Best Quotes for Life in Punjabi

Best Quotes for Life in Punjabi

Punjabi Quotes on Life | Life Punjabi Quotes | Best Quotes for Life in Punjabi | Life Quotes Punjabi

ਜਿੰਨਾਂ ਦਾ ਪਾਲਣ ਪੋਸ਼ਣ ਸਹੀ ਢੰਗ ਨਾਲ ਹੋਇਆ ਹੁੰਦਾ ਹੈ
ਉਹ ਗਲਤੀਆਂ ਵੀ ਸਹੀ ਢੰਗ ਨਾਲ ਹੀ ਕਰਦੇ ਹਨ

ਵਿਆਹ ਕਰਵਾਉਣ ਉਪਰੰਤ ਮਨੁੱਖ ਵਿੱਚ ਮਰਨ ਦਾ ਡਰ ਘੱਟ ਜਾਂਦਾ ਹੈ

ਲੋੜ ਤੋਂ ਵੱਧ ਚਮਕਣ ਵਾਲੇ ਬੰਦੇ ਬੜੇ ਅਕਾਊ ਹੁੰਦੇ ਹਨ

ਅਤੀਤ ਦੇ ਗੁਣ ਗਾਉਣੇ ਤੇ ਵਰਤਮਾਨ ਨੂੰ ਭੰਡਣਾ ਸਮਾਂ ਵਿਅਰਥ ਗਵਾਉਣ ਦੇ ਪੱਕੇ ਢੰਗ ਹਨ

ਵਿਆਹ ਨਾਲ ਦੁੱਖ ਤੇ ਖੁਸ਼ੀਆਂ ਦੁਗਣੀਆਂ ਤੇ ਖਰਚੇ ਚੌਗਣੇ ਹੋ ਜਾਂਦੇ ਹਨ

ਘੱਟ ਬੋਲਣ ਵਾਲੇ ਅਕਸਰ ਸਿਆਣੇ ਹੁੰਦੇ ਹਨ

ਕੇਵਲ ਆਪਣੇ ਨੁਕਸ ਹੀ ਬਰਦਾਸ਼ਤ ਕਰਨੇ ਸੌਖੇ ਹੁੰਦੇ ਹਨ

ਠੱਗ ਸਭ ਥਾਂ ਠੱਗੀਆਂ ਹੀ ਮਾਰਦੇ ਹਨ
ਪਰ ਸਮੁੱਚੇ ਜੀਵਨ ਵਿੱਚ ਉਹ ਘਾਟੇ ਵਿੱਚ ਹੀ ਰਹਿੰਦੇ ਹਨ

ਕੁਝ ਦਿਮਾਗ ਹੀ ਵਰਤੋਂ ਨਾਲ ਘੱਸਦੇ ਹਨ
ਬਹੁਤਿਆਂ ਨੂੰ ਜੰਗਾਲ ਹੀ ਲੱਗਦਾ ਹੈ

ਕਿਸੇ ਕਾਲਜ ਜਾਂ ਯੂਨੀਵਰਸਿਟੀ ਨੂੰ ਪ੍ਰਸਿੱਧ ਉਸਦੇ ਪੁਰਾਣੇ ਤੇ ਸਮਰੱਥ ਵਿਦਿਆਰਥੀ ਕਰਦੇ ਹਨ

ਮੂਰਖਤਾ ਮਹਿੰਗੇ ਕੱਪੜਿਆਂ ਤੇ ਛਾਪਾਂ ਛੱਲਿਆਂ ਨਾਲ ਵੀ ਨਹੀਂ ਲੁਕਦੀ

ਭੀੜ ਕੋਲ ਸਿਰਾਂ ਦੀ ਭਰਮਾਰ ਹੁੰਦੀ ਹੈ ਪਰ ਅਕਲ ਦਾ ਅਕਾਲ ਪਿਆ ਹੁੰਦਾ ਹੈ

ਕਿਸੇ ਲਈ ਜੇ ਦਿਲ ਵਿੱਚ ਥਾਂ ਹੋਵੇ ਤਾਂ ਘਰ ਵਿੱਚ ਵੀ ਥਾਂ ਬਣ ਜਾਂਦੀ ਹੈ

ਜਿਸ ਦੀ ਜੁਬਾਨ ਤਿੱਖੀ ਹੋਵੇਗੀ ਉਸਦਾ ਦਿਮਾਗ ਚਲਾਕ ਹੋਵੇਗਾ

ਸ਼ਰਾਫਤ ਤੇ ਇਮਾਨਦਾਰੀ ਨਾਲ ਗੁਜ਼ਾਰਾ ਹੀ ਹੋ ਸਕਦਾ ਹੈ ਐਸ਼ ਕਰਨ ਲਈ ਚਲਾਕੀ ਚਤੁਰਾਈ ਤੇ ਬੇਈਮਾਨੀ ਕੀਤੀ ਜਾਂਦੀ ਹੈ

ਜਿੱਥੇ ਵੇਖਦਿਆਂ ਹੀ ਪਿਆਰ ਹੋ ਜਾਵੇ ਉਥੇ ਦੂਜੀ ਵਾਰ ਵੇਖਣ ਨਾਲ ਇਹ ਟੁੱਟ ਵੀ ਸਕਦਾ ਹੈ

ਪਹਿਲਾਂ ਲੜਾਉਣਾ ਤੇ ਮਗਰੋਂ ਲੜਨ ਵਾਲਿਆਂ ਵਿਚਕਾਰ ਸਮਝੌਤਾ ਕਰਵਾਉਣਾ ਹੁਣ ਕਈਆਂ ਲਈ ਲਾਹੇਵੰਦ ਰੋਜ਼ਗਾਰ ਬਣ ਗਿਆ ਹੈ

ਸਰੀਰ ਦੇ ਵਿਕਾਸ ਵਾਸਤੇ ਪ੍ਰਸੰਨਤਾ ਚੰਗੀ ਹੁੰਦੀ ਹੈ ਪਰ ਬੁੱਧੀ ਦੇ ਵਿਕਾਸ ਵਾਸਤੇ ਉਦਾਸੀ ਲਾਭਕਾਰੀ ਹੁੰਦੀ ਹੈ

ਸਭ ਤੋਂ ਸੋਹਣਾ ਹਾਸਾ ਬੁੱਲੀਆਂ ਵਿੱਚ ਹੁੰਦਾ ਹੈ ਜਿਹੜਾ ਕਿਸੇ ਵਿਸ਼ੇਸ਼ ਲਈ ਪਿਆਰ ਨਾਲ ਪਰੋਸਿਆ ਜਾਂਦਾ ਹੈ

ਵੱਡੇ ਲੇਖਕ ਆਲੋਚਨਾ ਧੀਰਜ ਨਾਲ ਬਰਦਾਸ਼ਤ ਕਰਦੇ ਹਨ ਛੋਟੇ ਲੇਖਕ ਆਲੋਚਨਾ ਪ੍ਰਤੀ ਵਿਰੋਧ ਪ੍ਰਗਟਾਉਂਦੇ ਹਨ ਜਿਹੜੇ ਲੇਖਕ ਹੁੰਦੇ ਨਹੀਂ ਬਣੇ ਹੁੰਦੇ ਹਨ ਉਹ ਆਲੋਚਨਾ ਹੋਣ ਦਾ ਬਦਲਾ ਵੀ ਲੈਂਦੇ ਹਨ

ਇੱਛਾਵਾਂ ਪੂਰੀਆਂ ਕਰਨ ਦੀ ਯੋਗਤਾ ਅਮੀਰੀ ਦੀ ਨਿਸ਼ਾਨੀ ਹੁੰਦੀ ਹੈ ਇੱਛਾਵਾਂ ਤੋਂ ਮੁਕਤ ਹੋਣਾ ਖੁਸ਼ਹਾਲੀ ਦਾ ਪ੍ਰਮਾਣ ਹੁੰਦਾ ਹੈ

ਪੰਜਾਬੀ ਆਲੋਚਨਾ ਹੀ ਕਰਦੇ ਹਨ ਪਰ ਆਲੋਚਨਾ ਕੀਤੀ ਜਾਣੀ ਪਸੰਦ ਨਹੀਂ ਕਰਦੇ ਪਸੰਦ ਉਹ ਪ੍ਰਸੰਸਾ ਹੀ ਕਰਦੇ ਹਨ

ਮਹਾਨ ਵਿਅਕਤੀ ਦੇ ਵਾਰਿਸ ਬਣਨ ਦੀ ਯੋਗਤਾ ਉਹਨਾਂ ਦੇ ਵਾਰਿਸਾਂ ਵਿੱਚ ਬਿਲਕੁਲ ਨਹੀਂ ਹੁੰਦੀ

ਆਪਣੀ ਕਿਸਮਤ ਨਾਲ ਕੋਈ ਸੰਤੁਸ਼ਟ ਨਹੀਂ ਹੁੰਦਾ
ਆਪਣੀ ਅਕਲ ਨਾਲ ਕੋਈ ਆਸੰਤੁਸ਼ਟ ਨਹੀਂ ਹੁੰਦਾ

ਜਿੰਨਾਂ ਦੀ ਕੋਈ ਨਿੱਗਰ ਤੇ ਸਪੱਸ਼ਟ ਸੋਚ ਨਹੀਂ ਹੁੰਦੀ
ਉਹ ਜਿੰਦਗੀ ਦੀ ਜਰਨੈਲੀ ਸੜਕ ਤੇ ਕੁਚਲੇ ਜਾਂਦੇ ਹਨ

ਕਈ ਬੋਲਣ ਤੋਂ ਪਹਿਲਾਂ ਬੜੇ ਸਿਆਣੇ ਵਿਖਾਈ ਦਿੰਦੇ ਹਨ

ਸਾਡਾ ਆਪਣਾ ਹੰਕਾਰ ਸਾਨੂੰ ਦੂਜਿਆਂ ਦਾ ਹੰਕਾਰ ਸਹਿਣ ਨਹੀਂ ਕਰ ਦਿੰਦਾ

ਜਿਹੜਾ ਜਵਾਨੀ ਵਿੱਚ ਗਿਆਨਵਾਨ ਹੁੰਦਾ ਹੈ
ਉਹ ਬੁਢਾਪੇ ਵਿੱਚ ਸਤਿਕਾਰ ਯੋਗ ਵਿਦਵਾਨ ਅਖਵਾਉਂਦਾ ਹੈ

ਕਈਆਂ ਕੋਲ ਸੰਸਾਰ ਨੂੰ ਦੇਣ ਵਾਸਤੇ ਕੇਵਲ ਪਰੇਸ਼ਾਨੀ ਹੀ ਹੁੰਦੀਆਂ ਹਨ

ਬੋਲਣ ਦੌਰਾਨ ਕੁਝ ਸਿੱਖਿਆ ਨਹੀਂ ਜਾ ਸਕਦਾ
ਕੁਝ ਸਿੱਖਣ ਲਈ ਚੁੱਪ ਹੋਣਾ ਲਾਜ਼ਮੀ ਹੁੰਦਾ ਹੈ

ਸੱਚਾ ਪਰਜਾਤੰਤਰ ਉਹ ਹੋਵੇਗਾ ਜਿਸ ਵਿੱਚ ਸਤਿਕਾਰ ਹਰੇਕ ਦਾ ਹੋਵੇਗਾ ਪਰ ਬੁੱਤ ਕਿਸੇ ਦਾ ਨਹੀਂ ਲੱਗੇਗਾ

ਰਿਸ਼ਤਾ ਕੇਵਲ ਪਿਆਰ ਦਾ ਹੀ ਹੁੰਦਾ ਹੈ
ਬਾਕੀ ਸਾਰੇ ਰਿਸ਼ਤੇ ਜਾਣ ਪਛਾਣ ਹੁੰਦੇ ਹਨ

ਸਭ ਤੋਂ ਵੱਧ ਪਰੰਪਰਾਵਾਦੀ ਉਹ ਹੁੰਦੇ ਹਨ
ਜਿਹੜੇ ਕੇਵਲ ਧਾਰਮਿਕ ਪੁਸਤਕਾਂ ਪੜਦੇ ਹਨ

ਹੀਣਤਾ ਦੀ ਭਾਵਨਾ ਕੇਵਲ ਮਨੁੱਖਾਂ ਵਿੱਚ ਹੁੰਦੀ ਹੈ
ਕਿਉਂਕਿ ਕੇਵਲ ਮਨੁੱਖਾਂ ਵਿੱਚ ਮਹਾਨ ਬਣਨ ਦੀ ਲਾਲਸਾ ਹੁੰਦੀ ਹੈ

40 ਸਾਲ ਦੀ ਉਮਰ ਤੱਕ ਅਸੀਂ ਮਾਪਿਆਂ ਨੂੰ ਪੁੱਛਦੇ ਹਾਂ
ਤੁਸੀਂ ਸਾਡੇ ਵਾਸਤੇ ਕੀ ਕੀਤਾ ਹੈ ਇਸ ਉਪਰੰਤ ਮਾਪੇ ਸਾਨੂੰ ਪੁੱਛਦੇ ਹਨ ਕਿ ਅਸੀਂ ਉਹਨਾਂ ਵਾਸਤੇ ਕੀ ਕਰ ਰਹੇ ਹਾਂ

ਮਾਵਾਂ ਸਮਾਜ ਦਾ ਸਰੋਤ ਹੁੰਦੀਆਂ ਹਨ
ਕਾਮੇ ਸਮਾਜ ਦੀਆਂ ਨੀਹਾਂ ਹੁੰਦੀਆਂ ਹਨ
ਅਧਿਆਪਕ ਸਮਾਜ ਦੇ ਉਸਰਈਏ ਹੁੰਦੇ ਹਨ

ਹੁਣ ਮਨੁੱਖਾਂ ਦੇ ਵਿਹਾਰ ਵਿੱਚੋਂ ਰੱਬ ਮੁੱਕਦਾ ਜਾ ਰਿਹਾ ਹੈ

ਪੈਗੰਬਰਾਂ ਦਾ ਪੱਥਰਾਂ ਨਾਲ ਡੂੰਘਾ ਸੰਬੰਧ ਹੈ ਜਿਉਂਦਿਆਂ ਉਹਨਾਂ ਨੂੰ ਪੱਥਰ ਮਾਰੇ ਜਾਂਦੇ ਹਨ ਮਰਨ ਉਪਰੰਤ ਉਹਨਾਂ ਦੀਆਂ ਕਬਰਾਂ ਤੇ ਪੱਥਰ ਲਾਏ ਜਾਂਦੇ ਹਨ

ਪਰੇਸ਼ਾਨੀਆਂ ਕਾਰਨ ਜਿੰਨਾਂ ਨੂੰ ਨੀਂਦ ਨਹੀਂ ਆਉਂਦੀ
ਉਹਨਾਂ ਨੂੰ ਵਧੇਰੇ ਆਰਾਮ ਕਰਨ ਦੀ ਲੋੜ ਪੈਂਦੀ ਹੈ

ਹੋਰਾਂ ਸਾਹਮਣੇ ਫੜਾ ਮਾਰ ਰਹੇ ਪੁਰਸ਼ ਦੀ ਪਤਨੀ ਮੁਸਕਰਾਉਂਦੀ ਹੈ ਉਹ ਕਹਿੰਦੀ ਕੁਝ ਨਹੀਂ ਪਰ ਕੁਝ ਅਣਕਿਹਾ ਵੀ ਨਹੀਂ ਰਹਿਣ ਦਿੰਦੀ

ਦੇਸ਼ ਦੀ ਸਰਕਾਰ ਨੂੰ ਦੇਸ਼ ਦੀ ਸਮੁੱਚੀ ਸਿਆਣਪ ਤੇ ਸਮੁੱਚੀ ਮੂਰਖਤਾ ਰਲ ਕੇ ਚਲਾਉਂਦੀਆਂ ਹਨ

ਅੱਜ ਦਾ ਮਨੁੱਖ ਜਦੋਂ ਸ਼ਾਂਤ ਸੰਤੁਸ਼ਟ ਸੁਖੀ ਤੇ ਇਕਾਂਤ ਮਈ ਜੀਵਨ ਜਿਉਣ ਦਾ ਯਤਨ ਕਰਦਾ ਹੈ ਤਾਂ ਉਸਨੂੰ ਝੱਟ ਪਤਾ ਲੱਗ ਜਾਂਦਾ ਹੈ ਕਿ ਉਹ ਗਲਤ ਸਮਿਆਂ ਵਿੱਚ ਜਨਮਿਆ ਹੈ

ਕਹਿੰਦੇ ਨੇ ਸੱਚੇ ਦੇਸ਼ ਭਗਤ ਹਮੇਸ਼ਾ ਦੇਸ਼ ਲਈ ਆਪ ਮਰਨ ਦੀਆਂ ਗੱਲਾਂ ਹੀ ਕਰਦੇ ਹਨ ਕਿਸੇ ਨੂੰ ਮਾਰਨ ਦੀਆਂ ਨਹੀਂ

Motivational Punjabi Quotes

Leave a Comment