Zindagi Quotes in Punjabi
ਰਿਸ਼ਤੇ ਕਦੇ ਵੀ ਕੁਦਰਤੀ ਮੌਤ ਨਹੀਂ ਮਰਦੇ
ਉਹਨਾਂ ਨੂੰ ਤਾਂ ਇਨਸਾਨ ਖੁਦ ਮਾਰਦਾ ਹੈ
ਕਦੇ ਨਫਰਤ ਨਾਲ ਕਦੇ ਨਜ਼ਰ ਅੰਦਾਜ਼ ਨਾਲ
ਤੇ ਕਦੇ ਗਲਤ ਫਹਿਮੀਆਂ ਨਾਲ
ਕਿਸੇ ਨੂੰ ਇੰਨੀ ਨਫਰਤ ਵੀ ਨਾ ਕਰੋ
ਕਿ ਸਾਹਮਣਾ ਹੋਵੇ ਤਾਂ ਮਿਲ ਨਾ ਸਕੋ
ਤੇ ਕਿਸੇ ਨੂੰ ਇੰਨੀ ਮੁਹੱਬਤ ਵੀ ਨਾ ਕਰੋ
ਕਿ ਵਿਛੜਨਾ ਪਵੇ ਤਾਂ ਜੀ ਹੀ ਨਾ ਸਕੋ
ਰਿਸ਼ਤਾ ਤਾਂ ਮਸੂਮ ਪਰਿੰਦੇ ਦੀ ਤਰਾਂ ਹੁੰਦਾ
ਸਖਤੀ ਨਾਲ ਫੜੋਗੇ ਤਾਂ ਮਰ ਜਾਵੇਗਾ
ਨਰਮੀ ਨਾਲ ਫੜੋਗੇ ਤਾਂ ਉੱਡ ਜਾਵੇਗਾ
ਤੇ ਜੇਕਰ ਮੁਹੱਬਤ ਨਾਲ ਫੜ ਲਵੋਗੇ
ਤਾਂ ਸਾਰੀ ਉਮਰ ਨਾਲ ਰਹੇਗਾ
ਪਹਿਲਾਂ ਸ਼ੀਸ਼ੇ ਦੇ ਘਰ ਫਿਰ ਦੋ ਗਜ ਜਮੀਨ ਦੇ ਮਾਲਿਕ
ਮੌਤ ਦਾ ਫਰਿਸ਼ਤਾ ਇੱਕ ਪਲ ਵਿੱਚ ਜਾਗੀਰ ਬਦਲ ਦਿੰਦਾ ਹੈ
ਉਨਾਂ ਗੁਨਾਹਾਂ ਤੋਂ ਡਰੋ ਜੋ ਤੁਸੀਂ ਲੁਕ ਕੇ ਕਰਦੇ ਹੋ
ਕਿਉਂਕਿ ਉਹਨਾਂ ਗੁਨਾਹਾਂ ਦਾ ਗਵਾਹ ਖੁਦ ਪਰਮਾਤਮਾ ਹੁੰਦਾ ਹੈ
ਮਨ ਦੀ ਸੱਚਾਈ ਤੇ ਅੱਛਾਈ ਕਦੇ ਵੀ ਵਿਅਰਥ ਨਹੀਂ ਜਾਂਦੀ
ਇਹ ਉਹ ਪੂਜਾ ਹੈ ਜਿਸ ਦੀ ਖੋਜ ਉਹ ਖੁਦ ਮਾਲਕ ਕਰਦਾ ਹੈ
ਚਾਹਤ ਨੂੰ ਸਮਝੋ ਨਹੀਂ ਤਾਂ ਦੁਖੀ ਰਹੋਗੇ ਆਦਮੀ ਦੇ ਪੇਟ ਦੀ ਸੀਮਾ ਹੈ ਦੋ ਰੋਟੀਆਂ ਨਾਲ ਭਰ ਜਾਵੇਗਾ ਜਾ ਚਾਰ ਰੋਟੀਆਂ ਨਾਲ ਪਰ ਆਦਮੀ ਦੇ ਮਨ ਦੀ ਕੋਈ ਸੀਮਾ ਨਹੀਂ ਕਿੰਨਾ ਵੀ ਧਨ ਹੋਵੇ ਮਨ ਨਹੀਂ ਭਰਦਾ ਜੋ ਕਦੀ ਨਹੀਂ ਭਰਦਾ ਉਸਦਾ ਹੀ ਨਾਮ ਮਨ ਹੈ
ਇੱਜਤ ਕਮਾਉਣਾ ਦੌਲਤ ਕਮਾਉਣ ਤੋਂ ਜਿਆਦਾ ਮੁਸ਼ਕਿਲ ਹੈ
ਤੇ ਇੱਜਤ ਗਵਾਉਣਾ ਦੌਲਤ ਗਵਾਉਣ ਤੋਂ ਜਿਆਦਾ ਆਸਾਨ ਹੈ
ਮੈਂ ਖੁਦ ਨੂੰ ਕਿਤੇ ਇੰਨਾਂ ਸਮਝਦਾ ਨਹੀਂ ਸਮਝਿਆ
ਕਿ ਦੂਸਰੇ ਮੈਨੂੰ ਮੂਰਖ ਹੀ ਲੱਗਣ
ਤੇ ਮੈਂ ਕਿਤੇ ਖੁਦ ਨੂੰ ਇਨਾ ਨੇਕ ਵੀ ਨਹੀਂ ਜਾਣਿਆ
ਕਿ ਬਾਕੀ ਸਾਰੇ ਮੈਨੂੰ ਗੁਨਾਗਾਰ ਲੱਗਣ
ਮਜ਼ਾਕ ਉਹ ਹੁੰਦਾ ਜੋ ਕਿਸੇ ਨੂੰ ਬੁਰਾ ਨਾ ਲੱਗੇ
ਕਿਸੇ ਦਾ ਦਿਲ ਹੀ ਦੁਖਾ ਦੇਣਾ ਮਜ਼ਾਕ ਨਹੀਂ ਹੁੰਦਾ
Zindagi Quotes in Punjabi
ਇਹ ਤਿੰਨ ਇਨਸਾਨ ਜਦੋਂ ਤੁਹਾਡੇ ਸਾਹਮਣੇ ਗੱਲ ਕਰ ਰਹੇ ਹੋਣ ਤਾਂ ਕਦੇ ਵੀ ਵਿੱਚ ਨਾ ਟੋਕਿਉ ਬੱਚਾ ਤੁਹਾਡੇ ਮਾਂ ਬਾਪ ਤੇ ਗਮਗੀਨ ਇਨਸਾਨ ਕਿਉਂਕਿ ਇਹਨਾਂ ਦਾ ਦਿਲ ਬੋਲ ਰਿਹਾ ਹੁੰਦਾ ਹੈ
ਔਰਤ ਨੂੰ ਦਿੱਤੇ ਜਾਣ ਵਾਲੇ ਤੋਫਿਆਂ ਵਿੱਚੋਂ
ਸਭ ਤੋਂ ਬਿਹਤਰ ਚੀਜ਼ ਹੈ ਕਿ ਉਸਦੀ ਇੱਜਤ ਕਰੋ
ਕੈਲੰਡਰ ਹਮੇਸ਼ਾ ਤਰੀਕ ਨੂੰ ਬਦਲਦਾ ਹੈ
ਪਰ ਇੱਕ ਦਿਨ ਇਸ ਤਰਾਂ ਦੀ ਤਰੀਕ ਵੀ ਆਉਂਦੀ ਹੈ
ਜੋ ਕਲੰਡਰ ਨੂੰ ਹੀ ਬਦਲ ਦਿੰਦੀ ਹੈ
ਇਸ ਲਈ ਸਬਰ ਰੱਖੋ ਵਕਤ ਹਰ ਕਿਸੇ ਦਾ ਆਉਂਦਾ ਹੈ
ਕਿਸੇ ਦੇ ਨਾਲ ਧੋਖਾ ਕਰਕੇ ਖੁਸ਼ ਨਾ ਹੋਇਉ
ਕਿਉਂਕਿ ਤਕਦੀਰ ਜਦੋਂ ਚਪੇੜ ਮਾਰਦੀ ਹੈ
ਤਾਂ ਉਹ ਮੂੰਹ ਤੇ ਨਹੀਂ ਸਿੱਧੀ ਰੂਹ ਤੇ ਲੱਗਦੀ ਹੈ
ਰਿਸ਼ਤਾ ਚਾਹੇ ਕੋਈ ਵੀ ਹੋਵੇ
ਪਾਸਵਰਡ ਇੱਕ ਹੀ ਹੁੰਦਾ ਹੈ
ਉਹ ਹੈ ਵਿਸ਼ਵਾਸ
ਬਹੁਤੀਆਂ ਕਿਤਾਬਾਂ ਪੜਨ ਨਾਲ ਗਿਆਨ ਨਹੀਂ ਆਉਂਦਾ
ਬਲਕਿ ਵਿਅਕਤੀ ਦਾ ਸੁਭਾਅ ਵਧੀਆ ਹੋਣਾ ਵੀ ਜਰੂਰੀ ਹੈ
ਭਲਾ ਹੀ ਵਿਅਕਤੀ ਥੋੜਾ ਪੜਿਆ ਲਿਖਿਆ ਹੋਵੇ
ਪਰ ਜੇਕਰ ਉਸਦੇ ਮਨ ਵਿੱਚ ਪ੍ਰੇਮ ਹੈ
ਉਹੀ ਸੱਚੇ ਅਰਥਾਂ ਵਿੱਚ ਗਿਆਨੀ ਹੈ
ਜਿੰਦਗੀ ਨੂੰ ਉਸ ਵਕਤ ਜੀਣਾ ਸਿੱਖੋ ਜਦੋਂ ਤੁਹਾਨੂੰ ਮਾਰ ਰਹੀ ਹੋਵੇ
ਜਦੋਂ ਤੁਸੀਂ ਥੱਕਣ ਲੱਗੋ ਹਾਰ ਮੰਨਣ ਲੱਗੋ ਸਭ ਕੁਝ ਛੱਡ ਦੇਣ ਦਾ ਮਨ ਹੋਵੇ ਤਾਂ ਰੁਕ ਕੇ ਇੱਕ ਵਾਰ ਜਰੂਰ ਸੋਚਿਉ ਕਿ ਤੁਸੀਂ ਸ਼ੁਰੂ ਕਿਸ ਵਜ੍ਹਾ ਨਾਲ ਕੀਤਾ ਸੀ ਉਸ ਵਜ੍ਹਾ ਨੂੰ ਯਾਦ ਜਰੂਰ ਕਰ ਲੈਣਾ
ਕਿਤੇ ਨਰਾਜ਼ ਨਾ ਹੋਣਾ ਉਮੀਦਾਂ ਦੇ ਸਮੁੰਦਰ ਵਿੱਚ ਤੂਫਾਨ ਆਉਂਦੇ ਹੀ ਰਹਿੰਦੇ ਨੇ ਕਿਸਤੀਆਂ ਡੁੱਬਦੀਆਂ ਹੀ ਨੇ ਪਰ ਸਫਰ ਨਹੀਂ ਮੁੱਕਦਾ ਮੁਸਾਫਿਰ ਟੁੱਟ ਜਾਂਦੇ ਨੇ ਪਰ ਮਲਾਹ ਨਹੀਂ ਥੱਕਦਾ ਸਫਰ ਤੈਅ ਹੋ ਕੇ ਰਹਿੰਦਾ ਹੈ
ਯਾਦ ਰੱਖਿਉ ਮੰਜ਼ਿਲਾਂ ਭਾਵੇਂ ਕਿੰਨੀਆਂ ਵੀ ਉੱਚੀਆਂ ਹੋਣ
ਰਸਤੇ ਹਮੇਸ਼ਾ ਪੈਰਾਂ ਤੋਂ ਹੋ ਕੇ ਹੀ ਜਾਂਦੇ ਨੇ ਨਿਰਾਸ਼ ਹੋ ਕੇ ਬੈਠ ਨਾ ਜਾਉ
ਵਾਅਦਾ ਕਰੋ ਖੁਦ ਨਾਲ ਕਿ ਉਨਾਂ ਲੋਕਾਂ ਲਈ ਮਿਸਾਲ ਬਣਾਗੇ ਜਿੰਨਾਂ ਲਈ ਅੱਜ ਮਜ਼ਾਕ ਹੋ
ਵਾਅਦਾ ਕਰੋ ਖੁਦ ਨਾਲ ਕਿ ਉਨਾਂ ਲੋਕਾਂ ਲਈ ਕਾਮਯਾਬ ਹੋਣਾ ਹੈ ਜੋ ਤੁਹਾਨੂੰ ਨਾ ਕਾਮਯਾਬ ਦੇਖਣਾ ਚਾਹੁੰਦੇ ਨੇ
ਵਾਅਦਾ ਕਰੋ ਖੁਦ ਨਾਲ ਕਿ ਉਹਨਾਂ ਲੋਕਾਂ ਲਈ ਕਾਮਯਾਬ ਹੋਣਾ ਹੈ ਜਿੰਨਾਂ ਨੇ ਤੁਹਾਡੀਆਂ ਛੋਟੀਆਂ ਛੋਟੀਆਂ ਉਂਗਲਾਂ ਫੜ ਕੇ ਚੱਲਣਾ ਸਿਖਾਇਆ ਤੇ ਉਹਨਾਂ ਦਾ ਹੱਥ ਤੇ ਸਾਥ ਅੱਜ ਵੀ ਤੁਹਾਡੇ ਨਾਲ ਹੈ
Punjabi Quotes
ਜਿੱਤਾਂਗਾ ਮੈਂ ਇਹ ਖੁਦ ਨਾਲ ਵਾਅਦਾ ਕਰੋ
ਜਿੰਨਾਂ ਸੋਚਦੇ ਹੋ ਕੋਸ਼ਿਸ਼ ਉਸ ਤੋਂ ਜਿਆਦਾ ਕਰੋ
ਤਕਦੀਰ ਵੀ ਰੁੱਸੇ ਪਰ ਹਿੰਮਤ ਨਾ ਟੁੱਟੇ
ਮਜਬੂਤ ਇੰਨਾਂ ਕੁ ਆਪਣਾ ਇਰਾਦਾ ਕਰੋ
ਅਸੀਂ ਅਕਸਰ ਸੁਣਦੇ ਕਿ ਜੋ ਤੁਹਾਨੂੰ ਪਸੰਦ ਹੈ ਉਹੀ ਕਰੋ
ਇਸ ਦੇ ਉਲਟ ਇੱਕ ਗੱਲ ਉਨੀ ਹੀ ਸਹੀ ਹੈ
ਕਿ ਜੋ ਕੰਮ ਕਰਨਾ ਜਰੂਰੀ ਹੈ ਉਸਨੂੰ ਪਸੰਦ ਕਰੋ
ਤੇ ਉਸਨੂੰ ਪੂਰੇ ਦਿਲ ਨਾਲ ਕਰੋ ਚਾਹੇ ਤੁਹਾਨੂੰ ਉਹ ਪਸੰਦ ਹੋਵੇ ਜਾਂ ਨਾ ਹੋਵੇ
ਅੱਧੀ ਰਾਤ ਨੂੰ ਜਦੋਂ ਕੋਈ ਬੱਚਾ ਰੋਂਦਾ ਤਾਂ ਮਾਂ ਉੱਠਦੀ ਹੈ ਨਾ
ਕਿਉਂ ਉੱਠਦੀ ਹੈ ਕਿ ਉਹਨੂੰ ਨੀਂਦ ਪਿਆਰੀ ਨਹੀਂ
ਉਹ ਇਸ ਲਈ ਉੱਠਦੀ ਹੈ ਕਿਉਂਕਿ ਉਸ ਨੂੰ ਪਿਆਰ ਕਰਦੀ ਹੈ
ਇਹ ਉਸਦਾ ਫਰਜ਼ ਹੈ ਇਹ ਉਸਦੀ ਜਿੰਮੇਵਾਰੀ ਹੈ
ਜਿੰਮੇਵਾਰ ਬਣੋ ਤੇ ਹਰ ਜਿੰਮੇਵਾਰੀ ਨੂੰ ਦਿਲ ਤੋਂ ਨਿਭਾਉ
ਕੋਈ ਕੰਮ ਕਰੋ ਤਾਂ ਪੂਰਾ ਕਰੋ ਤੇ ਪੂਰੇ ਦਿਲ ਨਾਲ ਕਰੋ
ਨਾ ਅਧੂਰਾ ਕਰੋ ਨਾ ਅਧੂਰੇ ਮਨ ਨਾਲ ਕਰੋ
ਕਿਉਂਕਿ ਅੱਧਾ ਅਧੂਰਾ ਮਨ ਸਾਡੀ ਹਿੰਮਤ ਨੂੰ ਏਦਾਂ ਤੋੜ ਦਿੰਦਾ
ਜਿਵੇਂ ਕਿਸੇ ਪਾਣੀ ਦੇ ਟੈਂਕ ਚ ਕੋਈ ਛੇਕ ਸਾਰੇ ਟੈਂਕ ਨੂੰ ਖਾਲੀ ਕਰ ਦਿੰਦਾ
ਪ੍ਰਮਾਤਮਾ ਨੇ ਤੁਹਾਨੂੰ ਸੰਸਾਰ ਚ ਕਿਸੇ ਨਾ ਕਿਸੇ ਉਪਦੇਸ਼ ਨਾਲ ਭੇਜਿਆ ਹੈ ਕੋਈ ਨਾ ਕੋਈ ਐਸਾ ਕੰਮ ਹੈ ਜੋ ਸਿਰਫ ਤੁਹਾਡੇ ਲਈ ਹੈ ਪ੍ਰਮਾਤਮਾ ਨੇ ਉਸ ਕੰਮ ਲਈ ਤੁਹਾਨੂੰ ਹੀ ਚੁਣਿਆ ਤੇ ਉਹ ਤੁਸੀਂ ਹੀ ਕਰੋਗੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਜੇਕਰ ਤੁਹਾਡੇ ਮਨ ਚ ਸ਼ੱਕ ਹੈ ਤਾਂ ਉਸਨੂੰ ਕੱਢ ਦਿਉ ਸ਼ੱਕ ਤੁਹਾਨੂੰ ਖੁਦ ਤੇ ਵਿਸ਼ਵਾਸ ਨਹੀਂ ਹੋਣ ਦਵੇਗਾ ਸ਼ੱਕ ਦਾ ਬੱਦਲ ਕਦੇ ਨਹੀਂ ਵਰ੍ਹਦਾ ਉਸਦੀ ਛਾਂ ਤਨ ਤੇ ਮਨ ਦੋਨਾਂ ਨੂੰ ਨਿਢਾਲ ਕਰ ਦਿੰਦੀ ਹੈ
ਉਹ ਕਹਾਵਤ ਸੁਣੀ ਹੈ ਨਾ
ਮਨ ਦੇ ਜਿੱਤੇ ਜਿੱਤ ਹੈ ਮਨ ਦੇ ਹਾਰੇ ਹਾਰ
ਜਿਵੇਂ ਦੇ ਵਿਚਾਰ ਤੁਹਾਡੇ ਮਨ ਚ ਹੋਣਗੇ
ਉਦਾਂ ਦਾ ਹੀ ਤੁਹਾਡਾ ਆਚਰਨ ਬਣ ਜਾਵੇਗਾ
ਤੇ ਉਦਾਂ ਦੇ ਹੀ ਤੁਹਾਨੂੰ ਨਤੀਜੇ ਮਿਲਣਗੇ
ਜੇਕਰ ਤੁਹਾਨੂੰ ਸੋਚਣ ਦੀ ਆਦਤ ਹੈ ਤਾਂ ਉੱਚੀਆਂ ਗੱਲਾਂ ਸੋਚੋ
ਤੇ ਜੇ ਤੁਸੀਂ ਕੋਸ਼ਿਸ਼ ਕਰਨਾ ਚਾਹੁੰਦੇ ਹੋ
ਤਾਂ ਖੁਦ ਨੂੰ ਉੱਪਰ ਉਠਾਉਣ ਦੀ ਕੋਸ਼ਿਸ਼ ਕਰੋ
ਕੁਲ ਮਿਲਾ ਕੇ ਤੁਹਾਡੀਆਂ ਕੋਸ਼ਿਸ਼ਾਂ
ਤੁਹਾਨੂੰ ਬਿਹਤਰ ਬਣਾਉਣ ਲਈ ਹੋਣੀਆਂ ਚਾਹੀਦੀਆਂ ਨੇ
ਪ੍ਰਕਿਰਤੀ ਦੇ ਵੱਲ ਹੋਣੀਆਂ ਚਾਹੀਦੀਆਂ ਨੇ
ਨਿਰੰਤਰਤਾ ਦੇ ਵੱਲ ਹੋਣੀਆਂ ਚਾਹੀਦੀਆਂ ਨੇ
Punjabi Quotes :- Quotes on Zindagi in Punjabi