Punjabi Sad Shayari Lyrics
Emotional Sad Shayari Punjabi and Punjabi Sad Shayari Lyrics
ਬੇਵਫ਼ਾ ਕਦੀ ਕਿਸੇ ਦੇ ਪਿਆਰ ਚ
ਅੰਨੀ ਨਹੀਂ ਹੁੰਦੀ
ਧੋਖੇ ਦੀ ਉਮਰ ਗਗਨ ਕਦੀ ਵੀ
ਲੰਮੀ ਨਹੀਂ ਹੁੰਦੀ
ਤੂੰ ਬਦਲੇ ਰੰਗ ਗਿਰਗਿਟ ਵਾਂਗੂੰ
ਨੀ ਨਾਲ ਕਿਹੜੇ ਢੰਗ
ਹੈਰਾਨ ਆ ਗਗਨ ਤੂੰ ਕਿਵੇਂ ਮਾਰਿਆਂ
ਉਹਨੂੰ ਧੋਖੇ ਦਾ ਡੰਗ
ਤੈਨੂੰ ਪਿਆਰ ਨਿਸ਼ਾਨੀ ਦਿੰਦੇ ਨੂੰ
ਦੇਖ ਲਿਆ ਲਾਗਲੀ ਜਨਾਨੀ ਨੇ
ਮੇਰੇ ਘਰ ਵਿੱਚ ਪੰਗਾ ਪਾ ਦਿੱਤਾ
ਗਗਨ ਅੱਜ ਤੇਰੀ ਕਾਲੀ ਗਾਨੀ ਨੇ
ਜਿਸਦੇ ਬਿਨਾਂ ਇਕ ਪਲ ਵੀ ਨਹੀਂ ਰਿਹਾ ਜਾਂਦਾ ਸੀ
ਹੁਣ ਰਹਿੰਦੇ ਬਿਨਾਂ ਉਸਦੀਆਂ ਦੀਦਾਂ
ਧੋਖੇ ਦੇ ਫੱਟ ਖਾਦੇ ਗਗਨ ਨੇ ਦਿਲ ਤੇ ਹੁਣ ਤਾਂ ਕਈ
ਲੰਘ ਗਈਆਂ ਉਸਦੇ ਬਿਨਾਂ ਈਦਾਂ
ਤੇਰੇ ਨਾਲ ਇਸ਼ਕ ਕਰਕੇ ਖਾਦਾ
ਜ਼ਿੰਦਗੀ ਦਾ ਸਭ ਤੋਂ ਵੱਡਾ ਘਾਟਾ
ਦਿੱਤੇ ਗਗਨ ਨੂੰ ਤਸੀਹੇ ਤੇ ਲਾਹ ਗਈ
ਉਹਦੇ ਪਿਆਰ ਦਾ ਗਾਟਾ
ਦਿਨ ਰਾਤ ਜਜ਼ਬਾਤਾਂ ਨਾਲ ਖੇਡ ਕੇ ਤੂੰ ਚੰਗੀ ਤਰਾਂ
ਗਈ ਹਿਜ਼ਰਾਂ ਦੀ ਦਿਲ ਵਿੱਚ ਬਾਲ ਕੇ ਲਾਟ
ਐਸਾ ਦਿੱਤਾ ਤੂੰ ਧੋਖਾ ਆਪਣਾ ਬਣਾ ਕੇ ਤੇਰਾ ਇਸ਼ਕ
ਗਗਨ ਨਾਲ ਜਾਊਗਾ ਵਿੱਚ ਸ਼ਮਸ਼ਾਨਘਾਟ
ਅੱਜ ਜ਼ਹਿਰ ਉੱਗਲ ਗਈ ਦਿਲ ਤੋੜ ਕੇ
ਦਿਲੋਂ ਕੱਢਣ ਦੀ ਸੀ ਬਹੁਤ ਕਾਹਲੀ
ਛਿੜਕ ਕੇ ਗਗਨ ਦੇ ਜਖ਼ਮਾਂ ਤੇ ਲੂਣ ਜਾਂਦੀ
ਵਾਰੀ ਕਹਿ ਗਈ ਹੈਪੀ ਦੀਵਾਲੀ
ਕਰ ਕੇ ਧੋਖਾ ਤੂੰ ਨਿੱਤ ਯਾਦਾਂ ਚ ਪਾਉਂਦੀ ਫੇਰੇ
ਹੋਲ ਕਾਲਜੇ ਗਗਨ ਬੇਵਫ਼ਾਈ ਪਾਉਂਦੀ ਤੇਰੇ
ਖਾਂ ਕੇ ਧੋਖੇ ਗਗਨ ਦੀ ਜ਼ਿੰਦਗੀ ਹੋਈ ਪਰਾਈ
ਮੇਰੇ ਕੋਲ ਤੇਰੀਆਂ ਯਾਦਾਂ ਤੇਰੇ ਕੋਲ ਬੇਵਫ਼ਾਈ
ਪਿਆਰ ਦੇ ਜਾਲ ਵਿੱਚ ਫਸਾਂ ਕੇ
ਦਿੰਦੀਆਂ ਨੇ ਧੋਖੇ ਮਿੱਥ ਕੇ
ਕੱਢ ਕੇ ਜਲੂਸ ਗਗਨ ਰੱਖ
ਦਿੰਦੀਆਂ ਨੇ ਆਸ਼ਕ ਚਿੱਥ ਕੇ
ਜਿਹੜੀ ਬੇਵਫ਼ਾ ਕਰੇ ਧੋਖਾ ਤੇ ਨਿੱਤ ਹੀ
ਕਰਦੀ ਗਗਨ ਤੁਹਾਡੇ ਨਾਲ ਚਤਰਾਈਆਂ
ਇਹਨਾਂ ਨੇ ਪਹਿਲਾ ਹੀ ਕੀਤੀਆਂ ਹੁੰਦੀਆਂ
ਧੋਖੇ ਤੇ M.B.A ਦੀਆਂ ਪੜਾਈਆਂ
ਦਿਖਾਵੇ ਦਾ ਪਿਆਰ ਦਿਖਾ ਕੇ
ਜਿਹੜੀ ਖੇਡਦੀ ਗੰਦੇ ਖੇਲ
ਦਫ਼ਾ ਕਰੋ ਗਗਨ ਉਹਨੂੰ ਲੈਣ ਗਿਆ
ਉਹਦਾ ਇਸ਼ਕ ਤੇਲ
ਝੂਠੀ ਤੇ ਬੇਵਫ਼ਾ ਤੋ ਗਗਨ ਹੋ ਜਾਉ ਅਲੱਗ
ਫ਼ਰੇਬੀ ਔਰਤ ਦੇ ਇਸ਼ਕ ਨੂੰ ਲਾ ਦਿਉ ਅੱਗ
ਚਲੀ ਜਾਂਦੀ ਜਿਹੜੀ ਛੱਡਕੇ ਰੱਖੋ ਨਾਂ
ਉਹਦੀ ਕਦੀ ਖ਼ਬਰ
ਦੇ ਕੇ ਉਹਦੇ ਇਸ਼ਕ ਨੂੰ ਜ਼ਹਿਰ ਗਗਨ
ਪਾ ਦੋ ਵਿੱਚ ਕਬਰ
ਜਿਹੜੀ ਜਾਂਦੀ ਕਿਸੇ ਆਸ਼ਕ ਦਾ
ਕਰਕੇ ਬੇੜਾ ਗਰਕ
ਰੱਬ ਕਰੇ ਉਹਨੂੰ ਗਗਨ ਮਿਲੇ ਨਾਂ
ਜਗ੍ਹਾ ਵਿੱਚ ਨਰਕ
ਬਣਾਂ ਕੇ ਆਪਣਾ ਫੇਰ ਕਰਦੀਆਂ ਨੇ
ਜ਼ਿੰਦਗੀ ਖ਼ਰਾਬ
ਛੱਡ ਕੇ ਗਗਨ ਇਸ਼ਕ ਦੇ ਉੱਤੇ
ਪਾਉਂਦੀਆਂ ਨੇ ਤੇਜ਼ਾਬ
ਧੋਖੇਬਾਜ਼ਾਂ ਕਦੀ ਦਿਲੋਂ ਕਰਦੀਆਂ ਨਾਂ
ਪਿਆਰ ਦਾ ਆਦਰ
ਧੋਖਾ ਹੀ ਹੁੰਦਾ ਗਗਨ ਇਹਨਾਂ
ਆਸ਼ਕਾਂ ਦਾ ਗੋਡ ਫਾਦਰ
ਝੂਠੀ ਧੋਖੇਬਾਜ਼ ਬੇਵਫ਼ਾ ਦੀਆਂ
ਗਗਨ ਯਾਦਾਂ ਤੇ ਪਾ ਦੇ ਕਫ਼ਨ
ਪੜਕੇ ਫਾਤੀਆਂ ਚੜਾਂ ਕੇ ਫੁੱਲ
ਕਰਦੇ ਉਹਨੂੰ ਕਬਰ ਚ ਦਫ਼ਨ
ਬੇਵਫ਼ਾਈ ਫ਼ਰੇਬ ਝੂਠ ਦਾ
ਹੁਣ ਤੇ ਯੁੱਗ ਪਿਆ ਚੱਲਦਾ ਏ
ਪਾਰ ਉਹੀ ਲੰਘਦਾ ਗਗਨ
ਜਿਹੜਾ ਧੋਖਾ ਪਿਆ ਕਰਦਾ ਏ
ਅੱਜ ਰੌ ਕੇ ਕਹਿੰਦੀ ਉਹਦੀ ਯਾਦ
ਹੁਣ ਤਾਂ ਮੰਨਲਾਂ ਮੇਰੇ ਕਹਿਣੇ
ਆਪਣੀ ਸ਼ਾਇਰੀ ਚ ਗਗਨ ਨਾਂ
ਮਾਰਿਆ ਕਰ ਮੈਨੂੰ ਤਾਨੇ ਮਿਹਣੇ
ਰੋਂਦਾ ਦਿਲ ਅਜੇ ਵੀ ਉਸ ਚੰਦਰੀ ਨੂੰ ਯਾਦ ਕਰਕੇ
ਚਲੀ ਗਈ ਜਿਹੜੀ ਗਗਨ ਨੂੰ ਬਰਬਾਦ ਕਰਕੇ
ਫੁੱਲ ਸਾਰੇ ਮੇਰੇ ਪਿਆਰ ਵਾਲੇ ਮੁਰਝਾਏ
ਕੰਡੇ ਬੇਵਫ਼ਾਈ ਵਾਲੇ ਗਗਨ ਦੇ ਹਿੱਸੇ ਆਏ
ਜਾਂ ਬੇਵਫ਼ਾ ਤੇਰੇ ਬਿਨਾਂ ਹੁਣ ਜੀਅ ਲਉਗਾਂ
ਜ਼ਹਿਰ ਜ਼ਿੰਦਗੀ ਦਾ ਗਗਨ ਪੀ ਲਉਗਾਂ
ਨੀ ਤੂੰ ਝੂਠੇ ਦਿਲੋਂ ਗੱਲਾਂ ਚ ਸਾਰੇ
ਜਹਾਨ ਦਾ ਪਿਆਰ ਕਰਦੀ ਨਾਂ
ਐਸੀ ਮਾਰੀ ਡੂੰਘੀ ਸੱਟ ਗਗਨ ਦੇ
ਦਿਲ ਤੇ ਜਿਹੜੀ ਭਰਦੀ ਨਾਂ
ਤੈਨੂੰ ਬਹੁਤ ਪਿਆਰ ਕਰਦੀ
ਅੱਜ ਕਹਿਣ ਲੱਗੀ ਗੱਲ ਦਿਲ ਦੀ
ਪਤਾ ਨਹੀਂ ਸੀ ਗਗਨ ਦੇ ਜਜ਼ਬਾਤਾਂ ਨੂੰ
ਪਈ ਚੰਦਰੀ ਛਿੱਲ ਦੀ
ਕਰਕੇ ਵਿਆਹ ਤੇਰੇ ਨਾਲ ਸਾਰੀ ਜ਼ਿੰਦਗੀ
ਰਹਿਣ ਲਈ ਸੋਚਿਆ
ਤੂੰ ਧੋਖੇਬਾਜ਼ ਨੇ ਗਗਨ ਦੇ ਦਿਲ ਦਾ ਮਾਸ
ਗਿੱਦ ਵਾਂਗੂੰ ਨੋਚਿਆ
ਅਸੀ ਰੁਲਦੇ ਰਹੇ ਤੇਰੇ ਪਿੱਛੇ
ਕਦੇ ਦੇਖੀਆਂ ਨਾਂ ਹਾਨੀਆਂ
ਚਲੀ ਜਾਂ ਗਗਨ ਦੀ ਜ਼ਿੰਦਗੀ ਚੋ
ਤੇਰੀ ਮੇਹਰਬਾਨੀਆਂ
ਤੇਰੇ ਪਿੱਛੇ ਕਦੇ ਦੇਖੀਆਂ ਨਾਂ
ਅਸੀ ਲਾਭ ਤੇ ਹਾਨੀਆਂ
ਅੱਜ ਦਿਲ ਤੋੜ ਕੇ ਗਗਨ
ਫੜਾਂ ਗਏ ਨੇ ਨਿਸ਼ਾਨੀਆਂ
ਉ ਪਿਆਰ ਹੀ ਕੀ ਜਿਹੜਾ
ਜਿਸਮ ਜਾਵੇ ਬਿਸਤਰ ਤੇ ਲੇਟ
ਰੂਹਾਂ ਵਾਲੇ ਪਿਆਰ ਨੂੰ ਗਗਨ
ਹੁਣ ਸਭ ਕਰਦੇ ਨੇ ਹੇਟ
ਸੱਚੇ ਦਿਲੋਂ ਕਰੀਏ ਪਿਆਰ ਤਾਂ
ਝੂਠੇ ਦਿਮਾਗ ਲਾ ਹੀ ਜਾਂਦੇ
ਲੈ ਕੇ ਦਿਲ ਦੇ ਭੇਤ ਗਗਨ
ਪਿਆਰ ਵਾਲੇ ਮਹਿਲ ਢਾਹ ਜਾਂਦੇ
ਕੀ ਲੈਣਾ ਗਗਨ ਨੇ ਦੇਖ ਕੇ
ਉਹਦਾ ਸੱਜਣ ਜਿਹੜਾ ਮਰਜ਼ੀ ਹੋਵੇ
ਕਹਿ ਦੇਵੋ ਉਹਨੂੰ ਕਦੀ ਜ਼ਿੰਦਗੀ ਚ
ਦੀਪ ਦੇ ਸਾਮਣੇ ਨਾਂ ਖਲੋਵੇ
ਮੈਨੂੰ ਛੱਡ Last ਤੇ ਕੀਤੀ
ਕਿਸੇ ਹੋਰ ਤੇ ਇਸ਼ਕ ਦੀ ਵਰਖਾਂ
ਬਣਾ ਕੇ ਗਗਨ ਨੂੰ ਬੇਵਕੂਫ਼
ਚੰਗੀ ਤਰਾਂ ਕੱਤ ਕੇ ਗਈ ਚਰਖਾਂ
ਜਿਵੇਂ ਗੁਲਾਬਾਂ ਵਿੱਚ ਖੁਸ਼ਬੂ ਨੂੰ ਕੋਈ ਬੰਦ ਕਰਦੇ
ਤੈਨੂੰ ਗਗਨ ਤੇ ਉਹਦਾ ਦਿਲ ਐਦਾ ਪਸੰਦ ਕਰਦੇ
ਉਹਨੂੰ ਰਹਿੰਦਾ ਡਰ ਤੇਜ਼ ਧੁੱਪ ਵਿੱਚ ਤੁਰਨੇ ਦਾ
ਫਿਕਰ ਗਗਨ ਨੂੰ ਰਹਿੰਦਾ ਸਹੇਲੀ ਦੇ ਸੁਰਮੇ ਦਾ
ਮਸ਼ੂਕ ਜਦੋਂ ਕਰਕੇ ਧੋਖਾ
ਕਿਸੇ ਹੋਰ ਨਾਲ ਕਰੇ ਲਾਡੀ
ਫੇਰ ਗਗਨ ਦਿਲ ਰੋਂਦਾ ਜਦੋਂ
ਕਿਸਮਤ ਰਹਿ ਜਾਵੇ ਫਾਡੀ
ਤੇਰੇ ਸ਼ਹਿਰ ਗਗਨ ਰੋਜ਼ ਮਾਰਦਾ ਸੀ ਗੇੜੇ
ਤੈਨੂੰ ਆਪਣੀ ਬਣਾ ਕੇ ਲਿਆਉਣ ਲਈ ਨੇੜੇ
ਜਦੋਂ ਹੋਵੇ ਮੇਰਾ ਤੇ ਉਹਦਾ ਮੇਲ ਜਿਵੇਂ
ਗਗਨ ਪੱਤਿਆਂ ਨੂੰ ਚੁੰਮਦੀ ਤਰੇਲ