ਇਕੱਲੇ ਜੀਣਾ ਆ ਹੀ ਜਾਂਦਾ ਹੈ
ਜਦੋਂ ਸਮਝ ਵਿੱਚ ਆ ਜਾਵੇ
ਕਿ ਨਾਲ ਚੱਲਣ ਵਾਲਾ ਕੋਈ ਨਹੀਂ
ਕਾਮਯਾਬ ਤੇ ਅਮੀਰ ਹੋਏ ਬਿਨਾਂ
ਕਿਸੇ ਤੋਂ ਇੱਜਤ ਦੀ ਉਮੀਦ ਨਾ ਰੱਖੋ
ਨਾ ਹੀ ਆਪਣਿਆਂ ਤੋਂ ਤੇ ਨਾ ਹੀ ਬੇਗਾਨਿਆਂ ਤੋਂ
Inspirational Life Quotes in Punjabi
ਜ਼ਿੰਦਗੀ ਚ ਇੱਕ ਹੱਦ ਤੱਕ ਰੋਣ ਤੋਂ ਬਾਅਦ
ਹੰਝੂ ਵੀ ਆਉਣਾ ਬੰਦ ਹੋ ਜਾਂਦੇ ਨੇ
ਯਾਦਾਂ ਦੀਆਂ ਕਿਤਾਬਾਂ ਉਠਾ ਕੇ ਵੇਖੀਆਂ ਸੀ ਮੈਂ
ਪਿਛਲੇ ਸਾਲ ਇਹਨਾਂ ਦਿਨਾਂ ਚ ਬਹੁਤ ਕੁਝ ਮੇਰਾ ਸੀ
ਹੁਣ ਮੈਂ ਲੱਭ ਲਿਆ ਹੈ ਖੁਦ ਵਿੱਚ ਹੀ ਸਕੂਨ
ਇਹ ਖਵਾਹਿਸ਼ਾਂ ਤਾਂ ਖਤਮ ਹੋਣੋ ਰਹੀਆਂ
ਦੁਨੀਆਂ ਤੋਂ ਉਮੀਦ ਨਾ ਰੱਖੋ
ਬਲਕਿ ਦੁਨੀਆ ਨੂੰ ਔਕਾਤ ਵਿੱਚ ਰੱਖੋ
ਕਿਉਂਕਿ ਇਹ ਇਸੇ ਦੇ ਹੀ ਲਾਇਕ ਹੈ
ਕਿਸੇ ਤੋਂ ਜੁਦਾ ਹੋਣਾ ਜੇ ਏਨਾਂ ਆਸਾਨ ਹੁੰਦਾ
ਤਾਂ ਜਿਸਮ ਚੋਂ ਰੂਹ ਨੂੰ ਲੈਣ ਫਰਿਸ਼ਤੇ ਨਾ ਆਉਂਦੇ
ਇਹ ਮੁਹੱਬਤ ਕਿਤਾਬਾਂ ਵਿੱਚ ਹੀ ਚੰਗੀ ਲੱਗਦੀ ਹੈ ਜਨਾਬ
ਜੇਕਰ ਇੱਕ ਵਾਰ ਕਰ ਲਉਗੇ
ਤਾਂ ਉਮਰ ਭਰ ਮੁਹੱਬਤ ਤੋਂ ਹੱਥ ਜੋੜ ਲਵੋਗੇ
ਜ਼ਹਿਰ ਤਾਂ ਨਾਮ ਤੋਂ ਹੀ ਬਦਨਾਮ ਹੈ
ਇਨਸਾਨ ਮਰ ਤਾਂ ਉਦੋਂ ਹੀ ਜਾਂਦਾ ਹੈ
ਜਦੋਂ ਕੋਈ ਜਾਨ ਤੋਂ ਪਿਆਰਾ ਆਪਣਾ
ਉਸਨੂੰ ਧੋਖਾ ਦੇ ਜਾਂਦਾ ਹੈ
ਇੱਕ ਘੁਟਣ ਜੀ ਮਹਿਸੂਸ ਹੁੰਦੀ ਹੈ
ਜਦੋਂ ਕੋਈ ਦਿਲ ਚ ਤਾਂ ਰਹਿੰਦਾ
ਪਰ ਨਾਲ ਨਹੀਂ ਹੁੰਦਾ
ਕੁਝ ਲੋਕ ਦੂਸਰਿਆਂ ਦਾ ਦਿਲ ਰੱਖਦੇ ਰੱਖਦੇ ਰੱਖਦੇ
ਆਪ ਟੁੱਟ ਜਾਂਦੇ ਨੇ ਤੇ ਫਿਰ ਹੁੰਦਾ ਏਦਾਂ ਹੈ
ਕਿ ਉਹ ਵੀ ਇੱਕ ਦਿਨ ਪੱਥਰ ਦੇ ਬਣ ਜਾਂਦੇ ਨੇ
ਜਦੋਂ ਫਾਸਲੇ ਮਹਿਸੂਸ ਹੋਣ ਲੱਗਣ
ਤਾਂ ਤੁਹਾਨੂੰ ਵੀ ਫਾਸਲੇ ਬਣਾ ਲੈਣੇ ਚਾਹੀਦੇ ਨੇ
ਰਿਸ਼ਤੇ ਤਾਂ ਬਹੁਤ ਹੁੰਦੇ ਨੇ
ਪਰ ਜੋ ਦਰਦ ਵੰਡਣ ਲੱਗੇ
ਉਹੀ ਅਸਲੀ ਰਿਸ਼ਤਾ ਹੁੰਦਾ ਹੈ
ਸਭ ਤੋਂ ਜਿਆਦਾ ਦੁੱਖ ਉਸ ਸਮੇਂ ਹੁੰਦਾ
ਜਦੋਂ ਉਹ ਇਨਸਾਨ ਤੁਹਾਨੂੰ ਇਗਨੋਰ ਕਰੇ
ਜਿਸ ਦੇ ਲਈ ਤੁਸੀਂ ਸਾਰੀ ਦੁਨੀਆਂ ਨੂੰ ਇਗਨੋਰ ਕੀਤਾ
Punjabi Quotes
ਇਹ ਜ਼ਰੂਰੀ ਨਹੀਂ ਕਿ ਸਾਨੂੰ ਹਮੇਸ਼ਾ
ਸਾਡੇ ਬੁਰੇ ਕਰਮਾਂ ਦੀ ਹੀ ਸਜ਼ਾ ਮਿਲੇ
ਕਦੇ ਕਦੇ ਸਾਨੂੰ ਸਾਡੇ ਚੰਗੇ ਹੋਣ ਦੀ
ਕੀਮਤ ਵੀ ਚਕਾਉਣੀ ਪੈਂਦੀ ਹੈ
ਦਰਦ ਦੇਣ ਵਾਲਿਆਂ ਤੋਂ
ਕਦੇ ਦਵਾਈ ਦੀ ਉਮੀਦ ਨਾ ਰੱਖੋ
ਮੰਨਿਆ ਕਿ ਤੇਰੇ ਦਰ ਤੇ ਅਸੀਂ ਖੁਦ ਚੱਲ ਕੇ ਆਏ ਸੀ
ਐ ਇਸ਼ਕ ਦਰਦ ਤੇ ਦਰਦ ਬਸ ਦਰਦ
ਇਹ ਕਿੱਥੋਂ ਦੀ ਮਹਿਮਾਨ ਨਿਵਾਜੀ ਹੈ
ਪਿੰਜਰੇ ਚੋਂ ਨਿਕਲੇ ਹੋਏ ਪਰਿੰਦੇ
ਅਕਸਰ ਉੱਚੀ ਉਡਾਣ ਭਰਦੇ ਨੇ
ਜੇਕਰ ਠੋਕਰ ਨਹੀਂ ਖਾਉਗੇ ਜਨਾਬ
ਤਾਂ ਕਿਵੇਂ ਜਾਣੋਗੇ
ਕਿ ਤੁਸੀਂ ਪੱਥਰ ਦੇ ਬਣੇ ਹੋ ਜਾਂ ਫਿਰ ਸ਼ੀਸ਼ੇ ਦੇ
ਰਿਸ਼ਤਾ ਹੋਵੇ ਜਾਂ ਨਾ ਹੋਵੇ
ਪਰ ਜਦੋਂ ਸਮਾਂ ਚੰਗਾ ਹੋਵੇ
ਤਾਂ ਰਿਸ਼ਤੇਦਾਰ ਬਹੁਤ ਮਿਲਦੇ ਨੇ
ਤਜਰਬਾ ਇੱਕ ਹੀ ਕਾਫੀ ਸੀ ਬਿਆਨ ਕਰਨ ਲਈ
ਮੈਂ ਦੇਖਿਆ ਹੀ ਨਹੀਂ ਇਸ਼ਕ ਦੁਬਾਰਾ ਕਰਕੇ
ਜਿਹੜੇ ਰਿਸ਼ਤੇ ਵਿੱਚ ਤੁਹਾਡੀ ਅਹਿਮੀਅਤ ਹੀ ਖਤਮ ਹੋ ਚੁੱਕੀ ਹੋਵੇ ਉਸਨੂੰ ਚੁੱਪ ਚਾਪ ਛੱਡ ਦੇਣਾ ਹੀ ਬਿਹਤਰ ਹੈ
ਜੇਕਰ ਸੁੱਖ ਚਾਹੁੰਦੇ ਹੋ ਤਾਂ ਦੁੱਖ ਤੋਂ ਨਾ ਡਰੋ
ਕਿਉਂਕਿ ਸੁੱਖ ਹਮੇਸ਼ਾ ਦੁਖ ਤੋਂ ਹੀ ਜਨਮ ਲੈਂਦਾ ਹੈ
ਜੋ ਚੀਜ਼ ਗਲਤ ਹੈ ਉਹ ਗਲਤ ਹੈ
ਚੁੱਪ ਰਹਿ ਕੇ ਕਾਇਰ ਬਣਨ ਤੋਂ ਵਧੀਆ
ਕਿ ਉੱਥੇ ਬੋਲ ਕੇ ਬਦ-ਤਮੀਜ਼ ਬਣ ਜਾਉ
ਪਿਆਰ ਇਹੋ ਜਿਹੇ ਇਨਸਾਨ ਨਾਲ ਕਰੋ
ਜੋ ਤੁਹਾਨੂੰ ਪਾਉਣ ਦੇ ਲਈ ਮਰਦਾ ਹੋਵੇ
ਤੇ ਤੁਹਾਨੂੰ ਗਵਾਉਣ ਤੋਂ ਡਰਦਾ ਹੋਵੇ
ਦੁਨੀਆ ਵਿੱਚ ਜੇਕਰ ਸਭ ਤੋਂ ਖਤਰਨਾਕ ਕੋਈ ਹੈ
ਤਾਂ ਉਹ ਹੈ ਜੋ ਤੁਹਾਡੇ ਨਾਲ ਚੰਗਿਆਈ ਦਾ ਮਖੌਟਾ ਪਾ ਕੇ
ਤੁਹਾਡੇ ਨਾਲ ਗਦਾਰੀ ਕਰੇ
Punjabi Quotes
ਜੋ ਲੋਕ ਤੁਹਾਡੀਆਂ ਸਹੀ ਗੱਲਾਂ ਦਾ ਗਲਤ ਮਤਲਬ ਕੱਢਦੇ ਨੇ
ਉਹਨਾਂ ਨੂੰ ਸਫਾਈ ਦੇਣ ਚ ਆਪਣਾ ਸਮਾਂ ਬਰਬਾਦ ਨਾ ਕਰੋ
ਸ਼ਬਦ ਮੇਰੀ ਪਹਿਚਾਣ ਬਣੇ ਤਾਂ ਚੰਗੀ ਗੱਲ ਹੈ
ਚਿਹਰੇ ਦਾ ਕੀ ਹੈ ਉਹ ਤਾਂ ਮੇਰੇ ਨਾਲ ਹੀ ਗਾਇਬ ਹੋ ਜਾਵੇਗਾ
ਕਿਸੇ ਦੀਆਂ ਭਾਵਨਾਵਾਂ ਨੂੰ ਸਮੇਂ ਤੇ ਮਹਿਸੂਸ ਕਰੋ
ਕਿਉਂਕਿ ਉਹਨਾਂ ਦੀ ਵੀ ਇੱਕ Expiry Date ਹੁੰਦੀ ਹੈ
ਹੱਸ ਕੇ ਵੀ ਵੇਖ ਲਿਆ ਰੋ ਕੇ ਵੀ ਵੇਖ ਲਿਆ
ਕਿਸੇ ਨੂੰ ਪਾ ਕੇ ਤੇ ਖੋਹ ਕੇ ਵੀ ਵੇਖ ਲਿਆ
ਜਿੰਦਗੀ ਉਹੀ ਜੀ ਸਕਦਾ
ਜਿਸ ਨੇ ਇਕੱਲੇ ਜਿੰਦਗੀ ਨੂੰ ਜਿਉਣਾ ਸਿੱਖ ਲਿਆ
ਇਹ ਵਕਤ ਚੰਗੇ ਚੰਗੇ ਇਨਸਾਨਾਂ ਨੂੰ ਝੁਕਾ ਦਿੰਦਾ ਹੈ
ਤੇ ਇਹ ਵਕਤ ਸਭ ਤੇ ਆਉਂਦਾ ਹੈ
ਹੱਸਦੇ ਹੱਸਦੇ ਜੋ ਸ਼ਖਸ ਰੋਇਆ ਹੋਵੇਗਾ
ਸੱਚ ਜਾਣਿਉ ਉਸ ਨੇ ਬਹੁਤ ਕੁਝ ਖੋਇਆ ਹੋਵੇਗਾ
ਤਜਰਬਾ ਜੇਕਰ ਉਮਰ ਤੋਂ ਜਿਆਦਾ ਹੋਵੇ
ਤਾਂ ਦਿਲ ਤੇ ਝੁਰੜੀਆਂ ਆ ਹੀ ਜਾਂਦੀਆਂ ਨੇ
ਕਿਉਂ ਨਾ ਅਸੀਂ ਕੁਝ ਅਲੱਗ ਬਣੀਏ
ਖੁਸ਼ ਰਹਿਣ ਦੀ ਸਲਾਹ ਨਾ ਦੇ ਕੇ
ਲੋਕਾਂ ਦੀ ਖੁਸ਼ੀ ਦੀ ਵਜ੍ਹਾ ਬਣੀਏ
ਜੇਕਰ ਇਹ ਤੈ ਹੈ ਕਿ ਜੋ ਦਿੱਤਾ ਉਹ ਵਾਪਸ ਜਰੂਰ ਆਵੇਗਾ
ਤਾਂ ਕਿਉਂ ਨਾ ਖੁਸ਼ੀਆਂ ਤੇ ਦੁਆਵਾਂ ਹੀ ਦੇ ਦਿੱਤੀਆਂ ਜਾਣ
ਆਪਣੀ ਖੁਸ਼ੀ ਨੂੰ ਦੂਸਰਿਆਂ ਤੇ ਨਿਰਭਰ ਕਰਨਾ ਬੰਦ ਕਰੋ
ਨਹੀਂ ਤਾਂ ਹਮੇਸ਼ਾ ਦੂਸਰਿਆਂ ਦੇ ਗੁਲਾਮ ਬਣੇ ਰਹੋਗੇ
ਸਲਾਹ ਹਾਰੇ ਹੋਏ ਦੀ
ਤਜਰਬਾ ਜਿੱਤੇ ਹੋਏ ਦਾ
ਤੇ ਆਤਮਾ ਦੀ ਆਵਾਜ਼
ਇਨਸਾਨ ਨੂੰ ਕਦੇ ਹਾਰਨ ਨਹੀਂ ਦਿੰਦੇ
ਕਾਸ਼ ਇਹਨਾਂ ਹੰਝੂਆਂ ਦੇ ਨਾਲ
ਜਿੰਦਗੀ ਦੇ ਦਰਦ ਵੀ ਵਹਿ ਜਾਂਦੇ
ਜੇਕਰ ਤੈਨੂੰ ਮੇਰਾ ਖਿਆਲ ਹੁੰਦਾ
ਤਾਂ ਅੱਜ ਮੇਰਾ ਇਹ ਹਾਲ ਨਾ ਹੁੰਦਾ
ਪਹਿਲਾਂ ਸ਼ਕਲ ਫਿਰ ਜੇਬ
ਫਿਰ ਦਿਲ ਦਾ ਨੰਬਰ ਆਉਂਦਾ ਹੈ
21ਵੀਂ ਸਦੀ ਦੀ ਮੁਹੱਬਤ ਦੇ
ਆਪਣੇ ਅਲੱਗ ਹੀ ਨਿਯਮ ਨੇ
ਬਹੁਤ ਸੋਹਣੇ ਹੁੰਦੇ ਨੇ ਉਹ ਲੋਕ
ਜੋ ਵਕਤ ਆਉਣ ਤੇ ਆਪਣਿਆਂ ਨੂੰ ਵਕਤ ਦਿੰਦੇ ਨੇ
Punjabi Quotes
ਸ਼ਿਕਾਇਤ ਨਹੀਂ ਹੈ ਹੁਣ ਮੈਨੂੰ ਕਿਸੇ ਨਾਲ
ਬਸ ਕੁਝ ਲੋਕ ਮੇਰੀਆਂ ਨਜ਼ਰਾਂ ਤੋਂ ਹੀ ਗਿਰ ਗਏ ਨੇ
ਕਿਸੇ ਦੀ ਕਦਰ ਕਰਨੀ ਹੈ ਤਾਂ ਜਿਉਂਦੇ ਜੀ ਕਰੋ
ਮਰਨ ਦੇ ਬਾਅਦ ਤਾਂ ਬਿਗਾਨੇ ਵੀ ਰੋ ਪੈਂਦੇ ਨੇ
ਮੇਰੇ ਤੇ ਯਕੀਨ ਨਹੀਂ
ਸਿਰਫ ਇਹ ਲਾਈਨ ਬੋਲ ਕੇ
ਪਤਾ ਨਹੀਂ ਕਿੰਨੇ ਲੋਕ ਧੋਖਾ ਦੇ ਕੇ ਜਾਂਦੇ ਨੇ
ਜੋ ਇਨਸਾਨ ਸਭ ਦੀ ਖੁਸ਼ੀ ਚਾਹੁੰਦਾ
ਹਰ ਸਮੇਂ ਸਭ ਦੇ ਲਈ ਚੰਗਾ ਸੋਚਦਾ ਰਹਿੰਦਾ ਹੈ
ਤੇ ਸਭ ਦੀ ਪਰਵਾਹ ਕਰਦਾ ਹੈ
ਪਤਾ ਨਹੀਂ ਕਿਉਂ ਉਹ ਇਨਸਾਨ ਜ਼ਿੰਦਗੀ ਚ
ਇਕੱਲਾ ਕਿਉਂ ਰਹਿ ਜਾਂਦਾ
ਜੋ ਇਨਸਾਨ ਆਪਣਾ ਦਰਦ ਨਹੀਂ ਦੱਸਦਾ
ਇਸਦਾ ਮਤਲਬ ਇਹ ਨਹੀਂ ਹੈ
ਕਿ ਉਸ ਦੀ ਜ਼ਿੰਦਗੀ ਵਿੱਚ ਸਭ ਕੁਝ ਚੰਗਾ ਹੀ ਹੋ ਰਿਹਾ ਹੋਵੇ
ਸ਼ਾਇਦ ਉਹ ਇਨਸਾਨ ਅੰਦਰ ਹੀ ਅੰਦਰ
ਆਪਣਾ ਦਰਦ ਲੁਕਾ ਕੇ ਜਿੰਦਗੀ ਜਿਉਣਾ ਪਸੰਦ ਕਰਦਾ ਹੈ
ਕਿਉਂਕਿ ਉਸਨੂੰ ਪਤਾ ਹੈ ਕਿ ਇਥੇ ਕੋਈ ਸਾਥ ਨਹੀਂ ਦਵੇਗਾ
ਤੁਸੀਂ ਜਦੋਂ ਕਿਸੇ ਨੂੰ ਖੁਦ ਤੋਂ ਜਿਆਦਾ ਵਧ ਕੇ
ਮੁਹੱਬਤ ਕਰਦੇ ਹੋ
ਤਾਂ ਤੁਸੀਂ ਇਨੇ ਸਸਤੇ ਹੋ ਜਾਂਦੇ ਹੋ
ਕਿ ਉਹਨਾਂ ਨੂੰ ਮੁਫਤ ਦੇ ਲੱਗਣ ਲੱਗ ਜਾਂਦੇ ਹੋ
ਅਸੀਂ ਵੀ ਚੰਗੇ ਲੱਗਣ ਲੱਗ ਜਾਵਾਂਗੇ ਸਭ ਨੂੰ
ਬਸ ਥੋੜਾ ਅਮੀਰ ਹੋ ਲੈਣ ਦੋ
ਖੁਦ ਦਾ ਦਰਦ ਖੁਦ ਤੋਂ ਜਿਆਦਾ
ਹੋਰ ਕੋਈ ਨਹੀਂ ਸਮਝ ਸਕਦਾ
ਕਈ ਤਾਂ ਇਸ ਤਰਾਂ ਛੱਡ ਦਿੰਦੇ ਨੇ ਸਾਡੇ ਨਾਲ ਗੱਲ ਕਰਨਾ
ਜਿਵੇਂ ਸਦੀਆਂ ਤੋਂ ਸਾਡੀ ਮੁਹੱਬਤ ਉਹਨਾਂ ਤੇ ਬੋਝ ਹੋਵੇ
ਚੰਗੇ ਕਿਰਦਾਰ ਤੇ ਚੰਗੀ ਸੋਚ ਵਾਲੇ ਲੋਕ
ਹਮੇਸ਼ਾ ਯਾਦ ਰਹਿੰਦੇ ਨੇ
ਦਿਲਾਂ ਵਿੱਚ ਵੀ ਲਫਜ਼ਾਂ ਵਿੱਚ ਵੀ ਤੇ ਦੁਆਵਾਂ ਵਿੱਚ ਵੀ
ਵੈਸੇ ਤਾਂ ਸਾਰੇ ਲੋਕ ਮਰਨ ਲਈ ਆਉਂਦੇ ਨੇ
ਪਰ ਅਸਲ ਮੌਤ ਤਾਂ ਉਸਦੀ ਹੀ ਹੈ
ਜਿਸ ਦਾ ਅਫਸੋਸ ਸਾਰੀ ਦੁਨੀਆ ਕਰੇ
ਬੰਧਨ ਰਿਸ਼ਤਿਆਂ ਦਾ ਨਹੀਂ
ਅਹਿਸਾਸਾਂ ਦਾ ਹੁੰਦਾ ਹੈ
ਅਹਿਸਾਸ ਖਤਮ ਤੇ ਰਿਸ਼ਤਾ ਖਤਮ
Punjabi Quotes
ਇੱਕ ਵਾਰ ਭਰੋਸਾ ਟੁੱਟ ਜਾਵੇ
ਫਿਰ ਰਿਸ਼ਤੇ ਚ ਗੱਲ ਤਾਂ ਹੁੰਦੀ ਹੈ
ਪਰ ਉਹ ਗੱਲ ਨਹੀਂ
ਹਾਂ ਪਤਾ ਹੈ ਕਿ ਹਰ ਇਨਸਾਨ ਧੋਖਾ ਨਹੀਂ ਦਿੰਦਾ
ਪਰ ਹੁਣ ਅਸੀਂ ਭਰੋਸਾ ਨਹੀਂ ਕਰਦੇ
ਹੱਸਦੇ ਰਹੋ
ਇਸ ਲਈ ਨਹੀਂ ਕਿ ਤੁਹਾਡੇ ਕੋਲ ਹੱਸਣ ਦਾ ਕਾਰਨ ਹੈ
ਬਲਕਿ ਇਸ ਲਈ ਕਿ ਦੁਨੀਆ ਨੂੰ ਰੱਤੀ ਭਰ ਫਰਕ ਨਹੀਂ ਪੈਂਦਾ
ਕਿ ਤੁਸੀਂ ਖੁਸ਼ ਹੋ ਜਾਂ ਦੁਖੀ ਉ
ਮੁਸ਼ਕਿਲ ਹੈ ਪਰ ਥੋੜੀ ਜਿਹੀ ਕੋਸ਼ਿਸ਼ ਕਰਿਆ ਕਰੋ
ਜਦੋਂ ਜਿੱਥੇ ਮੌਕਾ ਮਿਲੇ ਹੱਸ ਕੇ ਸਮਾਂ ਗੁਜ਼ਾਰਿਆ ਕਰੋ
ਕਿਤੇ ਕੁਝ ਨਵਾਂ ਪਾਉਣ ਦੇ ਲਈ
ਉਹ ਨਾ ਗਵਾ ਦਿਉ
ਜੋ ਪਹਿਲਾਂ ਤੋਂ ਹੀ ਤੁਹਾਡਾ ਹੈ
ਸ਼ੀਸ਼ਾ ਮੇਰਾ ਸਭ ਤੋਂ ਵੱਡਾ ਦੋਸਤ ਹੈ
ਕਿਉਂਕਿ ਜਦੋਂ ਮੈਂ ਰੋਂਦਾ ਉਹ ਕਦੇ ਨਹੀਂ ਹੱਸਦਾ
ਅਸੀਂ ਜਿੰਨਾ ਲਈ ਰੋਂਦੇ ਹਾਂ
ਅਕਸਰ ਉਹ ਲੋਕ ਕਿਸੇ ਹੋਰ ਦੇ ਹੁੰਦੇ ਨੇ
ਆਪਣਾਪਨ ਪਰਵਾਹ ਆਦਰ ਤੇ ਥੋੜਾ ਸਮਾਂ
ਇਹ ਉਹ ਦੌਲਤ ਹੈ ਜੋ ਸਾਡੇ ਆਪਣੇ ਸਾਡੇ ਤੋਂ ਚਾਹੁੰਦੇ ਨੇ
ਆਤਮਾ ਤਾਂ ਹਮੇਸ਼ਾ ਜਾਣਦੀ ਹੈ ਕਿ ਸਹੀ ਕੀ ਹੈ
ਚੁਣੌਤੀ ਤਾਂ ਮਨ ਨੂੰ ਸਮਝਾਉਣ ਦੀ ਹੁੰਦੀ ਹੈ
ਖੁਦ ਨੂੰ ਏਨਾਂ ਵੀ ਗਿਆਨੀ ਨਾ ਸਮਝੋ
ਕਿ ਲੋਕ ਤੁਹਾਨੂੰ ਪਾਗਲ ਹੀ ਸਮਝਣ ਲੱਗ ਜਾਣ
ਜਿਸ ਵਿਅਕਤੀ ਨੇ ਆਪਣੀਆਂ ਆਦਤਾਂ ਬਦਲ ਲਈਆਂ
ਉਹ ਕੱਲ ਵੀ ਬਦਲ ਲਵੇਗਾ ਤੇ ਜਿੰਨਾ ਨੇ ਨਹੀਂ ਬਦਲੀ
ਉਹਨਾਂ ਦੇ ਨਾਲ ਕੱਲ ਵੀ ਉਹੀ ਕੁਝ ਹੋਵੇਗਾ
ਜੋ ਅੱਜ ਤੱਕ ਹੁੰਦਾ ਆ ਰਿਹਾ
New Punjabi Quotes :- ਦੁਨੀਆਂ ਨੂੰ ਛੱਡੋ ਪਹਿਲਾਂ ਉਸ ਨੂੰ ਖੁਸ਼ ਰੱਖੋ