Karz Punjabi Status
Punjabi Status and Punjabi Sad Shayari
ਕਰਜ ਮਾਂਵਾ ਦਾ ਲਹੇ ਨਾ ਉਮਰ ਸਾਰੀ
ਜੇ ਕੋਈ ਕਦਰ ਨਾ ਪਾਵੇ ਤਾਂ ਨਈ ਚੰਗਾ
ਲੋਕ ਰੱਖ ਉਮੀਦਾ ਸਰਕਾਰ ਚੁਣਦੇ
ਜੇ ਉ ਵਾਧੇ ਭੁਲਾਵੇ ਤਾਂ ਨਈ ਚੰਗਾ
ਧੀ ਹੁੰਦੀ ਆ ਇੱਜਤ ਮਾਂਪਿਆ ਦੀ
ਦਾਗ ਪੱਗ ਨੂੰ ਲਾਵੇ ਤਾਂ ਨਈ ਚੰਗਾ
ਅੰਨ ਬਣਦਾ ਖਾਣ ਲਈ ਬੰਦਿਆਂ ਦੇ
ਢੋਰ ਸੁਸਰੀ ਖਾਵੇ ਤਾਂ ਨਈ ਚੰਗਾ
ਧਰਮ ਭਲਾ ਜੋ ਸਭ ਦਾ ਭਲਾ ਮੰਗੇ
ਜੇ ਉ ਬੰਦੇ ਮਰਵਾਵੇ ਤਾਂ ਨਈ ਚੰਗਾ
ਗੁਰਦਾਸਪੁਰ ਦੀਆਂ ਗਲੀਆਂ ਚੋ ਜੱਦ ਲੰਘਦੀ
ਸਾਡੇ ਦਿਲ ਦੇ ਉੱਤੇ ਕਹਿਰ ਗੁਜਾਰੇ ਨੀ
ਵੇਖ ਕੇ ਤੈਨੂੰ ਰੱਬ ਵੀ ਚੇਤੇ ਨਹੀ ਰਹਿੰਦਾ
ਚੁਣ ਚੁਣ ਕੇ ਤੂੰ ਕਿੰਨੇ ਗੱਬਰੂ ਮਾਰੇ ਨੀ
ਮੁੱਖ ਤੇਰਾ ਜਿਵੇ ਪੱਤੀਆਂ ਕਿਸੇ ਗੁਲਾਬ ਦੀਆਂ
ਜਿੱਥੇ ਜਾਵੇ ਹਰ ਥਾਂ ਮਹਿਕ ਖਿਲਾਰੇ ਨੀ
ਦਿਲ ਖਿੱਚ ਲਿਆ ਸੀਨੇ ਚੋ ਕਮਲੇ ਦਾ
ਹੁਣ ਜੀਂਦਾ ਉਹ ਬੱਸ ਤੇਰੀ ਯਾਦ ਸਹਾਰੇ ਨੀ
ਕੀਤੇ ਕਈ ਫੈਂਸਲੇ ਜਿੰਦਗੀ ਵਿੱਚ
ਕੁਝ ਡੋਬ ਗਏ ਕੁਝ ਤਾਰ ਗਏ
ਅਜ਼ਮਾਇਆ ਕਈਆਂ ਨੂੰ ਔਖੇ ਵੇਲੇ
ਕੁਝ ਛੱਡ ਗਏ ਕੁਝ ਸਾਰ ਗਏ
ਜਦੋਂ ਔਖਾ ਵੇਲਾ ਕੱਢਣਾ ਸੀ
ਅਸੀਂ ਅਟਕ ਗਏ ਉਹ ਪਾਰ ਗਏ
ਸਾਥ ਨਿਭਾਉਣ ਦਾ ਸੀ ਜੋ ਵਾਦਾ
ਤੋੜ ਛੱਡ ਅੱਧ ਵਿਚਕਾਰ ਗਏ
ਪਰ ਜਿੰਦਗੀ ਦੇ ਵਿੱਚ ਯਾਰੋ
ਅਸੀਂ ਜਿੱਤ ਗਏ ਉਹ ਹਾਰ ਗਏ
ਕਈਆਂ ਨੂੰ ਅਸੀਂ ਚੁੰਭਦੇ ਹਾਂ ਕੰਡੇ ਵਾਂਗੂ ਤੇ
ਕਈ ਸਾਨੂੰ ਰੱਬ ਬਣਾਈ ਫਿਰਦੇ
ਕਈ ਦੇਖ ਸਾਨੂੰ ਬਦਲ ਲੈਂਦੇ ਨੇ ਰਾਹ ਆਪਣਾ ਤੇ
ਕਈ ਸਾਡੇ ਰਾਹਾਂ ਵਿੱਚ ਫੁੱਲ ਨੇ ਵਿਛਾਈ ਫਿਰਦੇ
ਨਿੱਤ ਹੁੰਦੀਆਂ ਨੇ ਬਹੁਤ ਦੁਆਵਾਂ ਮੇਰੇ ਲਈ
ਕਈ ਮੰਗਦੇ ਨੇ ਮੌਤ ਮੇਰੀ
ਕਈ ਅਪਣੀ ਉਮਰ ਵੀ ਮੇਰੇ ਨਾਮ ਲਿਖਾਈ ਫਿਰਦੇ
ਸਾਥੋ ਅੱਗੇ ਹੋ ਹੋ ਕੇ ਬੁਲਾਇਆ ਨਈਉਂ ਜਾਣਾ
ਤੇਰੇ ਤੋਂ ਸ਼ੌਹਰਤਾਂ ਦੀ ਉੱਚੀ ਕੰਧ ਟੱਪੀ ਨਈਉਂ ਜਾਣੀ
ਸਾਡਾ ਪੱਲਾਂ ਬਦਨਾਮੀ ਤੋ ਛੁਡਾਇਆ ਨਈਉਂ ਜਾਣਾ
ਇੱਕ ਨਦੀ ਦੇ ਕਿਨਾਰੇ ਕਦੋ ਮਿਲਦੇ
ਤੂੰ ਜਾਣ ਬੁੱਝ ਕੇ ਨਹੀ ਆਉਣਾ
ਸਾਡੇ ਤੋਂ ਆਇਆ ਨਈਉਂ ਜਾਣਾ
ਕੋਈ ਮਿਲ ਜਾਵੇ ਕੋਈ ਛੱਡ ਜਾਵੇ
ਕੋਈ ਦਿਲ ਚ ਵਸਾ ਕੇ ਕੱਢ ਜਾਵੇ
ਇਹ ਰੇਤ ਦੇ ਗੋਲੇ ਵਾਂਗੂ ਪਲ ਪਲ ਭੁਰਦੀ ਜਾਂਦੀ ਏ
ਇਨਸਾਨ ਭਾਂਵੇ ਖੜ ਜਾਵੇ ਜਿੰਦਗੀ ਤੁਰਦੀ ਜਾਂਦੀ ਏ
ਹੀਰ ਚੜੀ ਜਦੋ ਡੋਲੀ ਰਾਝੇ ਮਾਰੀਆਂ ਸੀ ਕੂਕਾਂ
ਅੱਜ ਕੱਲ ਕੋਣ ਰੋਦਾਂ ਰੱਖ ਦੋ ਦੋ ਮਸ਼ੂਕਾ
ਡੋਲੀ ਇੱਕ ਦੀ ਚੜਾਵੇ ਦੂਜੀ ਹੀਰ ਨੂੰ ਬੁਲਾਵੇ
ਕੰਮ ਚੋਕ ਵਿੱਚ ਲੱਗੇ ਹੋਏ ਸਿਪਾਹੀ ਵਰਗਾ
ਉ ਜਰਾ ਬੱਚ ਕੇ ਮੋੜ ਤੋ
ਇੱਥੇ ਹਰ ਬੰਦਾ ਰੱਬ ਦੇ ਜਵਾਈ ਵਰਗਾ
ਰੱਬ ਵਰਗਾ ਇਤਬਾਰ ਜਿੰਨਾ ਤੇ
ਬਣ ਕੇ ਦਿਲਾਂ ਦੇ ਜਾਨੀ ਦਿਲਾਂ ਨੂੰ ਲੁੱਟ ਹੀ ਜਾਂਦੇ ਨੇ
ਦਿਲ ਤੇ ਸ਼ੀਸ਼ਾ ਚੀਜ਼ ਟੁੱਟਣ ਦੀ ਟੁੱਟ ਹੀ ਜਾਂਦੇ ਨੇ
ਦਿਲ ਤੋੜ ਕੇ ਆਪਣੇ ਸੱਜਣਾ ਦਾ
ਪਿਆਰ ਹੋਰ ਕਿਤੇ ਜਾਂ ਪਾਉਂਦੇ ਨੇ
ਉਹ ਸੋਹਣੇ ਸੁੱਖ ਕਿਵੇ ਪਾਉਣਗੇ
ਗਗਨ ਜਿਹੜੇ ਦੋ ਦੋ ਯਾਰ ਬਣਾਉਂਦੇ ਨੇ
ਜੇ ਜੋ ਦੀਵਾਨੇ ਸੇ ਦੋ ਚਾਰ ਨਜ਼ਰ ਆਤੇ ਹੈ
ਇਨਮੇ ਕੁਛ ਸਾਹਿਬੇ ਅਸਰਾਰ ਨਜ਼ਰ ਆਤੇ ਹੈ
ਤੇਰੀ ਮਹਿਫਲ ਕਾ ਬਰਮ ਰੱਖਤੇ ਹੈ ਸੌਂ ਜਾਤੇ ਹੈ
ਵਰਨਾ ਜੇ ਲੋਗ ਤੋ ਬੇਦਾਰ ਨਜ਼ਰ ਆਤੇ ਹੈ
ਮੇਰੇ ਦਾਮਨ ਮੇਂ ਦੋ ਕਾਂਟੋ ਕੇ ਸਿਵਾਹ ਕੁਛ ਬੀ ਨਹੀ
ਆਪ ਫੂਲੋ ਕੇ ਖ੍ਰੀਦਦਾਰ ਨਜ਼ਰ ਆਤੇ ਹੈ
ਔਰ ਹਸ਼ਰ ਕੇ ਰੋਜ ਕੋਣ ਗਵਾਹੀ ਦੇ ਗਾ ਮੇਰੀ
ਜਹਾਂ ਸਬ ਤੇਰੇ ਤਰਫਦਾਰ ਨਜ਼ਰ ਆਤੇ ਹੈ
ਅਸੀ ਪਿਆਰ ਤੇਰੇ ਨਾਲ ਕੀਤਾ ਸੀ
ਉਮਰਾ ਤੱਕ ਨਿਭਾਉਣ ਲਈ
ਮੈਂ ਕੋਈ ਕਸਰ ਵੀ ਛੱਡੀ ਨਾ
ਤੈਨੂੰ ਆਪਣੇ ਵੱਲੋ ਚਾਹੁੰਣ ਲਈ
ਤੂੰ ਚਾਰ ਦਿਨਾਂ ਵਿੱਚ ਭੁੱਲ ਗਈ ਏ
ਮੇਰੇ ਨਾਲ ਗੁਜਾਰੇ ਵਰਿਆਂ ਨੂੰ
ਜੇ ਜੀਂਦੇ ਜੀ ਮੁੱਖ ਮੋੜ ਲਿਆ
ਰੋਵੀ ਨਾ ਸਾਨੂੰ ਮਰਿਆ ਨੂੰ
ਸਾਡੇ ਜੀਣ ਦੀ ਕਿਸੇ ਨੂੰ ਖੁਸ਼ੀ ਨਹੀ
ਨਾਂ ਮਰਨ ਦਾ ਗਮ ਕਿਸੇ ਕਰਨਾ ਏ
ਸਾਡੀ ਬੇ ਵੱਸ ਲਾਸ਼ ਨੂੰ ਵੇਖ ਨਾ
ਦਿਲ ਕਿਸੇ ਦਾ ਭਰਨਾ ਏ
ਸਾਡੀ ਕਬਰ ਤੇ ਕੋਈ ਫੁੱਲ ਉੱਗਣਾ ਨਹੀ
ਨਾ ਫੁੱਲ ਕਿਸੇ ਨੇ ਧਰਨਾ ਏ
ਅੱਜ ਟੁਕੜੇ ਟੁਕੜੇ ਹੋ ਗਿਆ ਏ
ਸਾਡਾ ਪਿਆਰ ਭਰਮ ਨਾਲ ਭਰਿਆ ਸੀ
ਉ ਚਾਹੁੰਦੇ ਸੀ ਅਸੀਂ ਮਰ ਜਾਈਏ
ਸਾਡਾ ਦਿਲ ਜਿੰਨਾਂ ਤੇ ਮਰਿਆ ਸੀ
ਸਮਾਂ ਹੋ ਗਿਆ ਜੇ ਤੇਰਾ ਚੰਗਾ ਤਾਂ
ਮਾੜਾ ਸਾਡਾ ਵੀ ਨਹੀਂ ਰਹਿਣਾ
ਜੇ ਮਿਲ ਗਿਆ ਤੈਨੂੰ ਕੋਈ ਹੋਰ ਤਾਂ
ਇੱਕਲਿਆਂ ਅਸੀਂ ਵੀ ਨਹੀਂ ਰਹਿਣਾ
ਜ਼ਿੰਦਗੀ ਦੇ ਚਾਅ ਵੀ ਯਾਰਾ ਤੇਰੇ ਤੋ ਬਗੈਰ ਨਾ
ਤੇਰੇ ਵੱਲ ਆਉਂਦੇ ਆਪੇ ਰੁੱਕਦੇ ਪੈਰ ਨਾ
ਖੈਰ ਹੋਵੇ ਸੱਜਣਾ ਦੀ ਆਵੇ ਕੋਈ ਕਹਿਰ ਨਾ
ਹੋਵੇ ਨਾ ਤਬਾਹ ਰੱਬਾ ਇਹ ਆਸ਼ਕਾਂ ਦਾ ਸ਼ਹਿਰ ਨਾਂ
ਤੇਰੀ ਖੂਨੀ ਅੱਖ ਦੇ ਸ਼ਿਕਾਰ ਵੈਰਨੇ
ਦੁਨੀਆਂ ਤੋਂ ਜਾਣ ਨੂੰ ਤਿਆਰ ਵੈਰਨੇ
ਤੇਰਿਆ ਮਰੀਜ਼ਾਂ ਦਾ ਇਲਾਜ਼ ਕੋਈ ਨਾ
ਫੇਲ ਹਰ ਵੈਦ ਦੀ ਦਵਾਈ ਹੋਈ ਆ
ਝੂਠੀਏ ਨੀ ਲਾਰੇ ਤੇਰੇ ਨਹੀਂ ਮੁੱਕਣੇ
ਜਿੰਦ ਸਾਡੀ ਮੁੱਕਣੇ ਤੇ ਆਈ ਹੋਈ ਆ
ਜਿਸ ਦਿਲ ਦੇ ਅੰਦਰ ਵੱਸਦੀ ਤੂੰ
ਉਸਦੇ ਟੁਕੜੇ ਕਿੰਝ ਹੋਣ ਦਿਆ
ਜਿੰਨਾਂ ਅੱਖੀਆ ਵਿੱਚ ਤੂੰ ਵੱਸਦੀ ਆ
ਦੱਸ ਉਹਨਾਂ ਅੱਖੀਆ ਨੂੰ ਕਿੱਦਾਂ ਰੋਣ ਦਿਆ
ਉੱਪਰੋ ਦੀ ਲੰਘ ਗਏ ਮੁਹੱਬਤਾ ਦੇ ਕਾਫਲੇ
ਥੱਲਿਉ ਦੀ ਲੰਘ ਗਏ ਨਦੀਆ ਦੇ ਨੀਰ
ਨਾਂ ਹਾਣੀਆ ਦੇ ਹੋਏ ਨਾਂ ਪਾਣੀਆ ਦੇ ਹੋਏ
ਨਦੀਆ ਦੇ ਪੁੱਲਾ ਜਿਹੀ ਸਾਡੀ ਤਕਦੀਰ