Deep Quotes in Punjabi

Deep Quotes in Punjabi

ਜੇਕਰ ਪਰਛਾਵਾਂ ਕੱਦ ਤੋਂ ਤੇ ਗੱਲਾਂ ਔਕਾਤ ਤੋਂ ਵੱਡੀਆਂ ਹੋਣ
ਤਾਂ ਸਮਝ ਲੈਣਾ ਕਿ ਸੂਰਜ ਡੁੱਬਣ ਵਾਲਾ ਹੈ

ਜਿੰਦਗੀ ਚ ਕੋਈ ਸ਼ੋਰਟਕੱਟ ਨਹੀਂ ਹੁੰਦਾ ਸਫਲਤਾ ਉਦੋਂ ਮਿਲਦੀ ਹੈ ਜਦੋਂ ਅਸੀਂ ਜੀਵਨ ਚ ਰੋਜ਼ ਥੋੜਾ ਥੋੜਾ ਕਰਕੇ ਅੱਗੇ ਵਧਦੇ ਰਹਿੰਦੇ ਆ

ਜ਼ਿੰਦਗੀ ਚ ਜੇਕਰ ਅੱਗੇ ਵੱਧਣਾ ਹੈ ਤਾਂ ਕਿਸੇ ਤੇ ਨਿਰਭਰ ਨਾ ਹੋਵੋ ਮੰਜ਼ਿਲ ਉਹਨਾਂ ਨੂੰ ਹੀ ਮਿਲਦੀ ਹੈ ਜੋ ਆਪਣੇ ਪੈਰਾਂ ਤੇ ਖੜੇ ਰਹਿੰਦੇ ਨੇ

ਇੱਕ ਵਾਰ ਟੁੱਟਣਾ ਵੀ ਜਰੂਰੀ ਹੈ ਜ਼ਿੰਦਗੀ ਵਿੱਚ
ਨਵੇਂ ਤਰੀਕੇ ਨਾਲ ਫਿਰ ਤੋਂ ਨਿਖਰਨ ਲਈ

ਜੇਕਰ ਅੱਖਾਂ ਬੰਦ ਹੋਣ ਤੋਂ ਪਹਿਲਾਂ ਅੱਖਾਂ ਖੁੱਲ ਜਾਣ
ਤਾਂ ਪੂਰੀ ਜਿੰਦਗੀ ਸੁਧਰ ਜਾਵੇ

ਇੰਨੀ ਦੇਰ ਵੀ ਨਾ ਕਰ ਦੇਣਾ ਕਿ ਸੁਪਨੇ ਸਿਰਫ ਸੁਪਨੇ ਹੀ ਰਹਿ ਜਾਣ ਤੇ ਪੂਰੀ ਉਮਰ ਨਿੱਕਲ ਜਾਵੇ

ਦਿਲ ਦੀ ਦਾਸਤਾਨ ਸੁਣਾਵਾਂ ਤੇ ਮਜ਼ਾਕ ਬਣ ਜਾਵਾਂ
ਇਸ ਤੋਂ ਵਧੀਆ ਥੋੜਾ ਮੁਸਕਰਾਵਾਂ ਤੇ ਖਾਮੋਸ਼ ਹੋ ਜਾਵਾਂ

ਘਰ ਬਦਲ ਜਾਵੇ ਜਾਂ ਸਮਾਂ ਕੋਈ ਗਮ ਨਹੀਂ
ਪਰ ਦੁੱਖ ਤਾਂ ਉਦੋਂ ਹੁੰਦਾ ਜਦੋਂ ਕੋਈ ਆਪਣਾ ਬਦਲੇ

ਅੱਜ ਕੱਲ ਕਿੰਨਾ ਨੂੰ ਅਸੀਂ ਆਪਣੀ ਜ਼ਿੰਦਗੀ ਦੀ ਸਭ ਤੋਂ ਜਿਆਦਾ ਅਹਿਮੀਅਤ ਦਿੰਦੇ ਆਂ ਉਹੀ ਲੋਕ ਅਕਸਰ ਧੋਖਾ ਦੇ ਦਿੰਦੇ ਨੇ

ਵਕਤ ਦੇ ਨਾਲ ਹਰ ਕੋਈ ਬਦਲਦਾ ਗਲਤੀ ਉਸ ਦੀ ਨਹੀਂ ਜੋ ਬਦਲ ਜਾਂਦਾ ਗਲਤੀ ਤਾਂ ਉਸਦੀ ਹੈ ਜੋ ਪਹਿਲਾਂ ਜਿਹਾ ਹੀ ਰਹਿ ਜਾਂਦਾ

ਦੂਸਰਿਆਂ ਤੇ ਨਿਰਭਰ ਨਾ ਰਹੋ ਬਸ ਕਾਬਲ ਬਣੋ ਕਿ ਆਪਣੀਆਂ ਜਰੂਰਤਾਂ ਤੇ ਇੱਛਾਵਾਂ ਖੁਦ ਪੂਰੀਆਂ ਕਰ ਸਕੋ

ਕਿਸੇ ਨੂੰ ਆਪਣਾ ਇੰਨਾਂ ਸਮਾਂ ਵੀ ਨਾ ਦੋ
ਕਿ ਸਮਾਂ ਆਉਣ ਤੇ ਉਹ ਤੁਹਾਡੀ ਅਹਿਮੀਅਤ ਹੀ ਭੁੱਲ ਜਾਵੇ

ਜੋ ਤੁਹਾਨੂੰ ਸਮਝਦਾ ਹੋਵੇ ਤੇ ਸਮਾਂ ਆਉਣ ਤੇ ਸਮਝਾਉਂਦਾ ਵੀ ਹੋਵੇ ਉਸ ਤੋਂ ਬਿਹਤਰ ਹਮਸਫ਼ਰ ਕੋਈ ਨਹੀਂ ਹੋ ਸਕਦਾ

ਜੋ ਇਨਸਾਨ ਨਿਯਮ ਬਣਾ ਕੇ ਅੱਜ ਦਾ ਕੰਮ ਅੱਜ ਹੀ ਕਰੇਗਾ
ਦੇਖਣਾ ਉਹ ਇਨਸਾਨ ਬਹੁਤ ਕਾਮਯਾਬ ਹੋਵੇਗਾ

ਅੱਜ ਕੱਲ ਲੋਕ ਦਿਲ ਤੋਂ ਦਿੱਤੀ ਹੋਈ ਇੱਜਤ ਨਾਲ ਖੁਸ਼ ਨਹੀਂ ਹੁੰਦੇ ਬਲਕਿ ਦਿਖਾਵੇ ਦੀ ਚਾਪਲੂਸੀ ਤੇ ਮਾਣ ਮਹਿਸੂਸ ਕਰਦੇ ਨੇ

ਅਕਸਰ ਲੋਕ ਮਹਾਨ ਬਣਨ ਦੇ ਚੱਕਰ ਵਿੱਚ
ਇਨਸਾਨ ਬਣਨਾ ਭੁੱਲ ਹੀ ਜਾਂਦੇ ਨੇ

ਪੈਸੇ ਦੀ ਕੀਮਤ ਉਦੋਂ ਹੀ ਪਤਾ ਚੱਲਦੀ ਹੈ
ਜਦੋਂ ਖੁਦ ਕਮਾਉਣਾ ਪਵੇ

Deep Quotes in Punjabi

ਝੂਠ ਕਹਿੰਦੇ ਨੇ ਲੋਕ ਕਿ ਅਸੀਂ ਸਭ ਮਿੱਟੀ ਦੇ ਬਣੇ ਆ
ਮੈਂ ਇਹੋ ਜਿਹੇ ਕਈ ਆਪਣਿਆਂ ਤੋਂ ਵਾਕਿਫ਼ ਹਾਂ
ਜੋ ਪੱਥਰ ਦੇ ਬਣੇ ਹੋਏ ਨੇ

ਇਨਸਾਨ ਦੇ ਚਿਹਰੇ ਤੇ ਕਦੀ ਨਾ ਜਾਇਉ
ਕਿਉਂਕਿ ਚਿਹਰੇ ਤੋਂ ਵੱਡਾ ਨਕਾਬ ਹੋਰ ਕੋਈ ਨਹੀਂ ਹੋ ਸਕਦਾ

ਕਿਸਮਤ ਤੇ ਨਹੀਂ ਮਿਹਨਤ ਤੇ ਭਰੋਸਾ ਰੱਖੋ
ਦੇਖਣਾ ਇੱਕ ਦਿਨ ਜਰੂਰ ਕਾਮਯਾਬ ਹੋਵੋਗੇ

ਜਿਸ ਦੀ ਫਿਤਰਤ ਹਮੇਸ਼ਾ ਬਦਲਣ ਦੀ ਹੋਵੇ
ਉਹ ਕਦੀ ਕਿਸੇ ਦੇ ਨਹੀਂ ਹੋ ਸਕਦੇ ਚਾਹੇ ਉਹ ਸਮਾਂ ਹੋਵੇ ਜਾਂ ਫਿਰ ਇਨਸਾਨ

ਇਕੱਲੇ ਬੈਠ ਕੇ ਰੋਣਾ ਵੀ ਮੌਤ ਤੋਂ ਘੱਟ ਨਹੀਂ ਹੁੰਦਾ
ਜਿੱਥੇ ਸਵਾਲ ਵੀ ਆਪਣੇ ਹੁੰਦੇ ਨੇ ਤੇ ਜਵਾਬ ਵੀ ਆਪਣੇ ਹੁੰਦੇ ਨੇ

ਚਾਹੇ ਕਿੰਨਾ ਹੀ ਹੱਸ ਲਵੋ ਖੇਡ ਲਵੋ ਦੁਨੀਆਂ ਦੇ ਮੇਲੇ ਵਿੱਚ
ਪਰ ਜੋ ਦਿਲ ਚ ਵੱਸਿਆ ਹੋਵੇ ਇਕੱਲਿਆਂ ਨੂੰ ਤਾਂ ਉਹੀ ਯਾਦ ਆਉਂਦਾ ਹੈ

ਖੁਦ ਨਾਲ ਥੋੜੀ ਵਫ਼ਾ ਕਰੋ
ਜੋ ਤੁਹਾਨੂੰ ਦਰਦ ਦਵੇ ਉਸਨੂੰ ਦਫਾ ਕਰੋ

ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਬੋਲਣ ਦਾ ਦਮ ਰੱਖਦਾ ਹਾਂ
ਤਾਹੀਂ ਤਾਂ ਦੁਸ਼ਮਣ ਜਿਆਦਾ ਤੇ ਦੋਸਤ ਘੱਟ ਰੱਖਦਾ

ਇਨਸਾਨ ਨਹੀਂ ਬੋਲਦਾ ਉਸਦੇ ਦਿਨ ਬੋਲਦੇ ਨੇ
ਤੇ ਜਦੋਂ ਦਿਨ ਨਹੀਂ ਬੋਲਦੇ ਤਾਂ ਫਿਰ ਇਨਸਾਨ ਲੱਖ ਬੋਲੇ ਉਸ ਦੀ ਕੋਈ ਨਹੀਂ ਸੁਣਦਾ

ਅਕਸਰ ਦਰਦ ਉਹੀ ਲੋਕ ਦੇ ਕੇ ਜਾਂਦੇ ਨੇ
ਜੋ ਸ਼ੁਰੂਆਤ ਚ ਬਹੁਤ ਪਿਆਰ ਨਾਲ ਪੇਸ਼ ਆਉਂਦੇ ਨੇ

Punjabi Quotes

ਹੁਣ ਨਾ ਖੋਲਣਾ ਮੇਰੀ ਜਿੰਦਗੀ ਦੀ ਪੁਰਾਣੀ ਕਿਤਾਬ ਨੂੰ
ਮੈਂ ਜੋ ਸੀ ਉਹ ਰਿਹਾ ਨਹੀਂ ਤੇ ਜੋ ਹਾਂ ਉਹ ਕਿਸੇ ਨੂੰ ਪਤਾ ਨਹੀਂ

ਕਾਹਲੀ ਵਿੱਚ ਕੀਤਾ ਹੋਇਆ ਵਿਸ਼ਵਾਸ ਤੇ ਮਿਹਨਤ ਤੋਂ ਬਿਨਾਂ ਲਗਾਈ ਹੋਈ ਆਸ ਦੋਨਾਂ ਦਾ ਨਤੀਜਾ ਧੋਖਾ ਹੀ ਹੁੰਦਾ ਹੈ

ਜੇਕਰ ਜ਼ਿੰਦਗੀ ਚ ਕਿਤੇ ਏਦਾਂ ਹੋਵੇ ਕਿ ਕੋਈ ਤੁਹਾਡੇ ਨਾਮ ਦੀ ਗਲਤ ਅਫਵਾਹ ਉਡਾ ਦੇਵੇ ਤਾਂ ਉਸ ਅਫਵਾਹ ਦੀ ਪਰਵਾਹ ਨਾ ਕਰੋ ਕਿਉਂਕਿ ਅਫਵਾਹਾਂ ਦੇ ਧੂਏ ਉਥੋਂ ਹੀ ਉੱਡਦੇ ਨੇ ਜਿੱਥੇ ਤੁਹਾਡੇ ਨਾਮ ਦੀ ਅੱਗ ਲੱਗੀ ਹੋਵੇ

ਜਿੱਤਣ ਦੇ ਬਾਅਦ ਤਾਂ ਸਾਰੀ ਦੁਨੀਆ ਗਲੇ ਲਗਾਉਂਦੀ ਹੈ
ਪਰ ਜੋ ਹਾਰਨ ਦੇ ਬਾਅਦ ਵੀ ਗਲੇ ਲਗਾ ਲਵੇ ਸਿਰਫ ਉਹੀ ਆਪਣਾ ਹੁੰਦਾ ਹੈ

ਸਹਾਰੇ ਇਨਸਾਨ ਨੂੰ ਖੋਖਲਾ ਕਰ ਦਿੰਦੇ ਨੇ
ਤੇ ਉਮੀਦਾਂ ਕਮਜ਼ੋਰ ਕਰ ਦਿੰਦੀਆਂ ਨੇ

ਆਪਣੇ ਦਮ ਤੇ ਜਿਉਣਾ ਸ਼ੁਰੂ ਕਰੋ ਤੁਹਾਨੂੰ ਤੁਹਾਡੇ ਤੋਂ ਵਧੀਆ ਸਾਥੀ ਤੇ ਹਮਦਰਦ ਕੋਈ ਹੋਰ ਨਹੀਂ ਮਿਲ ਸਕਦਾ

ਦਿਲ ਦੇ ਸਾਫ ਤੇ ਸੱਚ ਬੋਲਣ ਵਾਲੇ ਇਨਸਾਨ
ਅਕਸਰ ਇਕੱਲੇ ਮਿਲਦੇ ਨੇ ਤੇ ਇਹੀ ਹਕੀਕਤ ਹੈ ਜਿੰਦਗੀ ਦੀ

ਲੋਕਾਂ ਨੂੰ Impress ਕਰਨ ਦੀ ਕੋਸ਼ਿਸ਼ ਨਾ ਕਰੋ
ਖੁਦ ਨੂੰ Improve ਕਰੋ
ਲੋਕ ਆਪਣੇ ਆਪ Impress ਹੋ ਜਾਣਗੇ

ਤੁਸੀਂ ਥੋੜਾ ਇਕੱਲੇ ਰਹਿਣਾ ਸਿੱਖੋ ਤਾਂ ਤੁਹਾਨੂੰ ਸੱਚ ਤੇ ਝੂਠ ਸਹੀ ਤੇ ਗਲਤ ਆਪਣੇ ਤੇ ਬਿਗਾਨੇ ਹਰ ਗੱਲ ਦੀ ਪਹਿਚਾਣ ਆ ਜਾਵੇਗੀ

ਇੰਨਾਂ ਵੀ ਚੁੱਪ ਨਾ ਰਹੋ ਕਿ ਤੁਹਾਨੂੰ ਹਰ ਗੱਲ ਦੇ ਲਈ ਚੁੱਪ ਕਰਾ ਦਿੱਤਾ ਜਾਵੇ

Deep Quotes in Punjabi

ਅਜੀਬ ਹੈ ਮੇਰਾ ਇਕੱਲਾਪਣ
ਨਾ ਖੁਸ਼ ਨਾ ਉਦਾਸ ਹਾਂ
ਬੱਸ ਖਾਲੀ ਆ ਹਾਂ ਤੇ ਖਾਮੋਸ਼ ਹਾਂ

ਕਿਸੇ ਦੇ ਛੱਡ ਜਾਣ ਤੇ ਚਿੰਤਾ ਨਾ ਕਰੋ
ਕਿਉਂਕਿ ਗਲਤ ਲੋਕਾਂ ਨੂੰ ਜਾਣਾ ਪੈਂਦਾ ਹੈ
ਤਾਂ ਕਿ ਤੁਹਾਡੀ ਜ਼ਿੰਦਗੀ ਚ ਚੰਗੇ ਲੋਕ ਆ ਸਕਣ

ਕੱਲ ਸ਼ੀਸ਼ਾ ਸੀ ਸਭ ਦੇਖ ਦੇਖ ਕੇ ਜਾਂਦੇ ਸੀ
ਅੱਜ ਟੁੱਟ ਗਿਆ ਤਾਂ ਸਾਰੇ ਬਚ ਬਚ ਕੇ ਜਾਂਦੇ ਨੇ
ਇਸ ਨੂੰ ਹੀ ਸਮਾਂ ਕਹਿੰਦੇ ਨੇ ਦਿਨ ਤਾਂ ਸਭ ਦੇ ਆਉਂਦੇ ਨੇ

ਮੈਨੂੰ ਰਿਸ਼ਤਿਆਂ ਦੀ ਲੰਬੀ ਕਤਾਰ ਤੋਂ ਕੋਈ ਮਤਲਬ ਨਹੀਂ
ਕੋਈ ਦਿਲ ਤੋਂ ਮੇਰਾ ਹੋਵੇ ਤਾਂ ਇੱਕ ਸ਼ਖਸੀ ਕਾਫੀ ਹੈ

ਕਿਸੇ ਦੀ ਜ਼ਿੰਦਗੀ ਵਿੱਚ ਜੇਕਰ ਤੁਹਾਨੂੰ ਵਾਰ ਵਾਰ ਜਲੀਲ ਕੀਤਾ ਜਾਂਦਾ ਹੈ ਤਾਂ ਉਸਦੀ ਜ਼ਿੰਦਗੀ ਚੋ ਤੁਸੀਂ ਇੰਝ ਨਿੱਕਲ ਜਾਉ ਜਿਵੇਂ ਤੁਸੀਂ ਕਿਤੇ ਹੈ ਹੀ ਨਹੀਂ ਸੀ

ਜਦੋਂ ਕੋਈ ਰਿਸ਼ਤਾ ਤੁਹਾਨੂੰ ਬੋਝ ਲੱਗਣ ਲੱਗੇ
ਤਾਂ ਉਸਨੂੰ ਤੋੜ ਦੇਣ ਵਿੱਚ ਹੀ ਸਮਝਦਾਰੀ ਹੈ

ਜੋ ਤੁਹਾਡੇ ਨਾਲ ਰਿਸ਼ਤਾ ਘੱਟ ਤੇ ਗਰੂਰ ਜਿਆਦਾ ਰੱਖੇ
ਇਹੋ ਜਿਹੇ ਇਨਸਾਨਾਂ ਨੂੰ ਦਿਲ ਤੋਂ ਦੂਰ ਹੀ ਰੱਖੋ

ਹਮੇਸ਼ਾ ਇਹ ਅਰਦਾਸ ਕਰੋ
ਕਿ ਹੇ ਪਰਮਾਤਮਾ ਰੋਟੀ ਚਾਹੇ ਥੋੜੀ ਦੇਵੀ
ਪਰ ਉਨਾਂ ਲੋਕਾਂ ਤੋਂ ਬਚਾ ਕੇ ਰੱਖੀ
ਜੋ ਆਪਣਾ ਬੋਲ ਕੇ ਪਿੱਠ ਪਿੱਛੇ ਵਾਰ ਕਰਦੇ ਨੇ

ਜੇਕਰ ਸੁਖੀ ਜੀਵਨ ਜਿਉਣਾ ਚਾਹੁੰਦੇ ਹੋ
ਤਾਂ ਦੂਸਰਿਆਂ ਦਾ ਕਿਹਾ ਦਿਲ ਤੇ ਲਗਾਉਣਾ ਛੱਡ ਦਿਉ

ਧੋਖੇਬਾਜ ਦੋਸਤ ਤੇ ਛਾਂ ਵਿੱਚ ਕੋਈ ਫਰਕ ਨਹੀਂ ਹੁੰਦਾ
ਦੋਨੋਂ ਰੌਸ਼ਨੀ ਵਿੱਚ ਨਾਲ ਹੁੰਦੇ ਨੇ ਤੇ ਹਨੇਰੇ ਵਿੱਚ ਗਾਇਬ ਹੋ ਜਾਂਦੇ ਨੇ

ਅਪਮਾਨ ਦਾ ਬਦਲਾ ਲੜਾਈ ਕਰਕੇ ਨਹੀਂ
ਬਲਕਿ ਸਾਹਮਣੇ ਵਾਲੇ ਵਿਅਕਤੀ ਤੋਂ
ਜਿਆਦਾ ਸਫਲ ਹੋ ਕੇ ਲਿਆ ਜਾਂਦਾ ਹੈ

Punjabi Quotes :- Sachiyan Gallan Punjabi Quotes

Leave a Comment