Mini Kahani in Punjabi
(ਇੱਕ ਸਾਧੂ ਦੀ ਕਹਾਣੀ)
ਇਕ ਸਾਧੂ ਨਦੀ ਕਿਨਾਰੇ ਆਪਣਾ ਡੇਰਾ ਲਾ ਕੇ ਬੈਠਾ ਸੀ ਉੱਥੇ ਉਹ ਧੂਣੀ ਲਗਾ ਕੇ ਸਾਰਾ ਦਿਨ ਬੈਠਾ ਰਹਿੰਦਾ ਤੇ ਵਿੱਚ ਵਿੱਚ ਉੱਚੀ ਆਵਾਜ਼ ਨਾਲ ਬੋਲਦਾ ਜੋ ਚਾਹੋਗੇ ਉਹੀ ਪਾਉਗੇ ਉਸ ਰੱਸਤੇ ਤੋਂ ਗੁਜਰਨ ਵਾਲੇ ਲੋਕ ਉਸਨੂੰ ਪਾਗਲ ਸਮਝਦੇ ਸੀ ਉਸ ਦੀਆਂ ਇਹ ਗੱਲਾਂ ਸੁਣ ਕੇ ਅਣਸੁਣਾ ਕਰ ਦਿੰਦੇ ਤੇ ਜੋ ਸੁਣਦੇ ਸੀ ਉਸ ਉਪਰ ਹੱਸਦੇ ਸੀ
ਇਕ ਦਿਨ ਇਕ ਬੇਰੋਜ਼ਗਾਰ ਨੌਜਵਾਨ ਉਸ ਰੱਸਤੇ ਤੋਂ ਲੰਘ ਰਿਹਾ ਸੀ ਸਾਧੂ ਦੇ ਬੋਲਣ ਦੀ ਆਵਾਜ਼ ਉਸਦੇ ਕੰਨਾਂ ਵਿੱਚ ਵੀ ਪਈ ਜੋ ਚਾਹੋਗੇ ਉਹੀ ਪਾਉਗੇ ਜੋ ਚਾਹੋਗੇ ਉਹੀ ਪਾਉਗੇ ਇਹ ਵਾਕ ਸੁਣ ਕੇ ਉਹ ਨੌਜਵਾਨ ਉਹ ਸਾਧੂ ਕੋਲ ਆਇਆ ਤੇ ਉਹ ਸਾਧੂ ਨੂੰ ਪੁੱਛਣ ਲੱਗਿਆ ਕਿ ਬਾਬਾ ਤੁਸੀਂ ਬਹੁਤ ਦੇਰ ਤੋਂ ਇਹ ਬੋਲ ਰਹੇ ਹੋ ਕਿ ਜੋ ਚਾਹੋਗੇ ਉਹੀ ਪਾਉਗੇ ਕੀ ਤੁਸੀਂ ਵਾਕਿਆ ਹੀ ਉਹ ਚੀਜ਼ ਮੈਨੂੰ ਦੇ ਸਕਦੇ ਹੋ ਜੋ ਮੈਂ ਪਾਉਣਾ ਚਾਹੁੰਦਾ ਹਾਂ
ਸਾਧੂ ਬੋਲਿਆ ਕਿ ਹਾਂ ਬੇਟਾ ਪਰ ਪਹਿਲਾਂ ਤੂੰ ਮੈਨੂੰ ਇਹ ਤਾਂ ਦੱਸ ਕਿ ਤੂੰ ਪਾਉਣਾ ਕੀ ਚਾਹੁੰਦਾ ਨੌਜਵਾਨ ਬੋਲਿਆ ਬਾਬਾ ਮੈਂ ਚਾਹੁੰਦਾ ਹਾਂ ਕਿ ਮੈਂ ਇੱਕ ਦਿਨ ਹੀਰਿਆਂ ਦਾ ਬਹੁਤ ਵੱਡਾ ਵਪਾਰੀ ਬਣਾ ਕੀ ਤੁਸੀਂ ਮੇਰੀ ਇਹ ਇੱਛਾ ਪੂਰੀ ਕਰ ਸਕਦੇ ਹੋ ਤਾਂ ਸਾਧੂ ਬੋਲਿਆ ਬਿਲਕੁਲ ਬੇਟਾ ਮੈਂ ਤੈਨੂੰ ਇੱਕ ਹੀਰਾ ਤੇ ਇੱਕ ਮੋਤੀ ਦਿੰਦਾ ਹਾਂ ਉਸ ਤੋਂ ਤੂੰ ਜਿੰਨੇ ਚਾਹੇ ਹੀਰੇ ਮੋਤੀ ਬਣਾ ਲੈਣਾ
ਉਹ ਸਾਧੂ ਦੀ ਇਹ ਗੱਲ ਸੁਣ ਕੇ ਨੌਜਵਾਨ ਦੀਆਂ ਅੱਖਾਂ ਵਿੱਚ ਉਮੀਦ ਦੀ ਕਿਰਨ ਜਾਗ ਉੱਠੀ ਫਿਰ ਉਸ ਸਾਧੂ ਨੇ ਨੌਜਵਾਨ ਨੂੰ ਆਪਣੀਆਂ ਦੋਨੋਂ ਹਥੇਲੀਆਂ ਅੱਗੇ ਵਧਾਉਣ ਨੂੰ ਕਿਹਾ
ਨੌਜਵਾਨ ਨੇ ਆਪਣੀਆਂ ਦੋਨੋਂ ਹਥੇਲੀਆਂ ਉਹ ਸਾਧੂ ਦੇ ਅੱਗੇ ਰੱਖ ਦਿੱਤੀਆਂ ਸਾਧੂ ਨੇ ਪਹਿਲਾਂ ਉਸ ਦੀ ਇਕ ਹਥੇਲੀ ਉੱਪਰ ਆਪਣਾ ਹੱਥ ਰੱਖਿਆ ਤੇ ਬੋਲਿਆ ਬੇਟਾ ਇਸ ਦੁਨੀਆਂ ਦਾ ਸਭ ਤੋਂ ਅਨਮੋਲ ਹੀਰਾ ਇਸਨੂੰ ਸਮਾਂ ਕਹਿੰਦੇ ਨੇ ਇਸਨੂੰ ਜੋਰ ਨਾਲ ਆਪਣੀ ਮੁੱਠੀ ਵਿੱਚ ਜਕੜ ਲੈ ਇਸ ਦੇ ਦੁਆਰਾ ਤੂੰ ਜਿੰਨੇ ਚਾਹੇ ਹੀਰੇ ਬਣਾ ਸਕਦਾ ਹੈ ਇਸ ਨੂੰ ਕਦੇ ਵੀ ਆਪਣੇ ਹੱਥ ਵਿੱਚੋਂ ਨਿੱਕਲਣ ਨਾ ਦੇਣਾ
ਫਿਰ ਸਾਧੂ ਨੇ ਆਪਣਾ ਦੂਸਰਾ ਹੱਥ ਨੌਜਵਾਨ ਦੀ ਦੂਸਰੀ ਹਥੇਲੀ ਉੱਪਰ ਰੱਖ ਕੇ ਕਿਹਾ ਬੇਟਾ ਇਹ ਦੁਨੀਆਂ ਦਾ ਸਭ ਤੋਂ ਕੀਮਤੀ ਮੋਤੀ ਹੈ ਇਸ ਨੂੰ ਧੀਰਜ ਕਹਿੰਦੇ ਨੇ ਜਦੋਂ ਕਿਸੇ ਕੰਮ ਵਿੱਚ ਸਮਾਂ ਲਗਾਉਣ ਦੇ ਬਾਅਦ ਵੀ ਤੈਨੂੰ ਮਨ ਚਾਹੇ ਨਤੀਜੇ ਪ੍ਰਾਪਤ ਨਾ ਹੋਣ ਤਾਂ ਇਸ ਧੀਰਜ ਨਾਮ ਦੇ ਮੋਤੀ ਨੂੰ ਧਾਰਨ ਕਰ ਲੈਣਾ ਜੇਕਰ ਇਹ ਮੋਤੀ ਤੇਰੇ ਕੋਲ ਹੈ ਤਾਂ ਤੂੰ ਦੁਨੀਆ ਵਿੱਚ ਜੋ ਚਾਹੇ ਉਹ ਹਾਸਿਲ ਕਰ ਸਕਦਾ ਹੈ
ਉਸ ਨੌਜਵਾਨ ਨੇ ਪੂਰੇ ਧਿਆਨ ਨਾਲ ਸਾਧੂ ਦੀ ਗੱਲ ਸੁਣੀ ਤੇ ਉਹ ਸਾਧੂ ਦਾ ਧੰਨਵਾਦ ਕਰਕੇ ਉਥੋਂ ਚਲਾ ਗਿਆ ਉਸ ਨੂੰ ਸਫਲਤਾ ਪ੍ਰਾਪਤੀ ਦੇ ਦੋ ਗੁਰਮੰਤਰ ਮਿਲ ਗਏ ਸੀ ਉਸਨੇ ਮਿੱਥ ਲਿਆ ਕਿ ਉਹ ਕਦੇ ਵੀ ਆਪਣਾ ਸਮਾਂ ਵਿਅਰਥ ਨਹੀਂ ਲੰਘਾਵੇਗਾ ਤੇ ਹਮੇਸ਼ਾ ਧੀਰਜ ਤੋਂ ਕੰਮ ਲਵੇਗਾ
ਕੁਝ ਸਮੇਂ ਦੇ ਬਾਅਦ ਉਸਨੇ ਆਪਣੇ ਇਲਾਕੇ ਵਿੱਚ ਹੀਰਿਆਂ ਦੇ ਬਹੁਤ ਵੱਡੇ ਵਪਾਰੀ ਕੋਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਕੁਝ ਸਾਲਾਂ ਤੱਕ ਉਹ ਦਿਲ ਲਗਾ ਕੇ ਉਸ ਵਪਾਰ ਦਾ ਹਰ ਗੁਣ ਸਿੱਖਦਾ ਰਿਹਾ ਤੇ ਇਕ ਦਿਨ ਆਪਣੀ ਮਿਹਨਤ ਤੇ ਲਗਨ ਦੇ ਨਾਲ ਆਪਣਾ ਸੁਪਨਾ ਸਕਾਰ ਕਰਦੇ ਹੋਏ ਹੀਰਿਆਂ ਦਾ ਬਹੁਤ ਵੱਡਾ ਵਪਾਰੀ ਬਣਿਆ
ਇਸ ਕਹਾਣੀ ਤੋਂ ਅਸੀਂ ਸਿੱਖ ਸਕਦੇ ਹਾਂ ਕਿ ਟੀਚੇ ਦੀ ਪ੍ਰਾਪਤੀ ਦੇ ਲਈ ਸਦਾ ਸਮੇਂ ਤੇ ਧੀਰਜ ਨਾਮ ਦੇ ਹੀਰੇ ਮੋਤੀ ਆਪਣੇ ਨਾਲ ਰੱਖੋ ਆਪਣਾ ਸਮਾਂ ਕਦੇ ਵੀ ਵਿਅਰਥ ਨਾ ਜਾਣ ਦਿਉ ਤੇ ਔਖੇ ਸਮੇਂ ਵਿੱਚ ਧੀਰਜ ਰੱਖੋ ਸਫਲਤਾ ਜਰੂਰ ਪ੍ਰਾਪਤ ਹੋਵੇਗੀ