ਸਿੱਖਣ ਦੀ ਚੀਜ਼ ਇੱਜਤ ਕਰਨਾ ਤੇ ਕਰਵਾਉਣਾ ਹੁੰਦੀ ਹੈ
ਮੁਹੱਬਤ ਤਾਂ ਖੁਦ ਹੀ ਹੋ ਜਾਂਦੀ ਹੈ
ਕਿਸੇ ਨਾਲ ਮੁਹੱਬਤ ਦਾ ਬਿਹਤਰੀਨ ਤਰੀਕਾ
ਉਸ ਨੂੰ ਆਪਣੀਆਂ ਦੁਆਵਾਂ ਚ ਹਮੇਸ਼ਾ ਯਾਦ ਰੱਖਣਾ ਹੁੰਦਾ ਹੈ
Shayari on Zindagi in Punjabi
ਗੱਲ ਮੁਹੱਬਤ ਦੀ ਨਹੀਂ ਸੀ ਆਦਤ ਦੀ ਸੀ
ਮੈਨੂੰ ਉਸਦੀ ਆਦਤ ਹੋ ਗਈ ਸੀ
ਤੇ ਕਈ ਵਾਰ ਆਦਤਾਂ ਮੁਹੱਬਤ ਤੋਂ ਵੀ ਜਿਆਦਾ
ਜਾਨਲੇਵਾ ਸਾਬਤ ਹੁੰਦੀਆਂ ਨੇ
ਕਈ ਵਾਰ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ
ਲੋਕ ਤੁਹਾਨੂੰ ਇੱਜਤ ਨਹੀਂ ਬਲਕਿ ਧੋਖਾ ਦੇ ਰਹੇ ਹੁੰਦੇ ਨੇ
ਕੋਈ ਨਾ ਕੋਈ ਕਿਤੇ ਨਾ ਕਿਤੇ ਇਸ ਵਕਤ
ਆਪਣੀ ਜਿੰਦਗੀ ਦੇ ਲਈ ਲੜ ਰਿਹਾ ਹੋਵੇਗਾ
ਤੇ ਸੋਚੋ ਇਹ ਜ਼ਿੰਦਗੀ ਤੁਹਾਡੇ ਕੋਲ ਮੌਜੂਦ ਹੈ
ਤਾਂ ਕਿਉਂ ਨਾ ਇਸ ਜ਼ਿੰਦਗੀ ਨੂੰ ਕਿਸੇ ਚੰਗੇ ਮਕਸਦ ਵਿੱਚ ਲਗਾਈਏ
ਜੇਕਰ ਮੇਰਾ ਗਿਆਨ ਮੈਨੂੰ ਇਨਸਾਨ ਨਾਲ ਪਿਆਰ ਕਰਨਾ ਨਹੀਂ ਸਿਖਾਉਂਦਾ ਤਾਂ ਇੱਕ ਮੂਰਖ ਮੇਰੇ ਤੋਂ ਹਜ਼ਾਰ ਗੁਣਾ ਜਿਆਦਾ ਬਿਹਤਰ ਹੈ
ਮੁਹੱਬਤ ਕਦੀ ਖਤਮ ਨਹੀਂ ਹੁੰਦੀ
ਸਿਰਫ ਵੱਧਦੀ ਹੀ ਹੈ
ਜਾਂ ਸਕੂਨ ਬਣ ਕੇ ਜਾਂ ਫਿਰ ਦਰਦ ਬਣ ਕੇ
ਜ਼ਿੰਦਗੀ ਦੇ ਧੱਕਿਆਂ ਚ ਸਭ ਤੋਂ ਬਿਹਤਰੀਨ ਧੱਕਾ ਉਹ ਹੁੰਦਾ
ਜੋ ਇੱਕ ਸਬਕ ਦੇ ਕੇ ਜਾਵੇ
ਜਿਸ ਨਾਲ ਤੁਸੀਂ ਡਿੱਗ ਜਾਵੋ ਤੇ ਡਿੱਗ ਕੇ ਉੱਠਣਾ ਸਿੱਖ ਜਾਵੋ
ਸੁਣਕੇ ਜਮਾਨੇ ਦੀਆਂ ਗੱਲਾਂ
ਇਸ ਤਰਾਂ ਵਾਰ ਵਾਰ ਅਦਾ ਨਾ ਬਦਲੋ
ਯਕੀਨ ਰੱਖੋ ਆਪਣੇ ਆਪ ਤੇ
ਤੁਸੀਂ ਵਾਰ ਵਾਰ ਖੁਦਾ ਨਾ ਬਦਲੋ
ਤੁਹਾਡੀਆਂ ਖੁਸ਼ੀਆਂ ਚ ਉਹ ਲੋਕ ਸ਼ਾਮਿਲ ਹੁੰਦੇ ਨੇ
ਜਿੰਨਾਂ ਨੂੰ ਤੁਸੀਂ ਚਾਹੁੰਦੇ ਹੋ
ਪਰ ਦੁੱਖ ਚ ਉਹ ਲੋਕ ਸ਼ਾਮਿਲ ਹੁੰਦੇ ਨੇ ਜੋ ਤੁਹਾਨੂੰ ਚਾਹੁੰਦੇ ਨੇ
ਇਨਸਾਨ ਉਹਨਾਂ ਚੀਜ਼ਾਂ ਨਾਲ ਘੱਟ ਬਿਮਾਰ ਹੁੰਦਾ
ਜਿੰਨਾਂ ਨੂੰ ਉਹ ਖਾਂਦਾ
ਪਰ ਉਹਨਾਂ ਚੀਜ਼ਾਂ ਨਾਲ ਜਿਆਦਾ ਬਿਮਾਰ ਹੁੰਦਾ
ਜੋ ਉਸ ਨੂੰ ਖਾ ਰਹੀਆਂ ਹੋਣ
ਹਰ ਦੋਸਤ ਨੂੰ ਹਰ ਰਾਜ ਨਾ ਦੱਸੋ
ਕਿਉਂਕਿ ਦੋਸਤਾਂ ਦੇ ਵੀ ਦੋਸਤ ਹੁੰਦੇ ਨੇ
ਲੋਕ ਬੇ ਵਜ੍ਹਾ ਖਾਮੋਸ਼ ਨਹੀਂ ਹੁੰਦੇ
ਪਤਾ ਨਹੀਂ ਕੀ ਕੁਝ ਸਹਿ ਚੁੱਕੇ ਹੁੰਦੇ ਨੇ
ਇਨਸਾਨ ਅਜੀਬ ਫਿਤਰਤ ਦਾ ਹੈ ਜਦੋਂ ਰਿਸ਼ਤਿਆਂ ਤੋਂ ਦਿਲ ਭਰ ਜਾਂਦਾ ਫਿਰ ਉਹ ਸਭ ਗੱਲਾਂ ਇਲਜਾਮ ਜਮਾ ਕਰਨਾ ਸ਼ੁਰੂ ਕਰ ਦਿੰਦਾ ਹੈ ਜਿੰਨਾਂ ਨੂੰ ਬੁਨਿਆਦ ਬਣਾ ਕੇ ਉਹ ਰਿਸ਼ਤਾ ਤੋੜ ਸਕੇ ਤੇ ਖੁਦ ਨੂੰ ਤਸੱਲੀ ਦੇ ਸਕੇ ਕਿ ਉਸਨੇ ਜੋ ਕੀਤਾ ਚੰਗਾ ਕੀਤਾ
ਸ਼ਬਦ ਚਾਬੀਆਂ ਦੀ ਤਰਾਂ ਹੁੰਦੇ ਨੇ
ਇਹਨਾਂ ਦਾ ਸਹੀ ਇਸਤੇਮਾਲ ਕਰਕੇ
ਕਈਆਂ ਦੇ ਮੂੰਹ ਬੰਦ ਤੇ ਦਿਲ ਖੋਲੇ ਜਾ ਸਕਦੇ ਨੇ
ਕੁਝ ਲੋਕ ਭਰੋਸੇ ਦੇ ਲਈ ਰੋਂਦੇ ਨੇ
ਤੇ ਕੁਝ ਲੋਕ ਭਰੋਸਾ ਕਰਕੇ ਰੋਂਦੇ ਨੇ
ਕਿਸੇ ਨੇ ਆਪਣੀ ਮਾਂ ਨੂੰ ਪੁੱਛਿਆ ਕਿ ਮਾਂ ਜਿੰਨਾਂ ਦੀ ਮਾਂ ਨੀ ਹੁੰਦੀ ਉਹਨਾਂ ਲਈ ਦੁਆ ਕੌਣ ਕਰਦਾ ਮਾਂ ਨੇ ਜਵਾਬ ਦਿੱਤਾ ਕਿ ਜੇਕਰ ਦਰਿਆ ਸੁੱਕ ਵੀ ਜਾਵੇ ਤਾਂ ਵੀ ਰੇਤ ਵਿੱਚੋਂ ਨਮੀ ਨਹੀਂ ਜਾਂਦੀ ਹੁੰਦੀ
ਹਾਲ ਪੁੱਛਣ ਨਾਲ ਹਾਲ ਠੀਕ ਨਹੀਂ ਹੁੰਦਾ
ਬਸ ਇੱਕ ਤਸੱਲੀ ਜਿਹੀ ਹੋ ਜਾਂਦੀ ਹੈ
ਕਿ ਇਸ ਦੁਨੀਆ ਦੀ ਭੀੜ ਵਿੱਚ ਕੋਈ ਆਪਣਾ ਵੀ ਹੈ
ਜੇਕਰ ਦੋਸਤੀ ਤੁਹਾਡੀ ਕਮਜ਼ੋਰੀ ਹੈ
ਤਾਂ ਤੁਸੀਂ ਦੁਨੀਆਂ ਦੇ ਸਭ ਤੋਂ ਤਾਕਤਵਾਰ ਇਨਸਾਨ ਹੋ
ਕਿੰਨੀਆਂ ਸਸਤੀਆਂ ਹੁੰਦੀਆਂ ਨੇ ਦੁਆਵਾਂ ਮੈਂ ਅੱਜ ਜਾਣਿਆ
ਜਦੋਂ ਇੱਕ ਗਰੀਬ ਬਜ਼ੁਰਗ ਲੱਖਾਂ ਕਰੋੜਾਂ ਦੀਆਂ ਦੁਆਵਾਂ
ਇਕ ਰੁਪਏ ਵਿੱਚ ਦੇ ਗਿਆ
ਜੇਕਰ ਤੁਹਾਡੇ ਚੰਦ ਬੋਲਾ ਨਾਲ
ਕਿਸੇ ਦਾ ਖੂਨ ਵੱਧਦਾ
ਤਾਂ ਇਹ ਵੀ ਇੱਕ ਖੂਨਦਾਨ ਹੀ ਹੈ
ਜਿੰਨਾਂ ਦੀ ਫਿਤਰਤ ਵਿੱਚ ਦਗਾ ਉਹ ਕਦੇ ਵਫਾਵਾਂ ਨਹੀਂ ਕਰਦੇ
ਜਿਹੜੇ ਰੁੱਖ ਜਿਆਦਾ ਉੱਚੇ ਹੋਣ ਉਹ ਕਿਸੇ ਨੂੰ ਛਾਵਾਂ ਨਹੀਂ ਕਰਦੇ
ਮੰਨਿਆ ਉਹ ਸਭ ਸੋਹਣੇ ਨੇ ਮੰਨਿਆ ਉਹ ਸਭ ਚੰਗੇ ਨੇ
ਪਰ ਸਾਨੂੰ ਭਾਅ ਕੀ ਉਹਨਾਂ ਦਾ ਜੋ ਸਾਡੇ ਵੱਲ ਨਿਗਾਹਾਂ ਨਹੀਂ ਕਰਦੇ
Latest Punjabi Quotes :- ਅੱਗੇ ਵਧਣ ਲਈ ਇਹ ਗੱਲਾਂ ਯਾਦ ਰੱਖੋ