Akh Punjabi Status Love Lines
Punjabi Status Love Lines and Punjabi Status
ਵੇ ਤੇਰੀ ਅੱਖ ਦੇ ਵਿੱਚ ਅੱਖ ਕੀ ਪੈ ਗਈ
ਅੱਖ ਨੇ ਆਖੇ ਲੱਗਣਾ ਈ ਛੱਡ ਦਿੱਤਾ
ਔਖੀ ਹੋ ਗਈ ਅੱਖ ਦੇ ਹੱਥੋ
ਅੱਖ ਦਾ ਤਰਲਾ ਕੱਢਣਾ ਈ ਛੱਡ ਦਿੱਤਾ
ਅੱਖੀਆਂ ਨੂੰ ਮੈਂ ਦੇਵਾ ਡਰਾਵੇ
ਅੱਖੀਆਂ ਆਖਣ ਡਰਨਾ ਈ ਨਈ
ਮੈਂ ਕਿਹਾ ਅੱਖੀਉ ਯਾਰ ਨਾ ਤੱਕਿਉ
ਅੱਖੀਆਂ ਆਖਣ ਸਰਨਾ ਈ ਨਈ
ਜਾਂ ਤਾਂ ਜੱਗ ਦੀ ਭੀੜ ਦਾ ਹਿੱਸਾ ਬਣ ਜਾਉ
ਜਾਂ ਉਸ ਭੀੜ ਲਈ ਕੋਈ ਕਿੱਸਾ ਬਣ ਜਾਉ
ਸੋਚਾਂ ਤੁਹਾਡੀਆਂ ਨੇ ਹੌਂਸਲੇ ਤੁਹਾਡੇ ਨੇ
ਜੋ ਵੀ ਕਰਨਾ ਚਾਹੋ ਹਿੱਕ ਤਾਣ ਕੇ ਕਰ ਜਾਉ
ਕੋਈ ਯਾਰ ਮੰਗੇ ਕੋਈ ਪਿਆਰ ਮੰਗੇ
ਕੋਈ ਗਿਹਣੇ ਹਾਰ ਸ਼ਿੰਗਾਰ ਮੰਗੇ
ਕੋਈ ਡੁੱਬਦੀ ਬੇੜੀ ਪਾਰ ਮੰਗੇ
ਮੰਗਣ ਵਾਲੀ ਸਾਰੀ ਦੁਨੀਆ
ਦੇਣ ਵਾਲਾ ਕੱਲਾ ਬੋਲ ਫਕੀਰਾ
ਅੱਲਾ ਹੀ ਅੱਲਾ
ਉਹਨੂੰ ਰੱਬ ਤੋ ਮੰਗ ਕੇ ਪਾਇਆ ਸੀ
ਪਹਿਲਾ ਖੁਦ ਨੂੰ ਅਸੀ ਅਜਮਾਇਆਂ ਸੀ
ਸਾਡੀ ਚਾਹਤ ਦੀ ਨਾਂ ਉਸ ਨੇ ਕਦਰ ਕੀਤੀ
ਉਹਨੂੰ ਰੱਬ ਤੋ ਵੱਧ ਕੇ ਚਾਹਿਆ ਸੀ
ਪੱਤੇ ਪੱਤੇ ਨੂੰ ਜੋੜ ਕੇ ਫੁੱਲ ਬਣਦਾ
ਬਹੁਤੇ ਫੁੱਲਾਂ ਦੇ ਮੇਲ ਨੂੰ ਹਾਰ ਕਹਿੰਦੇ ਨੇ
ਦਿਲ ਦਿਲ ਨੂੰ ਜੋੜ ਕੇ ਰੂਹ ਬਣਦੀ
ਇਹਨਾਂ ਰੂਹਾਂ ਦੇ ਮੇਲ ਨੂੰ ਪਿਆਰ ਕਹਿੰਦੇ ਨੇ
ਜਾਤ ਪਾਤ ਅਤੇ ਧਰਮਾਂ ਤੋ ਦੂਰ
ਮੈਂ ਕਾਇਨਾਤ ਦੇ ਇਸ਼ਕ ਵਿੱਚ ਚੂਰ
ਨਾ ਕੋਈ ਮਸੀਹਾ ਮੈਂ ਨਾ ਕੋਈ
ਸਖਸ਼ੀਅਤ ਮਸ਼ਹੂਰ
ਸਾਰਾ ਜੱਗ ਘੁੰਮਾ ਵਿੱਚ ਆਪਣੇ ਸਰੂਰ
ਮੇਰੀ ਕੋਈ ਖਤਾ ਤਾਂ ਸਾਬਤ ਕਰ
ਜੇ ਬੁਰਾ ਹਾਂ ਤਾਂ ਬੁਰਾ ਸਾਬਤ ਕਰ
ਤੈਨੂੰ ਚਾਹਿਆ ਹੈ ਕਿੰਨਾ ਤੂੰ ਕੀ ਜਾਣੇ
ਚੱਲ ਮੈਂ ਬੇਵਫ਼ਾ ਹੀ ਸਹੀ ਤੂੰ ਆਪਣੀ
ਵਫ਼ਾ ਤਾਂ ਸਾਬਤ ਕਰ
ਉਹੀ ਨੇ ਦਿਨ ਤੇ ਰਾਤਾਂ ਨਹੀਂ ਬਦਲੇ
ਨਾ ਤੈਨੂੰ ਬਦਲਿਆ ਕਿਸੇ ਹੋਰ ਦੇ ਬਦਲੇ
ਮੁਹੱਬਤ ਨੂੰ ਮੈਂ ਮੁਹੱਬਤ ਰੱਖਿਆ
ਮਤਲਬ ਨਹੀਂ ਕੀਤਾ ਕਿਸੇ ਮਤਲਬ ਬਦਲੇ
ਕਦੇ ਤੇਰੇ ਬਿਨਾਂ ਨਹੀਂ ਸੀ ਰਹਿ ਸਕਦੇ
ਤੇ ਨਾ ਤੈਨੂੰ ਏਹੀ ਕਹਿ ਸਕਦੇ ਕਿ ਤੂੰ ਵੀ ਕਰ
ਮੁਹੱਬਤ ਸਾਨੂੰ ਮੁਹੱਬਤ ਬਦਲੇ
ਕਿਸੇ ਦਾ ਦਰਦ ਵੀ ਉਹੀ ਸਮਝ ਸਕਦਾ ਏ
ਜਿੰਨੇ ਕਦੇ ਉਹ ਦਰਦ ਆਪ ਹੰਢਾਇਆ ਹੋਵੇ
ਬਾਕੀ ਤਾਂ ਸੱਜਣਾਂ ਮੂੰਹ ਤੇ ਦਿੰਦੇ ਨੇ ਦਿਲਾਸੇ
ਪਿੱਠ ਪਿੱਛੇ ਕਰਦੇ ਨੇ ਉਹੀ ਗੱਲਾਂ ਹੱਸ ਕੇ
ਟੈਨਸ਼ਨਾਂ ਤਾਂ ਸਾਰੀ ਉਮਰ ਨਹੀਂ ਮੁੱਕਣੀਆਂ ਸੱਜਣਾ
ਪੈਂਡਾ ਲੰਘ ਹੀ ਜਾਣਾ ਏ ਤੁਰਦੇ ਔਖੇ ਸੌਖੇ ਰਾਹਾਂ ਦਾ
ਇਹ ਜਿੰਦਗੀ ਇੱਕ ਵਾਰ ਹੀ ਮਿਲੀ ਏ ਹੱਸ ਖੇਡ ਕੇ ਬਿਤਾ
ਕੀ ਪਤਾ ਕਦੋਂ ਮੁੱਕ ਜਾਣਾ ਦੌਰਾ ਆਉਂਦੇ ਜਾਂਦੇ ਸਾਹਾਂ ਦਾ
ਬਹੁਤੀਆਂ ਹਿਫ਼ਾਜ਼ਤਾਂ ਵੀ ਚੰਗੀਆਂ ਨਹੀਂ
ਕੰਡਿਆਂ ਵਿੱਚ ਘਿਰੇ ਗੁਲਾਬ
ਕੰਡਿਆਂ ਹੱਥੋਂ ਹੀ ਮਾਰੇ ਜਾਂਦੇ ਨੇ
ਅਸੀਂ ਜਿੰਦ ਸੂਲੀ ਤੇ ਟੰਗੀ ਏ ਸਦਾ
ਰੂਹ ਤੇਰੇ ਇਸ਼ਕ ਵਿੱਚ ਰੰਗੀ ਏ ਸਦਾ
ਮੇਰੀ ਦੂਆ ਵਿੱਚ ਦੂਜਾ ਕੋਈ ਵੀ ਨਹੀਂ
ਤੇਰੀ ਹੀ ਖੈਰ ਮੈਂ ਮੰਗੀ ਏ ਸਦਾ
ਉਹਨੇ ਘੁੱਟ ਰੱਖੀ ਹੈ ਮੁਹੱਬਤ ਕਿਸੇ ਗੈਰ ਲਈ
ਅਸੀ ਜਿਸ ਤੋਂ ਇਸ਼ਕ ਆਪਣਾ ਵਾਰ ਆਏ ਹਾਂ
ਉਹਦੇ ਸਾਹਾਂ ਚੋ ਖੁਸ਼ਬੂ ਆਉਂਦੀ ਹੈ
ਉਹਦੇ ਨੈਣਾਂ ਚ ਸਤਿਕਾਰ ਜਿਹਾ
ਉਹਦਾ ਦਿਲ ਸਮੁੰਦਰ ਰਹਿਮਤ ਦਾ
ਉਹਦੀ ਰਗ ਰਗ ਚ ਪਿਆਰ ਜਿਹਾ
ਉਹਦੇ ਬੋਲ ਖੰਡ ਦੀਆਂ ਡਲੀਆਂ ਵਰਗੇ
ਉਹਦੀ ਹਰ ਗੱਲ ਚ ਇਤਬਾਰ ਜਿਹਾ
ਮੇਰੇ ਯਾਰ ਨੂੰ ਰੱਬ ਮੈਂ ਨਹੀ ਕਹਿਣਾ
ਰੱਬ ਹੋਣਾ ਏ ਮੇਰੇ ਯਾਰ ਜਿਹਾ
ਜਿੰਦ ਯਾਰ ਦੇ ਨਾਵੇਂ ਲਿਖਾਈ ਬੈਠੇ ਹਾਂ
ਸੋਹਣੇ ਸੱਜਣ ਨੂੰ ਰਗ ਰਗ ਚ ਵਸਾਈ ਬੈਠੇ ਹਾਂ
ਮੇਰਾ ਪਿਆਰ ਬੜਾ ਅੱਥਰਾ
ਇਹ ਤੇਰੀ ਸਮਝ ਚ ਆਉਣਾ ਨਈ
ਤੂੰ ਮੈਨੂੰ ਯਾਦ ਵੀ ਨਈ ਰੱਖਣਾ
ਮੈਂ ਤੈਨੂੰ ਕਦੇ ਭੁਲਾਉਣਾ ਨਈ
ਤੇਰੇ ਦਿਲ ਦੀਆਂ ਕੰਧਾ ਟੱਪ ਕੇ
ਤੇਰੇ ਦਿਲ ਵਿੱਚ ਆਉਣਾ ਚਾਹੁੰਦਾ ਹਾਂ
ਜੇ ਤੇਰੀ ਹੋਵੇ ਰਜਾਮੰਦੀ
ਤੈਨੂੰ ਆਪਣੀ ਬਣਾਉਣਾ ਚਹੁੰਦਾ ਹਾਂ
ਜੇ ਕੋਈ ਤੇਰੀ ਮਜਬੂਰੀ ਹੈ ਤਾਂ
ਕਿਸੇ ਗੱਲੋਂ ਨਾ ਪਰਦਾ ਕਰੀ
ਜੇ ਨਈਂ ਕਬੂਲ ਇਹ ਰਿਸ਼ਤਾ ਤੈਨੂੰ ਤਾਂ
ਗੁਸਤਾਖੀ ਮਾਫ਼ ਕਰੀ
ਸ਼ੀਸ਼ਿਆਂ ਤੇ ਜੋ ਤਰੇੜਾਂ ਪਾ ਗਏ ਨੇ
ਸ਼ੀਸ਼ਿਆਂ ਨੂੰ ਉਹਨਾਂ ਪੱਥਰਾਂ ਨਾਲ ਪਿਆਰ ਰਹੇਗਾ
ਤੂੰ ਇੱਕ ਵਾਰ ਕਰ ਤਾਂ ਸਹੀ ਵਾਅਦਾ ਮਿਲਣ ਦਾ
ਗਗਨ ਨੂੰ ਸੱਤ ਜਨਮਾਂ ਤੱਕ ਤੇਰਾ ਇੰਤਜਾਰ ਰਹੇਗਾ
ਜਦੋਂ ਸਾਡੀ ਯਾਰੀ ਤੇਰੇ ਨਾਲ ਹੁੰਦੀ ਸੀ
ਉਦੋਂ ਏਅਰਟੈੱਲ ਦੀ 10 ਪੈਸੇ ਕਾਲ ਹੁੰਦੀ ਸੀ
ਜਦੋਂ ਛੁੱਟੀ ਵੇਲੇ ਤੂੰ ਬੱਸ ਚ ਬੈਠੀ
ਮੈਨੂੰ ਬਾਏ ਬਾਏ ਕਰਦੀ ਸੀ
ਉਦੋਂ ਸਕੂਲ ਦੀ ਸਾਰੀ ਮੰਡੀਰ ਬੇਹਾਲ ਹੁੰਦੀ ਸੀ
ਅੱਜ ਵੀ ਰਾਹ ਵਿੱਚ ਜਾਂਦੇ ਨੂੰ
ਜਦੋਂ ਉਹ ਪੁਰਾਣੇ ਯਾਰ ਮਿਲਦੇ ਨੇ ਤਾਂ
ਇਹੀ ਕਹਿੰਦੇ ਨੇ ਤੁਹਾਡੀ ਜੋੜੀ ਤਾਂ
ਯਾਰ ਕਮਾਲ ਹੁੰਦੀ ਸੀ
ਮੁਟਿਆਰਾਂ ਦੇ ਲਈ ਹਾਸਾ ਮਾੜਾ
ਨਸ਼ੇ ਤੋਂ ਬਾਅਦ ਪਤਾਸਾ ਮਾੜਾ
ਗਿਣੀ ਦੇ ਨੀ ਪੈਸੇ ਅੱਡੇ ਤੇ ਖੜ ਕੇ
ਹੱਥ ਨੀ ਛੱਡੀ ਦੇ ਬੁੱਲਟ ਤੇ ਚੜ ਕੇ
ਪੋਹ ਦੇ ਮਹੀਨੇ ਪਾਣੀ ਚ ਨੀਂ ਤਰੀ ਦਾ
ਪੇਪਰਾਂ ਦੇ ਦਿਨਾਂ ਚ ਨੀਂ ਇਸ਼ਕ ਕਰੀ ਦਾ
ਮੇਰੇ ਤਰਸ ਦੇ ਨੈਣਾਂ ਦੀ ਪਿਆਸ ਨਹੀ ਮੁੱਕਣੀ
ਤੇਰੀਆਂ ਯਾਦਾਂ ਦੀ ਹੁੰਦੀ ਬਰਸਾਤ ਨਹੀ ਮੁੱਕਣੀ
ਤੇਰੇ ਯਾਰ ਦੇ ਸਾਹ ਰੁੱਕ ਜਾਣੇ ਜਿੰਦ ਮੁੱਕ ਜਾਣੀ
ਪਰ ਤੈਨੂੰ ਮਿਲਣ ਦੀ ਆਸ ਨਹੀ ਮੁੱਕਣੀ