Punjabi Sachiyan Gallan Status
ਇਨਸਾਨ ਨੂੰ ਇਨਸਾਨ ਧੋਖਾ ਨਹੀਂ ਦਿੰਦਾ ਬਲਕਿ ਉਸਦੀਆਂ ਉਹ ਉਮੀਦਾਂ ਧੋਖਾ ਦਿੰਦੀਆਂ ਜੋ ਉਹ ਦੂਸਰਿਆਂ ਤੋਂ ਰੱਖਦਾ ਹੈ
ਅੱਧੀ ਜ਼ਿੰਦਗੀ ਗੁਜ਼ਾਰ ਦਿੱਤੀ ਅਸੀਂ ਪੜਦੇ ਪੜਦੇ ਤੇ ਸਿੱਖਿਆ ਕੀ ਇੱਕ ਦੂਸਰੇ ਨੂੰ ਨੀਵਾਂ ਦਿਖਾਉਣਾ
ਕਿਤੇ ਕਿਤੇ ਇਨਸਾਨ ਇੰਨਾਂ ਖੁਦਗਰਜ਼ ਹੋ ਜਾਂਦਾ ਹੈ ਕਿ ਜਦੋਂ ਪਿਆਰ ਕਰਦਾ ਹੈ ਤਾਂ ਬੁਰਾਈ ਭੁੱਲ ਜਾਂਦਾ ਹੈ ਤੇ ਜਦੋਂ ਨਫਰਤ ਕਰਦਾ ਹੈ ਤਾਂ ਅਛਾਈ ਹੀ ਭੁੱਲ ਜਾਂਦਾ ਹੈ
ਵਕਤ ਸਿਖਾ ਦਿੰਦਾ ਹੈ ਇਨਸਾਨ ਨੂੰ ਫਲਸਫਾ ਜਿੰਦਗੀ ਦਾ ਫਿਰ ਤਾਂ ਨਸੀਬ ਕੀ ਲਕੀਰ ਕੀ ਤੇ ਤਕਦੀਰ ਕੀ
ਹਰ ਕਿਸੇ ਤੇ ਵਿਸ਼ਵਾਸ ਕਰਨਾ ਖਤਰਨਾਕ ਹੁੰਦਾ ਹੈ ਤੇ ਕਿਸੇ ਤੇ ਵੀ ਵਿਸ਼ਵਾਸ ਨਾ ਕਰਨਾ ਉਸ ਤੋਂ ਵੀ ਜਿਆਦਾ ਖਤਰਨਾਕ ਹੁੰਦਾ ਹੈ
ਜਦੋਂ ਦੋ ਮਿਲ ਜਾਣ ਤੇ ਤੀਸਰੇ ਦੀ ਗੁੰਜਾਇਸ਼ ਨਾ ਹੋਵੇ ਇਹੀ ਤਾਂ ਹੈ ਪਿਆਰ ਦਾ ਗਣਿਤ
Punjabi Sachiyan Gallan Status
ਝੂਠੀਆਂ ਗੱਲਾਂ ਤੇ ਜੋ ਵਾਹ ਵਾਹ ਕਰਨਗੇ ਉਹੀ ਲੋਕ ਤੁਹਾਨੂੰ ਤਬਾਹ ਕਰਨਗੇ
ਜਦੋਂ ਕਿਸੇ ਦੀ ਜ਼ਿੰਦਗੀ ਚ ਤੁਹਾਡੀ ਜਗ੍ਹਾ ਕੋਈ ਹੋਰ ਲੈ ਲਵੇ ਤਾਂ ਇੱਕ ਕਦਮ ਪਿੱਛੇ ਹਟ ਜਾਣਾ ਹੀ ਸਮਝਦਾਰੀ ਹੁੰਦੀ ਹੈ
ਵੇਖ ਰਹੇ ਸਭ ਇਧਰ ਉਧਰ ਆਪਣੇ ਅੰਦਰ ਵੇਖੇ ਕੌਣ ਲੱਭ ਰਹੇ ਦੁਨੀਆ ਵਿੱਚ ਕਮੀਆਂ ਆਪਣੇ ਮਨ ਨੂੰ ਵੇਖੇ ਕੌਣ
ਸਭ ਦੇ ਅੰਦਰ ਦਰਦ ਹੈ ਲੁਕਿਆ ਉਸਨੂੰ ਹੁਣ ਲਲਕਾਰੇ ਕੌਣ ਦੁਨੀਆ ਸੁਧਰੇ ਸਭ ਕਹਿੰਦੇ ਨੇ ਖੁਦ ਨੂੰ ਅੱਜ ਸੁਧਾਰੇ ਕੌਣ ਅਸੀਂ ਸੁਧਰੇ ਤਾਂ ਜਗ ਸੁਧਰੇਗਾ ਇਹ ਸਿੱਧੀ ਗੱਲ ਉਤਾਰੇ ਕੌਣ
ਕਦੇ ਵੀ ਜਲੀਲ ਨਾ ਕਰਿਉ ਆਪਣੇ ਘਰ ਆਏ ਕਿਸੇ ਗਰੀਬ ਨੂੰ ਉਹ ਸਿਰਫ ਭੀਖ ਲੈਣ ਨਹੀਂ ਬਲਕਿ ਦੁਆਵਾਂ ਦੇਣ ਵੀ ਆਉਂਦਾ ਹੈ
ਐ ਜਿੰਦਗੀ ਤੇਰੇ ਖੁਆਬ ਵੀ ਕਮਾਲ ਦੇ ਨੇ ਤੂੰ ਗਰੀਬਾਂ ਨੂੰ ਉਹਨਾਂ ਮਹਿਲਾਂ ਦੇ ਖ਼ਵਾਬ ਦਿਖਾਉਦੀ ਹੈ ਜਿੱਥੇ ਅਮੀਰਾਂ ਨੂੰ ਨੀਂਦ ਹੀ ਨਹੀਂ ਆਉਂਦੀ
Punjabi Sachiyan Gallan Status
ਵਿਰਾਸਤ ਵਿੱਚ ਹਰ ਵਾਰ ਜਾਗੀਰ ਤੇ ਸੋਨਾ ਚਾਂਦੀ ਨਹੀਂ ਮਿਲਦੇ ਕਈ ਵਾਰ ਜਿਮੇਵਾਰੀਆਂ ਵੀ ਮਿਲਦੀਆਂ ਨੇ
ਉਸ ਵਕਤ ਸਮਝ ਲੈਣਾ ਕਿ ਭਗਵਾਨ ਦੀ ਕ੍ਰਿਪਾ ਤੁਹਾਡੇ ਤੇ ਹੋ ਰਹੀ ਹੈ ਜਦੋਂ ਤੁਹਾਨੂੰ ਆਪਣੇ ਅੰਦਰ ਦੀਆਂ ਕਮੀਆਂ ਖੁਦ ਨਜ਼ਰ ਆਉਣ ਲੱਗ ਜਾਣ
ਜਿਵੇਂ ਜਿਵੇਂ ਉਮਰ ਗੁਜਰਨ ਲੱਗਦੀ ਹੈ ਤਾਂ ਇਹ ਯਕੀਨ ਹੋਣ ਲੱਗ ਜਾਂਦਾ ਕਿ ਮਾਂ ਬਾਪ ਹਰ ਚੀਜ਼ ਬਾਰੇ ਸਹੀ ਕਹਿੰਦੇ ਹੁੰਦੇ ਸੀ
ਮੈਂ ਕਿਸੇ ਨਾਲੋਂ ਚੰਗਾ ਕਰਾਂ ਕੀ ਫਰਕ ਪੈਂਦਾ ਹੈ ਮੈਂ ਕਿਸੇ ਦਾ ਚੰਗਾ ਕਰਾਂ ਤਾਂ ਬਹੁਤ ਫਰਕ ਪੈਂਦਾ ਹੈ
ਆਪਣੀ ਖੁਸ਼ੀ ਲਈ ਦੂਸਰਿਆਂ ਦੀ ਖੁਸ਼ੀ ਮਿੱਟੀ ਚ ਨਾ ਮਿਲਾਉ ਤੁਹਾਡੀ ਉਹ ਹਰ ਖੁਸ਼ੀ ਬੇਕਾਰ ਹੈ ਜਿਸ ਦੇ ਪਿੱਛੇ ਕਿਸੇ ਦੇ ਹੰਝੂ ਹੋਣ
ਇੱਛਾਵਾਂ ਬਾਦਸ਼ਾਹਾਂ ਨੂੰ ਵੀ ਗੁਲਾਮ ਬਣਾ ਦਿੰਦੀਆਂ ਨੇ ਤੇ ਸਬਰ ਗੁਲਾਮਾਂ ਨੂੰ ਵੀ ਬਾਦਸ਼ਾਹ
2 line punjabi status
ਇੱਕ ਰਾਜੇ ਨੇ ਇੱਕ ਫਕੀਰ ਨੂੰ ਕਿਹਾ ਕਿ ਇਸ ਦੀਵਾਰ ਤੇ ਕੁਝ ਅਜਿਹਾ ਲਿਖੋ ਕਿ ਖੁਸ਼ੀ ਚ ਪੜਾਂ ਤਾਂ ਦੁੱਖ ਹੋਵੇ ਤੇ ਦੁੱਖ ਵਿੱਚ ਪੜਾ ਤਾਂ ਖੁਸ਼ੀ ਹੋਵੇ ਫਕੀਰ ਨੇ ਲਿਖਿਆ ਇਹ ਵਕਤ ਵੀ ਗੁਜ਼ਰ ਜਾਵੇਗਾ
ਇਨਸਾਨ ਦੋ ਤਰਾਂ ਦੇ ਲੋਕਾਂ ਕੋਲੋਂ ਧੋਖਾ ਖਾਂਦਾ ਹੈ ਇਕ ਉ ਜੋ ਉਸਦੇ ਆਪਣੇ ਹੁੰਦੇ ਨੇ ਤੇ ਦੂਸਰੇ ਉਹ ਜੋ ਉਸਦੇ ਬਹੁਤ ਆਪਣੇ ਹੁੰਦੇ ਨੇ
ਆਪਣਾ ਦੁੱਖ ਹਰ ਕਿਸੇ ਨੂੰ ਨਾ ਸੁਣਾਉ ਕਿਉਂਕਿ ਦਵਾ ਹਰ ਘਰ ਵਿੱਚ ਹੋਵੇ ਜਾਂ ਨਾ ਹੋਵੇ ਪਰ ਨਮਕ ਹਰ ਘਰ ਵਿੱਚ ਜਰੂਰ ਹੁੰਦਾ ਹੈ
ਸਮੁੰਦਰ ਨੂੰ ਇਹ ਹੰਕਾਰ ਸੀ ਕਿ ਮੈਂ ਸਭ ਕੁਝ ਡੁਬੋ ਸਕਦਾ ਇੰਨੇ ਕੁ ਵਿੱਚ ਇੱਕ ਤੇਲ ਦੀ ਬੂੰਦ ਤੈਰਦੀ ਹੋਈ ਕਿਨਾਰੇ ਤੇ ਆ ਗਈ
ਆਪਣੇ ਰੁਤਬੇ ਤੇ ਇੰਨਾਂ ਗਰੂਰ ਨਾ ਕਰੋ ਮਿੱਟੀ ਤੋਂ ਪੁੱਛੋ ਕਿ ਅੱਜ ਕੱਲ ਸਿਕੰਦਰ ਕਿੱਥੇ ਹੈ
ਹਮੇਸ਼ਾ ਲਈ ਕੁਝ ਵੀ ਨਹੀਂ ਹੁੰਦਾ ਕਿਤੇ ਵੀ ਨਰਾਜ਼ ਨਾ ਹੋਵੋ ਕੁਝ ਵੀ ਹੋਵੇ ਕਿੰਨੇ ਵੀ ਬੁਰੇ ਦਿਨ ਕਿਉਂ ਨਾ ਹੋਣ ਉਹ ਬਦਲਣਗੇ ਤੇ ਜਰੂਰ ਬਦਲਣਗੇ
2 line punjabi status
ਕਿਤੇ ਕਿਤੇ ਸ਼ਬਦਾਂ ਤੋਂ ਜਿਆਦਾ ਤਕਲੀਫ ਖਾਮੋਸ਼ੀ ਦਿੰਦੀ ਹੁੰਦੀ ਹੈ
ਕੁਝ ਲੋਕ ਰਿਸ਼ਤਿਆਂ ਨੂੰ ਨਿਭਾਉਂਦੇ ਘੱਟ ਤੇ ਅਜਮਾਉਂਦੇ ਜਿਆਦਾ ਨੇ
ਰਿਸ਼ਤਾ ਜਤਾਇਆ ਨਹੀਂ ਜਾਂਦਾ ਨਿਭਾਇਆ ਜਾਂਦਾ ਹੁੰਦਾ ਫਿਰ ਭਾਵੇਂ ਉਹ ਦੂਰ ਹੋਵੇ ਜਾਂ ਫਿਰ ਕੋਲ
ਰੁਪਈਆ ਚਾਹੇ ਜਿੰਨਾ ਵੀ ਗਿਰ ਜਾਵੇ ਪਰ ਇੰਨਾਂ ਕਦੀ ਵੀ ਨਹੀਂ ਗਿਰ ਸਕਦਾ ਜਿੰਨਾਂ ਰੁਪਈਆਂ ਦੇ ਲਈ ਇਨਸਾਨ ਗਿਰ ਜਾਂਦਾ ਹੈ
ਕੋਈ ਇਨਸਾਨ ਐਨਾ ਅਮੀਰ ਨਹੀਂ ਹੁੰਦਾ ਕਿ ਉਹ ਆਪਣੇ ਗੁਜਰੇ ਹੋਏ ਕੱਲ ਨੂੰ ਖਰੀਦ ਸਕੇ ਤੇ ਕੋਈ ਇਨਸਾਨ ਐਨਾ ਗਰੀਬ ਵੀ ਨਹੀਂ ਹੁੰਦਾ ਕਿ ਉਹ ਆਪਣੇ ਆਉਣ ਵਾਲੇ ਕੱਲ ਨੂੰ ਨਾ ਬਦਲ ਸਕੇ
ਜਿਸ ਨਾਲ ਜਿੰਨੀ ਜਿਆਦਾ ਮੁਹੱਬਤ ਹੋਵੇ ਉਸੇ ਨਾਲ ਉਨੀ ਹੀ ਜਿਆਦਾ ਨਫਰਤ ਵੀ ਹੋ ਸਕਦੀ ਹੈ ਕਿਉਂਕਿ ਖੂਬਸੂਰਤ ਸ਼ੀਸ਼ਾ ਜਦ ਵੀ ਟੁੱਟਦਾ ਹੈ ਤਾਂ ਇੱਕ ਖਤਰਨਾਕ ਹਥਿਆਰ ਬਣ ਜਾਂਦਾ ਹੈ
2 line punjabi status
ਇਨਸਾਨ ਨੇ ਸਮੇਂ ਤੋਂ ਪੁੱਛਿਆ ਕਿ ਮੈਂ ਹਾਰ ਕਿਉਂ ਜਾਨਾ ਸਮੇਂ ਨੇ ਬਹੁਤ ਸੋਹਣਾ ਜਵਾਬ ਦਿੱਤਾ ਧੁੱਪ ਹੋਵੇ ਜਾਂ ਸ਼ਾਮ ਕਾਲੀ ਰਾਤ ਹੋਵੇ ਜਾਂ ਬਰਸਾਤ ਚਾਹੇ ਕਿੰਨੇ ਬੁਰੇ ਹਾਲਾਤ ਹੋਣ ਮੈਂ ਹਰ ਵਕਤ ਚੱਲਦਾ ਹਾਂ ਇਸ ਲਈ ਮੈਂ ਜਿੱਤ ਜਾਨਾ ਹਾਂ ਤੂੰ ਵੀ ਮੇਰੇ ਨਾਲ ਚੱਲ ਫਿਰ ਤੂੰ ਵੀ ਕਦੇ ਨਹੀਂ ਹਾਰ ਸਕਦਾ
ਜਦੋਂ ਇਨਸਾਨ ਕਾਮਯਾਬੀ ਦੇ ਸਿਖਰ ਤੇ ਹੁੰਦਾ ਤਾਂ ਅਕਸਰ ਆਪਣਿਆਂ ਨੂੰ ਭੁੱਲ ਜਾਂਦਾ ਹੈ ਤੇ ਜਦੋਂ ਬਰਬਾਦੀ ਦੀ ਕਗਾਰ ਤੇ ਹੁੰਦਾ ਤਾਂ ਅਕਸਰ ਆਪਣੇ ਉਸ ਨੂੰ ਭੁੱਲ ਜਾਂਦੇ ਨੇ
ਸਮੁੰਦਰ ਵਿੱਚ ਫਨਾਹ ਹੋਣਾ ਤਾਂ ਕਿਸਮਤ ਦੀ ਕਹਾਣੀ ਹੈ ਮੈਨੂੰ ਦੁੱਖ ਉਹਨਾਂ ਤੇ ਆਉਂਦਾ ਜੋ ਕਿਨਾਰੇ ਤੇ ਖੜੇ ਹੀ ਦਮ ਤੋੜ ਦਿੰਦੇ ਨੇ
ਜ਼ਿੰਦਗੀ ਵਿੱਚ ਕਿਤੇ ਬੁਰੇ ਦਿਨ ਨਾਲ ਰੂਬਰੂ ਹੋ ਜਾਵੋ ਤਾਂ ਇੰਨਾਂ ਕੁ ਹੌਸਲਾ ਜਰੂਰ ਰੱਖਣਾ ਕਿ ਦਿਨ ਬੁਰਾ ਸੀ ਜ਼ਿੰਦਗੀ ਨਹੀਂ
ਝਾਕਣ ਦੀ ਸਹੀ ਜਗ੍ਹਾ ਆਪਣੀ ਬੁੱਕਲ ਹੁੰਦੀ ਹੈ ਤੇ ਰਹਿਣ ਦੀ ਸਹੀ ਜਗਹਾ ਆਪਣੀ ਔਕਾਤ ਹੁੰਦੀ ਹੈ
ਬਹੁਤ ਮੁਸ਼ਕਿਲ ਨਹੀਂ ਹੈ ਜ਼ਿੰਦਗੀ ਨੂੰ ਸਮਝਣਾ ਜਿਸ ਤੱਕੜੀ ਤੇ ਦੂਜਿਆਂ ਨੂੰ ਤੋਲਦੇ ਹੋ ਉਸ ਉੱਪਰ ਕਦੀ ਆਪ ਬੈਠ ਕੇ ਵੇਖਣਾ
2 line punjabi status
ਮੁਹੱਬਤ ਤੋਂ ਉਦਾਸੀ ਤੇ ਗਮ ਜਰੂਰ ਪੈਦਾ ਹੋਣਗੇ ਉਹ ਮੁਹੱਬਤ ਹੀ ਕੀ ਜੋ ਉਦਾਸ ਨਾ ਕਰੇ
ਜਰੂਰੀ ਨਹੀਂ ਕਿ ਹਰ ਖਾਮੋਸ਼ੀ ਨਾ ਹੀ ਹੋਵੇ ਕੋਈ ਨਰਾਜ਼ਗੀ ਗਿਲਾ ਜਾਂ ਸਬਰ ਵੀ ਹੋ ਸਕਦੀ ਹੈ ਇਸ ਲਈ ਰੁੱਸੀ ਹੋਈ ਖਾਮੋਸ਼ੀ ਤੋਂ ਬਿਹਤਰ ਬੋਲਦੀਆਂ ਹੋਈਆਂ ਸ਼ਿਕਾਇਤਾਂ ਨੇ
ਇਨਸਾਨ ਹੇਠਾਂ ਬੈਠਾ ਦੌਲਤ ਗਿਣਦਾ ਹੈ ਕੱਲ ਇੰਨੀ ਸੀ ਅੱਜ ਇੰਨੀ ਵੱਧ ਗਈ ਉੱਪਰ ਵਾਲਾ ਹੱਸਦਾ ਹੈ ਤੇ ਇਨਸਾਨ ਦੇ ਸਾਹ ਗਿਣਦਾ ਹੈ ਕੱਲ ਇੰਨੇ ਸੀ ਤੇ ਅੱਜ ਇੰਨੇ ਬਚ ਗਏ ਨੇ
ਦੁਨੀਆਂ ਦੇ ਰਹਿਣ ਬਸੇਰੇ ਵਿੱਚ ਪਤਾ ਨਹੀਂ ਕਿੰਨੇ ਦਿਨ ਰਹਿਣਾ ਹੈ ਜਿੱਤ ਲੈ ਸਭ ਦੇ ਦਿਲਾਂ ਨੂੰ ਬਸ ਇਹੀ ਜ਼ਿੰਦਗੀ ਦਾ ਗਹਿਣਾ ਹੈ
ਬੁਰੇ ਲੋਕਾਂ ਨੂੰ ਛੱਡ ਕੇ ਚੰਗੇ ਲੋਕਾਂ ਦੀ ਤਲਾਸ਼ ਕਰਨ ਨਾਲੋਂ ਬਿਹਤਰ ਹੈ ਕਿ ਅਸੀਂ ਬੁਰੇ ਲੋਕਾਂ ਦੀਆਂ ਬੁਰੀਆਂ ਗੱਲਾਂ ਨੂੰ ਛੱਡ ਕੇ ਉਹਨਾਂ ਵਿੱਚ ਚੰਗੀਆਂ ਗੱਲਾਂ ਨੂੰ ਤਲਾਸ਼ ਕਰੀਏ
Punjabi Quotes :- Punjabi Quotes on Life in Punjabi