Emotional Sad Shayari Punjabi
Punjabi Sad Status and Punjabi Sad Shayari
ਤੈਨੂੰ ਜਾਨ ਤੋ ਜਿਆਦਾਂ ਗਗਨ
ਮੈ ਪਿਆਰ ਕਰਦੀ ਆ
ਹੋਵੇ ਇੱਕ ਪਲ ਮੇਰੀਆਂ ਅੱਖੀਆਂ
ਤੋ ਦੂਰ ਨਾਂ ਜਰਦੀ ਆ
ਤੇਰਾ ਵੀ ਗਗਨ ਦੀਆਂ ਯਾਦਾਂ ਨੇ
ਕਰ ਦਿੱਤਾ ਹਾਲ ਬੁਰਾ ਹੋਣਾ
ਜੇ ਦੀਪ ਦਾ ਦਿਲ ਨਹੀ ਲੱਗਦਾ
ਤੇ ਤੇਰਾ ਵੀ ਨਹੀਂ ਲੱਗਦਾ ਹੋਣਾ
ਤੂੰ ਪਿਆਰ ਨਾਲ ਖੇਡ ਕੇ ਗਗਨ ਦੇ
ਦਿਲ ਤੇ ਬੇਵਫ਼ਾਈ ਦੀਆਂ ਸੱਟਾ ਮਾਰੀਆਂ
ਪਤਾ ਨਹੀ ਤੂੰ ਧੋਖੇਬਾਜ਼ ਨੇ ਕਿੰਨੇ
ਆਸ਼ਕਾਂ ਨਾਲ ਲਾਈਆਂ ਹੋਣੀਆਂ ਯਾਰੀਆਂ
ਖੂਨ ਦਿਲ ਦਾ ਚੂਸ ਲਿਆ ਗਗਨ
ਬੇਵਫ਼ਾਈ ਦੀਆਂ ਯੋਕਾਂ ਨੇ
ਤੇਰੇ ਨਾਲ ਝੂਠੀ ਧੋਖਾ ਕਰਦੀ ਪਈ
ਮੈਨੂੰ ਆਖਿਆਂ ਸੀ ਲੋਕਾ ਨੇ
ਮੇਰੇ ਦਿਲ ਤੇ ਬੇਵਫ਼ਾਈ ਵਾਲੇ ਫੱਟ
ਮਾਰ ਕੇ ਤੂੰ ਸੱਜਣ ਨਵੇਂ ਬਣਾਏ
ਨੀ ਝੂਠੀਏ ਤੂੰ ਗਗਨ ਨੂੰ ਛੱਡ
ਗੈਰਾਂ ਦੀ ਮਹਿੰਦੀ ਨਾਲ ਹੱਥ ਸਜਾਏ
ਕੀਤਾ ਵਾਦਾਂ ਤੈਨੂੰ ਲਿਖੂ ਗਗਨ
ਵਿੱਚ ਆਪਣੇ ਲੇਖਾਂ
ਰੇਤ ਦੇ ਮਹਿਲ ਵਾਂਗੂੰ ਢਹਿੰਦੇ ਵਾਦੇ
ਹੁਣ ਅੱਖਾਂ ਨਾਲ ਵੇਖਾਂ
ਪਹਿਲਾ ਦਿਨ ਰਾਤ ਚੜਾ ਕੇ
ਆਪਣੇ ਪਿਆਰ ਦਾ ਸਰੂਰ
ਗੱਲਾਂ ਕਰਕੇ ਗਗਨ ਨਾਲ
ਚਾਰ ਦਿਨ ਹੋ ਗਈ ਦੂਰ
ਝੂਠੀਏ ਬੇਵਫ਼ਾ ਤੇ ਤੂੰ ਆਪ ਸੀ ਕਰਕੇ
Breakup ਤੂੰ ਮੈਨੂੰ ਖਰੀਆਂ ਸੁਣਾ ਗਈ
ਪਿਆਰ ਚ ਕਿਵੇਂ ਆਪਣਾ ਬਣਾਂ ਕੇ ਕਰੀ ਦਾ
ਤੂੰ ਗਗਨ ਨੂੰ ਧੋਖੇ ਤੇ P.H.D ਕਰਾ ਗਈ
ਜਿੰਨਾਂ ਤੈਨੂੰ ਪਿਆਰ ਕੀਤਾ ਉਹਨੀ ਤੂੰ ਕਰਕੇ ਗਈ
ਗਗਨ ਦੇ ਦਿਲ ਦੀ ਬੰਜ਼ਰ ਜ਼ਮੀਨ
ਨੀ ਤੂੰ ਖੁਸ਼ ਰਹਿ ਪਾ ਕੇ ਪਿਆਰ ਗੈਰਾਂ ਦੇ ਨਾਲ
ਦੀਪ ਵੀ ਦੂਆ ਚ ਕਹਿ ਦਊਗਾ ਆਮੀਨ
ਝੂਠੀਏ ਜੇ ਦਿਲੋਂ ਕਰਦੀ ਗਗਨ ਨੂੰ
ਪਿਆਰ ਤਾਂ ਗੱਲ ਹੋਰ ਹੋਣੀ ਸੀ
ਇਹਨਾਂ ਪਿਆਰ ਪਾ ਕੇ ਜੇ ਦਿੰਦੀ ਨਾ
ਧੋਖਾ ਦੀਪ ਦੀ ਸਾਹਾਂ ਵਾਲੀ ਡੋਰ
ਨਾ ਕਮਜ਼ੋਰ ਹੋਣੀ ਸੀ
ਤੂੰ ਤੋੜ ਗਈ ਗਗਨ ਦਾ ਦਿਲ ਫੇਰ ਕੀ ਹੋਵੇਗਾ
ਇਕ ਦਿਨ ਯਾਦਾਂ ਚ ਤੇਰਾ ਵੀ ਦਿਲ ਰੋਵੇਗਾ
ਤੈਨੂੰ ਝੂਠੀਏ ਕਰਨ ਲੱਗ ਪਿਆ
ਗਗਨ ਦਾ ਪਿਆਰ ਔਖਾ
ਤਾਂਹੀ ਆ ਕੇ ਬੇਗਾਨਿਆਂ ਦੀਆਂ
ਗੱਲਾਂ ਚ ਕਰ ਗਈ ਧੋਖਾ
ਤੇਰਾ ਪਿਆਰ ਰਹਿੰਦਾ ਗਗਨ ਦੇ ਸਿਰ ਤੇ ਗੱਜਦਾ
ਤੀਰ ਵਿਛੋੜੇ ਵਾਲਾ ਰਹਿੰਦਾ ਰੋਜ਼ ਸੀਨੇ ਵਿੱਚ ਵੱਜਦਾ
ਸੁੰਨ ਸਾਨ ਦਿੱਖਦਾ ਹੁਣ ਗਗਨ ਨੂੰ ਚਾਰ ਚੁਫੇਰਾ
ਨਜ਼ਰੀ ਨਾ ਪੈਂਦਾ ਨੀ ਤੇਰਾ ਫੁੱਲਾਂ ਵਰਗਾ ਚਿਹਰਾ
ਤੇਰੇ ਨਾਲ ਦਿਨ ਬਹੁਤ ਹੀ ਵਧੀਆਂ ਲੰਘਦਾ ਸੀ
ਤੇਰਾ ਰੁੱਸਣ ਦਾ ਡਰਾਮਾ ਗਗਨ ਨੂੰ ਸੂਲੀ ਟੰਗਦਾ ਸੀ
ਹੁਣ ਨਾ ਖਾਵਾਂ ਤਰਸ ਤੇਰੇ ਮਾਸੂਮ ਚਿਹਰੇ ਤੇ
ਤੂੰ ਤਾਂ ਨਿਕਲੀ ਕ੍ਰਿਮਨਲ ਮਾਈਂਡ
ਤੇਰਾ ਸਭ ਕੁਝ ਖਤਮ ਹੋ ਗਿਆ ਨਾਲ ਗਗਨ ਦੇ
ਇਸ ਗੱਲ ਤੇ ਕਰਦੇ ਤੂੰ ਸਾਈਨ
ਜਿਹੜੀ ਗਗਨ ਦੇ ਦਿਲ ਚ ਸੀ
ਅੱਜ ਬੈਠੀ ਗੈਰਾਂ ਦੇ ਬਨੇਰੇ ਤੇ
ਏ ਧੋਖੇਬਾਜ਼ਾਂ ਦਾ ਦਿਲ ਕਦੀ
ਆਸ਼ਿਕ ਤੇਰੇ ਤੇ ਕਦੀ ਆਸ਼ਿਕ ਮੇਰੇ ਤੇ
ਧੋਖਾਂ ਕਰਕੇ ਚੰਦਰੀ ਦੇ ਗਈ ਜ਼ਹਾਨ
ਭਰ ਦੀਆਂ ਟੈਂਸ਼ਨਾ
ਤੋਹਫ਼ੇ ਚ ਮਿਲ ਗਈਆਂ ਗਗਨ ਨੂੰ
ਯਾਦਾਂ ਦੀਆਂ ਪੈਨਸ਼ਨਾਂ
ਤੇਰੇ ਝੂਠੇ ਲਾਰਿਆਂ ਤੋ ਮੇਰਾ ਦਿਲ ਹਾਰ ਗਿਆ
ਫ਼ਰੇਬੀ ਤੇਰੇ ਪਿਆਰ ਤੋ ਗਗਨ ਖਾਂ ਖਾਰ ਗਿਆ
ਝੂਠੀ ਅੱਜ ਵੀ ਮੇਰੇ ਦਿਲ ਵਿੱਚ ਧੜਕ ਰਹੀ
ਜਿਹੜੀ ਗਗਨ ਦੀਆਂ ਅੱਖਾਂ ਵਿੱਚ ਰੜਕ ਰਹੀ
ਤੁਸੀ ਗੈਰਾਂ ਦੇ ਪਿਆਰ ਚ ਡੂੰਘੇ ਥੱਲੇ ਦੱਬੇ
ਬੇਵਕੂਫ਼ ਬਣਾਉਂਣ ਲਈ ਗਗਨ ਆਪਾ ਹੀ ਲੱਭੇ
ਅੱਜ ਤੋ ਬਾਅਦ ਕਰ ਦਿੱਤਾ ਤੈਨੂੰ ਮੈ ਅਜ਼ਾਦ
ਪੁੱਛੀ ਨਾ ਤੂੰ ਹੁਣ ਜ਼ਿੰਦਗੀ ਚ ਕਦੀ ਮੇਰਾ ਹਾਲ
ਹੋ ਗਿਆ ਬਹੁਤ ਹੀ ਜ਼ਿਆਦਾ ਦੁਖੀ ਰਹਿ ਕੇ ਤੇਰੇ ਨਾਲ
ਬਸ ਹੁਣ ਗਗਨ ਨੇ ਦੇਣਾ ਤੇਰੇ ਪਿਆਰ ਦਾ ਸੀਵਾਂ ਬਾਲ
ਜੀਣ ਮਰਨ ਦੀਆਂ ਪੱਕੀਆਂ ਸੌਂਹਾ ਖਾ ਕੇ ਛੱਡ ਗਈ
ਕਿਸੇ ਬਿਗਾਨੇ ਲਈ ਗਗਨ ਨੂੰ ਦਿਲੋਂ ਕੱਢ ਗਈ
ਮੈਨੂੰ ਵੇਖ ਆਪਣੇ ਪਿਆਰ ਚ ਤੜਫ
ਉਹਨੂੰ ਪੈਣਾਂ ਕੀ ਫਰਕ
ਉਹਨੇ ਪਹਿਲਾ ਹੀ ਕੀਤੇ ਹੋਣੇ
ਗਗਨ ਜਿਹੇ ਕਈ ਗਰਕ
ਵੇਖ ਕੇ ਮਾਸੂਮ ਚਿਹਰਾ ਤੱਕ ਉਹਦਾ ਰੂਪ ਹਸੀਨ
ਕਰ ਬੈਠੇ ਸੀ ਉਹਦਾ ਗਗਨ ਰੱਬ ਤੋ ਵੱਧ ਯਕੀਨ
ਆ ਜਿਹੜਾ ਪਿਆਰ ਕਈਆਂ ਨੇ
ਬਣਾਇਆਂ ਇਹਨੂੰ ਵਪਾਰ
ਪੁਰਾਣਿਆਂ ਨਾਲ ਤੋੜ ਗਗਨ ਨਿੱਤ
ਬਣਾਉਂਦੀਆਂ ਨਵੇਂ ਯਾਰ
ਦਰਦ ਪਿਆਰ ਦਾ ਗਗਨ ਲਈ
ਸਹਿਣੋ ਹੱਟ ਗਈ ਆ
ਨਾਮ ਪਿਆਰ ਨਾਲ ਦੀਪ ਦੀਪ
ਲੈਣੋਂ ਹੱਟ ਗਈ ਆ
ਅਸੀ ਕਰੀਏ ਫੋਨ ਤਾਂ ਸਾਨੂੰ
ਸਿੱਧੇ ਮੂੰਹ ਨਾ ਬੁਲਾਉਂਦੀ
ਗਗਨ ਨੇ ਸੁਣਿਆ ਗੈਰਾਂ ਨੂੰ
ਚੋਗ ਤਲੀਆਂ ਤੇ ਚੁਗਾਉਂਦੀ
ਕਦੀ ਕਿਸੇ ਯਾਰ ਨਾਲ ਗਗਨ ਦਾ
ਪਿਆਰ ਤੋਲ ਕੇ ਤਾਂ ਵੇਖੀ
ਕੀ ਨਹੀ ਕੀਤਾ ਤੇਰੇ ਲਈ ਕਿੱਸੇ
ਪਿਆਰ ਦੇ ਫੋਲ ਕੇ ਤਾਂ ਵੇਖੀ
ਕਹਿੰਦੀ ਕਰਦੂ ਤੇਰਾ ਸੀਨਾਂ ਸ਼ੱਲੀ
ਮੈ ਉ ਤੀਰ ਜਿਹੜਾ ਨਿਕਲਿਆ ਵਿੱਚੋ ਕਮਾਨ
ਇਹਨਾਂ ਵੀ ਹਵਾ ਵਿੱਚ ਨਾ ਉੱਡ ਗਗਨ ਵੀ
ਚੁੱਕੀ ਫਿਰਦਾ ਤੇਰੀ ਬਰਬਾਦੀ ਦਾ ਸਮਾਨ
ਜ਼ਿੰਦਗੀ ਚੋ ਕੱਢ ਕੇ ਉਹਨੂੰ ਗੱਲ
ਸਿਰੇ ਦੀ ਸੁਣਾ ਦਿੱਤੀ
ਦਫ਼ਾ ਹੋ ਜਾ ਗਗਨ ਦੀ ਜ਼ਿੰਦਗੀ ਚੋ
ਗੱਲ ਖਾਨੇ ਪਾ ਦਿੱਤੀ
ਬੜੇ ਬਦਲੇ ਤੂੰ ਰੰਗ ਝੂਠੀਏ ਜ਼ੁਬਾਨ ਦੀਏ
ਝੂਠੀਏ ਜਹਾਨ ਦੀਏ
ਚੋਰੀਆ ਕਮਾਉਂਦੀ ਰਹੀ ਗਗਨ ਨਾਲ
ਧੀ ਬੇਈਮਾਨ ਦੀਏ
ਬਹੁਤਾ ਪਿਆਰ ਕਰਕੇ ਕੋਈ ਕਿਸੇ ਦੇ
ਨਾਲ ਦਿਲ ਨਾ ਲਗਾਵੇ
ਪੁੱਛ ਲੈ ਆ ਕੇ ਗਗਨ ਤੋ ਜਿਹੜਾ
ਲੱਗੀਆਂ ਦੇ ਫੱਟ ਹੰਢਾਵੇ
ਤੋੜ ਕੇ ਮੇਰਾ ਦਿਲ ਫੜਾਂ ਗਈ
ਨਿਸ਼ਾਨੀਆਂ ਲੋਕਾਂ ਤੋ ਉਹਲੇ
ਲੱਗੀਆਂ ਦੇ ਭੇਦ ਗੁੱਝੇ ਗਗਨ
ਜਾਂਦੇ ਨਾਂ ਕਿਸੇ ਦੇ ਕੋਲ ਖੋਲੇ
ਪਹਿਲਾਂ ਗਗਨ ਧੋਖੇਬਾਜ਼ ਨੇ ਤੇਰਾ ਦਿਲ
ਨਾਰੀਅਲ ਵਾਂਗੂੰ ਭੰਨਿਆਂ
ਅੱਜ ਤੇਰੇ ਸਾਮਣੇ ਆਪਣੇ ਰਕੀਬ ਦੇ
ਗੱਲ ਚ ਬਾਹਾਂ ਪਾ ਕੇ ਤੈਨੂੰ ਭੱੜਥੇ ਵਾਂਗੂੰ ਭੁੰਨਿਆਂ
ਦਿਲ ਨੂੰ ਸਮਝਾਇਆ ਮੈ ਬਥੇਰਾ
ਕਹਿਣਾ ਮੰਨਿਆ ਨੀ ਮੇਰਾ
ਧੋਖੇਬਾਜ਼ ਨੇ ਗਗਨ ਦਿਲ
ਨਾਰੀਅਲ ਵਾਂਗੂੰ ਭੰਨਿਆਂ ਤੇਰਾ
ਦਿਲ ਦੇ ਕੇ ਗੈਰਾਂ ਨੂੰ ਡੂੰਘਾ ਡੋਬ ਕੇ
ਗ਼ਮਾਂ ਚ ਜਿੰਦ ਗਗਨ ਦੀ ਕਰਕੇ ਗਈ ਫੀਤਾ
ਅੱਜ ਸਮੁੰਦਰ ਦੇ ਕਿਨਾਰੇ ਉਹਨੇ ਰਕੀਬਾਂ ਨਾਲ
ਬਹਿਕੇ ਨਾਰੀਅਲ ਪਾਣੀ ਪੀਤਾ
ਇਸ਼ਕ ਤੰਦੂਰ ਤੱਪਦਾ ਵਿੱਚ ਬਾਲਣ
ਤੇਰੀਆਂ ਯਾਦਾਂ ਤੇ ਬੇਵਫ਼ਾਈ ਦਾ ਪਾਵਾਂ
ਲੋਕਾਂ ਨੂੰ ਨਾ ਪਤਾ ਲੱਗ ਜਾਵੇ ਗਗਨ ਵਿੱਚ
ਹਾਸਿਆਂ ਦੇ ਅੱਥਰੂ ਲੁਕਾਵਾਂ
ਫੱਟ ਗਹਿਰੇ ਹੁੰਦੇ ਨੇ ਸੱਜਣਾਂ ਦੇ
ਦਿਲ ਤੇ ਚਲਾਈਆਂ ਆਰੀਆਂ ਦੇ
ਬਹੁਤ ਬੁਰੇ ਨਤੀਜ਼ੇ ਨਿੱਕਲਦੇ ਗਗਨ
ਲੱਗੀਆਂ Fake ਯਾਰੀਆਂ ਦੇ
ਜਾਂਦੀ ਜਾਂਦੀ ਮੈਨੂੰ ਗ਼ਮਾਂ ਦੇ ਸਮੁੰਦਰਾਂ ਚ
ਮਾਰ ਕੇ ਧੱਕਾ ਗਈ ਦਿਲੋਂ ਕੱਢ
ਹੌਲੀ ਹੌਲੀ ਗਗਨ ਵੀ ਹੋਈ ਜਾਂਦਾ ਉਸ
ਬੇਵਫ਼ਾ ਦੀਆਂ ਯਾਦਾਂ ਤੋ ਅੱਡ