ਦੁੱਖ ਭੰਜਨੀ ਬੇਰੀ ਦਾ ਇਤਿਹਾਸ

ਅੱਜ ਅਸੀਂ ਗੁਰੂ ਰਾਮਦਾਸ ਜੀ ਦੀ ਦੁੱਖ ਭੰਜਨੀ ਬੇਰੀ ਤੇ ਸਰੋਵਰ ਦੇ ਇਤਿਹਾਸ ਬਾਰੇ ਦੱਸਣ ਜਾ ਰਹੇ ਹਾਂ ਪੱਟੀ ਸ਼ਹਿਰ ਦੇ ਵਿੱਚ ਇੱਕ ਸ਼ਾਹੂਕਾਰ ਹੋਇਆ ਕਰਦਾ ਸੀ ਜਿਸ ਦਾ ਨਾਮ ਦੂਣੀ ਚੰਦ ਸੀ ਇਸ ਸ਼ਾਹੂਕਾਰ ਦੀਆਂ 7 ਬੇਟੀਆਂ ਸਨ ਇਹ ਸ਼ਾਹੂਕਾਰ ਬਹੁਤ ਹੰਕਾਰਿਆ ਹੋਇਆ ਸੀ ਇੰਨਾਂ ਹੰਕਾਰਿਆ ਹੋਇਆ ਸੀ ਕਿ ਆਪਣੇ ਆਪ ਨੂੰ ਰੱਬ ਸਮਝਣ ਲੱਗ ਗਿਆ ਸੀ

Guru Ramdas Ji Sarovar History

ਇੱਕ ਵਾਰ ਭੋਜਨ ਛਕਦਿਆਂ ਆਪਣੀਆਂ ਧੀਆਂ ਨੂੰ ਪੁੱਛਣ ਲੱਗਾ ਕਿ ਤੁਸੀਂ ਇਹ ਦੱਸੋ ਤੁਸੀਂ ਕਿਸ ਦਾ ਦਿੱਤਾ ਹੋਇਆ ਖਾਂਦੀਆਂ ਹੋ ਤਾਂ ਉਸਦੀਆਂ 6 ਧੀਆਂ ਨੇ ਜਵਾਬ ਦਿੱਤਾ ਕਿ ਪਿਤਾ ਜੀ ਅਸੀਂ ਤੁਹਾਡਾ ਦਿੱਤਾ ਹੋਇਆ ਖਾਂਦੀਆਂ ਹਾਂ

ਜਦੋਂ ਉਸਨੇ ਆਪਣੀ ਸਭ ਤੋਂ ਛੋਟੀ ਕੁੜੀ ਰਜਨੀ ਨੂੰ ਪੁੱਛਿਆ ਕਿ ਧੀ ਦੱਸ ਤੂੰ ਕਿਸ ਦਾ ਦਿੱਤਾ ਹੋਇਆ ਖਾਂਦੀ ਹੈ ਤਾਂ ਬੀਬੀ ਰਜਨੀ ਕਹਿਣ ਲੱਗੀ ਕਿ ਮੈਂ ਤਾਂ ਉਸ ਅਕਾਲ ਪੁਰਖ ਦਾ ਦਿੱਤਾ ਖਾਂਦੀ ਹਾਂ ਤੁਸੀਂ ਤਾਂ ਬਸ ਇੱਕ ਜਰੀਆ ਹੋ ਇਹ ਸੁਣ ਕੇ ਦੂਣੀ ਚੰਦ ਨੂੰ ਬਹੁਤ ਗੁੱਸਾ ਆਇਆ ਉਸਨੇ ਆਪਣੀ ਧੀ ਨੂੰ ਉਸ ਕੋਲੋਂ ਮਾਫੀ ਮੰਗਣ ਲਈ ਕਿਹਾ ਅਤੇ ਕਿਹਾ ਕਿ ਇਹ ਗੱਲ ਪ੍ਰਵਾਨ ਕਰ ਕਿ ਤੂੰ ਮੇਰਾ ਦਿੱਤਾ ਹੋਇਆ ਖਾਂਦੀ ਹੈ ਤਾਂ ਰਜਨੀ ਕਹਿਣ ਲੱਗੀ ਇਸ ਵਿੱਚ ਗਲਤ ਕੁਝ ਵੀ ਨਹੀਂ ਹੈ

ਅਸੀਂ ਪਰਮਾਤਮਾ ਦਾ ਦਿੱਤਾ ਹੋਇਆ ਖਾਂਦੇ ਆ ਤੁਸੀਂ ਤਾਂ ਬਸ ਇੱਕ ਜਰੀਆ ਹੋ ਤਾਂ ਗੁੱਸੇ ਚ ਆ ਕੇ ਦੂਣੀ ਚੰਦ ਨੇ ਪੰਡਿਤ ਨੂੰ ਆਪਣੇ ਘਰ ਵਿੱਚ ਬੁਲਾਇਆ ਅਤੇ ਇੱਕ ਪਿੰਗਲੇ ਨੂੰ ਲੱਭ ਕੇ ਰਜਨੀ ਦਾ ਵਿਆਹ ਉਸ ਪਿੰਗਲੇ ਨਾਲ ਕਰ ਦਿੱਤਾ ਵਿਆਹ ਕਰਨ ਤੋਂ ਬਾਅਦ ਦੂਣੀ ਚੰਦ ਨੇ ਰਜਨੀ ਨੂੰ ਉਸ ਪਿੰਗਲੇ ਦੇ ਨਾਲ ਆਪਣੇ ਘਰ ਤੋਂ ਬਾਹਰ ਕੱਢ ਦਿੱਤਾ ਅਤੇ ਕਹਿਣ ਲੱਗਾ ਕਿ ਮੈਂ ਦੇਖਦਾ ਹਾਂ ਹੁਣ ਤੈਨੂੰ ਆਪਣੇ ਪਿਤਾ ਤੋਂ ਇਲਾਵਾ ਕੌਣ ਖਵਾਉਂਦਾ ਹੈ

ਤੇਰਾ ਰੱਬ ਤੈਨੂੰ ਕਿਵੇਂ ਖਾਣ ਨੂੰ ਦਿੰਦਾ ਹੈ ਰਜਨੀ ਆਪਣੇ ਪਤੀ ਨੂੰ ਬੋਗੀ ਵਿੱਚ ਪਾ ਕੇ ਪੱਟੀ ਸ਼ਹਿਰ ਤੋਂ ਬਾਹਰ ਨਿੱਕਲ ਗਈ ਉਹ ਪਿੰਡਾਂ ਵਿੱਚ ਜਾਂਦੀ ਉਥੋਂ ਮੰਗ ਕੇ ਆਪਣਾ ਗੁਜ਼ਾਰਾ ਕਰਨਾ ਸ਼ੁਰੂ ਕਰਨ ਲੱਗੀ ਇਸੇ ਤਰ੍ਹਾਂ ਉ ਮੰਗਦੀ ਮੰਗਦੀ ਗੁਰੂ ਧਾਮਾ ਦੇ ਦਰਸ਼ਨ ਕਰਦੀ ਹੋਈ ਅਖੀਰ ਅੰਮ੍ਰਿਤਸਰ ਸਾਹਿਬ ਪਹੁੰਚੀ

ਅੰਮ੍ਰਿਤਸਰ ਨੂੰ ਉਸ ਵੇਲੇ ਗੁਰੂ ਕਾ ਚੱਕ ਕਿਹਾ ਜਾਂਦਾ ਸੀ ਗੁਰੂ ਕੇ ਚੱਕ ਪਹੁੰਚ ਕੇ ਬੀਬੀ ਰਜਨੀ ਨੇ ਆਪਣੇ ਪਤੀ ਨੂੰ ਇੱਕ ਬੇਰੀ ਦੀ ਛਾਂ ਹੇਠ ਬਿਠਾਇਆ ਅਤੇ ਰੋਟੀ ਮੰਗਣ ਵਾਸਤੇ ਨੇੜੇ ਦੇ ਪਿੰਡ ਚ ਚਲੀ ਗਈ ਉਸਦਾ ਪਤੀ ਮਨੋਹਰ ਲਾਲ ਉਸ ਬੇਰੀ ਹੇਠ ਬੈਠ ਕੇ ਰਜਨੀ ਦੇ ਆਉਣ ਦਾ ਇੰਤਜ਼ਾਰ ਕਰਨ ਲੱਗਾ ਤਾਂ ਉਹ ਦੇਖਦਾ ਹੈ ਕਿ ਬੇਰੀ ਉੱਪਰ ਜੋ ਕਾਂ ਬੈਠੇ ਹਨ ਉਹਨਾਂ ਵਿੱਚ ਕੁਝ ਕਾਂ ਉੱਡ ਕੇ ਆਉਂਦੇ ਹਨ ਅਤੇ ਨੇੜੇ ਹੀ ਨਿਰਮਲ ਛੱਪੜੀ ਵਾਲੇ ਪਾਣੀ ਦੇ ਵਿੱਚ ਚੁੱਬੀ ਮਾਰਦੇ ਹਨ

ਚੁੱਬੀ ਮਾਰਨ ਤੋਂ ਬਾਅਦ ਉਹ ਕਾਲੇ ਕਾਂ ਕਾਲਿਆਂ ਤੋਂ ਚਿੱਟੇ ਹੋ ਹੋ ਕੇ ਬਾਹਰ ਨਿੱਕਲਦੇ ਹਨ ਇਹ ਦੇਖ ਕੇ ਉਸਦੇ ਮਨ ਦੇ ਵਿੱਚ ਵਿਚਾਰ ਆਉਂਦਾ ਹੈ ਕਿ ਜੇਕਰ ਇਹ ਕਾਲੇ ਕਾਂ ਕਾਲਿਆਂ ਤੋਂ ਚਿੱਟੇ ਹੋ ਸਕਦੇ ਹਨ ਤਾਂ ਕਿਉਂ ਨਾ ਮੈਂ ਵੀ ਛੱਪੜੀ ਦੇ ਵਿੱਚ ਚੁੱਬੀ ਮਾਰ ਕੇ ਦੇਖਾ ਸ਼ਾਇਦ ਮੇਰਾ ਵੀ ਕੋਹੜ ਠੀਕ ਹੋ ਜਾਵੇ ਉਹ ਆਪਣੇ ਆਪ ਨੂੰ ਘੜੀਸਦਾ ਹੋਇਆ ਉਸ ਪਾਣੀ ਦੀ ਛੱਪੜੀ ਦੇ ਕੋਲ ਜਾਂਦਾ ਹੈ ਅਤੇ ਬੇਰੀ ਦੀ ਇਕ ਟਾਹਣੀ ਨੂੰ ਹੱਥ ਪਾ ਕੇ ਉਸ ਛੱਪੜੀ ਦੇ ਵਿੱਚ ਉੱਤਰ ਜਾਂਦਾ ਹੈ ਅਤੇ ਜਿਵੇਂ ਚੁੱਬੀ ਮਾਰ ਕੇ ਉੱਪਰ ਆਉਂਦਾ ਹੈ ਤਾਂ ਦੇਖਦਾ ਕਿ ਉਹਦੇ ਸਰੀਰ ਦਾ ਕੋਹੜ ਠੀਕ ਹੋ ਚੁੱਕਾ ਹੁੰਦਾ ਹੈ

ਉਹ ਵਾਪਸ ਉਸ ਬੇਰੀ ਹੇਠ ਆ ਕੇ ਬੈਠ ਕੇ ਰਜਨੀ ਦੀ ਉਡੀਕ ਕਰਨੀ ਸ਼ੁਰੂ ਕਰ ਦਿੰਦਾ ਹੈ ਰਜਨੀ ਜਦੋਂ ਪਿੰਡਾਂ ਵਿੱਚੋ ਰੋਟੀ ਇਕੱਠੀ ਕਰਕੇ ਵਾਪਸ ਆਉਂਦੀ ਹੈ ਤਾਂ ਆਪਣੇ ਕੋਹੜੇ ਪਤੀ ਦੀ ਥਾਂ ਤੇ ਇੱਕ ਬਹੁਤ ਹੀ ਸੁੰਦਰ ਨੌਜਵਾਨ ਨੂੰ ਦੇਖ ਕੇ ਹੈਰਾਨ ਹੋ ਜਾਂਦੀ ਹੈ ਅਤੇ ਉਸ ਨਾਲ ਲੜਨਾ ਸ਼ੁਰੂ ਕਰ ਦਿੰਦੀ ਹੈ ਕਿ ਇਥੇ ਮੈਂ ਆਪਣੇ ਪਤੀ ਨੂੰ ਛੱਡ ਕੇ ਗਈ ਹਾਂ ਉਹ ਕਿੱਥੇ ਹੈ

ਉਹ ਸਮਝਦੀ ਹੈ ਕਿ ਉਹ ਕੋਹੜੀ ਜੋ ਠੀਕ ਹੋ ਚੁੱਕਾ ਹੈ ਕੋਈ ਡਾਕੂ ਹੈ ਜਾਂ ਕੋਈ ਚੋਰ ਹੈ ਜਿਸ ਨੇ ਉਸਦੇ ਪਤੀ ਨੂੰ ਮਾਰ ਦਿੱਤਾ ਹੈ ਉਸਨੂੰ ਪਾਉਣ ਵਾਸਤੇ ਉਸ ਨਾਲ ਲੜਦੀ ਉੱਚੀ ਉੱਚੀ ਰੋਣ ਲੱਗਦੀ ਹੈ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੰਦੀ ਹੈ ਨੇੜੇ ਹੀ ਖੇਤਾਂ ਦੇ ਵਿੱਚ ਕੁਝ ਕਿਸਾਨ ਕੰਮ ਕਰ ਰਹੇ ਸੀ ਉਹ ਰਜਨੀ ਦੇ ਰੋਣ ਦੀ ਆਵਾਜ਼ ਸੁਣ ਕੇ ਉਥੇ ਪਹੁੰਚਦੇ ਹਨ ਅਤੇ ਉਸਨੂੰ ਪੁੱਛਦੇ ਹਨ ਕਿ ਕੀ ਗੱਲ ਹੋ ਗਈ ਤਾਂ ਰਜਨੀ ਉਹਨਾਂ ਨੂੰ ਦੱਸਦੀ ਹੈ ਕਿ ਇਸਨੇ ਮੇਰੇ ਪਤੀ ਨੂੰ ਮਾਰ ਦਿੱਤਾ ਹੈ

ਪਰ ਮਨੋਹਰ ਲਾਲ ਦੱਸਦਾ ਹੈ ਕਿ ਨਹੀਂ ਮੈਂ ਇਸਦਾ ਪਤੀ ਹਾਂ ਤੇ ਇਹ ਸੁਣ ਕੇ ਉਹ ਮਨੋਹਰ ਲਾਲ ਨੂੰ ਕਹਿੰਦੇ ਹਨ ਕਿ ਨੇੜੇ ਹੀ ਗੁਰੂ ਰਾਮਦਾਸ ਜੀ ਸ਼੍ਰੀ ਸੰਤੋਖਸਰ ਸਾਹਿਬ ਸਰੋਵਰ ਦੀ ਖੁਦਾਈ ਕਰਵਾ ਰਹੇ ਹਨ ਆਪਾਂ ਉਹਨਾਂ ਕੋਲ ਚਲਦੇ ਹਾਂ ਉਹ ਜਰੂਰ ਇਸ ਮਸਲੇ ਦਾ ਕੋਈ ਸਹੀ ਹੱਲ ਕੱਢਣਗੇ

ਬੀਬੀ ਰਜਨੀ ਅਤੇ ਉਹ ਕੋਹੜੀ ਮਨੋਹਰ ਲਾਲ ਜੋ ਹੁਣ ਠੀਕ ਹੋ ਚੁੱਕਾ ਹੈ ਗੁਰੂ ਰਾਮਦਾਸ ਜੀ ਕੋਲ ਪਹੁੰਚਦੇ ਹਨ ਦੋਨਾਂ ਦੀ ਗੱਲ ਸੁਣਨ ਤੋਂ ਬਾਅਦ ਗੁਰੂ ਰਾਮਦਾਸ ਜੀ ਕਹਿੰਦੇ ਹਨ ਕਿ ਰਜਨੀ ਤੇਰਾ ਪਤੀ ਬਿਲਕੁਲ ਸਹੀ ਬੋਲ ਰਿਹਾ ਹੈ ਇਹ ਕੋਈ ਪਾਣੀ ਦਾ ਛੱਪੜ ਨਹੀਂ ਸਗੋਂ ਅੰਮ੍ਰਿਤ ਕੁੰਡ ਹੈ ਜਿੱਥੇ ਅੱਗੇ ਚੱਲ ਕੇ ਦੁਨੀਆਂ ਦਾ ਸਭ ਤੋਂ ਮਹਾਨ ਤੀਰਥ ਅਸਥਾਨ ਬਣੇਗਾ

ਇਥੇ ਸਰੋਵਰ ਦੀ ਖੁਦਾਈ ਕਰਵਾਈ ਜਾਵੇਗੀ ਇਥੇ ਇਸ਼ਨਾਨ ਕਰਕੇ ਲੋਕਾਂ ਦੇ ਮਾਨਸਿਕ ਅਤੇ ਸਰੀਰਕ ਰੋਗ ਦੂਰ ਹੋਣਗੇ ਗੁਰੂ ਰਾਮਦਾਸ ਜੀ ਬਾਕੀ ਸੰਗਤ ਰਜਨੀ ਅਤੇ ਮਨੋਹਰ ਲਾਲ ਵਾਪਸ ਛੱਪੜੀ ਕੋਲ ਆਉਂਦੇ ਹਨ ਅਤੇ ਜਦੋਂ ਇਸ਼ਨਾਨ ਕਰਨ ਲੱਗਿਆ ਜੋ ਇਕ ਹੱਥ ਮਨੋਹਰ ਲਾਲ ਦਾ ਬਾਹਰ ਰਹਿ ਗਿਆ ਸੀ ਉਹ ਵਾਪਸ ਆਪਣਾ ਹੱਥ ਉਸ ਛੱਪੜੀ ਵਿੱਚ ਪਾਉਂਦਾ ਹੈ ਅਤੇ ਦਿਖਾਉਂਦਾ ਹੈ ਤਾਂ ਉਸਦਾ ਹੱਥ ਵੀ ਠੀਕ ਹੋ ਜਾਂਦਾ ਹੈ ਜਿਹਨੂੰ ਦੇਖ ਕੇ ਰਜਨੀ ਨੂੰ ਸੱਚੀ ਯਕੀਨ ਹੋ ਜਾਂਦਾ ਹੈ ਕਿ ਇਹ ਉਸਦਾ ਪਤੀ ਹੈ

ਅੱਗੇ ਚੱਲ ਕੇ ਉਸ ਅਸਥਾਨ ਦੇ ਉੱਤੇ ਸਰੋਵਰ ਦੀ ਖੁਦਾਈ ਕਰਾਈ ਜਾਂਦੀ ਹੈ ਅਤੇ ਇਸ ਖੁਦਾਈ ਵਿੱਚ ਬਾਬਾ ਬੁੱਢਾ ਜੀ ਭਾਈ ਮੰਜ ਜੀ ਗੁਰੂ ਰਾਮਦਾਸ ਜੀ ਬੀਬੀ ਰਜਨੀ ਅਤੇ ਮਨੋਹਰ ਲਾਲ ਨੇ ਆਪ ਸੇਵਾ ਕੀਤੀ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਉਹ ਬੇਰੀ ਆਦਿ ਉਥੇ ਸਥਾਪਤ ਹੈ ਅਤੇ ਉਸ ਛੱਪੜੀ ਦੀ ਥਾਂ ਤੇ ਅੱਜ ਅੰਮ੍ਰਿਤ ਸਰੋਵਰ ਬਣ ਚੁੱਕਾ ਹੈ ਅੱਜ ਵੀ ਲੋਕ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਆਪਣੇ ਮਾਨਸਿਕ ਅਤੇ ਸਰੀਰਕ ਰੋਗਾਂ ਤੋਂ ਮੁਕਤੀ ਪ੍ਰਾਪਤ ਕਰਦੇ ਹਨ

ਪੰਜਾਬ ਅਤੇ ਸਿੱਖ ਇਤਿਹਾਸ ਨਾਲ ਜੁੜੀ ਅਜਿਹੀ ਹੋਰ ਜਾਣਕਾਰੀ ਵਾਸਤੇ ਇਥੇ ਆਉਂਦੇ ਰਹੋ ਅਤੇ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਲੋਕ ਆਪਣੇ ਇਤਿਹਾਸ ਨਾਲ ਜਾਣੂ ਹੋ ਸਕਣ

Guru Gobind Singh Ji Teer History :- 13 ਮੀਲ ਤੋ ਮਾਰੇ ਤੀਰ ਦਾ ਇਤਿਹਾਸ

Leave a Comment