Motivational Punjabi Short Stories
(ਇਹ ਕਹਾਣੀ ਸੋਚ ਬਦਲ ਦਵੇਗੀ)
ਇਹ ਕਹਾਣੀ ਹੈ ਇੱਕ ਸੁਰੇਸ਼ ਨਾਮ ਦੇ ਮੁੰਡੇ ਦੀ ਜੋ ਇਕ ਮਿਡਲ ਕਲਾਸ ਪਰਿਵਾਰ ਵਿੱਚ ਪੈਦਾ ਹੋਇਆ ਤੇ ਬਾਰ੍ਹਵੀਂ ਕਲਾਸ ਤੱਕ ਅਵਲ ਹੀ ਆਉਂਦਾ ਜਾ ਰਿਹਾ ਸੀ ਇੱਕ ਕਮਾਲ ਦਾ ਬੱਚਾ ਜੋ ਪੜਨ ਲਿਖਣ ਵਿੱਚ ਸਭ ਤੋਂ ਅੱਗੇ ਤੇ ਉਸਦੇ ਪਰਿਵਾਰ ਨੂੰ ਵੀ ਉਸ ਤੇ ਮਾਣ ਸੀ ਕਿ ਉਹਨਾਂ ਦਾ ਇਹ ਜਵਾਕ ਜਦੋਂ ਵੱਡਾ ਹੋ ਜਾਵੇਗਾ ਤਾਂ ਕੁਝ ਨਾ ਕੁਝ ਕਮਾਲ ਦਾ ਜਰੂਰ ਕਰੇਗਾ
ਸਾਡੇ ਪੂਰੇ ਪਰਿਵਾਰ ਦੀ ਜ਼ਿੰਦਗੀ ਬਦਲ ਦੇਵੇਗਾ ਪਰਿਵਾਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆ ਜਾਣਗੀਆਂ ਉਹਨਾਂ ਨੂੰ ਬਸ ਉਸ ਮੁੰਡੇ ਤੋਂ ਹੀ ਉਮੀਦਾ ਸੀ ਕਿ ਇੱਕ ਉਹੀ ਅਜਿਹਾ ਸੀ ਉਹਨਾਂ ਦੇ ਪਰਿਵਾਰ ਵਿੱਚ ਜੋ ਉਹਨਾਂ ਦੀ ਜ਼ਿੰਦਗੀ ਨੂੰ ਪੂਰੀ ਤਰਾਂ ਬਦਲ ਸਕਦਾ ਸੀ ਪਰ ਉਹ ਮੁੰਡਾ ਜਦੋਂ ਸਕੂਲ ਵਿੱਚੋਂ ਨਿੱਕਲ ਕੇ ਕਾਲਜ ਵਿੱਚ ਪੜਨ ਲਈ ਗਿਆ ਤਾਂ ਉਸਦੇ ਜ਼ਿੰਦਗੀ ਨੂੰ ਜਿਉਣ ਦੇ ਢੰਗ ਬਦਲ ਗਏ
ਉਸਨੇ ਅਜਿਹੇ ਦੋਸਤ ਬਣਾ ਲਏ ਜਿੰਨਾਂ ਨੇ ਉਸਨੂੰ ਵਿਗਾੜ ਕੇ ਰੱਖ ਦਿੱਤਾ ਅੱਧੀ ਅੱਧੀ ਰਾਤ ਤੱਕ ਮਹਿਫਲਾਂ ਸੱਜਣ ਲੱਗੀਆਂ ਘਰ ਵਾਲਿਆਂ ਤੋਂ ਝੂਠ ਬੋਲ ਬੋਲ ਕੇ ਪੈਸੇ ਮੰਗਵਾਏ ਜਾਣ ਲੱਗੇ ਹੁਣ ਘਰ ਵਾਲਿਆਂ ਨੂੰ ਸਮਝ ਆਉਣ ਲੱਗ ਗਿਆ ਸੀ ਤਾਂ ਉਹਨਾਂ ਨੇ ਇੱਕ ਦਿਨ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ
ਉਲਟਾ ਸੁਰੇਸ਼ ਨੇ ਘਰ ਵਾਲਿਆਂ ਨੂੰ ਝਿੜਕ ਦਿੱਤਾ ਕਿ ਤੁਸੀਂ ਮੈਨੂੰ ਗਿਆਨ ਨਾ ਦੇਵੋ ਮੈਨੂੰ ਸਭ ਪਤਾ ਹੈ ਤੇ ਤੁਹਾਡੇ ਗਿਆਨ ਦੇ ਨਾਲ ਕੁਝ ਨਹੀਂ ਹੋਣ ਵਾਲਾ ਤੁਸੀਂ ਬਸ ਸ਼ਾਂਤ ਰਹੋ ਮੈਂ ਖੁਦ ਆਪਣੇ ਹਿਸਾਬ ਨਾਲ ਆਪਣੀ ਜਿੰਦਗੀ ਜੀ ਲਵਾਂਗਾ ਇੰਨਾਂ ਕੁਝ ਸੁਣ ਕੇ ਘਰ ਵਾਲੇ ਢਿੱਲੇ ਪੈ ਗਏ ਤੇ ਕੁਝ ਨਹੀਂ ਬੋਲੇ
ਇਕ ਸਾਲ ਬਾਅਦ ਜਦੋਂ ਰਿਜ਼ਲਟ ਆਇਆ ਤਾਂ ਸੁਰੇਸ਼ ਇੱਕ ਵਿਸ਼ੇ ਵਿੱਚੋਂ ਫੇਲ ਹੋ ਗਿਆ ਤੇ ਜਦੋਂ ਹੀ ਅਜਿਹਾ ਹੋਇਆ ਤਾਂ ਉਸਦੇ ਸਵੈਮਾਣ ਨੂੰ ਕਾਫੀ ਠੇਸ ਪਹੁੰਚੀ ਕਿ ਜਿਹੜਾ ਮੁੰਡਾ ਸਕੂਲ ਵਿੱਚ ਇੰਨੇ ਚੰਗੇ ਨੰਬਰਾਂ ਨਾਲ ਪਾਸ ਹੁੰਦਾ ਆ ਰਿਹਾ ਸੀ ਉਹੀ ਮੁੰਡਾ ਕਾਲਜ ਵਿੱਚ ਆ ਕੇ ਫੇਲ ਕਿਵੇਂ ਹੋ ਗਿਆ ਤੇ ਫੇਲ ਹੋ ਜਾਣ ਵਾਲੀ ਗੱਲ ਉਸਦੇ ਮਨ ਵਿੱਚ ਇੰਨਾਂ ਘਰ ਘਰ ਗਈ ਕਿ ਉਸਨੇ ਖੁਦ ਨੂੰ ਆਪਣੇ ਘਰ ਦੇ ਇਕ ਕਮਰੇ ਵਿੱਚ ਬੰਦ ਕਰ ਲਿਆ
ਉਹ ਚੁੱਪ ਚੁੱਪ ਰਹਿਣ ਲੱਗ ਗਿਆ ਤੇ ਘਰ ਵਾਲਿਆਂ ਨਾਲ ਵੀ ਗੱਲ ਕਰਨੀ ਬੰਦ ਕਰ ਦਿੱਤੀ ਇਥੋਂ ਤੱਕ ਦੋਸਤਾਂ ਦੇ ਫੋਨ ਵੀ ਚੁੱਕਣੇ ਬੰਦ ਕਰ ਦਿੱਤੇ ਤੇ ਬਾਹਰ ਆਉਣਾ ਜਾਣਾ ਵੀ ਬੰਦ ਕਰ ਦਿੱਤਾ ਹੁਣ ਹੌਲੀ ਹੌਲੀ ਡਿਪਰੈਸ਼ਨ ਦਾ ਸ਼ਿਕਾਰ ਹੋ ਰਿਹਾ ਸੀ ਇਸ ਤਰਾਂ ਲੱਗ ਰਿਹਾ ਸੀ ਕਿ ਉਸਦੀ ਜ਼ਿੰਦਗੀ ਹੁਣ ਰੁਕ ਜਿਹੀ ਗਈ ਹੈ ਤੇ ਸਭ ਖਤਮ ਹੋ ਜਾਵੇਗਾ
ਸੁਰੇਸ਼ ਜਿਹੜੇ ਸਕੂਲ ਵਿੱਚ ਪੜਦਾ ਸੀ ਜਿੱਥੋਂ ਉਸਨੇ ਬਾਰ੍ਹਵੀਂ ਕਲਾਸ ਪਾਸ ਕੀਤੀ ਸੀ ਜਦੋਂ ਸਕੂਲ ਦੇ ਪ੍ਰਿੰਸੀਪਲ ਨੂੰ ਇਹ ਗੱਲ ਪਤਾ ਲੱਗੀ ਤਾਂ ਉਹਨਾਂ ਨੇ ਸੁਰੇਸ਼ ਨੂੰ ਆਪਣੇ ਕੋਲ ਮਿਲਣ ਲਈ ਬੁਲਾਇਆ ਤਾਂ ਉਹ ਚਾਹ ਕੇ ਵੀ ਇਸ ਬੁਲਾਵੇ ਤੋਂ ਇਨਕਾਰ ਨਹੀਂ ਸੀ ਕਰ ਸਕਦਾ ਕਿਉਂਕਿ ਉਹ ਪ੍ਰਿੰਸੀਪਲ ਦੀ ਬਹੁਤ ਇੱਜ਼ਤ ਕਰਦਾ ਸੀ ਤੇ ਉਹ ਇੱਕ ਸ਼ਾਮ ਨੂੰ ਪ੍ਰਿੰਸੀਪਲ ਦੇ ਘਰ ਪਹੁੰਚ ਗਿਆ
ਪ੍ਰਿੰਸੀਪਲ ਸਾਹਿਬ ਆਪਣੇ ਘਰ ਦੇ ਬਗੀਚੇ ਵਿੱਚ ਬੈਠੇ ਅੰਗੀਠੀ ਤੇ ਆਪਣੇ ਹੱਥ ਸੇਕ ਰਹੇ ਸੀ ਕਿਉਂਕਿ ਸਰਦੀ ਦਾ ਮੌਸਮ ਸੀ ਉਹ ਗਿਆ ਤੇ ਉਹਨਾਂ ਕੋਲ ਜਾ ਕੇ ਬੈਠ ਗਿਆ ਤੇ ਉਹਨਾਂ ਨੇ ਸੁਰੇਸ਼ ਦਾ ਹਾਲ ਚਾਲ ਜਾਣਿਆ ਤੇ ਪੁੱਛਿਆ ਕਿ ਜ਼ਿੰਦਗੀ ਵਿੱਚ ਕੀ ਚੱਲ ਰਿਹਾ ਅੱਜ ਕੱਲ ਉਹ ਚੁੱਪ ਸੀ
ਉਸਦੀ ਜੁਬਾਨ ਹੀ ਨਹੀਂ ਖੁੱਲ ਰਹੀ ਸੀ ਕੁਝ ਸਮੇਂ ਤੱਕ ਉਥੇ ਇਕ ਗਹਿਰੀ ਚੁੱਪ ਛਾਂ ਗਈ ਦੋਨੋਂ ਹੀ ਕੁਝ ਨਹੀਂ ਬੋਲੇ ਹੁਣ ਪ੍ਰਿੰਸੀਪਲ ਸਾਹਿਬ ਨੇ ਸੋਚਿਆ ਕਿ ਕੀ ਅਲੱਗ ਕੀਤਾ ਜਾਵੇ ਜਿਸ ਨਾਲ ਸੁਰੇਸ਼ ਇਸ ਹਾਲਤ ਵਿੱਚੋਂ ਬਾਹਰ ਕੱਢਿਆ ਜਾ ਸਕੇ
ਉਹਨਾਂ ਨੇ ਕੀ ਕੀਤਾ ਕਿ ਬਲਦੀ ਹੋਈ ਅੰਗੀਠੀ ਵਿੱਚੋਂ ਇੱਕ ਜਲਦੇ ਹੋਏ ਕੋਲੇ ਦੇ ਟੁਕੜੇ ਨੂੰ ਬਾਹਰ ਕੱਢਿਆ ਤੇ ਉਸਨੂੰ ਮਿੱਟੀ ਵਿੱਚ ਸੁੱਟ ਦਿੱਤਾ ਉਹ ਕੋਲਾ ਥੋੜੀ ਦੇਰ ਤੱਕ ਧੁਖਦਾ ਰਿਹਾ ਪਰ ਕੁਝ ਸਮੇਂ ਬਾਅਦ ਹੀ ਬੁਝ ਗਿਆ
ਹੁਣ ਸੁਰੇਸ਼ ਵੀ ਇਹ ਸਭ ਦੇਖ ਰਿਹਾ ਸੀ ਉਸਨੇ ਉਹਨਾਂ ਨੂੰ ਪੁੱਛਿਆ ਕਿ ਸਰ ਤੁਸੀਂ ਇਹ ਕੀ ਕੀਤਾ ਜਿਹੜਾ ਕੋਲੇ ਦਾ ਟੁਕੜਾ ਅੱਗ ਵਿੱਚ ਭੱਖ ਰਿਹਾ ਸੀ ਤੇ ਆਪਾਂ ਨੂੰ ਨਿੱਘ ਦੇ ਰਿਹਾ ਸੀ ਉਸਨੂੰ ਤੁਸੀਂ ਬਾਹਰ ਮਿੱਟੀ ਵਿੱਚ ਸੁੱਟ ਕੇ ਬਰਬਾਦ ਕਿਉਂ ਕਰ ਦਿੱਤਾ ਤਾਂ ਉਹਨਾਂ ਨੇ ਅੱਗਿਉ ਜਵਾਬ ਦਿੱਤਾ ਕਿ ਬਰਬਾਦ ਕਿੱਥੇ ਕੀਤਾ ਇਹਦੇ ਵਿੱਚ ਕਿਹੜੀ ਵੱਡੀ ਗੱਲ ਹੋ ਗਈ ਆਪਾਂ ਫਿਰ ਤੋਂ ਇਸਨੂੰ ਠੀਕ ਕਰ ਦਿੰਦੇ ਆਂ
ਉਹਨਾਂ ਨੇ ਉਸ ਕੋਲੇ ਦੇ ਟੁਕੜੇ ਨੂੰ ਫਿਰ ਤੋਂ ਮਿੱਟੀ ਵਿੱਚੋਂ ਚੁੱਕਿਆ ਤੇ ਫਿਰ ਤੋਂ ਅੱਗ ਵਿੱਚ ਸੁੱਟ ਦਿੱਤਾ ਥੋੜੀ ਦੇਰ ਬਾਅਦ ਉਹ ਕੋਲਾ ਫਿਰ ਤੋਂ ਜਲਣ ਲੱਗ ਪਿਆ ਤੇ ਗਰਮੀ ਦੇਣ ਲੱਗ ਪਿਆ ਫਿਰ ਪ੍ਰਿੰਸੀਪਲ ਸਾਹਿਬ ਨੇ ਪੁੱਛਿਆ ਕਿ ਬੇਟਾ ਕੁਝ ਸਮਝ ਵਿੱਚ ਆਇਆ ਤਾਂ ਉਸਨੇ ਨਾ ਵਿੱਚ ਆਪਣਾ ਸਿਰ ਹਿਲਾਇਆ
ਉਹਨਾਂ ਨੇ ਕਿਹਾ ਕਿ ਜੋ ਇਹ ਕੋਲੇ ਦਾ ਟੁਕੜਾ ਹੈ ਇਹ ਤੂੰ ਹੈ ਤੂੰ ਜਦ ਅੰਗੀਠੀ ਵਿੱਚੋਂ ਬਾਹਰ ਗਲਤ ਸੰਗਤ ਵਿੱਚ ਗਿਆ ਮਿੱਟੀ ਵਿੱਚ ਗਿਆ ਤਾਂ ਬੁਝ ਗਿਆ ਪਰ ਤੂੰ ਵਾਪਸ ਆ ਕੇ ਫਿਰ ਤੋਂ ਬਲ ਸਕਦਾ ਪਰ ਸ਼ਰਤ ਇਹ ਹੈ ਕਿ ਅੰਗੀਠੀ ਵਿੱਚ ਵਾਪਸ ਆਉਣਾ ਹੋਵੇਗਾ ਆਪਣੇ ਜਿਉਣ ਦੇ ਢੰਗ ਬਦਲਣੇ ਹੋਣਗੇ ਆਪਣੇ ਦੋਸਤ ਬਦਲਣੇ ਪੈਣਗੇ ਬਸ ਇਹੋ ਗੱਲ ਸਮਝਾਉਣ ਲਈ ਮੈਂ ਤੈਨੂੰ ਇਥੇ ਬੁਲਾਇਆ ਸੀ
ਹੁਣ ਉਸਨੂੰ ਸਾਰੀ ਗੱਲ ਸਮਝ ਵਿੱਚ ਆ ਗਈ ਤੇ ਉਸਦੀ ਜ਼ਿੰਦਗੀ ਪੂਰੀ ਤਰਾਂ ਨਾਲ ਬਦਲ ਗਈ ਸਾਡੇ ਵਿੱਚੋਂ ਬਹੁਤ ਲੋਕ ਹੋਣਗੇ ਜਿਹੜੇ ਡਿਪਰੈਸ਼ਨ ਦਾ ਸ਼ਿਕਾਰ ਸਿਰਫ ਇਕ ਘਟਨਾ ਦੀ ਵਜ੍ਹਾ ਨਾਲ ਹੋ ਗਏ ਹੋਣਗੇ ਹੋ ਸਕਦਾ ਹੈ ਕਿ ਜ਼ਿੰਦਗੀ ਦੇ ਕਿਸੇ ਮੋੜ ਤੇ ਤੁਸੀਂ ਫੇਲ ਹੋ ਗਏ ਹੋ ਤੇ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਸਭ ਕੁਝ ਬਰਬਾਦ ਹੋ ਗਿਆ ਇਸ ਤੋਂ ਅੱਗੇ ਕੁਝ ਵੀ ਨਹੀਂ ਹੋਣ ਵਾਲਾ
ਪਰ ਜ਼ਿੰਦਗੀ ਹਮੇਸ਼ਾ ਚਲਦੀ ਰਹਿੰਦੀ ਹੈ ਇਸ ਲਈ ਬਸ ਚਲਦੇ ਹੀ ਰਹੋ ਇਹ ਵਿਸ਼ਵਾਸ ਰੱਖੋ ਕਿ ਜੋ ਵੀ ਹੋਵੇਗਾ ਚੰਗਾ ਹੀ ਹੋਵੇਗਾ ਜੇ ਤੁਹਾਨੂੰ ਲੱਗਦਾ ਹੈ ਕਿ ਫੇਲ ਹੋਣਾ ਬਹੁਤ ਵੱਡੀ ਗੱਲ ਹੈ ਤਾਂ ਇਹ ਸੋਚਣਾ ਹੁਣੇ ਹੀ ਬੰਦ ਕਰ ਦਿਉ ਫੇਲ ਹੋਣ ਤੋਂ ਬਾਅਦ ਜਾਂ ਡਿੱਗ ਜਾਣ ਤੋਂ ਬਾਅਦ ਫਿਰ ਤੋਂ ਕੱਪੜੇ ਝਾੜ ਕੇ ਖੜੇ ਹੋ ਜਾਣਾ ਸਭ ਤੋਂ ਵੱਡੀ ਤੇ ਕਮਾਲ ਦੀ ਗੱਲ ਹੁੰਦੀ ਹੈ
ਐਸੀਆਂ ਬਹੁਤ ਸਾਰੀਆਂ ਉਦਾਹਰਨਾਂ ਸਾਡੇ ਸਾਹਮਣੇ ਭਰੀਆਂ ਪਈਆਂ ਨੇ ਜਿਹੜੇ ਫੇਲ ਹੋਏ ਤੇ ਉਹਨਾਂ ਨੇ ਕਮਾਲ ਦੀ ਵਾਪਸੀ ਕੀਤੀ ਇਸ ਲਈ ਡਿੱਗ ਕੇ ਦੁਬਾਰਾ ਤੋਂ ਖੜੇ ਹੋਣ ਲਈ ਤਿਆਰ ਰਹੋ ਤੇ ਡਿਪਰੈਸ਼ਨ ਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢ ਕੇ ਬਾਹਰ ਸੁੱਟ ਦਿਉ
Punjabi Short Stories :- ਜਿਸਨੂੰ ਬਹੁਤ ਗੁੱਸਾ ਆਉਂਦਾ ਹੈ