Facebook Status Punjabi

Facebook Status Punjabi

Punjabi Status | Sad Status Punjabi | facebook status punjabi | Fb Status Punjabi

ਜ਼ਿੰਦਗੀ ਚੋਂ ਕਈ ਲੱਖ ਵਾਰੀ ਚਲਾ ਜਾਵੇ
ਆਪਣੇ ਦਿਲ ਦੇ ਵਿੱਚੋਂ ਕਦੇ ਕੋਈ ਕੱਢਿਆ ਨਹੀਂ ਮੈਂ
ਰਹਿਮਤ ਮਿਹਨਤ ਉੱਤੇ ਸਦਾ ਹੀ ਵਿਸ਼ਵਾਸ਼ ਕੀਤਾ ਏ
ਬਿਲਕੁਲ ਕਿਸਮਤ ਦੇ ਸਹਾਰੇ ਖੁਦ ਨੂੰ ਛੱਡਿਆ ਨਹੀਂ ਮੈਂ

ਦੁਸ਼ਮਣ ਖੰਗ ਕੇ ਲੰਘੇ ਤਾਂ ਕੋਈ ਗੱਲ ਨੀ
ਪਰ ਜਦੋ ਕੋਈ ਆਪਣਾ ਬਿਨਾਂ ਬੁਲਾਏ
ਅੱਗੋ ਲੰਘ ਜਾਵੇ ਤਾ ਬਹੁਤ ਦਰਦ ਹੁੰਦਾ

ਜਾਣ ਕੇ ਹੀ ਉਹ ਕਿਨਾਰਾ ਕਰ ਗਿਆ ਲੱਗਦਾ
ਸਾਡੇ ਤੋਂ ਉਹਦਾ ਜੀਅ ਹੀ ਭਰ ਗਿਆ ਲੱਗਦਾ
ਵਕਤ ਦੇ ਨਾਲ ਬੱਦਲਦਾ ਇਨਸਾਨ ਸੁਣਦੇ ਸਾਂ
ਸਾਨੂੰ ਤੇ ਉਹ ਇਨਸਾਨ ਹੀ ਮਰ ਗਿਆ ਲੱਗਦਾ
ਕਰ ਕੇ ਵਾਅਦਾ ਸਾਥ ਦਾ ਫਿਰ ਚੁੱਪ ਹੋ ਗਿਆ
ਗੱਲ ਮੂੰਹੋਂ ਕੱਢ ਕੇ ਉਹ ਡਰ ਗਿਆ ਲੱਗਦਾ
ਇਸ ਤਰਾਂ ਵੀ ਕੋਈ ਢੇਰੀ ਢਾਅ ਨਹੀ ਬਹਿੰਦਾ
ਜਿੰਦਗੀ ਹੀ ਜਿੰਦਗੀ ਤੋਂ ਹਾਰ ਗਿਆ ਲੱਗਦਾ

ਹਰ ਇੱਕ ਦੀ ਖਵਾਇਸ਼ ਪੂਰੀ ਨੀ ਹੁੰਦੀ
ਜਿਸਮਾਂ ਦੀ ਦੂਰੀ ਦੂਰੀ ਨੀਂ ਹੁੰਦੀ
ਸਾਹਾਂ ਵਿੱਚ ਵੱਸ ਗਏ ਸੱਜਣਾਂ ਦੀ
ਸੀਨੇ ਲੱਗਣੀ ਫੋਟੋ ਜਰੂਰੀ ਨੀ ਹੁੰਦੀ
ਕਰਮ ਬੰਦੇ ਦੇ ਬੰਦੇ ਨੂੰ ਮਾਰ ਦਿੰਦੇ
ਵੱਟੀ ਸਮੇਂ ਦੀ ਕਦੇ ਵੀ ਘੂਰੀ ਨੀ ਹੁੰਦੀ
ਪਿਆਰ ਸਮਝਣ ਵਾਲਾ ਜੇ ਦੋਸਤ ਮਿਲ ਜੇ
ਜਾਣ ਦੇਣੀ ਇਸ਼ਕ ਚ ਜਰੂਰੀ ਨੀ ਹੁੰਦੀ

ਤੱਕਦਾ ਵੀ ਨਹੀਂ ਤੇ ਬੁਲਾਉਂਦਾ ਵੀ ਨਹੀਂ
ਖਬਰ ਵੀ ਰੱਖਦਾ ਭੁਲਾਉਂਦਾ ਵੀ ਨਹੀਂ
ਫੇਰ ਖੁਦ ਹੀ ਲੜ ਕੇ ਉਹ ਦੂਰ ਹੋ ਗਿਆ
ਕਰਦਾ ਵਿਖਾਵਾ ਕਿ ਚਾਹੁੰਦਾ ਵੀ ਨਹੀਂ
ਅਸੀਂ ਦਿੱਲੋ ਕੱਢੀਏ ਇਲਜਾਮ ਲਾਉਂਦੇ
ਵੇਹੜੇ ਜੋ ਦਿਲ ਦੇ ਆਉਂਦਾ ਵੀ ਨਹੀਂ
ਆਜਾ ਸਮਾਂ ਹੈ ਫੇਰ ਕਹਿੰਦਾ ਮਿਲਾਗੇ
ਕਿਉੰ ਸਾਨੂੰ ਸੱਜਣਾ ਸਤਾਉਂਦਾ ਵੀ ਨਹੀਂ

ਜੇ ਉਹ ਮੈਨੂੰ ਮਿਲ ਜਾਵੇ ਮੇਰਾ ਕੁਝ ਨਹੀ ਬਣਨਾਂ
ਹੁਣ ਕੁਝ ਨਾਂ ਕੁਝ ਬਣ ਜਾਣਾ ਜਦ ਚੇਤੇ ਕਰਨਾਂ
ਗੀਤ ਨਹੀ ਤਾਂ ਸ਼ੇਅਰ ਬਣੂਗਾ
ਇੱਕਦਮ ਨਹੀ ਤਾਂ ਫੇਰ ਬਣੂਗਾ
ਸਿਰ ਮੱਥੇ ਹੈ ਯਾਦ ਉਹਦੀ ਤੋ ਜੋ ਵੀ ਸਰਨਾਂ
ਹੁਣ ਕੁਝ ਨਾਂ ਕੁਝ ਬਣ ਜਾਣਾ ਜਦ ਚੇਤੇ ਕਰਨਾਂ

ਮੈਂ ਰਾਹਾਂ ਤੇ ਨਹੀਂ ਤੁਰਦਾ
ਮੈਂ ਤੁਰਦਾ ਹਾਂ ਤਾਂ ਰਾਹ ਬਣਦੇ
ਯੁਗਾਂ ਤੋਂ ਕਾਫਲੇ ਆਉਂਦੇ
ਇਸੇ ਸੱਚ ਦੇ ਗਵਾਹ ਬਣਦੇ
ਉਦੋਂ ਤੱਕ ਤੂੰ ਹੈਂ ਸਾਡੀ ਹਿੱਕ ਦੇ
ਵਿੱਚ ਮਹਿਫੂਜ਼ ਮਰ ਕੇ ਵੀ
ਜਦੋਂ ਤੱਕ ਜਿਸਮ ਸਾਡੇ ਹੀ
ਨਹੀਂ ਸੜ ਕੇ ਸੁਆਹ ਬਣਦੇ

ਅਸੀਂ ਰੱਬ ਧਿਆਉਣਾ ਛੱਡ ਦਈਏ
ਹਰ ਅੰਗ ਵੀ ਆਪਣਾ ਵੱਢ ਲਈਏ
ਬੱਸ ਤੇਰੀ ਜਾਨ ਬਚਾਉਣ ਲਈ
ਅਸੀ ਸੀਨੇ ਖੰਜਰ ਗੱਡ ਲਈਏ
ਤੈਨੂੰ ਤੱਤੀ ਵਾ ਵੀ ਨਾ ਲੱਗੇ
ਮੈਂ ਅੱਗ ਦੇ ਵਿੱਚ ਖਲੋ ਜਾਵਾਂ
ਤੱਕ ਰੱਬੀ ਨੈਣਾਂ ਵਾਲਿਆ ਵੇ
ਮੈਂ ਪਾਕ ਪਵਿੱਤਰ ਹੋ ਜਾਵਾਂ

ਸਾਡੀ ਤੂੰ ਵਫ਼ਾ ਦਾ ਸਾਨੂੰ ਚੰਗਾ ਮੁੱਲ ਮੋੜਿਆ ਏ
ਕਰ ਕਰਾ ਕੇ ਸਾਰੇ ਸਕੂਲ ਵਿੱਚ ਨੀ
ਪਰ ਜਦੋ ਗੱਲ ਤੇਰੇ ਘਰ ਤੱਕ ਪੁੱਜੀ ਤਾਂ
ਤੂੰ ਸਭ ਕੁਝ ਮੁਕਰੀ ਅਸੂਲ ਕਰਕੇ
ਸਕੂਲ ਦੇ ਕੋਰੀਡੋਰ ਚ ਦਲੀਲ ਕਰਵਾ ਕੇ
ਸਾਡੇ ਉੱਤੇ ਉਂਗਲਾਂ ਚਕਾਉਣ ਵਾਲੀਏ
ਬੱਲੇ ਨੀ ਕਮਲੀਏ ਤੈਥੋ ਜਾਈਏ ਸਦਕੇ
ਸਾਡੇ ਉੱਤੇ ਦੁਨੀਆ ਹਸਾਉਣ ਵਾਲੀਏ
ਬੱਲੇ ਨੀ ਤੈਥੋ ਜਾਏ ਸਦਕੇ
ਸਾਨੂੰ ਲੋਕਾ ਕੋਲੋ ਮਾੜਾ ਅਖਵਾਉਣ ਵਾਲੀਏ

ਰੱਬਾ ਹੁਸਨ ਦਿੱਤਾ ਜੇ ਸੋਹਣਿਆ ਨੂੰ
ਫਿਰ ਕਾਹਤੋ ਦਿੱਤੀਆ ਨਾਲ ਮਗਰੂਰੀਆ ਨੇ
ਪਹਿਲਾਂ ਪੱਟ ਕੇ ਪੁੱਤ ਬੇਗਾਨਿਆ ਦੇ
ਫਿਰ ਲੰਘਦੀਆ ਵੱਟ ਕੇ ਘੂਰੀਆਂ ਨੇ
ਦਿਲ ਲੈ ਯਾਰ ਦਾ ਇਹ ਦੇਣ ਧੋਖਾ
ਦਗੇਬਾਜ਼ ਮਜਾਜਨਾ ਪੂਰੀਆ ਨੇ
ਜੇ ਪੁੱਛੋ ਆਹ ਕੀ ਕੀਤਾ
ਫਿਰ ਹੱਸ ਕੇ ਕਹਿਣ ਮਜਬੂਰੀਆਂ ਨੇ

ਨੀ ਤੂੰ ਸੋਹਣੀ ਵੱਧ ਸੁਨਖੀਆ ਚੋ
ਨਸ਼ਾ ਡੁੱਲ ਡੁੱਲ ਪੈਂਦਾ ਅੱਖੀਆਂ ਚੋ
ਤੂੰ ਇੰਦਰਲੋਕ ਦੀ ਪਰੀਆਂ ਜਹੀ
ਚੰਨੋ ਤੇਰਾ ਕੋਈ ਜਵਾਬ ਨਹੀ
ਤੁਸੀਂ ਹੱਦ ਮੁਕਾ ਗਏ ਹੁਸਨਾਂ ਦੀ
ਤੁਹਾਡੇ ਵਰਗਾ ਕੋਈ ਗੁਲਾਬ ਨਹੀ

ਇਸ਼ਕ ਇਸ਼ਕ ਤਾਂ ਹਰ ਕੋਈ ਆਖੇ ਪਰ ਕਰੇ ਕੋਈ ਬੇਪਰਵਾਹ
ਇਸ ਇਸ਼ਕ ਦੇ ਪੱਟੇ ਪੈਰੀ ਘੁੰਗਰੂ ਬੰਨ ਕੇ ਨੱਚਣ ਥਾ-ਥਈ-ਥਾ
ਇਹ ਇਸ਼ਕ ਤਾਂ ਲੱਖੋ ਕੱਖ ਕਰਦਾਂ ਇਹਦਾ ਕੋਈ ਨਾ ਜਾਣੇ ਥਾਹ
ਇਸ ਇਸ਼ਕ ਦੀ ਖਾਤਿਰ ਬੰਨ ਕੇ ਕੰਜਰੀ ਸੀ ਨੱਚਿਆ ਬੁੱਲ੍ਹੇ ਸ਼ਾਹ
ਇਸ਼ਕ ਤਾਂ ਵਿੱਚ ਥਲਾਂ ਦੇ ਸਾੜੇ ਇਹ ਡੋਬੇ ਵਿੱਚ ਝਨਾਅ
ਇਸ ਇਸ਼ਕ ਤਾਂ ਰਾਂਝੇ ਕੰਨ ਪੜਵਾ ਕੇ ਪਾਇਆ ਕਿਹੜੇ ਰਾਹ
ਇਕ ਸੱਚੇ ਆਸ਼ਿਕ ਬਿਨ ਮੋਤ ਨੂੰ ਜੱਫੀ ਕੋਣ ਪਾਵੇ ਖਾਮ ਖਾਹ
ਟੋਹ ਇਸ਼ਕ਼ ਦੇ ਰੰਗ ਨਿਆਰੇ ਮਹਿਮਾਨ ਆਖੇ ਵਾਹ ਬਈ ਵਾਹ

ਉੱਪਰ ਵਾਲਿਆ ਤੇਰਾ ਫੈਸਲਾ ਚੋਟੀ ਦਾ
ਸੁਣਦਾ ਨਾ ਜੋ ਦੁੱਖ ਤੂੰ ਕਿਸਮਤ ਖੋਟੀ ਦਾ
ਕੋਈ ਰੁਝਿਆ ਪੈਸੇ ਦੀ ਪੰਡ ਬੰਨਣ ਵਿੱਚ
ਕਿਸੇ ਨੂੰ ਫਿਕਰ ਸਤਾਉਂਦਾ ਸ਼ਾਮ ਦੀ ਰੋਟੀ ਦਾ

ਪਤਾ ਨਹੀ ਮੈਂ ਕਿੰਨਾ ਚਿਰ ਜੀਵਾਗਾ
ਜਾ ਮਰ ਜਾਵਾਗਾ
ਪਰ ਇੰਜ ਹੌਲੀ ਹੌਲੀ ਇਕ ਦਿਨ
ਤੇਰੇ ਦਿਲ ਤੇ ਅਸਰ ਕਰ ਜਾਵਾਗਾ

ਇਸ਼ਕ ਦਾ ਜਿਸਨੂੰ ਬੁਖਾਰ ਆ ਜਾਂਦਾ ਏ
ਵਕਤ ਉਸਦਾ ਖਰਾਬ ਆ ਜਾਂਦਾ ਏ
ਹੋਰ ਭਾਂਵੇ ਕੁਝ ਆਵੇ ਨਾ ਆਵੇ
ਤਾਰੇ ਗਿਣ ਗਿਣ ਕੇ ਹਿਸਾਬ ਆ ਜਾਂਦਾ ਏ

ਬੱਤੀ ਲਾਲ ਜਦੋਂ ਲੰਘੇ
ਸਾਡੇ ਮਾਰਦੀ ਏ ਡੰਡੇ
ਪੰਜ ਸਾਲਾਂ ਲਈ ਆਪਾਂ
ਆਪੇ ਬੀਜੇ ਇਹੇ ਕੰਢੇ
ਕਰਜੇ ਦੀ ਮਾਰ
ਇੱਕ ਲੋਟੂ ਸਰਕਾਰ

ਇਨਾਂ ਪਿਆਰ ਨਾ ਜਤਾ ਕਿ ਖੁਦਾ ਬਣ ਜਾਵਾਂ
ਇਨਾਂ ਦੂਰ ਵੀ ਨਾ ਜਾ ਕਿ ਦੂਆ ਬਣ ਜਾਵਾਂ
ਹੋਵੇ ਇਨਾਂ ਕੁ ਪਿਆਰ ਤੇਰੇ ਮੇਰੇ ਵਿੱਚ ਸੱਜਣਾਂ
ਤੇਰਾ ਰਾਸਤਾ ਜੇ ਮੁੱਕੇ ਤਾਂ ਮੈਂ ਰਾਹ ਬਣ ਜਾਵਾਂ

ਜੀਪ ਦੇ ਵਿੱਚ ਰੱਖੀ ਦੁਨਾਲੀ ਰੋਂਦ ਨੇ 40
ਨਹੀਂ ਹੁਸਨ ਦਾ ਕਰਨਾ ਗਰੂਰ ਚਾਹੀਦਾ
ਕੱਲਿਆ ਦਾ ਲੱਗਦਾ ਨਾ ਚਿੱਤ ਨੱਡੀਏ
ਇਕ ਅੱਧਾ ਦੁਸ਼ਮਣ ਜ਼ਰੂਰ ਚਾਹੀਦਾ

ਨੈੱਟ ਪੈਕ ਹੋ ਗਿਆ ਮਹਿੰਗਾ
ਨਾਲੇ ਰੇਂਜ ਨਾਂ ਆਉਦੀ ਨੀ
ਹੁਣ ਨੰਬਰ ਦੇਦੇ ਬੀਬਾ
ਜੇ ਗੱਲ ਕਰਨਾ ਚਾਹੁੰਦੀ ਨੀ

ਨਾ ਮੈਂ ਦੋਲਤ ਪੇ ਨਾਜ਼ ਕਰਤਾ ਹੂੰ
ਨਾ ਮੈਂ ਸ਼ੋਹਰਤ ਪੇ ਨਾਜ਼ ਕਰਤਾ ਹੂੰ
ਗੁਨਹਗਾਰ ਹੂੰ ਮੇਰੇ ਮੋਲਾ
ਤੇਰੀ ਰਹਿਮਤ ਪੇ ਨਾਜ਼ ਕਰਤਾ ਹੂੰ

ਜੋ ਵਿਸਰ ਗਿਆ ਉਹ ਪਿਆਰ ਨਹੀ
ਜੋ ਵਿਸਾਰ ਗਿਆ ਉਹ ਯਾਰ ਨਹੀ
ਜਿਹੜਾ ਗਲਤੀ ਨੂੰ ਗਲਤੀ ਨਾ ਆਖੇ
ਸੁਣ ਉਹ ਵੀ ਤੇਰਾ ਯਾਰ ਨਹੀ

ਜੇ ਤੜਪ ਮੇਰੀ ਤੈਨੂੰ ਖੁਸ਼ੀ ਦੇਵੇ ਮੈਂ ਕਦੇ ਚੈਨ ਨਾ ਪਾਵਾਂ
ਮੇਰਾ ਦਰਦ ਜੇ ਤੈਨੂੰ ਲੱਗੇ ਚੰਗਾ ਮੈਂ ਹੰਝੂਆਂ ਵਿੱਚ ਡੁੱਬ ਜਾਵਾਂ
ਮੈਨੂੰ ਤੇਰੇ ਜਿਹਾ ਕੋਈ ਨਹੀ ਮਿਲਣਾ ਤੈਨੂੰ ਮੇਰੇ ਜਿਹੇ ਬਥੇਰੇ
ਐਨਾ ਦੂਰ ਨਾ ਹੋਵੀ ਸੱਜਣਾ ਕਿ ਮਰ ਜਾਈਏ ਬਿਨ ਤੇਰੇ

ਨਾ ਦੌਲਤ ਸ਼ੋਹਰਤ ਚਾਹੀਏ ਲੋੜ ਨਾ ਫੋਕੀਆਂ ਟੋਹਰਾਂ ਦੀ
ਹੀਰੇ ਮੋਤੀ ਨਾ ਹੀ ਕਿਸੇ ਤਰਾਂ ਦੀਆਂ ਮੋਹਰਾਂ ਦੀ
ਬਸ ਮੰਗਦੇ ਜ਼ਿੰਦਗੀ ਜਿਉਣਾਂ ਹਾਂ ਤੇਰਾ ਹੱਥ ਫੜਕੇ ਨੀ
ਅਸੀਂ ਚਾਹੁੰਨੇ ਆਂ ਤੈਨੂੰ ਤੇਰੇ ਪਿਆਰ ਦੇ ਕਰਕੇ ਨੀ

ਜਿੰਨਾ ਅੱਖਾ ਵਿੱਚ ਤੇਰੀ ਯਾਦ ਵਸੀ
ਉਨਾਂ ਅੱਖਾ ਨੂੰ ਅੱਜ ਤੇਰੇ ਲਈ ਬਰਸਦੇ ਵੇਖਿਆ
ਕਦੇ ਤੇਰੇ ਨਾਲ ਹਰ ਪਲ ਗੁਜ਼ਾਰਦੇ ਸੀ ਅਸੀ
ਅੱਜ ਖੁਦ ਨੂੰ ਉਹਨਾ ਪਲਾਂ ਲਈ ਤਰਸਦੇ ਵੇਖਿਆ

ਉਸਨੂੰ ਲੁੱਕ ਲੁੱਕ ਤੱਕਿਆ ਬਥੇਰਾ ਅਸੀ
ਦਿਲ ਵਿੱਚ ਅਸੀ ਉਹਨੂੰ ਉਤਾਰ ਲਿਆ
ਸਾਨੂੰ ਦਿਲ ਦੀਆਂ ਦਿਲ ਵਿੱਚ ਰੱਖਣ ਦੀ ਆਦਤ ਸੀ
ਸਾਨੂੰ ਇਸੇ ਆਦਤ ਨੇ ਮਾਰ ਲਿਆ

ਉਹ ਦੁਸ਼ਮਣ ਕਾਹਦਾ
ਜੋ ਹਥਿਆਰ ਨਾ ਬਦਲੇ
ਉਹ ਰੰਗ ਕਿਹੜਾ
ਜਿਸਨੂੰ ਧੁੱਪ ਨਾ ਬਦਲੇ
ਦੁਨੀਆ ਚਾਹੇ ਲੱਖ ਬਦਲੇ
ਇਕ ਖੁਦਾ ਨਾ ਬਦਲੇ ਤੇ
ਇਕ ਯਾਰ ਨਾ ਬਦਲੇ

ਰੰਗ ਰੂਪ ਤੇ ਕਦੇ ਮਾਣ ਨੀ ਕਰੀਦਾ
ਧੰਨ ਦੌਲਤ ਦਾ ਕਦੇ ਗੁਮਾਨ ਨੀ ਕਰੀ ਦਾ
ਯਾਰੀ ਲਾ ਕੇ ਜੇ ਨਿਭਾਉਣੀ ਨਹੀ ਆਉਦੀ
ਤਾਂ ਯਾਰੀ ਲਾ ਕੇ ਕਿਸੇ ਨੂੰ ਬਦਨਾਮ ਨੀ ਕਰੀਦਾ

ਅੱਜ ਉਹ ਨਾ ਨਜਰੀਂ ਆਂਉਦੇ ਨੇ
ਜਿਹੜੇ ਨਜਰਾਂ ਦੇ ਵਿੱਚ ਰਹਿੰਦੇ ਸੀ
ਹੁਣ ਹੁੰਘਾਰਾਂ ਵੀ ਨਾ ਭਰਦੇ ਨੇ
ਜਿਹੜੇ ਹਾਂਜੀ ਹਾਂਜੀ ਕਹਿੰਦੇ ਸੀ

ਅੋਖੀ ਗੱਲ ਨਾ ਕੋਈ ਜਹਾਨ ਉੱਤੇ
ਪਰ ਕਰਨਾ ਸਦਾ ਆਰੰਭ ਅੋਖਾ
ਹੋਵੇ ਹੋਸਲਾਂ ਤਾਂ ਚੁੱਕ ਪਹਾੜ ਦੇਈਏ
ਬਿਨਾਂ ਹੋਸਲੇ ਚੁੱਕਣਾ ਖੰਭ ਅੋਖਾ

ਨਾਂ ਸਮਾਂ ਕਿਸੇ ਦੀ ਉਡੀਕ ਕਰਦਾ
ਨਾਂ ਮੋਤ ਨੇ ਉਮਰਾਂ ਜਾਣੀਆਂ ਨੇ
ਜੁੜੀਆਂ ਮਹਿਫਲਾਂ ਚੋਂ ਉੱਠ ਕੇ ਤੁਰ ਜਾਣਾ
ਫਿਰ ਕਦੇ ਨਹੀਂ ਲੱਭਣਾ ਹਾਣੀਆਂ ਨੇ

ਕੁਝ ਰਿਸ਼ਤੇ ਹੁੰਦੇ ਦੁਆਵਾਂ ਵਰਗੇ
ਕੁਝ ਰਿਸ਼ਤੇ ਹੁੰਦੇ ਹਵਾਵਾਂ ਵਰਗੇ
ਕੁਝ ਰਿਸ਼ਤੇ ਹੁੰਦੇ ਛਾਵਾਂ ਵਰਗੇ
ਪਰ ਸਭ ਕੁਝ ਪਾ ਕੇ ਵੀ ਨਹੀ ਮਿਲਦੇ
ਹੱਥ ਮਾਂ ਦੀਆ ਦੁਆਵਾਂ ਵਰਗੇ

ਉਦਾਸੀ ਦੇ ਦਿਨ ਹੁਣ ਬਿਤਾਏ ਨਹੀ ਜਾਂਦੇ
ਤੇਰੇ ਨਕਸ਼ ਦਿਲ ਤੋਂ ਮਿਟਾਏ ਨਹੀਂ ਜਾਂਦੇ
ਕਿਸੇ ਵਕਤ ਵੀ ਉਹ ਭੁਲਾਏ ਨਹੀਂ ਜਾਂਦੇ
ਦਿਖਾਵਾ ਮੁਹੱਬਤ ਦਾ ਪੱਥਰ ਕਰਦੀ ਹੈ ਦੁਨੀਆਂ
ਮੁਹੱਬਤ ਦੇ ਕਾਇਦੇ ਨਿਭਾਏ ਨਹੀ ਜਾਂਦੇ
ਦਿਲ ਵਿਚ ਨਿੱਘ ਦਿੱਤਾ ਮੈਂ ਇਹਨਾਂ ਦਿਲਾਂ ਨੂੰ
ਤੇਰੇ ਨਾਲ ਜੋ ਪਲ ਗੁਜ਼ਾਰੇ ਖੁਸ਼ੀ ਵਿਚ
ਬੇਦਰਦਾਂ ਦੇ ਦਿਲ ਵੀ ਦੁਖਾਏ ਨਹੀ ਜਾਂਦੇ

ਦਿਮਾਗ ਸੋਚਣ ਤੇ ਹੋ ਜਾਂਦਾਂ ਏ ਮਜਬੂਰ
ਜੋ ਨਜ਼ਾਰਾ ਇਹ ਅੱਖ ਦੇਖੇ
ਰੰਗ ਕੁਦਰਤ ਦੀ ਕਾਇਨਾਤ ਦੇ
ਮੈਂ ਰੱਜ ਰੱਜ ਵੱਖੋ ਵੱਖ ਦੇਖੇ
ਮਤਲਬੀ ਯਾਰਾਂ ਨਾਲ ਵੀ
ਵਾਹ ਪਿਆ ਏ ਸਾਡਾ
ਗਲ ਕਰਦੇ ਕਈ ਬਿਨਾ ਪੂਰੇ ਪੱਖ ਦੇਖੇ
ਬਹੁਤਾ ਮਾਣ ਨੀ ਕਰੀ ਦਾ ਦੋਲਤਾਂ ਸ਼ੋਹਰਤਾਂ ਦਾ
ਫਰਸ਼ੋ ਅਰਸ਼ ਤੇ ਜਾਂਦੇ ਹੋਏ ਲੱਖੋ ਕੱਖ ਦੇਖੇ

ਭੈਣ ਆਪਣੀ ਨੂੰ ਤਾਂ ਚਿੜੀ ਆਟੇ ਦੀ ਦੱਸਦਾ ਏ
ਦੂਜੇ ਦੀ ਨੂੰ ਯੈਂਕਣ ਪੁਰਜਾ ਕਹਿਕੇ ਹੱਸਦਾ ਏ
ਸਾਡੀ ਨੂੰ ਤਾਂ ਕਿਹਾ ਨੀ ਸਾਰੇ ਇਹੀ ਸੋਚਦੇ ਨੇ
ਕਿਸੇ ਹੋਰ ਦੀ ਹੋਣੀ ਮੁਲਕ ਬਥੇਰਾ ਵੱਸਦਾ ਏ
ਬੱਸਾਂ ਕਹਿਕੇ ਬੇਇਜਤੀ ਜੋ ਕਰਦਾ ਕੁੜੀਆਂ ਦੀ
ਉਹੀ ਫੈਨ ਬਣੀਆਂ ਉਹਨਾਂ ਹੀ ਦਿਲਾਂ ਚ ਵੱਸਦਾ ਏ

ਮੈਂ ਹਾਂ ਨਿਰਾ ਦੇਸੀ ਪੇਂਡੂ
ਤੂੰ ਸ਼ਹਿਰ ਦੀ ਉੱਚੇ ਘਰਵਾਲੇ ਨੂੰ
ਕਰਦੀ ਏ ਬਿਲੌਂਗ ਨੀ
ਬਸ ਚੰਦਰੀਏ ਪਿਆਰ ਤੇਰੇ ਨਾਲ ਪਾ ਬੈਠੇ
ਸੋਚਿਆ ਨੀ ਹੋ ਗਿਆ ਸਹੀ ਜਾਂ ਗਲਤ  ਨੀ
ਇਹ ਤਾਂ ਹੁਣ ਰੱਬ ਹੀ ਜਾਣਦਾ ਹੋਣਗੇ ਸਾਡੇ ਫੇਰੇ
ਜਾ ਸੁਣੂਗਾ ਮੈਂ ਸੈਡ ਗਾਣੇ  ਨੀ

ਖਾ ਖਾ ਕੇ ਚੋਟਾ ਅਸੀ ਚੂਰ ਚੂਰ ਹੋਏ
ਤਾਂ ਹੀ ਤਾਂ ਮਸ਼ਹੂਰ ਬੜੇ ਦੂਰ ਦੂਰ ਹੋਏ
ਜਖਮਾਂ ਦੇ ਢੇਰ ਉਤੇ ਬੈਠ ਕੇ ਕਿੰਝ ਜਿੰਦ ਕੱਟੀ ਹੈ
ਜਾ ਤਾਂ ਸਾਡੇ ਹੁੰਦਿਆ ਜਾ ਸਾਡੇ ਬਾਅਦ ਕੋਈ ਲਿਖ ਸਕਦਾ
ਐਨੇ ਜਿਆਦਾ ਦੁੱਖ ਅਸੀ ਜ਼ਿੰਦਗੀ ਵਿੱਚ ਝੱਲੇ ਨੇ ਕਿ ਕੋਈ ਵੀ ਸਾਡੇ ਤੇ ਕਿਤਾਬ ਲਿਖ ਸਕਦਾ

ਯਾਰਾਂ ਦੀਆਂ ਯਾਰੀਆਂ ਕੋਈ ਖੋਜ਼ ਨਹੀ ਹੁੰਦੀਆਂ
ਇਹ ਜਣੇ ਖਣੇ ਨਾਲ ਹਰ ਰੋਜ਼ ਨਹੀ ਹੁੰਦੀਆ
ਆਪਣੀ ਜਿੰਦਗੀ ਵਿੱਚ ਮੇਰੀ ਮੋਜ਼ੂਦਗੀ ਫਜੂਲ ਨਾਂ ਸਮਝੀ
ਕਿਉਕਿ ਪਲਕਾਂ ਕਦੀ ਅੱਖਾਂ ਤੇ ਬੋਝ ਨਹੀ ਹੁੰਦੀਆ

ਅਸੀ ਪੇਂਡੂ ਸਿੱਧੇ ਸਾਧੇ ਜੇ ਜਾਂਦੇ ਕਰਨ ਪੜਾਈਆਂ
ਸਾਡੀ ਕੋਈ Girlfriend ਨੀ ਲੋਕਾਂ ਨੇ ਲੱਖ ਬਣਾਈਆਂ
ਸ਼ਹਿਰਾਂ ਵਾਲੇ propose ਕਰ ਦੇਂਦੇ ਪਰ ਪਿੰਡਾਂ ਵਾਲੇ ਸੰਗਦੇ ਆ
ਉਂਝ ਭਾਵੇਂ ਸਾਥੋ ਬੰਦਾ ਮਰਵਾਲੋ ਪਰ ਕੁੜੀ ਅੱਗੇ ਬੁੱਲ ਕੰਬਦੇ ਆ
ਉਹ ਕਿਸਮਤ ਵਿੱਚ ਜਦ ਹੋਵੇਗੀ ਤਾਂ ਆਪੇ ਈ ਆ ਜਾਵੇਗੀ
ਫੇਰ ਸ਼ਹਿਰੀਆਂ ਨੂੰ ਵੀ ਦਸਾਂਗੇ ਜਦ ਕੋਈ ਸਾਡੇ ਨਾਲ ਨਿਭਾਵੇਗੀ

ਨੀ ਤੂੰ ਨਿੱਤ ਦੀ ਸੋਫੀ ਬੱਲੀਏ
ਪੀਂਦੀ ਰਹਿੰਦੀ ਕੋਕ ਜਾਂ ਕੋਫੀ ਬੱਲੀਏ
ਯਾਰ ਪੀਂਦੇ ਜਿਆਦਾ ਪੱਤੀ ਵਾਲੀ ਚਾਹ ਬੱਲੀਏ
ਵਿੱਚ ਕਾਲੀ ਨਾਗਨੀ ਵੀ ਲੈਂਦੇ ਪਾ ਬੱਲੀਏ
ਫਿਰ ਦਿੰਦੇ ਨੇ ਚੁਫੇਰੇ ਭੱੜਥੂ ਮਚਾ ਬੱਲੀਏ
ਯਾਰੀ ਸਰਦਾਰਾ ਦੇ ਮੁੰਡੇ ਦੇ ਨਾਲ ਪਾ ਬੱਲੀਏ
ਨੀ ਤੈਨੂੰ ਸਵਰਗਾਂ ਦੇ ਨਜਾਰੇ ਦੇਉ ਲਿਆ ਬੱਲੀਏ

ਗੱਲ ਬੇਅਕਲੀ ਕਰ ਜਾਂਦੇ ਬਹੁਤੀ ਅਕਲਾਂ ਵਾਲੇ ਜੋ
ਦਿਲ ਤੋੜਕੇ ਹੱਥੀ ਧਰ ਜਾਂਦੇ ਸੋਹਣੀ ਸ਼ਕਲਾਂ ਵਾਲੇ ਜੋ
ਜੋ ਰੋਲਾ ਪਾਉਦੇ ਗਰਜ ਗਰਜ ਕੇ ਸੱਭ ਨੂੰ ਦੱਸਦੇ ਨੇ
ਉ ਕਦੇ ਨਈ ਵਰਦੇ ਅੰਬਰ ਕਾਲੇ ਬਦਲਾਂ ਵਾਲੇ ਜੋ
ਬੰਨਦੇ ਰੱਖਾਂ ਮੰਗਦੇ ਖੈਰਾਂ ਰੁੱਖਾਂ ਨੂੰ ਧੂਫ ਚੜਾਉਂਦੇ ਨੇ
ਵਿਛੜ ਹੀ ਜਾਂਦੇ ਜੱਗ ਦੀ ਕਰਤੂਤੀ ਵਸਲਾਂ ਵਾਲੇ ਜੋ
ਪੋਡ ਬਚਾ ਕੇ ਭੇਜਣ ਰੱਖ ਕੇ ਖਾਲੀ ਆਪਣੇ ਢਿੱਡਾ ਨੂੰ
ਤੇ ਬੈਠੇ ਕਰਦੇ ਨੇ ਇਹ ਐਛਾਂ ਪਿੱਛੇ ਵਤਨਾਂ ਵਾਲੇ ਜੋ
ਜਾਗ ਕੇ ਰਾਤੀ ਮਾਰੇ ਮੱਥੇ ਪਰ ਅਵਲ ਨਾ ਆ ਪਾਏ
ਤੇ ਬਿੰਨ ਪੜਿਆ ਲੈ ਜਾਂਦੇ ਨੰਬਰ ਨਕਲਾਂ ਵਾਲੇ ਜੋ

ਬੁਲੀਆਂ ਤੋ ਹਾਸੇ ਖੋਣਾ ਆਦਤ ਏ ਜਗ ਦੀ
ਪਰ ਰੋਦਿਆਂ ਨੂੰ ਦੋਸਤੋ ਵਰਾਉਣ ਵਾਲਾ ਕੋਈ ਨਾ
ਪਿੱਠ ਪਿਛੇ ਕਰਨੀ ਬੁਰਾਈ ਆਉਦੀ ਸਭ ਨੂੰ
ਪਰ ਗੱਲਾਂ ਮੂੰਹ ਤੇ ਸੱਚੀਆਂ ਸੁਨਾਉਣ ਵਾਲਾ ਕੋਈ ਨਾ
ਮਾੜਾ ਕਹਿਣਾ ਕਿਸੇ ਨੂੰ ਅਸਾਨ ਬੜਾ ਹੁੰਦਾ ਏ
ਪਰ ਮਾੜਾ ਖੁਦ ਨੂੰ ਕਹਾਉਣ ਵਾਲਾ ਕੋਈ ਨਾ
ਵੱਸਦੇ ਘਰਾਂ ਨੂੰ ਉਜਾੜਨਾ ਕੀ ਅੋਖਾ ਏ
ਪਰ ਉਜੜੇ ਨੂੰ ਯਾਰੋ ਵਸਾਉਣ ਵਾਲਾ ਕੋਈ ਨਾ

ਅਸੀ ਮੰਨਦੇ ਗਰੀਬ ਤੇਰੀ ਏ ਵੀ ਗੱਲ ਮੰਨੀ
ਨਹੀਉ ਵੇਖਣ ਨੂੰ ਸੋਹਣੇ ਤੇਰੀ ਏ ਵੀ ਗੱਲ ਮੰਨੀ
ਤੂੰ ਵੀ ਸਾਡੀ ਇੱਕ ਮੰਨ ਪਿੱਛੇ ਜਾ ਨਾ ਜੱਗ ਦੇ
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ
ਸਾਨੂੰ ਉਹਨਾਂ ਚੋ ਨਾ ਗਿਣੀ ਜੋ ਨੇ ਦਿਲਾ ਦੇ ਵਪਾਰੀ
ਹਰ ਪਿੰਡ ਹਰ ਸ਼ਹਿਰ ਜਿਹੜੇ ਰੱਖਦੇ ਨੇ ਯਾਰੀ
ਉ ਨੀ ਕਿਸੇ ਦੇ ਵੀ ਹੁੰਦੇ ਲੱਗਦੇ ਨੇ ਜੋ ਸਭ ਦੇ
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ

ਸਾਨੂੰ ਦਿਲ ਨਾਲ ਦੇਖ ਜੇ ਨੀ ਅੱਖਾਂ ਤੇ ਯਕੀਨ
ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ
ਚੋਗਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ
ਅਸੀ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ
ਅਸੀ ਉਹਨਾਂ ਲੋਕਾਂ ਵਿੱਚੋ ਜਿਹੜੇ ਰੱਖਦੇ ਜ਼ੁਬਾਨ
ਤੇਰੇ ਇੱਕ ਹੀ ਇਸ਼ਰੇ ਉੱਤੇ ਦੇ ਦਿਆਂਗੇ ਜਾਨ
ਅਸੀ ਫੇਰ ਤੈਨੂੰ ਆਖੇ ਸਾਡੇ ਜੇ ਨੀ ਲੱਭਦੇ
ਅਸੀ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ

Punjabi Shayari Status

Leave a Comment