ਤੁਸੀਂ ਬਸ ਆਪਣੇ ਆਪ ਤੋਂ ਕਦੇ ਨਾ ਹਾਰਿਉ
ਫਿਰ ਤੁਹਾਨੂੰ ਕੋਈ ਨਹੀਂ ਹਰਾ ਸਕਦਾ
ਇਕ ਸੱਚਾ ਪਿਆਰ ਕਰਨ ਵਾਲਾ
ਤੁਹਾਡੇ ਪਿਆਰ ਤੋਂ ਵੀ ਜਿਆਦਾ
ਤੁਹਾਡੀ ਇੱਜਤ ਦਾ ਖਿਆਲ ਰੱਖਦਾ ਹੈ
Matlabi Duniya Shayari in Punjabi
ਯਕੀਨ ਕਰੋ ਬਿਨਾਂ ਕਰੀਅਰ ਦੇ ਨਾ ਤਾਂ ਕੋਈ ਇੱਜਤ ਹੈ
ਤੇ ਨਾ ਕੋਈ ਸੁੱਖ ਹੈ
ਇਸ ਲਈ ਮਿਹਨਤ ਕਰੋ ਤੇ ਆਪਣਾ ਕਰੀਅਰ ਬਣਾਉ
ਜਿੰਦਗੀ ਦੀ ਇਸ ਯਾਤਰਾ ਵਿੱਚ
ਤੁਹਾਨੂੰ ਦੂਸਰਿਆਂ ਤੋਂ ਜਿਆਦਾ
ਆਪਣੇ ਆਪ ਦੀ ਜਰੂਰਤ ਹੈ
ਕੁਝ ਵਕਤ ਪ੍ਰਮਾਤਮਾ ਨੂੰ ਦੇ ਕੇ
ਤੁਹਾਡਾ ਆਪਣਾ ਵਕਤ ਸੁਧਰ ਜਾਂਦਾ ਹੈ
ਕੁਝ ਲੋਕ ਧੋਖਾ ਦੇ ਕੇ ਵੀ ਖੁਦ ਨੂੰ ਗਲਤ ਨਹੀਂ ਮੰਨਦੇ
ਤੇ ਕੁਝ ਲੋਕ ਧੋਖਾ ਖਾ ਕੇ ਵੀ ਖੁਦ ਨੂੰ ਗਲਤ ਮੰਨ ਲੈਂਦੇ ਨੇ
ਇਨਸਾਨ ਦੀ ਬੁੱਧੀ ਉਸਦੇ ਚਿਹਰੇ ਤੇ ਕੱਪੜਿਆਂ ਤੋਂ ਨਹੀਂ
ਬਲਕਿ ਉਸਦੀਆਂ ਆਦਤਾਂ
ਤੇ ਉਸਦੇ ਗੱਲਬਾਤ ਕਰਨ ਦੇ ਤਰੀਕੇ ਤੋਂ ਝਲਕਦੀ ਹੈ
ਸਭ ਦੇ ਸ਼ਿਕਵੇ ਮਿਟਾਉਣ ਦਾ ਠੇਕਾ ਨਾ ਲਉ
ਕਿਉਂਕਿ ਉਹ ਕਦੇ ਖਤਮ ਨਹੀਂ ਹੋਣ ਵਾਲੇ
ਜਿਸ ਵਿੱਚ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਨਹੀਂ ਹੈ
ਉਹ ਖੁਦ ਵੀ ਗਲਤ ਹੈ
ਜੇਕਰ ਤੁਸੀਂ ਸਮੇਂ ਦੀ ਕਦਰ ਕਰਨਾ ਸਿੱਖ ਗਏ
ਤਾਂ ਸਮਝ ਲੈਣਾ ਕਿ ਤੁਸੀਂ ਜੀਵਨ ਦੀਆਂ
ਅੱਧੀਆਂ ਮੁਸ਼ਕਲਾਂ ਨੂੰ ਖਤਮ ਕਰ ਦਿੱਤਾ
ਆਪਣੀ ਕੀਮਤ ਨੂੰ ਤੁਸੀਂ ਖੁਦ ਤੈਅ ਕਰੋ
ਜੇ ਦੁਨੀਆਂ ਨੂੰ ਤੈਅ ਕਰਨ ਦਵੋਗੇ
ਤਾਂ ਦੁਨੀਆਂ ਤਾਂ ਤੁਹਾਨੂੰ ਵੇਚ ਕੇ ਖਾ ਜਾਵੇਗੀ
ਅਸਲੀ ਪ੍ਰੇਮ ਦਾ ਅਨੁਭਵ ਕਿਤੇ ਸੁੱਖ ਵਿੱਚ ਨਹੀਂ ਹੁੰਦਾ
ਬਲਕਿ ਸੱਚੇ ਤੇ ਝੂਠੇ ਪ੍ਰੇਮ ਦਾ ਪਤਾ ਤਾਂ ਦੁੱਖ ਵਿੱਚ ਹੀ ਲੱਗਦਾ ਹੈ
ਹਾਰ ਤੋਂ ਨਾ ਘਬਰਾਉ
ਕਿਉਂਕਿ ਜੋ ਸਭ ਕੁਝ ਹਾਰ ਜਾਂਦਾ ਹੈ
ਉਸ ਦੇ ਕੋਲ ਜਿੱਤਣ ਦੇ ਇਲਾਵਾ ਕੁਝ ਬਚਦਾ ਹੀ ਨਹੀਂ
Matlabi Duniya Shayari in Punjabi
ਨਿਰਾਸ਼ ਨਾ ਹੋਇਆ ਕਰੋ ਤੁਹਾਡਾ ਵਜੂਦ ਛੋਟਾ ਨਹੀਂ
ਤੁਸੀਂ ਉਹ ਕਰ ਸਕਦੇ ਹੋ ਜੋ ਕਿਸੇ ਨੇ ਸੋਚਿਆ ਵੀ ਨਹੀਂ
ਜੋ ਕੋਸ਼ਿਸ਼ ਕਰਨਾ ਨਹੀਂ ਜਾਣਦੇ
ਉਹਨਾਂ ਨੂੰ ਹਰ ਸਮੱਸਿਆ ਵੱਡੀ ਲੱਗਦੀ ਹੈ
ਕੋਈ ਦੱਸੇਗਾ
ਕਿ ਆਖਰ ਕਿੰਨਾ ਚਾਹੁਣਾ ਪੈਂਦਾ ਹੈ ਇੱਕ ਸ਼ਖਸ ਨੂੰ
ਕਿ ਉਹ ਕਿਸੇ ਹੋਰ ਨੂੰ ਨਾ ਚਾਹਵੇ
ਕਿਸੇ ਨੂੰ ਗੁਆ ਕੇ ਹੀ ਉਸਦੀ ਕੀਮਤ ਸਮਝ ਵਿੱਚ ਆਉਂਦੀ ਹੈ
ਚਾਹੇ ਕੋਈ ਰਿਸ਼ਤਾ ਹੋਵੇ ਜਾਂ ਫਿਰ ਚੀਜ਼
ਇਸ ਲਈ ਵਕਤ ਰਹਿੰਦੇ ਕਦਰ ਕਰਨਾ ਸਿੱਖੋ
ਕਿਉਂਕਿ ਵਕਤ ਨਿਕਲਣ ਤੋਂ ਬਾਅਦ ਤਾਂ ਪਛਤਾਵੇ ਹੀ ਰਹਿ ਜਾਂਦੇ ਨੇ
ਕੁਝ ਅਧੂਰਾਪਣ ਸੀ ਜੋ ਪੂਰਾ ਹੋਇਆ ਹੀ ਨਹੀਂ
ਕੋਈ ਸਾਡਾ ਵੀ ਸੀ ਜੋ ਸਾਡਾ ਹੋਇਆ ਹੀ ਨਹੀਂ
ਜ਼ਿੰਮੇਵਾਰੀਆਂ ਵੀ ਬਹੁਤ ਇਮਤਿਹਾਨ ਲੈਂਦੀਆਂ ਨੇ
ਜੋ ਨਿਭਾਉਂਦਾ ਹੈ ਉਸਨੂੰ ਹੀ ਪਰੇਸ਼ਾਨ ਕਰਦੀਆਂ ਨੇ
ਜ਼ਿੰਦਗੀ ਤਾਂ ਸਸਤੀ ਹੀ ਹੈ
ਬਸ ਗੁਜਾਰਨ ਦੇ ਤਰੀਕੇ ਹੀ ਮਹਿੰਗੇ ਨੇ
ਸਾਡੀ ਤਾਂ ਜ਼ਿੰਦਗੀ ਹੀ ਇਹੋ ਜਿਹੀ ਜਨਾਬ
ਜਮੀਨ ਮਿਲੀ ਤਾਂ ਬੰਜਰ ਦੋਸਤ ਮਿਲੇ ਤਾਂ ਖੰਜਰ
ਕਰਮ ਅਸਮਾਨ ਦੇ ਵੱਲ ਸੁੱਟੇ ਗਏ
ਉਹ ਪੱਥਰ ਦੀ ਤਰਾਂ ਹੁੰਦੇ ਨੇ
ਜੋ ਵਾਪਸ ਉਸ ਤੇ ਹੀ ਡਿੱਗਦਾ
ਜਿਸਨੇ ਸੁੱਟਿਆ ਹੋਵੇ
ਸਬਰ ਕਰੋ ਜੋ ਤੁਹਾਡਾ ਆਪਣਾ ਹੈ
ਉਹ ਤੁਹਾਨੂੰ ਮਿਲ ਕੇ ਹੀ ਰਹੇਗਾ
ਸੋਚਦੇ ਆਂ ਅਸੀਂ ਵੀ ਸਿੱਖ ਲਈਏ ਬੇਰੁਖੀ ਕਰਨਾ ਕਿਸੇ ਤੋਂ
ਸਭ ਦੀ ਕਦਰ ਕਰਦੇ ਕਰਦੇ ਅਸੀਂ ਆਪਣੀ ਹੀ ਕਦਰ ਗਵਾ ਦਿੱਤੀ
ਇਕੱਲੇ ਰਹਿਣਾ
ਨਜ਼ਰ ਅੰਦਾਜ਼ ਹੋਣ ਤੋਂ ਕਈ ਗੁਣਾ ਬਿਹਤਰ ਹੈ
ਜਿੰਨਾਂ ਦੀ ਵਫਾ ਤੇ ਮਾਣ ਸੀ
ਅਸੀਂ ਉਹਨਾਂ ਦੇ ਹਮਰਾਜ਼ ਬਦਲਦੇ ਦੇਖੇ ਨੇ
ਤੇ ਹਾਲਾਤ ਬਦਲਦੇ ਹੀ ਲੋਕਾਂ ਦੇ ਅੰਦਾਜ਼ ਬਦਲਦੇ ਦੇਖੇ ਨੇ
ਅੱਜ ਦੇ ਯੁੱਗ ਚ ਸੱਚਾ ਪਿਆਰ ਤਾਂ ਹਾਰ ਹੀ ਜਾਂਦਾ
ਤੇ ਖੁਸ਼ ਉਹੀ ਰਹਿੰਦਾ ਜੋ ਦੱਸ ਜਗ੍ਹਾ ਮੂੰਹ ਮਾਰਦਾ
ਮੇਰੇ ਨਾਲ ਦਿਖਾਵੇ ਦੀ ਮੁਹੱਬਤ ਜਿਤਾਉਣ ਦਾ ਕੋਈ ਫਾਇਦਾ ਨਹੀਂ ਮੇਰਾ ਦਿਲ ਉੱਥੇ ਹੀ ਵਿਕੇਗਾ ਜਿੱਥੇ ਮੇਰੇ ਜਜ਼ਬਾਤਾਂ ਦੀ ਕਦਰ ਹੋਵੇਗੀ
ਮੈਂ ਕੱਲ ਕੀ ਸੀ ਇਹ ਕੁਝ ਹੀ ਲੋਕ ਜਾਣਦੇ ਨੇ
ਮੈਂ ਕੱਲ ਕੀ ਬਣਾਂਗਾ ਇਹ ਪੂਰੀ ਦੁਨੀਆ ਜਾਣੇਗੀ
ਦਰਦ ਤੋਂ ਸਿਵਾਏ ਮਿਲਿਆ ਹੀ ਕੀ ਹੈ ਮੈਨੂੰ
ਆਪਣਿਆਂ ਤੋਂ ਵੀ ਤੇ ਸੁਪਨਿਆਂ ਤੋਂ ਵੀ
ਇੰਨੇ ਕੁ ਕਾਬਲ ਬਣੋ ਕਿ ਕੋਈ ਤੁਹਾਨੂੰ ਇਹ ਨਾ ਕਹਿ ਸਕੇ
ਕਿ ਮੇਰੇ ਬਿਨਾਂ ਤੇਰਾ ਕੀ ਬਣੂ
ਮੁਸ਼ਕਿਲਾਂ ਸਾਨੂੰ ਉਸ ਸਮੇਂ ਦਿਖਾਈ ਦਿੰਦੀਆਂ
ਜਦੋਂ ਸਾਡਾ ਧਿਆਨ ਆਪਣੇ ਮਿਥੇ ਹੋਏ ਟੀਚੇ ਤੇ ਨਹੀਂ ਹੁੰਦਾ
ਕੁਝ ਰਿਸ਼ਤੇ ਇਹੋ ਜਿਹੇ ਹੁੰਦੇ ਨੇ
ਜਿੰਨਾਂ ਦੇ ਨਾਲ ਰਹਿਣਾ ਬਹੁਤ ਮੁਸ਼ਕਿਲ ਹੁੰਦਾ
ਪਰ ਅਫਸੋਸ ਉਹਨਾਂ ਦੇ ਬਗੈਰ ਰਹਿਣਾ ਵੀ ਬੜਾ ਮੁਸ਼ਕਿਲ ਹੁੰਦਾ
ਹਰ ਨਵੀਂ ਸ਼ੁਰੂਆਤ ਇਨਸਾਨ ਨੂੰ ਥੋੜਾ ਡਰਾਉਂਦੀ ਹੈ
ਪਰ ਯਾਦ ਰੱਖਣਾ ਸਫਲਤਾ ਮੁਸ਼ਕਿਲਾਂ ਦੇ ਬਾਅਦ ਹੀ ਨਜ਼ਰ ਆਉਂਦੀ ਹੈ
Matlabi Duniya Shayari in Punjabi
ਕੋਸ਼ਿਸ਼ ਹੈ ਕਿ ਕੋਈ ਰੁੱਸੇ ਨਾ ਸਾਡੇ ਨਾਲ
ਨਹੀਂ ਤਾਂ ਨਜ਼ਰ ਅੰਦਾਜ਼ ਕਰਨ ਵਾਲਿਆਂ ਨਾਲ
ਅਸੀਂ ਨਜ਼ਰ ਵੀ ਨਹੀਂ ਮਿਲਾਉਂਦੇ
ਇਨਸਾਨ ਕੋਸ਼ਿਸ਼ ਇਹੀ ਕਰੇ
ਕਿ ਉਹ ਦੂਸਰਿਆਂ ਦੀ ਗਲਤੀ ਤੋਂ ਸਿੱਖ ਲਵੇ
ਕਿਉਂਕਿ ਕਿਸੇ ਦੇ ਕੋਲ ਇੰਨੀ ਜ਼ਿੰਦਗੀ ਨਹੀਂ
ਕਿ ਉਹ ਗਲਤੀਆਂ ਕਰ ਕਰ ਕੇ ਸਿੱਖੇ
ਜਦੋਂ ਕੋਈ ਤੁਹਾਨੂੰ ਅਣਦੇਖਾ ਕਰਨ ਲੱਗ ਜਾਵੇ
ਤਾਂ ਇੱਕ ਕੰਮ ਕਰਿਉ
ਤੁਸੀਂ ਚੁੱਪ ਚਾਪ ਉਸਦੀ ਜ਼ਿੰਦਗੀ ਤੋਂ ਹੀ ਦੂਰ ਚਲੇ ਜਾਉ
ਬਹੁਤ ਖੁਸ਼ਕਿਸਮਤ ਹੁੰਦੇ ਨੇ ਉਹ ਲੋਕ
ਜਿੰਨਾਂ ਨੂੰ ਸਮਾਂ ਤੇ ਸਮਝ ਇਕੋ ਸਮੇਂ ਤੇ ਮਿਲੇ
ਕਿਉਂਕਿ ਅਕਸਰ ਸਮੇਂ ਤੇ ਸਮਝ ਨਹੀਂ ਆਉਂਦੀ
ਤੇ ਜਦੋਂ ਸਮਝ ਆਉਂਦੀ ਹੈ ਤਾਂ ਸਮਾਂ ਨਿਕਲ ਜਾਂਦਾ ਹੈ
ਮੈਨੂੰ ਉਹਨਾਂ ਲੋਕਾਂ ਤੋਂ ਦਿੱਕਤ ਨਹੀਂ ਹੈ
ਜੋ ਮੈਨੂੰ ਪਸੰਦ ਨਹੀਂ ਕਰਦੇ
ਮੈਨੂੰ ਉਹਨਾਂ ਲੋਕਾਂ ਤੋਂ ਦਿੱਕਤ ਹੈ
ਜੋ ਮੈਨੂੰ ਪਸੰਦ ਕਰਨ ਦਾ ਦਿਖਾਵਾ ਕਰਦੇ ਨੇ
ਇਥੇ ਸਭ ਨੂੰ ਮੋਰੀਆਂ ਵਿੱਚ ਝਾਕਣ ਦੀ ਆਦਤ ਹੈ
ਜੇ ਦਰਵਾਜ਼ਾ ਖੋਲ ਦਈਏ ਤਾਂ ਕੋਈ ਪੁੱਛਣ ਵੀ ਨਹੀਂ ਆਉਂਦਾ
ਗਲਤੀ ਪਿੱਠ ਦੀ ਤਰਾਂ ਹੁੰਦੀ ਹੈ
ਹੋਰਾਂ ਦੀ ਤਾਂ ਦਿਖਦੀ ਹੈ ਪਰ ਆਪਣੀ ਨਹੀਂ
ਜਿਸ ਦੀ ਜਿਹੋ ਜਿਹੀ ਨੀਅਤ ਉਹੋ ਜਿਹੀ ਕਹਾਣੀ ਰੱਖਦਾ ਹੈ
ਕੋਈ ਪਰਿੰਦਿਆਂ ਦੇ ਲਈ ਬੰਦੂਕ ਤੇ ਕੋਈ ਪਾਣੀ ਰੱਖਦਾ ਹੈ
ਦੁਨੀਆਂ ਚ ਰਹਿਣ ਦੇ ਲਈ ਦੋ ਸਭ ਤੋਂ ਵਧੀਆ ਜਗ੍ਹਾ
ਜਾਂ ਤਾਂ ਕਿਸੇ ਦੇ ਦਿਲ ਵਿੱਚ ਤੇ ਜਾਂ ਕਿਸੇ ਦੀਆਂ ਦੁਆਵਾਂ ਵਿੱਚ
ਜਦੋਂ ਵੀ ਕੋਈ ਮੇਰੀ ਪਿੱਠ ਪਿੱਛੇ ਬੁਰਾਈ ਕਰਦਾ ਹੈ
ਤਾਂ ਮੈਨੂੰ ਖੁਸ਼ੀ ਹੁੰਦੀ ਹੈ
ਕਿਉਂਕਿ ਉਹਨਾਂ ਦੀ ਮੇਰੇ ਮੂੰਹ ਤੇ ਬੋਲਣ ਦੀ ਔਕਾਤ ਨਹੀਂ ਹੈ
ਹਮਸਫਰ ਹੋਵੇ ਤਾਂ ਹਾਲਾਤ ਬਦਲਣ ਵਾਲਾ ਹੋਵੇ
ਹਾਲਾਤਾਂ ਦੇ ਨਾਲ ਬਦਲ ਜਾਣ ਵਾਲਾ ਨਹੀਂ
ਲੋਕ ਕਹਿੰਦੇ ਨੇ ਕਿ ਸਮੇਂ ਦੇ ਨਾਲ ਦਰਦ ਘੱਟ ਹੋ ਜਾਂਦਾ ਹੈ
ਪਰ ਸੱਚ ਤਾਂ ਇਹ ਹੈ ਕਿ ਸਮੇਂ ਦੇ ਨਾਲ ਇਨਸਾਨ ਨੂੰ ਦਰਦ ਸਹਿਣ ਦੀ ਆਦਤ ਹੋ ਜਾਂਦੀ ਹੈ
ਬਹੁਤ ਭੀੜ ਹੈ ਲੋਕਾਂ ਦੇ ਦਿਲਾਂ ਚ
ਇਸ ਲਈ ਅਸੀਂ ਅੱਜ ਕੱਲ ਇਕੱਲੇ ਹੀ ਰਹਿੰਦੇ ਹਾਂ
ਜੋ ਬੁਰਾ ਲੱਗੇ ਉਸ ਨੂੰ ਹਮੇਸ਼ਾ ਲਈ ਛੱਡ ਦਿਉ
ਫਿਰ ਚਾਹੇ ਉਹ ਵਿਚਾਰ ਹੋਵੇ ਕਰਮ ਹੋਵੇ ਜਾਂ ਫਿਰ ਕੋਈ ਇਨਸਾਨ
ਦੁਨੀਆਂ ਨੂੰ ਛੱਡੋ ਪਹਿਲਾਂ ਉਸ ਨੂੰ ਖੁਸ਼ ਰੱਖੋ
ਜਿਸ ਨੂੰ ਤੁਸੀਂ ਰੋਜ਼ ਸ਼ੀਸ਼ੇ ਵਿੱਚ ਵੇਖਦੇ ਹੋ
ਥੋੜਾ ਪਾਗਲ ਹੋਣਾ ਵੀ ਜਰੂਰੀ ਹੈ
ਕਿਉਂਕਿ ਜਿਆਦਾ ਸਮਝਦਾਰ ਲੋਕ ਖੁੱਲ ਕੇ ਹੱਸ ਨਹੀਂ ਸਕਦੇ
ਕਿਸੇ ਗਲਤ ਜਗ੍ਹਾ ਬੰਨੇ ਰਹਿਣ ਨਾਲੋਂ
ਉਮਰ ਭਰ ਭਟਕਣਾ ਹੀ ਬਿਹਤਰ ਹੈ
ਹਲਕੀਆਂ ਗੱਲਾਂ ਦਿਲ ਚ ਰੱਖਣ ਨਾਲ
ਮਜਬੂਤ ਰਿਸ਼ਤੇ ਵੀ ਕਮਜ਼ੋਰ ਹੋ ਜਾਂਦੇ ਨੇ
ਮੈਂ ਤਾਂ ਹਮੇਸ਼ਾ ਤੇਰੇ ਨਾਲ ਹਾਂ
ਇਹ ਕਹਿਣ ਵਾਲੇ ਲੋਕ ਅਕਸਰ ਛੱਡ ਕੇ ਚਲੇ ਜਾਂਦੇ ਨੇ
ਖਿਆਲ ਤਾਂ ਉਹਨਾਂ ਦੇ ਹੀ ਆਉਂਦੇ ਨੇ
ਜਿੰਨਾਂ ਨਾਲ ਦਿਲ ਦਾ ਰਿਸ਼ਤਾ ਹੋਵੇ
ਹਰ ਕੋਈ ਆਪਣਾ ਹੋ ਜਾਵੇ ਸਵਾਲ ਹੀ ਨਹੀਂ ਪੈਦਾ ਹੁੰਦਾ
ਸਭ ਤੋਂ ਜਿਆਦਾ ਦੁੱਖ ਤਾਂ ਉਦੋਂ ਹੁੰਦਾ
ਜਦੋਂ ਆਪਣਿਆਂ ਦੀ ਸਭ ਤੋਂ ਜਿਆਦਾ ਜਰੂਰਤ ਹੁੰਦੀ ਹੈ
ਤੇ ਉਹ ਸਾਡੇ ਨਾਲ ਨਹੀਂ ਖੜਦੇ
ਤੁਸੀਂ ਮੇਰੇ ਚ ਖਾਮੀਆਂ ਲੱਭਦੇ ਰਹਿ ਗਏ
ਤੇ ਕੋਈ ਮੇਰੀਆਂ ਖਾਮੀਆਂ ਦਾ ਹੀ ਦੀਵਾਨਾ ਹੋ ਗਿਆ
ਜੋ ਤੁਹਾਡੀ ਚੁੱਪ ਨੂੰ ਸਮਝ ਗਿਆ
ਸਮਝ ਲੈਣਾ ਕਿ ਉਹ ਤੁਹਾਨੂੰ ਸਮਝ ਗਿਆ
ਬੇਮਤਲਬ ਬੇਫਜੂਲ ਬੇਕਾਰ ਨਹੀਂ
ਇਹ ਅੱਜ ਕੱਲ ਦੇ ਰਿਸ਼ਤੇ ਨੇ ਜਨਾਬ
ਬਸ ਵਫਾਦਾਰ ਨਹੀਂ
Latest Punjabi Quotes :- ਕੁਝ ਸੱਚੀਆਂ ਗੱਲਾਂ ਜ਼ਿੰਦਗੀ ਦੀਆਂ