Motivational Punjabi Quotes
Motivational Quotes in Punjabi | Motivational Quotes Punjabi | Life Motivational Quotes in Punjabi | Motivational Punjabi Quotes
ਜਿੰਨਾਂ ਬੱਚਿਆਂ ਦੇ ਮਾਪੇ ਨਹੀਂ ਹੁੰਦੇ
ਉਹਨਾਂ ਨੂੰ ਪਕੜਨ ਵਾਲੀ ਉਂਗਲੀ ਨਹੀਂ ਮਿਲਦੀ
ਉੱਚਾ ਹੋ ਕੇ ਵੇਖਣ ਲਈ ਮੋਢਾ ਨਹੀਂ ਲੱਭਦਾ
ਸੌਣ ਲਈ ਗੋਧੀ ਨਹੀਂ ਮਿਲਦੀ
ਪੈਰ ਵਿੱਚ ਚੁੰਭਿਆ ਕੰਡਾ ਕੱਢਣ ਲਈ ਕੋਈ ਨਹੀਂ ਪਹੁੰਚਦਾ
ਜਿਹੜੀ ਚੀਜ਼ ਦੂਜਿਆਂ ਦੀ ਕਮਾਈ ਨਾਲ ਖ੍ਰੀਦੀ ਜਾਂਦੀ ਹੈ
ਉਸ ਦੀ ਸਹੀ ਵਰਤੋਂ ਨਹੀਂ ਕੀਤੀ ਜਾਂਦੀ
ਸੋਹਣੀ ਸਿਆਣੀ ਤੇ ਸਲੀਕੇ ਵਾਲੀ ਇਸਤਰੀ ਕਿਸੇ ਪਿੱਛੇ ਦੌੜਦੀ ਨਹੀਂ ਉਹ ਕਿਸੇ ਤੋਂ ਪਰੇ ਵੀ ਨਹੀਂ ਦੌੜਦੀ ਉਹ ਉਡੀਕਦੀ ਹੈ
ਰੱਬ ਦਾ ਦਰਵਾਜ਼ਾ ਅਰਦਾਸ ਕਰਕੇ ਖੁਲਵਾਉਣ ਦੀ ਗੱਲ ਤਾਂ ਹੀ ਮੰਨੀ ਜਾ ਸਕਦੀ ਹੈ ਜੇ ਉਹ ਦਰਵਾਜ਼ਾ ਕਦੇ ਬੰਦ ਹੋਇਆ ਹੋਵੇ
ਸਭ ਤੋਂ ਵੱਡੀ ਬਦਕਿਸਮਤੀ ਕਿਸੇ ਦੀ ਅੱਖ ਵਿੱਚ ਤੁਹਾਡੇ ਕਾਰਨ ਅੱਥਰੂ ਹੋਣਾ ਹੁੰਦੀ ਹੈ ਤੇ ਸਭ ਤੋਂ ਵੱਡੀ ਖੁਸ਼ਕਿਸਮਤੀ ਕਿਸੇ ਦੀ ਅੱਖ ਵਿੱਚ ਤੁਹਾਡੇ ਲਈ ਅੱਥਰੂ ਹੋਣਾ ਹੁੰਦੀ ਹੈ
ਸੰਸਾਰ ਨੂੰ ਚਲਾਉਂਦੇ ਪੁਰਸ਼ ਹਨ
ਪਰ ਸੰਸਾਰ ਚਲਦਾ ਇਸਤਰੀਆਂ ਰਾਹੀਂ ਹੈ
ਹੱਥ ਉਹ ਸੋਹਣੇ ਜਿਹੜੇ ਕਰਮ ਕਰਨ
ਦਿਮਾਗ ਉਹ ਸਿਆਣੇ ਜਿਹੜੇ ਚੰਗਾ ਸੋਚਣ
ਦਿਲ ਉਹ ਪਿਆਰੇ ਜਿਹੜੇ ਮਹਿਸੂਸ ਕਰਨ
ਸੰਸਾਰ ਵਿੱਚ ਦੋ ਪ੍ਰਕਾਰ ਦੇ ਲੋਕ ਹਨ
ਇਕ ਉਹ ਜਿੰਨਾਂ ਨੂੰ ਮਰਨਾ ਨਹੀਂ ਆਉਂਦਾ
ਤੇ ਦੂਜੇ ਉਹ ਜਿੰਨਾਂ ਨੂੰ ਜਿਉਣਾ ਨਹੀਂ ਆਉਂਦਾ
ਜੇ ਕੋਈ ਗੱਲ ਮੁਸਕੁਰਾ ਕੇ ਕਹੀ ਜਾਵੇ
ਉਹ ਸਮਝਣੀ ਸੌਖੀ ਹੋ ਜਾਂਦੀ ਹੈ
ਆਪਣੇ ਆਪ ਨੂੰ ਪਛਾਣੋ ਕਹਿਣਾ ਬੜਾ ਸੌਖਾ ਹੁੰਦਾ ਹੈ
ਪਰ ਆਪਣੇ ਆਪ ਨੂੰ ਪਛਾਣਨਾ ਅਤਿਅੰਤ ਦੁਖਦਾਈ ਹੁੰਦਾ ਹੈ
ਇਸ ਕਰਕੇ ਮਨੁੱਖ ਸਾਰਾ ਜੀਵਨ ਆਪਣੇ ਆਪ ਤੋਂ ਲੁਕਦਾ ਭੱਜਦਾ ਰਹਿੰਦਾ ਹੈ
ਜਦੋਂ ਕਿਸੇ ਇਸਤਰੀ ਦਾ ਪਤੀ ਮਰ ਜਾਂਦਾ ਹੈ ਤਾਂ ਉਸ ਕੋਲੋਂ ਸੰਸਾਰ ਦੇ ਜਿੰਦਰੇ ਦੀ ਚਾਬੀ ਗੁਆਚ ਜਾਂਦੀ ਹੈ
ਡਿੱਗੇ ਹੋਏ ਦਰਖਤ ਦੀ ਛਾਂ ਨਹੀਂ ਮਾਣੀ ਜਾ ਸਕਦੀ
ਅਕਸਰ ਜਿੰਨਾਂ ਚੀਜ਼ਾਂ ਲਈ ਅਸੀਂ ਅਰਦਾਸਾਂ ਕਰਦੇ ਆ ਰਹੇ ਹੁੰਦੇ ਹਾਂ ਇੱਕ ਪੜਾਉ ਤੇ ਆ ਕੇ ਅਸੀਂ ਜਰੂਰ ਸੋਚਦੇ ਹਾਂ ਕਿ ਸ਼ੁਕਰ ਹੈ ਉਹ ਚੀਜ਼ਾਂ ਨਹੀਂ ਮਿਲੀਆਂ
ਜਾਣਕਾਰੀ ਸਿਆਣਪ ਨਹੀਂ ਹੁੰਦੀ ਜਾਣਕਾਰੀ ਬਾਹਰੋਂ ਮਿਲਦੀ ਹੈ ਸਿਆਣਪ ਅੰਦਰੋਂ ਉਪਜਦੀ ਹੈ
ਚੰਗਾ ਦੋਸਤ ਉਹ ਨਹੀਂ ਹੁੰਦਾ ਜੋ ਤੁਹਾਡੇ ਲਈ ਮਰਨ ਵਾਸਤੇ ਤਿਆਰ ਹੋਵੇ ਸਗੋਂ ਉਹ ਹੁੰਦਾ ਹੈ ਜਿਹੜਾ ਤੁਹਾਨੂੰ ਵੀ ਮਰਨ ਤੋਂ ਬਚਾ ਲਵੇ
ਮਨੁੱਖ ਨੇ ਜਿੰਨਾਂ ਸ਼ਬਦਾਂ ਦੇ ਸਹੀ ਅਰਥ ਨਹੀਂ ਸਮਝੇ ਉਹਨਾਂ ਵਿੱਚ ਇਸਤਰੀ ਵਫਾਦਾਰੀ ਸ਼ਮਸ਼ਾਨਘਾਟ ਆਦਿ ਸ਼ਾਮਿਲ ਨੇ
ਥਾਪੜਾ ਦਿੱਤਾ ਝੁਕੀ ਹੋਈ ਪਿੱਠ ਤੇ ਜਾਂਦਾ ਹੈ ਸਿੱਧੀ ਗਰਦਨ ਹੋ ਜਾਂਦੀ ਹੈ
ਬੱਚਾ ਕਿਸੇ ਨੂੰ ਪਛਾਣਨ ਦਾ ਸੰਕੇਤ ਆਪਣੀ ਮੁਸਕੁੁਰਾਹਟ ਨਾਲ ਦਿੰਦਾ ਹੈ
ਹਰ ਮਨੁੱਖ ਛੁੱਟੀ ਦਾ ਮੁਢਲਾ ਅਨੁਭਵ ਸਕੂਲ ਦੀ ਛੁੱਟੀ ਤੋਂ ਪ੍ਰਾਪਤ ਕਰਦਾ ਹੈ
ਝੂਠ ਨਹੀਂ ਬੋਲਣਾ ਚਾਹੀਦਾ ਇਹ ਅੱਧਾ ਕਥਨ ਹੈ ਬਾਕੀ ਅੱਧਾ ਕਥਨ ਇਹ ਹੈ ਕਿ ਸੱਚ ਹੀ ਬੋਲਣਾ ਚਾਹੀਦਾ ਹੈ
ਚਲਾਕ ਕਾਮੀ ਭ੍ਰਿਸ਼ਟ ਬੇਈਮਾਨ ਤੇ ਧੋਖੇਬਾਜ਼ ਬੰਦਿਆਂ ਦੀ ਕਿਸੇ ਪ੍ਰਕਾਰ ਦੇ ਸੱਚ ਵਿੱਚ ਕੋਈ ਦਿਲਚਸਪੀ ਨਹੀਂ ਹੁੰਦੀ
ਬੱਚਾ ਆਲੇ ਦੁਆਲੇ ਨੂੰ ਵੇਖ ਕੇ ਹੈਰਾਨ ਹੁੰਦਾ ਹੈ ਸਕੂਲ ਵਿੱਚਲੀ ਸਿੱਖਿਆ ਇਸ ਹੈਰਾਨੀ ਨੂੰ ਕੁਚਲ ਦਿੰਦੀ ਹੈ
ਆਤਮਾ ਦੇ ਨਿਰਣਿਆ ਵਿਰੁੱਧ ਕੋਈ ਅਪੀਲ ਸੰਭਵ ਨਹੀਂ ਹੁੰਦੀ
ਮਨੁੱਖ ਹਰ ਰੋਜ਼ ਕੋਈ ਨਾ ਕੋਈ ਨਵਾਂ ਗਿਆਨ ਪ੍ਰਾਪਤ ਕਰਨਾ ਚਾਹੁੰਦਾ ਹੈ ਲੋੜ ਹੈ ਹਰ ਰੋਜ਼ ਕੋਈ ਨਾ ਕੋਈ ਅਗਿਆਨਤਾ ਤਿਆਗੀ ਜਾਵੇ
ਨੀਵੇ ਨਸ਼ਿਆਂ ਵਿੱਚ ਸਰੂਰ ਨਾਲੋਂ ਬੇਚੈਨੀ ਵਧੇਰੇ ਹੁੰਦੀ ਹੈ
ਕੋਈ ਚੰਗੀ ਪੁਸਤਕ ਪੜ ਕੇ ਪੜਨ ਵਾਲੇ ਨੂੰ ਲੱਗਦਾ ਹੈ ਕਿ ਲੇਖਕ ਨੇ ਤਾਂ ਸਾਰੇ ਮੇਰੇ ਵਿਚਾਰ ਹੀ ਲਿਖ ਦਿੱਤੇ ਹਨ
ਅੱਜ ਦੇ ਸੰਸਾਰ ਵਿੱਚ ਹਾਸਾ ਸਿਰਫ ਬੱਚਿਆਂ ਕਾਰਨ ਬਚਿਆ ਹੋਇਆ ਹੈ
ਚਾਨਣ ਹੋਣ ਨਾਲ ਵੀ ਤਾਂ ਹੀ ਦਿਸੇਗਾ ਜੇ ਅੱਖਾਂ ਵੀ ਖੁੱਲੀਆਂ ਹੋਣ ਤੇ ਅੱਖਾਂ ਵਿੱਚ ਜੋਤ ਅਤੇ ਜਗਿਆਸਾ ਵੀ ਹੋਵੇ
ਬੱਚੇ ਮਾਂ ਨੂੰ ਰਿੰਨਣ ਪਕਾਉਣ ਦੀ ਕਲਾ ਸਿਖਾ ਦਿੰਦੇ ਹਨ ਜਿੱਥੇ ਬੱਚੇ ਨਹੀਂ ਹੁੰਦੇ ਉਥੇ ਇਹ ਕਲਾ ਵੀ ਨਹੀਂ ਹੁੰਦੀ
ਜਦੋਂ ਕੋਈ ਵਿਚਾਰ ਸਪਸ਼ਟ ਹੋ ਜਾਂਦਾ ਹੈ ਤਾਂ ਉਹ ਸੰਖੇਪ ਹੋ ਜਾਂਦਾ ਹੈ
ਜ਼ਿੰਦਗੀ ਦੀ ਜੱਦੋ-ਜਹਿਦ ਵਿੱਚ ਮੁਸ਼ਕਿਲਾਂ ਨਾਲ ਜੂਝਦੇ ਵਧੇਰੇ ਪੁੱਤਰ ਹਨ ਮੁਸ਼ਕਿਲਾਂ ਨੂੰ ਸਹਿੰਦੀਆਂ ਵਧੇਰੇ ਧੀਆਂ ਹਨ