Sad Quotes in Punjabi
Motivational Quotes In Punjabi | Inspirational Quotes In Punjabi | Sad Quotes In Punjabi | Life Punjabi Quotes
ਕਿਸੇ ਨੇ ਸਾਨੂੰ ਰੁਵਾਇਆ ਤਾਂ ਕੀ ਬੁਰਾ ਕੀਤਾ ਦਿਲ ਦੁਖਾਇਆ ਤਾਂ ਕੀ ਬੁਰਾ ਕੀਤਾ
ਅਸੀਂ ਤਾਂ ਪਹਿਲਾਂ ਤੋਂ ਹੀ ਇਕੱਲੇ ਸੀ ਕਿਸੇ ਨੇ ਅਹਿਸਾਸ ਦਵਾਇਆ ਤਾਂ ਕੀ ਬੁਰਾ ਕੀਤਾ
ਇਕੱਲੇ ਬੈਠ ਕੇ ਰੋਣ ਵਿੱਚ ਜੋ ਸਕੂਨ ਹੈ ਉਹ ਕਿਸੇ ਨੂੰ ਤਕਲੀਫ ਦੱਸਣ ਵਿੱਚ ਨਹੀਂ ਹੈ
ਜਿੰਦਗੀ ਚ ਥੋੜਾ ਖਾਲੀਪਣ ਵੀ ਜਰੂਰੀ ਹੈ ਕਿਉਂਕਿ ਇਹੀ ਉਹ ਸਮਾਂ ਹੈ ਜਦੋਂ ਸਾਡੀ ਮੁਲਾਕਾਤ ਸਾਡੇ ਨਾਲ ਹੁੰਦੀ ਹੈ
ਆਪਣੀ ਚੰਗਿਆਈ ਤੇ ਇੰਨਾਂ ਕੁ ਭਰੋਸਾ ਜਰੂਰ ਰੱਖੋ ਕਿ ਜੋ ਤੁਹਾਨੂੰ ਖੋ ਦਵੇਗਾ ਉਹ ਇਕ ਦਿਨ ਜਰੂਰ ਰੋਵੇਗਾ
ਉਹ ਇਸ਼ਕ ਨਹੀਂ ਕਾਰੋਬਾਰ ਕਰ ਰਹੇ ਸੀ ਕਿ ਜਦੋਂ ਫੁਰਸਤ ਵਿੱਚ ਸੀ ਬਸ ਉਦੋਂ ਪਿਆਰ ਕਰ ਰਹੇ ਸੀ
ਕੁਝ ਖੁਆਬ ਤੂੰ ਤੋੜ ਦਿੱਤੇ ਤੇ ਬਾਕੀ ਮੈਂ ਦੇਖਣੇ ਹੀ ਛੱਡ ਦਿੱਤੇ
ਦਿਲ ਤੇ ਕਿਸਮਤ ਦੀ ਆਪਸ ਵਿੱਚ ਕਦੇ ਨਹੀਂ ਬਣਦੀ ਕਿਉਂਕਿ ਜੋ ਦਿਲ ਵਿੱਚ ਹੁੰਦੇ ਨੇ ਉਹ ਕਿਸਮਤ ਵਿੱਚ ਨਹੀਂ ਹੁੰਦੇ
ਆਖਰੀ ਨੁਕਸਾਨ ਸੀ ਤੂੰ ਮੇਰੀ ਜ਼ਿੰਦਗੀ ਦਾ ਕਿਉਂਕਿ ਤੇਰੇ ਤੋਂ ਬਾਅਦ ਮੈਂ ਕੁਝ ਖੋਹਿਆ ਹੀ ਨਹੀਂ
ਮੁਹੱਬਤ ਉਹ ਨਹੀਂ ਹੈ ਜੋ ਗਲਤੀਆਂ ਤੇ ਸਾਥ ਛੱਡ ਦਵੇ ਬਲਕਿ ਮੁਹੱਬਤ ਤਾਂ ਉਹ ਹੈ ਜੋ ਤੁਹਾਡੀਆਂ ਸੋ ਗਲਤੀਆਂ ਸੁਧਾਰ ਕੇ ਵੀ ਹਮੇਸ਼ਾ ਤੁਹਾਡਾ ਸਾਥ ਦਵੇ
ਪਾਣੀ ਤੋਂ ਵਿਛੜ ਕੇ ਮਛਲੀਆਂ ਕਿਉਂ ਮਰ ਜਾਂਦੀਆਂ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕਿਸੇ ਦੀਆਂ ਨਜ਼ਦੀਕੀਆਂ ਪਹਿਲਾਂ ਆਦਤ ਫਿਰ ਜਰੂਰਤ ਤੇ ਫਿਰ ਜਿੰਦਗੀ ਬਣ ਜਾਂਦੀਆਂ ਨੇ
ਵਜ੍ਹਾ ਬਣ ਜਾਉ ਕਿਸੇ ਦੇ ਜੀਣ ਦੀ ਧੋਖਾ ਤਾਂ ਖੈਰ ਸਾਰੇ ਹੀ ਦਿੰਦੇ ਨੇ
ਇਕੱਲੇ ਰਹਿਣਾ ਬਿਹਤਰ ਹੈ ਕਿਸੇ ਤੋਂ ਵਾਰ ਵਾਰ ਉਸਦਾ ਸਮਾਂ ਮੰਗਣ ਨਾਲੋਂ
ਖਵਾਹਿਸ਼ ਇਹ ਨਹੀਂ ਕਿ ਉਹ ਵਾਪਸ ਆ ਜਾਣ ਮੇਰੇ ਕੋਲ ਤਮੰਨਾ ਤਾਂ ਇਹ ਹੈ ਕਿ ਉਹਨਾਂ ਨੂੰ ਚਲੇ ਜਾਣ ਦਾ ਪਛਤਾਵਾ ਹੋਵੇ
ਇਹ ਜ਼ਿੰਦਗੀ ਮੈਨੂੰ ਕਿਸ ਮੁਕਾਮ ਤੇ ਲੈ ਆਈ ਹੈ ਜਿੱਥੇ ਮੈਨੂੰ ਆਪਣੀ ਹੀ ਕਮੀ ਮਹਿਸੂਸ ਹੋਣ ਲੱਗੀ ਹੈ
ਸਾਰੇ ਮਸ਼ਰੂਫ ਨੇ ਇੱਥੇ ਦੂਸਰਿਆਂ ਦੀਆਂ ਕਹਾਣੀਆਂ ਜਾਣਨ ਵਿੱਚ ਇੰਨੀ ਸ਼ਿੱਦਤ ਨਾਲ ਖੁਦ ਨੂੰ ਪੜਿਆ ਹੁੰਦਾ ਤਾਂ ਖੁਦਾ ਹੋ ਜਾਂਦੇ
ਆਪਣੇ ਕਦੇ ਨਹੀਂ ਰਵਾਉਂਦੇ ਰਵਾਉਂਦੇ ਉਹ ਨੇ ਜਿਨਾਂ ਨੂੰ ਅਸੀਂ ਆਪਣਾ ਸਮਝਣ ਦੀ ਭੁੱਲ ਕਰ ਬੈਠਦੇ ਹਾਂ
ਤੁਹਾਡਾ ਦਿਲ ਬਹੁਤ ਕੀਮਤੀ ਹੈ ਇਸ ਵਿੱਚ ਉਸਨੂੰ ਹੀ ਬਿਠਾਉਣਾ ਜੋ ਇਸ ਵਿੱਚ ਰਹਿਣ ਦੇ ਲਾਇਕ ਹੋਵੇ
ਜੋ ਲੋਕ ਜਰੂਰਤ ਤੋਂ ਜਿਆਦਾ ਸੋਚਦੇ ਨੇ ਉਹ ਲੋਕ ਜ਼ਿੰਦਗੀ ਚ ਕਦੇ ਵੀ ਖੁਸ਼ ਨਹੀਂ ਰਹਿ ਸਕਦੇ
ਸਿਰਫ ਇੱਕ ਵਾਅਦਾ ਆਪਣੇ ਆਪ ਨਾਲ ਜ਼ਿੰਦਗੀ ਭਰ ਨਿਭਾਉਣਾ ਜਿੱਥੇ ਤੁਸੀਂ ਗਲਤ ਨਾ ਹੋਵੋ ਉਥੇ ਕਦੇ ਵੀ ਸਿਰ ਨਾ ਝੁਕਾਉਣਾ
ਮਜਬੂਤ ਹੋਣ ਦਾ ਅਸਲੀ ਮਜ਼ਾ ਉਸ ਸਮੇਂ ਆਉਂਦਾ ਜਦੋਂ ਸਾਰੀ ਦੁਨੀਆ ਤੁਹਾਨੂੰ ਕਮਜ਼ੋਰ ਬਣਾਉਣ ਵਿੱਚ ਤੁਲੀ ਹੋਵੇ
ਹਮੇਸ਼ਾ ਡਰਦੇ ਰਹਿਣ ਨਾਲੋਂ ਤਾਂ ਚੰਗਾ ਹੈ ਕਿ ਇੱਕ ਵਾਰ ਡਰ ਦਾ ਸਾਹਮਣਾ ਕਰ ਹੀ ਲਿਆ ਜਾਵੇ
ਐ ਜ਼ਿੰਦਗੀ ਤੇਰੇ ਫੈਸਲੇ ਵੀ ਸਮਝ ਨਹੀਂ ਆਉਂਦੇ ਇੱਕ ਪਾਸੇ ਤਾਂ ਕਹਿੰਦੇ ਨੇ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ ਤੇ ਦੂਸਰੇ ਪਾਸੇ ਕਹਿੰਦੇ ਨੇ ਕਿ ਵਕਤ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ
ਜਿਉਂਦੇ ਰਹੋ ਤਾਂ ਉਦੋਂ ਤੱਕ ਲੋਕ ਕਮੀਆਂ ਕੱਢਣਗੇ ਮਰਨ ਤੋਂ ਬਾਅਦ ਪਤਾ ਨਹੀਂ ਕਿੱਥੋਂ ਇੰਨੀਆਂ ਚੰਗਿਆਈਆਂ ਲੱਭ ਕੇ ਲੈ ਆਉਂਦੇ ਨੇ
ਲੋਕਾਂ ਨਾਲ ਰਿਸ਼ਤੇ ਬਣਾ ਕੇ ਇੱਕ ਗੱਲ ਸਿੱਖੀ ਹੈ ਕਿ ਕਿਸੇ ਦੀ ਜੇਕਰ ਤੁਸੀਂ ਹੱਦ ਤੋਂ ਜਿਆਦਾ ਫਿਕਰ ਕਰੋਗੇ ਤਾਂ ਉਹ ਇਨਸਾਨ ਤੁਹਾਡੀ ਕਦੇ ਵੀ ਕਦਰ ਨਹੀਂ ਕਰੇਗਾ
ਸਿਰਫ ਮਰਨ ਤੋਂ ਬਾਅਦ ਨਹੀਂ ਕਈ ਵਾਰ ਤਾਂ ਜਿਉਂਦੇ ਲੋਕ ਵੀ ਵਾਪਸ ਪਰਤ ਕੇ ਨਹੀਂ ਆਉਂਦੇ
ਛੱਡ ਦਿੱਤਾ ਮੈਂ ਲੋਕਾਂ ਦੇ ਪਿੱਛੇ ਮਰਨਾ ਕਿਉਂਕਿ ਜਿਸ ਨੂੰ ਸਾਡੀ ਕਦਰ ਹੀ ਨਾ ਹੋਵੇ ਉਹਨਾਂ ਨਾਲ ਗੱਲ ਕਰਕੇ ਵੀ ਕੀ ਕਰਨਾ
ਲੋਕ ਉਡੀਕ ਕਰਦੇ ਰਹਿ ਗਏ ਕਿ ਸਾਨੂੰ ਟੁੱਟਿਆ ਹੋਇਆ ਵੇਖਣ ਤੇ ਅਸੀਂ ਸੀ ਕਿ ਸਹਿੰਦੇ ਸਹਿੰਦੇ ਪੱਥਰ ਦੇ ਹੋ ਗਏ
ਇੱਕ ਦਿਨ ਸ਼ਿਕਾਇਤ ਤੁਹਾਨੂੰ ਸਮੇਂ ਤੇ ਜਮਾਨੇ ਤੋਂ ਨਹੀਂ ਆਪਣੇ ਆਪ ਤੋਂ ਹੋਵੇਗੀ ਕਿ ਜਿੰਦਗੀ ਸਾਹਮਣੇ ਸੀ ਤੇ ਅਸੀਂ ਦੁਨੀਆਂ ਵਿੱਚ ਉਲਝੇ ਰਹੇ
ਮੇਰੀ ਕਦਰ ਤੈਨੂੰ ਉਸ ਦਿਨ ਸਮਝ ਆਵੇਗੀ ਜਿਸ ਦਿਨ ਤੇਰੇ ਕੋਲ ਦਿਲ ਤਾਂ ਹੋਵੇਗਾ ਪਰ ਦਿਲ ਤੋਂ ਚਾਹੁਣ ਵਾਲਾ ਕੋਈ ਨਹੀਂ ਹੋਵੇਗਾ
ਕਮਜ਼ੋਰ ਕੋਈ ਨਹੀਂ ਹੁੰਦਾ ਬਸ ਸਭ ਸਮੇਂ ਦੀ ਹੀ ਖੇਡ ਹੁੰਦੀ ਹੈ
ਇੱਕ ਗੱਲ ਮੈਨੂੰ ਸਮਝ ਨਹੀਂ ਆਉਂਦੀ ਕਿ ਅਕਸਰ ਉਸ ਇਨਸਾਨ ਨਾਲ ਬੁਰਾ ਕਿਉਂ ਹੁੰਦਾ ਹੈ ਜੋ ਸਭ ਨੂੰ ਖੁਸ਼ ਰੱਖਣਾ ਚਾਹੁੰਦਾ ਹੈ
ਇੱਕ ਸਵੇਰ ਸੀ ਜਦੋਂ ਅਸੀਂ ਹੱਸ ਕੇ ਉੱਠਿਆ ਕਰਦੇ ਸੀ ਤੇ ਅੱਜ ਕਈ ਵਾਰ ਬਿਨਾਂ ਮੁਸਕਰਾਏ ਹੀ ਸ਼ਾਮ ਹੋ ਜਾਂਦੀ ਹੈ
ਜੇਕਰ ਸੋਚੋ ਤਾਂ ਤੁਸੀਂ ਬਿਲਕੁਲ ਇਕੱਲੇ ਹੋ ਤੇ ਜੇਕਰ ਸਹੀ ਤਰਾਂ ਸੋਚੋ ਤਾਂ ਇਹੀ ਸੱਚ ਹੈ
ਖੁਸ਼ੀ ਤਾਂ ਪਰਾਈ ਹੁੰਦੀ ਹੈ ਜੋ ਸਭ ਵਿੱਚ ਵੰਡ ਦਿੱਤੀ ਜਾਂਦੀ ਹੈ ਸਿਰਫ ਦਰਦ ਹੀ ਆਪਣੇ ਹੁੰਦੇ ਨੇ ਜੋ ਹਮੇਸ਼ਾ ਆਪਣੇ ਦਿਲ ਵਿੱਚ ਰੱਖਣੇ ਪੈਂਦੇ ਨੇ
ਇਨਸਾਨ ਸਿਰਫ ਉਸਦੇ ਲਈ ਹੀ ਰੋਂਦਾ ਹੈ ਜਿਸ ਨੂੰ ਉਹ ਆਪਣੀ ਜ਼ਿੰਦਗੀ ਚ ਸਭ ਤੋਂ ਖਾਸ ਜਗ੍ਹਾ ਦਿੰਦਾ ਹੈ
ਕਿਤੇ ਕਿਤੇ ਲੱਗਦਾ ਹੈ ਕਿ ਪੱਥਰ ਬਣ ਜਾਵਾਂ ਤੇ ਕਿਤੇ ਕਿਤੇ ਰੋਣ ਨੂੰ ਜੀ ਕਰਦਾ ਹੈ
ਮੈਂ ਜਦੋਂ ਵੀ ਕਿਸੇ ਤੇ ਇਤਬਾਰ ਕੀਤਾ ਤਾਂ ਉਦੋਂ ਥੋੜਾ ਥੋੜਾ ਹਰ ਸ਼ਖਸ ਨੇ ਮੈਨੂੰ ਮਾਰ ਦਿੱਤਾ
ਬਿਨਾਂ ਆਵਾਜ਼ ਕੀਤੇ ਰੋਣਾ ਰੋਣ ਨਾਲੋਂ ਵੀ ਜਿਆਦਾ ਦਰਦ ਦਿੰਦਾ ਹੈ
ਗੱਲਾਂ ਜੇਕਰ ਥੋੜੀਆਂ ਹੋਣ ਤਾਂ ਬੁਰਾ ਲੱਗਦਾ ਹੈ ਤੇ ਜੇਕਰ ਜਿਆਦਾ ਹੋਣ ਤਾਂ ਡਰ ਲੱਗਦਾ ਹੈ