13 ਮੀਲ ਤੋ ਮਾਰੇ ਤੀਰ ਦਾ ਇਤਿਹਾਸ

History of Guru Gobind Singh Ji in Punjabi Language

Guru Gobind Singh History 13 Meel To Teer

(13 ਮੀਲ ਤੋ ਮਾਰੇ ਤੀਰ ਦਾ ਇਤਿਹਾਸ)

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 13 ਮੀਲ ਤੋ ਮਾਰੇ ਤੀਰ ਦੇ ਇਤਿਹਾਸ ਬਾਰੇ ਦੱਸਣ ਜਾ ਰਹੇ ਹਾਂ ਸਤਿਗੁਰ ਗੁਰੂ ਗੋਬਿੰਦ ਸਿੰਘ ਮਹਾਂਰਾਜ ਕਲਗੀਧਰ ਦਸ਼ਮੇਸ਼ ਪਿਤਾ ਸ਼੍ਰੀ ਅਨੰਦਪੁਰ ਸਾਹਿਬ ਸਨ ਦਿੱਲੀ ਦਰਬਾਰ ਤੱਕ ਖ਼ਬਰ ਪਹੁੰਚ ਗਈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਂਰਾਜ ਜੀ ਨੇ ਸ਼ਸਤਰ ਧਾਰੀ ਸਿੱਖ ਰੱਖ ਲਏ ਨੇ ਫੌਜਾਂ ਰੱਖ ਲਈਆਂ ਨੇ ਪਹਾੜੀ ਰਾਜਿਆ ਨਾਲ ਜੰਗ ਕਰਦੇ ਨੇ ਪਹਾੜੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਂਰਾਜ ਦੀ ਸ਼ਕੈਤ ਕਰ ਦਿੱਤੀ

ਬਾਦਸ਼ਾਹ ਔਰੰਗਜੇਬ ਨਹੀਂ ਸੀ ਚਾਹੁੰਦਾ ਕਿ ਗੁਰੂ ਗੋਬਿੰਦ ਸਿੰਘ ਮਹਾਂਰਾਜ ਦੀ ਤਾਕਤ ਵਧੇ ਇਸ ਲਈ ਆਲਮਵੀਰ ਬਾਦਸ਼ਾਹ ਔਰੰਗਜੇਬ ਨੇ ਦਿੱਲੀ ਦੇ ਦਰਬਾਰ ਵਿੱਚ ਆਪਣੇ ਜਰਨੈਲ ਮੰਤਰੀ ਇਕੱਠੇ ਕਰ ਲਏ ਗੁਰੂ ਗੋਬਿੰਦ ਸਿੰਘ ਮਹਾਂਰਾਜ ਜੀ ਵਾਲਾ ਸਵਾਲ ਉਹਨੇ ਆਪਣੀ ਸਭਾ ਚ ਰੱਖਿਆ ਕਿ ਪਹਾੜੀਆਂ ਦੀ ਸ਼ਕੈਤ ਆਉਂਦੀ ਏ

ਕੋਈ ਪੰਜਾਬ ਦੀ ਧਰਤੀ ਤੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਂਰਾਜ ਗੁਰੂ ਤੇਗ ਬਹਾਦੁਰ ਮਹਾਂਰਾਜ ਦੇ ਪੁੱਤਰ ਨੇ ਉਹਨਾਂ ਨੇ ਫੌਜਾਂ ਬਣਾ ਲਈਆਂ ਨੇ ਆਪਾ ਗੁਰੂ ਗੋਬਿੰਦ ਸਿੰਘ ਮਹਾਂਰਾਜ ਦੀ ਤਾਕਤ ਵੱਧਣ ਨੀ ਦੇਣੀ ਤੇ ਬਾਦਸ਼ਾਹ ਔਰੰਗਜੇਬ ਨੇ ਇੱਕ ਤਲਵਾਰ ਤੇ ਪਾਨ ਦਾ ਬੀੜਾ 10 ਹਜ਼ਾਰ ਰਜਤਪੰਨ ਦੀ ਖਿੱਲਤ ਰੱਖ ਕੇ ਉਹਨੇ ਕਿਹਾ ਕੋਈ ਜਰਨੈਲ ਉੱਠੋ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਜਾ ਮੁਰਦਾ ਮੇਰੇ ਦਰਬਾਰ ਚ ਪੇਸ਼ ਕਰ ਸਕੇ

ਜਿੰਨੀ ਫੌਜ ਚਾਹੀਦੀ ਆ ਮੈਂ ਦੇਵਾਗਾਂ ਜਿੰਨੇ ਰਜਤਪੰਨ ਨੇ ਉਹਨੀ ਫੌਜ ਦੇਵਾਂਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਉਂਦਾ ਜਾ ਮੁਰਦਾ ਮੇਰੇ ਦਰਬਾਰ ਚ ਪੇਸ਼ ਕਰੋ ਸਭ ਜਰਨੈਲ ਵੇਖ ਰਹੇ ਸਨ ਉਹਨਾ ਵਿੱਚ ਬੱਤੀਆਂ ਕੁ ਸਾਲਾਂ ਦਾ ਇਕ ਚੜਦੀ ਉਮਰ ਦਾ ਨੌਜਵਾਨ ਉਹਨੇ ਉੱਠ ਕੇ ਤਲਵਾਰ ਤੇ ਪਾਨ ਦਾ ਬੀੜਾ ਚੁੱਕ ਲਿਆ 10 ਹਜ਼ਾਰ ਮੋਹਰਾ ਉਹਨੂੰ ਦੇ ਦਿੱਤੀਆਂ

ਔਰੰਗਜੇਬ ਬਾਦਸ਼ਾਹ ਪੁੱਛਦਾ ਕਿੰਨੀ ਫੌਜ ਚਾਹੀਦੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਕੜਨ ਵਾਸਤੇ ਉਹ ਬੱਤੀਆਂ ਸਾਲਾਂ ਦੇ ਜਰਨੈਲ ਨੇ ਬੜੇ ਹੰਕਾਰ ਵਿੱਚ ਕਿਹਾ ਜੀ 10 ਕੁੁ ਹਜ਼ਾਰ ਫੌਜ ਦੇ ਦਿਉ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਪਕੜ ਕੇ ਤੁਹਾਡੇ ਦਰਬਾਰ ਚ ਪੇਸ਼ ਕਰਦਾ ਗਾ ਔਰੰਗਜੇਬ ਬਾਦਸ਼ਾਹ ਨੇ 10 ਹਜ਼ਾਰ ਫੌਜ ਉਹਦੇ ਨਾਮ ਕਰ ਦਿੱਤੀ

ਉਹਨੂੰ ਕਹਿ ਦਿੱਤਾ ਇੰਨੇ ਹਜ਼ਾਰ ਫੌਜ ਤੈਨੂੰ ਪਾਣੀਪਤ ਤੋਂ ਮਿਲੇਗੀ ਇੰਨੇ ਹਜ਼ਾਰ ਫੌਜ ਸਰਹੰਦ ਤੋਂ ਮਿਲੇਗੀ ਇੰਨੇ ਹਜ਼ਾਰ ਫੌਜ ਤੂੰ ਨਾਲ ਲੈ ਕੇ ਜਾਏਗਾ ਅਨੰਦਪੁਰ ਸਾਹਿਬ ਪਹੁੰਚਦਿਆਂ ਤੇਰੇ ਕੋਲ 10 ਹਜ਼ਾਰ ਫੌਜ ਹੋਏਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਉਂਦਾ ਪੇਸ਼ ਕਰਨਾ ਜਾਂ ਮੁਰਦਾ ਪੇਸ਼ ਕਰਨਾ ਇਸ ਤਰਾਂ ਉਹ ਕਸਮ ਖਾ ਕੇ ਪਾਨ ਦਾ ਬੀੜਾ 10 ਹਜ਼ਾਰ ਰਜਤਪੰਨ ਚੁੱਕ ਕੇ ਤੁਰ ਪਿਆ

ਉਹਨੇ ਹਮਲਾ ਕਰਨਾ ਸੀ ਆਨੰਦਪੁਰ ਸਾਹਿਬ ਤੇ ਜਦੋਂ ਉਹਨੇ ਪੰਜਾਬ ਵਿੱਚ ਐਂਟਰ ਕੀਤਾ ਜਿਵੇਂ ਕੁਰਕਸ਼ੇਤਰ ਦੀ ਧਰਤੀ ਲੰਘਿਆ ਤੇ ਉਹਦੇ ਮਨ ਵਿੱਚ ਖਿਆਲ ਆਉਂਦਾ ਆਨੰਦਪੁਰ ਸਾਹਿਬ ਦਾ ਰੱਸਤਾ ਪਕੜਨਾ ਇਸੇ ਰੱਸਤੇ ਵਿੱਚ ਮੇਰੀ ਭੈਣ ਦਾ ਪਿੰਡ ਆਉਂਦਾ ਹੈ ਕਿਉੰ ਨਾਂ ਆਪਣੀ ਭੈਣ ਤੇ ਭਣਵਈਏ ਨੂੰ ਮਿਲ ਜਾਵਾਂ ਉਹਨਾਂ ਦੇ ਪਿੰਡ ਵਿੱਚ ਉਹਨਾਂ ਦੀ ਸੋਭਾ ਵਧੇਗੀ ਕਿ ਵਾਹ ਬੇਗਮ ਨਸੀਰਾਂ ਦਾ ਭਰਾ ਐਡਾ ਵੱਡਾ ਜਰਨੈਲ ਹੈ

ਇਹਦੇ ਕੋਲ ਇੰਨੀਆਂ ਫੌਜਾਂ ਨੇ ਕਿਉਂਕਿ ਮਨੁੱਖੀ ਮਨ ਦੀ ਫਿਤਰਤ ਰਹਿੰਦੀ ਹੈ ਇਹਨੂੰ ਕੋਈ ਅਹੁਦਾ ਮਿਲ ਜਾਏ ਇਹ ਸਭ ਤੋਂ ਪਹਿਲਾਂ ਰਿਸ਼ਤੇਦਾਰਾਂ ਨੂੰ ਵਿਖਾਉਣਾ ਚਾਹੁੰਦਾ ਹੈ ਇਹ ਹੰਕਾਰੀ ਮਨ ਦੀ ਨਿਸ਼ਾਨੀ ਏ ਇਹਨੂੰ ਕੋਈ ਇੱਕ ਗਨ ਮੈਨ ਮਿਲ ਜਾਏ ਪਹਿਲਾਂ ਬੰਦਾ ਪੂਰੀ ਰਿਸ਼ਤੇਦਾਰੀ ਚ ਘੁੰਮਾਉਂਦਾ ਪਤਾ ਲੱਗ ਜਾਏ ਮੈਨੂੰ ਵੀ ਗਨਮੈਨ ਮਿਲਿਆ

ਉਹਨੂੰ ਤਾਂ ਇੰਨੀ ਵੱਡੀ ਫੌਜ ਮਿਲੀ 10 ਹਜ਼ਾਰ ਫੌਜ ਲੈ ਕੇ ਉਹ ਪੰਜਾਬ ਵਿੱਚ ਵੜਦਾ ਤੇ ਇਸੇ ਰੱਸਤੇ ਲੰਘਣਾ ਭੈਣ ਦਾ ਪਿੰਡ ਰੱਸਤੇ ਵਿੱਚ ਆਉਣਾ ਉਹਨੇ ਦੂਰ ਦੂਰ ਤੱਕ ਫੌਜਾਂ ਖਲਾਰ ਦਿੱਤੀਆਂ ਕੁਝ ਮੰਤਰੀਆਂ ਨੂੰ ਲੈ ਕੇ ਆਪਣੀ ਭੈਣ ਭਣਵਈਏ ਦੇ ਪਿੰਡ ਚਲਾ ਗਿਆ ਸਡੌਰੇ ਜਦੋਂ ਸਡੌਰੇ ਪਹੁੰਚਿਆ ਦੂਰ ਦੂਰ ਤੱਕ ਖਬਰਾਂ ਫੈਲ ਗਈਆਂ ਪਿੰਡ ਵਿੱਚ ਰੌਲਾ ਪੈ ਗਿਆ

ਕੋਈ ਜਰਨੈਲ ਆਇਆ ਬੜਾ ਤਾਕਤਵਰ ਹੈ ਕਹਿੰਦੇ ਕਈ ਪਿੰਡਾਂ ਤੱਕ ਇਹਦੀ ਫੌਜ ਠਹਿਰੀ ਹੋਈ ਹੈ ਦਿੱਲੀਉ ਕਿਤੇ ਚੜਾਈ ਕਰਨ ਜਾ ਰਿਹਾ ਕੌਣ ਹੈ ਤਾਂ ਪਿੰਡ ਵਾਲੇ ਕਹਿੰਦੇ ਨਸੀਰਾਂ ਦਾ ਭਰਾ ਆਇਆ ਹੈ ਬੜਾ ਵੱਡਾ ਜਰਨੈਲ ਹੈ ਇੰਨੀਆਂ ਫੌਜਾਂ ਇਹਦੇ ਨਾਲ ਇਹ ਨਸੀਰਾਂ ਬੇਗਮ ਪਤਾ ਕੌਣ ਹੈ ਸਡੌਰੇ ਦੇ ਪੀਰ ਬੁੱਧੂ ਸ਼ਾਹ ਦੀ ਘਰਵਾਲੀ ਹੈ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮੁਰੀਦ ਹੈ

ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤੇ ਪੀਰ ਬੁੱਧੂ ਸ਼ਾਹ ਤੇ ਨਸੀਰਾਂ ਬੜੀ ਆਸਥਾ ਰੱਖਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਰੱਬ ਕਰਕੇ ਮੰਨਦੇ ਨੇ ਇਸ ਗੱਲ ਦਾ ਇਲਮ ਇਹਦੇ ਭਰਾ ਨੂੰ ਨਹੀਂ ਸੀ ਆਪਣੀ ਭੈਣ ਦੇ ਘਰ ਪਹੁੰਚ ਗਿਆ ਇਹਨੂੰ ਜਲ ਪਾਣੀ ਛਕਾਇਆ ਬੜਾ ਅਦਬ ਸਤਿਕਾਰ ਕੀਤਾ ਭੈਣ ਨੇ ਚਾਅ ਵਿੱਚ ਦਵਾ ਦਵ ਭੋਜਨ ਪ੍ਰਸ਼ਾਦਾ ਤਿਆਰ ਕੀਤਾ ਤੇ ਆਪਣੇ ਭਰਾ ਨੂੰ ਕਹਿੰਦੀ ਸੈਦੇ ਆ ਭਰਾ ਵੀਰਿਆ ਕੋਲ ਬਹਿ ਕੇ ਪ੍ਰਸ਼ਾਦਾ ਛੱਕ ਮੈਂ ਗਰਮ ਗਰਮ ਬਣਾਉਣੀ ਆ ਤੇ ਤੂੰ ਛਕੀ ਚੱਲ

ਭੈਣਾਂ ਨੂੰ ਭਰਾਵਾਂ ਦਾ ਬੜਾ ਚਾਅ ਹੁੰਦਾ ਆਪਣੇ ਚੌਂਕੇ ਤੇ ਕੋਲ ਬਿਠਾ ਕੇ ਲੈ ਸੈਦੇ ਵੀਰੇ ਮੈਂ ਭੋਜਨ ਬਣਾਉਨੀ ਪ੍ਰਸ਼ਾਦਾ ਗਰਮ ਗਰਮ ਛੱਕ ਸੈਦਾ ਪ੍ਰਸ਼ਾਦਾ ਛੱਕਦਾ ਇਹਦਾ ਨਾਮ ਇਤਿਹਾਸ ਵਿੱਚ ਸੈਦ ਖਾਨ ਆਇਆ ਪ੍ਰਸ਼ਾਦਾ ਛੱਕਦਿਆਂ ਛੱਕਦਿਆਂ ਛਕਾਉਂਦਿਆਂ ਭੈਣ ਨਸੀਰਾਂ ਨੇ ਪੁੱਛ ਲਿਆ ਵੀਰਾ ਲੋਕ ਦੱਸਦੇ ਨੇ ਬੜੀ ਫੌਜ ਲੈ ਕੇ ਆਇਆ ਐਡਾ ਵੱਡਾ ਜਰਨੈਲ ਬਣ ਗਿਆ

ਮੇਰੇ ਭਰਾ ਦੀ ਇੰਨੀ ਚੜਤ ਹੈ ਮੈਨੂੰ ਬੜੀ ਖੁਸ਼ੀ ਹੈ ਪਰ ਚੜਾਈ ਕਿੱਧਰ ਕੀਤੀ ਉ ਤੇ ਭੋਜਨ ਛੱਕਦਿਆਂ ਸੈਦ ਖਾਨ ਬੋਲਿਆ ਕਹਿੰਦਾ ਭੈਣੇ ਇਧਰ ਕੋਈ ਪਹਾੜੀਆਂ ਵਿੱਚ ਗੁਰੂ ਗੋਬਿੰਦ ਸਿੰਘ ਰਹਿੰਦਾ ਮੈਂ ਉਹਨੂੰ ਪਕੜਨ ਵਾਸਤੇ ਚੱਲਿਆ ਜਦੋਂ ਇੰਨੀ ਗੱਲ ਕਹੀ ਭੈਣ ਦੇ ਹੱਥੋਂ ਪ੍ਰਸ਼ਾਦਾ ਡਿੱਗ ਪਿਆ ਉਹਨੇ ਕਿਹਾ ਵੀਰਾ ਅੱਲਾ ਤਾਲਾ ਖੁਦਾ ਤੋਂ ਡਰ ਕਿਹਨੂੰ ਪਕੜਨ ਤੁਰ ਪਿਆ

ਉਹਨੇ ਕਿਹਾ ਭੈਣੇ ਤੈਨੂੰ ਕੀ ਹੋਇਆ ਭੈਣ ਨਸੀਰਾਂ ਨੇ ਕਿਹਾ ਸੈਦਿਆ ਜਿਹਨੂੰ ਪਕੜਨ ਚੱਲਿਆ ਉਹ ਕੋਈ ਸਰੀਰ ਵਿਅਕਤੀ ਗੁਰੂ ਗੋਬਿੰਦ ਸਿੰਘ ਨਹੀਂ ਉਹ ਕੋਈ ਵਿਅਕਤੀ ਨਹੀਂ ਅੱਲਾ ਤਾਲਾ ਦੀ ਸ਼ਕਤੀ ਹੈ ਉਹਨੂੰ ਦੁਨੀਆਂ ਦਾ ਕੋਈ ਬੰਦਾ ਕੈਦ ਨਹੀਂ ਕਰ ਸਕਦਾ ਤੂੰ ਗਲਤ ਫੈਸਲਾ ਲੈ ਲਿਆ ਜਾ ਇੱਕ ਭੈਣ ਦੀ ਨਸੀਰਾਂ ਦੀ ਨਸੀਹਤ ਮਨ ਜਾ ਵਾਪਿਸ ਮੁੜ ਜਾ ਇੱਕ ਭੈਣ ਦੀ ਨਸੀਹਤ ਆ ਤੈਨੂੰ ਗੁਰੂ ਗੋਬਿੰਦ ਸਿੰਘ ਨੂੰ ਪਕੜਨ ਦੀ ਗੱਲ ਭੁੱਲ ਜਾ ਇਥੋਂ ਵਾਪਿਸ ਦਿੱਲੀ ਚਲਾ ਜਾ

ਗੁੱਸੇ ਕ੍ਰੋਧ ਵਿੱਚ ਇੰਨੇ ਪ੍ਰਸ਼ਾਦਾ ਛੱਡ ਦਿੱਤਾ ਉੱਠ ਕੇ ਖਲੋ ਗਿਆ ਕਹਿਣ ਲੱਗਾ ਭੈਣੇ ਮੈਂ ਵੀ ਜਰਨੈਲਾਂ ਦੀ ਸਭਾ ਵਿੱਚ ਪਾਨ ਦਾ ਬੀੜਾ ਚੁੱਕਿਆ ਤੇ ਮੈਂ ਪਾਨ ਦਾ ਬੀੜਾ ਚੱਬ ਕੇ ਕਸਮ ਖਾਧੀ ਹੈ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਜਾਂ ਮੁਰਦਾ ਦਿੱਲੀ ਦਰਬਾਰ ਪੇਸ਼ ਕਰਾਂਗਾ ਹੁਣ ਮੈਨੂੰ ਕੋਈ ਨਹੀਂ ਰੋਕ ਸਕਦਾ

ਕਹਿੰਦੇ ਭੈਣ ਦੇ ਵਰਜਣ ਉੱਤੇ ਵੀ ਇਹ ਵਰਜਿਆ ਨਾ ਚਲਾ ਗਿਆ ਫੌਜਾਂ ਲੈ ਕੇ ਨੇ ਆਨੰਦਪੁਰ ਸਾਹਿਬ ਵੱਲ ਚੜਾਈ ਕੀਤੀ ਦਿਨ ਲੰਘ ਗਿਆ ਰਾਤ ਪੈ ਗਈ ਇਹਨੇ ਆਨੰਦਪੁਰ ਸਾਹਿਬ ਦੇ ਕੋਲ ਜਾ ਕੇ ਡੇਰਾ ਕਰ ਲਿਆ ਦੂਰ ਦੂਰ ਤੱਕ ਫੌਜਾਂ ਖਲਾਰ ਦਿੱਤੀਆਂ ਜਿੱਥੇ ਇਹਨੇ ਡੇਰਾ ਕੀਤਾ ਉੱਥੇ ਅੱਜ ਅਸਥਾਨ ਬਣਿਆ ਹੋਇਆ

ਸ਼੍ਰੀ ਆਨੰਦਪੁਰ ਸਾਹਿਬ ਤੋਂ 13 ਕੁ ਮੀਲ ਦੀ ਵਿੱਥ ਉੱਤੇ ਨੂਰਪੁਰ ਬੇਦੀ ਦੀ ਬਿਲਕੁਲ ਪਰਗਨਾ ਜੂ ਦੇ ਅੰਦਰ ਇਹਨੇ ਦੂਰ ਦੂਰ ਤੱਕ ਫੌਜਾਂ ਖਲਾਰੀਆਂ ਰੁਕ ਗਿਆ ਤੇ ਦੋ ਬੰਦੇ ਘੱਲੇ ਜਾਉ ਆਨੰਦਪੁਰ ਸਾਹਿਬ ਸੂ ਲੈ ਕੇ ਆਉ ਕਿੰਨੀ ਕੁ ਫੌਜ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆ ਹੁਣ ਧਿਆਨ ਦਿਉ ਅਰਦਾਸ ਕਿਵੇਂ ਕੰਮ ਕਰਦੀ ਹੈ

ਇਹਨੇ 2 ਬੰਦੇ ਭੇਜੇ ਅਨੰਦਪੁਰ ਸਾਹਿਬ ਦੀ ਖਬਰ ਲੈ ਕੇ ਆਏ 700 ਕੁੁ ਬੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਜਿਆਦਾ ਨਹੀਂ ਉਹਦੇ ਕੋਲ ਕੋਈ ਤੋਪੀ ਨਿਸ਼ਾਨ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਤੀਰਾਂ ਤੇ ਤਲਵਾਰ ਨੇ 700 ਕੁੁ ਬੰਦਾ ਲੜਨ ਵਾਲਾ ਹੱਸਿਆ ਬੜਾ ਸੈਦ ਖਾਨ ਕਹਿੰਦਾ ਐਵੇਂ ਭੈਣ ਕਹੀ ਜਾਂਦੀ ਸੀ ਗੁਰੂ ਗੋਬਿੰਦ ਸਿੰਘ ਨੂੰ ਪਕੜਨਾ ਭੁੱਲ ਜਾ 700 ਬੰਦਾ ਤਾਂ ਅਸੀਂ ਸੱਤਾਂ ਘੰਟਿਆਂ ਵਿੱਚ ਪਕੜ ਲੈਣਾ ਸਭ ਕੁਝ ਕਰਕੇ

ਇਹ ਤਾਂ ਮੇਰੇ ਖੱਬੇ ਹੱਥ ਦਾ ਕੰਮ ਏ ਬੜਾ ਹੰਕਾਰ ਵਿੱਚ ਮੇਰੇ ਕੋਲ 10 ਹਜਾਰ ਫੌਜ ਆ ਉਹਨਾਂ ਕੋਲ 700 ਬੰਦਾ ਤਾਂ ਬੜਾ ਖੁਸ਼ ਹੋਇਆ ਇਧਰ ਸਡੌਰੇ ਬੈਠੀ ਭੈਣ ਨੇ ਅਨੰਦਪੁਰ ਸਾਹਿਬ ਵੱਲ ਮੂੰਹ ਕਰਕੇ ਅਰਦਾਸ ਕੀਤੀ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਭਰਾ ਨੂੰ ਤੁਹਾਡਾ ਇਲਮ ਨਹੀਂ ਮੇਰੇ ਭਰਾ ਨੂੰ ਤੁਹਾਡੇ ਬਾਰੇ ਪਤਾ ਨਹੀਂ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਨੂੰ ਮਾਰਨ ਜਾਂ ਪਕੜਨ ਵਾਸਤੇ ਮੇਰਾ ਭਰਾ ਆਇਆ ਹੈ ਇੱਕ ਭੈਣ ਦੀ ਤੁਹਾਡੇ ਚਰਨਾਂ ਚ ਅਰਦਾਸ ਹੈ

ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਭਰਾ ਨੂੰ ਜਾਨੋ ਨਾ ਮਾਰਿਉ ਉਹਨੂੰ ਕ੍ਰਿਪਾ ਕਰਕੇ ਆਪਣੀ ਸ਼ਰਨ ਵਿੱਚ ਰੱਖ ਲਿਉ ਮਹਾਰਾਜ ਉਹਨੂੰ ਮਾਰਿਉ ਨਾ ਕਿਤੇ ਇਹ ਹੁਣ ਭੈਣ ਅਰਦਾਸਾ ਕਰਦੀ ਹੈ ਮਹਾਰਾਜ ਮੇਰੇ ਭਰਾ ਸੈਦ ਖਾਨ ਨੂੰ ਜਾਨੋ ਨਾ ਮਾਰਿਉ ਉਹਨੂੰ ਆਪਣੇ ਚਰਨਾਂ ਚ ਰੱਖ ਲਿਉ ਸ਼ਾਮੀ ਵੀ ਅਰਦਾਸ ਸਵੇਰੇ ਵੀ ਅਰਦਾਸ ਇਕ ਭੈਣ ਨਿੱਤ ਅਰਦਾਸ ਕਰਦੀ ਹੈ

ਇਧਰ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਨੇ ਜਿੱਥੇ ਨੂਰਪੁਰ ਬੇਦੀ ਦੀ ਜੂਹ ਵਿੱਚ ਬੈਠਾ ਸੀ ਨਾ ਕਲਗੀਧਰ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਕਿਲਾ ਨੰਦਗੜ੍ਹ ਤੋਂ ਤੀਰ ਛੱਡਿਆ 13 ਮੀਲ ਦੀ ਵਿੱਥ ਤੇ ਨਿਸ਼ਾਨਾ ਮਾਰਿਆ ਜਿੱਥੇ ਸੈਦ ਖਾਨ ਬੈਠਾ ਇਹਦੇ ਪਲੰਗ ਦੇ ਪਾਵੇ ਚ ਤੀਰ ਵੱਜਿਆ ਜਦੋਂ ਤੀਰ ਵੱਜਿਆ ਤੇ ਹੈਰਾਨ ਹੋ ਗਿਆ

ਕਿਸੇ ਸ਼ਿਕਾਰੀ ਨੇ ਤੀਰ ਮਾਰਿਆ ਇਹ ਤੀਰ ਜੇ ਮੇਰੇ ਮੱਥੇ ਉੱਤੇ ਜਾਂ ਛਾਤੀ ਉੱਤੇ ਵੱਜਦਾ ਮੈਂ ਮਰ ਜਾਣਾ ਸੀ ਉਹਦੇ ਸਿਪਾਹੀਆਂ ਨੇ ਤੀਰ ਕੱਢਿਆ ਤੇ ਵੇਖ ਕੇ ਕਹਿੰਦੇ ਜੀ ਇਹ ਤੀਰ ਗੁਰੂ ਗੋਬਿੰਦ ਸਿੰਘ ਨੇ ਮਾਰਿਆ ਕਹਿੰਦਾ ਤੁਹਾਨੂੰ ਕਿਵੇਂ ਪਤਾ ਉਹ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਦੇ ਤੀਰ ਦੀ ਨਿਸ਼ਾਨੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰ ਨੂੰ ਸੋਨਾ ਲੱਗਿਆ ਹੁੰਦਾ ਆ ਵੇਖੋ ਨੋਕ ਤੇ ਸੋਨਾ ਚਿੰਬੜਿਆ

ਇਸ ਵਾਸਤੇ ਜੇ ਉਹਨਾਂ ਦੇ ਤੀਰ ਨਾਲ ਕੋਈ ਮਰ ਜਾਏ ਤਾਂ ਉਹਦਾ ਕਫ਼ਨ ਦਫਨ ਤੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ ਬੜਾ ਹੈਰਾਨ ਹੋਇਆ ਐਡੀ ਦੂਰ ਨਿਸ਼ਾਨਾ ਅਨੰਦਪੁਰ ਸਾਹਿਬ ਕਿੰਨੀ ਦੂਰ ਹੈ ਉਹਨਾਂ ਕਿਹਾ ਜੀ 13 ਮੀਲ ਕਹਿੰਦਾ ਐਡੀ ਦੂਰ ਕੋਈ ਨਿਸ਼ਾਨਾ ਨਹੀਂ ਲਾ ਸਕਦਾ ਜਾਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਰਾਮਾਤੀ ਨੇ ਤੇ ਜਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਤੇ ਨੇੜੇ ਤੇੜੇ ਨੇ ਲੱਭੋ ਝਾੜੀਆਂ ਵਿੱਚ ਲੱਭਣ ਲੱਗ ਪਏ ਸਿਪਾਹੀ ਨਾ ਲੱਭੇ ਤਾਂ ਕਹਿੰਦਾ

ਗੁਰੂ ਗੋਬਿੰਦ ਸਿੰਘ ਕਰਾਮਾਤੀ ਨੇ ਤਾਹੀਉ ਐਡੀ ਦੂਰ ਨਿਸ਼ਾਨਾ ਲਾਇਆ ਹੁਣ ਭੈਣ ਦੀਆਂ ਗੱਲਾਂ ਚੇਤੇ ਆਉਣ ਲੱਗ ਪਈਆਂ ਵੀਰਾ ਗੁਰੂ ਗੋਬਿੰਦ ਸਿੰਘ ਕੋਈ ਸਰੀਰ ਵਿਅਕਤੀ ਨਹੀਂ ਉਹ ਅੱਲਾ ਤਾਲਾ ਦੀ ਸ਼ਕਤੀ ਹੈ ਭੈਣ ਦੀਆਂ ਗੱਲਾਂ ਮਨ ਚ ਆਉਣ ਲੱਗ ਪਈਆਂ ਇੰਨੇ ਨੂੰ ਇਤਿਹਾਸ ਕਹਿੰਦਾ ਇਕ ਤੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੋਰ ਛੱਡਿਆ ਉਹ ਪਲੰਘ ਦੇ ਦੂਜੇ ਪਾਵੇ ਵਿੱਚ ਲੱਗਾ ਇਹ ਡਰ ਗਿਆ ਮਨਾ ਜਿਹੜਾ ਤੀਰ ਮੇਰੇ ਮੰਜੇ ਪਲੰਗ ਵਿੱਚ ਮਾਰ ਸਕਦਾ ਉਹ ਮੇਰੀ ਛਾਤੀ ਵਿੱਚ ਵੀ ਤੀਰ ਮਾਰ ਕੇ ਖਤਮ ਕਰ ਸਕਦਾ ਸੀ

ਜਦੋਂ ਉਹ ਤੀਰ ਕੱਢਿਆ ਉਹਦੇ ਨਾਲ ਇੱਕ ਪੱਤਰ ਬੰਨਿਆ ਉਹ ਪੱਤੇ ਤੇ ਚਿੱਠੀ ਤੇ ਲਿਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ ਗੁਰੂ ਗੋਬਿੰਦ ਸਿੰਘ ਨੇ ਕਰਾਮਾਤ ਨਾਲ ਤੀਰ ਨਹੀਂ ਮਾਰਿਆ ਉੱਪਰ ਲਿਖਿਆ ਪਾਤਸ਼ਾਹ ਨੇ ਲਿਖਿਆ ਸੈਦ ਖਾਨ ਇਹ ਤੀਰ ਕਰਾਮਾਤ ਨਾਲ ਨਹੀਂ ਇਹ ਸ਼ਸਤਰ ਵਿਦਿਆ ਦੇ ਅਭਿਆਸ ਕਲਾ ਨਾਲ ਤੀਰ ਮਾਰਿਆ ਇਦਾਂ 13-13 ਮੀਲ ਤੇ ਨਿਸ਼ਾਨਾ ਮੇਰਾ ਕੱਲਾ ਕੱਲਾ ਸਿੱਖ ਲਾ ਸਕਦਾ ਇਹ ਕਰਾਮਾਤ ਨਹੀਂ ਇਹ ਸ਼ਸਤਰ ਵਿੱਦਿਆ ਦਾ ਅਭਿਆਸ ਹੈ

ਬੜਾ ਤਪਿਆ ਗੁੱਸੇ ਵਿੱਚ ਕ੍ਰੋਧ ਵਿੱਚ ਇਹਨੇ ਕਿਹਾ ਹੱਲਾ ਬੋਲ ਦਿਉ ਆਨੰਦਪੁਰ ਸਾਹਿਬ ਤੇ 10 ਹਜਾਰ ਫੌਜ ਲੈ ਕੇ ਜਾ ਅਲੀ ਦੇ ਨਾਰੇ ਲਾਉਂਦੇ ਚੜ ਪਏ ਸ਼੍ਰੀ ਆਨੰਦਪੁਰ ਸਾਹਿਬ ਤੇ ਘਮਸਾਨ ਦੀ ਜੰਗ ਮੱਚ ਗਈ ਗੁਰੂ ਦੇ ਸਿੱਖ ਜੰਗ ਲੜ ਰਹੇ ਸਨ ਇਧਰ ਭੈਣ ਨਸੀਰਾਂ ਭਰਾ ਲਈ ਅਰਦਾਸਾਂ ਕਰਦੀ ਹੈ ਮਹਾਰਾਜ ਮੇਰੇ ਭਰਾ ਨੂੰ ਬਖਸ਼ ਦਿਉ ਇਹਨੂੰ ਜਾਨੋ ਨਾ ਮਾਰਿਉ ਇਹਨੂੰ ਆਪਣੇ ਕੋਲ ਰੱਖ ਲਿਉ ਇਦਾਂ ਅਰਦਾਸਾਂ ਹੋ ਰਹੀਆਂ ਨੇ

ਮੈਦਾਨੇ ਜੰਗ ਚੱਲ ਪਿਆ ਤੇ ਸੈਦ ਖਾਨ ਮਨ ਵਿੱਚ ਕਹਿੰਦਾ ਜੇ ਗੁਰੂ ਗੋਬਿੰਦ ਸਿੰਘ ਐਡਾ ਹੀ ਵਲੀ ਹੈ ਤਾਂ ਮੇਰੇ ਸਾਹਮਣੇ ਆਵੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਦਾਨੇ ਜੰਗ ਵਿੱਚ ਆਉਣ ਲਈ ਤਿਆਰ ਹੋ ਗਏ ਸਿੱਖਾਂ ਹੱਥ ਜੋੜ ਕੇ ਕਿਹਾ ਮਹਾਰਾਜ ਤੁਸੀਂ ਨਾ ਜੰਗ ਵਿੱਚ ਜਾਉ ਜਿੰਨੀ ਦੇਰ ਅਸੀਂ ਜਿਉਂਦੇ ਆਂ ਗੁਰੂ ਦਾ ਕੀ ਕੰਮ ਜੰਗ ਵਿੱਚ

ਕਲਗੀਧਰ ਪਾਤਸ਼ਾਹ ਨੇ ਬਚਨ ਕਹੇ ਕਹਿੰਦੇ ਦਇਆ ਰਾਮ ਹੁਣ ਜੰਗ ਬਦਲ ਗਈ ਹੈ ਪਾਤਸ਼ਾਹ ਤੋਂ ਸਿੱਖ ਪੁੱਛਦੇ ਮਹਾਰਾਜ ਜੰਗ ਕਿਵੇਂ ਬਦਲ ਗਈ ਹੈ ਉਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਜੇ ਖੰਡੇ ਬਾਟੇ ਦੀ ਪਹੁਲ ਅੰਮ੍ਰਿਤ ਪਾਨ ਸਿੱਖਾਂ ਨੂੰ ਨਹੀਂ ਕਰਾਇਆ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਸਿੱਖੋ ਜੰਗ ਬਦਲ ਗਈ ਹੈ ਕਹਿੰਦੇ ਮਹਾਰਾਜ ਕਿਵੇਂ ਕਹਿੰਦੇ ਜੰਗ ਹੁਣ ਤੀਰ ਕਮਾਨ ਤੀਰਾਂ ਤਲਵਾਰਾਂ ਤੇ ਤੋਪਾਂ ਦੀ ਨਹੀਂ ਜੰਗ ਕੋਈ ਹੋਰ ਸ਼ੁਰੂ ਹੋ ਗਈ ਹੈ

ਸਾਨੂੰ ਕਿਸੇ ਨੇ ਵੰਗਾਰ ਪਾ ਕੇ ਕਿਹਾ ਜੇ ਗੁਰੂ ਗੋਬਿੰਦ ਸਿੰਘ ਇਡਾ ਹੀ ਵਲੀ ਹੈ ਮੇਰੇ ਸਾਹਮਣੇ ਆਵੇ ਨਾਲੇ ਜਿਹਨੇ ਸਾਨੂੰ ਬੁਲਾਇਆ ਨਾ ਸਿੱਖੋ ਉਹਦੀ ਖੈਰੀਅਤ ਵਾਸਤੇ ਉਹਦੀ ਭੈਣ ਅਰਦਾਸਾਂ ਕਰ ਰਹੀ ਹੈ ਅਸੀਂ ਉਸਦੀ ਭੈਣ ਦੀ ਕੀਤੀ ਅਰਦਾਸ ਵਿਅਰਥ ਨਹੀਂ ਜਾ ਦੇ ਸਕਦੇ ਕਿਉਂਕਿ ਉਹ ਅਰਦਾਸ ਕੋਈ ਹੋਰ ਨਹੀਂ ਸਡੌਰੇ ਦੇ ਪੀਰ ਬੁੱਧੂ ਸ਼ਾਹ ਦੀ ਬੇਗਮ ਕਰ ਰਹੀ ਹੈ ਜਿਹੜਾ ਸਾਡਾ ਮੁਰੀਦ ਹੋਵੇ ਉਹਦੀ ਅਰਦਾਸ ਕਦੇ ਵਿਅਰਥ ਨਹੀਂ ਜਾਂਦੀ

ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗ ਵਿੱਚ ਆ ਗਏ ਮਜੀ ਹੋਈ ਜੰਗ ਹਜੂਰ ਨੇ ਘੋੜਾ ਲਿਆ ਕੇ ਸਿੱਧਾ ਖਲਾਰ ਦਿੱਤਾ ਸੈਦ ਖਾਨ ਦੇ ਸਾਹਮਣੇ ਪਾਤਸ਼ਾਹ ਬੋਲੇ ਸੈਦ ਖਾਨ ਇਧਰ ਵੇਖ ਮੈਨੂੰ ਹੀ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜੇ ਵਾਰ ਕਰ ਸਕਦਾ ਤੇ ਕਰ ਸੈਦ ਖਾਨ ਨੇ ਤੀਰ ਨੂੰ ਹੱਥ ਪਾਇਆ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਘੋੜਾ ਹੋਰ ਨਜ਼ਦੀਕ ਕਰ ਲਿਆ ਇਹ ਹੱਥੋਂ ਕੰਬਣ ਲੱਗ ਪਿਆ ਉ ਮਨਾ ਇਹਨੂੰ ਮਰਨ ਦਾ ਖੌਫ ਡਰ ਨਹੀਂ ਇਹ ਨਜਦੀਕ ਕਿਉਂ ਆ ਰਹੇ ਨੇ

ਕਲਗੀਧਰ ਪਾਤਸ਼ਾਹ ਬੇ-ਖੌਫ ਅੱਗੇ ਵੱਧਦੇ ਗਏ ਬਿਲਕੁਲ ਥੋੜਾ ਵਕਬਾ ਰਹਿ ਗਿਆ ਤੇ ਸੈਦ ਖਾਨ ਕਹਿੰਦਾ ਮਹਾਰਾਜ ਇੰਨੇ ਨੇੜਿਉ ਮੈਂ ਤੀਰ ਕੀ ਮਾਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਜ਼ਰ ਭਰ ਕੇ ਸੈਦ ਖਾਨ ਵੱਲ ਵੇਖਿਆ ਇਹਦੇ ਹੱਥ ਵਿੱਚੋਂ ਤੀਰ ਛੁੱਟ ਗਿਆ ਨਜ਼ਰ ਮਿਲਣ ਦੀ ਦੇਰ ਸੀ ਕਲਗੀਧਰ ਪਾਤਸ਼ਾਹ ਨੇ ਉਹ ਤੀਰ ਇਹਦੇ ਮਾਰ ਦਿੱਤਾ ਜਿਹੜਾ ਕਿਸੇ ਭਾਗਾਂ ਵਾਲੇ ਦੇ ਵੱਜਦਾ

ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਜ਼ਰ ਮਿਲੀ ਤੇ ਪਾਤਸ਼ਾਹ ਨੇ ਉਹ ਤੀਰ ਮਹਿਰਾਮਤ ਦਾ ਕ੍ਰਿਪਾ ਦਾ ਤਰਸ ਦਾ ਇਹਦੇ ਵੱਲ ਛੱਡਿਆ ਜਿਹੜਾ ਕਿਸੇ ਭਾਗਾਂ ਵਾਲੇ ਦੇ ਵੱਜਦਾ ਪਾਤਸ਼ਾਹ ਨੇ ਇੱਕੋ ਹੀ ਨਜ਼ਰ ਪਾਈ ਸੈਦ ਖਾਨ ਘੋੜੇ ਤੋਂ ਥੱਲੇ ਉੱਤਰ ਇਹਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਤੀਰ ਕਮਾਨ ਇਹਨੇ ਸੁੱਟ ਦਿੱਤੇ

ਸੈਦ ਖਾਨ ਦੇ ਕਲੇਜੇ ਚ ਐਸਾ ਸ਼ੇਕ ਪਿਆ ਘੋੜੇ ਤੋਂ ਉਤਰਿਆ ਰੋ ਪਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਾ ਕੇ ਇੰਨੇ ਚਰਨ ਪਕੜ ਲਏ ਜਿਹੜਾ ਰਕਾਬ ਵਿੱਚ ਪੈਰ ਰੱਖਿਆ ਸੀ ਨਾ ਪਾਤਸ਼ਾਹ ਨੇ ਇਹਨੇ ਸੱਜਾ ਪੈਰ ਪਕੜਿਆ ਆਪਣਾ ਮੱਥਾ ਚਰਨਾ ਚ ਰੱਖ ਦਿੱਤਾ ਪਾਤਸ਼ਾਹ ਕਹਿੰਦੇ ਤੂੰ ਤੇ ਸਾਨੂੰ ਜਿਉਂਦਾ ਤੇ ਮੁਰਦਾ ਪਕੜਨ ਆਇਆ ਸੀ ਤੂੰ ਕਹਿੰਦਾ ਸਾ ਦਿੱਲੀ ਦਰਬਾਰ ਵਿੱਚ ਜਿਉਂਦਾ ਮੁਰਦਾ ਪੇਸ਼ ਕਰਾਂਗਾ ਗੁਰੂ ਗੋਬਿੰਦ ਸਿੰਘ ਨੂੰ

ਸੈਦ ਖਾਨ ਭੁੱਬ ਮਾਰ ਕੇ ਰੋ ਪਿਆ ਕਹਿਣ ਲੱਗਾ ਮੇਰੀ ਭੈਣ ਸੱਚ ਕਹਿੰਦੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਈ ਵਿਅਕਤੀ ਨਹੀਂ ਅੱਲਾ ਤਾਲਾ ਦੀ ਅਗੰਮ ਸ਼ਕਤੀ ਹੈ ਕਲਗੀਆਂ ਵਾਲੇ ਨੇ ਬਚਨ ਕਿਹਾ ਸੈਦ ਖਾਨ ਤੈਨੂੰ ਪਤਾ ਤੇਰੇ ਕਰਮ ਬਦਲ ਗਏ ਤੈਨੂੰ ਪਤਾ ਅੱਜ ਮੈਦਾਨੇ ਜੰਗ ਵਿੱਚ ਤੇਰੀ ਮੌਤ ਹੋਣੀ ਸੀ ਅੱਜ ਕਿਸੇ ਜਪਣ ਵਾਲੀ ਤੇਰੀ ਭੈਣ ਨੇ ਅਰਦਾਸ ਕੀਤੀ ਹੈ ਉਹਦੀ ਕੀਤੀ ਹੋਈ ਅਰਦਾਸ ਨੇ ਤੇਰੇ ਕਰਮ ਬਦਲ ਦਿੱਤੇ ਸੈਦ ਖਾਨ ਅੱਜ ਤੈਨੂੰ ਸਦੀਵੀ ਜੀਵਨ ਮਿਲ ਗਿਆ

ਸੈਦ ਖਾਨ ਰੋਂਦੇ ਹੋਏ ਨੇ ਪਾਤਸ਼ਾਹ ਦੇ ਚਰਨ ਛੂਹੇ ਮਸਤਕ ਲਾ ਕੇ ਪੂਰੇ ਮੈਦਾਨੇ ਜੰਗ ਵਿੱਚ ਉੱਚੀ ਆਵਾਜ਼ ਵਿੱਚ ਇਹਨੇ ਕਿਹਾ ਐ ਤੁਰਕੰਨਾ ਫੌਜ ਮੈਦਾਨ ਛੱਡ ਕੇ ਭੱਜ ਜਾਉ ਜਾ ਕੇ ਦਿੱਲੀ ਔਰੰਗਜੇਬ ਨੂੰ ਕਹਿ ਦਿਉ ਗੁਰੂ ਗੋਬਿੰਦ ਸਿੰਘ ਨੇ ਸੈਦ ਖਾਨ ਨੂੰ ਗੁਲਾਮ ਬਣਾ ਲਿਆ ਜਿਹੜਾ ਗੁਰੂ ਨੂੰ ਪਕੜਨ ਆਇਆ ਸੀ ਅੱਜ ਗੁਰੂ ਦਾ ਗੁਲਾਮ ਹੋ ਗਿਆ ਇਹ ਪਤਾ ਕਰਮ ਪਤਾ ਕਿਵੇਂ ਬਦਲੇ ਇੱਕ ਭੈਣ ਦੀ ਅਰਦਾਸ ਕਰਕੇ

Leave a Comment