Best Life Quotes in Punjabi
Punjabi Quotes on Life | Punjabi Quotes | Best Life Quotes in Punjabi | Life Quotes Punjabi
ਜਰੂਰ ਕੋਈ ਤਾਂ ਲਿਖਦਾ ਹੋਵੇਗਾ ਕਾਗਜ਼ ਤੇ ਪੱਥਰ ਦਾ ਨਸੀਬ ਨਹੀਂ ਤਾਂ ਇਹ ਸੰਭਵ ਨਹੀਂ ਕਿ ਕੋਈ ਪੱਥਰ ਠੋਕਰ ਖਾਵੇ ਤੇ ਕੋਈ ਪੱਥਰ ਭਗਵਾਨ ਬਣ ਜਾਵੇ ਕੋਈ ਕਾਗਜ਼ ਰੱਦੀ ਤੇ ਕੋਈ ਕਾਗਜ਼ ਗੀਤਾ ਤੇ ਕੁਰਾਨ ਬਣ ਜਾਵੇ
ਕੌੜੀ ਸੱਚਾਈ ਹੈ ਕਿ ਲੋਕ ਸਿਰਫ ਅੱਗ ਤੋਂ ਨਹੀਂ ਸੜਦੇ ਉਹ ਤਾਂ ਤੁਹਾਨੂੰ ਖੁਸ਼ ਵੇਖ ਕੇ ਵੀ ਸੜ ਜਾਂਦੇ ਨੇ
ਅੱਜ ਕੱਲ ਦੀਆਂ ਨਦਾਨੀਆਂ ਵੀ ਵੇਖੋ ਕਿ ਹਨੇਰਾ ਦਿਲ ਵਿੱਚ ਹੈ ਤੇ ਲੋਕ ਮੰਦਰਾਂ ਵਿੱਚ ਜਾ ਜਾ ਦੀਵੇ ਜਗਾ ਰਹੇ ਨੇ
ਸਹੀ ਫੈਸਲਾ ਲੈਣਾ ਕੋਈ ਕਾਬਲੀਅਤ ਨਹੀਂ ਹੈ ਬਲਕਿ ਕੋਈ ਵੀ ਫੈਸਲਾ ਲੈ ਕੇ ਉਸਨੂੰ ਸਹੀ ਸਾਬਤ ਕਰਨਾ ਕਾਬਲੀਅਤ ਹੈ
ਜ਼ਿੰਦਗੀ ਚ ਸਭ ਤੋਂ ਸੁਖੀ ਉਹੀ ਹੈ ਜਿਸ ਨੇ ਇਹ ਜਾਣ ਲਿਆ ਕਿ ਸੁਖੀ ਕੋਈ ਨਹੀਂ ਹੈ
ਇਕ ਬਿਹਤਰੀਨ ਜਿੰਦਗੀ ਜਿਉਣ ਲਈ ਇਹ ਸਵੀਕਾਰ ਕਰਨਾ ਵੀ ਜਰੂਰੀ ਹੈ ਕਿ ਸਭ ਕੁਝ ਸਭ ਨੂੰ ਨਹੀਂ ਮਿਲ ਸਕਦਾ
ਕਿਸਮਤ ਤੋਂ ਜਿੰਨੀ ਜਿਆਦਾ ਉਮੀਦ ਕਰੋਗੇ ਉਹ ਉਨਾ ਹੀ ਪਰੇਸ਼ਾਨ ਕਰੇਗੀ ਕਰਮਾਂ ਚ ਜਿੰਨਾ ਵਿਸ਼ਵਾਸ ਰੱਖੋਗੇ ਉਹ ਉਨਾ ਹੀ ਤੁਹਾਨੂੰ ਤੁਹਾਡੀ ਉਮੀਦ ਤੋਂ ਜਿਆਦਾ ਦੇਣਗੇ
ਜ਼ਿੰਦਗੀ ਵਿੱਚ ਖਤਮ ਹੋਣ ਜਿਹਾ ਕੁਝ ਨਹੀਂ ਹੁੰਦਾ ਹਮੇਸ਼ਾ ਇੱਕ ਨਵੀਂ ਸ਼ੁਰੂਆਤ ਤੁਹਾਡਾ ਇੰਤਜ਼ਾਰ ਕਰਦੀ ਹੈ
ਜਿੰਦਗੀ ਚ ਕੁਝ ਲੋਕ ਅਜਿਹੇ ਵੀ ਮਿਲਦੇ ਨੇ ਜੋ ਵਾਅਦੇ ਤਾਂ ਨਹੀਂ ਕਰਦੇ ਪਰ ਨਿਭਾ ਬਹੁਤ ਕੁਝ ਜਾਂਦੇ ਨੇ
ਅਕਸਰ ਉਹੀ ਰਿਸ਼ਤੇ ਲਾਜਵਾਬ ਹੁੰਦੇ ਨੇ ਜੋ ਅਹਿਸਾਨ ਤੋਂ ਨਹੀਂ ਅਹਿਸਾਸ ਤੋਂ ਬਣੇ ਹੋਣ
ਕਿਸੇ ਦੀ ਭੁੱਲ ਤੇ ਨਰਾਜ਼ ਹੋਣ ਤੋਂ ਪਹਿਲਾਂ ਆਪਣੀਆਂ ਕੁਝ ਭੁੱਲਾਂ ਨੂੰ ਵੀ ਜਰੂਰ ਯਾਦ ਕਰਨਾ
ਤੁਸੀਂ ਘਰ ਬੈਠੇ ਬੈਠੇ ਹੀ ਆਪਣੀ ਮੰਜ਼ਿਲ ਦੇ ਰਾਸਤਿਆਂ ਨੂੰ ਨਹੀਂ ਵੇਖ ਸਕਦੇ ਤੁਹਾਨੂੰ ਅੱਗੇ ਵਧਣਾ ਪਵੇਗਾ ਕਈ ਮੋੜਾਂ ਤੋਂ ਮੁੜਨਾ ਪਵੇਗਾ ਫਿਰ ਹੀ ਇਹ ਹੋ ਸਕਦਾ ਹੈ ਕਿ ਤੁਸੀਂ ਆਪਣੀ ਮੰਜ਼ਿਲ ਨੂੰ ਦੇਖ ਪਾਉਗੇ
ਕੌਣ ਕਹਿੰਦਾ ਹੈ ਕਿ ਪ੍ਰਮਾਤਮਾ ਦਿਖਾਈ ਨਹੀਂ ਦਿੰਦਾ ਇੱਕ ਉਹੀ ਤਾਂ ਦਿਖਾਈ ਦਿੰਦਾ ਹੈ ਜਦੋਂ ਕੁਝ ਦਿਖਾਈ ਨਹੀਂ ਦਿੰਦਾ
ਮਾਲਾ ਦੀ ਤਾਰੀਫ ਤਾਂ ਸਭ ਕਰਦੇ ਨੇ ਕਿਉਂਕਿ ਸਭ ਨੂੰ ਸਿਰਫ ਮੋਤੀ ਹੀ ਦਿਖਾਈ ਦਿੰਦੇ ਨੇ ਦਰਅਸਲ ਤਾਰੀਫ ਦੇ ਕਾਬਲ ਤਾਂ ਉਹ ਧਾਗਾ ਹੈ ਜਿਸਨੇ ਸਭ ਨੂੰ ਜੋੜ ਕੇ ਰੱਖਿਆ ਹੋਇਆ
ਵਕਤ ਦੇ ਵੀ ਅਜੀਬ ਕਿੱਸੇ ਨੇ ਕਿਸੇ ਤੋਂ ਕੱਟਿਆ ਨਹੀਂ ਜਾ ਰਿਹਾ ਤੇ ਕਿਸੇ ਦੇ ਕੋਲ ਹੁੰਦਾ ਹੀ ਨਹੀਂ
ਵਕਤ ਦਿਖਾਈ ਨਹੀਂ ਦਿੰਦਾ ਪਰ ਦਿਖਾ ਬਹੁਤ ਕੁਝ ਜਾਂਦਾ ਹੈ
ਆਪਣਾਪਨ ਹਰ ਕੋਈ ਦਿਖਾਉਂਦਾ ਹੈ ਪਰ ਆਪਣਾ ਕੌਣ ਹੈ ਇਹ ਵਕਤ ਹੀ ਦੱਸਦਾ ਹੈ
ਆਪਣੇ ਲਫਜ਼ਾਂ ਦੀ ਵਰਤੋਂ ਹਮੇਸ਼ਾ ਹਿਫਾਜ਼ਤ ਨਾਲ ਕਰੋ ਕਿਉਂਕਿ ਇਹ ਤੁਹਾਡੀ ਪਰਵਰਿਸ਼ ਦਾ ਬਿਹਤਰੀਨ ਸਬੂਤ ਹੁੰਦੇ ਨੇ
ਇੱਕ ਚੰਗਾ ਰਿਸ਼ਤਾ ਹਮੇਸ਼ਾ ਹਵਾ ਦੀ ਤਰਾਂ ਹੋਣਾ ਚਾਹੀਦਾ ਖਾਮੋਸ਼ ਪਰ ਆਸ ਪਾਸ
ਅਕਸਰ ਜਦੋਂ ਖੁਦ ਨੂੰ ਸੱਟ ਲੱਗਦੀ ਹੈ ਦੂਸਰਿਆਂ ਦੀ ਸੱਟ ਵੀ ਫਿਰ ਹੀ ਦਿਖਾਈ ਦਿੰਦੀ ਹੈ
ਕਰੀਬ ਇੰਨੇ ਰਹੋ ਕਿ ਸਭ ਰਿਸ਼ਤਿਆਂ ਵਿੱਚ ਪਿਆਰ ਰਹੇ ਦੂਰ ਵੀ ਇੰਨੇ ਕੁੁ ਹੀ ਰਹੋ ਕਿ ਆਉਣ ਦਾ ਇੰਤਜ਼ਾਰ ਰਹੇ
ਉਮੀਦ ਏਨੀ ਕੁੁ ਰੱਖੋ ਰਿਸ਼ਤਿਆਂ ਦੇ ਦਰਮਿਆਨ ਕਿ ਉਮੀਦ ਭਾਵੇਂ ਟੁੱਟ ਜਾਵੇ ਪਰ ਰਿਸ਼ਤਾ ਹਮੇਸ਼ਾ ਬਰਕਰਾਰ ਰਹੇ
ਸਖਤ ਹੱਥਾਂ ਨਾਲ ਵੀ ਉਗਲੀਆਂ ਟੁੱਟ ਜਾਂਦੀਆਂ ਰਿਸ਼ਤੇ ਜੋਰ ਨਾਲ ਨਹੀਂ ਤਮੀਜ਼ ਨਾਲ ਸਾਂਭੇ ਜਾਂਦੇ ਨੇ
ਜੋ ਪਾਣੀ ਨਾਲ ਨਹਾਵੇਗਾ ਉਹ ਸਿਰਫ ਲਿਬਾਸ ਬਦਲ ਸਕਦਾ ਹੈ ਪਰ ਜੋ ਪਸੀਨੇ ਨਾਲ ਨਹਾਵੇਗਾ ਉਹ ਇਤਿਹਾਸ ਬਦਲ ਸਕਦਾ ਹੈ
ਕ੍ਰੋਧ ਦਾ ਮਤਲਬ ਹੈ ਕਿ ਦੂਸਰਿਆਂ ਦੀਆਂ ਗਲਤੀਆਂ ਦੀ ਸਜ਼ਾ ਆਪ ਨੂੰ ਦੇਣਾ
ਕ੍ਰੋਧ ਹਵਾ ਦਾ ਉਹ ਬੁੱਲਾ ਹੈ ਜੋ ਬੁੱਧੀ ਦੇ ਦੀਵੇ ਨੂੰ ਬੁਝਾ ਦਿੰਦਾ ਹੈ
ਕ੍ਰੋਧ ਸਮੱਸਿਆ ਦਾ ਹੱਲ ਨਹੀਂ ਬਲਕਿ ਖੁਦ ਇੱਕ ਵੱਡੀ ਸਮੱਸਿਆ ਹੈ
ਜੋ ਵਿਅਕਤੀ ਆਪਣੇ ਗੁੱਸੇ ਨੂੰ ਕਾਬੂ ਚ ਨਹੀਂ ਰੱਖ ਸਕਦਾ ਉਹ ਹਮੇਸ਼ਾ ਤਨਾਵ ਵਿੱਚ ਡਿੱਗਿਆ ਰਹਿੰਦਾ ਹੈ
ਸਵੇਰ ਤੋਂ ਸ਼ਾਮ ਤੱਕ ਕੰਮ ਕਰਕੇ ਇਨਸਾਨ ਉਨਾਂ ਨਹੀਂ ਥੱਕਦਾ ਜਿੰਨਾ ਕ੍ਰੋਧ ਤੇ ਚਿੰਤਾ ਨਾਲ ਥੋੜੇ ਸਮੇਂ ਵਿੱਚ ਹੀ ਥੱਕ ਜਾਂਦਾ ਹੈ
ਜੇਕਰ ਕੋਈ ਤੁਹਾਨੂੰ ਕ੍ਰੋਧ ਦਵਾਉਣ ਵਿੱਚ ਸਫਲ ਹੋ ਜਾਵੇ ਤਾਂ ਮੰਨ ਲੈਣਾ ਕਿ ਤੁਸੀਂ ਉਸ ਦੇ ਹੱਥ ਦੀ ਕਠਪੁਤਲੀ ਹੋ
ਤੁਹਾਡੀ ਮੁਸਕਰਾਹਟ ਤੁਹਾਡੇ ਚਿਹਰੇ ਤੇ ਪ੍ਰਮਾਤਮਾ ਦੇ ਦਸਤਕਤ ਨੇ ਉਹਨਾਂ ਨੂੰ ਕ੍ਰੋਧ ਨਾਲ ਮਿਟਾਉਣ ਦੀ ਜਾਂ ਹੰਝੂਆਂ ਨਾਲ ਧੋਣ ਦੀ ਕੋਸ਼ਿਸ਼ ਨਾਨਾ ਕਰੋ
ਕ੍ਰੋਧ ਆਉਣ ਤੇ ਰੌਲਾ ਪਾਉਣ ਚ ਕੋਈ ਤਾਕਤ ਨਹੀਂ ਲੱਗਦੀ ਪਰ ਕ੍ਰੋਧ ਆਉਣ ਤੇ ਸ਼ਾਂਤ ਬੈਠਣ ਚ ਬਹੁਤ ਤਾਕਤ ਦੀ ਜਰੂਰਤ ਹੁੰਦੀ ਹੈ
ਮੂਰਖ ਲੋਕ ਕ੍ਰੋਧ ਨੂੰ ਜੋਰ ਜੋਰ ਨਾਲ ਪ੍ਰਗਟ ਕਰਦੇ ਨੇ ਪਰ ਬੁੱਧੀਮਾਨ ਵਿਅਕਤੀ ਉਸ ਨੂੰ ਸ਼ਾਂਤੀ ਨਾਲ ਵੱਸ ਚ ਕਰਦਾ ਹੈ
ਕ੍ਰੋਧ ਨੂੰ ਜਿੱਤਣ ਲਈ ਮੋਨ ਸਭ ਤੋਂ ਵੱਧ ਸਹਾਇਕ ਹੈ
ਤੁਸੀਂ ਜਾਣਦੇ ਨਹੀਂ ਹੋ ਕਿ ਕ੍ਰੋਧ ਦਾ ਆਪਣਾ ਪੂਰਾ ਖਾਨਦਾਨ ਹੈ
ਕ੍ਰੋਧ ਦੀ ਇੱਕ ਲਾਡਲੀ ਭੈਣ ਹੈ ਜਿੱਦ
ਕ੍ਰੋਧ ਦੀ ਪਤਨੀ ਵੀ ਹੈ ਹਿੰਸਾ
ਕ੍ਰੋਧ ਦਾ ਵੱਡਾ ਭਰਾ ਹੈ ਹੰਕਾਰ
ਕ੍ਰੋਧ ਦਾ ਬਾਪ ਜਿਸ ਤੋਂ ਡਰਦਾ ਹੈ ਡਰ
ਕ੍ਰੋਧ ਦੀਆਂ ਲੜਕੀਆਂ ਨੇ ਨਿੰਦਿਆ ਤੇ ਚੁਗਲੀ
ਕ੍ਰੋਧ ਦਾ ਲੜਕਾ ਹੈ ਵੈਰ
ਕ੍ਰੋਧ ਦੀਆਂ ਪੋਤੀਆਂ ਨੇ ਈਰਖਾ ਘਿਰਨਾ ਇਸਦੀ ਮਾਂ ਹੈ ਅਣਗਹਿਲੀ
ਕ੍ਰੋਧ ਦੇ ਖਾਨਦਾਨ ਤੋਂ ਹਮੇਸ਼ਾ ਦੂਰ ਰਹੋ ਨਹੀਂ ਤਾਂ ਇਹ ਸਭ ਮਿਲ ਕੇ ਤੁਹਾਨੂੰ ਬਰਬਾਦ ਕਰ ਦੇਣਗੇ
ਸਭ ਦੇ ਦਿਲਾਂ ਦਾ ਅਹਿਸਾਸ ਅਲੱਗ ਹੁੰਦਾ ਹੈ ਇਸ ਦੁਨੀਆ ਵਿੱਚ ਸਭ ਦਾ ਵਿਹਾਰ ਅਲੱਗ ਹੁੰਦਾ ਹੈ ਅੱਖਾਂ ਸਭ ਦੀਆਂ ਇੱਕੋ ਜਿਹੀਆਂ ਹੀ ਹੁੰਦੀਆਂ ਪਰ ਸਭ ਦਾ ਦੇਖਣ ਦਾ ਅੰਦਾਜ਼ ਅਲੱਗ ਹੁੰਦਾ ਹੈ