Bewafa Shayari in Punjabi

Bewafa Shayari in Punjabi

Punjabi shayari Sad Love and Punjabi Sad Shayari

ਇਹ ਫੈਲੀ ਹੋਈ ਸਿਆਹੀ ਨਾਲ
ਤੂੰ ਦਿਲ ਦਾ ਹਾਲ ਸੁਣਾਉਦੀ ਏ
ਤੇਰੇ ਸਿੱਲੇ ਖੱਤ ਦੱਸਦੇ ਨੇ
ਤੂੰ ਲਿਖਣ ਵੇਲੇ ਵੀ ਰੋਂਦੀ ਏ
ਇਹ ਮੇਰੀਆ ਅੱਖੀਆਂ ਵੀ
ਅੜੀਆਂ ਭਿੱਜ ਭਿੱਜ ਸੁੱਕ ਜਾਂਦੀਆ ਨੇ
ਪਰ ਇਸ ਗੱਲ ਦੀ ਵੀ ਖੁਸ਼ੀ ਹੈ ਮੈਨੂੰ
ਕੇ ਤੂੰ ਅਜੇ ਵੀ ਮੈਨੂੰ ਚਾਹੁੰਦੀ ਏ

ਅੱਖਾਂ ਵਿੱਚ ਤੇਰੇ ਕੁਝ ਅਰਮਾਨ ਛੱਡ ਜਾਵਾਗੇ
ਜਿੰਦਗੀ ਵਿੱਚ ਤੇਰੇ ਕੁਝ ਨਿਸ਼ਾਨ ਛੱਡ ਜਾਵਾਗੇ
ਲੈ ਕੇ ਜਾਵਾਂਗੇ ਇੱਕ ਕਫਨ ਤੇਰੀ ਦੁਨੀਆ ਵਿੱਚੋ
ਤੇਰੇ ਲਈ ਸਾਰਾ ਜਹਾਨ ਛੱਡ ਜਾਵਾਂਗੇ

ਆਸ਼ਕ ਲੋਕਾਂ ਨੂੰ ਹੀ ਆਉਂਦਾ ਏ
ਸੀਨੇ ਦਰਦ ਲੁਕਾਉਣਾ
ਲੱਗੀਆ ਦੇ ਦੁੱਖ ਚੰਦਰੇ
ਜੇ ਟੁੱਟੀਆਂ ਤੇ ਉਮਰਾ ਦਾ ਰੋਣਾ

ਉਹ ਰੁਸਦੇ ਰਹੇ ਅਸੀ ਮਨਾਉਦੇ ਰਹੇ
ਉਸਦੀਆ ਰਾਹਾ ਚ ਪਲਕਾ ਵਿਸ਼ਾਉਦੇ ਰਹੇ
ਉਹਨੇ ਨਜ਼ਰ ਮੁੜ ਕੇ ਤੱਕਿਆ ਵੀ ਨਾਂ
ਤੇ ਅਸੀ ਅਖਾਂ ਝੱਪਕਣ ਤੋ ਵੀ ਕਤਰਾਉਦੇ ਰਹੇ

ਤੇਰੀ ਮੰਜਿਲ ਦੇ ਰਾਹ ਵਿੱਚ
ਇੱਕ ਦਰਿਆ ਪੈਂਦਾ ਹੰਝੂਆਂ ਦਾ
ਉਸ ਦਾ ਰੱਸਤਾ ਹੈ ਸਾਡੀ ਅੱਖ ਸੱਜਣਾਂ
ਇੱਕ ਵਾਰੀਆ ਕੇ ਦੱਸ ਜਾਂ ਕਿੰਝ ਰਹੀਏ
ਤੇਰੇ ਤੋ ਵੱਖ ਸੱਜਣਾ

ਮਿਲ ਜਾ ਅੱਖ ਸੁੱਕਣ ਤੋ ਪਹਿਲਾ
ਨਬਜ਼ ਮੇਰੀ ਰੁਕਣ ਤੋ ਪਹਿਲਾ ਕਿਉਂਕਿ
ਸੂਰਜ ਸਾਹਮਣੇ ਰਾਤ ਨਹੀ ਹੁੰਦੀ
ਸੀਵਿਆਂ ਵਿੱਚ ਕਦੀ ਮੁਲਾਕਾਤ ਨਹੀ ਹੁੰਦੀ

ਸੱਜਣਾ ਛੱਡ ਦੇ ਪੇਚੇ ਪਾਉਣੇ
ਤੇਰਾ ਸਾਡਾ ਜੋੜ ਨਹੀ
ਕਦੇ ਸਾਡੀ ਤੈਨੂੰ ਲੋੜ ਨਹੀ ਸੀ
ਹੁਣ ਸਾਨੂੰ ਤੇਰੀ ਲੋੜ ਨਹੀ

ਬੋਲ ਫਕੀਰਾ ਅੱਲਾ ਹੀ ਅੱਲਾ
ਜਿੱਤਣ ਵਾਲੀ ਸਾਰੀ ਦੁਨੀਆ
ਤੇ ਹਾਰਨ ਵਾਲਾ ਕੱਲਾ
ਬੋਲ ਫਕੀਰਾ ਅੱਲਾ ਹੀ ਅੱਲਾ

ਮਲੇ ਲੂਣ ਤੁਹਾਡੇ ਜ਼ਖ਼ਮਾਂ ਤੇ
ਦੁਸ਼ਮਣ ਕੋਲ ਏਨੀ ਵਿਹਲ ਨਹੀਂ
ਏਦਾਂ ਦੇ ਨਿੱਕੇ ਕੰਮ ਲਈ
ਕੋਈ ਯਾਰ ਪਿਆਰਾ ਕਾਫੀ ਏ
ਸਾਨੂੰ ਸਾਰੀ ਉਮਰ ਗੁਜ਼ਾਰਨ ਲਈ
ਤੇਰਾ ਇੱਕੋ ਲਾਰਾ ਕਾਫ਼ੀ ਏ

ਗਮਾਂ ਦੀਆਂ ਬਾਰਿਸ਼ਾਂ ਚ ਮੈਂ ਭਿੱਜਦਾ ਆ
ਲੈ ਵੇਖ ਲੈ ਕਿਸ ਹਾਲ ਤੇਰਾ ਇਸ਼ਕ ਨਿੱਭਦਾ ਆ

ਤੇਰੇ ਬਾਜੋ ਚੁੱਪ ਕਰਾਉਣ ਵਾਲਾ ਨਾਂ ਕੋਈ
ਤੇਰੇ ਇਸ਼ਕੇ ਨੇ ਐਸੀ ਮੱਤ ਮਾਰੀ
ਕੇ ਤੇਰੇ ਹੀ ਖਿਆਲਾ ਵਿੱਚ ਰਹਾ ਖੋਈ
ਪੜਕੇ ਤੇਰੇ ਪੁਰਾਣੇ ਖੱਤ
ਅੱਜ ਫੇਰ ਤੇਰੀ ਜਾਨ ਬੜਾ ਹੀ ਰੋਈ

ਕਿਸਮਤ ਦੇ ਗਈ ਧੋਖਾ ਮਿਲਣ ਦੀ ਕੋਸ਼ਿਸ਼ ਤਾਂ ਬਥੇਰੀ ਸੀ
ਜਦੋ ਪਿਆਰ ਦੇ ਦੀਪ ਜਗਾਏ ਚੱਲਦੀ ਤੇਜ ਹਨੇਰੀ ਸੀ
ਗਲਤੀ ਕੋਈ ਨਾਂ ਤੇਰੀ ਅਤੇ ਨਾਂ ਹੀ ਮੇਰੀ ਸੀ
ਸਾਡੇ ਵੱਖ ਹੋਣ ਦਾ ਕਾਰਨ ਵਕਤ ਦੀ ਹੇਰਾ ਫੇਰੀ ਸੀ

ਪਿਆਰ ਪ੍ਰੀਤ ਦਾ ਰੋਗ ਬੁਰਾ
ਜਿਹੜਾ ਰੋਜ ਹੱਡਾ ਨੂੰ ਖਾਵੇ
ਵਾਰਿਸ ਮੀਆਂ ਮੋਤ ਆ ਜਾਵੇ
ਪਰ ਦਿਲ ਨਾਂ ਕਿਸੇ ਤੇ ਆਵੇ

ਪਾਣੀ ਦੀ ਤਰਾਂ ਸਾਡੇ ਅਰਮਾਨ ਵਹਿ ਗਏ
ਉਹਦੇ ਚਲੇ ਜਾਣ ਤੋ ਬਾਅਦ ਅਸੀ ਇਕੱਲੇ ਰਹਿ ਗਏ
ਚਾਹੁੰਦੇ ਸੀ ਜਿਸ ਨੂੰ ਜਾਨ ਤੋ ਵੀ ਜਿਆਦਾ
ਉਹ ਚਾਹੁੰਦੇ ਨਹੀ ਸਾਨੂੰ ਸ਼ਰੇਆਮ ਕਹਿ ਗਏ

ਤੇਰੀ ਜਿੰਦਗੀ ਚ ਰਹਿਣ ਸਦਾ ਸੁੱਖਾਂ ਦੇ ਸਵੇਰੇ
ਗਮ ਜਿੰਨੇ ਵੀ ਨੇ ਤੇਰੇ ਰੱਬ ਪਾਵੇ ਪੱਲੇ ਮੇਰੇ
ਲੈ ਕੇ ਖਾਲੀ ਝੋਲੀ ਪਿਆਰ ਦੀ ਦੁਕਾਨ ਤੋ ਚੱਲੇ ਆਂ
ਪਹਿਲਾ ਦਿਲ ਤੋ ਗਏ ਸੀ ਹੁਣ ਜਾਣ ਤੋ ਚੱਲੇ ਆ

ਹਜ਼ਾਰਾ ਦੀ ਭੀੜ ਵਿੱਚੋ ਤੈਨੂੰ ਲੱਭਿਆ ਸੀ
ਪਰ ਤੇਰੀ ਅੋਕਾਤ ਮਾੜੀ ਸੀ ਤੂੰ ਫਿਰ
ਉਹਨਾਂ ਹਜ਼ਾਰਾ ਵਿੱਚ ਰੁਲਗੀ

ਹਰ ਰੋਜ ਨਵੇ ਬਹਾਨੇ ਦੀ ਦੁਹਾਈ ਨਾਂ ਦਿਆ ਕਰ
ਮਿਲਣਾ ਨਹੀ ਹੁੰਦਾ ਤਾਂ ਦਿਖਾਈ ਨਾਂ ਦਿਆ ਕਰ
ਹੁਣ ਤੇਰੀ ਗੱਲਾਂ ਵਿੱਚ ਸਚਾਈ ਨਹੀ ਮਿਲਦੀ
ਐਂਵੇ ਆਪਣੇ ਪਿਆਰ ਦੀ ਸਫਾਈ ਨਾਂ ਦਿਆ ਕਰ

ਰੱਖਣ ਦਿਲ ਵਿੱਚ ਜਿਹੜੇ ਖਾਰ
ਉਹ ਧੋਖਾ ਕਰ ਹੀ ਜਾਂਦੇ ਨੇ
ਤੇਰੇ ਤਾਂ ਨਜ਼ਰੀ ਵੱਸਦਾ ਯਾਰ
ਕਈਆਂ ਦੇ ਮਰ ਵੀ ਜਾਂਦੇ ਨੇ

ਮੈਨੂੰ ਕੱਲਿਆ ਛੱਡ ਗਈ ਏ
ਮੈਂ ਰੋ ਰੋ ਉਮਰ ਲੰਘਾਉਣੀ ਏ
ਦਿਨ ਜਿੰਦਗੀ ਦੇ ਹੋਏ ਮੁਸ਼ਕਿਲ ਨੀ
ਮੈਨੂੰ ਮੋਤ ਪਤਾ ਨੀ ਕਦੋ ਆਉਣੀ ਏ

ਯਾਰੀ ਵਿੱਚ ਪੈਸਾ ਕਦੀ ਨਹੀ ਲਈਦਾ
ਦੁਸ਼ਮਣ ਨੂੰ ਮਿਲਣ ਕਦੀ ਖਾਲੀ ਹੱਥ ਨਹੀ ਜਾਈਦਾ
ਰਾਹ ਜਾਂਦੇ ਨਾਲ ਬਹੁਤੀ ਦੋਸਤੀ ਨਹੀ ਪਾਈਦੀ
ਯਾਰੀ ਦੋਸਤੀ ਵਿੱਚ ਕਦੇ ਕੁੜੀ ਨਹੀ ਲਿਆਈਦੀ

ਕੁਝ ਪਲਾ ਦੇ ਪਲ ਹੁਣ ਸਾਲ ਵਿੱਚ ਨੇ
ਅਸੀ ਉਹਦੇ ਤੇ ਉਹ ਮੇਰੇ ਖਿਆਲ ਵਿੱਚ ਨੇ
ਇਕੱਲਾ ਸੀ ਪਹਿਲਾ ਪਰ ਬੇਪ੍ਰਵਾਹ ਸੀ ਜਿੰਦਗੀ
ਹੁਣ ਫਿਕਰ ਲੱਗੀ ਰਹਿੰਦੀ ਹੈ ਕਿ ਉਹ ਕਿਸ ਹਾਲ ਵਿੱਚ ਨੇ

ਜਿੰਦਗੀ ਦਾ ਰਾਜ ਅਸੀ ਤਨਹਾਈ ਵਿੱਚ ਪਾ ਲਿਆ
ਜਿਸਨੂੰ ਵੀ ਦੁੱਖ ਮਿਲਿਆ ਉਸਨੂੰ ਆਪਣਾ ਬਣਾਂ ਲਿਆ
ਦੁੱਖ ਸੁਣਨ ਲਈ ਜਦ ਕੋਈ ਨਾਂ ਮਿਲਿਆ
ਸਾਹਮਣੇ ਰੱਖਿਆਂ ਸ਼ੀਸ਼ਾ ਤੇ ਖੁਦ ਨੂੰ ਸੁਣਾ ਲਿਆ

ਨਾਂ ਜੀ ਹੋਵੇ ਨਾਂ ਮਰ ਹੋਵੇ ਨਾਂ ਗੱਲ ਕਿਸੇ ਨਾਲ ਕਰ ਹੋਵੇ
ਬਸ ਅੰਦਰੋ ਅੰਦਰੀ ਦੁੱਖਦੇ ਆਂ ਇਹ ਦੁੱਖ ਵੀ ਨਹੀ
ਹੁਣ ਸਹਿ ਹੋਣਾ ਤੈਨੂੰ ਏਨਾਂ ਚੰਗਾ ਆਖ ਲਿਆ
ਹੁਣ ਮੇਰੇ ਕੋਲੋ ਮਾੜਾ ਵੀ ਨੀ ਕਹਿ ਹੋਣਾ

ਅਸੀ ਆਪਣੇ ਜੁਲਮ ਕਬੂਲੇ ਤੇ ਉਹਨਾਂ ਸਜ਼ਾ ਦਿੱਤੀ
ਪਰ ਮਰਨ ਦਾ ਨਹੀ ਸਵਾਦ ਆਇਆ
ਰੱਸਾ ਇਸ਼ਕ ਦਾ ਅਸੀ ਗੱਲ ਵਿੱਚ ਪਾ ਬੈਠੇ
ਨਾਂ ਸੱਜਣ ਆਏ ਤੇ ਨਾਂ ਜਲਾਦ ਆਇਆ

ਜਿੰਦਗੀ ਹੁੰਦੀ ਸਾਹਾ ਦੇ ਨਾਲ
ਮੰਜਿਲ ਮਿਲੇ ਰਾਹਾ ਦੇ ਨਾਲ
ਇੱਜ਼ਤ ਮਿਲਦੀ ਜ਼ਮੀਰ ਨਾਲ
ਪਿਆਰ ਮਿਲੇ ਤਕਦੀਰ ਨਾਲ

ਬੜਾ ਕੁਝ ਏ ਮੇਰੇ ਕੋਲ
ਹੁਣ ਨਾ ਤੇਰਾ ਯਾਰ ਨਰਾਸ਼ ਏ
ਸਭ ਕੁਝ ਮਿਲ ਗਿਆ ਹਾਣ ਦੀਏ
ਬਸ ਇੱਕ ਤੇਰੀ ਤਲਾਸ਼ ਏ

ਹਾਦਸਾ ਇੱਕੋ ਹੀ ਮੇਰੇ ਨਾਲ ਅਕਸਰ ਹੋ ਗਿਆ
ਜੋ ਵੀ ਸ਼ੀਸ਼ਾ ਦੇਖਿਆ ਮੈਂ ਉਹੀ ਪੱਥਰ ਹੋ ਗਿਆ

ਅੱਖਾਂ ਵਿੱਚ ਹੰਝੂ ਵੀ ਨਹੀ
ਤੇ ਦਿਲੋ ਅਸੀ ਖੁਸ਼ ਵੀ ਨਹੀ
ਕਾਹਦਾ ਹੱਕ ਜਤਾਈਏ ਵੇ ਸੱਜਣਾ
ਅਸੀ ਹੁਣ ਤੇਰੇ ਕੁਝ ਵੀ ਨਹੀ

ਨਾ ਮਾਰੋ ਪਾਣੀ ਵਿੱਚ ਪੱਥਰ
ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ
ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ
ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ

ਕਿਸਮਤ ਬਦਲ ਗਈ ਦਿਲ ਦੇ ਤਾਰ ਟੁੱਟ ਗਏ
ਉਹ ਵੀ ਰੁਸ ਗਏ ਤੇ ਸੁਪਨੇ ਵੀ ਟੁੱਟ ਗਏ
ਬਾਕੀ ਰਹਿ ਗਏ ਆਪਣੇ ਖਜਾਨੇ ਵਿੱਚ ਹੰਝੂ
ਯਾਦ ਤੇਰੀ ਆਈ ਤੇ ਉਹ ਵੀ ਲੁੱਟ ਗਏ

ਰੱਬ ਜਾਣੇ ਨੰਗੇ ਪੈਰਾਂ ਨੂੰ
ਕਿੰਨਾ ਚਿਰ ਸੂਲਾਂ ਖਾਣਗੀਂਆ
ਸਾਡੀਆਂ ਔਖੀਆਂ ਸੌਖੀਆਂ ਹਾਣ ਦੀਏ
ਖਬਰਾਂ ਸ਼ਹਿਰ ਤੇਰੇ ਕਦੋ ਜਾਣਗੀਆ

ਇਸ਼ਕੇ ਵਿੱਚ ਤੇਰੇ ਹੱਥੋ ਹੋਈ ਮੇਰੀ ਤਬਾਹੀ ਉੱਤੇ
ਇੱਕ ਗੀਤ ਲਿਖਣਾ ਏ ਬੇਕਦਰੇ ਤੇਰੀ ਬੇਵਫ਼ਾਈ ਉੱਤੇ

ਮੇਰੀ ਜਿੰਦਗੀ ਦੇ ਵਿੱਚ ਵੀ ਆਈ ਇਕ ਹੂਰ ਸੀ
ਰੱਬ ਤਾਂ ਨਈ ਸੀ ਪਰ ਰੱਬ ਮੰਨਿਆ ਜਰੂਰ ਸੀ

ਜਿਸ ਰਾਹ ਤੇ ਮਿਲੇ ਸੀ ਸਾਨੂੰ ਹੱਕਦਾਰ ਸਾਡੇ ਸਾਹਾਂ ਦੇ
ਅਸੀ ਅੱਜ ਵੀ ਕਰਜ਼ਦਾਰ ਹਾਂ ਉਹਨਾਂ ਰਾਹਾਂ ਦੇ

ਤੇਰੇ ਬਾਝੋ ਹਾਸਿਆਂ ਦੀ ਡੋਰ ਟੁੱਟ ਜਾਊਗੀ
ਛੱਡ ਕੇ ਨਾ ਜਾਵੀਂ ਜਿੰਦੇ ਜਿੰਦ ਮੁੱਕ ਜਾਊਗੀ

Punjabi Sad Shayari

Leave a Comment