ਕੁਝ ਸੱਚੀਆਂ ਗੱਲਾਂ ਜ਼ਿੰਦਗੀ ਦੀਆਂ

ਕੁਝ ਦਰਦ ਅਜਿਹੇ ਹੁੰਦੇ ਨੇ
ਜੋ ਇਨਸਾਨ ਨੂੰ ਹਮੇਸ਼ਾ ਲਈ ਖਾਮੋਸ਼ ਕਰ ਦਿੰਦੇ ਨੇ

ਅਸੀਂ ਜਿੰਨਾਂ ਦੇ ਝੂਠ ਦਾ ਮਾਣ ਰੱਖ ਲੈਂਦੇ ਹਾਂ
ਉਹ ਸਮਝ ਲੈਂਦੇ ਨੇ ਕਿ ਸਾਨੂੰ ਬੇਵਕੂਫ ਬਣਾ ਦਿੱਤਾ

Best Punjabi Status 2 Line

ਕੁਝ ਗੱਲਾਂ ਤੋਂ ਅਣਜਾਣ ਰਹਿਣਾ ਹੀ ਚੰਗਾ ਹੈ
ਕਦੇ ਕਦੇ ਸਭ ਕੁਝ ਜਾਣ ਲੈਣਾ ਵੀ ਬਹੁਤ ਤਕਲੀਫ ਦਿੰਦਾ ਹੈ

ਸਭ ਤੋਂ ਜਿਆਦਾ ਦੁੱਖ ਉਸ ਸਮੇਂ ਹੁੰਦਾ
ਜਦੋਂ ਲੋਕ ਬਿਨਾਂ ਕਿਸੇ ਗਲਤੀ ਦੇ
ਸਾਨੂੰ ਗਲਤ ਸਮਝ ਲੈਂਦੇ ਨੇ
ਤੇ ਸਾਡਾ ਸਾਥ ਛੱਡ ਕੇ ਚਲੇ ਜਾਂਦੇ ਨੇ

ਜਿਸ ਇਨਸਾਨ ਨੂੰ ਤੁਹਾਡੇ ਪਿਆਰ ਦੀ ਤੁਹਾਡੇ ਰਿਸ਼ਤੇ ਦੀ ਕਦਰ ਹੀ ਨਾ ਹੋਵੇ ਉਸ ਦੇ ਨਾਲ ਖੜਨ ਨਾਲੋਂ ਚੰਗਾ ਕਿ ਤੁਸੀਂ ਇਕੱਲੇ ਹੀ ਖੜੇ ਰਹੋ ਇਹ ਤੁਹਾਡਾ ਹੰਕਾਰ ਨਹੀਂ ਹੈ ਬਲਕਿ ਤੁਹਾਡਾ ਆਤਮ ਸਨਮਾਨ ਹੈ

ਕੁਝ ਰਿਸ਼ਤਿਆਂ ਦੇ ਮਤਲਬ ਤੇ ਕੁਝ ਮਤਲਬ ਦੇ ਰਿਸ਼ਤੇ ਜਦੋਂ ਸਮਝ ਵਿੱਚ ਆ ਜਾਂਦੇ ਨੇ ਉਦੋਂ ਬਹੁਤਿਆਂ ਦੇ ਮੂੰਹਾਂ ਤੋਂ ਨਕਾਬ ਆਪਣੇ ਆਪ ਉਤਰ ਜਾਂਦੇ ਨੇ

ਤੁਸੀਂ ਆਪਣੇ ਸੁਪਨਿਆਂ ਦੇ ਪਿੱਛੇ ਏਨਾਂ ਕੁ ਭੱਜੋ
ਕਿ ਇੱਕ ਦਿਨ ਤੁਹਾਨੂੰ ਪਾਉਣਾ ਲੋਕਾਂ ਦੇ ਲਈ ਸੁਪਨਾ ਬਣ ਜਾਵੇ

ਵੈਸੇ ਤਾਂ ਦੁਨੀਆਂ ਚ ਬਹੁਤ ਖੇਡਾਂ ਖੇਡੀਆਂ ਜਾਂਦੀਆਂ
ਪਰ ਅੱਜ ਕੱਲ ਕਿਸੇ ਦੀਆਂ ਭਾਵਨਾਵਾਂ ਨਾਲ ਖੇਡਣਾ
ਕਈ ਲੋਕਾਂ ਦੀ ਮਨ ਪਸੰਦ ਖੇਡ ਬਣ ਗਈ ਹੈ

ਚਿੰਤਾ ਨਾ ਕਰੋ ਸਬਰ ਰੱਖੋ
ਜ਼ਿੰਦਗੀ ਦੇ ਕੁਝ ਇਮਤਿਹਾਨ ਥੋੜੇ ਲੰਬੇ ਚਲਦੇ ਨੇ

ਉਸਨੇ ਸਾਨੂੰ ਭੁੱਲ ਕੇ ਵੀ ਕਦੇ ਯਾਦ ਨਹੀਂ ਕੀਤਾ
ਜਿਸ ਦੀ ਯਾਦ ਵਿੱਚ ਅਸੀਂ ਸਭ ਕੁਝ ਭੁਲਾ ਦਿੱਤਾ

ਮੈਂ ਬੀਤੇ ਦਿਨਾਂ ਤੋਂ ਇੱਕ ਗੱਲ ਸਿੱਖੀ ਹੈ
ਕਿ ਦਿਨ ਭਾਵੇਂ ਕਿੰਨਾ ਵੀ ਬੁਰਾ ਕਿਉਂ ਨਾ ਹੋਵੇ
ਆਖਰ ਲੰਘ ਹੀ ਜਾਂਦਾ ਹੈ

ਇੱਕ ਰੇਲਵੇ ਸਟੇਸ਼ਨ ਜਹੀ ਹੋ ਗਈ ਹੈ ਇਹ ਜ਼ਿੰਦਗੀ
ਜਿੱਥੇ ਲੋਕ ਤਾਂ ਬਹੁਤ ਨੇ ਪਰ ਆਪਣਾ ਕੋਈ ਵੀ ਨਹੀਂ

ਉਸ ਇਨਸਾਨ ਨੂੰ ਕੋਈ ਨਹੀਂ ਬਦਲ ਸਕਦਾ
ਜਿਸ ਇਨਸਾਨ ਨੂੰ ਆਪਣੀ ਗਲਤੀ ਕਦੇ ਨਜ਼ਰ ਹੀ ਨਹੀਂ ਆਉਂਦੀ

ਸਮਾਂ ਦੱਸਣ ਵਾਲੇ ਤਾਂ ਬਹੁਤ ਮਿਲ ਜਾਂਦੇ ਨੇ
ਪਰ ਸਮੇਂ ਤੇ ਕੰਮ ਆਉਣ ਵਾਲਾ ਕੋਈ ਨਹੀਂ ਮਿਲਦਾ

ਇੱਕ ਗੱਲ ਸੱਚ ਕਹਾ
ਵਕਤ ਦਰਦ ਨਹੀਂ ਦਿੰਦਾ
ਪਰ ਜੋ ਵਕਤ ਤੇ ਸਾਥ ਛੱਡ ਦਿੰਦਾ ਹੈ
ਉਹ ਬਹੁਤ ਦਰਦ ਦਿੰਦਾ ਹੈ

ਮੈਂ ਰੋਇਆ ਨਹੀਂ ਆ ਰਵਾਇਆ ਗਿਆ ਹਾਂ
ਪਹਿਲਾਂ ਆਪਣੀ ਪਸੰਦ ਬਣਾ ਕੇ ਫਿਰ ਠੁਕਰਾਇਆ ਗਿਆ ਹਾਂ

ਜੋ ਸਾਡਾ ਆਪਣਾ ਹੁੰਦਾ ਹੈ
ਉਹ ਸਾਡਾ ਸਾਥ ਛੱਡ ਕੇ ਕਦੇ ਨਹੀਂ ਜਾਂਦਾ
ਤੇ ਜੋ ਸਾਡਾ ਸਾਥ ਛੱਡ ਕੇ ਚਲਿਆ ਜਾਵੇ
ਉਹ ਸਾਡਾ ਆਪਣਾ ਕਦੇ ਵੀ ਨਹੀਂ ਹੁੰਦਾ

ਖੁਦ ਵਿੱਚ ਹੀ ਲੁਕੀਆਂ ਨੇ ਤੁਹਾਡੀਆਂ ਸਾਰੀਆਂ ਕਮੀਆਂ
ਤੁਸੀਂ ਐਵੇਂ ਹੀ ਇਹਨਾਂ ਨੂੰ ਲੋਕਾਂ ਵਿੱਚ ਲੱਭਦੇ ਹੋ

ਇੱਕ ਗੱਲ ਯਾਦ ਰੱਖਣਾ
ਕਿ ਤੁਸੀਂ ਜਿੰਨਾ ਮੌਕਾ ਦਿਉਗੇ
ਲੋਕ ਤੁਹਾਨੂੰ ਉਨਾਂ ਹੀ ਧੋਖਾ ਦੇਣਗੇ

ਜੋ ਸਾਨੂੰ ਸਮਝੇ ਵੀ ਤੇ ਸਮਝਾਵੇ ਵੀ
ਸਿਰਫ ਉਹੀ ਆਪਣਾ ਹੈ
ਬਾਕੀ ਤਾਂ ਸਾਰੇ ਮਤਲਬੀ ਨੇ

ਆਪਣੀ ਜ਼ਿੰਦਗੀ ਚ ਲੋਕਾਂ ਨੂੰ ਗਵਾਉਣ ਤੋਂ ਨਾ ਡਰੋ
ਬਲਕਿ ਇਸ ਗੱਲ ਤੋਂ ਡਰੋ
ਕਿ ਲੋਕਾਂ ਨੂੰ ਖੁਸ਼ ਕਰਦੇ ਕਰਦੇ
ਕਿਤੇ ਤੁਸੀਂ ਖੁਦ ਨਾ ਗੁਆਚ ਜਾਵੋ

ਤੁਸੀਂ ਸਿਰਫ ਆਪਣੀ ਮੰਜ਼ਿਲ ਦੇ ਲਈ ਮਿਹਨਤ ਕਰੋ
ਯਾਦ ਰੱਖਣਾ ਇਹ ਲੋਕ ਜਦੋਂ ਤੁਹਾਨੂੰ ਗਵਾਉਣਗੇ ਤਾਂ ਬਹੁਤ ਰੋਣਗੇ

ਜਿੰਦਗੀ ਚ ਇੱਕ ਹੀ ਨਿਯਮ ਰੱਖੋ
ਸਿੱਧਾ ਬੋਲੋ ਸੱਚ ਬੋਲੋ ਤੇ ਮੂੰਹ ਤੇ ਬੋਲੋ
ਜੋ ਤੁਹਾਡੇ ਆਪਣੇ ਹੋਣਗੇ ਉਹ ਸਮਝ ਜਾਣਗੇ
ਤੇ ਜੋ ਸਿਰਫ ਨਾਮ ਦੇ ਆਪਣੇ ਹੋਣਗੇ ਉਹ ਦੂਰ ਹੋ ਜਾਣਗੇ

ਇਹ ਜਮਾਨੇ ਚ ਬੇਗਾਨਿਆਂ ਤੋਂ ਨਹੀਂ
ਆਪਣੇ ਕਰੀਬ ਰਹਿਣ ਵਾਲਿਆਂ ਤੋਂ ਸਾਵਧਾਨ ਰਹਿਣ ਦੀ ਜਰੂਰਤ ਹੈ

Punjabi Status 2 Line

ਕੌਣ ਕੀ ਕਰ ਰਿਹਾ ਕਿਵੇਂ ਕਰ ਰਿਹਾ ਤੇ ਕਿਉਂ ਕਰ ਰਿਹਾ ਇਹਨਾਂ ਗੱਲਾਂ ਤੋਂ ਤੁਸੀਂ ਜਿੰਨਾਂ ਦੂਰ ਰਹੋਗੇ ਉਨੇ ਹੀ ਖੁਸ਼ ਰਹੋਗੇ

ਅੱਜ ਇਸ ਝੂਠੀ ਦੁਨੀਆਂ ਦਾ ਫਰੇਬ ਸਮਝ ਵਿੱਚ ਆ ਹੀ ਗਿਆ ਕਿਉਂਕਿ ਲੋਕ ਤੁਹਾਡੀ ਗੱਲ ਸੁਣਦੇ ਹੋਰ ਤਰੀਕੇ ਨਾਲ ਨੇ ਸੋਚਦੇ ਹੋਰ ਤਰੀਕੇ ਨਾਲ ਨੇ ਤੇ ਦੂਸਰਿਆਂ ਦੇ ਅੱਗੇ ਦੱਸਦੇ ਹੋਰ ਤਰੀਕੇ ਨਾਲ ਨੇ

ਪੈਸਾ ਕਮਾਉਣ ਦੇ ਲਈ ਏਨਾਂ ਵਕਤ ਖਰਚ ਨਾ ਕਰੋ
ਕਿ ਪੈਸਾ ਖਰਚ ਕਰਨ ਦੇ ਲਈ
ਤੁਹਾਡੀ ਜਿੰਦਗੀ ਚ ਵਕਤ ਹੀ ਨਾ ਰਹੇ

ਤੁਹਾਡੀ ਜ਼ਿੰਦਗੀ ਚ ਹੋ ਰਹੀ ਹਰ ਚੀਜ਼ ਦੇ ਜਿੰਮੇਵਾਰ ਤੁਸੀਂ ਹੀ ਹੋ ਇਸ ਗੱਲ ਨੂੰ ਜਿੰਨਾਂ ਜਲਦੀ ਮੰਨ ਲਵੋਗੇ ਜਿੰਦਗੀ ਉਨੀ ਹੀ ਬਿਹਤਰ ਹੋ ਜਾਵੇਗੀ

ਕਿਸਮਤ ਮਿਹਨਤ ਨਾਲ ਬਦਲਦੀ ਹੈ
ਘਰ ਬੈਠੇ ਸੋਚਦੇ ਰਹਿਣ ਨਾਲ ਨਹੀਂ

ਜੇਕਰ ਖੁਦ ਨੂੰ ਜਿਉਂਦੇ ਸਮਝਦੇ ਹੋ ਤਾਂ ਗਲਤ ਦਾ ਵਿਰੋਧ ਕਰਨਾ ਸਿੱਖੋ ਕਿਉਂਕਿ ਲਹਿਰਾਂ ਦੇ ਨਾਲ ਲਾਸ਼ਾਂ ਵਹਿੰਦੀਆਂ ਨੇ ਤੈਰਾਕ ਨਹੀਂ

ਸਹਾਰਾ ਲੱਭਣ ਦੀ ਆਦਤ ਨਹੀਂ ਹੈ ਸਾਡੀ
ਅਸੀਂ ਇਕੱਲੇ ਹੀ ਪੂਰੀ ਮਹਿਫਿਲ ਦੇ ਬਰਾਬਰ ਹਾਂ

ਯਾਦ ਰੱਖੋ ਸੁਪਨੇ ਤੁਹਾਡੇ ਨੇ ਤਾਂ ਉਹਨਾਂ ਨੂੰ ਪੂਰਾ ਵੀ ਤੁਸੀਂ ਹੀ ਕਰੋਗੇ ਨਾ ਹਾਲਾਤ ਤੁਹਾਡੇ ਹਿਸਾਬ ਨਾਲ ਹੋਣਗੇ ਤੇ ਨਾ ਹੀ ਲੋਕ

ਤੁਹਾਡੀ ਜ਼ਿੰਦਗੀ ਚ ਉਦੋਂ ਤੱਕ ਕੁਝ ਨਹੀਂ ਬਦਲੇਗਾ
ਜਦੋਂ ਤੱਕ ਤੁਸੀਂ ਖੁਦ ਨੂੰ ਨਹੀਂ ਬਦਲੋਗੇ

ਹੁਣ ਮੰਗਣਾ ਹੀ ਛੱਡ ਦਿੱਤਾ ਅਸੀਂ ਵਕਤ ਕਿਸੇ ਕੋਲੋਂ
ਕੀ ਪਤਾ ਉਹਨਾਂ ਕੋਲ ਇਨਕਾਰ ਕਰਨ ਦਾ ਵੀ ਵਕਤ ਨਾ ਹੋਵੇ

ਜਿਸ ਦੀ ਮੁਸੀਬਤ ਵਿੱਚ ਸਾਥ ਨਿਭਾਉਣ ਦੀ ਔਕਾਤ ਨਾ ਹੋਵੇ
ਉਹ ਵੱਡੀਆਂ ਵੱਡੀਆਂ ਗੱਲਾਂ ਨਾ ਹੀ ਕਰਨ ਤਾਂ ਚੰਗਾ ਹੈ

ਚੁੱਪ ਰਹਿਣਾ ਕਿਸੇ ਇਨਸਾਨ ਦੀ ਕਮੀ ਨਹੀਂ ਹੈ
ਨਹੀਂ ਤਾਂ ਜਿਸ ਨੂੰ ਸਹਿਣਾ ਆਉਂਦਾ ਹੋਵੇ
ਉਸ ਨੂੰ ਕਹਿਣਾ ਵੀ ਆਉਂਦਾ ਹੈ

ਜੋ ਬੁਰੇ ਵਕਤ ਵਿੱਚ ਸਭ ਦਾ ਸਹਾਰਾ ਬਣਦੇ ਨੇ
ਅਕਸਰ ਉਹਨਾਂ ਨੂੰ ਕਦੇ ਵੀ ਉਹਨਾਂ ਦੇ ਬੁਰੇ ਵਕਤ ਵਿੱਚ
ਕਿਸੇ ਦਾ ਸਹਾਰਾ ਨਹੀਂ ਮਿਲਦਾ

ਗੱਲ ਬੇਸ਼ੱਕ ਕੌੜੀ ਹੈ ਪਰ ਸੱਚ ਹੈ
ਥੋੜੇ ਟੇਢੇ ਰਹੋਗੇ ਤਾਂ ਚਲਦੇ ਰਹੋਗੇ
ਜੇਕਰ ਪੂਰੇ ਸਿੱਧੇ ਹੋ ਗਏ ਸਮਝ ਲਿਉ
ਜਿੰਦਗੀ ਹੀ ਖਤਮ ਹੋ ਗਈ

ਮਤਲਬੀ ਰਿਸ਼ਤਿਆਂ ਦੀ ਬਸ ਏਨੀ ਕੁ ਕਹਾਣੀ ਹੈ
ਚੰਗੇ ਵਕਤ ਵਿੱਚ ਤੁਹਾਡੀਆਂ ਖੂਬੀਆਂ ਤੇ ਬੁਰੇ ਵਕਤ ਵਿੱਚ ਤੁਹਾਡੀਆਂ ਕਮੀਆਂ ਦੱਸਣਗੇ

ਅੱਧੀਆਂ ਅਧੂਰੀਆਂ ਗੱਲਾਂ ਮਨ ਤੇ ਬੋਝ ਹੁੰਦੀਆਂ ਨੇ
ਇਸ ਲਈ ਕਿਸੇ ਨੂੰ ਕਹਿ ਦਿਆ ਕਰੋ ਤੇ ਕਿਸੇ ਦੀ ਸੁਣ ਲਿਆ ਕਰੋ

ਜਿੱਥੇ ਆਪਣਿਆਂ ਨੇ ਵੀ ਸਾਥ ਛੱਡ ਦਿੱਤਾ
ਉਥੇ ਮੈਂ ਖੁਦ ਨੂੰ ਆਪਣੇ ਨਾਲ ਖੜਾ ਵੇਖਿਆ

ਜੋ ਜਿੱਤਦਾ ਹੈ ਉਹ ਹਾਰ ਵੀ ਸਕਦਾ ਹੈ
ਪਰ ਜੋ ਦੂਸਰਿਆਂ ਨੂੰ ਜਤਾਉਂਦਾ ਉਹ ਕਦੇ ਨਹੀਂ ਹਾਰਦਾ

ਜੋ ਆਪਣਿਆਂ ਦੀ ਸਭ ਤੋਂ ਜਿਆਦਾ ਪਰਵਾਹ ਕਰਦਾ
ਉਹਨਾਂ ਨੂੰ ਹੀ ਇਹ ਸੁਣਨ ਨੂੰ ਮਿਲਦਾ ਹੈ
ਕਿ ਤੂੰ ਮੇਰੇ ਲਈ ਕੀਤਾ ਹੀ ਕੀ ਹੈ

ਦਰਦ ਦੀ ਭੱਠੀ ਵਿੱਚ ਜੋ ਤਪ ਕੇ ਜਲਦੇ ਨੇ
ਦੁਨੀਆਂ ਦੇ ਬਾਜ਼ਾਰ ਚ ਉਹੀ ਸਿੱਕੇ ਚਲਦੇ ਨੇ

ਜ਼ਿੰਦਗੀ ਉਸ ਸਮੇਂ ਆਸਾਨ ਹੋ ਜਾਂਦੀ ਹੈ
ਜਦੋਂ ਸਾਨੂੰ ਪਰਖਣ ਵਾਲਾ ਨਹੀਂ
ਬਲਕਿ ਸਮਝਣ ਵਾਲਾ ਸਾਥੀ ਮਿਲ ਜਾਵੇ

ਜੇ ਤੁਹਾਡੇ ਵਿੱਚ ਖੁਦ ਨੂੰ ਬਦਲਣ ਦੀ ਹਿੰਮਤ ਹੀ ਨਹੀਂ ਹੈ ਤਾਂ ਤੁਹਾਨੂੰ ਪ੍ਰਮਾਤਮਾ ਤੇ ਕਿਸਮਤ ਨੂੰ ਕੋਸਣ ਦਾ ਕੋਈ ਹੱਕ ਨਹੀਂ ਹੈ

ਅਸੀਂ ਤਾਂ ਸ਼ੀਸ਼ਾ ਹਾਂ ਸ਼ੀਸ਼ਾ ਹੀ ਰਹਾਂਗੇ
ਫਿਕਰ ਤਾਂ ਉਹ ਕਰਨ ਜੋ ਸ਼ਕਲ ਤੋਂ ਕੁਝ ਹੋਰ ਨੇ
ਤੇ ਦਿਲ ਤੋਂ ਕੁਝ ਹੋਰ ਨੇ

ਆਪਣੇ ਮਾਂ ਬਾਪ ਦਾ ਹੱਥ ਹਮੇਸ਼ਾ ਫੜ ਕੇ ਰੱਖੋ
ਫਿਰ ਜ਼ਿੰਦਗੀ ਚ ਕਿਸੇ ਦੇ ਪੈਰ ਫੜਨ ਦੀ ਜਰੂਰਤ ਨਹੀਂ ਪਵੇਗੀ

Punjabi Status 2 Line

ਚਿਹਰੇ ਦਾ ਰੰਗ ਵੇਖ ਕੇ ਕਿਸੇ ਨੂੰ ਦੋਸਤ ਨਾ ਬਣਾਉ
ਕਿਉਂਕਿ ਤਨ ਦਾ ਕਾਲਾ ਚੱਲ ਸਕਦਾ ਪਰ ਮਨ ਦਾ ਕਾਲਾ ਨਹੀਂ ਚੱਲਣਾ

ਲੋਕ ਕਹਿੰਦੇ ਨੇ ਕਿ ਤੁਸੀਂ ਜ਼ਿੰਦਗੀ ਚ ਕਦੇ ਇਕੱਲੇ ਨਹੀਂ ਰਹਿ ਸਕਦੇ ਪਰ ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਵਿੱਚ ਇਕੱਲਾਪਣ ਹੀ ਸਾਨੂੰ ਜ਼ਿੰਦਗੀ ਜਿਊਣ ਦਾ ਸਹੀ ਮਤਲਬ ਸਿਖਾਉਂਦਾ ਹੈ

ਦਿਲ ਤਾਂ ਰੋਜ ਕਹਿੰਦਾ ਹੈ ਕਿ ਮੈਨੂੰ ਕੋਈ ਸਹਾਰਾ ਚਾਹੀਦਾ
ਫਿਰ ਦਿਮਾਗ ਕਹਿੰਦਾ ਹੁਣ ਤੈਨੂੰ ਧੋਖਾ ਦੁਬਾਰਾ ਚਾਹੀਦਾ

ਗਲਤ ਇਨਸਾਨ ਕਿੰਨਾ ਵੀ ਮਿੱਠਾ ਬੋਲੇ
ਉਹ ਤੁਹਾਡੇ ਲਈ ਬਿਮਾਰੀ ਬਣ ਜਾਵੇਗਾ
ਤੇ ਇੱਕ ਸਹੀ ਇਨਸਾਨ ਕਿੰਨਾ ਵੀ ਕੌੜਾ ਬੋਲੇ
ਉਹ ਤੁਹਾਡੇ ਲਈ ਹਮੇਸ਼ਾ ਦਵਾਈ ਦਾ ਕੰਮ ਕਰੇਗਾ

ਸ਼ੁਰੂਆਤ ਵਿੱਚ ਤਾਂ ਸਾਰੇ ਰਿਸ਼ਤੇ ਦਿਲ ਤੋਂ ਹੀ ਬਣਦੇ ਨੇ
ਪਰ ਲੋਕ ਉਸ ਵਿੱਚ ਦਿਮਾਗ ਲਗਾ ਲੈਂਦੇ ਨੇ

ਜ਼ਿੰਦਗੀ ਵਿੱਚ ਖੁਸ਼ੀ ਉਹ ਕੰਮ ਕਰਕੇ ਹੀ ਆਉਂਦੇ ਹੈ
ਜਿਸ ਕੰਮ ਨੂੰ ਲੋਕ ਕਹਿਣ ਕਿ ਤੂੰ ਇਹ ਕਰ ਹੀ ਨਹੀਂ ਸਕਦਾ

ਬਹੁਤ ਡਰ ਲੱਗਦਾ ਹੈ ਮੈਨੂੰ ਉਹਨਾਂ ਲੋਕਾਂ ਤੋਂ
ਜਿੰਨਾਂ ਦੇ ਚਿਹਰੇ ਤੇ ਮਿਠਾਸ ਤੇ ਦਿਲ ਵਿੱਚ ਜਹਿਰ ਹੋਵੇ

ਜੋ ਇਨਸਾਨ ਵਾਕਿਆ ਹੀ ਕੁਝ ਕਰਨਾ ਚਾਹੁੰਦਾ ਹੈ
ਉਹ ਕੋਈ ਰਸਤਾ ਕੱਢ ਹੀ ਲੈਂਦਾ ਹੈ
ਤੇ ਜੇਕਰ ਕਰਨਾ ਹੀ ਨਾ ਹੋਵੇ
ਤਾਂ ਉਹ ਬਹਾਨਾ ਵੀ ਬਣਾ ਹੀ ਲਵੇਗਾ

New Punjabi Status 2 Line :- ਜਿੰਦਗੀ ਦੀਆਂ ਕੁਝ ਸੱਚੀਆਂ ਤੇ ਖਰੀਆਂ ਗੱਲਾਂ

Leave a Comment