ਉਮੀਦਾਂ ਇਨਸਾਨਾਂ ਤੋਂ ਲਗਾ ਕੇ
ਸ਼ਿਕਵਾ ਖੁਦਾ ਨਾਲ ਕਰਦੇ ਹੋ
ਤੁਸੀਂ ਵੀ ਕਮਾਲ ਕਰਦੇ ਹੋ
ਦਿਲ ਚ ਰਹਿ ਕੇ ਦਿਲ ਦਿਖਾਉਂਦੇ ਹੋ
ਆਪਣਾ ਮੁਕਾਮ ਵੇਖੋ ਤੇ ਆਪਣੇ ਕੰਮ ਵੇਖੋ
Motivational Best Punjabi Status
ਰਿਸ਼ਤੇ ਅਹਿਸਾਸ ਨਾਲ ਬਣਦੇ ਨੇ
ਰੰਗ ਨਸਲ ਤੇ ਚਾਲ ਵੇਖ ਕੇ ਤਾਂ ਜਾਨਵਰ ਖਰੀਦੇ ਜਾਂਦੇ ਨੇ
ਉਦਾਂ ਕਰੋ ਚਾਹੇ ਨਾ ਕਰੋ
ਪਰ ਜਰੂਰਤ ਪੈਣ ਤੇ ਇੱਕ ਦੂਜੇ ਨਾਲ ਸਹਿਯੋਗ ਜਰੂਰ ਕਰੋ
ਰਿਸ਼ਤਾ ਉਹੀ ਕਾਇਮ ਰਹਿੰਦਾ
ਜਿਸ ਦੀ ਸ਼ੁਰੂਆਤ ਦਿਲ ਨਾਲ ਹੋਵੇ ਜਰੂਰਤ ਨਾਲ ਨਹੀਂ
ਵੱਡਿਆਂ ਨਾਲ ਗੱਲ ਕਰਨ ਦਾ ਢੰਗ ਤੁਹਾਡੀ ਤਮੀਜ਼ ਦੱਸਦੀ ਹੈ
ਤੇ ਛੋਟਿਆਂ ਨਾਲ ਪਿਆਰ ਕਰਨ ਦਾ ਢੰਗ ਤੁਹਾਡੀ ਪਰਵਰਿਸ਼
ਆਪਣਾ ਸਿਰ ਉੱਚਾ ਰੱਖੋ ਕਿ ਤੁਸੀਂ ਕਿਸੇ ਤੋਂ ਨਹੀਂ ਡਰਦੇ
ਪਰ ਆਪਣੀਆਂ ਨਜ਼ਰਾਂ ਨੀਵੀਆਂ ਰੱਖੋ
ਕਿ ਪਤਾ ਚੱਲੇ ਕਿ ਤੁਸੀਂ ਇੱਕ ਚੰਗੇ ਘਰਾਣੇ ਤੋਂ ਤਾਲੁਕ ਰੱਖਦੇ ਹੋ
ਰਿਸ਼ਤੇ ਉਹ ਨਹੀਂ ਜਿੰਨਾ ਚ ਰੋਜ ਗੱਲ ਹੋਵੇ
ਰਿਸ਼ਤੇ ਉਹ ਵੀ ਨਹੀਂ ਜਿੰਨਾ ਚਿਰ ਰੋਜ ਮੁਲਾਕਾਤ ਹੋਵੇ
ਰਿਸ਼ਤੇ ਤਾਂ ਉਹ ਨੇ ਜਿਹਨਾਂ ਚ ਕਿੰਨੀਆਂ ਵੀ ਦੂਰੀਆਂ ਹੋਣ
ਪਰ ਦਿਲ ਚ ਹਮੇਸ਼ਾ ਆਪਣਿਆਂ ਦੀ ਯਾਦ ਹੋਵੇ
ਕੁਝ ਚੀਜ਼ਾਂ ਕਮਜ਼ੋਰ ਦੀ ਹਿਫਾਜ਼ਤ ਵਿੱਚ ਵੀ ਸੁਰੱਖਿਤ ਰਹਿੰਦੀਆਂ ਜਿਵੇਂ ਮਿੱਟੀ ਦੀ ਗੋਲਕ ਵਿੱਚ ਲੋਹੇ ਦੇ ਸਿੱਕੇ
ਨਸੀਬ ਦੀ ਗੱਲ ਨਾ ਕਰ
ਕਿਉਂਕਿ ਦੁਆਵਾਂ ਤਕਦੀਰ ਵੀ ਬਦਲ ਦਿੰਦੀਆਂ ਨੇ
ਜ਼ਿੰਦਗੀ ਜਦੋਂ ਦਿੰਦੀ ਹੈ ਤਾਂ ਅਹਿਸਾਨ ਨਹੀਂ ਕਰਦੀ
ਤੇ ਜਦੋਂ ਲੈਂਦੀ ਹੈ ਤਾਂ ਲਿਹਾਜ ਵੀ ਨਹੀਂ ਕਰਦੀ
ਉਸ ਰੱਬ ਦੇ ਅੱਗੇ ਆਪਣੀਆਂ ਕਮਜ਼ੋਰੀਆਂ ਦਾ
ਸੱਚੇ ਮਨ ਨਾਲ ਜ਼ਿਕਰ ਕਰਿਆ ਕਰੋ
ਉਹ ਉਹਨਾਂ ਨੂੰ ਹੀ ਤੁਹਾਡੀ ਤਾਕਤ ਬਣਾ ਦਵੇਗਾ
ਤੇ ਉਹਨਾਂ ਨਾਲ ਹੀ ਤੁਹਾਨੂੰ ਮਜਬੂਤੀ ਤੇ ਸਫਲਤਾ ਦਵੇਗਾ
ਕੀਮਤ ਦੋਨਾਂ ਦੀ ਹੀ ਮੋੜਨੀ ਪੈਂਦੀ ਹੈ
ਬੋਲਣ ਦੀ ਵੀ ਤੇ ਚੁੱਪ ਰਹਿਣ ਦੀ ਵੀ
ਲੋਕ ਅਕਸਰ ਨਰਮ ਲਹਿਜੇ ਚ ਇੰਨੀ ਸਖਤ ਗੱਲ ਕਹਿ ਜਾਂਦੇ ਨੇ ਕਿ ਉਹਨਾਂ ਲਫਜ਼ਾਂ ਦੀ ਤਪਸ਼ ਭੁੱਲਣ ਵਿੱਚ ਇੱਕ ਉਮਰ ਲੱਗ ਜਾਂਦੀ ਹੈ
ਮੱਕੜੀ ਦੇ ਜਾਲੇ ਤੋਂ ਵੀ ਕਮਜ਼ੋਰ ਨੇ
ਦੁਨੀਆਂ ਦੇ ਸਹਾਰੇ
ਸਮਾਂ ਦੌਲਤ ਤੇ ਸਰੀਰ ਚਾਹੇ ਸਾਥ ਦੇਣ ਜਾਂ ਨਾ ਦੇਣ
ਪਰ ਸੁਭਾਅ ਸਮਝਦਾਰੀ ਤੇ ਨੇਕੀਆਂ
ਹਮੇਸ਼ਾ ਸਾਥ ਦਿੰਦੀਆਂ ਨੇ
ਹਥੇਲੀ ਤੇ ਰੱਖ ਕੇ ਨਸੀਬ
ਤੂੰ ਕਿਉਂ ਆਪਣਾ ਮੁਕੱਦਰ ਲੱਭਦਾ ਹੈ
ਸਿੱਖ ਉਹ ਸਮੁੰਦਰ ਤੋਂ ਜੋ ਟਕਰਾਉਣ ਦੇ ਲਈ ਪੱਥਰ ਲੱਭਦਾ ਹੈ
ਕੋਸ਼ਿਸ਼ ਕਰਨਾ ਨਾ ਛੱਡੋ ਯਕੀਨ ਰੱਖਣਾ ਨਾ ਛੱਡੋ
ਕਦੇ ਹਿੰਮਤ ਨਾ ਹਾਰੋ ਤੁਹਾਡਾ ਵੀ ਦਿਨ ਆਵੇਗਾ ਤੇ ਜਰੂਰ ਆਵੇਗਾ
ਜ਼ਿੰਦਗੀ ਚ ਇਨਸਾਨ ਨੂੰ ਇੱਕ ਆਦਤ ਜਰੂਰ ਸਿੱਖ ਲੈਣੀ ਚਾਹੀਦੀ ਹੈ ਜੋ ਚੀਜ਼ ਹੱਥ ਚੋਂ ਨਿੱਕਲ ਜਾਵੇ ਉਸਨੂੰ ਭੁੱਲ ਜਾਣ ਦੀ ਆਦਤ ਇਹ ਆਦਤ ਬਹੁਤ ਸਾਰੀਆਂ ਤਕਲੀਫਾਂ ਤੋਂ ਬਚਾ ਲੈਂਦੀ ਹੈ
ਜੇਕਰ ਜ਼ਿੰਦਗੀ ਚ ਖੁਸ਼ ਰਹਿਣਾ ਹੈ
ਤਾਂ ਜਿਆਦਾ ਧਿਆਨ ਉਹਨਾਂ ਚੀਜ਼ਾਂ ਵੱਲ ਦਿਉ
ਜੋ ਤੁਹਾਡੇ ਕੋਲ ਮੌਜੂਦ ਨੇ ਨਾ ਕਿ ਉਹਨਾਂ ਚੀਜ਼ਾਂ ਵੱਲ ਜੋ ਤੁਹਾਡੇ ਕੋਲ ਹੈ ਹੀ ਨਹੀਂ
ਜ਼ਿੰਦਗੀ ਨੂੰ ਲੈ ਕੇ ਸਾਡੀਆਂ ਸ਼ਿਕਾਇਤਾਂ ਜਿੰਨੀਆਂ ਘੱਟ ਹੋਣਗੀਆਂ ਸਾਡੀ ਜ਼ਿੰਦਗੀ ਉਨੀ ਹੀ ਬਿਹਤਰ ਹੋਵੇਗੀ
ਜ਼ਿੰਦਗੀ ਚ ਕੋਈ ਵੀ ਫੈਸਲਾ ਲਵੋ ਤਾਂ ਸੋਚ ਸਮਝ ਕੇ ਲਿਉ ਕਿਉਂਕਿ ਹਰ ਫੈਸਲੇ ਦੇ ਅੰਦਰ ਉਸ ਦਾ ਨਤੀਜਾ ਉਦਾਂ ਹੀ ਲੁਕਿਆ ਹੁੰਦਾ ਜਿਵੇਂ ਬੀਜ ਦੇ ਅੰਦਰ ਦਰਖਤ
ਇਹ ਪੰਜ ਗੱਲਾਂ ਹਮੇਸ਼ਾ ਯਾਦ ਰੱਖੋ
1. ਮਰਨਾ ਸੱਚ ਹੈ
2. ਨਾਲ ਕੁਝ ਨਹੀਂ ਜਾਵੇਗਾ
3. ਜੋ ਕਰੇਗਾ ਉਹ ਭਰੇਗਾ
4. ਜਿੱਥੇ ਉਲਝੇ ਉਥੇ ਹੀ ਸੁਲਜੋ
5. ਜੋ ਹੈ ਉਸ ਵਿੱਚ ਸੰਤੋਖ ਰੱਖੋ
Best Punjabi Quotes :- ਜ਼ਿੰਦਗੀ ਦੇ ਹਾਲਾਤ ਵਿੱਚ ਕੰਮ ਆਉਣ ਵਾਲੀਆਂ ਗੱਲਾਂ