Punjabi Quotes on Life in Punjabi
ਜੀਵਨ ਵਿੱਚ ਕਦੇ ਵੀ ਨਿਰਾਸ਼ ਨਾ ਹੋਣਾ ਕੀ ਪਤਾ ਕੱਲ ਹੀ ਉਹ ਦਿਨ ਹੋਵੇ ਜਿਸ ਦੀ ਤੁਹਾਨੂੰ ਕਈ ਵਰਿਆਂ ਤੋਂ ਉਡੀਕ ਸੀ
ਸਮਝਦਾਰ ਵਿਅਕਤੀ ਜਦੋਂ ਸਬੰਧ ਨਿਭਾਉਣਾ ਬੰਦ ਕਰ ਦੇਵੇ ਤਾਂ ਸਮਝ ਲੈਣਾ ਕਿ ਉਸਦੇ ਆਤਮ ਸਨਮਾਨ ਨੂੰ ਕਿਤੇ ਨਾ ਕਿਤੇ ਠੇਸ ਜਰੂਰ ਪਹੁੰਚੀ ਹੈ
ਵਿਅਕਤੀ ਜੋ ਚਾਹੇ ਬਣ ਸਕਦਾ ਹੈ ਜੇਕਰ ਉਹ ਧਿਆਨ ਲਗਾ ਕੇ ਇਕੋ ਚੀਜ਼ ਦਾ ਚਿੰਤਨ ਕਰੇ ਤੇ ਉਸਦੇ ਲਈ ਲਗਾਤਾਰ ਮਿਹਨਤ ਕਰੇ
ਆਪਣੀਆਂ ਅਰਦਾਸਾਂ ਤੇ ਆਪਣੇ ਕਰਮਾਂ ਉੱਪਰ ਹਮੇਸ਼ਾ ਵਿਸ਼ਵਾਸ ਰੱਖੋ ਪ੍ਰਮਾਤਮਾ ਤੁਹਾਨੂੰ ਉਹ ਸਭ ਦੇਵੇਗਾ ਜੋ ਹਰ ਹਾਲ ਵਿੱਚ ਤੁਹਾਡਾ ਹੈ
ਜੇਕਰ ਇਕੱਲਾਪਣ ਹੈ ਤਾਂ ਉਸਨੂੰ ਇੱਕ ਵਰਦਾਨ ਸਮਝੋ ਕਿਉਂਕਿ ਪ੍ਰਮਾਤਮਾ ਨੇ ਤੁਹਾਨੂੰ ਆਪਣੇ ਆਪ ਵਿੱਚ ਸੁਧਾਰ ਲਿਆਉਣ ਦਾ ਥੋੜਾ ਜਿਆਦਾ ਸਮਾਂ ਦੇ ਦਿੱਤਾ ਹੈ
ਤੁਸੀਂ ਖੁਦ ਨੂੰ ਕਮਜ਼ੋਰ ਮੰਨਿਆ ਹੋਇਆ ਹੈ ਨਹੀਂ ਤਾਂ ਜੋ ਤੁਸੀਂ ਕਰ ਸਕਦੇ ਹੋ ਉਹ ਕੋਈ ਦੂਸਰਾ ਨਹੀਂ ਕਰ ਸਕਦਾ
Punjabi Quotes on Life in Punjabi
ਸੁਪਨਾ ਇਕ ਵੇਖੋਗੇ ਹਜ਼ਾਰ ਮੁਸ਼ਕਿਲਾਂ ਆਉਣਗੀਆਂ ਪਰ ਉਹ ਨਜ਼ਾਰਾ ਬਹੁਤ ਸੋਹਣਾ ਹੋਵੇਗਾ ਜਦੋਂ ਤੁਹਾਡੀ ਕਾਮਯਾਬੀ ਸ਼ੋਰ ਮਚਾਵੇਗੀ
ਸਹਾਰੇ ਇਨਸਾਨ ਨੂੰ ਖੋਖਲਾ ਕਰ ਦਿੰਦੇ ਨੇ ਤੇ ਉਮੀਦਾਂ ਕਮਜ਼ੋਰ ਕਰ ਦਿੰਦੀਆਂ ਨੇ
ਆਪਣੇ ਜੋਰ ਤੇ ਜਿਉਣਾ ਸ਼ੁਰੂ ਕਰੋ ਤੁਹਾਡਾ ਖੁਦ ਤੋਂ ਚੰਗਾ ਸਾਥੀ ਤੇ ਹਮਦਰਦ ਕੋਈ ਹੋਰ ਨਹੀਂ ਹੋ ਸਕਦਾ
ਮਨੁੱਖ ਦੀ ਇੱਕ ਵਿਸ਼ੇਸ਼ ਪ੍ਰਵਿਰਤੀ ਹੁੰਦੀ ਹੈ ਕਿ ਉਹ ਕਦੇ ਵੀ ਆਪਣੇ ਆਪ ਤੋਂ ਸੰਤੁਸ਼ਟ ਨਹੀਂ ਰਹਿੰਦਾ ਕਦੀ ਵੀ ਖੁਦ ਤੋਂ ਖੁਸ਼ ਨਹੀਂ ਰਹਿੰਦਾ
ਜੋ ਹੈ ਉਸ ਤੋਂ ਜਿਆਦਾ ਪਾਉਣਾ ਚਾਹੁੰਦਾ ਜੋ ਪਾ ਲਿਆ ਉਸ ਤੋਂ ਅੱਗੇ ਵੱਧਣਾ ਚਾਹੁੰਦਾ ਹੈ
ਆਪਣੇ ਜੀਵਨ ਵਿੱਚ ਪਰਿਵਰਤਨ ਲਿਆਉਣਾ ਚਾਹੁੰਦਾ ਹੈ ਤੇ ਇਹ ਪ੍ਰਵਿਰਤੀ ਸੰਸਾਰ ਵਿੱਚ ਸਭ ਤੋਂ ਮਹਾਨ ਹੈ ਕਿਉਂਕਿ ਇਸੇ ਪ੍ਰਵਿਰਤੀ ਦੇ ਚਲਦੇ ਹੀ ਸੰਸਾਰ ਵਿੱਚ ਵਿਕਾਸ ਹੁੰਦਾ ਹੈ
Punjabi Quotes on Life in Punjabi
ਪਰ ਬਦਲਾਵ ਦੇ ਲਈ ਮਨੁੱਖ ਉਸਦੀ ਖੋਜ ਵਿੱਚ ਰਹਿੰਦਾ ਹੈ ਜੋ ਉਸ ਦੇ ਜੀਵਨ ਵਿੱਚ ਬਦਲਾਵ ਲਿਆ ਸਕੇ ਉਸ ਨੂੰ ਮਾਰਗ ਦਿਖਾ ਸਕੇ ਉਸਦੇ ਜੀਵਨ ਵਿੱਚ ਪਰਿਵਰਤਨ ਲਿਆ ਸਕੇ ਤੇ ਇਸ ਦੇ ਲਈ ਮਨੁੱਖ ਸੰਸਾਰ ਭਰ ਵਿੱਚ ਉਸਨੂੰ ਖੋਜਦਾ ਹੈ ਜੋ ਉਸਦੇ ਕੋਲ ਹੈ ਤੇ ਉਹ ਹੈ ਖੁਦ ਆਪ
ਜੇਕਰ ਕੋਈ ਤੁਹਾਡਾ ਜੀਵਨ ਬਦਲ ਸਕਦਾ ਹੈ ਤਾਂ ਸ਼ੀਸ਼ਾ ਜਰੂਰ ਵੇਖੋ ਉਹ ਤੁਸੀਂ ਆਪ ਹੋ ਜੋ ਤੁਹਾਡਾ ਜੀਵਨ ਬਦਲ ਸਕਦੇ ਹੋ ਉਹ ਤੁਸੀਂ ਆਪ ਹੋ ਜੋ ਆਪਣੇ ਆਪ ਨੂੰ ਰੱਸਤਾ ਦਿਖਾ ਸਕਦੇ ਹੋ
ਜੀਵਨ ਵਿੱਚ ਬਦਲਾਵ ਲਿਆ ਸਕਦੇ ਹੋ ਪਰਿਵਰਤਨ ਲਿਆ ਸਕਦੇ ਹੋ ਇਸ ਲਈ ਪਹਿਚਾਣੋ ਆਪਣੀ ਅੰਦਰ ਦੀ ਸ਼ਕਤੀ ਨੂੰ ਤੇ ਵਿਸ਼ਵਾਸ ਕਰੋ ਕਿ ਸੰਸਾਰ ਵਿੱਚ ਤੁਹਾਡੇ ਤੋਂ ਸ਼ਕਤੀਸ਼ਾਲੀ ਹੋਰ ਕੋਈ ਨਹੀਂ ਤੁਹਾਡਾ ਜੀਵਨ ਬਦਲ ਜਾਵੇਗਾ
ਪਰ ਅੰਧ ਵਿਸ਼ਵਾਸ ਦਾ ਨਹੀਂ ਆਤਮ ਵਿਸ਼ਵਾਸ ਦਾ ਹੱਥ ਫੜੋ ਤੁਹਾਡੀਆਂ ਸਮੱਸਿਆਵਾਂ ਸਦਾ ਲਈ ਦੂਰ ਹੋ ਜਾਣਗੀਆਂ
ਮਨ ਬੜੀ ਹੀ ਅਨੋਖੀ ਚੀਜ਼ ਹੈ ਇਹ ਮਨ ਸਰੀਰ ਦੇ ਕਿਸ ਅੰਗ ਵਿੱਚ ਵੱਸਦਾ ਹੈ ਕੋਈ ਨਹੀਂ ਜਾਣਦਾ ਪਰ ਪੂਰਾ ਸਰੀਰ ਇਸ ਮਨ ਦੀ ਇੱਛਾ ਸਾਕਾਰ ਕਰਨ ਦੇ ਲਈ ਕੋਸ਼ਿਸ਼ ਕਰਦਾ ਹੀ ਰਹਿੰਦਾ ਹੈ
ਹੁਣ ਜੇਕਰ ਮਨ ਕੁਝ ਖਾਣ ਲਈ ਕਰੇ ਤਾਂ ਵਿਅਕਤੀ ਉਸਦੀ ਇੱਛਾ ਪੂਰੀ ਕਰਨ ਦਾ ਰੱਸਤਾ ਲੱਭਦਾ ਰਹਿੰਦਾ ਤੇ ਮਨ ਜੇਕਰ ਕਿਸੇ ਨੂੰ ਦੁਸ਼ਮਣ ਸਮਝ ਲਵੇ ਤਾਂ ਵਿਅਕਤੀ ਉਸਨੂੰ ਕਿਸੇ ਵੀ ਤਰਾਂ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਜੇਕਰ ਮਨ ਕਿਸੇ ਨਾਲ ਪ੍ਰੇਮ ਕਰੇ ਤਾ ਉਸਦੀ ਪ੍ਰਸੰਨਤਾ ਦੇ ਲਈ ਵਿਅਕਤੀ ਹਰ ਸੀਮਾ ਲੰਘ ਜਾਂਦਾ ਹੈ
Punjabi Quotes on Life in Punjabi
ਪਰ ਜੀਵਨ ਸੁਖੀ ਹੋਵੇ ਉਸਦੇ ਲਈ ਜਰੂਰੀ ਹੈ ਕਿ ਮਨ ਖਾਲੀ ਹੋਵੇ ਮਨ ਨੂੰ ਭਾਵਨਾਵਾਂ ਤੋਂ ਮੁਕਤ ਰੱਖਣਾ ਜਰੂਰੀ ਹੈ
ਹਮੇਸ਼ਾ ਯਾਦ ਰੱਖੋ ਮਨ ਵਿੱਚ ਜੇਕਰ ਕੁਝ ਭਰ ਕੇ ਜੀਉਗੇ ਤਾਂ ਮਨ ਭਰ ਕੇ ਜੀ ਨਹੀਂ ਪਾਉਗੇ
ਬੁੱਧੀ ਨੂੰ ਛੱਡ ਕੇ ਭਾਵਨਾਵਾਂ ਵਿੱਚ ਵਹਿਣ ਵਾਲੇ ਜੀਵਨ ਵਿੱਚ ਮੂਰਖ ਬਣ ਕੇ ਰਹਿ ਜਾਂਦੇ ਨੇ ਕਿਉਂਕਿ ਭਾਵਨਾ ਸਾਨੂੰ ਜਿਆਦਾਤਰ ਬੇਤੁਕੀਆਂ ਚੀਜ਼ਾਂ ਵੱਲ ਖਿੱਚਦੀ ਹੈ
ਇਸ ਲਈ ਬੁੱਧੀ ਦੇ ਹਿਸਾਬ ਨਾਲ ਕੰਮ ਕਰੋ ਭਾਵਨਾਵਾਂ ਦੇ ਹਿਸਾਬ ਨਾਲ ਨਹੀਂ
ਭੁੱਲ ਤੇ ਮਨੁੱਖ ਇਹਨਾਂ ਦੋਨਾਂ ਦਾ ਸਬੰਧ ਕੁਝ ਇਸ ਤਰਾਂ ਹੈ ਜਿਵੇਂ ਖੰਭ ਤੇ ਚਿੜੀ ਜਿਵੇਂ ਝਰਨੇ ਤੇ ਨਦੀਆਂ ਜੇਕਰ ਭੁੱਲ ਮਨੁੱਖ ਦੇ ਸੁਭਾਅ ਦਾ ਇੰਨਾਂ ਮਹੱਤਵਪੂਰਨ ਅੰਗ ਹੈ ਤਾਂ ਤੁਸੀਂ ਸੋਚੋ ਇਸ ਤੇ ਪਛਤਾਵਾ ਕਿਉਂ ਇਸ ਤੇ ਪਛਤਾਵਾ ਕਰਨਾ ਠੀਕ ਹੈ ਹੀ ਨਹੀਂ
ਜੇਕਰ ਦੇਖਿਆ ਜਾਵੇ ਤਾਂ ਭੁੱਲ ਸਾਨੂੰ ਖੁਦ ਨੂੰ ਹੋਰ ਵਧੀਆ ਬਣਾਉਣ ਦਾ ਮੌਕਾ ਦਿੰਦੀ ਹੈ ਪਹਿਲਾਂ ਤੋਂ ਵੀ ਵਧੀਆ ਪ੍ਰਦਰਸ਼ਨ ਕਰਨ ਦੀ ਪ੍ਰੇਰਨਾ ਦਿੰਦੀ ਹੈ
Punjabi Quotes on Life in Punjabi
ਹੁਣ ਤੁਹਾਡੇ ਵਿੱਚੋਂ ਕੁਝ ਇਸ ਗੱਲ ਨਾਲ ਸਹਿਮਤ ਨਹੀਂ ਹੋਣਗੇ ਕਿਉਂਕਿ ਬਹੁਤਿਆਂ ਦੀ ਦ੍ਰਿਸ਼ਟੀ ਵਿੱਚ ਭੁੱਲ ਦੋਸ਼ ਨੂੰ ਜਨਮ ਦਿੰਦੀ ਹੈ ਤੇ ਦੋਸ਼ ਅਪਰਾਧ ਨੂੰ ਤੇ ਅਪਰਾਧ ਦੇ ਲਈ ਮੁਆਫੀ ਨਹੀਂ ਸਜ਼ਾ ਮਿਲਣੀ ਚਾਹੀਦੀ ਹੈ
ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਸ ਤਰਾਂ ਕਿਉਂ ਹੁੰਦਾ ਹੈ ਕੀ ਕਾਰਨ ਹੈ ਇਸਦਾ ਇਸਦਾ ਕਾਰਨ ਹੈ ਭੁੱਲ ਸਵੀਕਾਰ ਕਰਨ ਤੋਂ ਬਚਣਾ
ਜੇਕਰ ਤੁਸੀਂ ਕੋਈ ਭੁੱਲ ਕਰੋਗੇ ਤੇ ਉਸਨੂੰ ਸਵੀਕਾਰ ਨਹੀਂ ਕਰੋਗੇ ਤਾਂ ਉਹ ਭੁੱਲ ਦੋਸ਼ ਵਿੱਚ ਬਦਲ ਜਾਵੇਗੀ ਤੇ ਉਹ ਦੋਸ਼ ਅਪਰਾਧ ਵਿੱਚ ਤਾਂ ਫਿਰ ਸਾਹਸ ਰੱਖੋ ਆਪਣੀ ਭੁੱਲ ਨੂੰ ਸਵੀਕਾਰ ਕਰਨਾ ਹੀ ਆਪਣੀ ਭੁੱਲ ਨੂੰ ਸੁਧਾਰਨ ਦੀ ਦਿਸ਼ਾ ਵਿੱਚ ਸਭ ਤੋਂ ਪਹਿਲਾ ਕਦਮ ਹੁੰਦਾ ਹੈ ਤੇ ਹਮੇਸ਼ਾ ਯਾਦ ਰੱਖੋ
ਜੇਕਰ ਕੋਈ ਅਪਰਾਧ ਹੈ ਤਾਂ ਉਹ ਹੈ ਸਮੇਂ ਤੇ ਆਪਣੀ ਭੁੱਲ ਸਵੀਕਾਰ ਨਾ ਕਰਨਾ
ਸ਼ਬਦ ਤੇ ਸ਼ਬਦਾਂ ਦਾ ਉਪਯੋਗ ਮਨੁੱਖ ਦਾ ਸਭ ਤੋਂ ਵੱਡਾ ਸ਼ਾਸਤਰ ਹੈ ਜਿਸ ਦਾ ਉਪਯੋਗ ਜਿੰਨਾਂ ਸੋਚ ਸਮਝ ਕੇ ਕੀਤਾ ਜਾਵੇ ਮਨੁੱਖ ਜੀਵਨ ਵਿੱਚ ਉਨਾਂ ਹੀ ਉੱਪਰ ਉੱਠਦਾ ਹੈ ਤਾਂ ਇਸ ਗੱਲ ਨੂੰ ਸਮਝ ਲਵੋ ਕਿ ਦੇਖੋ ਸੁਣੋ ਤੇ ਸਮਝੋ ਜਿਆਦਾ ਪਰ ਬੋਲੋ ਘੱਟ
ਜਦੋਂ ਪਰਮਾਤਮਾ ਨੂੰ ਤੁਹਾਡੇ ਨਾਲ ਪਿਆਰ ਹੁੰਦਾ ਹੈ ਤਾਂ ਉਹ ਤੁਹਾਡੇ ਲਈ ਉਹੀ ਕਰਦਾ ਹੈ ਜੋ ਤੁਹਾਡੇ ਲਈ ਚੰਗਾ ਹੁੰਦਾ ਹੈ ਤੇ ਉਹਨਾਂ ਸਾਰੇ ਲੋਕਾਂ ਨੂੰ ਤੁਹਾਡੇ ਤੋਂ ਦੂਰ ਕਰ ਦਿੰਦਾ ਹੈ ਜੋ ਤੁਹਾਡੇ ਕਾਬਲ ਨਹੀਂ ਹੁੰਦੇ
Punjabi Quotes on Life in Punjabi
ਆਪਣੀਆਂ ਸਮੱਸਿਆਵਾਂ ਨੂੰ ਕਦੇ ਵੀ ਕਿਸੇ ਨਾਲ ਸਾਂਝਾ ਨਾ ਕਰੋ ਕਿਉਂਕਿ 80% ਲੋਕ ਤੁਹਾਡੀਆਂ ਉਹਨਾਂ ਸਮੱਸਿਆਵਾਂ ਦੀ ਪ੍ਰਵਾਹ ਨਹੀਂ ਕਰਦੇ ਤੇ ਉਹਨਾਂ ਵਿੱਚੋਂ 20% ਲੋਕ ਖੁਸ਼ ਹੋ ਜਾਣਗੇ ਕਿ ਤੁਹਾਡੇ ਕੋਲ ਇਹ ਸਮੱਸਿਆ ਹੈ
ਚੁੱਪ ਤੇ ਮੁਸਕਾਨ ਬਹੁਤ ਸ਼ਕਤੀਸ਼ਾਲੀ ਚੀਜ਼ਾਂ ਨੇ ਚੁੱਪ ਕਈ ਸਮੱਸਿਆਵਾਂ ਨੂੰ ਹੱਲ ਕਰਨ ਦਾ ਤਰੀਕਾ ਹੈ ਤੇ ਮੁਸਕਾਨ ਕਈ ਸਮੱਸਿਆਵਾਂ ਤੋਂ ਬਚਣ ਦਾ
ਜੋ ਇਨਸਾਨ ਧੋਖਾ ਖਾਣ ਤੇ ਦੁੱਖ ਮਿਲਣ ਤੋਂ ਬਾਅਦ ਵੀ ਗਲਤ ਰੱਸਤੇ ਉੱਪਰ ਨਹੀਂ ਜਾਂਦਾ ਤੇ ਇਮਾਨਦਾਰੀ ਨਾਲ ਆਪਣਾ ਕੰਮ ਕਰਦਾ ਹੈ ਇਹੋ ਜਿਹਾ ਇਨਸਾਨ ਪ੍ਰਮਾਤਮਾ ਨੂੰ ਸਭ ਤੋਂ ਪਿਆਰਾ ਹੁੰਦਾ ਹੈ