ਗਰੀਬ ਕਰਜ਼ਦਾਰ ਦੀ ਕਹਾਣੀ

Mini Story in Punjabi

(ਗਰੀਬ ਕਰਜ਼ਦਾਰ ਦੀ ਕਹਾਣੀ)

ਕਿਸੇ ਬੰਦੇ ਨੇ ਕਿਸੇ ਨੂੰ 10 ਹਜ਼ਾਰ ਰੁਪਏ ਵਿਆਜੂ ਦੇ ਦਿੱਤੇ ਜਿਹਨੇ ਪੈਸੇ ਲਏ ਉਹਨੇ ਇੱਕ ਪੈਸਾ ਨਾ ਮੋੜਿਆ ਵਿਆਜ ਵੱਧਦਿਆਂ ਵੱਧਦਿਆਂ 1 ਲੱਖ ਰੁਪਈਆ ਹੋ ਗਿਆ ਉਹਨੇ ਰਾਜੇ ਕੋਲ ਸ਼ਿਕਾਇਤ ਕਰ ਦਿੱਤੀ ਕਹਿੰਦਾ ਜੀ ਮੈਂ ਕਿਸੇ ਬੰਦੇ ਨੂੰ 10 ਹਜ਼ਾਰ ਵਿਆਜੂ ਪੈਸੇ ਦਿੱਤੇ ਸੀ ਉਹਨੇ ਇੱਕ ਪੈਸਾ ਨਹੀਂ ਮੇਰਾ ਮੋੜਿਆ ਵਿਆਜ ਵੱਧਦਿਆਂ ਵੱਧਦਿਆਂ ਹੁਣ 1 ਲੱਖ ਰੁਪਈਆ ਹੋ ਗਿਆ ਕੁਝ ਦਿੰਦਾ ਹੀ ਨਹੀਂ

ਰਾਜੇ ਨੇ ਸਿਪਾਹੀ ਭੇਜੇ ਬੰਦਾ ਸੱਦ ਲਿਆ ਉਹਨੂੰ ਪੁੱਛਿਆ ਕਿ ਤੇਰੇ ਖਿਲਾਫ ਸ਼ਿਕਾਇਤ ਆਈ ਹੈ ਤੂੰ 10 ਹਜ਼ਾਰ ਰੁਪਈਆ ਵਿਆਜੂ ਲਿਆ ਸੇਠ ਤੋਂ ਇੱਕ ਪੈਸਾ ਨੀ ਮੋੜਿਆ ਹੁਣ 1 ਲੱਖ ਰੁਪਈਆ ਹੋ ਗਿਆ ਤੇ ਉਹ ਦੋਸ਼ੀ ਬੰਦੇ ਨੇ ਹੱਥ ਜੋੜ ਕੇ ਰਾਜੇ ਨੂੰ ਕਿਹਾ ਬਾਦਸ਼ਾਹ ਸਲਾਮਤ ਬਿਲਕੁਲ ਸਹੀ ਹੈ

ਮੈਂ 10 ਹਜ਼ਾਰ ਰੁਪਈਆ ਲਿਆ ਸੀ ਹਾਲਾਤ ਐਸੇ ਹੋਏ ਕਿ ਮੋੜਿਆ ਨਹੀਂ ਗਿਆ ਪੈਸੇ ਵੱਧਦਿਆਂ ਵੱਧਦਿਆਂ 1 ਲੱਖ ਰੁਪਈਆ ਹੋ ਗਿਆ ਹੈ ਇਹ ਸੱਚ ਹੈ

ਰਾਜੇ ਨੇ ਕਿਹਾ ਕਿ ਬੰਦਾ ਠੀਕ ਹੈ ਝੂਠ ਨਹੀਂ ਬੋਲਿਆ ਇਹਨੇ ਤੂੰ ਦੱਸ ਕਿਵੇਂ ਪੈਸੇ ਦੇਣੇ ਨੇ ਤੇ ਉਹ ਗਰੀਬ ਬੰਦਾ ਹੱਥ ਜੋੜ ਕਹਿੰਦਾ ਜੀ ਇਹਨੂੰ ਕਹੋ ਵਿਆਜ ਲਾਉਣਾ ਬੰਦ ਕਰਦੇ ਜਿੰਨੇ ਪੈਸੇ ਰਹਿ ਗਏ ਨੇ ਥੋੜੇ ਥੋੜੇ ਕਰਕੇ ਮੋੜ ਦਊਂਗਾ ਤੇ ਰਾਜੇ ਨੇ ਕਿਹਾ ਠੀਕ ਹੈ

ਹੁਣ ਰਾਜਾ ਉਹ ਸਹੀ ਹੈ ਜਿਹੜਾ ਨਿਆ ਕਰੇ ਰਾਜੇ ਨੇ ਫਿਰ ਸੇਠ ਨੂੰ ਕਿਹਾ ਦੇਖ ਤੂੰ ਸ਼ਿਕਾਇਤ ਕੀਤੀ ਹੈ ਤੇ ਦੋਸ਼ੀ ਬੰਦਾ ਮੰਨ ਗਿਆ ਪੈਸੇ ਦੇਣ ਨੂੰ ਤੇਰੇ ਪੈਸੇ ਸਲਾਮਤ ਹੋ ਗਏ ਨੇ ਤੈਨੂੰ ਮਿਲ ਜਾਣਗੇ ਪਰ ਮੈਂ ਆ ਰਾਜਾ ਫੈਸਲਾ ਕਰਨ ਵਾਲਾ ਰਾਜੇ ਦਾ ਕੰਮ ਹੁੰਦਾ ਨਿਆ ਕਰਨਾ

ਤੂੰ ਸ਼ਿਕਾਇਤ ਕੀਤੀ ਮੈਂ ਬੰਦਾ ਸੱਦ ਲਿਆ ਬੰਦਾ ਪੈਸੇ ਦੇਣ ਨੂੰ ਮੰਨ ਗਿਆ ਹੁਣ ਤੇਰਾ ਫਰਜ਼ ਬਣਦਾ ਵਿੱਚੋ ਥੋੜੇ ਬਹੁਤੇ ਪੈਸੇ ਛੱਡਦੇ ਥੋੜੇ ਬਹੁਤੇ ਪੈਸੇ ਘੱਟ ਕਰ ਉਹ ਸੇਠ ਬੋਲਿਆ ਜੀ ਮੈਂ ਕੀ ਘੱਟ ਕਰਾਂ ਤੇ ਰਾਜਾ ਕਹਿੰਦਾ ਕੁਝ ਵੀ ਥੋੜੇ ਬਹੁਤ ਵਿੱਚੋ ਘੱਟ ਕਰ

ਤੇਰੇ ਪੈਸੇ ਹੁਣ ਉਹ ਮੰਨ ਗਿਆ ਦੇਣੇ ਥੋੜੇ ਬਹੁਤੇ ਤੂੰ ਵੀ ਛੱਡ ਕੁਝ ਨਾ ਕੁਝ ਤੇ ਛੱਡ ਮੂਲ ਦੇ ਪੈਸੇ ਛੱਡ ਦੇ ਵਿਆਜ ਦੇ ਛੱਡ ਦੇ ਕੁਝ ਤੇ ਛੱਡ ਤਾਂ ਉਹ ਸੇਠ ਨੇ ਕਿਹਾ 90 ਹਜ਼ਾਰ ਵਿਆਜ ਦਾ ਛੱਡਣਾ ਔਖਾ ਹੈ 10 ਹਜ਼ਾਰ ਮੂਲ ਛੱਡਣਾ ਸੌਖਾ ਹੈ ਤੇ ਉਹ ਸੇਠ ਦੇ ਮੂੰਹ ਤੋਂ ਨਿੱਕਲਿਆ

ਰਾਜੇ ਨੂੰ ਕਹਿੰਦਾ ਬਾਦਸ਼ਾਹ ਸਲਾਮਤ ਚਲੋ ਇਹਨੂੰ ਮੂਲ ਮਾਫ ਕੀਤਾ ਮੂਲ ਦਾ 10 ਹਜ਼ਾਰ ਮਾਫ ਕੀਤਾ ਵਿਆਜ ਦੇ ਦਵੇ ਤੇ ਰਾਜੇ ਨੇ ਕਿਹਾ ਹੁਣ ਤੈਨੂੰ ਇੱਕ ਪੈਸਾ ਨਹੀਂ ਮਿਲਣਾ ਉਹ ਸੇਠ ਬੋਲਿਆ ਕਿਉਂ ਰਾਜਾ ਕਹਿੰਦਾ ਜਦੋਂ ਤੂੰ ਮੂਲ ਹੀ ਮਾਫ ਕਰ ਦਿੱਤਾ ਹੁਣ ਵਿਆਜ ਕਾਹਦਾ ਮੰਗਦਾ ਜਿਹੜੇ ਬੰਦੇ ਦਾ ਮੂਲ ਨਾ ਰਹੇ ਤੇ ਉਹਦਾ ਵਿਆਜ ਕੀ ਰਹਿੰਦਾ ਜਦੋਂ ਤੂੰ ਮੂਲ ਹੀ ਮਾਫ ਕਰ ਦਿੱਤਾ ਫੇਰ ਵਿਆਜ ਕਾਹਦਾ ਵਿਆਜ ਤਾਂ ਤੂੰ ਮੂਲ ਦਾ ਹੀ ਖਾਣਾ ਸੀ

13 ਮੀਲ ਤੋ ਮਾਰੇ ਤੀਰ ਦਾ ਇਤਿਹਾਸ

Leave a Comment