Life Punjabi Quotes
Punjabi Quotes | Motivational Punjabi Quotes | Punjabi Quote | Life Punjabi Quotes
ਹਰ ਚੀਜ਼ ਉਥੇ ਹੀ ਮਿਲ ਜਾਂਦੀ ਹੈ ਜਿੱਥੇ ਉਹ ਗੁਆਚੀ ਹੋਵੇ
ਪਰ ਵਿਸ਼ਵਾਸ ਉਥੇ ਕਦੇ ਨਹੀਂ ਮਿਲਦਾ ਜਿੱਥੇ ਇੱਕ ਵਾਰ ਗੁਆਚ ਜਾਵੇ
ਮੌਕਾ ਸਭ ਨੂੰ ਮਿਲਦਾ ਹੈ ਸਮਾਂ ਸਭ ਦਾ ਆਉਂਦਾ ਹੈ ਬਸ ਕੋਈ ਚਾਲ ਚਲ ਜਾਂਦਾ ਹੈ ਤੇ ਕੋਈ ਬਰਦਾਸ਼ਤ ਕਰ ਜਾਂਦਾ ਹੈ
ਬਹੁਤ ਸੰਭਲ ਕੇ ਚੱਲਣਾ ਪੈਂਦਾ ਹੈ ਸਬੰਧਾਂ ਦੀ ਬਾਰਿਸ਼ ਵਿੱਚ ਕਿਉਂਕਿ ਇਸਦਾ ਰੇਨ ਕੋਟ ਬਾਜ਼ਾਰ ਵਿੱਚ ਕਿਤੇ ਨਹੀਂ ਮਿਲਦਾ
ਕਿਸੇ ਦੀਆਂ ਰਾਹਾਂ ਚ ਫਲ ਵਿਛਾਉ ਜਾਂ ਨਾ ਪਰ ਆਪਣੇ ਬੁੱਲਾਂ ਤੇ ਹਰ ਕਿਸੇ ਲਈ ਦੁਆਵਾਂ ਜਰੂਰ ਰੱਖੋ
ਨਵੇਂ ਰਿਸ਼ਤੇ ਨਾ ਬਣਨ ਤਾਂ ਅਫਸੋਸ ਨਾ ਕਰੋ ਪੁਰਾਣੇ ਨਾ ਟੁੱਟ ਜਾਣ ਬਸ ਏਨਾਂ ਖਿਆਲ ਜਰੂਰ ਰੱਖੋ
ਬਣਾਉਣ ਵਾਲਾ ਇਨਸਾਨ ਤਾਂ ਬਣਾ ਰਿਹਾ ਪਰ ਇਨਸਾਨ ਇਨਸਾਨ ਨਹੀਂ ਬਣ ਪਾ ਰਿਹਾ
ਗਲਤ ਲੋਕਾਂ ਦੀ ਜਿੱਤ ਉਸ ਸਮੇਂ ਤੈ ਹੋ ਜਾਂਦੀ ਹੈ ਜਦੋਂ ਸਹੀ ਲੋਕ ਚੁੱਪ ਹੋ ਜਾਂਦੇ ਨੇ
ਦਿਲ ਚ ਜਖਮ ਦੇ ਜਾਂਦੀਆਂ ਉਹਨਾਂ ਦੀਆਂ ਨਿਗਾਹਾਂ ਮੁੜ ਮੁੜ ਕੇ ਦੇਖਣ ਵਾਲੇ ਜਦੋਂ ਦੇਖ ਕੇ ਮੁੜ ਜਾਂਦੇ ਨੇ
ਸੰਸਾਰ ਚ ਸੂਈ ਬਣ ਕੇ ਰਹੋ ਕੈਂਚੀ ਨਹੀਂ ਕਿਉਂਕਿ ਸੂਈ ਦੋ ਨੂੰ ਇੱਕ ਕਰ ਦਿੰਦੀ ਹੈ ਤੇ ਕੈਂਚੀ ਇੱਕ ਨੂੰ ਦੋ ਕਰ ਦਿੰਦੀ ਹੈ ਕਹਿਣ ਦਾ ਅਰਥ ਹੈ ਕਿ ਸਭ ਨੂੰ ਜੋੜੋ ਤੋੜੋ ਨਾ ਕਿਉਂਕਿ ਮਿੱਤਰਤਾ ਤੇ ਰਿਸ਼ਤੇਦਾਰੀ ਸਨਮਾਨ ਦੀ ਨਹੀਂ ਭਾਵਨਾ ਦੀ ਭੁੱਖੀ ਹੁੰਦੀ ਹੈ ਸ਼ਰਤ ਇਹ ਹੈ ਕਿ ਲਗਾਵ ਦਿਲ ਤੋਂ ਹੋਣਾ ਚਾਹੀਦਾ ਦਿਮਾਗ ਤੋਂ ਨਹੀਂ
ਮਨ ਨੂੰ ਸਮਝਣ ਵਾਲੀ ਮਾਂ ਤੇ ਭਵਿੱਖ ਸਮਝਣ ਵਾਲੇ ਪਿਤਾ ਇਹੀ ਦੁਨੀਆ ਦੇ ਇੱਕੋ ਇੱਕ ਜੋਤਸ਼ੀ ਨੇ
ਕਰਮ ਦੇ ਕੋਲ ਨਾ ਕਾਗਜ ਹੈ ਨਾ ਕਿਤਾਬ ਹੈ ਫਿਰ ਵੀ ਉਸਦੇ ਕੋਲ ਸਾਰੇ ਜਗਤ ਦਾ ਹਿਸਾਬ ਹੈ
ਇਨਸਾਨ ਦੀ ਆਰਥਿਕ ਸਥਿਤੀ ਭਾਵੇਂ ਕਿੰਨੀ ਵੀ ਕਮਜ਼ੋਰ ਕਿਉਂ ਨਾ ਹੋਵੇ ਪਰ ਜੀਵਨ ਦਾ ਸਹੀ ਆਨੰਦ ਲੈਣ ਲਈ ਉਸ ਦੀ ਮਾਨਸਿਕ ਸਥਿਤੀ ਚੰਗੀ ਹੋਣੀ ਚਾਹੀਦੀ ਹੈ
ਇੱਕ ਚਾਹਤ ਹੁੰਦੀ ਹੈ ਆਪਣਿਆਂ ਦੇ ਨਾਲ ਜੀਣ ਦੀ ਨਹੀਂ ਤਾਂ ਪਤਾ ਤਾਂ ਸਾਨੂੰ ਵੀ ਹੈ ਕਿ ਮਰਨਾ ਤਾਂ ਇਕੱਲਿਆ ਨੇ ਹੀ ਹੈ
ਪ੍ਰਮਾਤਮਾ ਨੂੰ ਆਖਰੀ ਉਮੀਦ ਨਹੀਂ ਪਹਿਲਾ ਭਰੋਸਾ ਬਣਾਉ
ਜ਼ਿੰਦਗੀ ਵਿੱਚ ਦੋ ਵਿਅਕਤੀ ਜੀਵਨ ਨੂੰ ਨਵੀਂ ਦਿਸ਼ਾ ਦੇ ਜਾਂਦੇ ਨੇ ਇਕ ਉਹ ਜੋ ਮੌਕਾ ਦਿੰਦੇ ਨੇ ਤੇ ਦੂਸਰੇ ਉਹ ਜੋ ਧੋਖਾ ਦਿੰਦੇ ਨੇ
ਪਸੰਦ ਉਸਨੂੰ ਕਰੋ ਜੋ ਤੁਹਾਡੇ ਵਿੱਚ ਬਦਲਾਉ ਲਿਆਵੇ ਨਹੀਂ ਤਾਂ ਪ੍ਰਭਾਵਿਤ ਤਾਂ ਮਦਾਰੀ ਵੀ ਕਰ ਜਾਂਦੇ ਨੇ
ਜੇਕਰ ਕਿਸੇ ਤੋਂ ਕੋਈ ਗਲਤੀ ਹੁੰਦੀ ਹੈ ਤੇ ਉਸਦੀ ਉਸ ਗਲਤੀ ਲਈ ਤੁਸੀਂ ਉਸਨੂੰ ਮਾਫ ਨਾ ਕਰਕੇ ਦਰਵਾਜ਼ਾ ਬੰਦ ਕਰ ਲਵੋਗੇ ਤਾਂ ਯਾਦ ਰੱਖਿਉ ਸੱਚ ਤਾਂ ਬਾਹਰ ਹੀ ਰਹਿ ਜਾਵੇਗਾ
ਪੂਰੀ ਜ਼ਿੰਦਗੀ ਅਤਰ ਲਗਾ ਕੇ ਮਰ ਜਾਉ ਫਿਰ ਵੀ ਤੁਹਾਡੀ ਰਾਖ ਵਿੱਚੋਂ ਖੁਸ਼ਬੂ ਨਹੀਂ ਆਵੇਗੀ ਤਾਂ ਕਿਉਂ ਨਾ ਆਪਣੇ ਇਸ ਜੀਵਨ ਵਿੱਚ ਚੰਗੇ ਕਰਮਾਂ ਦਾ ਅਤਰ ਲਗਾ ਲਈਏ ਤਾਂ ਕਿ ਮਰਨ ਤੋਂ ਬਾਅਦ ਵੀ ਸਾਡੀ ਰਾਖ ਵਿੱਚੋਂ ਕਰਮਾਂ ਦੀ ਖੁਸ਼ਬੂ ਆਉਂਦੀ ਰਹੇ
ਸ਼ਖਸੀਅਤ ਦੀ ਵੀ ਆਪਣੀ ਆਵਾਜ਼ ਹੁੰਦੀ ਹੈ ਜੋ ਕਲਮ ਜਾਂ ਜੀਭ ਦੀ ਵਰਤੋਂ ਕੀਤੇ ਬਿਨਾਂ ਵੀ ਲੋਕਾਂ ਦੀ ਜਮੀਰ ਨੂੰ ਛੂਹ ਲੈਂਦੀ ਹੈ
ਜੇਕਰ ਮਿੱਤਰਤਾ ਤੁਹਾਡੀ ਕਮਜ਼ੋਰੀ ਹੈ ਤਾਂ ਯਾਦ ਰੱਖੋ ਕਿ ਤੁਸੀਂ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਲੋਕਾਂ ਵਿੱਚੋਂ ਇਕ ਹੋ
ਪ੍ਰੀਖਿਆ ਹਮੇਸ਼ਾ ਇਕੱਲਿਆਂ ਤੋਂ ਲਈ ਜਾਂਦੀ ਹੈ ਪਰ ਉਸਦਾ ਨਤੀਜਾ ਸਾਰਿਆਂ ਦੇ ਸਾਹਮਣੇ ਆਉਂਦਾ ਹੈ ਇਸ ਲਈ ਕੋਈ ਵੀ ਕਰਮ ਕਰਨ ਤੋਂ ਪਹਿਲਾਂ ਉਸਦੇ ਨਤੀਜਿਆਂ ਤੇ ਵਿਚਾਰ ਜਰੂਰ ਕਰੋ
ਮੰਨਿਆ ਕਿ ਤੁਸੀਂ ਕਿਸੇ ਦੇ ਭਾਗ ਨਹੀਂ ਬਦਲ ਸਕਦੇ ਪਰ ਚੰਗੀ ਪ੍ਰੇਰਨਾ ਦੇ ਕੇ ਕਿਸੇ ਨਾ ਕਿਸੇ ਨੂੰ ਸੇਧ ਜਰੂਰ ਦੇ ਸਕਦੇ ਹੋ
ਦੂਰੀਆਂ ਦਾ ਗਮ ਨਹੀਂ ਜੇਕਰ ਦਿਲਾਂ ਚ ਫਾਸਲੇ ਨਾ ਹੋਣ ਤੇ ਨਜ਼ਦੀਕੀਆਂ ਬੇਕਾਰ ਨੇ ਜੇਕਰ ਦਿਲ ਚ ਜਗ੍ਹਾ ਨਾ ਹੋਵੇ
ਵੱਡੇ ਆਦਮੀ ਨਾਲੋਂ ਛੋਟੇਪਣ ਦਾ ਆਨੰਦ ਵੱਖਰਾ ਹੁੰਦਾ ਹੈ ਕਿਉਂਕਿ ਸਮੁੰਦਰ ਚ ਮਿਲਣ ਤੋਂ ਪਹਿਲਾਂ ਹਰ ਨਦੀ ਦਾ ਪਾਣੀ ਮਿੱਠਾ ਹੁੰਦਾ ਹੈ
ਇੱਕ ਇਮਾਨਦਾਰ ਵਿਅਕਤੀ ਨਾਲ ਕੀਤਾ ਧੋਖਾ ਤੁਹਾਡੀ ਤਬਾਹੀ ਦੇ ਸਾਰੇ ਦਰਵਾਜ਼ੇ ਖੋਲਦਾ ਹੈ ਭਾਵੇਂ ਤੁਸੀਂ ਕਿੰਨੇ ਵੀ ਵੱਡੇ ਖਿਡਾਰੀ ਕਿਉਂ ਨਾ ਹੋਵੋ ਹਮੇਸ਼ਾ ਯਾਦ ਰੱਖੋ ਕਿ ਜੋ ਵਿਅਕਤੀ ਤੁਹਾਡੇ ਨਾਲ ਦਿਲੋਂ ਗੱਲ ਕਰਦਾ ਹੈ ਉਸ ਨਾਲ ਕਦੇ ਵੀ ਦਿਮਾਗ ਨਾਲ ਗੱਲ ਨਾ ਕਰੋ
ਤੁਹਾਡੇ ਨਜ਼ਰੀਏ ਮੁਤਾਬਿਕ ਹੀ ਤੁਹਾਡੇ ਨਾਲ ਚੰਗਾ ਜਾਂ ਬੁਰਾ ਹੋਵੇਗਾ
ਤੁਹਾਡਾ ਬਜ਼ੁਰਗਾਂ ਨੂੰ ਕੀਤਾ ਗਿਆ ਇੱਕ ਪ੍ਰਣਾਮ
ਤੁਹਾਡੀ ਜਿੰਦਗੀ ਦੇ ਕਈ ਨਤੀਜੇ ਬਦਲ ਸਕਦਾ ਹੈ