Jan Gan Man in Punjabi

Jan Gan Man in Punjabi

Jan Gan Man in Punjabi Language

ਰਾਸ਼ਟਰੀ-ਗਾਣ ਕਿਸੇ ਵੀ ਦੇਸ਼ ਦੀ ਸਭ ਤੋਂ ਵੱਡੀ ਪਹਿਚਾਣ ਹੁੰਦਾ ਹੈ ਇਸਦੇ ਜਰੀਏ ਦੇਸ਼ ਦੀ ਸੰਸਕ੍ਰਿਤੀ ਦੀ ਝਲਕ ਮਿਲਦੀ ਹੈ ਭਾਰਤ ਦੇ ਇਤਿਹਾਸ ਵਿੱਚ 27 ਦਸੰਬਰ ਦਾ ਦਿਨ ਇਸ ਲਈ ਬਹੁਤ ਖਾਸ ਹੈ ਕਿਉਂਕਿ ਪੂਰਾ ਦੇਸ਼ ਆਪਣੇ ਰਾਸ਼ਟਰੀ-ਗਾਣ ਤੋਂ ਵਾਕਿਫ਼ ਹੋਇਆ ਸੀ 27 ਦਸੰਬਰ ਨੂੰ (ਜਨ ਗਣ ਮਨ) ਪਹਿਲੀ ਵਾਰ ਗਾਇਆ ਗਿਆ ਸੀ

ਭਾਰਤ ਦਾ ਰਾਸ਼ਟਰੀ-ਗਾਣ ਸਭ ਤੋਂ ਪਹਿਲਾ 1905 ਬੰਗਾਲੀ ਭਾਸ਼ਾ ਵਿੱਚ ਲਿਖਿਆ ਗਿਆ ਸੀ ਜਿਸ ਨੂੰ ਹਿੰਦੀ ਵਿੱਚ ਸਵਿਧਾਨ ਸਭਾ ਦੁਆਰਾ 24 ਜਨਵਰੀ 1950 ਨੂੰ ਸਵੀਕਾਰ ਕੀਤਾ ਗਿਆ ਸੀ ਰਾਸ਼ਟਰੀ-ਗਾਣ ਦਾ ਬੰਗਾਲੀ ਤੋਂ ਹਿੰਦੀ ਤੇ ਉਰਦੂ ਵਿੱਚ ਟਰਾਂਸਲੇਟ ਕਰਨ ਦਾ ਕੰਮ ਆਬਿਦ ਅਲੀ ਨੇ ਕੀਤਾ ਸੀ ਉਹ 27 ਦਸੰਬਰ 1911 ਦਾ ਦਿਨ ਸੀ

1917 ਵਿੱਚ ਰਬਿੰਦਰਨਾਥ ਟੈਗੋਰ ਨੇ ਇਸ ਰਾਸ਼ਟਰੀ-ਗਾਣ ਨੂੰ ਇਕ ਧੁਨ ਵਿੱਚ ਪਰੋਇਆ ਜੋ ਲੋਕਾਂ ਦੀ ਜੁਬਾਨ ਤੇ ਚੜ ਗਿਆ ਰਾਸ਼ਟਰੀ-ਗਾਣ ਨੂੰ ਪੂਰਾ ਗਾਉਣ ਵਿੱਚ 52 ਸਕਿੰਟ ਲੱਗਦੇ ਹਨ

ਪਹਿਲਾ ਵੰਦੇ ਮਾਤਰਮ ਨੂੰ ਰਾਸ਼ਟਰੀ-ਗਾਣ ਬਣਾਉਣ ਦੀ ਯੋਜਨਾ ਸੀ ਪਰ ਬਾਅਦ ਵਿੱਚ ਉਸ ਨੂੰ ਰਾਸ਼ਟਰੀ ਗੀਤ ਬਣਾਇਆ ਗਿਆ ਕਿਉਂਕਿ ਵੰਦੇ ਮਾਤਰਮ ਸ਼ੁਰੂ ਦੀਆਂ ਚਾਰ ਲਾਈਨਾਂ ਦੇਸ਼ ਨੂੰ ਸਮਰਪਤ ਹਨ ਤੇ ਬਾਅਦ ਦੀਆਂ ਲਾਈਨਾਂ ਬੰਗਾਲੀ ਭਾਸ਼ਾ ਵਿੱਚ ਹਨ ਤੇ ਉਹਨਾਂ ਵਿੱਚ ਮਾਂ ਦੁਰਗਾ ਦੀ ਸ਼ਲਾਘਾ ਕੀਤੀ ਗਈ ਸੀ

ਰਬਿੰਦਰਨਾਥ ਟੈਗੋਰ ਭਾਰਤ ਤੇ ਬੰਗਲਾਦੇਸ਼ ਦੇ ਰਾਸ਼ਟਰੀ-ਗਾਣ ਦੇ ਲੇਖਕ ਤੇ ਸੰਗੀਤਕਾਰ ਹਨ ਰਬਿੰਦਰਨਾਥ ਟੈਗੋਰ ਜਿੰਨਾਂ ਨੂੰ ਗੁਰੂਦੇਵ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ
(7 ਮਈ 1861 – 7 ਅਗਸਤ 1941)

7 ਅਗਸਤ 1941 ਵਿੱਚ 80 ਸਾਲ ਦੀ ਉਮਰ ਵਿੱਚ ਦੇਸ਼ ਵਾਸੀਆਂ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ ਜਦੋਂ ਤੱਕ ਵੀ ਰਾਸ਼ਟਰੀ-ਗਾਣ (ਜਨ ਗਣ ਮਨ) ਦੇ ਬੋਲ ਸਾਡੇ ਕੰਨਾਂ ਵਿੱਚ ਗੂੰਝਦੇ ਰਹਿਣਗੇ ਇਸ ਮਹਾਨ ਸ਼ਖਸੀਅਤ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ

National Anthem in Punjabi

ਜਨ ਗਣ ਮਨ
ਅਧਿਨਾਇਕ ਜਯ ਹੇ,
ਭਾਰਤ ਭਾਗਯ ਵਿਧਾਤਾ
ਪੰਜਾਬ, ਸਿੰਧ, ਗੁਜਰਾਤ ਮਰਾਠਾ
ਦ੍ਰਾਵਿੜ, ਉਤਕਲ, ਬੰਗਾ
ਵਿੰਧਯ, ਹਿਮਾਚਲ, ਯਮੁਨਾ, ਗੰਗਾ
ਉੱਛਲ, ਜਲਧਿ, ਤਰੰਗਾ,
ਤਵ ਸ਼ੁਭ ਨਾਮੇ ਜਾਗੇ,
ਤਵ ਸ਼ੁਭ ਆਸ਼ਿਸ਼ ਮਾਂਗੇ
ਗਾਹੇ ਤਵ ਜਯ ਗਾਥਾ
ਜਨ ਗਣ ਮੰਗਲਦਾਇਕ ਜਯ ਹੇ,
ਭਾਰਤ ਭਾਗਯ ਵਿਧਾਤਾ,
ਜਯ ਹੇ ਜਯ ਹੇ, ਜਯ ਹੇ,
ਜਯ ਜਯ ਜਯ ਜਯ ਹੇ।

Emotional Sad Shayari Punjabi

Leave a Comment