ਜੀਵਨ ਵਿੱਚ ਜਦੋਂ ਵੀ ਬੁਰਾ ਵਕਤ ਆਉਂਦਾ ਹੈ
ਤਾਂ ਇਹੀ ਖਿਆਲ ਆਉਂਦਾ ਹੈ
ਕਿ ਪਰਮਾਤਮਾ ਮੇਰੀ ਤਕਲੀਫ ਦੇਖ ਕਿਉਂ ਨਹੀਂ ਰਿਹਾ
ਮੇਰੀਆਂ ਅਰਦਾਸਾਂ ਸੁਣ ਕਿਉਂ ਨਹੀਂ ਰਿਹਾ
ਉਸ ਵਕਤ ਹਮੇਸ਼ਾ ਯਾਦ ਰੱਖਿਉ
ਕਿ ਜਦੋਂ ਇਮਤਿਹਾਨ ਚਲਦੇ ਹੋਣ
ਤਾਂ ਅਧਿਆਪਕ ਸਦਾ ਚੁੱਪ ਹੀ ਰਹਿੰਦਾ ਹੈ
Life Motivational Quotes in Punjabi
ਕਈ ਵਾਰ ਜ਼ਿੰਦਗੀ ਚ ਇਹੋ ਜਿਹੇ ਮੋੜ ਆਉਂਦੇ ਨੇ
ਕਿ ਇਨਸਾਨ ਜੇਕਰ ਸ਼ਿਕਾਇਤਾਂ ਬੋਲਦਾ ਦਵੇ
ਤਾਂ ਰਿਸ਼ਤੇ ਮਰ ਜਾਂਦੇ ਨੇ
ਤੇ ਜੇਕਰ ਦਿਲ ਚ ਰੱਖੇ ਤਾਂ ਉਹ ਖੁਦ ਮਰ ਜਾਂਦਾ ਹੈ
ਇੰਨੇ ਛੋਟੇ ਬਣੋ ਕਿ ਹਰ ਕੋਈ ਤੁਹਾਡੇ ਨਾਲ ਬੈਠ ਸਕੇ
ਤੇ ਇੰਨੇ ਵੱਡੇ ਬਣੋ
ਕਿ ਜਦੋਂ ਤੁਸੀਂ ਖੜੇ ਹੋਵੋ ਤਾਂ ਕੋਈ ਬੈਠਾ ਨਾ ਰਹੇ
ਕਿਸੇ ਨੇ ਬਰਫ ਨੂੰ ਪੁੱਛਿਆ ਕਿ ਤੂੰ ਇੰਨੀ ਠੰਡੀ ਕਿਉਂ ਹੈ
ਬਰਫ ਨੇ ਬਹੁਤ ਸੋਹਣਾ ਜਵਾਬ ਦਿੱਤਾ
ਕਿ ਮੇਰਾ ਅਤੀਤ ਵੀ ਪਾਣੀ ਮੇਰਾ ਭਵਿੱਖ ਵੀ ਪਾਣੀ
ਤਾਂ ਗਰਮੀ ਕਿਸ ਗੱਲ ਦੀ ਰੱਖਾ
ਮਤਲਬ ਦੇ ਰਿਸ਼ਤੇ ਕੋਲੇ ਦੀ ਤਰਾਂ ਹੁੰਦੇ ਨੇ
ਜਦੋਂ ਗਰਮ ਹੁੰਦੇ ਨੇ ਤਾਂ ਛੂਹਣ ਵਾਲੇ ਨੂੰ ਮਚਾ ਦਿੰਦੇ ਨੇ
ਤੇ ਜਦੋਂ ਠੰਡੇ ਹੁੰਦੇ ਨੇ ਤਾਂ ਹੱਥ ਕਾਲੇ ਕਰ ਦਿੰਦੇ ਨੇ
ਆਪਣੀ ਉਮੀਦਾਂ ਦੀ ਟੋਕਰੀ ਹਮੇਸ਼ਾ ਖਾਲੀ ਰੱਖੋ
ਪਰੇਸ਼ਾਨੀਆਂ ਨਰਾਜ਼ ਹੋ ਕੇ ਖੁਦ ਚਲੀਆਂ ਜਾਣਗੀਆਂ
ਗੁੱਸਾ ਇਕੱਲਾ ਆਉਂਦਾ ਹੈ
ਪਰ ਸਾਡੇ ਤੋਂ ਸਾਡੀਆਂ ਚੰਗਿਆਈਆਂ ਲੈ ਜਾਂਦਾ ਹੈ
ਤੇ ਸਬਰ ਵੀ ਇਕੱਲਾ ਆਉਂਦਾ ਹੈ
ਉਹ ਸਾਰੀਆਂ ਚੰਗਿਆਈਆਂ ਦੇ ਕੇ ਜਾਂਦਾ ਹੈ
ਮੋਤੀਆਂ ਦੀ ਤਾਂ ਆਦਤ ਹੈ ਬਿਖਰ ਜਾਣ ਦੀ
ਇਹ ਤਾਂ ਬਸ ਧਾਗੇ ਦੀ ਹੀ ਜਿੱਦ ਹੁੰਦੀ ਹੈ
ਸਭ ਨੂੰ ਪਰੋ ਕੇ ਰੱਖਣ ਦੀ
ਕਾਬਲੇ ਤਰੀਫ ਤਾਂ ਧਾਗਾ ਹੈ ਜਨਾਬ
ਜਿਸ ਨੇ ਸਭ ਨੂੰ ਜੋੜ ਕੇ ਰੱਖਿਆ ਹੈ
ਗੁਜ਼ਰ ਜਾਂਦੇ ਨੇ ਖੂਬਸੂਰਤ ਪਲ ਏਦਾਂ ਹੀ
ਮੁਸਾਫਰ ਦੀ ਤਰਾਂ
ਤੇ ਯਾਦਾਂ ਖੜੀਆਂ ਰਹਿ ਜਾਂਦੀਆਂ
ਰੁਕੇ ਹੋਏ ਰਸਤਿਆਂ ਦੀ ਤਰਾਂ
ਇੱਕ ਉਮਰ ਤੋਂ ਬਾਅਦ ਉਸ ਉਮਰ ਦੀਆਂ ਯਾਦਾਂ
ਉਮਰ ਭਰ ਯਾਦ ਆਉਂਦੀਆਂ ਨੇ
ਉਹ ਉਮਰ ਉਮਰ ਭਰ ਵਾਪਸ ਨਹੀਂ ਆਉਂਦੀ
ਮੇਰੀਆਂ ਗਲਤੀਆਂ ਮੇਰੀਆਂ ਕਮੀਆਂ
ਮੇਰੇ ਸਾਰੇ ਦੋਸ਼ ਅਣਦੇਖਾ ਕਰ ਦਿਉ
ਕਿਉਂਕਿ ਮੈਂ ਜਿਸ ਮਾਹੌਲ ਚ ਰਹਿੰਦਾ
ਉਸਨੂੰ ਦੁਨੀਆ ਕਹਿੰਦੇ ਨੇ
ਮੈਂ ਕਿਵੇਂ ਕਹਿ ਦਵਾਂ ਕਿ ਬਦਲੇ ਚ ਕੁਝ ਨਹੀਂ ਮਿਲਿਆ
ਸਬਕ ਕੋਈ ਛੋਟੀ ਚੀਜ਼ ਨਹੀਂ ਹੁੰਦੀ
ਹੰਕਾਰ ਉਦੋਂ ਹੁੰਦਾ ਹੈ ਜਦੋਂ ਤੁਹਾਨੂੰ ਲੱਗਦਾ ਕਿ ਤੁਸੀਂ ਕੁਝ ਕੀਤਾ ਹੈ ਤੇ ਸਨਮਾਨ ਉਦੋਂ ਮਿਲਦਾ ਹੈ ਜਦੋਂ ਲੋਕਾਂ ਨੂੰ ਲੱਗਦਾ ਹੈ ਕਿ ਤੁਸੀਂ ਹੀ ਕੁਝ ਕੀਤਾ ਹੈ
ਖਾਣੇ ਚ ਗਈ ਜਹਿਰ ਦਾ ਇਲਾਜ ਹੋ ਸਕਦਾ ਹੈ
ਪਰ ਕੰਨ ਚ ਗਈ ਜਹਿਰ ਦਾ ਕੋਈ ਇਲਾਜ ਨਹੀਂ
ਜੇਕਰ ਜਿੰਦਗੀ ਦੇ ਰਾਹਾਂ ਚ ਕੰਡੇ ਬੀਜਦੇ ਜਾਉਗੇ
ਤਾਂ ਤੁਹਾਡੇ ਪਿੱਛੇ ਆਉਣ ਵਾਲੀ ਤੁਹਾਡੀ ਨਸਲ
ਲਹੂ ਲੁਹਾਣ ਹੋ ਜਾਵੇਗੀ
ਕਿਸੇ ਨੂੰ ਦੁੱਖ ਦੇਣਾ ਵੀ ਇਕ ਕਰਜ ਹੈ
ਜੋ ਵਿਆਜ ਸਮੇਤ ਤੁਹਾਨੂੰ ਕਿਸੇ ਦੇ ਹੱਥੋਂ ਜਰੂਰ ਮਿਲੇਗਾ
ਇਨਸਾਨ ਚਿਹਰਾ ਤਾਂ ਸਾਫ ਰੱਖਦਾ ਹੈ
ਜਿਸ ਤੇ ਲੋਕਾਂ ਦੀ ਨਜ਼ਰ ਹੁੰਦੀ ਹੈ
ਪਰ ਦਰ ਸਾਫ ਨਹੀਂ ਰੱਖਦਾ
ਜਿਸ ਤੇ ਉਸ ਡਾਹਢੇ ਦੀ ਨਜ਼ਰ ਹੁੰਦੀ ਹੈ
ਇਨਸਾਨ ਹਮੇਸ਼ਾ ਤਕਲੀਫਾਂ ਤੋਂ ਸਿੱਖਦਾ ਤੇ ਅੱਗੇ ਵੱਧਦਾ ਹੈ ਤੇ ਖੁਸ਼ੀ ਵਿੱਚ ਅਕਸਰ ਉਹ ਸਿੱਖੇ ਹੋਏ ਸਬਕ ਵੀ ਭੁੱਲ ਜਾਂਦਾ ਹੈ
ਰੱਬ ਤੇ ਭਰੋਸਾ ਇਕ ਬੱਚੇ ਦੀ ਤਰਾਂ ਕਰੋ ਜਿਵੇਂ ਬੱਚੇ ਨੂੰ ਉਸਦੀ ਮਾਂ ਖੁਸ਼ੀ ਵਿੱਚ ਉਸਨੂੰ ਹਵਾ ਚੋਂ ਉਛਾਲ ਦਿੰਦੀ ਹੈ ਤਾਂ ਉਹ ਖੁਸ਼ ਹੁੰਦਾ ਹੈ ਹੱਸਦਾ ਹੈ ਕਿਉਂਕਿ ਉਹਨੂੰ ਯਕੀਨ ਹੁੰਦਾ ਕਿ ਉਸਦੀ ਮਾਂ ਉਸਨੂੰ ਕਦੇ ਵੀ ਡਿੱਗਣ ਨਹੀਂ ਦੇਵੇਗੀ
ਇਹੋ ਜਿਹੇ ਇਨਸਾਨਾਂ ਤੋਂ ਹੁਸ਼ਿਆਰ ਰਹੋ
ਜੋ ਸੁਣਦੇ ਕੁਝ ਹੋਣ ਕਹਿੰਦੇ ਕੁਝ ਹੋਣ
ਤੇ ਕਰਦੇ ਕੁਝ ਹੋਣ
New Punjabi Quotes
ਕਿਸੇ ਵੀ ਵਜ੍ਹਾ ਨਾਲ ਕਦੀ ਗੁਨਾਹ ਨਾ ਕਰੋ
ਕਿਉਂਕਿ ਵਜ੍ਹਾ ਖਤਮ ਹੋ ਜਾਵੇਗੀ ਪਰ ਗੁਨਾਹ ਨਹੀਂ
ਦੂਜੇ ਪਾਸੇ ਹਰ ਨੇਕੀ ਦੇ ਲਈ ਤਕਲੀਫ ਉਠਾ ਲਿਆ ਕਰੋ
ਕਿਉਂਕਿ ਤਕਲੀਫ ਖਤਮ ਹੋ ਜਾਵੇਗੀ ਪਰ ਨੇਕੀ ਨਹੀਂ
ਅਹਿਸਾਨ ਲੈਣਾ ਵੀ ਹੋਵੇ ਤਾਂ ਇਹੋ ਜਿਹੇ ਇਨਸਾਨ ਦਾ ਲਉ
ਜਿਸ ਦੀ ਜਿਤਾਉਣ ਦੀ ਆਦਤ ਨਾ ਹੋਵੇ
ਨਹੀਂ ਤਾਂ ਅਹਿਸਾਨ ਦਾ ਬੋਝ ਕਰਜ ਦੇ ਬੋਝ ਤੋਂ ਭਾਰੀ ਹੋ ਜਾਵੇਗਾ
ਥੋੜਾ ਜਿਹਾ ਵਕਤ ਕੀ ਖਰਾਬ ਹੋਇਆ
ਗੈਰਾਂ ਦੀ ਲਾਇਨ ਵਿੱਚ ਸਭ ਤੋਂ ਪਹਿਲਾਂ ਆਪਣਿਆਂ ਨੂੰ ਪਾਇਆ
ਸਭ ਤੋਂ ਮਹਿੰਗੀ ਚੀਜ਼ ਸਾਡਾ ਵਰਤਮਾਨ
ਜੋ ਇੱਕ ਵਾਰ ਚਲਿਆ ਜਾਵੇ
ਤਾਂ ਸਾਰੇ ਸੰਸਾਰ ਦੀ ਦੌਲਤ ਨਾਲ ਵੀ ਉਸਨੂੰ ਖਰੀਦ ਨਹੀਂ ਸਕਦੇ
ਉਹ ਨਾ ਕਾਗਜ਼ ਰੱਖਦਾ ਹੈ ਨਾ ਕਿਤਾਬ ਰੱਖਦਾ ਹੈ
ਫਿਰ ਵੀ ਉਹ ਸਾਰੀ ਦੁਨੀਆ ਦਾ ਹਿਸਾਬ ਰੱਖਦਾ ਹੈ
ਜਿੰਦਗੀ ਚ ਖੁਦ ਨੂੰ ਕਿਸੇ ਦਾ ਆਦੀ ਨਾ ਬਣਾਉਣਾ
ਕਿਉਂਕਿ ਜਦੋਂ ਇਹੋ ਜਿਹੇ ਸਾਥ ਛੁੱਟਦੇ ਨੇ
ਤਾਂ ਇਨਸਾਨ ਬਿਖਰ ਜਾਂਦਾ ਹੈ
ਟੁੱਟ ਕੇ ਬਿਖਰ ਜਾਂਦੇ ਨੇ ਉਹ ਲੋਕ
ਮਿੱਟੀ ਦੀਆਂ ਦੀਵਾਰਾਂ ਦੀ ਤਰਾਂ
ਜਿਹੜੇ ਖੁਦ ਤੋਂ ਜਿਆਦਾ ਦੂਸਰਿਆਂ
ਤੇ ਇਤਬਾਰ ਕਰਦੇ ਨੇ
ਜੇਕਰ ਦੂਸਰਿਆਂ ਨੂੰ ਦੁਖੀ ਦੇਖ ਕੇ ਤੁਹਾਨੂੰ ਵੀ ਦੁੱਖ ਹੁੰਦਾ ਹੈ
ਤਾਂ ਸਮਝ ਲਿਉ ਕਿ ਪਰਮਾਤਮਾ ਨੇ ਤੁਹਾਨੂੰ ਇਨਸਾਨ ਬਣਾ ਕੇ ਕੋਈ ਗਲਤੀ ਨਹੀਂ ਕੀਤੀ
ਕਿਸੇ ਨੂੰ ਕਹਿਣਾ ਨਾ ਪਵੇ ਕਿ ਉਹ ਤੁਹਾਡੇ ਲਈ ਦੁਆ ਕਰੇ
ਬਲਕਿ ਇਹੋ ਜਿਹੇ ਕੰਮ ਕਰ ਜਾਉ
ਕਿ ਸਾਰਿਆਂ ਦੇ ਦਿਲਾਂ ਚੋਂ ਤੁਹਾਡੇ ਲਈ ਹਮੇਸ਼ਾ ਦੁਆ ਨਿੱਕਲੇ
Punjabi Quotes :- ਹਮੇਸ਼ਾ ਇਹਨਾਂ ਗੱਲਾਂ ਨੂੰ ਯਾਦ ਰੱਖੋ