Punjabi Short Story Written
(ਜਿਸਨੂੰ ਬਹੁਤ ਗੁੱਸਾ ਆਉਂਦਾ ਹੈ)
ਇਹ ਇਕ ਛੋਟੀ ਜਿਹੀ ਕਹਾਣੀ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਤੁਸੀ ਇਕ ਵਾਰ ਜਰੂਰ ਪੜਨਾ ਇੱਕ ਵਾਰ ਦੀ ਗੱਲ ਹੈ ਇੱਕ ਰਾਜ ਵਿੱਚ ਰਾਜੇ ਦਾ ਦਰਬਾਰ ਲੱਗਿਆ ਹੋਇਆ ਸੀ ਤੇ ਸਰਦੀਆਂ ਦੇ ਦਿਨ ਸੀ ਇਸ ਲਈ ਦਰਬਾਰ ਬਾਹਰ ਧੁੱਪ ਵਿੱਚ ਲੱਗਿਆ ਹੋਇਆ ਸੀ ਸਭ ਲੋਕ ਬੈਠੇ ਹੋਏ ਸੀ ਮੰਤਰੀ ਸੀ ਰਾਜੇ ਦੇ ਪੰਡਤ ਸੀ ਰਾਜੇ ਦੇ ਪਰਿਵਾਰਕ ਮੈਂਬਰ ਹਰ ਕੋਈ ਬੈਠਾ ਹੋਇਆ ਸੀ
ਰਾਜੇ ਦੇ ਸਾਹਮਣੇ ਇੱਕ ਮੇਜ ਰਖਾ ਦਿੱਤਾ ਗਿਆ ਸੀ ਤਾਂ ਅਚਾਨਕ ਇੱਕ ਵਿਅਕਤੀ ਭੀੜ ਵਿੱਚੋਂ ਅੱਗੇ ਆਉਂਦਾ ਤੇ ਕਹਿੰਦਾ ਕਿ ਮੈਂ ਰਾਜੇ ਨੂੰ ਮਿਲਣਾ ਮੇਰੇ ਕੋਲ ਦੋ ਚੀਜ਼ਾਂ ਨੇ ਜਿਨਾਂ ਦਾ ਮੈਂ ਇਮਤਿਹਾਨ ਲੈਣਾ ਚਾਹੁੰਦਾ ਰਾਜਾ ਸਾਹਿਬ ਕੋਲ ਗੱਲ ਪਹੁੰਚਾਈ ਗਈ ਰਾਜੇ ਨੇ ਕਿਹਾ ਕਿ ਆਉਣ ਦਿਉ ਉਸ ਵਿਅਕਤੀ ਨੂੰ ਦਰਬਾਰ ਵਿੱਚ ਜੋ ਕਿ ਬਾਹਰ ਧੁੱਪ ਵਿੱਚ ਲੱਗਿਆ ਹੋਇਆ ਸੀ ਆਉਣ ਦੀ ਆਗਿਆ ਦਿੱਤੀ ਗਈ
ਰਾਜੇ ਦੇ ਸਾਹਮਣੇ ਉਹ ਵਿਅਕਤੀ ਪਹੁੰਚਿਆ ਰਾਜੇ ਨੇ ਕਿਹਾ ਕਿ ਦੱਸੋ ਕੀ ਗੱਲ ਹੈ ਉਸ ਇਨਸਾਨ ਨੇ ਕਿਹਾ ਕਿ ਮੇਰੇ ਕੋਲ ਦੋ ਚੀਜ਼ਾਂ ਨੇ ਇੱਕੋ ਜਿਹੀਆਂ ਦਿਖਣ ਵਾਲੀਆਂ ਇਕੋ ਆਕਾਰ ਦੀਆਂ ਬਿਲਕੁਲ ਇੱਕੋ ਜਿਹੀਆਂ ਪਰ ਇਹਨਾਂ ਵਿੱਚੋਂ ਇੱਕ ਹੀਰਾ ਹੈ ਤੇ ਇੱਕ ਕੱਚ ਹੈ ਤੇ ਮੈਂ ਹੁਣ ਤੱਕ ਕਈ ਰਾਜਾਂ ਵਿੱਚ ਗਿਆ ਕਈ ਰਾਜਿਆਂ ਨੂੰ ਮਿਲਿਆ ਪਰ ਹੁਣ ਤੱਕ ਕੋਈ ਵੀ ਇਹ ਪਹਿਚਾਣ ਨਹੀਂ ਪਾਇਆ ਕਿ ਅਸਲੀ ਹੀਰਾ ਕਿਹੜਾ ਹੈ ਤੇ ਨਕਲੀ ਕਿਹੜਾ ਹੈ
ਤੁਹਾਡਾ ਵੀ ਇਮਤਿਹਾਨ ਲੈਣਾ ਚਾਹੂੰਗਾ ਤੁਹਾਡੇ ਦਰਬਾਰ ਵਿੱਚ ਜਾਣਨਾ ਚਾਹੁੰਦਾ ਕਿ ਕੋਈ ਬੁੱਧੀਮਾਨ ਹੈ ਜੋ ਇਹ ਦੱਸ ਸਕੇ ਤੇ ਜੇਕਰ ਤੁਹਾਡੇ ਰਾਜ ਵਿੱਚ ਕਿਸੇ ਨੇ ਦੱਸ ਦਿੱਤਾ ਤਾਂ ਮੈਂ ਇਹ ਹੀਰਾ ਤੁਹਾਡੇ ਰਾਜ ਦੇ ਖਜ਼ਾਨੇ ਵਿੱਚ ਜਮਾ ਕਰਾ ਦਿਆਂਗਾ ਤੇ ਜੇਕਰ ਨਹੀਂ ਦੱਸਿਆ ਤਾਂ ਇਸ ਹੀਰੇ ਦੀ ਜੋ ਕੀਮਤ ਹੈ ਉਹ ਤੁਸੀਂ ਮੈਨੂੰ ਦੇਵੋਗੇ ਬਸ ਇਸੇ ਤਰਾਂ ਹੀ ਮੈਂ ਜਿੱਤਦਾ ਹੁੰਦਾ
ਰਾਜੇ ਨੇ ਉਸਦੀ ਸ਼ਰਤ ਕਬੂਲ ਕਰ ਲਈ ਰਾਜੇ ਦੇ ਅੱਗੇ ਜੋ ਮੇਜ ਲੱਗਿਆ ਸੀ ਉਸ ਉੱਪਰ ਦੋਨਾਂ ਚੀਜ਼ਾਂ ਨੂੰ ਰੱਖਿਆ ਗਿਆ ਜੋ ਕਿ ਇੱਕ ਅਸਲੀ ਹੀਰਾ ਸੀ ਤੇ ਦੂਸਰਾ ਨਕਲੀ ਰਾਜੇ ਨੇ ਆਪਣੇ ਮੰਤਰੀਆਂ ਨੂੰ ਦਰਬਾਰੀਆਂ ਨੂੰ ਕਿਹਾ ਕਿ ਸਾਰੇ ਇੱਕ ਇੱਕ ਕਰਕੇ ਆਉਣ ਤੇ ਦੱਸਣ ਬਾਅਦ ਵਿੱਚ ਉਹਨਾਂ ਵਿੱਚੋਂ ਕੁਝ ਲੋਕਾਂ ਨੇ ਸੋਚਿਆ ਕਿ ਜੇਕਰ ਰਾਜਾ ਸਾਹਿਬ ਹਾਰ ਗਏ ਤਾਂ ਉਲਟਾ ਦੋਸ਼ ਸਾਡੇ ਉੱਪਰ ਆ ਜਾਵੇਗਾ ਤਾਂ ਲੋਕ ਅੱਗੇ ਨਹੀਂ ਆਏ
ਰਾਜੇ ਨੂੰ ਵੀ ਸਮਝ ਵਿੱਚ ਨਹੀਂ ਆ ਰਿਹਾ ਸੀ ਰਾਜਾ ਸੋਚ ਹੀ ਰਿਹਾ ਸੀ ਕਿ ਇਥੇ ਤਾਂ ਹਾਰ ਹੀ ਉਸਦੀ ਹੁੰਦੀ ਜਾ ਰਹੀ ਹੈ ਤਾਂ ਉਸੇ ਵੇਲੇ ਭੀੜ ਵਿੱਚੋਂ ਇੱਕ ਅੰਨਾ ਬਾਬਾ ਬਾਹਰ ਆਇਆ ਤੇ ਉਸ ਅੰਨੇ ਬਾਬੇ ਨੇ ਬੇਨਤੀ ਕੀਤੀ ਕਿ ਮੈਨੂੰ ਰਾਜਾ ਸਾਹਿਬ ਨੂੰ ਮਿਲਣ ਦਿੱਤਾ ਜਾਵੇ ਮੈਂ ਕੋਸ਼ਿਸ਼ ਕਰਨਾ ਚਾਹੁੰਦਾ ਹਾਂ
ਰਾਜਾ ਸਾਹਿਬ ਤੱਕ ਗੱਲ ਪਹੁੰਚਾਈ ਗਈ ਕਿ ਇੱਕ ਅੰਨਾ ਬਾਬਾ ਹੈ ਉਹ ਆਉਣਾ ਚਾਹੁੰਦਾ ਉਹ ਇੱਕ ਵਾਰ ਕੋਸ਼ਿਸ਼ ਕਰਨਾ ਚਾਹੁੰਦਾ ਹੈ ਰਾਜੇ ਨੇ ਕਿਹਾ ਕਿ ਠੀਕ ਹੈ ਜਦੋਂ ਕੋਈ ਮਨ ਹੀ ਨਹੀਂ ਰਿਹਾ ਕੁਝ ਹੋ ਹੀ ਨਹੀਂ ਰਿਹਾ ਤਾਂ ਇਹਨਾਂ ਨੂੰ ਵੀ ਇੱਕ ਮੌਕਾ ਦਿੱਤਾ ਜਾਵੇ ਉਹ ਅੰਨਾ ਬਾਬਾ ਅੱਗੇ ਆਇਆ ਤਾਂ ਇੱਕ ਮਿੰਟ ਵਿੱਚ ਉਸਨੇ ਦੱਸ ਦਿੱਤਾ ਕਿ ਨਕਲੀ ਹੀਰਾ ਕਿਹੜਾ ਤੇ ਅਸਲੀ ਕਿਹੜਾ
ਹਰ ਕੋਈ ਹੈਰਾਨ ਹੋ ਗਿਆ ਹਰ ਕੋਈ ਖੁਸ਼ ਹੋ ਗਿਆ ਕਮਾਲ ਹੋ ਗਈ ਰਾਜੇ ਦੀ ਇੱਜਤ ਬੱਚ ਗਈ ਰਾਜ ਵਿੱਚ ਨਵਾਂ ਹੀਰਾ ਆ ਗਿਆ ਹੀਰੇ ਨੂੰ ਰਾਜ ਦੇ ਖਜ਼ਾਨੇ ਵਿੱਚ ਰੱਖਣ ਦੀਆਂ ਤਿਆਰੀਆਂ ਹੋਣ ਲੱਗੀਆਂ ਪਰ ਇਸ ਸਭ ਦੇ ਚਲਦੇ ਰਾਜੇ ਨੇ ਉਸ ਅੰਨੇ ਬਾਬੇ ਨੂੰ ਪੁੱਛਿਆ ਕਿ ਬਾਬਾ ਇੱਕ ਗੱਲ ਤਾਂ ਦੱਸ ਤੂੰ ਹੀਰੇ ਨੂੰ ਪਹਿਚਾਣਿਆ ਕਿਵੇਂ
ਉਸ ਬੁੱਢੇ ਬਾਬੇ ਨੇ ਕਿਹਾ ਕਿ ਬਹੁਤ ਆਸਾਨ ਸੀ ਅਸੀਂ ਖੁੱਲੀ ਜਗ੍ਹਾ ਵਿੱਚ ਬੈਠੇ ਹਾਂ ਧੁੱਪ ਵਿੱਚ ਬੈਠੇ ਆ ਜੋ ਧੁੱਪ ਵਿੱਚ ਗਰਮ ਹੋ ਗਿਆ ਉਹ ਕੱਚ ਤੇ ਜੋ ਠੰਡਾ ਰਹਿ ਗਿਆ ਉਹ ਹੀਰਾ ਇਸ ਕਹਾਣੀ ਤੋਂ ਸਾਨੂੰ ਸਿੱਖਣ ਲਈ ਮਿਲਦਾ ਹੈ ਕਿ ਜ਼ਿੰਦਗੀ ਵਿੱਚ ਅਸੀਂ ਕਈ ਵਾਰ ਛੋਟੀਆਂ ਛੋਟੀਆਂ ਗੱਲਾਂ ਦਾ ਗੁੱਸਾ ਕਰ ਜਾਂਦੇ ਆ ਨਰਾਜ਼ ਹੁੰਦੇ ਆ ਆਪਣਿਆਂ ਨਾਲ ਨਰਾਜ਼ ਹੁੰਦੇ ਆ
ਸਾਡੀ ਜ਼ਿੰਦਗੀ ਵਿੱਚੋਂ ਦੋਸਤ ਘੱਟਦੇ ਜਾਂਦੇ ਨੇ ਆਪਣੇ ਘੱਟਦੇ ਜਾਂਦੇ ਨੇ ਰੁਸਦੇ ਜਾਂਦੇ ਨੇ ਜਿਸ ਨੇ ਜ਼ਿੰਦਗੀ ਵਿੱਚ ਆਪਾ ਨਹੀਂ ਗਵਾਇਆ ਜੋ ਕਠਨ ਹਾਲਾਤਾਂ ਵਿੱਚ ਵੀ ਟਿਕਿਆ ਰਿਹਾ ਠੰਡਾ ਰਿਹਾ ਉਹੀ ਜਿੱਤਦਾ ਹੈ ਉਹੀ ਸਿਕੰਦਰ ਕਹਾਉਂਦਾ ਹੈ
Motivational Stories in Punjabi :- ਇੱਕ ਜਾਦੂਗਰ ਦੀ ਕਹਾਣੀ