Punjabi Status in Punjabi Language

Punjabi Status in Punjabi Language

Punjabi Status in Punjabi Language | Punjabi Sad Status in Punjabi Language | Punjabi Written Status

ਤੇਰੀ ਸੋਚ ਬਦਲਗੀ ਲੱਗਦੀ ਮੈਨੂੰ
ਸਾਡੇ ਵੱਲ ਨਾ ਤੱਕਦੀ ਤੂੰ
ਸਾਨੂੰ ਇੱਕਲਾ ਛੱਡ ਕੇ
ਹੁਣ ਗੈਰਾਂ ਨਾਲ ਹੱਸਦੀ ਤੂੰ

ਬੰਦੇ ਨਾਲ ਤਾਂ ਪਰਛਾਵਾਂ ਹੀ ਨਾਲ ਤੁਰਦਾ
ਲੋਕਾਂ ਨੂੰ ਤਾਂ ਝੂਠ ਬੋਲਣ ਦੀ ਆਦਤ ਆ
ਕਿ ਅਸੀਂ ਤੇਰੇ ਨਾਲ ਖੜੇ ਆਂ

ਦਰ ਦਰ ਭਟਕਦੇ ਹਾਂ ਅਰਮਾਨ ਦੇ ਵਾਂਗ
ਹਰ ਕੋਈ ਟੱਕਰਦਾ ਹੈ ਮਹਿਮਾਨ ਦੇ ਵਾਂਗ
ਖੁਸ਼ੀ ਦੀ ਕੀ ਉਮੀਦ ਰੱਖੀਏ ਇਸ ਦੁਨੀਆ ਤੋ
ਇਹ ਤੇ ਗਮ ਵੀ ਦਿੰਦੀ ਹੈ ਅਹਿਸਾਨ ਦੇ ਵਾਂਗ

ਯਾਦ ਮੈਨੂੰ ਵੀ ਤੂੰ ਰਹਿਣੀ ਭੁਲਾਇਆ ਤੈਥੋਂ ਵੀ ਨਹੀਂ ਜਾਣਾ
ਰੋਊ ਅੱਖ ਬੜੀ ਤੇਰੀ ਪਰ ਰੋਇਆ ਵੀ ਨਹੀਂ ਜਾਣਾ
ਛੱਡ ਸਾਨੂੰ ਯਾਰ ਭਾਵੇਂ ਨਵੇਂ ਤੂੰ ਬਣਾ ਲਈਂ ਨੀ
ਆਖਰ ਤੈਨੂੰ ਘਾਟ ਯਾਰਾਂ ਦੀ ਮਹਿਸੂਸ ਹੋਣੀ ਏ ਨਾਰੇ ਨੀ

ਇੱਕ ਸਾਹ ਵਿੱਚ ਸਮੁੰਦਰ ਬੇਵਫਾਈਆਂ ਦਾ ਪਾਰ ਨੀ ਹੁੰਦਾ
ਕੀਤੀ ਏ ਸੱਚੀ ਮੁਹੱਬਤ ਇੱਕੋ ਦਮ ਤੈਨੂੰ ਵਿਸਾਰ ਨੀ ਹੁੰਦਾ
ਸਣੇ ਸੂਦ ਮੋੜਾਂਗੇ ਕਿਸ਼ਤਾਂ ਤੇਰੇ ਕੀਤੇ ਝੂਠੇ ਪਿਆਰ ਦੀਆਂ
ਥੋਕ ਵਿੱਚ ਹੁਣ ਸਾਥੋਂ ਵੀ ਬੇਕਦਰਾ ਇਸ਼ਕ ਵਪਾਰ ਨੀ ਹੁੰਦਾ

ਕਿੰਨੀਆ ਠੋਕਰਾਂ ਖਾਦੀਆਂ ਥਾਂ ਥਾਂ ਤੂੰ ਪੱਥਰ ਰੱਖੇ ਰਾਹਾਂ ਚ
ਸ਼ਰੇਆਮ ਕਰਾਂਗੇ ਸਭ ਪਿੱਠ ਤੇ ਤੇਰੇ ਇੱਕ ਵੀ ਵਾਰ ਨੀ ਹੁੰਦਾ
ਹਿਸਾਬ ਕਰਾਂਗੇ ਇੱਕ ਇੱਕ ਚੋਟ ਦਾ ਚਲਦੇ ਤੂੰ ਸਾਹ ਰੱਖੀਂ
ਰੱਬ ਕਰੂ ਖੈਰ ਉਦੋ ਤੱਕ ਅਰਥੀ ਤੇ ਮੈਂ ਵੀ ਸਵਾਰ ਨੀ ਹੁੰਦਾ

ਲਫਜ਼ੋਂ ਪਾਰ ਹੋਈ ਮੇਰੀ ਇਸ਼ਕ ਕਹਾਣੀ
ਇਹਦਾ ਜ਼ਿਕਰ ਹੁਣ ਮੈਥੋਂ ਕਰ ਨੀ ਹੁੰਦਾ
ਬੇਕਾਬੂ ਬਾਰਿਸ਼ਾਂ ਦਾ ਇਹ ਬੇਕਾਬੂ ਪਾਣੀ
ਕੱਚੇ ਘੜਿਆਂ ਚ ਹੁਣ ਮੈਥੋਂ ਭਰ ਨੀ ਹੁੰਦਾ

ਉਹੀ ਰਾਹਾਂ ਉਹੀ ਮੁਸਾਫਿਰ
ਬੱਸ ਰਾਹੀਆਂ ਦੇ ਜ਼ਜਬਾਤ ਬਦਲ ਗਏ ਨੇ
ਉਹੀ ਮੈਂ ਹਾਂ ਉਹੀ ਤੂੰ ਏ
ਬੱਸ ਹਾਲਾਤ ਬਦਲ ਗਏ ਨੇ

ਉਹਨਾਂ ਲਈ ਜਦ ਅਸੀਂ ਭਟਕਣਾ ਛੱਡ ਦਿੱਤਾ
ਯਾਦ ਚ ਉਹਨਾਂ ਦੀ ਜਦ ਤੜਫਣਾ ਛੱਡ ਦਿੱਤਾ
ਉਹ ਰੋਏ ਤਾਂ ਬੁਹਤ ਕੋਲ ਆ ਕੇ ਮੇਰੇ
ਜਦ ਮੇਰੇ ਦਿਲ ਨੇ ਧੜਕਣਾ ਛੱਡ ਦਿੱਤਾ

ਲੋਕੀਂ ਪੁੱਛਦੇ ਨੇ ਮੈਨੂੰ ਕੀ ਹੋ ਗਿਆ ਏ ਤੈਨੂੰ
ਮੈਂ ਦੇਵਾਂ ਕੀ ਜਵਾਬ ਨਿਗ੍ਹਾ ਤੈਨੂੰ ਟੋਲਦੀ
ਚੰਗਾ ਹੁੰਦਾ ਜੇ ਮੇਰੀ ਥਾਂ ਤੇ ਤੂੰ ਬੋਲਦੀ

ਦਿੱਤਾ ਰੱਬ ਦਾ ਸੀ ਦਰਜਾ ਤੈਨੂੰ ਰਾਸ ਨਾ ਆਇਆ
ਕੀਤਾ ਲੋੜ ਤੋਂ ਵੱਧ ਤੇਰਾ ਤੈਨੂੰ ਰਤਾ ਨਾ ਭਾਇਆ
ਦਿਲ ਤੋੜੇਂ ਨਿੱਤ ਸਾਡਾ ਦਿਲੋਂ ਕੱਢਿਆ ਚੰਗਾ ਏ
ਜਾ ਜਾ ਵੇ ਸੱਜਣਾ ਜਾ ਤੈਨੂੰ ਛੱਡਿਆ ਚੰਗਾ ਏ

ਰੋਜ਼ ਮਿਸ ਕਰਨ ਵਾਲੀ ਨੇ
ਅੱਜ ਕੋਈ ਸੁਨੇਹਾ ਵੀ ਨੀ ਘੱਲਿਆ
ਮੈਂ ਆਪਣੇ ਦਿਲ ਨੂੰ ਸਮਝਾਇਆ
ਤੂੰ ਟੈਨਸ਼ਨ ਨਾ ਲੈ ਝੱਲਿਆ
ਉਹਦਾ ਦਿਲ ਖੁਸ਼ ਹੈ
ਰਹਿ ਕੇ ਕਲਮ ਕੱਲਿਆ

ਬੈਠੇ ਰਾਤ 12 ਵਜੇ ਸੀ ਉਹਦੀ ਯਾਦ ਆ ਗਈ
ਕਰ ਗੱਲਾਂ ਪੁਰਾਣੀਆਂ ਚੇਤੇ ਮੇਰੀ ਅੱਖ ਭਰ ਆ ਗਈ
ਹਾਂ ਕਿੰਨਾ ਮੈਂ ਕਰਦਾ ਤੈਨੂੰ ਪਿਆਰ ਨੀ ਦੱਸ ਸਕਦਾ
ਬਿਨਾਂ ਤੇਰੀ ਯਾਦ ਮੈਨੂੰ ਦੂਜਾ ਸਾਹ ਨੀ ਆ ਸਕਦਾ

ਮੈਨੂੰ ਡਰ ਹੈ ਕਿ ਅਸੀ ਕਿਤੇ ਮੁੱਕ ਹੀ ਨਾ ਜਾਈਏ
ਤੁਰਦੇ ਤੁਰਦੇ ਦੁਨੀਆਂ ਤੋ ਰੁਕ ਹੀ ਨਾ ਜਾਈਏ
ਪਰ ਕੀਤੇ ਤੇਰੇ ਲਾਰੇ ਸਾਨੂੰ ਬੜਾ ਸਤਾਉਂਦੇ ਨੇ
ਪਰ ਸਾਡੇ ਵੱਗਦੇ ਹੋਏ ਸਾਹ ਅਜੇ ਵੀ ਤੈਨੂੰ ਚਾਹੁੰਦੇ ਨੇ

ਬੁੱਲਾਂ ਤੋਂ ਹੱਸੀ ਉੱਡ ਜਾਣੀ ਚਿਹਰੇ ਤੋਂ ਉੱਡ ਸਾਰਾ ਨੂਰ ਜਾਣਾ
ਸਾਡੀਆਂ ਸਾਰੀਆਂ ਸਧਰਾਂ ਨੇ ਕੱਚੇ ਘਰਾਂ ਵਾਂਗ ਖੁਰ ਜਾਣਾ
ਚਾਹ ਕੇ ਵੀ ਜੇ ਤੂੰ ਨਾ ਮਿਲਿਆ ਸਾਨੂੰ ਸੋਹਣਿਆ ਸੱਜਣਾ
ਅਸੀਂ ਬਿਨ ਆਈ ਤੋਂ ਪਹਿਲਾਂ ਸੱਜਰੀ ਮੌਤ ਕੋਲ ਤੁਰ ਜਾਣਾ

ਜਿੰਨਾਂ ਨੂੰ ਅਸੀਂ ਲੁੱਕ ਲੁੱਕ ਕੇ ਪਿਆਰ ਕੀਤਾ
ਉਨਾਂ ਨੇ ਜ਼ਲੀਲ ਸਾਨੂੰ ਯਾਰੋ ਸ਼ਰੇਆਮ ਕੀਤਾ
ਸਾਡੇ ਲਈ ਜਿੰਨਾਂ ਦਾ ਪਿਆਰ ਅਨਮੋਲ ਸੀ
ਉਨਾਂ ਸਾਡਾ ਪਿਆਰ ਪਲਾਂ ਚ ਨਿਲਾਮ ਕੀਤਾ
ਆਪ ਉਹ ਯਾਰੀ ਤੋੜ ਕੇ ਵੀ ਮਸ਼ਹੂਰ ਹੋ ਗਏ
ਸਾਨੂੰ ਯਾਰੀ ਨਿਭਾਉਣ ਲਈ ਵੀ ਬਦਨਾਮ ਕੀਤਾ
ਸਾਰੇ ਕਰਕੇ ਕਸੂਰ ਵੀ ਉਹ ਬੇਕਸੂਰ ਹੋ ਗਏ
ਕੱਲਾ ਕੱਲਾ ਇਲਜ਼ਾਮ ਸੱਜਣਾ ਮੇਰੇ ਨਾਮ ਕੀਤਾ
ਸਾਹ ਚਲਦਿਆਂ ਵੀ ਅਸੀਂ ਹਾਂ ਲਾਸ਼ ਬਣ ਚੱਲੇ
ਐਸਾ ਸੱਜਣਾਂ ਨੇ ਸਾਡੀ ਮੌਤ ਦਾ ਇੰਤਜ਼ਾਮ ਕੀਤਾ

ਝੂਠੇ ਦਿਲ ਤੋਂ ਲੋਕੀ ਪਿਆਰ ਕਰਦੇ
ਪਿਆਰ ਰੂਹਾਂ ਤੱਕ ਕਰਦਾ ਕੋਈ ਕੋਈ
ਲੋਕੀਂ ਕੋਠੇ ਚੜ ਕੇ ਪੌੜੀ ਖਿੱਚ ਲੈਂਦੇ
ਖੁਸ਼ੀ ਕਿਸੇ ਦੀ ਜਰਦਾ ਕੋਈ ਕੋਈ
ਪੈਸੇ ਵਾਲੇ ਦੀ ਲੋਕੀਂ ਕਰਨ ਪੂਜਾ
ਹਾਮੀ ਗਰੀਬ ਦੀ ਭਰਦਾ ਕੋਈ ਕੋਈ
ਅਸੀਂ ਸਭ ਨੂੰ ਯਾਦ ਰੱਖਦੇ ਹਾਂ
ਸਾਨੂੰ ਯਾਦ ਰੱਖਦਾ ਕੋਈ ਕੋਈ

ਨਾਂ ਪੱਥਰਾਂ ਤੇ ਲਿਖਿਆ ਨਾਂ ਰੁੱਖਾਂ ਤੇ
ਨਾਂ ਹੀ ਕਦੇ ਲਿਖਿਆ ਅਸੀਂ ਬਾਹਾਂ ਤੇ
ਤੂੰ ਕੀ ਜਾਣੇ ਤੇਰਾ ਨਾਂ ਸੋਹਣੇ ਸੱਜਣਾਂ
ਅਸੀਂ ਲਿਖਾਈ ਬੇਠੈ ਅਪਣੇ ਸਾਹਾਂ ਤੇ

ਸਾਡੇ ਰਿਸ਼ਤੇ ਨੂੰ ਨਾ ਕਦੇ ਦਿਲ ਤੋਂ ਜੁਦਾ ਕਰੀ
ਜ਼ਿੰਦਗੀ ਚ ਕਦੇ ਇਹ ਗੁਨਾਹ ਨਾ ਕਰੀ
ਕੁਝ ਪਲ ਤਾਂ ਲੰਘ ਜਾਣਗੇ ਗੱਲ ਕੀਤੇ ਬਿਨਾਂ
ਕਿਤੇ ਜ਼ਿੰਦਗੀ ਨਾ ਲੰਘ ਜਾਏ ਇਹ ਦੂਆ ਕਰੀਂ

ਜਿੰਨਾਂ ਤੋਂ ਅਸੀਂ ਖੁਸ਼ੀ ਦੀ ਉਮੀਦ ਲਾਈ ਬੇਠੈ ਸੀ
ਉਹ ਸਾਡੇ ਲਈ ਗਮਾਂ ਦਾ ਤੂਫਾਨ ਚੁੱਕੀ ਫਿਰਦੇ ਸੀ
ਜਿੰਨਾਂ ਨੂੰ ਅਸੀਂ ਆਪਣੀ ਜ਼ਿੰਦਗੀ ਸਮਝ ਬੇਠੈ ਸੀ
ਸਾਡੇ ਲਈ ਉਹ ਮੌਤ ਦਾ ਸਮਾਨ ਚੁੱਕੀ ਫਿਰਦੇ ਸੀ

ਜਿਹੜੇ ਕਦੇ ਪਾਣੀ ਸੀ ਪਾਉਂਦੇ ਇਸ਼ਕ ਦੇ ਬੂਟੇ ਨੂੰ
ਉਹਨਾਂ ਹੁਣ ਆਪਣੇ ਹੱਥਾਂ ਚ ਆਰੀਆਂ ਰੱਖੀਆਂ ਨੇ
ਸਾਰਾ ਪੁਰਾਣਾ ਸਮਾਨ ਅੱਜ ਉਹ ਵੇਚਣ ਨੇ ਚੱਲੇ
ਸਭ ਤੋਂ ਅੱਗੇ ਉਨਾਂ ਸਾਡੀਆਂ ਯਾਰੀਆਂ ਰੱਖੀਆਂ ਨੇ

ਵੈਰ ਖੁਸ਼ੀਆਂ ਦੇ ਨਾਲ ਸਾਡਾ ਪੈ ਗਿਆ
ਦਿਲ ਪਿਆਰ ਵਾਲੀ ਬਾਜੀ ਹਾਰ ਬਹਿ ਗਿਆ
ਨੈਣਾ ਚੋ ਨੀਰ ਸੁੱਕਦਾ ਹੀ ਨਹੀ
ਲੰਮਾ ਸਫਰ ਜੁਦਾਈਆਂ ਵਾਲਾ
ਕੱਲਿਆਂ ਤੌ ਮੁੱਕਦਾ ਹੀ ਨਹੀ

ਕਾਸ਼ ਰੱਬਾ ਮੇਰੇ ਹੱਥਾਂ ਵਿੱਚ
ਕਲਮ ਨਹੀਂ ਹਥਿਆਰ ਆਇਆ ਹੁੰਦਾ
ਕਾਗਜ਼ ਦੀ ਹਿੱਕ ਉੱਤੇ ਨਹੀਂ
ਉਨਾਂ ਦੇ ਜਿਸਮ ਤੇ ਚਲਾਇਆ ਹੁੰਦਾ
ਅੱਖਰ ਦੀ ਥਾਂ ਤੇ ਰੱਬਾ ਉਨਾਂ ਦੇ
ਦਿਲ ਤੇ ਜ਼ਖ਼ਮ ਬਣਾਇਆ ਹੁੰਦਾ
ਸਿਆਹੀ ਦੀ ਥਾਂ ਸੋਹਣੀਏ ਨੀ
ਉਨਾਂ ਦਾ ਖੂਨ ਤਾਂ ਬਹਾਇਆ ਹੁੰਦਾ
ਹੁਣ ਨੂੰ ਵਕਤ ਵੱਖਰਾ ਹੋਣਾ ਸੀ
ਕਬਰੀਂ ਉਨਾਂ ਨੂੰ ਪਹੁੰਚਾਇਆ ਹੁੰਦਾ

ਜਿੰਨਾਂ ਯਾਰਾਂ ਨੂੰ ਅਸੀਂ ਕਦੇ ਤੇਰੇ ਦਿੱਤੇ ਦਰਦ ਨਾ ਦੱਸੇ
ਉਨਾਂ ਯਾਰਾਂ ਤੋ ਅੱਜ ਅਪਣੇ ਦਰਦ ਛੁਪਾਉਂਦੇ ਫੜੇ ਗਏ
ਮੰਨਿਆਂ ਤੇਰੇ ਦਿੱਤੇ ਗਮਾਂ ਦੀ ਰਖਵਾਲੀ ਕਰਦਾ ਹਾਂ ਰੋਜ
ਅੱਜ ਗਮ ਅੰਦਰ ਰੱਖ ਅੱਖਾਂ ਦੇ ਮੁਸਕੁਰਾਉਂਦੇ ਫੜੇ ਗਏ
ਜਿਹੜੀ ਛੱਡ ਕੇ ਗਈ ਉਸ ਨੂੰ ਕਦੇ ਯਾਦ ਨਹੀ ਕਰੂਗਾ
ਅੱਜ ਉਹਦੀ ਯਾਦ ਚ ਹੰਝੂ ਬੇਸ਼ਮਾਰ ਵਹਾਉਂਦੇ ਫੜੇ ਗਏ
ਜਦੋ ਚਰਚਾ ਸੁਣਿਆ ਅੱਜ ਮੈਂ ਕਿਸੇ ਇਸ਼ਕ ਕਹਾਣੀ ਦਾ
ਸ਼ਰੇਆਮ ਖੁਦ ਨੂੰ ਰਾਝਾਂ ਤੈਨੂੰ ਹੀਰ ਕਹਾਉਂਦੇ ਫੜੇ ਗਏ

ਅਜੀਬ ਰੋਗ ਦਾ ਸ਼ਿਕਾਰ ਹੋ ਚੱਲੀ ਇਹ ਬੇਨਾਮ ਜ਼ਿੰਦਗੀ
ਰਾਤ ਨੂੰ ਉੱਠ ਉੱਠ ਮੈਂ ਕੱਲਿਆ ਬਾਤਾਂ ਪਾਉਂਦਾ ਰਹਿੰਦਾ ਹਾਂ
ਪਤਾ ਹੈ ਉਸਨੇ ਮੁੜ ਵਾਪਸ ਕਦੇ ਨੀ ਆਉਣਾ ਜ਼ਿੰਦਗੀ ਚ
ਫਿਰ ਵੀ ਰੋਜ ਉਸਨੂੰ ਅਵਾਜ਼ਾਂ ਮਾਰ ਬੁਲਾਉਂਦਾ ਰਹਿੰਦਾ ਹਾਂ
ਠੋਕਰ ਮਾਰ ਸਾਡੀ ਜ਼ਿੰਦਗੀ ਨੂੰ ਸਭ ਕੁਝ ਖਿਲਾਰ ਗਈ ਉ
ਟੁੱਟੇ ਦਿਲ ਦੇ ਟੁਕੜੇ ਇਕੱਠੇ ਕਰ ਜੋੜ ਲਾਉਂਦਾ ਰਹਿੰਦਾ ਹਾਂ

ਪਾਣੀ ਵਿਚ ਬਹਿ ਕੇ ਹਵਾ ਲੱਭਦੇ ਰਹੇ
ਇਕ ਬੇਵਫਾ ਵਿੱਚੋ ਵਫ਼ਾ ਲੱਭਦੇ ਰਹੇ
ਹੱਥੀਂ ਤਰਾਸ਼ਿਆ ਸੀ ਜਿਹੜਾ ਪੱਥਰ ਦਾ ਬੁੱਤ
ਉਸ ਵਿੱਚੋ ਖੁਦਾ ਲੱਭਦੇ ਰਹੇ ਤੇ ਤਾਰ ਤਾਰ
ਕੀਤਾ ਜੀਹਨੇ ਆਪਣੀ ਰੂਹ ਦਾ ਲਿਬਾਜ਼
ਉਸ ਨੰਗੇ ਬਦਨ ਵਿੱਚੋ ਹਿਆ ਲੱਭਦੇ ਰਹੇ

ਨਾ ਮੁੱਕੀ ਉਹਨਾਂ ਦੇ ਦਿਲ ਚੋ ਨਫ਼ਰਤ ਸਾਡੇ ਲਈ
ਸਾਡੀ ਜ਼ਿੰਦਗੀ ਤੋਂ ਮੌਤ ਤੱਕ ਦੀ ਵਾਟ ਮੁੱਕ ਚੱਲੀ
ਜਿਉਂਦਿਆਂ ਕੀ ਦੇਖਣਾ ਸੀ ਸਾਨੂੰ ਮਰੇ ਤੋ ਨਾ ਆਏ
ਸੀਵਿਆਂ ਬਲਦੀ ਮੇਰੀ ਚਿਤਾ ਦੀ ਲਾਟ ਮੁੱਕ ਚੱਲੀ
ਅਸੀ ਜੱਗ ਤੇ ਇਕੱਲੇ ਜੀ ਕੇ ਵੀ ਕੀ ਕਰਦੇ ਯਾਰੋ
ਜਦੋ ਸੱਜ਼ਣਾਂ ਦੀ ਜ਼ਿੰਦਗੀ ਚ ਸਾਡੀ ਘਾਟ ਮੁੱਕ ਚੱਲੀ

ਰੱਬ ਤੋ ਮੰਗਿਆ ਇਨਸਾਫ ਇਸ਼ਕ ਦਾ ਉਹ ਵੀ ਮੂੰਹ ਫੇਰ ਗਿਆ
ਸ਼ਾਇਦ ਉਹਨੂੰ ਸੀ ਪਤਾ ਰੱਬ ਦੀ ਥਾਂ ਅਸੀਂ ਤੇਰਾ ਨਾਮ ਲੈਂਦੇ ਗਏ
ਸਮਾਂ ਬਦਲਦਾ ਗਿਆ ਤੁਸੀਂ ਪਰਬਤਾਂ ਵਾਂਗ ਹੋਰ ਉੱਚੇ ਹੁੰਦੇ ਗਏ
ਸਾਡੀ ਪਾਣੀ ਜਿਹੀ ਔਕਾਤ ਸਦਾ ਉੱਪਰੋਂ ਨੀਵੇਂ ਵੱਲ ਵਹਿੰਦੇ ਗਏ
ਇੰਨਾਂ ਸਭ ਕੀਤਾ ਅਸੀਂ ਤੇਰੇ ਦਿਲ ਵਿੱਚ ਜਗਾਹ ਬਣਾਉਣ ਲਈ
ਕੀਤੀ ਨਾ ਭੋਰਾ ਫਿਕਰ ਤੁਸੀਂ ਸਾਡੀ ਸਾਡੇ ਦਿਲੋਂ ਹੀ ਲਹਿੰਦੇ ਗਏ

ਸਾਰੇ ਰਮਜਾਂ ਦੀ ਦਵਾਈ ਮਿਲ ਜਾਂਦੀ ਏ ਇੱਕ ਮੋਤ ਤੋ
ਐਵੇ ਹੀ ਜਿੰਦਗੀ ਤੋ ਜਖ਼ਮਾ ਤੇ ਮਲਹਮ ਲਗਾਉਂਦੇ ਰਹੇ
ਸ਼ਮਸ਼ਾਨਾਂ ਵਿੱਚ ਸੁੱਕੀਆਂ ਲੱਕੜਾਂ ਉਡੀਕਦੀਆਂ ਰਹੀਆਂ
ਸਾਰੀ ਜਿੰਦਗੀ ਗਿੱਲੀਆਂ ਲੱਕੜਾਂ ਨੂੰ ਅੱਗ ਲਾਉਂਦੇ ਰਹੇ
ਹਰ ਇੱਕ ਚੰਗੇ ਮਾੜੇ ਨੂੰ ਗਲ ਨਾਲ ਲਾ ਲੈਂਦੀ ਇਹ ਮੌਤ
ਮਾੜਾ ਨਾ ਕੋਈ ਕਹਿ ਜੇ ਬੋਚ ਬੋਚ ਪੱਬ ਟਿਕਾਉਂਦੇ ਰਹੇ
ਮੌਤ ਹੀ ਆਖਿਰ ਕਰਦੀ ਏ ਵਫ਼ਾ ਧੋਖੇਬਾਜ਼ ਜਿੰਦਗੀ ਤੋ
ਐਵੇ ਬੇਵਫ਼ਾ ਜਿੰਦਗੀ ਤੋ ਸਾਰੀ ਉਮਰ ਵਫ਼ਾ ਚਾਹੁੰਦੇ ਰਹੇ

ਗਰਮੀ ਚ ਸਰਦ ਤੇ ਸਰਦੀ ਚ ਗਰਮ ਲਿਖਦਾਂ ਹਾਂ
ਸੱਚੀ ਆਖਾਂ ਹੋ ਕੇ ਬੜਾ ਹੀ ਬੇਦਰਦ ਲਿਖਦਾਂ ਹਾਂ
ਆਪਣੇ ਹਰ ਇੱਕ ਲਫਜ਼ ਨਾਲ ਹੋਰ ਕੁਝ ਵੀ ਨਹੀਂ
ਤੇਰਾ ਦਿੱਤਾ ਹੋਇਆ ਹਰ ਇੱਕ ਦਰਦ ਲਿਖਦਾ ਹਾਂ
ਸ਼ਾਮ ਨੂੰ ਮਿਟਾਵਾਂ ਤੇ ਸਵੇਰੇ ਫੇਰ ਪੈ ਜਾਂਦੀ ਦਿਲ ਤੇ
ਤੇਰੀਆਂ ਯਾਦਾਂ ਦੀ ਉਹ ਬੇਸ਼ੁਮਾਰ ਗਰਦ ਲਿਖਦਾਂ ਹਾਂ

ਤੇਰੇ ਮੇਰੇ ਪਿਆਰ ਵਿੱਚ ਇੰਨਾਂ ਹੀ ਫਰਕ ਸੀ
ਸਾਡੇ ਲਈ ਸੀ ਸੱਚਾ ਪਰ ਤੇਰੇ ਲਈ ਠਰਕ ਸੀ
ਨਿੱਤ ਨਵੇਂ ਬਣਾਉਣ ਵਾਲੀ ਤੇਰੀ ਇਹ ਤਾਂ ਚਾਲ ਸੀ
ਭੁੱਲਣਾ ਨੀ ਸਾਨੂੰ ਜੋ ਤੂੰ ਕੀਤਾ ਸਾਡੇ ਨਾਲ ਸੀ

ਇਸ਼ਕ ਲਈ ਸੋਹਲ ਮਲੂਕ ਜਿੰਦਾਂ
ਸੂਲਾਂ ਤੇ ਚੜਦੀਆਂ ਵੇਖੀਆਂ ਨੇ
ਹੀਰਾਂ ਇੱਥੇ ਰੋ ਰੋ ਮਰ ਗਈਆਂ
ਸੱਸੀਆ ਵੀ ਮਰਦੀਆਂ ਵੇਖੀਆਂ ਨੇ
ਕਈ ਸੋਹਣੀਆਂ ਤੜਫਣ ਇੱਥੇ
ਅਪਣੇ ਸੋਹਣੇ ਯਾਰ ਦੇ ਦੀਦਾਰ ਲਈ
ਬੇਕਦਰਾਂ ਦੀ ਇਸ ਦੁਨੀਆਂ ਵਿੱਚ
ਮੁਹੱਬਤਾਂ ਹਰਦੀਆਂ ਵੇਖੀਆਂ ਨੇ

ਚੁੱਪ ਰਹਿਣ ਦੀ ਗੱਲ ਸੀ ਤਾਂ ਹੀ ਬੋਲਿਆ ਨੀ ਮੈਂ
ਜਜ਼ਬਾਤ ਦੀ ਗੱਲ ਸੀ ਤਾਂ ਹੀ ਤੋਲਿਆ ਨੀ ਮੈਂ
ਕੁਝ ਹੋਰ ਵੀ ਗੱਲ ਸੀ ਜੋ ਦੱਸੀ ਨਹੀਂ ਮੈਂ
ਬੱਸ ਦਿਲ ਦੇ ਵਿੱਚ ਰੱਖਿਆ ਦਰਦ ਫਰੋਲਿਆ ਨੀ ਮੈਂ

ਕੀ ਦੱਸਾਂ ਯਾਰੋ ਕੀ ਰੂਹਾਨੀ ਪਿਆਰ ਹੁੰਦਾ ਏ
ਬੇ ਇਲਾਜ ਉਹ ਜੋ ਇਹਦਾ ਬਿਮਾਰ ਹੁੰਦਾ ਏ
ਲੈ ਕੇ ਹੰਝੂ ਅੱਖਾਂ ਵਿੱਚ ਆਪਣੇ ਸ਼ੱਜਣਾਂ ਲਈ
ਜ਼ਿੰਦਗੀ ਭਰ ਦਿਲ ਵਿੱਚ ਇੰਤਜ਼ਾਰ ਹੁੰਦਾ ਏ

ਜਖ਼ਮ ਤੇਰੀ ਬੇਰੁਖ਼ੀ ਦੇ ਸਦਾ ਯਾਦ ਰਹਿਣਗੇ
ਮਿਟ ਵੀ ਗਏ ਤਾਂ ਸੀਨੇ ਵਿੱਚ ਦਾਗ ਰਹਿਣਗੇ
ਨਾਜ਼ੁਕ ਦਿਲਾਂ ਨੂੰ ਤੋੜ ਕੇ ਖੁਸ਼ੀਆ ਮਨਾਉਣੀਆਂ
ਕਿੰਨੀ ਕੁ ਦੇਰ ਸੋਹਣਿਉ ਤੁਹਾਡੇ ਰਿਵਾਜ਼ ਰਹਿਣਗੇ

ਦੁਨੀਆਂ ਵੀ ਵੇਖੀ ਤੇ ਦੁਨੀਆਦਾਰੀ ਵੀ ਵੇਖੀ
ਦਿਲਾਂ ਉੱਤੇ ਚੱਲਦੀ ਯਾਰੋ ਮੈਂ ਆਰੀ ਵੀ ਵੇਖੀ
ਵੇਖੇ ਸੀ ਜੋ ਲੋਕ ਮੈਂ ਨਿਭਾਉਂਦੇ ਵਫਾਦਾਰੀਆਂ
ਉਹਨਾਂ ਹੱਥੋ ਹੁੰਦੀ ਯਾਰੋ ਮੈਂ ਗਦਾਰੀ ਵੀ ਵੇਖੀ

ਕੋਈ ਕੋਈ ਜ਼ੁਰਮ ਐਸਾ ਵੀ ਹੁੰਦਾ ਜੋ ਕਦੇ ਮਾਫ਼ ਨੀ ਹੁੰਦਾ
ਧਰਤੀ ਤੇ ਹਰ ਇਨਸਾਨ ਨਾਲ ਕਦੇ ਇਨਸਾਫ਼ ਨੀ ਹੁੰਦਾ
ਟੱਕਰ ਜਾਂਦੇ ਨੇ ਦੁਨੀਆਂ ਤੇ ਚਿਹਰੇ ਸੋਹਣੇ ਤੋਂ ਵੀ ਸੋਹਣੇ
ਪਰ ਹਰ ਇਨਸਾਨ ਦਾ ਦਿਲ ਸੀਸ਼ੇ ਵਾਂਗ ਸਾਫ਼ ਨੀ ਹੁੰਦਾ

ਉਹ ਅਕਸਰ ਪੀ ਕੇ ਕਹਿੰਦਾ ਸੀ
ਅਸਾਂ ਤਾਂ ਜੋਬਨ ਰੁੱਤੇ ਮਰਨਾ
ਕੀ ਪਤਾ ਸੀ ਚੰਦਰੇ ਮਲੰਗ ਦਾ
ਜੋ ਕਹਿੰਦਾ ਸੀ ਉਹ ਕਰ ਜਾਣਾ
ਦਿਲਦਾਰ ਗਿਆ ਸਾਡਾ ਪਿਆਰ ਗਿਆ
ਇੱਕ ਯਾਰ ਗਿਆ ਗਮਖਾਰ ਗਿਆ
ਬੇਵਕਤ ਵਿਛੋੜਾ ਸੱਜਣਾਂ ਦਾ
ਸਾਨੂੰ ਜਿਉਂਦੇ ਜੀ ਹੀ ਮਾਰ ਗਿਆ

ਇਸ ਇਸ਼ਕ ਚ ਰੁਲ ਗਏ ਲੱਖਾਂ
ਕਈ ਹਾਰ ਗਏ ਬਾਜ਼ੀ ਦਿਲ ਦੀ
ਮੈ ਸੁਣਿਆ ਇਸ ਇਸ਼ਕ ਦੇ ਡੰਗਿਆਂ ਨੂੰ
ਮੰਗਿਆ ਫੇਰ ਮੌਤ ਵੀ ਨਹੀਂ ਮਿਲ ਦੀ

ਜ਼ਿੰਦਗੀ ਦੇ ਕਿਸੇ ਮੋੜ ਤੇ
ਤੈਨੂੰ ਸਾਡੀ ਯਾਦ ਸਤਾਊਗੀ
ਫਿਰ ਕੱਲਾ ਬਹਿ ਬਹਿ ਰੋਵੇਂਗਾ
ਜਦ ਅੱਖੀਉ ਨੀਂਦ ਉਡਾਉਗੀ

ਮੁੱਕਦਰ ਚੰਗੇ ਕੀ ਕਰਨਗੇ
ਜੇ ਸਾਨੂੰ ਸੱਜਣ ਭੁੱਲ ਗਏ ਨੇ
ਪਹਿਲਾਂ ਸਾਨੂੰ ਅੰਬਰੀ ਚੜਾ ਕੇ
ਹੁਣ ਮਿੱਟੀ ਵਿੱਚ ਰੋਲ ਗਏ ਨੇ

ਦਿਲ ਦੇ ਕਰੀਬ ਸੀ ਜੋ ਬਹੁਤਾ ਨੇੜੇ
ਇੱਕ ਦਿਨ ਉਹੀ ਸਾਨੂੰ ਧੋਖਾ ਦੇ ਗਏ
ਅਸੀਂ ਵੀ ਹੌਲੀ ਹੌਲੀ ਮਜਬੂਰ ਹੋ ਗਏ
ਉਹ ਵੀ ਸਾਥੋ ਹੌਲੀ ਹੌਲੀ ਦੂਰ ਹੋ ਗਏ

ਦਿਲ ਦੇ ਜਖ਼ਮ ਕਿਸੇ ਦੇ ਇੰਝ ਦੁਖਾਇਆ ਨੀ ਕਰਦੇ
ਆ ਕੇ ਕਿਸੇ ਦੇ ਦਿਲ ਵਿੱਚੋ ਇੰਝ ਜਾਇਆ ਨੀ ਕਰਦੇ
ਤੇਰੇ ਇੰਤਜ਼ਾਰ ਚ ਨਜ਼ਰਾਂ ਵਿਛਾਈਆਂ ਨੇ ਅਸੀਂ ਯਾਰਾ
ਰਾਹ ਵਿੱਚ ਛੱਡ ਕੇ ਕਿਸੇ ਨੂੰ ਇੰਝ ਜਾਇਆ ਨੀ ਕਰਦੇ

ਹਰ ਇਨਸਾਨ ਦਿਲ ਦਾ ਬੁਰਾ ਨਹੀਂ ਹੁੰਦਾ
ਹਰ ਇਨਸਾਨ ਬੇਵਫ਼ਾ ਨਹੀਂ ਹੁੰਦਾ
ਬੁਝ ਜਾਂਦਾ ਹੈ ਦੀਵਾ ਕਦੇ ਤੇਲ ਦੀ ਕਮੀ ਨਾਲ ਵੀ
ਹਰ ਵਾਰ ਕਸੂਰ ਹਵਾ ਦਾ ਨਹੀਂ ਹੁੰਦਾ

ਲਿਖ ਲਿਖ ਸ਼ਾਇਰੀ ਤੈਨੂੰ ਮਸ਼ਹੂਰ ਕਰ ਦੇਣਾ
ਖੁਦ ਮੈਂ ਬਦਨਾਮ ਹੀ ਰਹਿਣਾ
ਤੈਨੂੰ ਦਿਖਾ ਕੇ ਰਾਹ ਸਵਰਗਾਂ ਦਾ
ਖੁਦ ਨਰਕਾਂ ਦੇ ਰਾਹ ਪੈ ਜਾਣਾ

ਬੇਵਫ਼ਾ ਕਹਿ ਕੇ ਬੁਲਾਇਆ ਤਾਂ ਬੁਰਾ ਮੰਨ ਗਏ
ਸਾਹਮਣੇ ਸ਼ੀਸ਼ਾ ਦਿਖਾਇਆ ਤਾਂ ਬੁਰਾ ਮੰਨ ਗਏ
ਉਹਨਾਂ ਦੀ ਹਰ ਰਾਤ ਲੰਘਦੀ ਏ ਦੀਵਾਲੀ ਵਾਂਗ
ਅਸੀਂ ਇੱਕ ਦੀਵਾ ਜਲਾਇਆ ਤਾਂ ਬੁਰਾ ਮੰਨ ਗਏ

ਆਜਾ ਮਿਲ ਜਾ ਗਲ ਲੱਗ ਕੇ ਤੂੰ
ਹੁਣ ਯਾਦਾਂ ਤੇਰੀਆਂ ਨਾਲ ਨੀ ਸਰਦਾ
ਤੈਨੂੰ ਕੋਲ ਬਿਠਾ ਕੇ ਤੱਕਾਂਗੇ
ਹੁਣ ਤਸਵੀਰਾਂ ਦੇਖ ਦਿਲ ਨੀ ਭਰਦਾ

ਦਿਲ ਵਿੱਚ ਦਫ਼ਨ ਨੇ ਭੇਦ ਜੋ ਕਈ ਸਾਲਾਂ ਤੋ
ਉਹ ਭੇਦ ਖੁੱਲਣ ਤੋ ਡਰਦਾ ਹਾਂ
ਹਰ ਰਾਤ ਬੁਝਾ ਕੇ ਦੀਵੇ ਚਾਰ ਚੁਫੇਰੇ ਤੋਂ
ਹਿਜਰਾਂ ਦੀ ਧੁੱਪ ਵਿੱਚ ਸੜਦਾ ਹਾਂ
ਮੈਂ ਸਾਰਾ ਦਿਨ ਕੀ ਕਰਦਾ ਹਾਂ
ਆਪਣੇ ਪਰਛਾਵੇਂ ਫੜਦਾ ਹਾਂ

ਪਹਿਲੀ ਵਾਰੀ ਕਿਸੇ ਨਾਲ ਨਜ਼ਰਾਂ ਮਿਲਾਈਆਂ ਸੀ
ਅਸਾਂ ਤੈਨੂੰ ਦਿਲ ਦੀਆਂ ਅਰਜਾਂ ਸੁਣਾਈਆਂ ਸੀ
ਸੀ ਉਮਰਾਂ ਦੇ ਸਾਥ ਦੀ ਤੂੰ ਗੱਲ ਕਰਦੀ
ਬਹੁਤੀ ਛੇਤੀ ਦਿਲੋਂ ਭੁਲਾਉਣ ਵਾਲੀਏ
ਦਿਲ ਤੋੜ ਕੇ ਦੱਸ ਤੈਨੂੰ ਕੀ ਮਿਲਿਆ
ਦਗਾ ਸਾਡੇ ਨਾਲ ਕਮਾਉਣ ਵਾਲੀਏ

ਇਹ ਯਾਦਾਂ ਵਿੱਚ ਤੜਫਦੇ ਨੇ
ਕੁਝ ਦੀਦ ਤੇਰੀ ਨੂੰ ਤਰਸਦੇ ਨੇ
ਬੇਚੈਨ ਹੋਇਆ ਸੋਚਾਂ ਵਿੱਚ
ਕੁਝ ਤਸਵੀਰ ਤੇਰੀ ਬਣ ਉਕਰਦੇ ਨੇ
ਤੇਰੇ ਮੂੰਹੋਂ ਮੇਰਾ ਨਾਮ ਸੁਨਣ ਲਈ
ਕੁਝ ਕੰਨਾਂ ਵਿੱਚ ਤਰਸਦੇ ਨੇ
ਇਹ ਦਰਦ ਤੇਰੀਆਂ ਯਾਦਾਂ ਦੇ
ਹਰ ਵਕਤ ਅੱਖਾਂ ਵਿੱਚ ਤੜਫਦੇ ਨੇ

ਬੜੀ ਲੰਬੀ ਸੋਚਣੀ ਸਾਡੀ ਸੀ
ਤੈਨੂੰ ਜਿੰਦਗੀ ਵਿਚ ਲਿਆਉਣ ਲਈ
ਤੂੰ ਕਸਰ ਨਾ ਛੱਡੀ ਬੇ ਕਦਰੇ
ਸਾਨੂੰ ਮਿੱਟੀ ਵਿੱਚ ਰੁਲਾਉਣ ਲਈ
ਤੈਨੂੰ ਛੱਡ ਹੋਰ ਤੇ ਡੁੱਲ ਜਾਵਾਂਗੇ
ਤੂੰ ਸੋਚ ਲਿਆ ਇਹ ਕਿੱਦਾ ਨੀ
ਜਿਵੇ ਗਿਰਗਟ ਬਦਲੇ ਰੰਗਾਂ ਨੂੰ
ਤੂੰ ਬਦਲ ਗਈ ਏਦਾਂ ਨੀ

ਤੇਰੇ ਨਾਲ ਜਿੰਦਗੀ ਜੀਣ ਦਾ
ਸੁਪਨਾ ਅੱਖਾਂ ਵਿੱਚ ਰੜਕਦਾ ਏ
ਤੈਨੂੰ ਚੇਤੇ ਕਰ ਕਰ
ਡੁਲਦਾ ਪਾਣੀ ਖਾਰਾ ਅੱਖੀਆਂ ਦਾ
ਤੇਰੇ ਨਾਲ ਗੱਲਾਂ ਕਰਨ ਲਈ
ਮੇਰਾ ਹਰ ਬੋਲ ਤੜਫਦਾ ਏ
ਤੇਰੇ ਜਾਣ ਨਾਲ ਬੱਸ ਐਨਾ ਕੁ ਫਰਕ
ਪਿਆ ਏ ਮੇਰੀ ਜਿੰਦਗੀ ਵਿੱਚ
ਜਿੱਥੇ ਪਹਿਲਾਂ ਦਿਲ ਸੀ
ਉਸ ਜਗ੍ਹਾ ਹੁਣ ਦਰਦ ਧੜਕਦਾ ਏ

ਕਿਸੇ ਦੇ ਮੋਢੇ ਰੱਖ ਗੋਲੀ ਕਦੇ ਚਲਾਈ ਦੀ ਨੀ ਹੁੰਦੀ
ਰਾਹ ਜਾਂਦੇ ਨਾਲ ਯਾਰੀ ਕਦੇ ਪਾਈ ਦੀ ਨੀ ਹੁੰਦੀ
ਪੈਸੇ ਦੀ ਗੱਲ ਨਾਂ ਕਦੇ ਵੀ ਵਿੱਚ ਯਾਰੀ ਦੇ ਪਾਈਏ
ਯਾਰੀ ਦੋਸਤੀ ਚ ਕੁੜੀ ਕਦੇ ਲਿਆਈ ਦੀ ਨੀ ਹੁੰਦੀ
ਮਾੜੇ ਵਕਤ ਵਿੱਚ ਨਾਂ ਕਦੇ ਯਾਰਾਂ ਦਾ ਸਾਥ ਛੱਡੀਏ
ਆਪਣੀ ਔਕਾਤ ਕਦੇ ਭੁਲਾਈ ਦੀ ਨੀ ਹੁੰਦੀ

ਇਸ਼ਕ ਰੱਬ ਦਾ ਉਹ ਫਲਸਫ਼ਾ ਯਾਰੋ
ਕੋਈ ਯਾਦ ਰੱਖ ਲੈਂਦਾ ਕੋਈ ਵਿਸਾਰ ਜਾਂਦਾ
ਇਸ਼ਕ ਇੱਕ ਇਹੋ ਜਿਹੀ ਖੇਡ ਯਾਰੋ
ਕੋਈ ਇਸਨੂੰ ਜਿੱਤ ਜਾਂਦਾ ਕੋਈ ਹਾਰ ਜਾਂਦਾ
ਇਸ਼ਕ ਹੰਝੂਆਂ ਦਾ ਉਹ ਸਮੁੰਦਰ
ਕੋਈ ਵਿੱਚ ਡੁੱਬ ਜਾਂਦਾ ਕੋਈ ਕਰ ਪਾਰ ਜਾਂਦਾ
ਇਸ਼ਕ ਇੱਕ ਇਹੋ ਜਿਹਾ ਤੂਫਾਨ ਯਾਰੋ
ਕੋਈ ਵਿੱਚ ਰੁਲ ਜਾਂਦਾ ਕੋਈ ਸਹਾਰ ਜਾਂਦਾ

ਚੁਗਲਖੋਰਾਂ ਦਾ ਸਾਥ ਨਿਭਾਈਦਾ ਨਹੀਂ
ਗੱਲ ਗੱਲ ਉੱਤੇ ਜ਼ੋਰ ਅਜਮਾਈਦਾ ਨਹੀਂ
ਰੜਕ ਕੱਢ ਲੈਂਦੇ ਵੈਰੀ ਸਹਾਰਾ ਲੈ ਪਿਆਰ ਵਾਲਾ
ਖਾਲੀ ਹੱਥ ਕਦੇ ਦੁਸ਼ਮਣ ਦੇ ਪਿੰਡ ਜਾਈਦਾ ਨਹੀਂ
ਹੋਵੇ ਯਾਰ ਜੇ ਕੋਈ ਰੱਬ ਜਿਹਾ ਏਤਬਾਰ ਕਰਦਾ
ਕਦੇ ਚਾਹ ਕੇ ਵੀ ਉਹਦਾ ਬੁਰਾ ਮਨਾਈਦਾ ਨਹੀਂ
ਪਿਆਰ ਹੋਵੇ ਕਿਸੇ ਨਾਲ ਤਾਂ ਕਿਉਂ ਸ਼ੱਕ ਕਰਨਾ
ਐਵੇ ਲੋਕਾਂ ਪਿੱਛੇ ਲੱਗ ਪਿਆਰ ਗਵਾਈਦਾ ਨਹੀਂ

ਤੈਨੂੰ ਰੋਜ਼ ਉਡੀਕਦੇ ਹਾਂ ਬਹਿਕੇ ਵਿੱਚ ਸ਼ਮਸ਼ਾਨਾਂ ਦੇ
ਉ ਬੇਵਫ਼ਾ ਇੱਕ ਨਾਂ ਇੱਕ ਦਿਨ ਤੂੰ ਵੀ ਏਥੇ ਆਵੇਗੀ
ਜਿਹੜੀ ਜਵਾਨੀ ਦਾ ਕਰਦੀ ਹੱਦੋ ਵੱਧ ਗੁਮਾਨ ਨਾਰੇ
ਕੁਝ ਟਾਈਮ ਦੀ ਪ੍ਰਾਹੁਣੀ ਪਲਾਂ ਵਿੱਚ ਢਲ ਜਾਵੇਗੀ
ਸਾਡੇ ਨਾਲ ਧੋਖਾ ਕਰਕੇ ਨਾ ਕਰ ਹੰਕਾਰ ਹਾਣ ਦੀਏ
ਲੰਘਾਉਂਦਾ ਨੀ ਕੋਈ ਤੈਨੂੰ ਪਾਰ ਤੂੰ ਵੀ ਧੋਖਾ ਖਾਵੇਗੀ

ਅੱਜ ਵੀ ਤੈਨੂੰ ਦੇਖਣ ਲਈ ਇਹ ਅੱਖੀਆਂ ਤਰਸ ਦੀਆਂ
ਦਿਲ ਮੇਰੇ ਦੀਆਂ ਧੜਕਨਾਂ ਤੇਰੇ ਪਿਆਰ ਚ ਧੜਕ ਦੀਆਂ
ਤੂੰ ਵਾਪਸ ਮੁੜਿਆ ਉਡੀਕ ਤੇਰੀ ਵਿੱਚ ਬੈਠਾ ਰਹਿੰਦਾ ਹਾਂ
ਦਿਨ ਰਾਤ ਤੇਰੀਆਂ ਸੋਚਾਂ ਸੋਚ ਕੇ ਕੱਟਦਾ ਰਹਿੰਦਾ ਹਾਂ
ਕਿਤੇ ਰਹਿ ਨਾ ਜਾਵੇ ਰੀਝ ਮਿਲਣ ਦੀ ਤੈਨੂੰ ਕਮਲੇ ਦੀ
ਬੱਸ ਇਸੇ ਗੱਲ ਤੋ ਚੰਦਰੀ ਮੌਤ ਤੋ ਡਰਦਾ ਰਹਿੰਦਾ ਹਾਂ

ਇਹ ਸਚ ਹੈ ਕਿ ਯਾਦ ਤੇਰੀ ਕਬਰਾਂ ਤੱਕ ਮੇਰੇ ਨਾਲ ਜਾਊ
ਚੱਲ ਤੂੰ ਨਹੀ ਤੇਰੀ ਯਾਦ ਸਹੀ ਉਮਰਾਂ ਤੱਕ ਮੇਰਾ ਸਾਥ ਨਿਭਾਊ
ਭੁੱਲਣੇ ਬੜੇ ਹੀ ਔਖੇ ਨੇ ਜੋ ਪਲ ਤੇਰੇ ਸਨ ਨਾਲ ਬੀਤੇ
ਇਕ ਤੇਰੇ ਨਾਲ ਜੋੜਨ ਲਈ ਮੈਂ ਸਾਰੇ ਰਿਸ਼ਤੇ ਗਵਾ ਦਿੱਤੇ

ਦਿਲ ਵਿੱਚ ਦੀਵੇ ਪਿਆਰ ਦੇ ਜਗਾਉਣ ਦਾ ਕੋਈ ਫਾਇਦਾ ਨੀ
ਝੱਲਿਆ ਦਿਲਾ ਰਾਖ ਵਿੱਚ ਅੱਗ ਲਾਉਣ ਦਾ ਕੋਈ ਫਾਇਦਾ ਨੀ
ਤੇਰੀ ਇਸ ਬੇਵਫ਼ਾ ਦੁਨੀਆ ਚ ਕੋਈ ਮੁਮਤਾਜ਼ ਨੀ ਬਣ ਸਕਦੀ
ਲਾਸ਼ ਤੇ ਤਾਜ਼ ਮਹਿਲ ਬਣਾਉਣ ਦਾ ਕੋਈ ਫਾਇਦਾ ਨੀ

Motivational Quotes in Punjabi

Leave a Comment