ਹਮੇਸ਼ਾ ਇਹਨਾਂ ਗੱਲਾਂ ਨੂੰ ਯਾਦ ਰੱਖੋ

ਇੱਕ ਗੱਲ ਯਾਦ ਰੱਖਿਉ
ਸਭ ਤੋਂ ਜਿਆਦਾ ਅਪਮਾਨ
ਆਪਣੀ ਪਸੰਦ ਦੇ ਲੋਕਾਂ ਤੋਂ ਹੀ ਮਿਲਦਾ ਹੈ

ਇਹ ਜੋ ਤੁਸੀਂ ਦਿਲ ਦੇ ਸਾਫ ਹੋ ਨਾ
ਵੇਖ ਲੈਣਾ ਦਿਮਾਗ ਵਾਲਿਆਂ ਤੋਂ ਹਾਰ ਜਾਉਗੇ

Zindagi Status Punjabi

ਕਿਸੇ ਦੇ ਲਈ ਰੋਣ ਦਾ ਕੀ ਫਾਇਦਾ
ਜੋ ਤੁਹਾਡਾ ਪਿਆਰ ਨਹੀਂ ਸਮਝ ਸਕਦੇ
ਉਹ ਤੁਹਾਡਾ ਦਰਦ ਕੀ ਸਮਝਣਗੇ

ਕਿਸੇ ਨੂੰ ਮਨਾਉਣ ਤੋਂ ਪਹਿਲਾਂ ਇਹ ਜਰੂਰ ਜਾਣ ਲਿਉ
ਕਿ ਉਹ ਤੁਹਾਡੇ ਨਾਲ ਨਰਾਜ਼ ਹੈ ਜਾਂ ਪਰੇਸ਼ਾਨ

ਜਦੋਂ ਕਿਸੇ ਦਾ ਦੋਗਲਾ ਚਿਹਰਾ ਸਾਹਮਣੇ ਆਉਂਦਾ ਹੈ
ਤਾਂ ਉਸ ਤੇ ਨਹੀਂ ਬਲਕਿ ਆਪਣੇ ਆਪ ਤੇ ਗੁੱਸਾ ਆਉਂਦਾ ਹੈ

ਸ਼ਿਕਵਾ ਤਾਂ ਬਹੁਤ ਹੈ
ਪਰ ਜਿਸ ਨੂੰ ਫਰਕ ਹੀ ਨਹੀਂ ਪੈਂਦਾ
ਇਹੋ ਜਿਹੇ ਲੋਕਾਂ ਦੇ ਮੂੰਹ ਵੀ ਕੀ ਲੱਗਣਾ

ਅੱਜ ਕੱਲ ਸਾਫ ਦਿਲ ਇਨਸਾਨ ਦੀ ਕਦਰ ਨਹੀਂ ਕੀਤੀ ਜਾਂਦੀ
ਬਲਕਿ ਉਸ ਨੂੰ ਬੇਵਕੂਫ ਕਹਿ ਕੇ ਉਸਦਾ ਮਜ਼ਾਕ ਉਡਾਇਆ ਜਾਂਦਾ ਹੈ

ਰਿਸ਼ਤੇ ਜੇਕਰ ਜਰੂਰਤਾਂ ਨਾਲ ਜੁੜੇ ਹੋਣ
ਤਾਂ ਕਿਤੇ ਖੁਸ਼ੀ ਨਹੀਂ ਦੇਣਗੇ
ਤੇ ਜੇਕਰ ਜਜ਼ਬਾਤਾਂ ਨਾਲ ਜੁੜੇ ਹੋਣ
ਤਾਂ ਕਦੀ ਸਾਥ ਨਹੀਂ ਛੱਡਣਗੇ

ਜੋ ਤੁਹਾਡਾ ਗੁੱਸਾ ਸਹਿਣ ਕਰਕੇ ਵੀ ਤੁਹਾਡਾ ਸਾਥ ਦਵੇ
ਉਸ ਤੋਂ ਜਿਆਦਾ ਪਿਆਰ ਤੁਹਾਨੂੰ ਕੋਈ ਨਹੀਂ ਕਰ ਸਕਦਾ

ਕੁਝ ਰਿਸ਼ਤੇ ਬਚਾਉਣ ਲਈ ਅਸੀਂ ਆਪਣੇ ਅਸੂਲ ਤੋੜ ਦਿੰਦੇ ਹਾਂ
ਜਿੱਥੇ ਗਲਤੀ ਵੀ ਨਹੀਂ ਹੁੰਦੀ ਉਥੇ ਵੀ ਅਸੀਂ ਹੱਥ ਜੋੜ ਦਿੰਦੇ ਹਾਂ

ਪੈਸੇ ਰੰਗ ਰੂਪ ਦਾ ਕਦੀ ਗਰੂਰ ਨਾ ਕਰੋ
ਜੋ ਹੰਕਾਰ ਕਰਦਾ ਹੈ ਉਹ ਵਕਤ ਦੀ ਮਾਰ ਤੋਂ ਜਰੂਰ ਟੁੱਟਦਾ ਹੈ

ਕਰੀਅਰ ਬਣਾ ਲਉ ਫਿਰ ਪਿਆਰ ਕਰੋ
ਕਿਉਂਕਿ ਅੱਜ ਦੇ ਜਮਾਨੇ ਚ ਲੋਕ
ਉਹਨਾਂ ਨਾਲ ਰਹਿਣਾ ਪਸੰਦ ਕਰਦੇ ਨੇ
ਜਿੰਨਾ ਕੋਈ ਚੰਗਾ ਭਵਿੱਖ ਤੇ ਚੰਗਾ ਪੈਸਾ ਹੁੰਦਾ ਹੈ

ਅਣਦੇਖੇ ਧਾਗਿਆਂ ਨਾਲ ਇਸ ਤਰਾਂ ਬੰਨ ਗਿਆ ਕੋਈ
ਉਹ ਨਾਲ ਵੀ ਨਹੀਂ ਤੇ ਅਸੀਂ ਆਜ਼ਾਦ ਵੀ ਨਹੀਂ

ਜ਼ਿੰਦਗੀ ਚ ਪਹਿਚਾਣ ਵੱਡੇ ਲੋਕਾਂ ਨਾਲ ਨਹੀਂ
ਬਲਕਿ ਸਾਥ ਦੇਣ ਵਾਲਿਆਂ ਨਾਲ ਹੋਣੀ ਚਾਹੀਦੀ ਹੈ

ਤੁਹਾਨੂੰ ਕੀ ਲੱਗਦਾ ਕਿ ਉਹ ਸ਼ਖਸ ਤੁਹਾਡਾ ਆਪਣਾ ਹੈ
ਜਿਸਨੂੰ ਚੀਕ ਚੀਕ ਕੇ ਤੁਹਾਨੂੰ ਆਪਣਾ ਦੁੱਖ ਦੱਸਣਾ ਪੈਂਦਾ ਹੈ

ਕਿਸੇ ਦੇ ਨਾਲ ਰੋਣਾ ਕਿਸੇ ਦੇ ਨਾਲ ਹੱਸਣ ਨਾਲੋਂ
ਬਹੁਤ ਵੱਡੀ ਗੱਲ ਹੁੰਦੀ ਹੈ

ਕਰ ਲੈਂਦੇ ਆਂ ਹਰ ਦਰਦ ਬਰਦਾਸ਼ਤ ਇਸ ਆਸ ਦੇ ਨਾਲ
ਕਿ ਖੁਦਾ ਨੂੰ ਵੀ ਵਰਸਾਉਂਦਾ ਅਜ਼ਮਾਇਸ਼ਾਂ ਦੇ ਬਾਅਦ

ਜ਼ਰੂਰੀ ਹੋ ਗਿਆ ਹੈ ਦਰਦ ਵਿੱਚ ਮੁਸਕਰਾਉਂਦੇ ਰਹਿਣਾ
ਕਿਉਂਕਿ ਦਰਦ ਦੇ ਵਿੱਚ ਦੇਖ ਕੇ ਲੋਕ ਸਵਾਲ ਬਹੁਤ ਕਰਦੇ ਨੇ

ਹੁਣ ਨਰਾਜ਼ ਕਿਸੇ ਨਾਲ ਨਹੀਂ ਹੋਣਾ
ਬਸ ਸਭ ਨੂੰ ਨਜ਼ਰ-ਅੰਦਾਜ਼ ਕਰਨਾ ਹੈ

ਰਿਸ਼ਤਿਆਂ ਦੀ ਗਲਤ ਵਰਤੋਂ ਕਦੀ ਨਾ ਕਰਿਉ
ਕਿਉਂਕਿ ਰਿਸ਼ਤੇ ਤਾਂ ਬਹੁਤ ਮਿਲ ਜਾਣਗੇ
ਪਰ ਚੰਗੇ ਲੋਕ ਜ਼ਿੰਦਗੀ ਚ ਵਾਰ ਵਾਰ ਨਹੀਂ ਆਉਣਗੇ

ਚੰਗਾ ਬਣਨਾ ਤੇ ਚੰਗੇ ਹੋਣ ਵਿੱਚ ਬਹੁਤ ਫਰਕ ਹੁੰਦਾ ਹੈ
ਕਿਉਂਕਿ ਲੋਕ ਚੰਗੇ ਬਣਨ ਲਈ ਪਤਾ ਨੀ
ਕਿੰਨੇ ਚੰਗੇ ਲੋਕਾਂ ਦੇ ਜ਼ਿੰਦਗੀ ਨਾਲ ਖੇਡ ਜਾਂਦੇ ਨੇ
ਤੇ ਜੋ ਚੰਗੇ ਹੁੰਦੇ ਨੇ ਉਹ ਹਜ਼ਾਰ ਜਿੰਦਗੀਆਂ ਦੀ ਜ਼ਿੰਦਗੀ ਬਣ ਜਾਂਦੇ ਨੇ

ਕਿੰਨਾ ਵੀ ਆਪਣਾਪਨ ਦਿਖਾਉ
ਪਰ ਇੱਕ ਗੱਲ ਯਾਦ ਰੱਖਿਉ
ਦੇਰ ਨਾਲ ਹੀ ਸਹੀ ਪਰ ਲੋਕ ਬਦਲ ਹੀ ਜਾਂਦੇ ਨੇ

ਥੋੜੀ ਜਿਹੀ ਗੱਲ ਤੇ ਲੋਕ ਸਾਥ ਛੱਡ ਦਿੰਦੇ ਨੇ
ਪਤਾ ਨਹੀਂ ਲੋਕਾਂ ਤੋਂ ਸੱਚੀ ਮੁਹੱਬਤ ਸੰਭਾਲੀ ਕਿਉਂ ਨਹੀਂ ਜਾਂਦੀ

ਕਿਹੋ ਜਿਹਾ ਜਮਾਨਾ ਹੈ ਜਦੋਂ ਗੱਲ ਜਰੂਰਤ ਦੀ ਹੋਵੇ
ਤਾਂ ਸਭ ਦੀ ਜੁਬਾਨ ਆਪਣੇ ਆਪ ਮਿੱਠੀ ਹੋ ਜਾਂਦੀ ਹੈ

ਇੱਕ ਗੱਲ ਹਮੇਸ਼ਾ ਯਾਦ ਰੱਖਿਉ
ਦੁਆ ਲੱਗੇ ਜਾਂ ਨਾ ਲੱਗੇ
ਪਰ ਬਦ-ਦੁਆ ਜਰੂਰ ਲੱਗਦੀ ਹੈ

ਹਰ ਸਾਲ ਦੀ ਬਸ ਇਹੀ ਕਹਾਣੀ ਹੈ
ਕੁਝ ਆਪਣੇ ਅਜਨਬੀ ਬਣ ਜਾਂਦੇ ਨੇ
ਤੇ ਕੁਝ ਅਜਨਬੀ ਆਪਣੇ ਬਣ ਜਾਂਦੇ ਨੇ

ਰੂਹਾਂ ਦਾ ਮਿਲਣਾ ਵੀ ਜਰੂਰੀ ਹੁੰਦਾ ਹੈ
ਹੱਥ ਫੜਨ ਨਾਲ ਕੋਈ ਆਪਣਾ ਨਹੀਂ ਹੁੰਦਾ

ਪਰਮਾਤਮਾ ਨੂੰ ਵੇਖਣ ਲਈ ਕਿਤੇ ਵੀ ਜਾਣ ਦੀ ਲੋੜ ਨਹੀਂ ਹੁੰਦੀ
ਬਸ ਤੁਸੀਂ ਜਿੱਥੇ ਵੀ ਸੱਚੇ ਮਨ ਨਾਲ ਮਹਿਸੂਸ ਕਰੋਗੇ ਉਥੇ ਹੀ ਪਾਉਗੇ

ਗਲਤੀ ਸਾਡੀ ਹੀ ਸੀ
ਜੋ ਅਸੀਂ ਉਹਨਾਂ ਨਾਲ ਜਿਆਦਾ ਗੱਲ ਕਰਨ ਲੱਗੇ
ਤੇ ਜਦੋਂ ਸਾਨੂੰ ਉਹਨਾਂ ਦੀ ਆਦਤ ਹੋ ਗਈ
ਫਿਰ ਉਹ ਨਜ਼ਰ-ਅੰਦਾਜ਼ ਕਰਨ ਲੱਗੇ

ਕਦੀ ਵੀ ਕਿਸੇ ਤੇ ਅੱਖਾਂ ਬੰਦ ਕਰਕੇ ਭਰੋਸਾ ਨਾ ਕਰੋ
ਕਿਉਂਕਿ ਉਹ ਤੁਹਾਡਾ ਇੱਕ ਨਾ ਇੱਕ ਦਿਨ ਭਰੋਸਾ ਤੋੜ ਹੀ ਦੇਵੇਗਾ

ਕਦੀ ਵੀ ਕਿਸੇ ਦਾ ਯਕੀਨ ਤੋੜਕੇ
ਉਸਨੂੰ ਪਰਾਏ ਹੋਣ ਦਾ ਅਹਿਸਾਸ ਨਾ ਕਰਾਉ

ਇਹ ਸੱਚੀਆਂ ਗੱਲਾਂ ਵੀ ਪੜੋ :- ਜ਼ਿੰਦਗੀ ਦੀਆਂ ਕੁਝ ਸੱਚੀਆਂ ਗੱਲਾਂ

Leave a Comment