Inspirational Quotes in Punjabi
Inspirational Life Quotes in Punjabi | Punjabi Quotes | Punjabi Quotes on Life | Inspirational Quotes in Punjabi
ਇਨਸਾਨ ਦੀ ਚਾਹਤ ਹੈ ਕਿ ਉੱਡਣ ਨੂੰ ਖੰਭ ਮਿਲ ਜਾਣਾ ਤੇ ਪਰਿੰਦੇ ਸੋਚਦੇ ਨੇ ਕਿ ਰਹਿਣ ਨੂੰ ਘਰ ਮਿਲ ਜਾਵੇ
ਇਨਸਾਨ ਉਦੋਂ ਸਮਝਦਾਰ ਨਹੀਂ ਹੁੰਦਾ ਜਦੋਂ ਉਹ ਵੱਡੀਆਂ ਵੱਡੀਆਂ ਗੱਲਾਂ ਕਰਨ ਲੱਗੇ ਬਲਕਿ ਇਨਸਾਨ ਤਾਂ ਉਦੋਂ ਸਮਝਦਾਰ ਹੁੰਦਾ ਹੈ ਜਦੋਂ ਉਹ ਛੋਟੀਆਂ ਛੋਟੀਆਂ ਗੱਲਾਂ ਸਮਝਣ ਲੱਗੇ
ਰੂਹ ਵਿੱਚ ਮੈਂ ਦਾ ਦਾਗ ਆ ਜਾਂਦਾ ਹੈ ਜਦੋਂ ਦਿਲਾਂ ਵਿੱਚ ਦਿਮਾਗ ਆ ਜਾਂਦਾ ਹੈ
ਜਿਸ ਨਾਲ ਗੱਲ ਕਰਨ ਨਾਲ ਹੀ ਖੁਸ਼ੀ ਦੁਗਣੀ ਤੇ ਦੁੱਖ ਅੱਧਾ ਹੋ ਜਾਵੇ ਉਹੀ ਆਪਣਾ ਹੈ ਬਾਕੀ ਤਾਂ ਬਸ ਦੁਨੀਆ ਹੀ ਹੈ
ਕਦੇ ਕਦੇ ਜ਼ਿੰਦਗੀ ਨੂੰ ਮਾਨਣ ਲਈ ਆਪਣੀ ਅਕਲ ਦੀ ਪੰਡ ਨੂੰ ਲਾ ਕੇ ਪਾਸੇ ਰੱਖ ਦੇਣਾ ਵੀ ਜਰੂਰੀ ਹੁੰਦਾ ਹੈ
ਜ਼ਿੰਦਗੀ ਚ ਸਮੱਸਿਆ ਦੇਣ ਵਾਲੇ ਦੀ ਹਸਤੀ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ ਪਰ ਪਰਮਾਤਮਾ ਦੀ ਕ੍ਰਿਪਾ ਦ੍ਰਿਸ਼ਟੀ ਤੋਂ ਵੱਡੀ ਕਦੇ ਨਹੀਂ ਹੋ ਸਕਦੀ
ਜਿੰਨਾ ਵੱਡਾ ਸੁਪਨਾ ਹੋਵੇਗਾ ਉਨੀਆਂ ਵੱਡੀਆਂ ਤਕਲੀਫਾਂ ਹੋਣਗੀਆਂ ਤੇ ਜਿੰਨੀਆਂ ਵੱਡੀਆਂ ਤਕਲੀਫਾਂ ਹੋਣਗੀਆਂ ਉਨੀ ਹੀ ਵੱਡੀ ਕਾਮਯਾਬੀ ਹੋਵੇਗੀ
ਖੂਬਸੂਰਤ ਚਿਹਰਾ ਵੀ ਬੁੱਢਾ ਹੋ ਜਾਂਦਾ ਹੈ ਤਾਕਤਵਰ ਸਰੀਰ ਵੀ ਇਕ ਦਿਨ ਢਲ ਜਾਂਦਾ ਹੈ ਆਹੁਦਾ ਤੇ ਰੁਤਬਾ ਇਕ ਦਿਨ ਖਤਮ ਹੋ ਜਾਂਦਾ ਹੈ ਪਰ ਇਕ ਚੰਗਾ ਇਨਸਾਨ ਹਮੇਸ਼ਾ ਚੰਗਾ ਹੀ ਰਹਿੰਦਾ ਹੈ
ਜਲਦੀ ਜਾਗਣਾ ਹਮੇਸ਼ਾ ਫਾਇਦੇਮੰਦ ਹੁੰਦਾ ਹੈ ਫਿਰ ਭਾਵੇਂ ਉਹ ਆਪਣੀ ਨੀਂਦ ਚੋਂ ਹੋਵੇ ਅਹਿਮ ਤੋਂ ਹੋਵੇ ਜਾਂ ਵਹਿਮ ਤੋਂ ਹੋਵੇ ਜਾਂ ਫਿਰ ਸੁੱਤੇ ਹੋਏ ਜਮੀਰ ਚੋ ਹੋਵੇ
ਨਦੀ ਜਦੋਂ ਨਿਕਲਦੀ ਹੈ ਤਾਂ ਉਸਦੇ ਕੋਲ ਕੋਈ ਨਕਸ਼ਾ ਨਹੀਂ ਹੁੰਦਾ ਕਿ ਸਾਗਰ ਕਿੱਥੇ ਹੈ ਬਿਨਾਂ ਨਕਸ਼ੇ ਤੋਂ ਹੀ ਉਹ ਸਾਗਰ ਤੱਕ ਪਹੁੰਚ ਜਾਂਦੀ ਹੈ ਇਸ ਲਈ ਸਿਰਫ ਕਰਮ ਕਰਦੇ ਰਹੋ ਨਕਸ਼ਾ ਤਾਂ ਉਸ ਈਸ਼ਵਰ ਦੇ ਕੋਲ ਪਹਿਲਾਂ ਤੋਂ ਹੀ ਹੈ ਅਸੀਂ ਤਾਂ ਬਸ ਆਪਣੇ ਕਰਮਾਂ ਨੂੰ ਵਹਾਵ ਦੇਣਾ ਹੈ
ਸੁਪਨੇ ਉਹ ਨਹੀਂ ਜੋ ਤੁਸੀਂ ਨੀਂਦ ਚ ਵੇਖਦੇ ਹੋ ਬਲਕਿ ਸੁਪਨੇ ਤਾਂ ਉਹ ਨੇ ਜੋ ਤੁਹਾਨੂੰ ਨੀਂਦ ਨਾ ਆਉਣ ਦੇਣ
ਵਿਸ਼ਵਾਸ ਇਕ ਉਹ ਸ਼ਕਤੀ ਹੈ ਜਿਸ ਨਾਲ ਉਜੜੀ ਹੋਈ ਜਿੰਦਗੀ ਦੁਬਾਰਾ ਰੌਸ਼ਨ ਕੀਤੀ ਜਾ ਸਕਦੀ ਹੈ
ਪਛਤਾਵਾ ਬੁਰਾ ਨਹੀਂ ਹੈ ਗਲਤੀ ਦਾ ਅਹਿਸਾਸ ਹੀ ਨਾ ਹੋਣਾ ਬੁਰਾ ਹੈ
ਬੁਢਾਪੇ ਚ ਤੁਹਾਨੂੰ ਰੋਟੀ ਤੁਹਾਡੀ ਔਲਾਦ ਨਹੀਂ ਤੁਹਾਡੇ ਦਿੱਤੇ ਹੋਏ ਸੰਸਕਾਰ ਹੀ ਦੇਣਗੇ ਬੱਚਿਆਂ ਨੂੰ ਸੰਸਕਾਰ ਜਰੂਰ ਦਿਉ
ਲੰਘਦਾ ਤਾਂ ਵਕਤ ਹੈ ਪਰ ਖਰਚ ਅਸੀਂ ਹੋ ਜਾਨੇ ਹਾਂ ਕਿੱਦਾਂ ਦੇ ਨਾਦਾਨ ਹਾਂ ਅਸੀਂ ਦੁੱਖ ਆਉਂਦਾ ਹੈ ਤਾਂ ਅਟਕ ਜਾਨੇ ਆ ਤੇ ਸੁੱਖ ਆਉਂਦਾ ਹੈ ਤਾਂ ਭਟਕ ਜਾਨੇ ਆ
ਜ਼ਿੰਦਗੀ ਜਿਊਣੀ ਹੈ ਤਾਂ ਤਕਲੀਫਾਂ ਤਾਂ ਹੋਣਗੀਆਂ ਨਹੀਂ ਤਾਂ ਮਰਨ ਤੋਂ ਬਾਅਦ ਤਾਂ ਸੜਨ ਦਾ ਅਹਿਸਾਸ ਵੀ ਨਹੀਂ ਹੁੰਦਾ
ਹਰ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਸਨੂੰ ਸਾਰੇ ਪਹਿਚਾਨਣ ਪਰ ਨਾਲ ਹੀ ਉਸਨੂੰ ਇਹ ਚਿੰਤਾ ਵੀ ਸਤਾਉਂਦੀ ਹੈ ਕਿ ਉਸਨੂੰ ਕੋਈ ਸਹੀ ਚ ਨਾ ਪਹਿਚਾਣ ਲਵੇ
ਜਦੋਂ ਤੱਕ ਇਹ ਮੈਂ ਇਹ ਹੰਕਾਰ ਸਾਡੇ ਅੰਦਰ ਹੈ ਅਸੀਂ ਖੁਦ ਨੂੰ ਨਹੀਂ ਪਾ ਸਕਦੇ
ਇੱਕ ਵਾਰ ਕੁਝ ਬੱਚੇ ਫੁੱਟਬਾਲ ਖੇਡ ਰਹੇ ਸੀ ਉਥੋਂ ਇੱਕ ਸਾਧੂ ਸੰਤ ਜਾ ਰਹੇ ਸੀ ਤਾਂ ਇੱਕ ਬੱਚਾ ਸੰਤਾਂ ਕੋਲ ਗਿਆ ਤੇ ਉਹਨਾਂ ਨੂੰ ਸਵਾਲ ਕੀਤਾ ਕਿ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਬੁਰੇ ਕਰਮਾਂ ਦੀ ਸਜ਼ਾ ਮਿਲਦੀ ਹੈ ਇਸ ਫੁੱਟਬਾਲ ਨੇ ਇਹੋ ਜਿਹਾ ਕੀ ਕੀਤਾ ਇਸ ਨੂੰ ਲੱਤਾਂ ਖਾਣੀਆਂ ਪੈ ਰਹੀਆਂ ਸੰਤਾਂ ਨੇ ਮੁਸਕਰਾ ਕੇ ਕਿਹਾ ਇਹ ਇਸ ਦੇ ਕਰਮ ਨਹੀਂ ਬਲਕਿ ਇਸ ਵਿੱਚ ਹਵਾ ਭਰ ਗਈ ਹੈ ਇਸ ਲਈ ਇਸ ਨੂੰ ਐਨੀਆਂ ਲੱਤਾਂ ਖਾਣੀਆਂ ਪੈ ਰਹੀਆਂ ਏਦਾਂ ਹੀ ਜਦੋਂ ਬੰਦੇ ਚ ਹੰਕਾਰ ਦੀ ਹਵਾ ਭਰ ਜਾਂਦੀ ਹੈ ਤਾਂ ਉਸਨੂੰ ਕੁਦਰਤ ਦੀਆਂ ਲੱਤਾਂ ਖਾਣੀਆਂ ਪੈ ਜਾਂਦੀਆਂ
ਕਦੇ ਜੇਕਰ ਤੁਹਾਡੇ ਮਾਂ ਬਾਪ ਤੁਹਾਨੂੰ ਝਿੜਕਣ ਤਾਂ ਬੁਰਾ ਨਾ ਮੰਨੋ ਬਲਕਿ ਇਹ ਸੋਚੋ ਕਿ ਗਲਤੀ ਹੋਣ ਤੇ ਮਾਂ ਬਾਪ ਨਹੀਂ ਝਿੜਕਣਗੇ ਤਾਂ ਕੌਣ ਝਿੜਕੇਗਾ ਤੇ ਕਦੇ ਜੇਕਰ ਛੋਟਿਆਂ ਤੋਂ ਗਲਤੀ ਹੋ ਜਾਵੇ ਤਾਂ ਇਹ ਸਮਝ ਕੇ ਉਹਨਾਂ ਨੂੰ ਮਾਫ ਕਰੋ ਕਿ ਗਲਤੀਆਂ ਛੋਟੇ ਨਹੀਂ ਕਰਨਗੇ ਤਾਂ ਹੋਰ ਕੌਣ ਕਰੇਗਾ
ਜੇਕਰ ਕਿਸੇ ਦਿਨ ਸਾਨੂੰ ਸਭ ਨੂੰ ਆਪਣੀਆਂ ਆਪਣੀਆਂ ਪਰੇਸ਼ਾਨੀਆਂ ਇੱਕ ਟੇਬਲ ਤੇ ਰੱਖਣ ਤੇ ਉਹਨਾਂ ਨੂੰ ਆਪਸ ਵਿੱਚ ਬਦਲਣ ਦੀ ਇਜਾਜ਼ਤ ਮਿਲ ਜਾਵੇ ਤਾਂ ਯਕੀਨ ਕਰਨਾ ਹਰ ਕੋਈ ਚੁੱਪ ਚਾਪ ਆਪਣੀ ਹੀ ਪਰੇਸ਼ਾਨੀ ਨੂੰ ਵਾਪਸ ਉਠਾ ਲਵੇਗਾ
ਨਾਨਕ ਦੁਖੀਆ ਸਭ ਸੰਸਾਰ ਦੁੱਖ ਤੇ ਪਰੇਸ਼ਾਨੀਆਂ ਤਾਂ ਲੱਗੀਆਂ ਹੀ ਰਹਿਣਗੀਆਂ ਖੁਸ਼ ਰਿਹਾ ਕਰੋ ਛੋਟੀ ਜਿਹੀ ਜ਼ਿੰਦਗੀ ਹੈ ਹਰ ਗੱਲ ਨਾਲ ਖੁਸ਼ ਰਿਹਾ ਕਰੋ ਜੋ ਕੋਲ ਨਾ ਹੋਵੇ ਉਸਦੀ ਆਵਾਜ਼ ਨਾਲ ਖੁਸ਼ ਰਹੋ ਕੋਈ ਰੁੱਸਿਆ ਹੋਵੇ ਤੁਹਾਡੇ ਨਾਲ ਉਸਦੇ ਇਸ ਅੰਦਾਜ਼ ਨਾਲ ਖੁਸ਼ ਰਹੋ
ਜੋ ਵਾਪਸ ਨਹੀਂ ਆਉਣ ਵਾਲੇ ਉਹਨਾਂ ਦੀ ਯਾਦ ਚ ਖੁਸ਼ ਰਹੋ ਕੱਲ ਕਿਸ ਨੇ ਵੇਖਿਆ ਆਪਣੇ ਅੱਜ ਚ ਖੁਸ਼ ਰਹੋ ਖੁਸ਼ੀਆਂ ਦਾ ਇੰਤਜ਼ਾਰ ਕਿਸ ਲਈ ਦੂਸਰਿਆਂ ਦੀ ਮੁਸਕਾਨ ਚ ਖੁਸ਼ ਰਹੋ ਕਿਉਂ ਤੜਫਦੇ ਹੋ ਹਰ ਪਲ ਕਿਸੇ ਦੇ ਸਾਥ ਨੂੰ ਕਿਤੇ ਤਾਂ ਆਪਣੇ ਆਪ ਚ ਖੁਸ਼ ਰਹੋ ਛੋਟੀ ਜਿਹੀ ਜ਼ਿੰਦਗੀ ਹੈ ਹਰ ਗੱਲ ਨਾਲ ਖੁਸ਼ ਰਿਹਾ ਕਰੋ
ਸ਼ਾਇਦ ਇਸ ਦਾ ਹੀ ਨਾਮ ਜ਼ਿੰਦਗੀ ਹੈ ਜਿਹੜੇ ਇਕ ਸ਼ਖਸ ਤੇ ਅਸੀਂ ਸਭ ਤੋਂ ਜਿਆਦਾ ਭਰੋਸਾ ਕਰਦੇ ਹਾਂ ਜਿਹੜੇ ਇਕ ਸ਼ਖਸ ਨੂੰ ਅਸੀਂ ਸਭ ਤੋਂ ਜਿਆਦਾ ਪਿਆਰ ਕੀਤਾ ਉਹੀ ਸ਼ਖਸ ਸਾਨੂੰ ਧੋਖਾ ਦਿੰਦਾ ਹੈ ਉਹੀ ਸ਼ਖਸ ਸਾਨੂੰ ਦੁੱਖ ਪਹੁੰਚਾਉਂਦਾ ਹੈ ਉਹੀ ਸ਼ਖਸ ਸਾਨੂੰ ਜਿੰਦਗੀ ਦਾ ਸਭ ਤੋਂ ਵੱਡਾ ਜਖਮ ਦਿੰਦਾ ਹੈ ਤੇ ਸਭ ਤੋਂ ਵੱਡਾ ਸਬਕ ਸਿਖਾਉਂਦਾ ਹੈ
ਇਹ ਸਾਨੂੰ ਦੱਸਦਾ ਹੈ ਕਿ ਕਦੇ ਵੀ ਕਿਸੇ ਦੇ ਸਹਾਰੇ ਤੇ ਨਾ ਰਹੋ ਕਦੇ ਵੀ ਕਿਸੇ ਨੂੰ ਆਪਣੀ ਕਮਜ਼ੋਰੀ ਨਾ ਬਣਨ ਦਿਉ ਕਦੇ ਵੀ ਕਿਸੇ ਨੂੰ ਏਨਾਂ ਖਾਸ ਨਾ ਬਣਾਉ ਜਿਸਦੇ ਜਾਣ ਦੇ ਬਾਅਦ ਤੁਹਾਡੀ ਜਿੰਦਗੀ ਥੰਮ ਜਾਵੇ
ਜਿੰਦਗੀ ਕਿਸੇ ਇੱਕ ਦੇ ਆਉਣ ਨਾਲ ਜਾਂ ਕਿਸੇ ਇੱਕ ਦੇ ਜਾਣ ਨਾਲ ਨਹੀਂ ਰੁਕਦੀ ਇਹ ਇਕ ਸ਼ਖਸ ਸਾਨੂੰ ਸਿਖਾਉਂਦਾ ਹੈ ਕਿ ਜਦੋਂ ਤੱਕ ਤੁਸੀਂ ਜਿਉਂਦੇ ਹੋ ਉਦੋਂ ਤੱਕ ਤੁਹਾਡੀ ਜ਼ਿੰਦਗੀ ਚ ਇਹੋ ਜਿਹੇ ਹਜ਼ਾਰਾਂ ਲੋਕ ਆਉਣਗੇ ਤੇ ਇਹ ਹਜ਼ਾਰਾਂ ਲੋਕ ਤੁਹਾਨੂੰ ਇਹੋ ਜਿਹੇ ਲੱਖਾਂ ਸਬਕ ਸਿਖਾ ਕੇ ਜਾਣਗੇ
ਇਹ ਇੱਕ ਜ਼ਿੰਦਗੀ ਤੁਹਾਨੂੰ ਮਿਲੀ ਹੈ ਆਪਣੇ ਆਪ ਨੂੰ ਸਾਬਤ ਕਰਨ ਲਈ ਕਿਸੇ ਦੂਸਰੇ ਪਿੱਛੇ ਲੱਗ ਕੇ ਇਸਨੂੰ ਬਰਬਾਦ ਨਾ ਕਰੋ ਕਿਉਂਕਿ ਜਿਸ ਦੇ ਪਿੱਛੇ ਤੁਸੀਂ ਲੱਗੇ ਹੋ ਹੋ ਸਕਦਾ ਕਿ ਉਹ ਕੱਲ ਨੂੰ ਕਿਸੇ ਹੋਰ ਦੇ ਪਿੱਛੇ ਲੱਗ ਜਾਵੇ
ਇਨਸਾਨ ਸਭ ਤੋਂ ਜਿਆਦਾ ਜੇਕਰ ਕਿਸੇ ਨੂੰ ਪਿਆਰ ਕਰਦਾ ਤਾਂ ਉਹ ਆਪਣੇ ਆਪ ਨੂੰ ਸਭ ਤੋਂ ਜਿਆਦਾ ਜੇਕਰ ਕਿਸੇ ਨੂੰ ਸਮਝਦਾ ਤਾਂ ਉਹ ਆਪਣੇ ਆਪ ਨੂੰ
ਕੋਈ ਦੂਸਰਾ ਤੁਹਾਡੀ ਹਾਰ ਦੀ ਵਜ੍ਹਾ ਨਹੀਂ ਬਣ ਸਕਦਾ ਕੋਈ ਵੀ ਦੂਸਰਾ ਤੁਹਾਡੇ ਦੁੱਖ ਦੀ ਵਜ੍ਹਾ ਨਹੀਂ ਬਣ ਸਕਦਾ ਉਦੋਂ ਤੱਕ ਨਹੀਂ ਜਦੋਂ ਤੱਕ ਤੁਸੀਂ ਉਸਨੂੰ ਇਜਾਜ਼ਤ ਨਹੀਂ ਦੇ ਦਿੰਦੇ
ਕਹਿੰਦੇ ਨੇ ਕਿ ਕਿਸ਼ਤੀ ਨੂੰ ਡਬਾਉਣ ਦੀ ਤਾਕਤ ਪਾਣੀ ਵਿੱਚ ਨਹੀਂ ਸੀ ਪਰ ਜਦੋਂ ਕਿਸ਼ਤੀ ਨੇ ਪਾਣੀ ਨੂੰ ਆਪਣੇ ਅੰਦਰ ਆਉਣ ਦੀ ਜਗ੍ਹਾ ਦੇ ਦਿੱਤੀ ਤਾਂ ਉਹ ਪਾਣੀ ਵਿੱਚ ਆਪਣੇ ਆਪ ਡੁੱਬਦੀ ਚਲੀ ਗਈ
ਸਾਡਾ ਮਨ ਵੀ ਕੁਝ ਇਸ ਤਰਾਂ ਹੀ ਹੈ ਕੋਈ ਦੂਸਰਾ ਤੁਹਾਨੂੰ ਉਦੋਂ ਤੱਕ ਦੁੱਖ ਨਹੀਂ ਪਹੁੰਚਾ ਸਕਦਾ ਜਦੋਂ ਤੱਕ ਤੁਹਾਡਾ ਮਨ ਉਸਨੂੰ ਇਜਾਜ਼ਤ ਨਾ ਦਵੇ ਜਦੋਂ ਤੁਸੀਂ ਆਪਣੇ ਇਮੋਸ਼ਨ ਨਾਲ ਖੇਡਣ ਦੀ ਇਜਾਜ਼ਤ ਕਿਸੇ ਨੂੰ ਦੇ ਦਿੰਦੇ ਹੋ ਉਦੋਂ ਹੀ ਉਹ ਤੁਹਾਡੇ ਦੁੱਖਾਂ ਦਾ ਕਾਰਨ ਬਣਦਾ ਹੈ
ਸੋਚੋ ਬਚਪਨ ਤੋਂ ਲੈ ਕੇ ਅੱਜ ਤੱਕ ਕਿੰਨੇ ਲੋਕ ਸਾਡੀ ਜ਼ਿੰਦਗੀ ਚ ਆਏ ਤੇ ਕਿੰਨੇ ਲੋਕ ਸਾਡੀ ਜਿੰਦਗੀ ਚੋ ਚਲੇ ਗਏ ਕਿੰਨਿਆਂ ਨਾਲ ਅਸੀਂ ਟੁੱਟ ਕੇ ਪਿਆਰ ਕੀਤਾ ਤੇ ਉਹ ਵੀ ਸਾਡੇ ਤੋਂ ਦੂਰ ਚਲੇ ਗਏ ਪਰ ਕੀ ਅਸੀਂ ਜੀਣਾ ਛੱਡ ਦਿੱਤਾ ਨਹੀਂ
ਜਿੰਦਗੀ ਤਾਂ ਅੱਗੇ ਵਧਦੀ ਚਲੀ ਗਈ
ਫਿਰ ਅੱਜ ਇਹ ਉਦਾਸੀ ਕਿਉਂ
ਕਿਉਂ ਰੁਕੇ ਆ ਅਸੀ ਲੰਘੇ ਹੋਏ ਸਮੇਂ ਨੂੰ ਫੜ ਕੇ
ਉਠੋ ਤੇ ਅੱਗੇ ਵਧੋ ਅਜੇ ਜ਼ਿੰਦਗੀ ਚ ਹਜ਼ਾਰਾਂ ਲੋਕ ਮਿਲਣ ਵਾਲੇ ਬਾਕੀ ਨੇ ਫਿਰ ਇੱਕ ਵਾਰ ਨਵੇਂ ਰਿਸ਼ਤੇ ਬਣਨਗੇ ਤੇ ਫਿਰ ਇੱਕ ਵਾਰ ਜਿੰਦਗੀ ਚ ਖੁਸ਼ੀਆਂ ਆਉਣਗੀਆਂ
ਇਸ ਲਈ ਜਿਹੜਾ ਤੁਹਾਨੂੰ ਛੱਡ ਕੇ ਚਲਾ ਗਿਆ ਉਸਨੂੰ ਭੁੱਲ ਜਾਉ ਤੇ ਜ਼ਿੰਦਗੀ ਚ ਅੱਗੇ ਵਧੋ ਕਿਉਂਕਿ ਇਸ ਜਿੰਦਗੀ ਚ ਹਮੇਸ਼ਾ ਨਵੇਂ ਰਿਸ਼ਤੇ ਬਣਦੇ ਨੇ ਤੇ ਪੁਰਾਣੇ ਰਿਸ਼ਤੇ ਟੁੱਟਦੇ ਚਲੇ ਜਾਂਦੇ ਨੇ ਕਿਸੇ ਇੱਕ ਦੀ ਵਜ੍ਹਾ ਨਾਲ ਆਪਣੀ ਜ਼ਿੰਦਗੀ ਨੂੰ ਰੁਕਣ ਨਾ ਦਿਉ ਜਿੰਦਗੀ ਚ ਅੱਗੇ ਵਧਣਾ ਹੀ ਜ਼ਿੰਦਗੀ ਕਹਾਉਂਦਾ ਹੈ