New Fb Status in Punjabi

New Fb Status in Punjabi

Status Fb Punjabi | Fb Punjabi Status New

ਸੱਪ ਤੇ ਸਾਧ ਤੋ ਬੱਚ ਕੇ ਰਹਿਉ
ਕਿਤੇ ਅਸਲੀ ਨਾਂ ਹੋਣ
ਯਾਰ ਤੇ ਬਟੇਰੇ ਤੋ ਬੱਚ ਕੇ ਰਹਿਉ
ਕਿਤੇ ਫਸਲੀ ਨਾਂ ਹੋਣ

ਸੱਜਣ ਹੋਵੇ ਦੂਰ ਦਾ ਤਾਂ ਕਹਿੰਦੇ ਬੰਦੇ ਨੂੰ ਰਾਹ ਹੀ ਮਾਰ ਲੈਂਦਾ
ਪੁਰਾਣੀ ਥਾਂ ਟੁੱਟੀ ਦਾ ਦੁੱਖ ਤੇ ਨਵੀ ਥਾਂ ਲੱਗੀ ਦਾ ਚਾਅ ਮਾਰ ਲੈਂਦਾ

ਸੱਪ ਤੇ ਸਾਧ ਕਦੀ ਸੱਟ ਨਹੀ ਭੁਲਦੇ
ਦੇਖੀ ਕਮਲੀਏ ਕਿਤੇ ਸੱਟ ਨਾ ਕੋਈ ਮਾਰ ਜਾਈ

ਜਦੋਂ ਆਉਦੀ ਤੇਰੀ ਯਾਦ
ਕਿਵੇ ਕਾਬੂ ਕਰਾ ਜਜਬਾਤਾਂ ਨੂੰ
ਜਿਕਰ ਤੇਰੇ ਦੀ ਆਦਤ ਪੈ ਗਈ
ਮੇਰੀਆਂ ਕਲਮ ਦਵਾਤਾਂ ਨੂੰ

ਸਾਨੂੰ ਜਿੰਦਗੀ ਧੋਖਾ ਦੇ ਚੱਲੀ
ਹੁਣ ਮੋਤ ਨੂੰ ਵੀ ਅਜਮਾਵਾਂਗੇ
ਜੇ ਉ ਵੀ ਬੇਵਫ਼ਾ ਨਿੱਕਲੀ
ਫੇਰ ਕਿਦਰ ਨੂੰ ਜਾਵਾਂਗੇ

ਕਿੰਝ ਝੱਲੇਗੀ ਉਹ ਅੱਖ ਸੁਰਮਾਂ
ਜੋ ਕਿਸੇ ਨੂੰ ਯਾਦ ਕਰ ਸਾਰੀ ਰਾਤ ਰੋਂਦੀ ਰਹੀ

ਜਦ ਬੰਨਿਆ ਜਾਂਦਾ ਗਾਨਾਂ ਨੀ
ਹੋ ਜਾਂਦਾ ਯਾਰ ਬੇਗਾਨਾਂ ਨੀ
ਬੱਸ ਚਾਰ ਦਿਨਾਂ ਤੱਕ ਹਾਣ ਦੀਏ
ਨੀ ਤੇਰਾ ਬਣਜੂ ਨਵਾਂ ਪ੍ਰੋਣਾਂ
ਨੀ ਤੂੰ ਰਾਤ ਮਨਾਉਣੀ ਸ਼ਗਨਾਂ ਦੀ
ਨੀ ਤੇਰਾ ਯਾਰ ਨੀ ਜੱਗ ਵਿੱਚ ਹੋਣਾ

ਕਈਆਂ ਨੇ ਤਾਂ ਲਿਖਿਆਂ ਕਿਤਾਬਾ ਵਿੱਚ ਹੋਣਾ
ਆਪੋ ਆਪਣੇ ਨੀ ਇਹ ਇਸ਼ਕ ਦਾ ਰੋਣਾ
ਪਿੱਛਲੇ ਜਨਮ ਦਾ ਕੋਈ ਤੇਰੇ ਨਾਂ ਸਬੰਧ
ਅਸੀ ਹੋਏ ਮਜ਼ਬੂਰ ਬੜਾ ਤਾਂ ਲਿਖਿਆਂ
ਆਪਣੀ ਹੀ ਬਾਂਹ ਉੱਤੇ ਛੁਰੀਆਂ ਚਲਾ ਕੇ
ਅਸੀ ਇੰਚ ਇੰਚ ਡੂੰਘਾ ਤੇਰਾ ਨਾਂ ਲਿਖਿਆਂ

ਬੰਦੇ ਆਪਾਂ ਦੇਸੀ ਆਂ
ਪੰਜਾਬੀ ਨਾਲ ਹੀ ਸਾਡਾ ਪਿਆਰ ਏ
ਕੁੜੀ ਸੂਟ ਵਾਲੀ ਹੀ ਲੈਣੀ
ਜਿਹੜੀ ਰੋਬ ਨਾਲ ਕਹੇ
ਕਿ ਇਹੀ ਮੇਰਾ ਯਾਰ ਆ

ਮੇਰੇ ਨਾਲ ਬ੍ਰੇਕਅੱਪ ਕਰਕੇ
ਤੂੰ ਬਣ ਗਈ ਉੱਲੂ
ਮੈਂ ਤੇ ਨਵੀਂ ਫਸਾ ਲਈ
ਤੈਨੂੰ ਕੀ ਮਿਲਿਆ
ਬਾਬਾ ਜੀ ਕਾ ਠੁੱਲੂ

ਬੇਵਫਾ ਮਸ਼ੂਕ ਤੇ ਗਿਦੜ
ਬੜੇ ਮਜ਼ੇ ਨਾਲ ਸੋਂਦੇ ਹਨ
ਟੁੱਟੇ ਦਿਲਾਂ ਵਾਲੇ ਆਸ਼ਿਕ
ਤੇ ਲੰਡਰ ਕੁੱਤੇ ਰਾਤ ਨੂੰ
ਲੁੱਕ ਲੁੱਕ ਕੇ ਰੋਂਦੇ ਹਨ

ਰੱਬ ਨੇ ਕਿਹਾ ਸਮਝਦਾਰ ਕੁੜੀਆਂ
ਧਰਤੀ ਦੇ ਕੋਨੇ ਕੋਨੇ ਵਿਚ ਮਿਲਣਗੀਆਂ
ਪਰ ਇਹ ਆਖ ਕੇ ਰੱਬ ਨੇ
ਧਰਤੀ ਹੀ ਗੋਲ ਬਣਾ ਦਿੱਤੀ ਲੱਭੀ ਜਾਉ ਹੁਣ

Lens ਅੱਖਾਂ ਵਿਚ ਪਾਏ ਹੋਏ ਨੇ
Lens ਅੱਖਾਂ ਵਿਚ ਪਾਏ ਹੋਏ ਨੇ
ਨੀ ਪੱਥਰ ਦੀ ਅੱਖ ਵਾਲੀਏ
ਦਿਲ ਕਿੰਨੇ ਧੜਕਾਏ ਹੋਏ ਨੇ

ਹੱਥਾਂ ਦੀਆਂ ਚਾਰ ਲਕੀਰਾਂ ਵੇਖ
ਆਪਣਾ ਮਨ ਸਮਝਾਉਂਦੀ ਹੋਣੀ ਆ
ਪਤਾ ਨਹੀ ਯਾਰੋ ਮੇਰੀ ਵਾਲੀ ਕਿਹੜੇ
ਘਰ ਰੋਟੀਆਂ ਪਕਾਉਂਦੀ ਹੋਣੀ ਆ

ਕਹਿੰਦੀ ਤੇਰੇ ਦੇਸੀ ਸਟੇਟਸ ਦਿਲ ਨੂੰ ਖਿੱਚ ਜਿਹੀ ਪਾਉਂਦੇ ਨੇ ਪਰ ਤੇਰੇ ਨਾਲੋਂ ਵੱਧ Likes ਤਾਂ ਤੇਰਾ ਸਟੇਟਸ Copy ਕਰਨ ਵਾਲਿਆਂ ਨੂੰ ਆਉਂਦੇ ਨੇ
ਮੈਂ ਕਿਹਾ ਬੀਬਾ ਟਾਹਣੀਉ ਟੁੱਟੇ ਫੁੱਲਾਂ ਦਾ ਕੀ ਮਹਿਕਣਾ ਤੇ ਕੀ ਖਿਲਣਾ ਨਾਲੇ ਵੱਧ Likes ਵਾਲੇ ਨੂੰ ਕਿਹੜਾ Google ਵੱਲੋ ਪਰਮਵੀਰ ਚੱਕਰ ਮਿਲਣਾ

ਉਹਨੂੰ ਮਿਲਣੇ ਦੀ ਆਸ ਜਿਹੀ
ਦਿਲ ਵਿੱਚ ਵੱਸਦੀ ਏ
ਸਾਨੂੰ ਆਮ ਕਹਿਣ ਵਾਲਿਉ
ਖਾਸ ਜਿਹੇ ਦਿਲ ਵਿੱਚ ਵੱਸਦੀ ਏ
ਮੁੱਦਤਾਂ ਹੋਈਆ ਤੱਕਿਆ ਨੀ
ਪਰ ਰੋਜ ਖੁਆਬਾਂ ਵਿੱਚ ਹੱਸਦੀ ਏ
ਪਤਾ ਨਹੀ ਕਿਉ ਇਹ ਰੂਹ ਸੱਟ ਖਾਂ ਕੇ ਵੀ
ਆਪਣਾ ਸਾਨੀ ਲੱਭਦੀ ਏ

ਇਕ ਮੰਨ ਲਈ ਤੂੰ ਸਾਡੀ ਵੀ
ਅਸੀ ਸੌ ਮੰਨੀਆਂ ਚੁੱਪ ਕਰਕੇ
ਸਾਡੀ ਮੋਤ ਲਈ ਕਰੀਂ ਦੂਆ
ਕੀ ਜੀਣਾ ਪਲ ਪਲ ਮਰਕੇ
ਜਦ ਤੱਕ ਹੋ ਸਕਿਆ ਸਾਹਾਂ ਦੀ
ਅਸੀ ਹਾਮੀ ਭਰ ਕੇ ਵੇਖਾਗੇ
ਤੈਨੂੰ ਭੁੱਲਣਾ ਸੋਖਾ ਨਹੀਂ ਸੱਜਣਾ
ਚਲ ਕੋਸ਼ਿਸ਼ ਕਰ ਕੇ ਵੇਖਾਗੇ

ਦਰਦ ਦਿਲ ਵਾਲਾ ਦਿਲ ਵਿਚ ਛੁਪਾ ਨਾ ਸਕੇ
ਲੱਖ ਚਹੁਣ ਤੇ ਵੀ ਉਸ ਨੂੰ ਭੁਲਾ ਨਾ ਸਕੇ
ਮੰਜਿਲ ਉਹਦੀ ਸੀ ਕੋਈ ਹੋਰ
ਏ ਗੱਲ ਦਿਲ ਨੂੰ ਸਮਝਾ ਨਾ ਸਕੇ
ਦਿਲ ਨੇ ਮੈਨੂੰ ਮਜ਼ਬੂਰ ਕੀਤਾ
ਤਾਹੀਉ ਨੈਣਾ ਤੇ ਜੋਰ ਚਲਾ ਨਾਂ ਸਕੇ
ਉਹਨਾ ਨੇ ਸ਼ਇਦ ਸਾਨੂੰ ਕਦੇ ਚਾਹਿਆ ਹੀ ਨਹੀ
ਤੇ ਅਸੀ ਉਸ ਤੋ ਬਿਨਾਂ ਕਿਸੇ ਹੋਰ ਨੂੰ ਚਾਹ ਨਾ ਸਕੇ

ਤੂੰ ਤਾਂ ਤੁਰਗੀ ਗੈਰਾਂ ਸੰਗ ਹੋ ਕੇ ਗੈਰ ਕੁੜੇ
ਤੇਰੇ ਜਾਣ ਤੋ ਮਗਰੋ ਅੜੀਏ
ਸਾਡੇ ਤੇ ਗੁਜ਼ਰੇ ਕਿੰਨੇ ਕਹਿਰ ਕੁੜੇ
ਕਦੇ ਆਂ ਕੇ ਸੁਣ ਲੈ ਤੇਰੇ ਦਿੱਤੇ ਦੁੱਖ ਹਜ਼ਾਰਾ ਨੀ
ਤੇਰੇ ਪਿਆਰ ਨੂੰ ਜਿੱਤਣਾ ਚਾਹੁੰਦਾ ਸੀ
ਪਰ ਮੈਨੂੰ ਮਿਲੀਆਂ ਸਿਰਫ ਹਾਂਰਾ ਨੀ

ਪਿਆਰ ਰੱਬ ਦੀ ਏ ਦੇਣ ਅੱਜ ਬਣੀ ਪਈ ਖੇਡ
ਸੱਚਾ ਕਰੇ ਕੋਈ ਕੋਈ ਬਹੁਤੇ ਕਰਦੇ ਆ ਫੇਕ
ਖੁਦ ਦੀਆਂ ਗਲਤੀਆਂ ਦੇਖਦਾ ਨਾਂ ਕੋਈ
ਤੇ ਦੂਜਿਆਂ ਦੇ ਸਿਰ ਸਾਰਾ ਇਲਜਾਮ ਹੋ ਗਿਆ
ਖੇਡ ਖੇਡੀ ਤਕਦੀਰਾਂ ਨੇ ਤੇ ਪਿਆਰ ਬਦਨਾਮ ਹੋ ਗਿਆ

ਸੱਜਣ ਬਣਾ ਕੇ ਲੋਕੀ ਠੱਗੀਆਂ ਨੇ ਮਾਰਦੇ
ਤਾਂ ਹੀ ਕਹਿੰਦੇ ਵਣਜ ਬੁਰੇ ਨੇ ਯਾਰੋ ਪਿਆਰ ਦੇ
ਚੜਦੀ ਜਵਾਨੀ ਵਿੱਚ ਸੱਟ ਅਲੜ ਤੋ ਖਾਦੀ
ਤਾਂ ਹੀ ਯਾਰ ਗੁੰਮਨਾਮ ਹੋ ਗਿਆ
ਖੇਡ ਖੇਡੀ ਸੀ ਤਕਦੀਰਾਂ ਨੇ
ਤੇ ਪਿਆਰ ਬਦਨਾਮ ਹੋ ਗਿਆ

ਜਿਵੇ ਨਦੀ ਵਹਿੰਦੀ ਜਾਂਦੀ ਹੈ
ਤੇ ਪਰਤ ਕੇ ਨਹੀ ਆਉਂਦੀ
ਉਸੇ ਤਰਾਂ ਰਾਤ ਤੇ ਦਿਨ
ਮਨੁੱਖ ਦੀ ਉਮਰ ਲੈ ਕੇ ਚਲੇ
ਜਾਂਦੇ ਹਨ ਫਿਰ ਨਹੀ ਆਉਂਦੇ

ਖੁਸ਼ੀ ਨਾਲ ਕੋਣ ਛੱਡੇ ਪਰਿਵਾਰ ਨੂੰ
ਰੋਟੀ ਰੋਜ਼ੀ ਖਿੱਚ ਕੇ ਲੈ ਜਾਂਦੀ ਬਾਹਰ ਨੂੰ
ਬੁਰੇ ਲੋਕੀ ਕਰਦੇ ਬੁਰਾਈਆ ਤੇਰੀਆ
ਧੰਨ ਉਏ ਡਰਾਈਵਰਾਂ ਕਮਾਈਆਂ ਤੇਰੀਆਂ

ਬੇਵਾਫ਼ਾਈ ਹੋਈ ਜਾਂ ਹੋਈ ਏ ਵਫ਼ਾ
ਖੇਡ ਖੇਡ ਲਈ ਵੇ ਸਾਡੇ ਨਾਲ ਕੈਸੀ ਤੂੰ ਰੱਬਾ
ਸਿਖਰ ਦੁਪਿਰੇ ਇਤਬਾਰ ਨਿਲਾਮ ਹੋ ਗਿਆ
ਖੇਡ ਖੇਡੀ ਸੀ ਤਕਦੀਰਾ ਨੇ ਤੇ ਪਿਆਰ ਬਦਨਾਮ ਹੋ ਗਿਆ

ਲਫ਼ਜਾਂ ਦੇ ਜਾਦੂਗਰੋ ਨਾ ਪਾਵੋ ਤਾਰਿਆਂ ਦੀ ਬਾਤ
ਸਾਡੀ ਰੋਜ਼ ਗੁਜਰਦੀ ਛਾਵੇਂ ਤਾਰਿਆਂ ਦੇ ਰਾਤ
ਸ਼ਕਲੋ ਕੀ ਪਰਖਦੇ ਹੋ ਸਾਡੀ ਜਾਤ
ਪਰਖੋ ਕਿ ਜਰਾ ਦਿਸ ਜਾਵੇਗੀ ਸਾਡੀ ਅੋਕਾਤ
ਚਰਚਿਤ ਨੇ ਤੁਹਾਡੀਆਂ ਆਯਾਸ਼ੀਆਂ ਦੇ ਕਿੱਸੇ
ਨਹੀਂ ਸੋਂਹਦੀ ਮੂੰਹੋ ਤੁਹਾਡੇ ਇਬਾਦਤ ਦੀ ਬਾਤ
ਤੁਸੀਂ ਰੋਜ ਡਰਾਉਂਦੇ ਹੋ ਸੂਲਾਂ ਤੇ ਨਸ਼ਤਰਾਂ ਤੋ
ਰੋਜ਼ ਹੁੰਦੀ ਏ ਸਲੀਬਾਂ ਨਾਲ ਮੁਲਾਕਾਤ
ਸਾਡੀ ਬੁੱਕਲ ਵਿੱਚ ਸੂਰਜ ਚਾਰੇ ਪਾਸੇ ਸ਼ੋਰ
ਖੰਘ ਕੇ ਨਾ ਲੰਘੇ ਸਾਡਿਆਂ ਦਰਾਂ ਤੋ ਹੁਣ ਰਾਤ

ਆਜਾ ਮਿਲ ਜਾ ਗਲ ਲੱਗ ਕੇ ਤੂੰ
ਹੁਣ ਯਾਦਾਂ ਤੇਰੀਆਂ ਨਾਲ ਨੀ ਸਰਦਾ
ਤੈਨੂੰ ਕੋਲ ਬਿਠਾ ਕੇ ਤੱਕਾਂਗੇ
ਹੁਣ ਤਸਵੀਰਾਂ ਦੇਖ ਦਿਲ ਨੀ ਭਰਦਾ

ਇੰਨੀ ਛੇਤੀ ਕਦੀ ਮੋਸਮ ਨਾਂ ਬਦਲੇ
ਜਿੰਨੀ ਛੇਤੀ ਸੱਜਣ ਹੋ ਗਏ ਨੇ ਹੋਰ
ਚੰਨ ਵਰਗਾ ਸੀ ਮੁੱਖ ਭਾਂਵੇ
ਪਰ ਦਿਲ ਵਿੱਚ ਸੀ ਚੋਰ
ਇੱਕ ਵਾਰ ਫੇਰ ਆਪਣਾ ਆਪ
ਗਵਾ ਕੇ ਬਹਿ ਗਏ ਆਂ
ਰੱਬ ਵਰਗੇ ਸੱਜਣਾ ਤੋ ਦਿਲ
ਤੁੜਵਾ ਕੇ ਬਹਿ ਗਏ ਆਂ
ਕਿਸਮਤ ਸੀ ਮਾੜੀ ਜਾਂ ਰੱਬ
ਕੁਝ ਹੋਰ ਚਾਹੁੰਦਾ ਏ
ਜੇ ਤੋੜਨਾ ਹੀ ਹੁੰਦਾ ਤਾਂ ਇਨਸਾਨ
ਦਿਲ ਕਿਉੰ ਲਾਉਂਦਾ ਏ
ਬਸ ਹੁਣ ਫੇਰ ਸ਼ੇਅਰਾਂ ਵਿਚ ਦਰਦ
ਸਣਾਉਣ ਜੋਗੇ ਰਹਿ ਗਏ ਆ
ਰੱਬ ਵਰਗੇ ਸੱਜਣਾਂ ਤੋ ਦਿਲ
ਤੁੜਵਾ ਕੇ ਬਹਿ ਗਏ ਆ

ਰੱਬ ਸੁਣੇ ਜੇ ਮੇਰੀ ਦੁਆ ਕਦੇ
ਤੈਨੂੰ ਲੱਗੇ ਨਾ ਮਾੜੀ ਹਵਾ ਕਦੇ
ਤੇਰੇ ਰਾਹਾਂ ਦੇ ਕੰਢੇ ਚੁੰਭ ਜਾਣ ਮੈਨੂੰ
ਅੋਖਾ ਹੋਵੇ ਨਾ ਕੋਈ ਤੇਰਾ ਸਾਂਹ ਕਦੇ
ਤੈਨੂੰ ਮਿਲੇ ਦੋਲਤ ਦੋ ਜਹਾਨਾਂ ਦੀ
ਮਿਲ ਜਾਵੇ ਸਾਨੂੰ ਤੇਰੀਆਂ ਬਾਹਾਂ ਦੀ ਪਨਾਹ ਕਦੇ
ਤੂੰ ਮੈਨੂੰ ਭੁੱਲੇ ਤਾਂ ਵੀ ਜੁਗ ਜੁਗ ਜੀਵੇ
ਮੈਂ ਭੁੱਲਾਂ ਤਾਂ ਹੋਵੇ ਨਾ ਮਾਫ਼ ਮੇਰਾ ਗੁਨਾਹ ਕਦੇ

ਯਾਰੀ ਹੋਰ ਕਿਤੇ ਉਹਨੇ ਲਾ ਲਈ ਹੋਵੇਗੀ
ਯਾਦ ਸਾਡੀ ਦਿਲ ਚੋ ਭੁਲਾ ਲਈ ਹੋਵੇਗੀ
ਸਾਡੇ ਵਾਂਗ ਚਿੱਠੀਆਂ ਵੀ ਫੂਕ ਸੁਟੀਆਂ
ਜਾ ਪੜ ਪੜ ਅੱਖਰਾਂ ਨੂੰ ਟੋਹਦੀ ਹੋਵੇਗੀ
ਜਿੰਨੀ ਅੱਖ ਸਾਡੀ ਭਰਦੀ ਏ
ਉਹ ਵੀ ਯਾਦ ਕਰ ਨੂੰ ਰੋਂਦੀ ਹੋਵੇਗੀ

ਜਿੰਨਾ ਕਰਕੇ ਪਾਇਆ ਵੈਰ ਨਾਲ ਦੁਨੀਆ ਦੇ
ਅੱਜ ਉਹ ਵੀ ਵੈਰੀ ਬਣਕੇ ਬਹਿ ਗਏ ਨੇ
ਜਿੰਨਾ ਖਾਤਰ ਛੱਡਿਆ ਘਰ ਪਰਿਵਾਰ ਸਾਰਾ
ਅੱਜ ਉਹ ਦੂਰ ਕਿਨਾਰਾ ਕਰਕੇ ਬਹਿ ਗਏ ਨੇ
ਜਿੰਨਾ ਕਰਕੇ ਮੰਨਣ ਲੱਗੇ ਪੀਰਾ ਫਕੀਰਾ ਨੂੰ
ਅੱਜ ਉਹ ਆਪ ਰੱਬ ਬਣਕੇ ਬਹਿ ਗਏ ਨੇ
ਤੂੰ ਕੀ ਸਮਝੇਗਾ ਇਹਨਾ ਲੋਕਾ ਨੂੰ
ਜੋ ਮੋਮ ਸੀ ਕਦੇ ਪੱਥਰ ਬਣਕੇ ਬਹਿ ਗਏ ਨੇ

ਉਝ ਤਾਂ ਕਿੱਥੇ ਐਸ਼ਾ ਰਹਿ ਗਈਆ ਝੱਲੇ ਦੇ ਕਰਮਾ ਚ
ਤੈਨੂੰ ਖੁਸ਼ ਰੱਖਣ ਲਈ ਕਹਿ ਦਿੰਦੇ ਆ ਐਸ਼ਾ ਕਰਦੇ ਹਾ
ਕੱਲੇ ਬਹਿ ਬਹਿ ਰੋਣਾ ਮਜਬੂਰੀ ਬਣ ਗਈ ਏ
ਮਹਿਫਲਾ ਵਿਚ ਤਾਂ ਹੱਸਦੇ ਆ ਕਿਉਕਿ ਲੋਕਾ ਤੋ ਡਰਦੇ ਹਾ
ਜਾਗ ਕੇ ਲਘਾਉਣੀਆ ਰਾਤਾ ਅੋਖੀਆ ਲੱਗਦੀਆ ਨਹੀ
ਦਿਨ ਲਗਾਉਣੇ ਅੋਖੇ ਉਪਰੋ ਹੱਸਦੇ ਅੰਦਰੋ ਹੋਕੇ ਭਰਦੇ ਹਾ
ਕੀ ਸਮਝੇ ਕੋਈ ਝੱਲੇ ਮੇਰੇ ਦੁੱਖਾ ਨੂੰ ਅਸੀਂ ਇਕ ਦਿਨ ਵਿੱਚ
ਕਈ ਕਈ ਵਾਰੀ ਜਿਊਂਦੇ ਉਦੇ ਤੇ ਮਰਦੇ ਹਾਂ

Sad Shero Shayari Punjabi

Leave a Comment