਜਬਰਦਸਤੀ ਕਦੇ ਵੀ ਕਿਸੇ ਦਾ ਸਾਥ ਨਾ ਮੰਗਿਉ
ਕੋਈ ਖੁਦ ਚੱਲ ਕੇ ਆਵੇ ਉਸਦੀ ਖੁਸ਼ੀ ਹੀ ਵੱਖਰੀ ਹੁੰਦੀ ਹੈ
ਪਰਿਵਾਰ ਹੀ ਇੱਕੋ ਇੱਕ ਉਹ ਜਗ੍ਹਾ ਹੈ
ਜਿੱਥੇ ਸਾਨੂੰ ਸਾਡੀਆਂ ਸਾਰੀਆਂ ਕਮੀਆਂ ਨਾਲ
ਸਾਨੂੰ ਸਵੀਕਾਰ ਕੀਤਾ ਜਾਂਦਾ ਹੈ
ਕਾਮਯਾਬ ਹੋਣ ਲਈ ਮਿਹਨਤ ਉੱਪਰ ਯਕੀਨ ਰੱਖਣਾ ਪਵੇਗਾ
ਕਿਸਮਤ ਤਾਂ ਜੂਏ ਵਿੱਚ ਅਜਮਾਈ ਜਾਂਦੀ ਹੈ
ਸਵਾਲ ਇਹ ਨਹੀਂ ਕਿ ਰਫਤਾਰ ਕਿਸ ਦੀ ਕਿੰਨੀ ਹੈ
ਸਵਾਲ ਤਾਂ ਇਹ ਹੈ ਕਿ ਸਲੀਕੇ ਨਾਲ ਕੌਣ ਚੱਲਦਾ ਹੈ
ਸਫਲ ਹੋਣ ਲਈ ਵਿਵਹਾਰ ਵਿੱਚ ਬੱਚਾ ਕੰਮ ਵਿੱਚ
ਜਵਾਨ ਤਜਰਬੇ ਵਿੱਚ ਬਿਰਧ ਹੋਣਾ ਬਹੁਤ ਜਰੂਰੀ ਹੈ
ਹੱਕ ਦੀ ਗੱਲ ਬੋਲਣ ਲਈ ਜਿਗਰਾ ਚਾਹੀਦਾ
ਤਲਵੇ ਚੱਟਣ ਲਈ ਤਾਂ ਜੀਭ ਹੀ ਕਾਫੀ ਹੁੰਦੀ ਹੈ
ਉਜਾਲੇ ਵਿੱਚ ਹਰੇਕ ਅਸਲੀਅਤ ਨਜ਼ਰ ਨਹੀਂ ਆਉਂਦੀ
ਅਸਲ ਵਿੱਚ ਹਨੇਰਾ ਹੀ ਦੱਸ ਸਕਦਾ ਹੈ ਕਿ ਸਿਤਾਰਾ ਕੌਣ ਹੈ
ਹਮੇਸ਼ਾ ਯਾਦ ਰੱਖੋ ਕਿ ਬੁਰੇ ਕੰਮ ਆਪਣੇ ਮਨ ਵਿੱਚ
ਬੋਝ ਰੱਖਣ ਦੇ ਬਰਾਬਰ ਹੁੰਦੇ ਨੇ
ਖੁਸ਼ ਰਹਿਣਾ ਹੈ ਤਾਂ ਜਿਆਦਾ ਧਿਆਨ
ਉਸ ਚੀਜ਼ ਤੇ ਦਿਉ ਜਿਹੜੀ ਤੁਹਾਡੇ ਕੋਲ ਹੈ
ਉਸ ਤੇ ਨਹੀਂ ਜਿਹੜੀ ਦੂਸਰਿਆਂ ਕੋਲ ਹੈ
ਵਰਤ ਅੰਨ ਦਾ ਹੀ ਕਿਉਂ ਲੋਭ ਲਾਲਚ
ਚੁਗਲੀ ਕਾਮ ਕ੍ਰੋਧ ਤੇ ਗੰਦੇ ਵਿਚਾਰਾਂ
ਦਾ ਵੀ ਰੱਖਣਾ ਚਾਹੀਦਾ ਹੈ
ਬਨਾਵਟੀ ਦੁਨੀਆਂ ਦੇ ਵਿੱਚ ਬਨਾਵਟੀ ਰਿਸ਼ਤਿਆਂ ਦੇ ਵਿੱਚ
ਬਨਾਵਟੀ ਜ਼ਿੰਦਗੀ ਜੀਅ ਰਹੇ ਹਾਂ ਬਸ ਇਹੀ ਅੱਜ ਦਾ ਕੌੜਾ ਸੱਚ ਹੈ
ਹੱਥ ਉਸ ਦਾ ਫੜੋ ਜਿਸ ਨੂੰ ਸੁੱਖ ਵਿੱਚ ਤੁਸੀਂ ਨਾ ਛੱਡੋ ਤੇ ਦੁੱਖ ਵਿੱਚ ਉਹ ਤੁਹਾਨੂੰ ਨਾ ਛੱਡੇ
ਆਪਣੀ ਜ਼ਿੰਦਗੀ ਦੀ ਉੱਤਰ ਪੱਤਰੀ ਦੀ ਖੁਦ ਜਾਂਚ ਕਰੋ
ਜੇਕਰ ਲੋਕ ਆਪਣੇ ਹਿਸਾਬ ਨਾਲ ਜਾਂਚ ਕਰਨਗੇ ਤਾਂ ਉਹ ਤੁਹਾਨੂੰ ਫੇਲ ਹੀ ਕਰਨਗੇ
ਕੋਈ ਹਾਲਾਤਾਂ ਨੂੰ ਨਹੀਂ ਸਮਝ ਰਿਹਾ ਤੇ ਕੋਈ ਜਜ਼ਬਾਤਾਂ ਨੂੰ ਨਹੀਂ ਸਮਝ ਰਿਹਾ ਇਹ ਤਾਂ ਬਸ ਆਪਣੀ ਆਪਣੀ ਸਮਝ ਹੁੰਦੀ ਹੈ ਕੋਈ ਕੋਰਾ ਕਾਗਜ਼ ਵੀ ਪੜ ਲੈਂਦਾ ਹੈ ਤੇ ਕੋਈ ਪੂਰੀ ਕਿਤਾਬ ਨੂੰ ਨਹੀਂ ਸਮਝਦਾ
ਬੰਦਾ ਆਪਣੀ ਸ਼ੂਗਰ ਨੂੰ ਤਾਂ ਚੈੱਕ ਕਰਾਉਂਦਾ ਰਹਿੰਦਾ ਹੈ
ਜੇ ਕਿਤੇ ਆਪਣੀ ਜੁਬਾਨ ਦੀ ਕੜਵਾਹਟ ਨੂੰ ਚੈੱਕ ਕਰਾਵੇ
ਤਾਂ ਸਾਰੀ ਸਮੱਸਿਆ ਖਤਮ ਹੋ ਜਾਵੇਗੀ
ਚੰਗੇ ਕਿਰਦਾਰ ਤੇ ਚੰਗੀ ਸੋਚ ਵਾਲੇ ਲੋਕ ਹਮੇਸ਼ਾ ਹੀ ਚੇਤੇ ਵਿੱਚ ਰਹਿੰਦੇ ਨੇ ਦਿਲਾਂ ਵਿੱਚ ਵੀ ਸ਼ਬਦਾਂ ਵਿੱਚ ਵੀ ਤੇ ਦੁਆਵਾਂ ਵਿੱਚ ਵੀ
ਪਰਵਾਹ ਨਾ ਕਰੋ ਭਾਵੇਂ ਜਮਾਨਾ ਕਿੰਨਾ ਵੀ ਵਿਰੋਧ ਵਿੱਚ ਹੋਵੇ
ਬਸ ਉਹ ਰਾਹ ਨਾ ਛੱਡੋ ਜਿਹੜਾ ਸਿੱਧਾ ਤੇ ਬਿਲਕੁਲ ਸਾਫ ਹੋਵੇ
ਉਸ ਜਗ੍ਹਾ ਕਦੇ ਨਾ ਜਾਉ ਜਿੱਥੇ ਲੋਕ ਤੁਹਾਨੂੰ ਬਰਦਾਸ਼ਤ ਕਰਦੇ ਹੋਣ ਸਗੋਂ ਉਥੇ ਜਾਉ ਜਿੱਥੇ ਲੋਕ ਤੁਹਾਡੀ ਉਡੀਕ ਕਰਦੇ ਹੋਣ ਫਿਰ ਹੀ ਜ਼ਿੰਦਗੀ ਵਿੱਚ ਹਮੇਸ਼ਾ ਖੁਸ਼ ਰਹੋਗੇ
ਹਮੇਸ਼ਾ ਆਪਣੇ ਪੈਰਾਂ ਨੂੰ ਜਮੀਨ ਉੱਪਰ ਤੇ ਆਪਣੇ ਵਿਚਾਰਾਂ ਨੂੰ ਬੁਲੰਦੀਆਂ ਦੀ ਉਚਾਈ ਉੱਪਰ ਰੱਖੋ
ਦੁਨੀਆ ਵੀ ਬੜੀ ਅਜੀਬ ਹੈ ਕੋਈ ਭਰੋਸਾ ਪਾਉਣ ਦੇ ਲਈ ਰੋ ਰਿਹਾ ਤੇ ਕੋਈ ਭਰੋਸਾ ਕਰਕੇ ਰੋ ਰਿਹਾ ਹੈ
ਪਾਣੀ ਭਾਵੇਂ ਨਦੀ ਵਿੱਚ ਹੋਵੇ ਜਾਂ ਅੱਖਾਂ ਵਿੱਚ
ਡੂੰਘਾਈ ਤੇ ਰਾਜ ਦੋਨਾਂ ਵਿੱਚ ਹੀ ਹੁੰਦੇ ਨੇ
ਇਕੱਲੇ ਰਹਿਣ ਵਿੱਚ ਹੀ ਸਕੂਨ ਹੁੰਦਾ ਹੈ
ਨਾ ਕਿਸੇ ਦਾ ਅਹਿਸਾਨ ਤੇ ਨਾ ਹੀ ਕਿਸੇ ਦਾ ਨੁਕਸਾਨ
ਅਸੀਂ ਵੀ ਬਹੁਤ ਅਜੀਬ ਹਾਂ ਅਸਲੀਅਤ ਵਿੱਚ ਘੱਟ
ਤੇ ਤਸਵੀਰਾਂ ਵਿੱਚ ਜਿਆਦਾ ਹੱਸਦੇ ਹਾਂ