Motivational Quotes in Punjabi
Motivational Quotes in Punjabi | Punjabi Quotes | Punjabi Quotes on Life
ਇਸ ਮਤਲਬੀ ਦੁਨੀਆ ਦੀ ਇੱਕ ਗੱਲ ਨਿਰਾਲੀ ਹੈ
ਕਿ ਸਭ ਦੇ ਕੋਲ ਸਭ ਕੁਝ ਹੈ ਪਰ ਦਿਲ ਸਭ ਦਾ ਖਾਲੀ ਹੈ
ਬਹੁਤ ਮੁਸ਼ਕਿਲ ਹੁੰਦਾ ਹੈ ਉਹ ਸਮਾਂ ਜਦੋਂ ਤੁਸੀਂ ਟੁੱਟ ਰਹੇ ਹੋ
ਤੇ ਮੁਸਕਰਾਉਣਾ ਤੁਹਾਡੀ ਮਜਬੂਰੀ ਬਣ ਜਾਵੇ
ਕੋਈ ਸਾਥ ਦਵੇ ਜਾਂ ਨਾ ਦਵੇ ਖੁਦ ਤੋਂ ਵੱਧ ਕੇ
ਸਾਡਾ ਹਮਸਫਰ ਹੋਰ ਕੋਈ ਨਹੀਂ ਹੁੰਦਾ
ਜੋ ਸਮਾਂ ਗੁਜ਼ਰ ਗਿਆ ਉਸਨੂੰ ਪਿੱਛੇ ਮੁੜ ਕੇ ਨਾ ਵੇਖੋ
ਨਹੀਂ ਤਾਂ ਜੋ ਅੱਗੇ ਮਿਲਣ ਵਾਲਾ ਹੈ ਤੁਸੀਂ ਉਸ ਨੂੰ ਵੀ ਖੋ ਦੇਵੋਗੇ
ਮਤਲਬੀ ਜਮਾਨਾ ਹੈ ਨਫਰਤਾਂ ਦਾ ਕਹਿਰ ਹੈ
ਇਹ ਦੁਨੀਆ ਦਿਖਾਉਂਦੀ ਸ਼ਹਿਦ ਹੈ ਤੇ ਪਿਆਉਂਦੀ ਜਹਿਰ ਹੈ
ਇਨਸਾਨ ਦੀ ਸਭ ਤੋਂ ਵੱਡੀ ਹਾਰ ਉਸ ਸਮੇਂ ਹੋ ਜਾਂਦੀ ਹੈ
ਜਦੋਂ ਉਸਨੂੰ ਪਤਾ ਚਲਦਾ ਹੈ ਕਿ ਜਿਸ ਨੂੰ ਅਸੀਂ ਆਪਣਾ ਸਭ ਕੁਝ ਸਮਝਦੇ ਹਾਂ ਉਸਦੇ ਲਈ ਅਸੀਂ ਕੁਝ ਵੀ ਨਹੀਂ ਹਾਂ
ਜਬਰਦਸਤੀ ਦੀਆਂ ਨਜ਼ਦੀਕੀਆਂ ਤੋਂ ਤਾਂ
ਸਕੂਨ ਦੀਆਂ ਦੂਰੀਆਂ ਹੀ ਠੀਕ ਨੇ
ਤੜਫ ਕੇ ਵੇਖੋ ਕਿਸੇ ਦੀ ਚਾਹਤ ਵਿੱਚ
ਤਾਂ ਹੀ ਪਤਾ ਚੱਲੇਗਾ ਕਿ ਇੰਤਜ਼ਾਰ ਕੀ ਹੁੰਦਾ ਹੈ
ਏਦਾਂ ਹੀ ਮਿਲ ਜਾਵੇ ਕੋਈ ਬਿਨਾਂ ਚਾਹੇ ਤਾਂ
ਕਿਵੇਂ ਪਤਾ ਚੱਲੇਗਾ ਕਿ ਪਿਆਰ ਕੀ ਹੁੰਦਾ ਹੈ
ਇਹੀ ਤਾਂ ਜਮਾਨੇ ਦਾ ਅਸੂਲ ਹੈ
ਜਰੂਰਤ ਹੈ ਤਾਂ ਖੁਦਾ ਨਹੀਂ ਤਾਂ ਬੰਦਾ ਹੀ ਫਜੂਲ ਹੈ
ਧੋਖੇ ਤੋਂ ਡਰ ਲੱਗਦਾ ਇਸ ਲਈ ਹੁਣ
ਇਕੱਲੇਪਣ ਨਾਲ ਪਿਆਰ ਹੋ ਗਿਆ
ਕਿਸੇ ਦੀ ਕਮੀ ਜਦੋਂ ਮਹਿਸੂਸ ਹੋਣ ਲੱਗੇ ਤਾਂ ਸਮਝ ਲਵੋ
ਜਿੰਦਗੀ ਚ ਉਸਦੀ ਮੌਜੂਦਗੀ ਬਹੁਤ ਗਹਿਰੀ ਹੋ ਚੁੱਕੀ ਹੈ
ਵਕਤ ਰਹਿੰਦੇ ਸਿੱਖ ਲਉ ਕਿਸੇ ਦੀ ਚਾਹਤ ਦੀ ਕਦਰ ਕਰਨਾ
ਕਿਤੇ ਕੋਈ ਥੱਕ ਨਾ ਜਾਵੇ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ
ਕਿਸੇ ਨੂੰ ਛੱਡਣਾ ਬਹੁਤ ਆਸਾਨ ਹੁੰਦਾ ਹੈ
ਪਰ ਭੁੱਲਣਾ ਬਹੁਤ ਮੁਸ਼ਕਿਲ ਹੁੰਦਾ ਹੈ
ਤਰਨਾ ਤਾਂ ਆਉਂਦਾ ਸੀ ਮੈਨੂੰ
ਪਰ ਜਦੋਂ ਉਸਨੇ ਹੱਥ ਨਹੀਂ ਫੜਿਆ
ਤਾਂ ਡੁੱਬ ਜਾਣਾ ਹੀ ਚੰਗਾ ਲੱਗਿਆ
ਸਿਲਸਿਲਾ ਅੱਜ ਵੀ ਇਹੀ ਜਾਰੀ ਹੈ
ਤੇਰੀਆਂ ਯਾਦਾਂ ਮੇਰੀਆਂ ਨੀਂਦਾਂ ਤੇ ਭਾਰੀ ਹੈ
ਸਿਰ ਤੇ ਮਾਂ ਬਾਪ ਦਾ ਸਾਇਆ ਹੋਣਾ ਵੀ
ਜ਼ਿੰਦਗੀ ਚ ਕਿਸੇ ਖਜ਼ਾਨੇ ਤੋਂ ਘੱਟ ਨਹੀਂ ਹੁੰਦਾ
ਸਿਰਫ ਇੱਕ ਬਹਾਨੇ ਦੀ ਤਲਾਸ਼ ਵਿੱਚ ਹੁੰਦਾ ਹੈ
ਨਿਭਾਉਣ ਵਾਲਾ ਵੀ ਤੇ ਛੱਡ ਕੇ ਜਾਣ ਵਾਲਾ ਵੀ
ਤਕਦੀਰ ਬਣਾਉਣ ਵਾਲੇ ਨੇ ਵੀ ਹੱਦ ਕਰ ਦਿੱਤੀ
ਨਸੀਬ ਵਿੱਚ ਕਿਸੇ ਹੋਰ ਨੂੰ ਲਿਖ ਦਿੱਤਾ
ਤੇ ਦਿਲ ਵਿੱਚ ਚਾਹਤ ਕਿਸੇ ਹੋਰ ਲਈ ਭਰ ਦਿੱਤੀ
ਇਹ ਤਾਂ ਪਤਾ ਸੀ ਕਿ ਮੁਹੱਬਤ ਵਿੱਚ ਨੁਕਸਾਨ ਹੋਵੇਗਾ
ਪਰ ਇਹ ਨਹੀਂ ਪਤਾ ਸੀ ਕਿ ਸਾਰਾ ਨੁਕਸਾਨ ਮੇਰਾ ਹੀ ਹੋਵੇਗਾ
ਜਿਸ ਨੂੰ ਅਸੀਂ ਸਭ ਤੋਂ ਜਿਆਦਾ ਚਾਹੁੰਦੇ ਹਾਂ
ਉਸ ਵਿੱਚ ਹੀ ਸਭ ਤੋਂ ਜਿਆਦਾ ਤਾਕਤ ਹੁੰਦੀ ਹੈ
ਸਾਨੂੰ ਰਵਾਉਣ ਦੀ
ਰੋ ਕੇ ਮੰਗ ਵੀ ਲਿਆ ਕਰੋ ਆਪਣੇ ਰੱਬ ਤੋਂ
ਕਿਉਂਕਿ ਉਸਨੂੰ ਕਿਸੇ ਦੇ ਰੋਣ ਤੇ ਹਾਸਾ ਨਹੀਂ ਆਉਂਦਾ
ਅੱਜ ਕੱਲ ਜ਼ਿੰਦਗੀ ਉਹਨਾਂ ਲੋਕਾਂ ਦੀ ਹੀ ਰੰਗੀਨ ਹੈ
ਜੋ ਰੰਗ ਬਹੁਤ ਬਦਲਦੇ ਨੇ
ਇਕੱਲੇ ਹੋਣਾ ਤੇ ਇਕੱਲੇ ਰੋਣਾ ਇਨਸਾਨ ਨੂੰ
ਬੇ-ਹਿਸਾਬ ਮਜਬੂਤ ਬਣਾ ਦਿੰਦਾ ਹੈ
ਇਨਸਾਨ ਚਾਹੇ ਕਿੰਨਾ ਵੀ ਖੁਸ਼ ਕਿਉਂ ਨਾ ਹੋਵੇ
ਪਰ ਜਦੋਂ ਉਹ ਇਕੱਲਾ ਹੁੰਦਾ ਹੈ ਤਾਂ ਉਹ ਸਿਰਫ
ਉਸ ਇਨਸਾਨ ਨੂੰ ਯਾਦ ਕਰਦਾ ਹੈ
ਜਿਸ ਨੂੰ ਉਹ ਦਿਲ ਤੋਂ ਪਿਆਰ ਕਰਦਾ ਹੈ
ਤੇਰੀਆਂ ਯਾਦਾਂ ਚ ਜਲ ਕੇ ਅਹਿਸਾਸ ਹੋਇਆ
ਕਿ ਹਰ ਅੱਗ ਪਾਣੀ ਨਾਲ ਨਹੀਂ ਬੁਝਾਈ ਜਾ ਸਕਦੀ
ਹੱਕਦਾਰ ਬਦਲ ਦਿੱਤੇ ਜਾਂਦੇ ਨੇ ਕਿਰਦਾਰ ਬਦਲ ਦਿੱਤੇ ਜਾਂਦੇ ਨੇ ਇਹ ਦੁਨੀਆ ਹੈ ਜਨਾਬ ਇਥੇ ਮੰਨਤ ਪੂਰੀ ਨਾ ਹੋਵੇ ਤਾਂ ਰਿਸ਼ਤੇ ਕੀ ਭਗਵਾਨ ਤੱਕ ਬਦਲ ਦਿੱਤੇ ਜਾਂਦੇ ਨੇ
ਜੇਕਰ ਤੁਸੀਂ ਆਪਣੀ ਜਿੰਦਗੀ ਚ ਦੂਸਰਿਆਂ ਨੂੰ ਮਹਿੰਗਾ ਕਰੋਗੇ ਤਾਂ ਉਹਨਾਂ ਦੀ ਜ਼ਿੰਦਗੀ ਚ ਤੁਸੀਂ ਸੱਸਤੇ ਹੋ ਜਾਵੋਗੇ
ਜ਼ਿੰਦਗੀ ਕਦੇ ਵੀ ਆਸਾਨ ਨਹੀਂ ਹੋਣ ਵਾਲੀ
ਤੁਹਾਨੂੰ ਖੁਦ ਨੂੰ ਹੀ ਮਜਬੂਤ ਬਣਾਉਣਾ ਪਵੇਗਾ
ਬਦਲਾ ਤਾਂ ਦੁਸ਼ਮਣ ਲੈਂਦੇ ਨੇ
ਅਸੀਂ ਤਾਂ ਮਾਫ ਕਰਕੇ ਸਿੱਧਾ
ਦਿਲ ਚੋਂ ਹੀ ਕੱਢ ਦਿੰਦੇ ਹਾਂ
ਖੂਬਸੂਰਤੀ ਨਾ ਸੂਰਤ ਵਿੱਚ ਹੈ ਨਾ ਲਿਬਾਸ ਵਿੱਚ ਹੈ
ਇਹ ਅੱਖਾਂ ਜਿਸਨੂੰ ਚਾਹ ਲੈਦੀਆਂ ਉਸਨੂੰ ਹਸੀਨ ਬਣਾ ਦਿੰਦੀਆਂ ਨੇ
ਤੁਸੀਂ ਜਿਸ ਦੇ ਲਈ ਆਪਣਾ ਕੀਮਤੀ ਸਮਾਂ ਬਰਬਾਦ ਕਰ ਰਹੇ ਹੋ ਇਕ ਦਿਨ ਉਹੀ ਤੁਹਾਡੀ ਬਰਬਾਦੀ ਤੇ ਹੱਸੇਗਾ
ਪਲਟ ਕੇ ਜਵਾਬ ਦੇਣਾ ਬੇਸ਼ੱਕ ਗਲਤ ਗੱਲ ਹੈ
ਪਰ ਜੇਕਰ ਸੁਣਦੇ ਰਹੋ ਤਾਂ ਲੋਕ ਬੋਲਣ ਦੀਆਂ ਹੱਦਾਂ ਭੁੱਲ ਜਾਂਦੇ ਨੇ
ਕਿਸੇ ਨਾਲ ਜਿਆਦਾ ਨਰਾਜ਼ ਹੋਣ ਨਾਲੋਂ ਬਿਹਤਰ ਹੈ ਕਿ ਆਪਣੀ ਜਿੰਦਗੀ ਵਿੱਚ ਉਸਦੀ ਅਹਿਮੀਅਤ ਘਟਾ ਦਿਉ
ਇਸ ਦੁਨੀਆ ਚ ਅਜਮਾਉਣ ਵਾਲੇ ਬਹੁਤ ਮਿਲਦੇ ਨੇ
ਪਰ ਨਿਭਾਉਣ ਵਾਲੇ ਬਹੁਤ ਘੱਟ ਮਿਲਦੇ ਨੇ
ਕਿਹੋ ਜਿਹਾ ਜਮਾਨਾ ਹੈ ਇਥੇ ਰਿਸ਼ਤਿਆਂ ਨੂੰ ਜੋੜ ਕੇ ਰੱਖਣ ਲਈ ਕਿਤੇ ਅੰਨਾ ਕਿਤੇ ਗੂੰਗਾ ਤੇ ਕਿਤੇ ਬੋਲਾ ਹੋਣਾ ਪੈਂਦਾ ਹੈ
ਪਤਾ ਨਹੀਂ ਹੋਸ਼ ਵਿੱਚ ਹਾਂ ਜਾਂ ਬੇਹੋਸ਼ ਹਾਂ ਮੈਂ
ਪਰ ਬਹੁਤ ਸੋਚ ਸਮਝ ਕੇ ਖਾਮੋਸ਼ ਹਾਂ ਮੈਂ
ਆਪਣੀਆਂ ਸਾਰੀਆਂ ਚਿੰਤਾਵਾਂ ਉਸ ਪਰਮਾਤਮਾ ਤੇ ਛੱਡ ਦਿਉ ਕਿਉਂਕਿ ਉਸ ਨੂੰ ਤੁਹਾਡੀ ਪੂਰੀ ਖਬਰ ਹੈ
ਅੱਜ ਕੱਲ ਤੁਸੀਂ ਆਪਣੇ ਆਪ ਨੂੰ
O.T.P ਦੀ ਤਰਾਂ ਬਣਾਉ
ਕੋਈ ਦੂਸਰੀ ਵਾਰ ਤੁਹਾਡੀ ਵਰਤੋ ਨਾ ਕਰ ਸਕੇ
ਸਵੇਰ ਦਾ ਸੂਰਜ ਹਰ ਸ਼ਾਮ ਨੂੰ ਛਿਪ ਹੀ ਜਾਂਦਾ ਹੈ
ਪੱਤ ਝੜ ਵੀ ਬਸੰਤ ਵਿੱਚ ਬਦਲ ਹੀ ਜਾਂਦੀ ਹੈ
ਮੁਸੀਬਤ ਵਿੱਚ ਕਦੇ ਵੀ ਹਿੰਮਤ ਨਾ ਹਾਰੋ
ਸਮਾਂ ਜਿਵੇਂ ਵੀ ਹੋਵੇ ਗੁਜ਼ਰ ਹੀ ਜਾਂਦਾ ਹੈ
ਸਬਰ ਕਰੋ ਜੋ ਤੁਹਾਡਾ ਆਪਣਾ ਹੈ
ਉਹ ਤੁਹਾਨੂੰ ਮਿਲ ਕੇ ਹੀ ਰਹੇਗਾ
ਸੋਚਦੇ ਹਾਂ ਅਸੀਂ ਵੀ ਸਿੱਖ ਲਈਏ ਬੇਰੁਖੀ ਕਰਨਾ ਸਭ ਨਾਲ ਸਭ ਦੀ ਕਦਰ ਕਰਦੇ ਕਰਦੇ ਅਸੀਂ ਆਪਣੀ ਵੀ ਕਦਰ ਗਵਾ ਲਈ
ਇਕੱਲੇ ਰਹਿਣਾ ਨਜ਼ਰ ਅੰਦਾਜ਼ ਹੋਣ ਨਾਲੋਂ ਕਿਤੇ ਵਧੀਆ ਹੈ