Punjabi Love Shayari Copy Paste
Punjabi Love Shayari Copy Paste and Best Love Shayari in Punjabi
ਤੂੰ ਦਿਲ ਦਾ ਮਹਿਰਮ ਏ ਤੂੰ ਹੀ ਏ ਸਾਹ ਸੱਜਣਾ
ਮੇਰੀ ਮੰਜਿਲ ਵੀ ਤੂੰ ਹੀ ਤੂੰ ਹੀ ਏ ਰਾਹ ਸੱਜਣਾ
ਗੱਲ ਕਰ ਨਾ ਦੂਰੀ ਦੀ ਜਾਵਾਂਗੀ ਮਰ ਅੜਿਆ
ਜਿਵੇਂ ਲੋਕੀ ਨੇ ਕਰਦੇ ਤੂੰ ਤਾਂ ਨਾ ਕਰ ਅੜਿਆ
ਲੱਭ ਲੱਭ ਰਹਿੰਦਾ ਸੀ Status ਉਹ ਪਾਉਂਦਾ ਨੀ
ਬੀਰਬਲ ਜਿੰਨਾ ਸੀ ਦਿਮਾਗ ਉਹ ਚਲਾਉਂਦਾ ਨੀ
ਤੇਰਿਆ ਕਮੈਂਟਾ ਨਾਲ ਵੱਧਦਾ ਸੀ ਖੂਨ
ਮੁੰਡਾ ਮੁੱਖੜਾ ਸੁਕਾ ਕੇ ਬਹਿ ਗਿਆ
ਤੂੰ Instagram ਤੋ Block ਕਰਤਾ
ਮੁੰਡਾ ਦਿਲ ਉੱਤੇ ਲਾ ਕੇ ਬਹਿ ਗਿਆ
ਜ਼ਿੰਦ ਕੱਢਦਾ ਮਿੱਤਰਾਂ ਦੀ
ਸੋਹਣਾ ਰੂਪ ਹੁਸਨ ਦਾ ਟੋਟਾ
ਨੱਕ ਦਾ ਕੋਕਾ ਜਦ ਤੂੰ ਪਾਵੇ
ਸੁਣ ਮਾਂ ਦੀਏ ਮਿੱਠੀਏ ਨੀ
ਤੂੰ ਆਟਾ ਕਿਹੜੀ ਚੱਕੀ ਦਾ ਖਾਵੇ
ਨਿਖਰਦੀ ਜਾਵੇਂ ਬੜਾ ਤੜਫ਼ਾਵੇ
ਸੀਨੇ ਅੱਗ ਲਾਵੇਂ ਬਾਜ਼ ਨਾ ਆਵੇ
ਪਿੰਡੋਂ ਅਸੀਂ ਆਏ ਸੀ ਪੜਨ ਦੇ ਮਾਰੇ
ਪੱਕੇ ਸੀ ਇਰਾਦੇ ਪਰ ਫੇਲ ਹੋਏ ਸਾਰੇ
ਨਸ਼ਾ ਸੋਹਣੇ ਸਾਨੂੰ ਨੈਣਾਂ ਚੋਂ ਪਿਲਾਉਣ ਲੱਗ ਪਏ
ਕਿੰਨਾ ਪੀ ਲਿਆ ਇਹ ਹੁਣ ਨਹੀਂ ਹਿਸਾਬ ਲੱਗਣਾ
ਸਾਨੂੰ ਆਸ਼ਕੀ ਦਾ ਸਰਟੀਫੀਕੇਟ ਦੇ ਦਿਉ
ਅਸੀਂ B.A ਤੇ M.A ਕਰ ਕਿਹੜਾ ਸਾਹਬ ਲੱਗਣਾ
ਜਿਹੜੀ ਤੇਰੇ ਨਾਲ ਲੱਗਦੀ ਸੀ ਹਸੀਨ ਜ਼ਿੰਦਗੀ
ਤੇਰੇ ਬਿਨਾਂ ਉਹੀ ਜ਼ਿੰਦਗੀ ਅੱਜ ਇੱਕ ਸਜ਼ਾ ਲੱਗੇ
ਕਿੰਨਾਂ ਮਜ਼ਾ ਆਉਂਦਾ ਸੀ ਤੇਰੇ ਨਾਲ ਦੁਨੀਆਂ ਤੇ
ਤੇਰੇ ਬਿਨਾਂ ਉਹੀ ਦੁਨੀਆਂ ਅੱਜ ਬੜੀ ਬੇ-ਮਜ਼ਾ ਲੱਗੇ
ਸਾਡੀ ਜ਼ਿੰਦਗੀ ਸਵਾਰਨ ਵਿੱਚ ਵੀ ਸੀ ਹੱਥ ਤੇਰਾ
ਪਰ ਅੱਜ ਉਜਾੜਨ ਵਿੱਚ ਵੀ ਤੇਰੀ ਰਜ਼ਾ ਲੱਗੇ
ਸਾਨੂੰ ਸਾਰੀ ਉਮਰ ਤੇਰੀ ਪਰਖ਼ ਨਾ ਹੋਈ ਯਾਰਾ
ਤੁਸੀ ਸਾਨੂੰ ਕਦੇ ਦੁਸ਼ਮਣ ਲੱਗੇ ਕਦੇ ਖੁਦਾ ਲੱਗੇ
ਰੱਬ ਹੀ ਜਾਣੇ ਸਾਨੂੰ ਮੌਤ ਕਿਵੇਂ ਆਉ ਆਖਿਰ
ਨਾ ਕੋਈ ਦੁਆ ਕੰਮ ਕਰਦੀ ਨਾ ਕੋਈ ਦਵਾ ਲੱਗੇ
ਇਸ ਮਤਲਬ ਖੋਰੀ ਦੁਨੀਆਂ ਵਿੱਚੋ ਸੱਚਾ ਯਾਰ ਲੱਭਣਾ ਔਖਾ ਏ
ਨਫ਼ਰਤ ਭਰੇ ਦਿਲਾਂ ਵਿੱਚੋ ਅੱਜ ਕੱਲ ਪਿਆਰ ਲੱਭਣਾ ਔਖਾ ਏ
ਜਿਸਮਾਂ ਦੀ ਭਾਲ ਚ ਲਾਈਨਾਂ ਲੱਗੀਆਂ ਨੇ ਚਾਰੇ ਪਾਸੇ
ਰੂਹਾਂ ਦੀ ਲੱਗੀ ਜੋ ਸਿਰੇ ਚੜ੍ਹਾਉਂਦੇ ਉਹ ਦਿਲਦਾਰ ਲੱਭਣਾ ਔਖਾ ਏ
ਹੋਰ ਕੁਝ ਹੋਵੇ ਨਾ ਹੋਵੇ ਰੱਬਾ
ਮੇਰੀ ਕਿਸਮਤ ਵਿੱਚ ਸੱਚਾ ਪਿਆਰ ਹੋਵੇ
ਹੋਣ ਕੋਹਾਂ ਦੂਰ ਗਮ ਹਮੇਸ਼ਾ ਜ਼ਿੰਦਗੀ ਤੋ
ਖੁਸ਼ੀਆਂ ਭਰਿਆ ਸੰਸਾਰ ਹੋਵੇ
ਜਿੰਨਾਂ ਚਿਰ ਰਹਾਂ ਤੇਰੀ ਹਸੀਨ ਦੁਨੀਆਂ ਤੇ
ਮੇਰੇ ਯਾਰ ਤੋਂ ਜੁਦਾ ਨਾ ਕਰੀਂ
ਆਖਿਰ ਜਦੋਂ ਮੌਤ ਵੀ ਆਵੇ ਮੈਨੂੰ ਮੇਰੇ ਸਾਹਮਣੇ
ਮੇਰਾ ਸੋਹਣਾ ਯਾਰ ਹੋਵੇ
ਜੇ ਮਾਹੀਆ ਤੂੰ ਸ਼ਹਿਰ ਗਿਉ
ਇਕ ਰੀਝ ਪੁਗਾ ਦੇ ਮੇਰੀ
ਵੇ ਸੂਟ ਮੇਰਾ ਹੈ ਪੂਰਾ ਟੋਹਰੀ
ਚੁੰਨੀ ਹੈ ਨਹੀਂ ਭਾਰੀ
ਜੁੱਤੀ ਕਰਦੀ ਚੂ ਚੂ ਚੂ ਚੂ
ਹੁਸਨ ਦੀ ਭਰੀ ਪਟਾਰੀ
ਵੇ ਇੱਕੋ ਕਮੀ ਜੋ ਨਿੱਤ ਨਿੱਤ ਰੜਕੇ
ਜਾਂਦੀ ਨਹੀ ਸਹਾਰੀ
ਸੋਹਣਿਆ ਰਾਂਝਣਾ ਹੀਰਿਆ
ਸੋਹਣਿਆ ਲੈ ਆਈ ਵੇ
ਇਕ ਸਿਰ ਕੱਢਵੀਂ ਫੁਲਕਾਰੀ
ਸੋਹਣਿਆ ਲੈ ਆਈ ਵੇ
ਇਕ ਸਿਰ ਕੱਢਵੀਂ ਫੁਲਕਾਰੀ
ਹਰ ਪੰਨੇ ਤੇ ਤੇਰਾ ਨਾਮ ਹੋਵੇਗਾ
ਤੈਨੂੰ ਪਿਆਰ ਵਾਲੀ ਐਸੀ ਕਿਤਾਬ ਦੇ ਕੇ ਜਵਾਗੇ
ਅੱਖ ਤੇਰੀ ਵੀ ਕਦੇ ਨਾ ਲੱਗ ਸਕੇ
ਐਸਾਂ ਤੇਰੀਆ ਅੱਖਾਂ ਨੂੰ ਇੱਕ ਖਾਬ ਦੇ ਕੇ ਜਵਾਗੇ
ਬੜੀ ਸੋਹਣੀ ਏ ਤੈਨੂੰ ਹਰ ਕੋਈ ਕਹਿੰਦਾ ਏ
ਇਸੇ ਲਈ ਦਿਮਾਗ ਤੇਰਾ ਹਵਾ ਵਿੱਚ ਰਹਿੰਦਾ ਏ
ਸਵਾ ਅੱਠ ਅੱਡੇ ਵਿੱਚ ਲੱਗ ਜਾਣ ਰੌਣਕਾਂ
ਕੀਤਾ ਤੇਰਾ ਲੋਹੜੇ ਦਾ ਸ਼ਿੰਗਾਰ ਨੀ
ਹੱਥਾਂ ਵਿੱਚ ਦਿਲ ਫੜ ਲੈੰਦੇ ਨੇ ਪੜਾਕੂ
ਤੱਕ ਨੈਣਾਂ ਵਿੱਚ ਕੱਜਲੇ ਦੀ ਧਾਰ ਨੀ
ਹਿੱਕ ਉੱਤੇ ਉੱਸਰੇ ਪਿਆਰ ਦੇ ਬੁਰਜ ਤੇਰੇ
ਚੱਲੇ ਨੇ ਗਰੀਬਾਂ ਦੀਆਂ ਢਾਉਣ ਕੁੱਲੀਆਂ
ਪੱਬਾਂ ਉੱਤੇ ਭਾਰ ਦੇ ਕੇ ਤੁਰਦੀ ਰਕਾਂਨੇ
ਅੱਗ ਲੱਗਣਾ ਦੁਪੱਟਾ ਚੁੰਮੇ ਲਾਲ ਬੁੱਲੀਆ
ਕਿਸੇ ਪਾਸਿਉਂ ਆਉਂਦੀਆਂ ਨੇ ਮਹਿਕਾਂ ਸੋਹਣੀਆਂ
ਖਹਿ ਕੇ ਲੰਘ ਜਾਂਦੀਆਂ ਨੇ ਮਨ ਮੋਹਣੀਆਂ
ਸਾਡੀਆਂ ਨੀਂਦਰਾਂ ਉਡਾ ਕੇ ਮਿੱਤਰੋ
ਕੋਈ ਲੈਂਦੀ ਹੋਊ ਪਲੰਘ ਉੱਤੇ ਨੀਨੀ
ਲੋਕਾਂ ਦੀਆਂ ਦੋ ਦੋ ਨੇ
ਕਿਤੇ ਸਾਡੀ ਵੀ ਹੋਊਗੀ ਦੁੱਧ ਪੀਂਦੀ
ਹੋਵੇ ਸੁਪਨੇ ਚ ਤੂੰ ਤੇ ਜਗਾਵੇ ਕੋਈ ਨਾਂ
ਸੋਚਾਂ ਮੇਰੀਆ ਚ ਤੂੰ ਤੇ ਬੁਲਾਵੇ ਕੋਈ ਨਾਂ
ਤੇਰੇ ਖਿਆਲਾ ਦੇ ਮੁਕੱਦਮੇ ਚ ਸਜ਼ਾ ਹੋਜੇ
ਹੋਵੇ ਉਮਰ ਕੈਦ ਤੇ ਛੁਡਾਵੇ ਕੋਈ ਨਾਂ
ਤੇਰੇ ਨਾਲ ਜ਼ਿੰਦਗੀ ਬਿਤਾਉਣਾ ਚਾਹੁੰਦਾ
ਤੇਰੇ ਨਾਲ ਹਰ ਸੁਪਨਾ ਪੂਰਾ ਕਰਨਾ ਚਾਹੁੰਦਾ
ਤੈਨੂੰ ਸਾਰਿਆਂ ਨਾਲੋ ਵੱਧ ਪਿਆਰ ਮੈਂ ਕਰਾਂ
ਤੈਨੂੰ ਖੋਣ ਦੇ ਡਰ ਤੋਂ ਮੈਂ ਨਿੱਤ ਡਰਾਂ
ਬੱਸ ਇੱਕੋ ਹੀ ਤਮੰਨਾ ਮੇਰੇ ਦਿਲ ਦੀ
ਤੇਰੇ ਸੰਗ ਮੈ ਜੀਵਾਂ ਤੇਰੇ ਸੰਗ ਮੈਂ ਮਰਾਂ
ਤੈਨੂੰ ਕਰ ਲਿਆ ਅੱਖਾਂ ਨੇ ਪਸੰਦ ਵੇ
ਹੁਣ ਕਰੀਂ ਨਾ ਵਿਛੋੜਿਆਂ ਦੀ ਕੰਧ ਵੇ
ਰਹਿ ਸਕਦੇ ਨਾ ਤੇਰੇ ਬਿਨਾ ਕੱਲੇ ਵੇ
ਘਰ ਲੈ ਲੇ ਸਾਡੇ ਦਿਲ ਦੇ ਮੁਹੱਲੇ ਵੇ
ਜਦੋਂ ਦਿਲ ਕੀਤਾ ਉਦੋਂ ਤੈਨੂੰ ਵੇਖਾਂਗੇ
ਅੱਗ ਪਿਆਰ ਵਾਲੀ ਰੋਜ਼ ਅਸੀਂ ਸੇਕਾਂਗੇ
ਸਾਡੀ ਜਨਮ ਜਨਮ ਦੀ ਪ੍ਰੀਤ ਹੈ
ਕਿਸੇ ਇੱਕ ਜਨਮ ਦਾ ਮੇਲ ਨਹੀ
ਏਸ ਦੋ ਰੂਹਾਂ ਦੇ ਰਿਸ਼ਤੇ ਨੂੰ ਵੱਖ ਕਰਨਾ
ਕਿਸੇ ਦੇ ਵੱਸ ਦਾ ਖੇਲ ਨਹੀ
ਤੈਨੂੰ ਦੇਖ ਪਹਿਲਾਂ ਹੀ ਹੋਏ ਬੜੇ ਕਮਲੇ
ਨੀ ਸਾਨੂੰ ਤੂੰ ਘੱਟ ਸਤਾਇਆ ਕਰ
ਨੀ ਤੂੰ ਪਹਿਲਾਂ ਹੀ ਬੜੀ ਸੋਹਣੀ ਏ
ਨੀ ਸੁਰਮਾ ਘੱਟ ਪਾਇਆ ਕਰ
ਉਹ ਮੁੰਡਾ ਕਿੰਨਾਂ ਖੁਸ਼ ਨਸੀਬ ਹੁੰਦਾ
ਜਿਸਨੂੰ ਪਿਆਰ ਕਰਨ ਵਾਲਾ
ਉਸਦੇ ਬਹੁਤ ਕਰੀਬ ਹੁੰਦਾ
ਕਾਸ਼ ਮੇਰਾ ਵੀ ਕੋਈ ਪਿਆਰ ਹੁੰਦਾ
ਜਿਹੜਾ ਮੇਰੇ ਦਿਲ ਦੇ ਬਹੁਤ ਕਰੀਬ ਹੁੰਦਾ
ਮੈਂ ਕਦੇ ਕਿਸੇ ਹੋਰ ਤੇ ਨਹੀ ਡੁਲਨਾ
ਤੇਰੇ ਬਿਨਾਂ ਮੈਨੂੰ ਚੈਨ ਨਹੀ ਮਿਲਣਾ
ਨਾ ਕਿਸੇ ਹੋਰ ਵਾਸਤੇ ਮੇਰੇ ਦਿਲ ਦਾ ਬੂਹਾ ਖੁੱਲਣਾ
ਮੈਂ ਇਸ ਦੁਨੀਆ ਚ ਸਭ ਕੁਝ ਭੁੱਲ ਸਕਦਾ
ਬੱਸ ਕਦੇ ਤੇਰਾ ਨਾਮ ਨਹੀ ਭੁੱਲਣਾ
ਮਿੱਠੀ ਚੋਟ ਪਿਆਰ ਦੀ ਦਿਲ ਤੇ ਖਾਈ ਬੈਠੇ ਹਾਂ
ਰੋਗ ਅਵੱਲਾ ਇਸ਼ਕੇ ਦਾ ਜਿੰਦ ਨੂ ਲਾਈ ਬੈਠੇ ਹਾਂ
ਪੱਲੇ ਸਾਡੇ ਕੁਝ ਵੀ ਨਹੀ ਇਸ ਜਾਨ ਤੋਂ ਸਿਵਾ
ਉਹ ਵੀ ਯਾਰਾ ਤੇਰੇ ਨਾ ਲਿਖਾਈ ਬੈਠੇ ਹਾਂ
ਪੁੱਛੋ ਨਾ ਇਸ ਕਾਗਜ਼ ਤੋਂ
ਜਿਸ ਉਤੇ ਅਸੀਂ ਦਿਲ ਦੇ ਬਿਆਨ ਲਿਖਦੇ ਆ
ਤਨਹਾਈਆਂ ਦੇ ਵਿੱਚ ਬੀਤੀਆਂ ਗੱਲਾਂ ਤਮਾਮ ਲਿਖਦੇ ਆ
ਉਹ ਕਲਮ ਵੀ ਦੀਵਾਨੀ ਜਿਹੀ ਬਣ ਗਈ ਆ
ਜਿਸਦੇ ਨਾਲ ਅਸੀਂ ਤੇਰਾ ਨਾਮ ਲਿਖਦੇ ਆ
ਜਦੋ ਦਾ ਦੇਖਿਆ ਹੈ ਤੇਰੇ ਨੈਣਾਂ ਵਿੱਚ ਝਾਕ ਕੇ
ਕੋਈ ਵੀ ਸ਼ੀਸਾ ਸਾਨੂੰ ਚੰਗਾ ਨਹੀ ਲੱਗਦਾ
ਤੇਰੇ ਪਿਆਰ ਨੇ ਦੀਵਾਨਾ ਕਰ ਦਿੱਤਾ ਹੈ ਕੁਝ ਇਸ ਤਰਾਂ
ਹੋਰ ਕੋਈ ਤੈਨੂੰ ਦੇਖੇ ਸਾਨੂੰ ਚੰਗਾ ਨਹੀ ਲੱਗਦਾ
ਮੇਰਾ ਯਾਰ ਮਿਲੇ ਮੈਨੂੰ ਉਸ ਵੇਲੇ
ਜਦ ਨਾ ਦਿਨ ਹੋਵੇ ਨਾ ਰਾਤ ਹੋਵੇ
ਉਦੋਂ ਮੱਧਮ ਜਿਹੀ ਬਰਸਾਤ ਹੋਵੇ
ਇਕ ਉਹ ਹੋਵੇ ਇਕ ਮੈ ਹੋਵਾਂ ਤੇ
ਨਾ ਮੁੱਕਣ ਵਾਲੀ ਬਾਤ ਹੋਵੇ
ਬਸ ਤੁਰਦੇ ਰਹੀਏ ਉਹਨਾਂ ਰਾਹਾਂ ਤੇ
ਜਿਥੇ ਪਿਆਰ ਹੋਵੇ ਤੇ ਬਸ
ਦਿਲ ਦੀ ਗੱਲਬਾਤ ਹੋਵੇ
ਉਸ ਪਲ ਨੂੰ ਸੰਜੋੜ ਕਰ ਰੱਖਿਆ ਹੈਗਾ
ਜਦੋ ਮੇਰੇ ਹੱਥ ਨੂੰ ਤੇਰਾ ਹੱਥ ਮਿੱਲਿਆ
ਖੁਸ਼ ਕਿਸਮਤ ਹੈਗਾ ਮੈਂ ਇਸ ਜਹਾਂ ਵਿੱਚ
ਜੋ ਮੈਨੂੰ ਜਿੰਦਗੀ ਵਿੱਚ ਤੇਰਾ ਸਾਥ ਮਿਲਿਆ
ਤੇਰੀ ਦੀਦ ਨਾਲ ਹੀ ਮੇਰੀ ਈਦ ਹੋਵੇ
ਗਮ ਨਾ ਤੈਨੂੰ ਕਦੇ ਕੋਈ ਨਸੀਬ ਹੋਵੇ
ਬਸ ਦੁਆ ਏਹੋ ਹੈ ਮੇਰੀ ਰੱਬ ਅੱਗੇ
ਤੇਰੀ ਖੁਸ਼ੀ ਤੇ ਆ ਕੇ ਖਤਮ ਮੇਰੀ ਹਰ ਰੀਝ ਹੋਵੇ
ਸਾਡਾ ਵੀ ਤਾਂ ਜੀਅ ਕਰਦਾ
ਕਿਸੇ ਸੋਹਣੀ ਨੂੰ ਟੈਗ ਕਰਕੇ Status ਪਾਈਏ
ਇੱਥੇ ਸਾਰੀਆਂ Committed ਫਿਰਦੀਆਂ ਨੇ
ਅਸੀਂ ਕੀਹਦੇ ਨਾਲ ਦਿਲ ਲਾਈਏ
ਕੁੜੀ Friend Request Accept ਨਈ ਕਰਦੀ
ਅਸੀ ਕਿਸਨੂੰ ਦਿਲ ਦਾ ਹਾਲ ਸੁਣਾਈਏ
ਆਵਾਂਗਾ ਨੀ ਆਵਾਂਗਾ ਮੈਂ ਕਦੇ ਪੁਰੇ ਦੀ ਹਵਾ ਬਣਕੇ ਆਵਾਂਗਾ
ਤੇਰੇ ਸ਼ਹਿਰ ਤੋਂ ਮੇਰੇ ਪਿੰਡ ਵਲ ਆਉਂਦਾ ਰਾਹ ਬਣਕੇ ਆਵਾਂਗਾ
ਝੋਲੀ ਵਿੱਚ ਲੈ ਹਾਰਾਂ ਤੇਰੀਆਂ ਜਿੱਤਾਂ ਦਾ ਗਵਾਹ ਬਣਕੇ ਆਵਾਂਗਾ
ਵਗਦੀਆਂ ਇਸ਼ਕ ਹਬੀਬੀ ਲਹਿਰਾਂ ਤੇਰਾ ਸਾਹ ਬਣਕੇ ਆਵਾਂਗਾ
ਗ਼ਮਗੀਨੀਆਂ ਮਗਰੂਰੀਆਂ ਨੂੰ ਮਗਰੋਂ ਲਾ ਕੇ ਚਾਅ ਬਣਕੇ ਆਵਾਂਗਾਤੇਰੇ ਕਦਮਾਂ ਚ ਮੁੱਕਣਾ ਉੱਡਦੀ ਸੀਵਿਆਂ ਦੀ ਸੁਆਹ ਬਣਕੇ ਆਵਾਂਗਾ ਰੱਖ ਲਵੀ ਮੈਨੂੰ ਦਿਲ ਦੇ ਵੀਰਾਨਿਆਂ ਚ ਸਾਂਭ ਕੇ ਕਰੀਂ ਇੰਤਜ਼ਾਰ ਬੇਸਹਾਰਿਆਂ ਨੂੰ ਮਿਲੀ ਪਨਾਹ ਬਣਕੇ ਆਵਾਂਗਾ ਆਵਾਂਗਾ ਨੀ ਆਵਾਂਗਾ ਮੈਂ ਕਦੇ ਪੁਰੇ ਦੀ ਹਵਾ ਬਣਕੇ ਆਵਾਂਗਾ
ਹੋ ਚੱਲੀ ਏ ਮੁਲਾਕਾਤ ਦੀ ਰਾਤ ਤੇ ਮਹੀਵਾਲ ਹੋਣਾ ਉਡੀਕਦਾ
ਪੱਤਣ ਤੇ ਹੋਣਾ ਮਹਿਬੂਬ ਟੋਲਦਾ ਤੇ ਨਾਮ ਸੋਹਣੀ ਦਾ ਉਲੀਕਦਾ
ਹਾਲ ਵੇ ਰੱਬਾ ਵੇ ਤੂੰ ਦੇ ਕਿਸਮਤ ਨਾਲ ਮਿਲਣ ਦੀ ਮਨਜ਼ੂਰੀ ਵੇ
ਸੁਣ ਘੜਿਆ ਵੇ ਪਾਰ ਲੰਘਾਵੀ ਮਹੀਵਾਲ ਨੂੰ ਮਿਲਣਾ ਜ਼ਰੂਰੀ ਵੇ
ਨਾਂ ਉਏ ਝਨਾਵਾ ਨਾਂ ਤੂੰ ਇੰਝ ਨਾਂ ਹੁਣ ਮੇਰੇ ਤੇ ਕਹਿਰ ਗੁਜ਼ਾਰੀ ਵੇ
ਮੈਨੂੰ ਮਿਲ ਲੈਣ ਦੇ ਮਾਹੀਏ ਨੂੰ ਨਾਂ ਡੋਬ ਅੱਧ ਵਿਚਕਾਰੇ ਮਾਰੀ ਵੇ
ਹਾਏ ਨੀ ਕਾਲੀ ਰਾਤੇ ਨੀ ਤੈਨੂੰ ਅਰਜ਼ ਕਰਾਂ ਤੂੰ ਪਰਦਾ ਰੱਖ ਲਵੀ
ਮਹੀਵਾਲ ਮੇਰੇ ਕੋਲ ਹੋਵੇ ਨੀ ਤੂੰ ਆਉਂਦੇ ਸਵੇਰਿਆਂ ਨੂੰ ਡੱਕ ਲਵੀਂ
ਤੂੰ ਮੇਰੀ ਜ਼ਿੰਦਗੀ ਵਿਚ ਹੋਵੇਂ ਮੈਂ ਤੇਰੀ ਜ਼ਿੰਦਗੀ ਵਿਚ ਹੋਵਾਂ
ਤੂੰ ਹੰਝੂ ਪੂੰਝੇ ਮੇਰੇ ਮੁਖੜੇ ਤੋ ਮੈਂ ਜਦ ਵੀ ਕਿਸੇ ਗੱਲੋਂ ਰੋਵਾਂ
ਮੈਂ ਬਣ ਕੇ ਫੁੱਲ ਗੁਲਾਬ ਦਾ ਤੇਰੇ ਹਸਦੇ ਚਿਹਰੇ ਨੂੰ ਛੋਹਵਾਂ
ਮੈਂ ਦਾਗ ਤੇਰੇ ਦਰਦਾਂ ਵਾਲੇ ਨਿੱਤ ਆਪਣੇ ਪਿਆਰ ਨਾਲ ਧੋਵਾਂ
ਤੂੰ ਸਾਹਮਣੇ ਮੇਰੇ ਹੋਵੇ ਬੂਹਾ ਪਲਕਾਂ ਦਾ ਆਖਰ ਜਦ ਢੋਵਾਂ
ਤੂੰ ਮੇਰੀ ਜਿੰਦਗੀ ਵਿੱਚ ਹੋਵੇ ਮੈਂ ਤੇਰੀ ਜਿੰਦਗੀ ਵਿਚ ਹੋਵਾਂ
ਤੈਨੂੰ ਆਪਣਾ ਬਣਾਉਣ ਲਈ ਸਾਰੀ ਦੁਨੀਆ ਨਾਲ ਖਹਿੰਦੇ ਗਏ
ਲੱਗ ਤੇਰੇ ਪਿੱਛੇ ਸੱਜਣਾਂ ਛਾਂ ਨੂੰ ਧੁੱਪ ਧੁੱਪ ਨੂੰ ਛਾਂ ਕਹਿੰਦੇ ਗਏ
ਕੀਤਾ ਆਸ਼ਕੀ ਦਾ ਅਸੀਂ ਹਰ ਫਰਜ਼ ਪੂਰਾ ਇੱਥੇ ਸਾਰੀ ਜ਼ਿੰਦਗੀ
ਉੱਚੀ ਥਾਂ ਤੇ ਸਦਾ ਤੈਨੂੰ ਬਿਠਾਇਆ ਆਪ ਨੀਵੀਂ ਥਾਂ ਬਹਿੰਦੇ ਗਏ
ਸਾਡਾ ਲੁਕ ਛਿਪ ਤੈਨੂੰ ਵੇਖਣਾ ਅੱਖੀਆਂ ਨਾਲ ਮੱਥਾ ਟੇਕਣਾ
ਤੇਰਾ ਵੇਖ ਸਾਨੂੰ ਮੁਸਕੁਰਾ ਲੈਣਾ ਸਾਨੂੰ ਸੋਚਾਂ ਦੇ ਵਿੱਚ ਪਾ ਦੇਣਾ
ਸਾਡਾ ਰਾਹ ਤੇਰੇ ਵਿੱਚ ਰੁਕਣਾ ਸਾਨੂੰ ਵੇਖ ਅੱਖਾਂ ਦਾ ਝੁਕਣਾ
ਤੂੰ ਸਾਨੂੰ ਵੇਖ ਤੋਰ ਮਟਕਾ ਲੈਣੀ ਸਾਡੀ ਜਿੰਦ ਸੂਲੀ ਲਟਕਾ ਦੇਣੀ
ਅਸੀਂ ਤੇਰੀ ਗਲੀ ਵਿਚ ਗੇੜੇ ਮਾਰਨੇ ਬਿਨਾਂ ਗੱਲੋ ਜਿਹੇ ਮਾਰਨੇ
ਬੜੇ ਚੇਤੇ ਆਉਂਦੇ ਨੇ ਸਾਨੂੰ ਸਭ ਕੁਝ ਭਲਾਉਂਦੇ ਨੇ