ਸਭ ਦੀ ਅਸਲੀਅਤ ਤੋਂ ਜਾਣੂ ਹਾਂ ਅਸੀਂ
ਚੁੱਪ ਜਰੂਰ ਹਾਂ ਪਰ ਅੰਨੇ ਨਹੀਂ
ਅੱਜ ਕੱਲ ਖੁਸ਼ ਉਹੀ ਇਨਸਾਨ ਹੈ
ਜੋ ਦੂਸਰਿਆਂ ਤੋਂ ਨਹੀਂ
ਬਲਕਿ ਸਿਰਫ ਆਪਣੇ ਆਪ ਤੋਂ ਮਤਲਬ ਰੱਖਦਾ ਹੈ
Khariyan Punjabi Sachiyan Gallan
ਕੁਝ ਲੋਕ ਤਾਂ ਸਾਡੇ ਏਨੇ ਸ਼ੁਭ ਚਿੰਤਕ ਹੁੰਦੇ ਨੇ
ਕਿ ਸਾਡਾ ਚੰਗਾ ਹੁੰਦਾ ਵੇਖਦੇ ਹੀ
ਚਿੰਤਾ ਕਰਨ ਲੱਗ ਜਾਂਦੇ ਨੇ
ਜ਼ਿੰਦਗੀ ਚ ਕੁਝ ਚੰਗੇ ਦੋਸਤਾਂ ਦਾ ਵੀ ਹੋਣਾ ਜਰੂਰੀ ਹੈ
ਕਿਉਂਕਿ ਹਰ ਵਕਤ ਮੁਹੱਬਤ ਸਾਥ ਨਹੀਂ ਦਿੰਦੀ
ਕੁਝ ਏਦਾਂ ਦਾ ਹੋ ਰਿਹਾ ਹੈ ਰਿਸ਼ਤਿਆਂ ਦਾ ਵਿਸਥਾਰ
ਜਿਸ ਤੋਂ ਜਿੰਨਾਂ ਮਤਲਬ ਉਸ ਨਾਲ ਉਨਾ ਹੀ ਪਿਆਰ
ਸਹੀ ਫੈਸਲਾ ਵੀ ਗਲਤ ਹੋ ਜਾਂਦਾ ਹੈ
ਜੇਕਰ ਉਹ ਦੇਰ ਨਾਲ ਲਿਆ ਗਿਆ ਹੋਵੇ
ਜਿਸ ਵਿੱਚ ਨੁਕਸਾਨ ਸਹਿਣ ਦੀ ਤਾਕਤ ਹੁੰਦੀ ਹੈ
ਉਹੀ ਮੁਨਾਫਾ ਕਮਾ ਸਕਦਾ
ਫਿਰ ਚਾਹੇ ਉਹ ਕਾਰੋਬਾਰ ਹੋਵੇ ਜਾਂ ਫਿਰ ਰਿਸ਼ਤਾ
ਦੁਨੀਆਂ ਚ ਭਾਵੇਂ ਹਜ਼ਾਰ ਰਿਸ਼ਤੇ ਬਣਾਉ
ਪਰ ਇਕ ਰਿਸ਼ਤਾ ਇਹੋ ਜਿਹਾ ਵੀ ਬਣਾਉ
ਕਿ ਜਦੋਂ ਉਹ ਹਜ਼ਾਰ ਤੁਹਾਡੇ ਖਿਲਾਫ ਹੋਣ
ਤਾਂ ਉਸ ਵੇਲੇ ਉਹ ਇੱਕ ਤੁਹਾਡੇ ਨਾਲ ਖੜਾ ਰਹੇ
ਕਿੰਨੇ ਅਜੀਬ ਲੋਕ ਨੇ
ਇਕ ਗੱਲ ਨੂੰ ਫੜ ਕੇ ਇਨਸਾਨ ਨੂੰ ਛੱਡ ਦਿੰਦੇ ਨੇ
ਕਿਸੇ ਦੀ ਜ਼ਿੰਦਗੀ ਵਿੱਚ
ਜੇਕਰ ਤੁਹਾਨੂੰ ਵਾਰ ਵਾਰ ਜਲੀਲ ਕੀਤਾ ਜਾਂਦਾ ਹੋਵੇ
ਤਾਂ ਉਸਦੀ ਜ਼ਿੰਦਗੀ ਵਿੱਚੋਂ ਤੁਸੀਂ ਇਸ ਤਰਾਂ ਨਿੱਕਲ ਜਾਉ
ਜਿਵੇਂ ਕਿਤੇ ਹੈ ਹੀ ਨਹੀਂ ਸੀ
ਗੁੱਸਾ ਵੀ ਉਸ ਇਨਸਾਨ ਤੇ ਕਰੋ
ਜਿਸ ਉੱਪਰ ਤੁਹਾਨੂੰ ਯਕੀਨ ਹੋਵੇ
ਕਿ ਉਹ ਤੁਹਾਨੂੰ ਮਨਾ ਲਵੇਗਾ
ਰੋਣ ਨਾਲ ਦਰਦ ਖਤਮ ਨਹੀਂ ਹੁੰਦਾ
ਪਰ ਦਿਲ ਨੂੰ ਸਕੂਨ ਜਰੂਰ ਮਿਲਦਾ ਹੈ
ਰਿਸ਼ਤੇ ਨਿਭਾਉਣ ਲਈ ਖੂਬਸੂਰਤ ਨਹੀਂ
ਬਲਕਿ ਸਮਝਦਾਰ ਸਾਥੀ ਦੀ ਜਰੂਰਤ ਹੁੰਦੀ ਹੈ
ਹੰਕਾਰ ਵੀ ਸੁਭਾਵਿਕ ਹੈ
ਜਦੋਂ ਗੱਲਾਂ ਅਧਿਕਾਰ ਚਰਿੱਤਰ ਤੇ ਸਨਮਾਨ ਦੀਆਂ ਹੋਣ
ਜਿੰਦਗੀ ਵਿੱਚ ਪੈਸੇ ਤੇ ਪਾਵਰ ਨੂੰ ਨਹੀਂ
ਬਲਕਿ ਸੁਭਾਅ ਦੇ ਸੰਬੰਧਾਂ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ
ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ
ਮੇਰੇ ਨਾਲ ਕੀ ਹੋ ਰਿਹਾ ਇਹ ਸੋਚਣ ਨਾਲੋਂ
ਮੈਂ ਕੀ ਕਰ ਰਿਹਾ ਇਹ ਸੋਚਣਾ ਸ਼ੁਰੂ ਕਰ ਦਿਉ
ਇਕ ਮਾਂ ਦਾ ਪਿਆਰ ਸੱਚਾ ਹੁੰਦਾ
ਹੋਰਾਂ ਦੀਆਂ ਤਾਂ ਸ਼ਰਤਾਂ ਹੀ ਬਹੁਤ ਹੁੰਦੀਆਂ ਨੇ
ਜਦੋਂ ਜ਼ਿੰਦਗੀ ਦੀ ਗੱਡੀ ਸਹੀ ਪਟੜੀ ਤੇ ਹੁੰਦੀ ਹੈ
ਤਾਂ ਸਾਰੇ ਨਾਲ ਹੁੰਦੇ ਨੇ
ਪਰ ਜਦੋਂ ਥੋੜਾ ਜਿਹਾ ਰਸਤਾ ਖਰਾਬ ਹੁੰਦਾ
ਤਾਂ ਕੋਈ ਵੀ ਸਾਥ ਨਹੀਂ ਦਿੰਦਾ
ਚਾਹੁਣ ਵਾਲੇ ਤਾਂ ਹਜ਼ਾਰ ਮਿਲ ਜਾਣਗੇ
ਪਰ ਪਰਵਾਹ ਕਰਨ ਵਾਲਾ ਹਰ ਕੋਈ ਨਹੀਂ ਹੁੰਦਾ
ਦੋਸਤੀ ਦੇ ਬਾਅਦ ਮੁਹੱਬਤ ਹੋ ਸਕਦੀ ਹੈ
ਪਰ ਮੁਹੱਬਤ ਦੇ ਬਾਅਦ ਦੋਸਤੀ ਕਦੇ ਨਹੀਂ ਹੋ ਸਕਦੀ
ਕਿਉਂਕਿ ਦਵਾਈ ਮਰਨ ਤੋਂ ਪਹਿਲਾਂ ਕੰਮ ਆਉਂਦੀ ਹੈ
ਮਰਨ ਤੋਂ ਬਾਅਦ ਨਹੀਂ
ਹਮਸਫਰ ਚਾਹੇ ਗਰੀਬ ਹੋਵੇ ਪਰ ਚੰਗਾ ਹੋਣਾ ਚਾਹੀਦਾ ਜੋ ਤੁਹਾਡੀ ਇੱਜਤ ਕਰੇ ਕਿਉਂਕਿ ਗਰੀਬੀ ਤਾਂ ਹੰਡਾਈ ਜਾ ਸਕਦੀ ਹੈ ਪਰ ਇੱਕ ਬੁਰੇ ਇਨਸਾਨ ਨਾਲ ਜ਼ਿੰਦਗੀ ਜਿਊਣਾ ਬਹੁਤ ਮੁਸ਼ਕਿਲ ਹੈ
ਕਦੇ ਚਿੱਠੀ ਕਦੇ ਰੱਖੜੀ ਕਦੇ ਮਨੀ ਆਰਡਰ ਆਉਂਦੇ ਸੀ
ਉਹ ਦਿਨ ਹੋਰ ਸੀ ਜਦੋਂ ਡਾਕੀਏ ਖੁਸ਼ੀਆਂ ਲੈ ਕੇ ਆਉਂਦੇ ਸੀ
ਸਮੁੰਦਰ ਜਿਹੀ ਹੈ ਸਾਡੀ ਪਹਿਚਾਣ
ਉੱਪਰੋਂ ਚੁੱਪ ਚਾਪ ਪਰ ਅੰਦਰ ਤੋਂ ਤੂਫਾਨ
ਜ਼ਰੂਰੀ ਨਹੀਂ ਕਿ ਸਾਰੇ ਸਬਕ ਕਿਤਾਬਾਂ ਤੋਂ ਹੀ ਸਿੱਖੀਏ
ਕੁਝ ਸਬਕ ਜ਼ਿੰਦਗੀ ਤੇ ਰਿਸ਼ਤੇ ਵੀ ਸਿਖਾ ਦਿੰਦੇ ਨੇ
ਹਰ ਇੱਕ ਇਨਸਾਨ ਵਿੱਚ
ਕੋਈ ਨਾ ਕੋਈ ਖਾਸੀਅਤ ਜਰੂਰ ਹੁੰਦੀ ਹੈ
ਪਰ ਲੋਕ ਉਸਨੂੰ ਦੂਸਰੇ ਜਿਹਾ ਬਣਨ ਵਿੱਚ ਖਤਮ ਕਰ ਦਿੰਦੇ ਨੇ
ਸੋਚ ਜੇਕਰ ਵਧੀਆ ਹੋਵੇ
ਤਾਂ ਸਭ ਕੁਝ ਸੋਹਣਾ ਨਜ਼ਰ ਆਉਂਦਾ ਹੁੰਦਾ
ਆਪਣੇ ਅੱਜ ਨੂੰ ਇਹ ਸੋਚ ਕੇ ਬਰਬਾਦ ਨਾ ਕਰੋ
ਕਿ ਮੇਰੇ ਕੋਲ ਬਹੁਤ ਸਾਰੇ ਕੱਲ ਨੇ
ਕਿਸੇ ਇਨਸਾਨ ਦੇ ਨਾਲ ਏਨਾਂ ਗਲਤ ਨਾ ਕਰਿਉ
ਕਿ ਉਸ ਦੇ ਨਾਲ ਕੀਤੇ ਹੋਏ ਧੋਖੇ ਦਾ ਪਛਤਾਵਾ
ਤੁਹਾਨੂੰ ਸਾਰੀ ਜ਼ਿੰਦਗੀ ਕਰਨਾ ਪਵੇ
ਸਸਤੀਆਂ ਚੀਜ਼ਾਂ ਤੇ ਘਟੀਆ ਲੋਕ
ਸ਼ੁਰੂ ਵਿੱਚ ਹਮੇਸ਼ਾ ਚੰਗੇ ਹੀ ਲੱਗਦੇ ਨੇ
ਜਿੰਦਗੀ ਨੇ ਇੱਕ ਗੱਲ ਸਿਖਾਈ ਹੈ
ਦੋਸਤੀ ਕਰੋ ਜਾਂ ਪਿਆਰ ਕਰੋ ਪਰ ਉਮੀਦ ਕਿਸੇ ਤੋਂ ਨਾ ਕਰੋ
ਮੁਕੰਮਲ ਕਿੱਥੇ ਹੁੰਦੀ ਹੈ ਕਿਸੇ ਦੀ ਜ਼ਿੰਦਗੀ
ਬੰਦਾ ਕੁਝ ਨਾ ਕੁਝ ਗਵਾਉਂਦਾ ਹੀ ਰਹਿੰਦਾ
ਕੁਝ ਨਾ ਕੁਝ ਪਾਉਣ ਦੇ ਲਈ
ਜਿੰਨਾਂ ਨੂੰ ਪਤਾ ਹੈ ਕਿ ਇਕੱਲਾਪਣ ਕੀ ਹੁੰਦਾ
ਉਹ ਹਮੇਸ਼ਾ ਦੂਸਰਿਆਂ ਲਈ ਹਾਜ਼ਰ ਰਹਿੰਦੇ ਨੇ
ਅਕਸਰ ਉਹਨਾਂ ਦੇ ਹੀ ਦਿਲ ਟੁੱਟਦੇ ਨੇ
ਜੋ ਦੂਸਰਿਆਂ ਦਾ ਦਿਲ ਰੱਖਣ ਦੀ ਕੋਸ਼ਿਸ਼ ਵਿੱਚ ਰਹਿੰਦੇ ਨੇ
ਗੱਲ ਥੋੜੀ ਕੌੜੀ ਹੈ ਪਰ ਸੱਚੀ ਹੈ
ਇਸ ਦੁਨੀਆ ਚ ਜੋ ਦਰਦ ਛੁਪਾਉਣਾ ਸਿੱਖ ਗਿਆ
ਸੱਚ ਜਾਣਿਉ ਉਹ ਜਿਉਣਾ ਸਿੱਖ ਗਿਆ
Punjabi Quotes
ਜਿੰਨਾਂ ਦਾ ਦਿਲ ਵੱਡਾ ਹੁੰਦਾ ਹੈ
ਅਕਸਰ ਉਹਨਾਂ ਨੂੰ ਦਰਦ ਵੀ ਵੱਡੇ ਹੀ ਮਿਲਦੇ ਨੇ
ਵਕਤ ਜੇਕਰ ਇੱਕੋ ਜਿਹਾ ਰਹਿੰਦਾ
ਤਾਂ ਆਪਣਿਆਂ ਦੀ ਪਹਿਚਾਣ ਕਿਵੇਂ ਹੁੰਦੀ
ਅਸੀਂ ਚੁੱਪ ਉਸ ਵੇਲੇ ਹੁੰਦੇ ਹਾਂ
ਜਦੋਂ ਸਾਡੇ ਅੰਦਰ ਬਹੁਤ ਰੌਲਾ ਹੁੰਦਾ ਹੈ
ਕੁਝ ਦਰਦ ਜ਼ਿੰਦਗੀ ਚ ਇਹੋ ਜਿਹੇ ਮਿਲੇ
ਜਿੰਨਾਂ ਨੇ ਜਾਨ ਵੀ ਲੈ ਲਈ ਤੇ ਜਿਊਂਦੇ ਵੀ ਛੱਡ ਦਿੱਤਾ
ਹੀਰਾ ਬਣਾਇਆ ਪ੍ਰਮਾਤਮਾ ਨੇ ਹਰ ਕਿਸੇ ਨੂੰ
ਪਰ ਚਮਕਦਾ ਉਹੀ ਹੈ ਜੋ ਤਰਾਸ਼ਣ ਦੀ ਹੱਦ ਤੋਂ ਗੁਜਰਿਆ ਹੋਵੇ
ਕਦੇ ਵੀ ਹਾਲਾਤਾਂ ਦੇ ਹੱਥ ਦੀ ਕਠਪੁਤਲੀ ਨਾ ਬਣੋ
ਕਿਉਂਕਿ ਤੁਸੀਂ ਆਪਣੇ ਹਾਲਾਤ ਬਦਲਣ ਦਾ ਦਮ ਰੱਖਦੇ ਹੋ
ਤੁਸੀਂ ਆਪਣੀਆਂ ਖੁਸ਼ੀਆਂ ਚਾਹੇ ਕਿਸੇ ਨਾਲ ਵੀ ਵੰਡ ਲਉ
ਪਰ ਆਪਣਾ ਦਰਦ ਆਪਣੇ ਦੁੱਖ ਸਿਰਫ ਭਰੋਸੇਮੰਦ ਦੇ ਨਾਲ ਹੀ ਵੰਡਣੇ ਚਾਹੀਦੇ ਨੇ
ਉਦਾਸੀ ਤੁਹਾਡੇ ਤੇ ਬੀਤੇਗੀ ਤਾਂ ਤੁਸੀਂ ਵੀ ਜਾਣ ਜਾਉਗੇ
ਕਿ ਕਿੰਨਾ ਦਰਦ ਹੁੰਦਾ ਹੈ ਕਿਸੇ ਨੂੰ ਨਜ਼ਰ ਅੰਦਾਜ਼ ਕਰਨ ਵਿੱਚ
ਮੈਨੂੰ ਨਾ ਸਿਖਾਉ ਕਿ ਜ਼ਿੰਦਗੀ ਕਿਵੇਂ ਜਿਉਂਦੇ ਨੇ
ਤੁਸੀਂ ਮੇਰੇ ਤੋਂ ਸਿੱਖ ਲਉ ਕਿ ਜਿਉਂਦੇ ਰਹਿ ਕੇ ਗਮ ਕਿਵੇਂ ਪੀਂਦੇ ਨੇ
ਮਹਿਸੂਸ ਕਰ ਰਹੇ ਹਾਂ ਤੇਰੀ ਲਾਪਰਵਾਹੀ ਕਈ ਦਿਨਾਂ ਤੋਂ
ਯਾਦ ਰੱਖੀ ਜੇ ਅਸੀਂ ਬਦਲ ਗਏ ਤਾਂ ਮਨਾਉਣਾ ਤੇਰੇ ਵੱਸ ਦੀ ਗੱਲ ਨਹੀਂ
ਕਿਉਂ ਚਿੰਤਾ ਕਰਦੇ ਹੋ ਜੇਕਰ ਲੋਕ ਤੁਹਾਨੂੰ ਨਹੀਂ ਸਮਝਦੇ
ਹਕੀਕਤ ਵਿੱਚ ਤਾਂ ਚਿੰਤਾ ਤੁਹਾਨੂੰ ਉਸ ਸਮੇਂ ਕਰਨੀ ਚਾਹੀਦੀ ਹੈ
ਜਦੋਂ ਤੁਸੀਂ ਖੁਦ ਨੂੰ ਨਹੀਂ ਸਮਝ ਪਾਉਂਦੇ
ਕੌਣ ਕਦੋਂ ਕਿਸ ਦਾ ਤੇ ਕਿੰਨਾ ਆਪਣਾ ਹੈ
ਇਹ ਤਾਂ ਸਿਰਫ ਵਕਤ ਹੀ ਦੱਸਦਾ ਹੈ
Best Punjabi Quotes :- ਮੌਸਮ ਤੇ ਇਨਸਾਨ ਕਦੋਂ ਬਦਲ ਜਾਣ ਕੋਈ ਭਰੋਸਾ ਨਹੀਂ