ਜੀਵਨ ਵਿੱਚ ਜੇਕਰ ਖੁਸ਼ ਰਹਿਣਾ ਹੈ

ਕੁਝ ਲੋਕ ਚੱਪਲ ਦੀ ਤਰਾਂ ਹੁੰਦੇ ਨੇ
ਸਾਥ ਤਾਂ ਦਿੰਦੇ ਨੇ ਪਰ ਪਿੱਛੇ ਤੋਂ ਚਿੱਕੜ ਉਛਾਲਦੇ ਰਹਿੰਦੇ ਨੇ

ਗਰੀਬ ਨਾਲ ਕਰੀਬ ਦਾ ਰਿਸ਼ਤਾ ਵੀ ਛਪਾਉਂਦੇ ਨੇ ਲੋਕ
ਤੇ ਅਮੀਰਾਂ ਨਾਲ ਦੂਰ ਦਾ ਰਿਸ਼ਤਾ ਵੀ ਵਧਾ ਚੜਾ ਕੇ ਦੱਸਦੇ ਨੇ

Motivational Punjabi Shayari

ਚਾਹੇ ਜਿੰਨਾ ਵੀ ਕਮਾ ਲਵੋ ਕਦੇ ਵੀ ਘਮੰਡ ਨਾ ਕਰਿਉ
ਕਿਉਂਕਿ ਸ਼ਤਰੰਜ ਦਾ ਖੇਡ ਖਤਮ ਹੁੰਦੇ ਹੀ
ਰਾਜਾ ਤੇ ਮੋਹਰੇ ਇੱਕੋ ਹੀ ਡੱਬੇ ਵਿੱਚ ਰੱਖ ਦਿੱਤੇ ਜਾਂਦੇ ਨੇ

ਘੜੀ ਦੀ ਟਿੱਕ ਟਿਕ ਨੂੰ ਏਨਾਂ ਮਾਮੂਲੀ ਨਾ ਸਮਝੋ
ਬਸ ਏਦਾਂ ਸਮਝ ਲਵੋ ਕਿ ਜਿੰਦਗੀ ਦੇ ਦਰਖਤ ਤੇ ਕੁਹਾੜੀ ਦਾ ਵਾਰ ਹੈ

ਲੰਬੀ ਜੁਬਾਨ ਤੇ ਲੰਬਾ ਧਾਗਾ ਹਮੇਸ਼ਾ ਉਲਝ ਜਾਂਦੇ ਨੇ
ਜੇਕਰ ਸਮੱਸਿਆਵਾਂ ਵਿੱਚ ਨਹੀਂ ਫਸਣਾ
ਤਾਂ ਧਾਗੇ ਨੂੰ ਲਪੇਟ ਕੇ ਤੇ ਜੁਬਾਨ ਨੂੰ ਸਮੇਟ ਕੇ ਰੱਖੋ

ਕਿਸੇ ਦੇ ਕਹਿਣ ਨਾਲ ਜੇਕਰ ਚੰਗਾ ਜਾਂ ਬੁਰਾ ਹੋਣ ਲੱਗੇ ਤਾਂ ਸੰਸਾਰ ਜਾਂ ਤਾਂ ਸਵਰਗ ਬਣ ਜਾਵੇ ਜਾਂ ਪੂਰੀ ਤਰਾਂ ਨਰਕ ਇਸ ਲਈ ਇਹ ਧਿਆਨ ਨਾਲ ਦਿਉ ਕਿ ਕੌਣ ਕੀ ਕਹਿੰਦਾ ਹੈ ਬਸ ਉਹ ਕਰੋ ਜੋ ਚੰਗਾ ਤੇ ਸੱਚਾ ਹੋਵੇ

ਜਿੰਦਗੀ ਵਿੱਚ ਜਿਹੜੇ ਝੁਕਦੇ ਨੇ
ਉਹ ਕੁਝ ਨਾ ਕੁਝ ਲੈ ਕੇ ਹੀ ਉੱਠਦੇ ਨੇ

ਚੰਗੇ ਇਨਸਾਨ ਦੀ ਪਹਿਚਾਣ ਦੋ ਗੱਲਾਂ ਤੋਂ ਹੁੰਦੀ ਹੈ
ਇਕ ਉਸਦਾ ਕੀਤਾ ਹੋਇਆ ਸਬਰ
ਜਦੋਂ ਉਸਦੇ ਕੋਲ ਕੁਝ ਨਾ ਹੋਵੇ
ਤੇ ਦੂਸਰਾ ਉਸਦਾ ਰਵਈਆ
ਜਦੋਂ ਉਸਦੇ ਕੋਲ ਸਭ ਕੁਝ ਹੋਵੇ

ਮੁਹੱਬਤ ਦਾ ਸਬਰ ਬਾਰਿਸ਼ ਤੋਂ ਸਿੱਖੋ
ਜੋ ਫੁੱਲਾਂ ਦੇ ਨਾਲ ਨਾਲ ਕੰਡਿਆਂ ਤੇ ਵੀ ਵਰਸਦੀ ਹੈ

ਭਾਸ਼ਾਵਾਂ ਦਾ ਅਨੁਵਾਦ ਹੋ ਸਕਦਾ ਹੈ
ਭਾਵਨਾਵਾਂ ਦਾ ਨਹੀਂ
ਇਹਨਾਂ ਨੂੰ ਸਮਝਣਾ ਹੀ ਪੈਂਦਾ ਹੈ

ਅਸਫਲਤਾ ਅਨਾਥ ਹੁੰਦੀ ਹੈ
ਜਦਕਿ ਸਫਲਤਾ ਦੇ ਕਈ ਰਿਸ਼ਤੇਦਾਰ ਹੁੰਦੇ ਨੇ

ਜਦੋਂ ਵੀ ਦਿਸਦਾ ਹੈ ਕੋਈ ਗਰੀਬ ਹੱਸਦਾ ਹੋਇਆ ਤਾਂ ਯਕੀਨ ਆ ਜਾਂਦਾ ਹੈ ਕਿ ਖੁਸ਼ੀਆਂ ਦਾ ਸਬੰਧ ਦੌਲਤ ਨਾਲ ਨਹੀਂ ਹੁੰਦਾ

ਜ਼ਿੰਦਗੀ ਚ ਇਨੀਆਂ ਗਲਤੀਆਂ ਨਾ ਕਰੋ
ਕਿ ਪੈਨਸਿਲ ਤੋਂ ਪਹਿਲਾਂ ਰਬੜ ਘੱਸ ਜਾਵੇ
ਤੇ ਰਬੜ ਨੂੰ ਏਨਾਂ ਨਾ ਘਸਾਉ ਕਿ ਜ਼ਿੰਦਗੀ ਦਾ ਪੇਪਰ ਹੀ ਫਟ ਜਾਵੇ

ਜੀਵਨ ਵਿੱਚ ਜੇਕਰ ਖੁਸ਼ ਰਹਿਣਾ ਹੈ
ਤਾਂ ਖੁਦ ਨੂੰ ਸ਼ਾਂਤ ਸਰੋਵਰ ਦੀ ਤਰਾਂ ਬਣਾਉ
ਜਿਸ ਵਿੱਚ ਕੋਈ ਅੰਗਿਆਰ ਵੀ ਡਿੱਗੇ
ਤਾਂ ਖੁਦ ਹੀ ਠੰਡਾ ਹੋ ਜਾਵੇ

ਏਅਰਪੋਰਟ ਦੇ ਬਾਹਰ ਲਿਖੀ ਇਕ ਬਹੁਤ ਸੋਹਣੀ ਗੱਲ
ਉਡਾਣ ਵੱਡੀ ਚੀਜ਼ ਹੈ ਰੋਜ਼ ਉੱਡੋ ਪਰ ਸ਼ਾਮ ਨੂੰ ਹੇਠਾਂ ਆ ਜਾਉ
ਕਿਉਂਕਿ ਤੁਹਾਡੀ ਕਾਮਯਾਬੀ ਤੇ ਤਾੜੀਆਂ ਵਜਾਉਣ ਵਾਲੇ
ਤੇ ਤੁਹਾਨੂੰ ਗਲੇ ਲਗਾਉਣ ਵਾਲੇ ਸਭ ਹੇਠਾਂ ਹੀ ਰਹਿੰਦੇ ਨੇ

ਬੁਰੇ ਵਕਤ ਦਾ ਇੱਕ ਬਹੁਤ ਵੱਡਾ ਫਾਇਦਾ ਹੈ
ਕਿ ਫਾਲਤੂ ਦੇ ਲੋਕ ਛੱਡ ਕੇ ਚਲੇ ਜਾਂਦੇ ਨੇ

ਖੁਦ ਨੂੰ ਏਨਾਂ ਵੀ ਨਾ ਬਚਾਇਆ ਕਰ
ਬਾਰਿਸ਼ ਹੋਵੇ ਤਾਂ ਭਿੱਜ ਜਾਇਆ ਕਰ
ਚੰਨ ਲਿਆ ਕੇ ਕੋਈ ਨਹੀਂ ਦਵੇਗਾ
ਆਪਣੇ ਚਿਹਰੇ ਤੋਂ ਜਗਮਗਾਇਆ ਕਰ

ਦਰਦ ਹੀਰਾ ਹੈ ਦਰਦ ਮੋਤੀ ਹੈ
ਦਰਦ ਅੱਖਾਂ ਤੋਂ ਨਾ ਬਹਾਇਆ ਕਰ
ਕੰਮ ਲੈ ਕੁਝ ਇਨਾ ਸੋਹਣੇ ਬੁੱਲਾਂ ਤੋਂ
ਗੱਲਾਂ ਗੱਲਾਂ ਵਿੱਚ ਮੁਸਕਰਾਇਆ ਕਰ

ਜੀਵਨ ਪੈਨਡਰਾਈਵ ਨਹੀਂ ਹੈ ਕਿ ਮਨ ਪਸੰਦ ਗਾਣੇ ਚਲਾ ਸਕੋ ਜੀਵਨ ਤਾਂ ਇੱਕ ਰੇਡੀਉ ਦੀ ਤਰਾਂ ਹੈ ਕਦੋਂ ਕਿਹੜਾ ਗਾਣਾ ਚੱਲ ਪਵੇ ਪਤਾ ਹੀ ਨਹੀਂ ਹੁੰਦਾ

ਜੇਕਰ ਮੰਨੀਏ ਤਾਂ ਰੂਹ ਦਾ ਰਿਸ਼ਤਾ ਹੈ ਸਾਡਾ ਸਭ ਦਾ
ਤੇ ਜੇਕਰ ਨਾ ਮੰਨੀਏ ਤਾਂ ਕੌਣ ਕੀ ਲੱਗਦਾ ਹੈ ਕਿਸੇ ਦਾ

ਕੁਝ ਖਵਾਹਿਸ਼ਾਂ ਦਾ ਕਤਲ ਕਰਕੇ ਮੁਸਕੁਰਾ ਦਿਉ
ਜ਼ਿੰਦਗੀ ਆਪਣੇ ਆਪ ਬਿਹਤਰ ਹੋ ਜਾਵੇਗੀ

ਮੋਬਾਇਲ ਨੇ ਸਾਨੂੰ ਤਿੰਨ ਗੱਲਾਂ ਸਿਖਾਈਆਂ
ਜੋ ਸਾਨੂੰ ਚੰਗਾ ਲੱਗੇ ਉਸ ਨੂੰ ਸੇਵ ਕਰ ਲਉ
ਦੂਸਰੀ ਜਿਸ ਤੋਂ ਤੁਹਾਨੂੰ ਖੁਸ਼ੀ ਮਿਲੇ ਉਸਨੂੰ ਸਭ ਨਾਲ ਸਾਂਝਾ ਕਰੋ
ਤੇ ਤੀਸਰੀ ਜੋ ਚੰਗਾ ਨਾ ਲੱਗੇ ਉਸਨੂੰ ਡਿਲੀਟ ਕਰ ਦਿਉ
ਜੇਕਰ ਇਹ ਤਿੰਨ ਗੱਲਾਂ ਅਸੀਂ ਆਪਣੇ ਜੀਵਨ ਚ ਉਤਾਰ ਲਈਏ ਤਾਂ ਅਸੀਂ ਸੁਖੀ ਹੋ ਜਾਵਾਂਗੇ

ਕੇਵਲ ਪੈਸੇ ਨਾਲ ਆਦਮੀ ਅਮੀਰ ਨਹੀਂ ਹੁੰਦਾ
ਅਸਲੀ ਅਮੀਰ ਤਾਂ ਉਹ ਹੁੰਦਾ ਹੈ
ਜਿਸ ਦੇ ਕੋਲ ਚੰਗੀ ਸੋਚ ਚੰਗੇ ਦੋਸਤ ਤੇ ਚੰਗੇ ਵਿਚਾਰ ਹੋਣ

ਕਦੇ ਕਦੇ ਕਿਸੇ ਦੇ ਲਫਜ਼ ਸਾਨੂੰ ਇਸ ਤਰਾਂ ਚੁੰਭ ਜਾਂਦੇ ਨੇ
ਕਿ ਅਸੀਂ ਚੁੱਪ ਦੇ ਹੋ ਜਾਂਦੇ ਹਾਂ
ਤੇ ਅਸੀਂ ਸੋਚਦੇ ਹਾਂ ਕਿ ਵਾਕਿਆ ਅਸੀਂ ਇੰਨੇ ਬੁਰੇ ਹਾਂ

ਦੁਨੀਆਂ ਦਾ ਬੇਹੱਦ ਮੁਸ਼ਕਿਲ ਕੰਮ
ਆਪਣਿਆਂ ਵਿੱਚੋਂ ਆਪਣਿਆਂ ਨੂੰ ਖੋਜਣਾ ਹੁੰਦਾ ਹੈ

ਜ਼ਿੰਦਗੀ ਨੂੰ ਪਿਆਰ ਨਾਲ ਕੁਝ ਇਸ ਤਰਾਂ ਸਜਾ ਲਉ
ਇਹ ਤਾਂ ਬਸ ਏਦਾਂ ਹੀ ਗੁਜ਼ਰ ਜਾਵੇਗੀ
ਇਸ ਲਈ ਬਸ ਕਦੇ ਖੁਦ ਹੱਸੋ
ਤੇ ਕਦੇ ਰੋਂਦਿਆਂ ਨੂੰ ਹਸਾ ਲਉ

ਦੋਸਤੀ ਅਨਮੋਲ ਹੁੰਦੀ ਹੈ ਇੱਕ ਦੋਸਤ ਨੇ ਦੂਸਰੇ ਦੋਸਤ ਨੂੰ ਕਿਹਾ ਕਿ ਇੱਕ ਕੰਮ ਕਰੀ ਥੋੜੀ ਜਿਹੀ ਮਿੱਟੀ ਲੈ ਲਵੀ ਉਸ ਨਾਲ ਦੋ ਪਿਆਰੇ ਜਿਹੇ ਦੋਸਤ ਬਣਾਈ ਇਕ ਤੇਰੇ ਜਿਹਾ ਇਕ ਮੇਰੇ ਜਿਹਾ ਫਿਰ ਉਹਨਾਂ ਨੂੰ ਤੋੜ ਦੇਵੀ ਤੇ ਫਿਰ ਤੋਂ ਦੁਬਾਰਾ ਦੋਸਤ ਬਣਾਈ ਇੱਕ ਤੇਰੇ ਜਿਹਾ ਤੇ ਇੱਕ ਮੇਰੇ ਜਿਹਾ ਤਾਂ ਕਿ ਤੇਰੇ ਵਿੱਚ ਕੁਝ ਕੁਝ ਮੈਂ ਰਹਿ ਜਾਵਾਂ ਤੇ ਮੇਰੇ ਵਿੱਚ ਕੁਝ ਕੁਝ ਤੂੰ ਰਹਿ ਜਾਵੇ ਕੁਝ ਤੇਰੇ ਜਿਹਾ ਤੇ ਕੁਝ ਮੇਰੇ ਜਿਹਾ

Best Punjabi Quotes :- ਜ਼ਿੰਦਗੀ ਦੀ ਸਚਾਈ

Leave a Comment