Punjabi Shayari Status

Punjabi Shayari Status

Punjabi Status | Punjabi Shayari Status | Punjabi Ghaint Status | Sad Status Punjabi

ਹਸਰਤ ਰਹੀ ਨਾ ਮੇਰੀ ਤੈਨੂੰ ਅਪਣਾਉਣ ਦੀ
ਹਿੰਮਤ ਨਹੀ ਹੈ ਹੁਣ ਮੁਹੱਬਤ ਅਜ਼ਮਾਉਣ ਦੀ
ਮੁੱਕੀ ਨਾ ਕਦੇ ਮੇਰੇ ਚਿਹਰੇ ਦੀ ਉਦਾਸੀ
ਲੱਖ ਕੀਤੀ ਮੈਂ ਕੋਸ਼ਿਸ਼ ਖੁਦ ਨੂੰ ਹਸਾਉਣ ਦੀ

ਕੋਣ ਕਿੰਨਾ ਸੀ ਚਲਾਕ ਤੇ ਨਦਾਨ ਕੋਣ ਸੀ
ਇਸ਼ਕ ਦੀਆਂ ਰਾਹਵਾਂ ਚ ਅਨਜਾਨ ਕੋਣ ਸੀ
ਕਦੇ ਨਜ਼ਰਾਂ ਨਾ ਨਜ਼ਰਾਂ ਮਿਲਾ ਕੇ ਤਾਂ ਗੱਲ ਕਰ
ਫਿਰ ਤੈਨੂੰ ਦੱਸੀਏ ਕੇ ਬੇਈਮਾਨ ਕੋਣ ਸੀ

ਡਿੱਗਿਆਂ ਦਾ ਹਮੇਸ਼ਾ ਹੱਥ ਫੜੀਏ
ਕਦੀ ਪੈਰ ਉਨਾਂ ਤੇ ਧਰੀਏ ਨਾ
ਮੈਂ ਕਦੇ ਨਾ ਡਿੱਗਿਆ ਅੱਜ ਤਾਂਈ
ਇਸ ਗੱਲ ਦਾ ਦਾਵਾ ਕਰੀਏ ਨਾ

ਕਿੰਨੇ ਚਿਰਾਂ ਬਾਅਦ ਦੇਖਿਆ ਮੈਂ ਤੈਨੂੰ
ਰਿਹਾ ਨਾ ਉਹ ਮੁੱਖ ਸੱਜਣਾ
ਰੰਗ ਵਕਤਾਂ ਨੇ ਤੇਰਾ ਫਿੱਕਾ ਪਾਇਆ
ਜਾਂ ਲੱਗਾ ਮੇਰਾ ਦੁੱਖ ਸੱਜਣਾ

ਤੈਨੂੰ ਰੋਡਵੇਜ਼ ਦੀ ਬੱਸ ਵਾਂਗੂ
ਮੈਂ ਉਡੀਕ ਉਡੀਕ ਕੇ ਬਹਿ ਜਾਂਦਾ
ਤੂੰ ਲੰਘੇ D.C ਦੀ ਕਾਰ ਵਾਂਗੂ
ਮੈਂ ਹੱਥ ਮਲਦਾ ਹੀ ਰਹਿ ਜਾਂਦਾ

ਸਾਡਾ ਸੁਪਣਾ ਸਾਂਭ ਲੈ ਅੱਖੀਆਂ ਵਿੱਚ
ਨੈਣਾਂ ਨੂੰ ਅੜੀਏ ਬੰਦ ਕਰ ਲੈ
ਥੋੜੇ ਝੱਲੇ ਆਂ ਤੈਥੋਂ ਥੱਲੇ ਆਂ
ਜੇ ਮੰਨਜੂਰ ਆ ਤਾਂ ਪਸੰਦ ਕਰ ਲੈ

ਲੋਕੀਂ ਤਾਰੇ ਗਿਣਦੇ ਨੇ
ਅਸੀ ਲਾਰੇ ਗਿਣਦੇ ਆਂ
ਜੋ ਹਰ ਮੋੜ ਤੇ ਮਿਲਦੇ ਸੀ
ਉਹ ਸਹਾਰੇ ਗਿਣਦੇ ਆਂ
ਛੱਡ ਜਾਂਦੇ ਸਾਥ ਜਿਹੜੇ
ਉਹਨਾਂ ਲਈ ਨਹੀ ਰੋਈਦਾ
ਝੱਲਿਆ ਦਿਲਾ ਉਏ
ਹਰ ਇਕ ਦਾ ਨਹੀਂ ਹੋਈਦਾ

ਹੱਸ ਹੱਸ ਕੇ ਮਿਲਦੇ ਗਲ ਜਿਹੜੇ
ਗਲ ਉਹੀਉ ਆਖਿਰ ਘੁਟਦੇ ਨੇ
ਗੈਰਾ ਤੋ ਲੋੜ ਨਹੀ ਡਰਨੇ ਦੀ
ਆਪਣੇ ਹੀ ਅੱਜ ਕੱਲ ਲੁਟਦੇ ਨੇ
ਬੁੱਕਲ ਦੇ ਸੱਪਾ ਡੱਸ ਜਾਣਾ
ਲੱਖ ਦੁੱਧ ਪਿਆਉਦਾ ਰਹਿ ਸੱਜਣਾ
ਇਹ ਦੁਨੀਆ ਚੰਦਰੇ ਸਾਕ ਜਿਹੀ
ਚੁੱਪ ਚਾਪ ਨਿਭਾਉਦਾ ਰਹਿ ਸੱਜਣਾ

ਜੀ ਕਰਦਾ ਤੇਰੇ ਨੈਣਾਂ ਦਾ
ਇਕ ਸੁਪਨਾ ਬਣ ਕੇ ਟੁੱਟ ਜਾਂਵਾਂ
ਤੇਰੀ ਪਲਕ ਦੀ ਦਹਿਲੀਜ ਤੇ
ਇਕ ਅੱਥਰੂ ਬਣ ਸੁੱਕ ਜਾਵਾਂ
ਮੈਂ ਰਸਤਾ ਬਣਾ ਤੇਰੀ ਮੰਜਿਲ ਦਾ
ਤੈਨੂੰ ਮੰਜਿਲ ਮਿਲੇ ਮੈਂ ਮੁੱਕ ਜਾਵਾਂ

ਬੜੀ ਹਿੰਮਤ ਨਾਲ ਪ੍ਰਪੋਜ਼ ਕੀਤਾ
ਪਰ ਇਜਹਾਰ ਨਾ ਸਮਝਿਆ ਕਮਲੀ ਨੇ
ਜਾਂ ਰੰਗ ਨੀ ਆਇਆ ਪਸੰਦ ਸਾਡਾ
ਜਾਂ ਪਿਆਰ ਨਾ ਸਮਝਿਆ ਕਮਲੀ ਨੇ

ਜਿਸ ਦਿਨ ਜਾਵਾਗੇ ਜੱਗ ਤੋ
ਉਹ ਦਿਨ ਹੋਊ ਬਹਾਰਾ ਦਾ
ਕੁਝ ਗਿਣਨਗੇ ਐਬ ਗੁਨਾਹ ਮੇਰੇ
ਕੁਝ ਕਹਿਣਗੇ ਯਾਰ ਸੀ ਯਾਰਾ ਦਾ

ਰੇਤ ਦੀਆਂ ਕੰਧਾਂ ਤੇ ਤੂੰ
ਝੂਠਾ ਪਿਆਰ ਉਸਾਰੀ ਜਾਵੇਂ
ਵਾਹ ਸੱਜਣਾ ਸੌਂਹ ਖਾ ਕੇ ਵੀ
ਸਾਨੂੰ ਜਿਉਂਦਿਆਂ ਮਾਰੀ ਜਾਵੇ

ਚੜਦੇ ਸੂਰਜ ਢਲਦੇ ਵੇਖੇ
ਬੁਝੇ ਦੀਵੇ ਬਲਦੇ ਵੇਖੇ
ਜਿੰਨਾ ਦਾ ਨਾ ਜੱਗ ਤੇ ਕੋਈ
ਉਹ ਵੀ ਪੁੱਤਰ ਪਲਦੇ ਵੇਖੇ
ਮੰਨਿਆ ਹੀਰੇ ਦਾ ਮੁੱਲ ਨਾ ਕੋਈ
ਪਰ ਮੈਂ ਖੋਟੇ ਸਿੱਕੇ ਚਲਦੇ ਦੇਖੇ

ਜੋ ਮਰਜ਼ੀ ਮੰਗ ਲੈ ਤੇਰੇ ਤੋਂ ਹਰ
ਚੀਜ਼ ਕੁਰਬਾਨ ਹੈ ਮੇਰੀ
ਬੱਸ ਇੱਕ ਜਾਨ ਨਾ ਮੰਗੀ
ਕਿਉਂਕਿ ਤੂੰ ਹੀ ਤਾਂ ਜਾਨ ਹੈ ਮੇਰੀ

ਜਿਸ ਨੇ ਕਦੇ ਜਾਨ ਲਿਖ ਕੇ
ਕੀਤਾ ਸੀ ਸੇਵ ਨੰਬਰ ਮੇਰਾ
ਅੱਜ ਚਿਰਾਂ ਬਾਅਦ ਮਿਲੀ
ਕਹਿੰਦੀ ਮੈਂ ਤੈਨੂੰ ਜਾਨ ਦੀ ਵੀ ਨਈ

ਹੁਣ ਯਾਰਾਂ ਨੂੰ ਤੂੰ ਕਿਉ Like ਕਰਦੀ
ਆਪਣੇ ਤਾਂ ਵੱਖਰੇ ਰਾਹ ਹੋਗੇ
ਪਹਿਲਾ ਤੈਨੂੰ ਆਕੜ ਮਾਰ ਗਈ
ਹੁਣ ਅਸੀ ਵੀ ਬੇਪ੍ਰਵਾਹ ਹੋਗੇ

ਸਾਡੀ ਜਿੰਦਗੀ ਦੀ ਲਿਖੀ
ਤੇਰੇ ਹੱਥੋ ਬਰਬਾਦੀ
ਸਾਡਾ ਜਿਗਰਾ ਤਾਂ ਵੇਖ
ਤਾਂ ਵੀ ਤੈਨੂੰ ਉਡੀਕ ਰਹੇ ਹਾ

ਨੱਡੀ ਪਿੱਛੇ ਲੜਕੇ
ਗੱਡੀ ਪਿੱਛੇ ਖੜਕੇ
ਕਦੇ ਆਪਣੀਆਂ ਨੀ ਹੁੰਦੀਆ

ਅਜੀਬ ਹਾਲਾਤ ਹੁੰਦੇ ਨੇ ਮੁਹੱਬਤ ਵਿੱਚ
ਇਸ ਦਿਲ ਦੇ ਜੱਦੋ ਵੀ ਯਾਰ ਉਦਾਸ ਹੋਵੇ
ਕਸੂਰ ਆਪਣਾ ਹੀ ਲੱਗਦਾ

ਕਿਸੇ ਨੂੰ ਝੂਠਾ ਪਿਆਰ ਕਰਕੇ
ਉਸਦੇ ਅਰਮਾਨਾਂ ਨਾਲ ਨਾਂ ਖੇਡੋ
ਕਈ ਵਾਰ ਟੁੱਟੇ ਦਿਲਾਂ ਦੀਆਂ
ਬੱਦਦੁਆਵਾਂ ਜਿੰਦਗੀ ਨੂੰ ਲੈ ਡੁੱਬਦੀਆਂ ਨੇ

ਪਿਆਰ ਵਾਲੇ ਮਸਲੇ
ਯਾਰੀ ਉੱਤੇ ਭਾਰੀ ਪੈ ਗਏ ਨੇ
ਮੇਰੇ ਸਾਰੇ ਯਾਰ ਕੰਜਰ
ਕੁੜੀਆ ਜੋਗੇ ਰਹਿ ਗਏ ਨੇ

ਜੱਦ ਗਿਣਤੀ ਕੀਤੀ ਦਗਾ ਦੇਣ ਵਾਲਿਆ ਦੀ
ਇਤਫ਼ਾਕ ਤਾਂ ਦੇਖੋ ਬੇਗਾਨਾ ਕੋਈ ਵੀ ਨਾ ਨਿੱਕਲਿਆ

ਵਿੱਚ ਪਰਦੇਸੀ ਮੇਰਾ ਯਾਰ ਵਸੈਂਦਾ
ਮੈਨੂੰ ਯਾਦ ਸੱਜਣ ਦੀ ਆਵੇ
ਸੁੱਤੀ ਪਈ ਮੈਂ ਉਹਦੀ ਬਿੜਕਾ ਤੱਕਦੀ
ਮੇਰੀ ਅੱਖੀਂ ਨਿੰਦਰ ਨਾ ਭਾਵੇ
ਦਿਉ ਸੁਨੇਹਾ ਮੇਰਾ ਜਾ ਸੋਹਣੇ ਨੂੰ ਫੇਰਾ ਪਾਵੇ
ਦੇਵਾਂ ਵਧਾਈਆ ਮੈ ਸੋਹਣੇ ਨੂੰ
ਜੱਦ ਸੱਜਣ ਮੇਰਾ ਮਿਲ ਜਾਵੇ

ਮੰਨਿਆ ਪਿਆਰ ਜਰੂਰੀ ਸੱਜਣਾ
ਪੇਟ ਦੀ ਵੀ ਮਜ਼ਬੂਰੀ ਸੱਜਣਾ
ਰਹੀ ਨਾ ਹੁਣ ਮਸ਼ਹੂਰੀ ਸੱਜਣਾ
ਮੰਨਿਆ ਅੱਜ ਕੱਲ ਚਰਚੇ ਤੇਰੇ ਨਖਰੇ ਦੇ
ਹੁੰਦੀਆਂ ਸੀ ਕਦੇ ਗੱਲਾਂ ਸਾਡੀ ਮੜਕ ਦੀਆਂ
ਜੋਬਨ ਰੁੱਤੇ ਨੋਟ ਤਾਂ ਸਾਰੇ ਖਰਚ ਲਏ
ਹੁਣ ਭਾਣ ਦੇ ਵਾਂਗੂੰ ਜੇਬ ਚ ਯਾਦਾਂ ਖੜਕ ਦੀਆ

ਸੋਚਿਆ ਸੀ ਇਸ ਵਾਰ ਉਹਨਾਂ ਨੂੰ ਭੁੱਲ ਜਾਵਾਂਗੇ
ਦੇਖ ਕੇ ਵੀ ਅਨਦੇਖਾ ਕਰ ਜਾਵਾਂਗੇ
ਪਰ ਜਦ ਸਾਹਮਣੇ ਆਇਆ ਚਿਹਰਾ ਉਹਨਾਂ ਦਾ
ਸੋਚਿਆ ਚੱਲ ਅੱਜ ਵੇਖ ਲੈਣੇ ਆਂ ਕੱਲ ਭੁੱਲ ਜਾਵਾਂਗੇ

ਪਿਆਰ ਕਰਨ ਵਾਲਿਆ ਦੀ ਕਿਸਮਤ ਬੁਰੀ ਹੁੰਦੀ ਹੈ
ਮੁਲਾਕਾਤ ਜੁਦਾਈ ਨਾਲ ਜੁੜੀ ਹੁੰਦੀ ਹੈ
ਸਮਾਂ ਮਿਲੇ ਤਾ ਪਿਆਰ ਦੀਆ ਕਿਤਾਬਾਂ ਪੜਨਾ
ਹਰ ਪਿਆਰ ਕਰਨ ਵਾਲੇ ਦੀ ਕਹਾਣੀ ਅਧੂਰੀ ਹੁੰਦੀ ਹੈ

ਅਸੀ Single ਚੰਗੇ ਆ
ਤੁੰ ਨਿੱਤ ਬਦਲਦੀ ਯਾਰ
ਨੀ ਤੂੰ ਖੇਡ ਬਣਾ ਛੱਡਿਆ
ਹਾਏ ਨੀ ਪਾਕ ਪਵਿੱਤਰ ਪਿਆਰ

ਬੇਗਾਨਿਆਂ ਹੱਥੋਂ ਬੁਰਾ ਲੱਗਣਾ ਸੀ
ਚੰਗਾ ਹੋਇਆ ਆਪਣਿਆਂ ਹੱਥੋਂ ਟੁੱਟ ਗਿਆ
ਪਤੰਗ ਦੀ ਖੇਡ ਸੀ ਮੇਰੀ ਜ਼ਿੰਦਗੀ
ਕੋਈ ਕੱਟ ਗਿਆ ਤੇ ਕੋਈ ਲੁੱਟ ਗਿਆ

ਅਸੀਂ ਜਾਣਦੇ ਹਾਂ ਹੁਣ ਤੈਨੂ ਸਾਡੀ ਲੋੜ ਨਹੀਂ
ਬੇਸ਼ੱਕ ਸਾਨੂੰ ਵੀ ਕੁੜੀਆਂ ਦੀ ਥੋੜ ਨਹੀਂ
ਪਰ ਅਸੀਂ ਪਿਆਰ ਦੀ ਪੱਤ ਕਦੇ ਨਾ ਰੋਲਾਂਗੇ
ਤੇਰੇ ਵਾਂਗ ਬੇਕਦਰੇ ਨਾਂ ਸੱਜਣ ਥਾਂ ਥਾਂ ਟੋਲਾਂਗੇ

ਮੁੜ ਆਉਣਾ ਨਹੀ ਤੇਰੀ ਜਿੰਦਗੀ ਦੇ ਵਿੱਚ
ਤੂੰ ਇੰਤਜਾਰ ਨਾ ਕਰੀ
ਮਿਲਣਾ ਨਹੀ ਹੁਣ ਮੈਂ ਵੀ ਤੈਨੂੰ
ਰੱਬ ਕੋਲ ਦੁਆ ਵਾਰ ਵਾਰ ਨਾ ਕਰੀ

ਕਿਸੇ ਨੂੰ ਨਾ ਪਾਉਣ ਨਾਲ
ਜਿੰਦਗੀ ਖਤਮ ਨਹੀਂ ਹੁੰਦੀ
ਪਰ ਕਿਸੇ ਨੂੰ ਪਾ ਕੇ ਖੋ ਦੇਣ ਨਾਲ
ਪੱਲੇ ਰਹਿੰਦਾ ਵੀ ਕੱਖ ਨਹੀਂ

ਕਤਲ ਹੋਇਆ ਮੇਰਾ ਇਸ ਤਰਾਂ ਕਿਸ਼ਤਾ ਵਿੱਚ
ਕਦੇ ਖੰਜਰ ਬਦਲ ਗਿਆ ਕਦੇ ਕਾਤਲ ਬਦਲ ਗਏ

ਉਹਨਾਂ ਤੋ ਤਾਂ ਬਚ ਜਾਈਏ
ਜੋ ਸ਼ਕਲਾਂ ਤੋਂ ਦਿਸਦੇ ਚੋਰ ਨੇ
ਉਹਨਾਂ ਤੋ ਕਿਵੇ ਬਚੀਏ
ਜੋ ਸ਼ਕਲੋਂ ਹੋਰ ਤੇ ਦਿਲੋ ਕੁਝ ਹੋਰ ਨੇ

ਸਾਨੂੰ ਆਸ਼ਕੀ ਦੀ ਆਦਤ ਨਹੀ ਸੀ
ਹਰਕਤਾ ਤੇਰੀਆ ਨੇ ਆਸ਼ਕ ਬਣਾ ਦਿੱਤਾ
ਖੁਸ਼ ਰਹਿੰਦੇ ਸੀ ਆਪਣੀਆ ਹੱਦਾ ਅੰਦਰ
ਯਾਦਾ ਤੇਰੀਆ ਨੇ ਗਮਾ ਵਿੱਚ ਪਾ ਦਿੱਤਾ

ਰਾਹਾ ਤੱਕਣ ਵਾਲੇ ਨੂੰ
ਅੰਦਾਜ਼ਾ ਨਹੀਂ ਹੁੰਦਾ
ਰਸਤੇ ਦੀ ਦੂਰੀ ਦਾ
ਆਉਣ ਵਾਲੇ ਨੂੰ ਅੰਦਾਜ਼ਾ ਨਹੀਂ ਹੁੰਦਾ
ਉਡੀਕਣ ਵਾਲੇ ਦੀ ਮਜ਼ਬੂਰੀ ਦਾ

ਅਲੜ ਉਮਰ ਤੇਰੇ ਨਾਲ ਲਾਈਆਂ
ਤੂੰ ਛੱਡ ਕੇ ਤੁਰ ਗਿਆ ਕਰਨ ਕਮਾਈਆਂ
ਸਾਰ ਕਿਓੁ ਨੀ ਲੈਂਦਾ ਅਖੀਉ ਡੁੱਲਦੇ ਪਾਣੀ ਦੀ
ਤੂੰ ਪੱਕਾ ਨਈ ਹੋਇਆ ਵੇ ਪੱਕ ਗਈ ਉਮਰ ਨਿਮਾਣੀ ਦੀ

ਖਬਰ ਝੂਠੀ ਸੀ ਪਤਾ ਸੀ ਉਡਾਈ ਜਾਣ ਕੇ
ਗੱਲ ਮੇਰੀ ਸੀ ਤਾਂਹੀ ਤਾਂ ਸੀ ਫੈਲਾਈ ਜਾਣ ਕੇ
ਹੁਣ ਆਪਣਿਆਂ ਵਾਂਗ ਹੇਜ ਨਾ ਦਿਖਾ
ਨੀ ਮੈਂ ਭੁੱਲ ਗਿਆ ਤੈਨੂੰ ਪਰਾਈ ਜਾਣ ਕੇ

ਤੇਰੇ ਨਾਲ ਬਤਾਏ ਵਕਤ ਸਾਰੇ ਨੀ ਭੁੱਲਦੇ
ਹੱਸ ਖੇਡ ਕੱਟੇ ਦਿਨ ਤੇ ਰਾਤ ਨੂੰ ਗਿਣੇ ਤਾਰੇ ਨੀ ਭੁੱਲਦੇ
ਤੂੰ ਵੀ ਚੇਤੇ ਰੱਖੀ ਇਸ ਗੁੰਮ ਨਾਮ ਨੂੰ
ਸਾਨੂੰ ਵੀ ਸੱਜਣਾ ਤੇਰੇ ਲਾਏ ਲਾਰੇ ਨੀ ਭੁੱਲਦੇ

ਇਹ ਇਸ਼ਕ ਨਾ ਕਰਦਾ ਖੈਰ ਦਿਲਾ
ਤੂੰ ਪਿੱਛੇ ਮੋੜ ਲੈ ਪੈਰ ਦਿਲਾ
ਤੈਨੂੰ ਆਖਾਂ ਹੱਥ ਜੋੜ ਕੇ ਨਾ ਰੋਲ ਜਵਾਨੀ ਨੂੰ
ਨਾ ਕਰ ਬਹੁਤਾ ਪਿਆਰ ਚੰਦਰਿਆ ਚੀਜ਼ ਬੇਗਾਨੀ ਨੂੰ

ਮੈਂ ਤਾ ਸੋਚਿਆ ਸੀ ਖੋਰੇ ਕਿੱਸਾ ਹੋ ਗਿਆ ਪੁਰਾਣਾ
ਦਿਲ ਮੁੜ ਮੁੜ ਆਖੇ ਗਲੀ ਸੱਜਣਾ ਦੀ ਜਾਣਾ
ਕਹਿ ਕੇ ਬੂਹਾ ਢੋਹਣ ਲੱਗ ਪਈ ਉਹ
ਕੱਲ ਗਲੀ ਚ ਖੜਾ ਕੇ ਝੱਲੀ ਰੋਣ ਲੱਗ ਪਈ ਉਹ

ਉਹ ਨੇੜੇ ਹੋ ਕੇ ਲੁੱਟਣਗੇ
ਕੋਈ ਆਸ ਜਿਨਾਂ ਤੋਂ ਲਾਵੇਂਗਾ
ਦਿਲ ਜ਼ਖਮ ਤਾਂ ਪਹਿਲੇ ਗਿਣੇ ਨਾਂ ਜਾਂਦੇ
ਹੋਰ ਕਿੰਨੀਆਂ ਠੋਕਰਾਂ ਖਾਵੇਂਗਾ

ਉਹਨਾ ਨੂੰ ਫੁਰਸਤ ਨਹੀ ਸਾਨੂੰ ਮਿਲਣ ਦੀ ਅੱਜ ਕੱਲ
ਕਦੇ ਸਾਨੂੰ ਮਿਲਣ ਦਾ ਬਹਾਨਾ ਲੱਭਦੇ ਸੀ
ਰਹਿਣ ਲੱਗ ਪਏ ਨੇ ਉੱਚੇ ਉੱਚੇ ਮਹਿਲਾਂ ਵਿੱਚ
ਕਦੇ ਜੋ ਸਾਡੇ ਦਿਲ ਵਿੱਚ ਆਸ਼ਿਅਨਾ ਲੱਭਦੇ ਸੀ

ਕੁਝ ਲੋਕ ਜ਼ੁਲਮ ਕਰਨ ਨੂੰ ਤਿਆਰ ਬੈਠੇ
ਕੁਝ ਲੋਕ ਸਾਡੇ ਉੱਤੇ ਦਿਲ ਹਾਰ ਬੈਠੇ ਨੇ
ਇਸ ਜਾਲਮ ਜ਼ਮਾਨੇ ਚ ਪਤਾ ਨਹੀ ਲੱਗਦਾ
ਕਿ ਕਿੱਥੇ ਦੁਸ਼ਮਣ ਤੇ ਕਿੱਥੇ ਦਿਲਦਾਰ ਬੈਠੇ ਨੇ

ਚਿਰਾਗ ਸੇ ਨਾ ਪੂਛੋ ਬਾਕੀ ਤੇਲ ਕਿਤਨਾ ਹੈ
ਸਾਸੋਂ ਸੇ ਨਾ ਪੂਛੋ ਬਾਕੀ ਖੇਲ ਕਿਤਨਾ ਹੈ
ਪੂਛੋ ਉਸ ਕਫ਼ਨ ਮੇ ਲਿਪਟੇ ਮੁਰਦੇ ਸੇ
ਜਿੰਦਗੀ ਮੇ ਗਮ ਅੋਰ ਕਫ਼ਨ ਮੇ ਚੈਨ ਕਿਤਨਾ ਹੈ

ਜੇ ਤੇਰੇ ਵਿੱਚ ਗੁਮਾਨ ਨਾ ਹੁੰਦਾ
ਮੇਰਾ ਵੀ ਨੁਕਸਾਨ ਨਾ ਹੁੰਦਾ
ਤੂੰ ਮੇਰੀ ਮਹਿਬੂਬ ਨਾ ਬਣਦੀ
ਮੈਂ ਆਪਣੇ ਪਿੰਡ ਨਾ ਹੁੰਦਾ
ਕਾਸ਼ ਤੇਰੇ ਵਿੱਚ ਦਿਲ ਵੀ ਹੁੰਦਾ
ਹੰਕਾਰ ਨਾ ਹੁੰਦਾ ਜੇ ਤੂੰ ਨਾਂ ਧੋਖਾਂ ਕਰਦੀ
ਮੈਂ ਕਦੀ ਵੀ Sad ਨਾ ਹੁੰਦਾ

ਟੁੱਟਦਾ ਹੈ ਦਿਲ ਜਦ ਦੁੱਖ ਬੜਾ ਹੁੰਦਾ ਹੈ
ਕਰਕੇ ਪਿਆਰ ਯਾਰੋ ਦਿਲ ਬੜਾ ਰੋਂਦਾ ਹੈ
ਦਰਦ ਦਾ ਇਹਸਾਸ ਤਾਂ ਉਹਨੂੰ ਹੀ ਹੁੰਦਾ ਹੈ
ਜੋ ਮੁਹੱਬਤ ਪਾਉਣ ਦੇ ਬਾਅਦ ਗਵਾਉਂਦਾ ਹੈ

ਕਿਤਾਬਾਂ ਵਿੱਚ ਉਸਦੇ ਗੁਲਾਬ ਰੋਂਦੇ ਨੇ
ਅੱਖਾਂ ਵਿੱਚ ਉਸਦੇ ਖੁਆਬ ਰੋਂਦੇ ਨੇ
ਸਾਡਾ ਹਾਲ ਦੇਖ ਲੋਕੀ ਰਹਿਣ ਹੱਸਦੇ
ਸੀਨੇ ਵਿੱਚ ਦਿਲ ਦੇ ਝਨਾਬ ਰੋਂਦੇ ਨੇ
ਖਿਆਲਾਂ ਵਾਲੇ ਵਰਕੇ ਤੇ ਜੋ ਉੱਕਰੇ
ਲੱਖਾਂ ਉਹ ਸਵਾਲ ਤੇ ਜਵਾਬ ਰੋਂਦੇ ਨੇ
ਜਦੋ ਕਿੰਨੇ ਕਿੰਨੇ ਦਿਨ ਮੀਂਹ ਨਾ ਹੱਟੇ
ਉਦੋ ਜਾਪਦਾਂ ਸਾਡੇ ਹੀ ਜਨਾਬ ਰੋਂਦੇ ਨੇ
ਇਸ਼ਕ ਚ ਪਹਿਲਾ ਖੁਸ਼ ਹੋਣ ਜੋ
ਬਾਅਦ ਵਿੱਚ ਉਹੀ ਬੇਹਿਸਾਬ ਰੋਂਦੇ ਨੇ

ਨੀ ਤੂੰ ਤਾਂ ਚੰਨ ਈਦ ਦਾ ਹੋ ਗਈ ਏਂ
ਬਹੁਤ ਔਖੀ ਤੇਰੀ ਦੀਦ ਹੋ ਗਈ ਏਂ
ਤੇਰੀਆਂ ਯਾਦਾਂ ਕੰਮਬਨ ਲਾ ਦਿੰਦੀਆਂ ਨੇ
ਨੀ ਤੂੰ ਤਾਂ ਲਹਿਰ ਸੀਤ ਹੋ ਗਈ ਏਂ
ਨੀ ਤੂੰ ਤਾਂ ਕਿਸੇ ਦੀ ਡਾਇਰੀ ਚ ਲਿਖਿਆ
ਇਕ ਮਸ਼ਹੂਰ ਗੀਤ ਹੋ ਗਈ ਏ

ਇਸ ਤੋਂ ਪਹਿਲਾ ਕਿ ਇਹ ਵਕਤ ਸਾਨੂੰ ਬੇਵਫ਼ਾ ਕਰਦੇ
ਕਿਉਂ ਨਾ ਸੱਜਣਾ ਆਪਾਂ ਜੁਦਾ ਹੋ ਜਾਈਏ
ਜਿਵੇ ਤੂੰ ਅੱਜ ਹੀਰੇ ਤੋ ਬਣ ਗਈ ਪੱਥਰ
ਕੀ ਪਤਾ ਕੱਲ ਅਸੀ ਵੀ ਕੀ ਤੋ ਕੀ ਹੋ ਜਾਈਏ

ਦਿਲ ਨੂੰ ਇਸ਼ਕ ਦੀ ਬਿਮਾਰੀ ਤੋ ਬਚਾ ਨਾ ਸਕੇ
ਆਪਣੀ ਕਿਸਮਤ ਵਿੱਚ ਉਸਨੂੰ ਲਿਖਾ ਨਾ ਸਕੇ
ਇੱਥੇ ਤਾਂ ਲੋਕ ਰੱਬ ਨੂੰ ਵੀ ਭੁੱਲੀ ਬੈਠੇ ਨੇ
ਪਰ ਅਸੀ ਇੱਕ ਸਕਸ਼ ਨੂੰ ਹੀ ਭੁਲਾ ਨਾ ਸਕੇ

ਐਨਾ ਤੋੜ ਕੇ ਨਾ ਸੁੱਟ ਕਿਤੇ ਮਰ ਹੀ ਨਾ ਜਾਈਏ
ਤੇਰੇ ਵਾਦਿਆ ਦੇ ਵਾਂਗੂ ਕਿੱਤੇ ਖੁਰ ਹੀ ਨਾ ਜਾਈਏ
ਕਿਤੇ ਹੋਗੀ ਅਨਹੋਣੀ ਫੇਰ ਬੜਾ ਪਛਤਾਏਗੀਂ
ਜੇ ਅਸੀਂ ਹੀ ਨਾ ਰਹੇ ਤਾਂ ਝੂਠੀਂ ਸੌਂਹ ਕੀਹਦੀ ਖਾਏਂਗੀ

ਦੁਨੀਆ ਦੀ ਗੱਲ ਝੂਠੀ
ਕੋਈ ਕਿਸੇ ਲਈ ਮਰਦਾ ਨਹੀਂ
ਜਾਨ ਦੇਣ ਦਾ ਫੈਸਲਾ ਬੜਾ ਵੱਡਾ
ਕੋਈ ਸੂਈ ਚੁੰਭੀ ਤਾਂ ਜਰਦਾ ਨਹੀਂ

ਸਦਕੇ ਕਿਸਮਤ ਮਰਜਾਣੀ ਦੇ
ਪੰਛੀ ਸੀ ਅਸੀਂ ਇੱਕ ਟਾਹਣੀ ਦੇ
ਤੂੰ ਕਿਤੇ ਨਿਭਾ ਬੈਠੀ ਮੈਂ ਕਿਤੇ ਨਿਭਾ ਬੈਠਾ
ਤੂੰ ਮੈਨੂੰ ਗਵਾ ਬੈਠੀ ਮੈਂ ਤੈਨੂੰ ਗਵਾ ਬੈਠਾ

ਅਸੀਂ ਕੀ ਲੈਣਾ ਦੁਨੀਆ ਤੋਂ
ਸਾਨੂੰ ਦਿਲ ਵਿੱਚ ਥੋੜੀ ਜਗ੍ਹਾ ਦੇਦੇ
ਜੇ ਪਿਆਰ ਕਰਨਾ ਤਾਂ ਖੁਲ ਕੇ ਕਰ
ਨਹੀ ਤਾਂ ਸ਼ਰੇਆਮ ਦਗਾ ਦੇਦੇ

ਚਿਹਰੇ ਤੇ ਮੁਸਕਾਨ ਉਹਦੇ ਪਹਿਲਾ ਵਾਲੀ ਸੀ
ਪਰ ਦਿਲ ਤੋ ਪਤਾ ਨੀ ਕਿਉੰ ਉਦਾਸ ਜਾਪਦੀ ਸੀ
ਮੇਰੇ ਬਿਨਾਂ ਕੁਛ ਪੁੱਛੇ ਮੈਂ ਠੀਕ ਹਾਂ
ਉਹ ਬਾਰ ਬਾਰ ਆਖਦੀ ਸੀ
ਹੈਰਾਨ ਸੀ ਦੇਖ ਕੇ ਇਹ ਉਹੀ ਏ
ਜੋ ਕਦੇ ਕੁਛ ਨਾ ਲੁਕਾਉਂਦੀ ਸੀ
ਕਿਵੇਂ ਬੇਗਾਨੀ ਹੋ ਗਈ
ਕਦੇ ਜਾਨੋ ਵਧ ਮੈਨੂੰ ਚਾਹੁੰਦੀ ਸੀ
ਮੇਰਾ ਸਾਥ ਦੇਣ ਲਈ
ਸਾਰੀ ਦੁਨੀਆ ਨਾਲ ਵੈਰ ਕਮਾਉਂਦੀ ਸੀ
ਵਕਤ ਨਾਲ ਸਭ ਬਦਲ ਗਿਆ
ਨਈ ਤਾਂ ਵੇਖ ਕੇ ਮੈਨੂੰ
ਝੱਟ ਭੱਜ ਮੇਰੇ ਕੋਲ ਆਉਂਦੀ ਸੀ

ਉ ਕਹਿੰਦੀ ਸ਼ੇਅਰਾ ਵਿੱਚ ਨਾ ਮੇਰਾ ਜਿਕਰ ਕਰਿਆ ਕਰ
ਮੈਂ ਹੱਸਦੀ ਵੱਸਦੀ ਆਂ ਮੇਰਾ ਫਿਕਰ ਨਾ ਕਰਿਆ ਕਰ
ਸਾਡੇ ਪਿਆਰ ਦੀ ਉਸ ਕਹਾਣੀ ਨੂੰ
ਸ਼ਬਦਾਂ ਵਿੱਚ ਨਾ ਜੜਿਆ ਕਰ
ਲਿਖ ਲਿਖ ਯਾਦਾਂ ਦੀਆਂ ਸੋਗਾਤਾਂ ਨੂੰ
ਏਦਾਂ ਨਾ ਕਿਤਾਬਾਂ ਭਰਿਆ ਕਰ
ਮੈਨੂੰ ਕਮਲੀ ਨੂੰ ਸੁੱਤੀ ਪਈ ਨੂੰ ਵੀ ਹਿਚਕੀਆਂ ਆਉਂਦੀਆਂ ਨੇ
ਮੈਂ ਹੱਥ ਜੋੜਾਂ ਵੇ ਏਨਾਂ ਯਾਦ ਨਾ ਕਰਿਆ ਕਰ

ਕੀ ਕਹਿਣਾ ਮੈਂ ਲੋਕ ਪਰਾਇਆਂ ਨੂੰ
ਇਥੇ ਤਾਂ ਆਪਣੇ ਈ ਦਿਲ ਦੁਖਾ ਜਾਂਦੇ ਨੇ
ਕੀ ਲੈਣਾ ਮੈਂ ਇਸ ਬੇਰੰਗੀ ਦੁਨੀਆਂ ਤੋਂ
ਇਥੇ ਤਾਂ ਆਪਣੇ ਈ ਰੰਗ ਵਿਖਾ ਜਾਂਦੇ ਨੇ
ਮਾਰਨ ਵਿੱਚ ਨਾ ਕੋਈ ਕਸਰ ਛੱਡਦੇ
ਜੀਣੀ ਗਮਾਂ ਵਿੱਚ ਜਿੰਦਗੀ ਸਿਖਾ ਜਾਂਦੇ ਨੇ
ਜਿੰਨਾਂ ਲਫਜਾਂ ਨੂੰ ਕਦੇ ਨਹੀਂ ਸਮਝ ਪਾਏ
ਐਸੇ ਗਹਿਰੇ ਲਫਜ਼ ਵੀ ਸਾਥੋਂ ਲਿਖਾ ਜਾਂਦੇ ਨੇ

ਦੋ ਰੰਗ ਦੀ ਹੈ ਜ਼ਿੰਦਗੀ ਰੰਗੀਨ ਵੀ ਹੈ
ਵੀਰਾਨ ਵੀ ਹੈ ਜੀਅ ਰਿਹਾ ਹਰ ਹਾਲ ਵਿੱਚ
ਕੀ ਚੀਜ਼ ਹੈ ਇਨਸਾਨ ਵੀ ਸੱਚ ਝੂਠ ਹੈ ਇਹ ਜ਼ਿੰਦਗੀ
ਕੰਡਾ ਵੀ ਹੈ ਇਹ ਫੁੱਲ ਵੀ ਹੈ ਉਲਫ਼ਤ ਵੀ ਹੈ
ਨਫ਼ਰਤ ਵੀ ਹੈ ਇਖਲਾਕ ਵੀ ਈਮਾਨ ਵੀ
ਹਰ ਸਖਸ਼ ਹੀ ਹੁੰਦਾ ਨਹੀਂ ਨਫ਼ਰਤ ਦਾ ਪਾਤਰ ਦੋਸਤੋ
ਕੀਤੇ ਨੇ ਪੈਦਾ ਰੱਬ ਨੇ ਇਨਸਾਨ ਵੀ ਸ਼ੈਤਾਨ ਵੀ
ਬੀਤੇ ਸਮੇਂ ਨੂੰ ਯਾਦ ਜੇਕਰ ਕਰ ਲਵਾਂ ਅਣਭੋਲ ਮੈਂ
ਹੁੰਦਾ ਹੈ ਦਿਲ ਬੇ ਜ਼ਜਬਾਤਾ ਪਰੇਸ਼ਾਨ ਵੀ ਹੈਰਾਨ ਵੀ

ਮੇਰੇ ਹਲਾਤ ਐਸੇ ਨੇ ਮੈਂ ਤੇਰਾ ਹੋ ਨਹੀਂ ਸਕਦਾ
ਮੈ ਤੈਨੂੰ ਵੇਖ ਸਕਦਾ ਹਾਂ ਮੈ ਤੈਨੂੰ ਛੋਹ ਨਹੀਂ ਸਕਦਾ
ਇੱਕ ਅਸਮਾਨ ਥੱਲੇ ਇੱਕੋ ਸ਼ਹਿਰ ਦੇ ਬਛਿੰਦੇ ਹਾਂ
ਇੱਕੋਂ ਛੱਤ ਥੱਲੇ ਆਪਣਾ ਟਿਕਾਣਾ ਹੋ ਨਹੀਂ ਸਕਦਾ
ਖੁਆਬਾਂ ਵਿੱਚ ਤਾਂ ਸਾਏ ਵਾਂਗ ਤੇਰੇ ਨਾਲ ਰਹਿ ਸਕਦਾਂ
ਅਸਲ ਜ਼ਿੰਦਗੀ ਚ ਤੇਰੇ ਕੋਲ ਮੈਂ ਖਲੋਂ ਨਹੀਂ ਸਕਦਾ
ਕਰਾਂ ਟਕੋਰ ਮੈਂ ਕਿਦਾਂ ਤੇ ਦੇਵਾਂ ਰਾਹਤ ਕਿੰਝ ਤੈਨੂੰ
ਮੈਂ ਤਾਂ ਲਹੂ ਹਾਂ ਤੇ ਲਹੂ ਜ਼ਖਮ ਨੂੰ ਧੋ ਨਹੀਂ ਸਕਦਾ
ਮੇਰੇ ਹੰਝੂਆਂ ਉੱਤੇ ਵੀ ਤੇਰਾ ਨਾਮ ਲਿਖਿਆ ਏ
ਕਿਸੇ ਦੇ ਸਾਹਮਣੇ ਇਸ ਕਰਕੇ ਮੈਂ ਰੋ ਨਹੀਂ ਸਕਦਾ

ਤੁਸੀਂ ਹਨੇਰੀਆਂ ਵਿੱਚ ਡਿੱਗਦੇ ਦਰਖਤ ਦੇਖੇ ਹੋਣਗੇ
ਅਸੀਂ ਈਮਾਨੋ ਡਿੱਗਦੇ ਇਨਸਾਨ ਦੇਖੇ ਨੇ
ਵਿਕਦੀ ਹਰ ਸ਼ਹਿ ਸਾਨੂੰ ਵੀ ਮੰਨਣਾ ਪੈ ਗਿਆ
ਜਦੋ ਸ਼ਰੇਆਮ ਵਿਕਦੇ ਅਸੀਂ ਈਮਾਨ ਦੇਖੇ ਨੇ
ਗਿਰਗਿਟ ਕੀ ਏ ਮੋਸਮ ਦੀ ਤਾ ਗੱਲ ਹੀ ਛੱਡੋ
ਪੈਰ ਪੈਰ ਤੇ ਬਦਲਦੇ ਅਸੀਂ ਇਨਸਾਨ ਦੇਖੇ ਨੇ
ਹਿਲਾ ਕੇ ਰੱਖ ਦਿੰਦੀ ਬੰਦੇ ਨੂੰ ਇਕ ਸਿਵੇ ਦੀ ਅੱਗ
ਅਸੀਂ ਦਿਲਾਂ ਵਿੱਚ ਬਲਦੇ ਸ਼ਮਸ਼ਾਨ ਦੇਖੇ ਨੇ
ਤੁਸੀਂ ਕੱਚਾ ਘੜਾ ਤਾਂ ਖੁਰਦਾ ਦੇਖਿਆ ਹੋਣਾ
ਅਸੀਂ ਅੰਦਰੋ ਅੰਦਰੀ ਖੁਰਦੇ ਇਨਸਾਨ ਦੇਖੇ ਨੇ

Punjabi Lines Status

Leave a Comment