ਜਦੋਂ ਲੋਕ ਤੁਹਾਡੀ ਬੁਰਾਈ ਕਰਦੇ ਨੇ
ਤਾਂ ਬਿਲਕੁਲ ਵੀ ਪਰੇਸ਼ਾਨ ਨਾ ਹੋਵੋ
ਅਸਲ ਵਿੱਚ ਲੋਕ ਤੁਹਾਨੂੰ ਮਹੱਤਵ ਦੇਣ ਦਾ
ਕੋਈ ਹੋਰ ਰਸਤਾ ਜਾਣਦੇ ਹੀ ਨਹੀਂ
ਕਿਤੇ ਵੀ ਉਹਨਾਂ ਤੋਂ ਨਾ ਡਰੋ
ਜੋ ਬਹਿਸ ਕਰਦੇ ਨੇ
ਹਾਂ ਪਰ ਉਹਨਾਂ ਤੋਂ ਜਰੂਰ ਡਰੋ
ਜੋ ਧੋਖਾ ਕਰਦੇ ਨੇ
Heart Touching Quotes in Punjabi
ਇਹ ਦੋ ਗੱਲਾਂ ਆਪਣੇ ਵਿੱਚ ਪੈਦਾ ਜਰੂਰ ਕਰੋ
ਇੱਕ ਤਾਂ ਚੁੱਪ ਰਹਿਣਾ ਦੂਸਰਾ ਮਾਫ ਕਰਨਾ
ਕਿਉਂਕਿ ਚੁੱਪ ਰਹਿਣ ਤੋਂ ਵੱਡਾ ਕੋਈ ਜਵਾਬ ਨਹੀਂ ਹੁੰਦਾ
ਤੇ ਮਾਫ ਕਰਨ ਤੋਂ ਵੱਡੀ ਕੋਈ ਸਜ਼ਾ ਨਹੀਂ ਹੁੰਦੀ
ਹੱਸ ਕੇ ਜੀਣਾ ਦਸਤੂਰ ਹੈ ਜਿੰਦਗੀ ਦਾ
ਇੱਕ ਹੀ ਕਿੱਸਾ ਮਸ਼ਹੂਰ ਹੈ ਜਿੰਦਗੀ ਦਾ
ਬੀਤਿਆ ਹੋਇਆ ਕੱਲ ਕਦੇ ਵਾਪਸ ਨਹੀਂ ਆਉਂਦਾ
ਇਹੀ ਸਭ ਤੋਂ ਵੱਡਾ ਕਸੂਰ ਹੈ ਜ਼ਿੰਦਗੀ ਦਾ
ਜ਼ਿੰਦਗੀ ਚ ਕਦੇ ਵੀ ਆਪਣੇ ਹੁਨਰ ਤੇ ਘਮੰਡ ਨਾ ਕਰੋ
ਕਿਉਂਕਿ ਪੱਥਰ ਜਦੋਂ ਵੀ ਪਾਣੀ ਚ ਡਿੱਗਦਾ
ਤਾਂ ਆਪਣੇ ਹੀ ਭਾਰ ਨਾਲ ਡੁੱਬ ਜਾਂਦਾ
ਜੀਵਨ ਚ ਇਹ ਤਿੰਨ ਲੋਕਾਂ ਨੂੰ ਕਦੇ ਨਾ ਭੁੱਲੋ
ਮੁਸੀਬਤ ਵਿੱਚ ਸਾਥ ਦੇਣ ਵਾਲਿਆਂ ਨੂੰ
ਮੁਸੀਬਤ ਵਿੱਚ ਸਾਥ ਛੱਡਣ ਵਾਲਿਆਂ ਨੂੰ
ਤੇ ਮੁਸੀਬਤ ਵਿੱਚ ਪਾਉਣ ਵਾਲਿਆਂ ਨੂੰ
ਜਿੱਥੇ ਦੂਸਰਿਆਂ ਨੂੰ ਸਮਝਾਉਣਾ ਔਖਾ ਹੋਵੇ
ਉਥੇ ਆਪਣੇ ਆਪ ਨੂੰ ਸਮਝਾਉਣਾ ਹੀ ਚੰਗਾ ਹੁੰਦਾ ਹੈ
ਖੁਸ਼ ਰਹਿਣ ਦਾ ਮੰਤਰ ਇੱਕ ਹੀ ਹੈ
ਉਮੀਦ ਸਿਰਫ ਆਪਣੇ ਆਪ ਤੋਂ ਰੱਖੋ
ਕਿਸੇ ਨੂੰ ਦੁੱਖ ਨਾ ਦਿਉ
ਕਿਉਂਕਿ ਕਿਸੇ ਨੂੰ ਉਜਾੜ ਕੇ ਵੱਸੇ ਤਾਂ ਕੀ ਵੱਸੇ
ਤੇ ਕਿਸੇ ਨੂੰ ਰਵਾ ਕੇ ਹੱਸੇ ਤਾਂ ਕੀ ਹੱਸੇ
ਦੂਸਰਿਆਂ ਦੀ ਜ਼ਿੰਦਗੀ ਚ ਝਾਕਣ ਨਾਲ ਕੁਝ ਨਹੀਂ ਮਿਲਣ ਵਾਲਾ ਯਕੀਨ ਕਰੋ ਤੁਹਾਡੀ ਜ਼ਿੰਦਗੀ ਚ ਇਹੋ ਜਿਹਾ ਬਹੁਤ ਕੁਝ ਹੈ ਜੋ ਉਡੀਕ ਕਰ ਰਿਹਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਝਾਤੀ ਮਾਰੋ
ਜੀਵਨ ਚ ਜੇਕਰ ਕੋਈ ਤੁਹਾਡੇ ਕੀਤੇ ਹੋਏ ਕੰਮ ਦੀ ਤਾਰੀਫ ਨਾ ਕਰੇ ਤਾਂ ਚਿੰਤਾ ਨਾ ਕਰਿਉ ਕਿਉਂਕਿ ਤੁਸੀਂ ਉਸ ਦੁਨੀਆਂ ਚ ਰਹਿੰਦੇ ਹੋ ਜਿੱਥੇ ਜਲਦੇ ਤਾਂ ਤੇਲ ਤੇ ਬੱਤੀ ਹੈ ਤੇ ਲੋਕ ਕਹਿੰਦੇ ਨੇ ਦੀਵਾ ਜਲ ਰਿਹਾ
ਇਤਬਾਰ ਜਰੂਰ ਕਰੋ ਲੋਕਾਂ ਤੇ
ਕਿਉਂਕਿ ਇਤਬਾਰ ਹੀ ਬੁਨਿਆਦ ਹੈ ਇਨਸਾਨੀਅਤ ਦੀ
ਪਰ ਕਿਸੇ ਨੂੰ ਇਹ ਮੌਕਾ ਨਾ ਦਿਉ
ਕਿ ਉਹ ਤੁਹਾਨੂੰ ਅੰਨਾ ਹੀ ਸਮਝਣ ਲੱਗੇ
ਖਵਾਹਿਸ਼ਾਂ ਆਪਣੀ ਮਰਜ਼ੀ ਨਾਲ ਉਠਾਇਆ ਗਿਆ ਬੋਝ ਹੈ ਜੇਕਰ ਆਪਣੀ ਉਡਾਨ ਬੁਲੰਦ ਰੱਖਣੀ ਹੈ ਤਾਂ ਆਪਣਾ ਬੋਝ ਹਲਕਾ ਰੱਖੋ
ਆਪਣੇ ਦੁਸ਼ਮਣ ਨੂੰ ਹਜ਼ਾਰ ਮੌਕੇ ਦਿਉ ਕਿ ਉਹ ਤੁਹਾਡਾ ਦੋਸਤ ਬਣ ਜਾਵੇ ਪਰ ਆਪਣੇ ਦੋਸਤ ਨੂੰ ਇੱਕ ਵੀ ਮੌਕਾ ਨਾ ਦਿਉ ਕਿ ਤੁਹਾਡਾ ਦੁਸ਼ਮਣ ਬਣ ਜਾਵੇ
ਯਾਦ ਰੱਖਣਾ ਬੀਤੇ ਹੋਏ ਕੱਲ ਦਾ ਅਫਸੋਸ ਤੇ ਆਉਣ ਵਾਲੇ ਕੱਲ ਦੀ ਚਿੰਤਾ ਇਹੋ ਜਿਹੇ ਚੋਰ ਨੇ ਜੋ ਤੁਹਾਡੀ ਅੱਜ ਦੀ ਸੁੰਦਰਤਾ ਨੂੰ ਚੋਰੀ ਕਰ ਲੈਂਦੇ ਨੇ
ਜਿਆਦਾ ਮਿੱਠੇ ਤੇ ਚਾਪਲੂਸਾਂ ਤੋਂ ਸਾਵਧਾਨ ਰਹੋ
ਸੁਣਿਆ ਹੈ ਕਿ ਤਾਰੀਫਾਂ ਦੇ ਪੁਲਾਂ ਦੇ ਥੱਲਿਉ
ਮਤਲਬ ਦੀਆਂ ਨਦੀਆਂ ਵਹਿੰਦੀਆਂ ਨੇ
ਸ਼ਰਮਿੰਦਗੀ ਉਠਾਉਣ ਤੋਂ ਵਧੀਆ
ਕਿ ਤੁਸੀਂ ਤਕਲੀਫ ਉਠਾ ਲਉ
ਆਪਣਿਆਂ ਦਾ ਸਾਥ ਕਦੇ ਨਾ ਛੱਡੋ
ਕਿਉਂਕਿ ਜਿਸ ਨੂੰ ਆਪਣੇ ਛੱਡ ਦਿੰਦੇ ਨੇ
ਉਹ ਗੈਰਾਂ ਦੇ ਹੱਥ ਲੱਗ ਜਾਂਦਾ ਹੈ
Punjabi Quotes
ਜਿੰਦਗੀ ਚ ਇਹੋ ਜਿਹੇ ਇਨਸਾਨ ਤੇ ਕਦੀ ਜੁਲਮ ਨਾ ਕਰਿਉ
ਜਿਹਦੇ ਕੋਲ ਪੁਕਾਰਨ ਲਈ ਪਰਮਾਤਮਾ ਤੋਂ ਇਲਾਵਾ ਕੋਈ ਨਾ ਹੋਵੇ
ਸਿਰਫ ਚੰਗੇ ਦਿਖੋ ਨਹੀਂ ਬਲਕਿ ਚੰਗੇ ਬਣੋ ਵੀ
ਕਿਸੇ ਦੀ ਪਿੱਠ ਪਿੱਛੇ ਬਸ ਇਕ ਹੀ ਕੰਮ ਕਰਨਾ ਸਹੀ ਹੈ
ਉਹ ਹੈ ਉਸ ਦੇ ਲਈ ਦੁਆ ਕਰਨਾ
ਦੂਸਰਿਆਂ ਤੇ ਹੱਸਣ ਦੀ ਬਜਾਏ ਆਪਣੇ ਆਪ ਤੇ ਹੱਸਿਆ ਕਰੋ
ਕਿਉਂਕਿ ਦੂਸਰਿਆਂ ਤੇ ਹੱਸਣ ਨਾਲ ਹੰਕਾਰ ਵੱਧਦਾ ਹੈ
ਤੇ ਖੁਦ ਉੱਪਰ ਹੱਸਣ ਨਾਲ ਹੰਕਾਰ ਟੁੱਟਦਾ ਹੈ
ਵਕਤ ਬਦਲ ਦਿੰਦਾ ਹੈ ਜ਼ਿੰਦਗੀ ਦੇ ਸਾਰੇ ਰੰਗ
ਕੋਈ ਚਾਹ ਕੇ ਵੀ ਆਪਣੇ ਲਈ ਉਦਾਸੀ ਨਹੀਂ ਚੁਣਦਾ
ਮੈਂ ਗੁਨਾਹ ਏਦਾਂ ਕਰਦਾ ਜਿਵੇਂ ਉਹ ਵੇਖ ਹੀ ਨਹੀਂ ਰਿਹਾ
ਪਰ ਉਹ ਮਾਫ ਏਦਾਂ ਕਰ ਦਿੰਦਾ ਜਿਵੇਂ ਉਸਨੇ ਵੇਖਿਆ ਹੀ ਨਹੀਂ
ਜੋ ਲੋਕ ਦੂਸਰਿਆਂ ਨੂੰ ਆਪਣੇ ਫਾਇਦੇ ਲਈ ਇਸਤੇਮਾਲ ਕਰਦੇ ਨੇ ਉਹ ਖੁਦ ਵੀ ਕਿਤੇ ਨਾ ਕਿਤੇ ਇਸਤੇਮਾਲ ਹੋ ਹੀ ਜਾਂਦੇ ਨੇ
ਜ਼ਿੰਦਗੀ ਚ ਬਹੁਤੇ ਲੋਕ ਇਦਾਂ ਦੇ ਵੀ ਹੁੰਦੇ ਨੇ
ਜੋ ਵਾਅਦੇ ਤਾਂ ਨਹੀਂ ਕਰਦੇ ਪਰ ਨਿਭਾ ਬਹੁਤ ਕੁਝ ਜਾਂਦੇ ਨੇ
ਬੁੱਢੇ ਹੋਣ ਚ ਕੋਈ ਦੇਰੀ ਨਹੀਂ ਲੱਗਦੀ
ਬਸ ਆਦਮੀ ਨੂੰ ਥੋੜਾ ਜਿਹਾ ਗਮ ਲੱਗ ਜਾਵੇ
ਤਾਂ ਉਹ ਬੁੱਢਾ ਹੋ ਜਾਂਦਾ ਹੈ
ਕੁਝ ਖਤਾਵਾਂ ਬਖਸ਼ੀਆਂ ਨਹੀਂ ਜਾਂਦੀਆਂ
ਦਿਲਾਂ ਨੂੰ ਸੋਚ ਕੇ ਤੋੜਿਆ ਕਰੋ
ਇੱਕ ਮੁਸਕਰਾਹਟ ਤੇ ਦੂਸਰੀ ਦੁਆ
ਹਮੇਸ਼ਾ ਇਹਨਾਂ ਨੂੰ ਵੰਡਦੇ ਰਹੋ
ਢੋਂਗ ਦੀ ਜਿੰਦਗੀ ਤੋਂ ਚੰਗੀ ਹੈ
ਢੰਗ ਦੀ ਜਿੰਦਗੀ
ਜਦੋਂ ਵੀ ਕਿਸੇ ਦੇ ਘਰ ਜਾਵੋ ਤਾਂ ਆਪਣੀਆਂ ਅੱਖਾਂ ਨੂੰ ਏਨਾਂ ਕਾਬੂ ਵਿੱਚ ਰੱਖੋ ਕਿ ਉਸਦੇ ਸਤਿਕਾਰ ਤੋਂ ਇਲਾਵਾ ਉਸਦੀਆਂ ਕਮੀਆਂ ਨਾ ਦਿਸਣ ਤੇ ਜਦੋਂ ਕਿਸੇ ਦੇ ਘਰ ਚੋਂ ਨਿੱਕਲੋ ਤਾਂ ਆਪਣੀ ਜੁਬਾਨ ਤੇ ਕਾਬੂ ਰੱਖੋ ਤਾਂ ਕਿ ਉਸਦੇ ਘਰ ਦੀ ਇੱਜਤ ਤੇ ਰਾਜ ਦੋਨੋਂ ਸਲਾਮਤ ਰਹਿਣ
ਦਿਲ ਚ ਬੁਰਾਈ ਰੱਖਣ ਤੋਂ ਚੰਗਾ ਹੈ
ਨਰਾਜ਼ਗੀ ਜਾਹਰ ਕਰ ਦਵੋ
ਮੈਂ ਸਭ ਜਾਣਦਾ ਹਾਂ
ਇਹੀ ਸੋਚ ਇਨਸਾਨ ਨੂੰ ਖੂਹ ਦਾ ਡੱਡੂ ਬਣਾ ਦਿੰਦੀ ਹੈ
ਜੇਕਰ ਖੁਦ ਦਾ ਮਾਣ ਚਾਹੁੰਦੇ ਹੋ ਤਾਂ ਹੋਰਾਂ ਦਾ ਵੀ ਮਾਣ ਰੱਖੋ
ਕਹਿਣ ਨੂੰ ਜੇਕਰ ਜੀਭ ਮਿਲੀ ਹੈ
ਤਾਂ ਸੁਣਨ ਲਈ ਕੰਨ ਵੀ ਤਿਆਰ ਰੱਖੋ
ਇਹਨਾਂ ਗੱਲਾਂ ਨੂੰ ਗੰਢ ਮੰਨ ਲਵੋ ਜੋ ਪਿਤਾ ਦੇ ਪੈਰੀ ਹੱਥ ਲਾਉਂਦਾ ਉਹ ਕਿਤੇ ਗਰੀਬ ਨਹੀਂ ਹੁੰਦਾ ਤੇ ਜੋ ਮਾਂ ਦੇ ਪੈਰੀ ਹੱਥ ਲਾਉਂਦਾ ਉਹ ਕਿਤੇ ਬਦਨਸੀਬ ਨਹੀਂ ਹੁੰਦਾ ਜੋ ਭਰਾ ਦੇ ਪੈਰੀ ਹੱਥ ਲਾ ਦਿੰਦਾ ਉਹ ਕਿਤੇ ਗਮਗੀਨ ਨਹੀਂ ਹੁੰਦਾ ਤੇ ਜੋ ਭੈਣ ਦੇ ਪੈਰੀ ਹੱਥ ਲਾਉਂਦਾ ਉਹ ਕਿਤੇ ਚਰਿਤਰਹੀਣ ਨਹੀਂ ਹੁੰਦਾ ਤੇ ਜੋ ਗੁਰੂ ਦੇ ਪੈਰੀ ਹੱਥ ਲਾਉਂਦਾ ਉਹਦੇ ਜਿਹਾ ਕੋਈ ਖੁਸ਼ ਨਸੀਬ ਨਹੀਂ ਹੁੰਦਾ
New Punjabi Quotes :- ਇਕੱਲੇ ਖੁਸ਼ ਰਹਿਣਾ ਸਿੱਖੋ