Motivational Stories in Punjabi
(ਸ਼ਿਕਾਰੀ ਤੇ ਤੋਤੇ ਦੀ ਕਹਾਣੀ)
ਇਹ ਬਹੁਤ ਹੀ ਪਿਆਰੀ ਕਹਾਣੀ ਹੈ ਇਸਨੂੰ ਤੁਸੀ ਪੂਰੀ ਜਰੂਰ ਪੜਨਾ ਤੁਹਾਨੂੰ ਬਹੁਤ ਚੰਗੀ ਸਿੱਖਿਆ ਮਿਲੂਗੀ ਇਕ ਜੰਗਲ ਸੀ ਤੋਤਿਆਂ ਦੇ ਜੰਗਲ ਦੇ ਨਾਮ ਤੋਂ ਮਸ਼ਹੂਰ ਸੀ ਕਿਉਂਕਿ ਉੱਥੇ ਬਹੁਤ ਸਾਰੇ ਤੋਤੇ ਰਿਹਾ ਕਰਦੇ ਸੀ ਇੱਕ ਸ਼ਿਕਾਰੀ ਦੀ ਨਜ਼ਰ ਵਿੱਚ ਉਹ ਜੰਗਲ ਆ ਗਿਆ ਉਹ ਸ਼ਿਕਾਰੀ ਜੰਗਲ ਵਿੱਚ ਰੋਜ ਜਾਂਦਾ ਜਾਲ ਵਿਛਾਉਂਦਾ ਦਾਣੇ ਪਾਉਂਦਾ ਤੇ ਬਹੁਤ ਸਾਰੇ ਤੋਤੇ ਫੜ ਲੈ ਆਉਂਦਾ ਤੇ ਉਹਨਾਂ ਨੂੰ ਬਾਜ਼ਾਰ ਵਿੱਚ ਵੇਚ ਦਿੰਦਾ
ਇਹ ਹਰ ਰੋਜ਼ ਹੋਣ ਲੱਗ ਗਿਆ ਹੁਣ ਹੌਲੀ ਹੌਲੀ ਉਸ ਜੰਗਲ ਵਿੱਚ ਤੋਤਿਆਂ ਦੀ ਗਿਣਤੀ ਘੱਟਣ ਲੱਗੀ ਇਹ ਵੇਖ ਕੇ ਤੋਤਿਆਂ ਦੇ ਸਰਦਾਰ ਨੂੰ ਬਹੁਤ ਚਿੰਤਾ ਹੋਈ ਕਿ ਜੇਕਰ ਇਸ ਤਰਾਂ ਹੀ ਚੱਲਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਜੰਗਲ ਵਿੱਚ ਇੱਕ ਵੀ ਤੋਤਾ ਨਹੀਂ ਬਚੇਗਾਪਰ ਹੁਣ ਉਹ ਕਰੇ ਵੀ ਤਾਂ ਕੀ ਕਰੇ ਉਹ ਇਸੇ ਸੋਚ ਵਿੱਚ ਉਲਝਿਆ ਹੋਇਆ ਸੀ ਕਿ ਉਸਨੂੰ ਖਿਆਲ ਆਇਆ ਇੱਕ ਸਾਧੂ ਦਾ ਜੋ ਕਿ ਜੰਗਲ ਦੀ ਸੀਮਾ ਤੇ ਰਹਿੰਦਾ ਸੀ ਉਸਨੇ ਸੁਣਿਆ ਸੀ ਕਿ ਉਹ ਸਾਧੂ ਕਿਸੇ ਵੀ ਸਮੱਸਿਆ ਦਾ ਹੱਲ ਕਰ ਸਕਦਾ ਹੈ ਉਹ ਤੋਤਾ ਸਾਧੂ ਕੋਲ ਚਲਿਆ ਗਿਆ ਤੇ ਜਾ ਕੇ ਸਾਧੂ ਨੂੰ ਸਾਰੀ ਗੱਲ ਦੱਸੀ
ਸਾਧੂ ਨੇ ਕਿਹਾ ਇਕ ਗੱਲ ਹੈ ਜੋ ਮੰਤਰ ਦੀ ਤਰਾਂ ਹੈ ਜਾ ਕੇ ਆਪਣੇ ਸਾਥੀਆਂ ਨੂੰ ਦੱਸਣਾ ਜੇਕਰ ਉਹ ਸਮਝਣਗੇ ਤਾਂ ਇਸ ਜੰਜਾਲ ਤੋਂ ਛੁੱਟ ਜਾਣਗੇ ਤੇ ਉਹ ਮੰਤਰ ਹੈ ਸ਼ਿਕਾਰੀ ਆਵੇਗਾ ਜਾਲ ਵਿਛਾਵੇਗਾ ਦਾਣੇ ਪਾਵੇਗਾ ਫਸਣਾ ਨਹੀਂ ਇਸ ਮੰਤਰ ਨੂੰ ਯਾਦ ਕਰਕੇ ਉਹ ਸਰਦਾਰ ਤੋਤਾ ਉੱਡ ਗਿਆ
ਜੰਗਲ ਵਿੱਚ ਜਾ ਕੇ ਸਾਰੇ ਤੋਤਿਆਂ ਨੂੰ ਇਕੱਠੇ ਕੀਤਾ ਤੇ ਉਹਨਾਂ ਨੂੰ ਸਾਰੀ ਗੱਲ ਦੱਸੀ ਸਭ ਨੂੰ ਉਹ ਗੱਲ ਆਪਣੇ ਨਾਲ ਦੁਹਰਾਉਣ ਲਈ ਕਿਹਾ ਸ਼ਿਕਾਰੀ ਆਵੇਗਾ ਜਾਲ ਵਿਛਾਵੇਗਾ ਦਾਣੇ ਪਾਵੇਗਾ ਫਸਣਾ ਨਹੀਂ ਹੁਣ ਤਾਂ ਸਾਰੇ ਤੋਤੇ ਸੌਂਦੇ ਜਾਗਦੇ ਉੱਠਦੇ ਬੈਠਦੇ ਖਾਂਦੇ ਪੀਂਦੇ ਬਸ ਇਹੀ ਗੱਲ ਦੁਹਰਾਉਂਦੇ
ਸ਼ਿਕਾਰੀ ਆਵੇਗਾ ਜਾਲ ਵਿਛਾਵੇਗਾ ਦਾਣੇ ਪਾਵੇਗਾ ਫਸਣਾ ਨਹੀਂ ਅਗਲੇ ਦਿਨ ਸ਼ਿਕਾਰੀ ਆਇਆ ਉਸਨੇ ਜਾਲ ਵਿਛਾਇਆ ਪਰ ਦਰਖਤਾਂ ਤੇ ਬੈਠੇ ਤੋਤੇ ਲਗਾਤਾਰ ਇਹੀ ਬੋਲੀ ਜਾ ਰਹੇ ਸੀ ਸ਼ਿਕਾਰੀ ਆਵੇਗਾ ਜਾਲ ਵਿਛਾਵੇਗਾ ਦਾਣੇ ਪਾਵੇਗਾ ਫਸਣਾ ਨਹੀਂ ਸ਼ਿਕਾਰੀ ਹੈਰਾਨ ਸੀ ਸੋਚਣ ਲੱਗਿਆ ਕਿ ਸਭ ਨੂੰ ਪਤਾ ਹੈ ਕਿ ਮੈਂ ਅੱਗੇ ਕੀ ਕਰਨ ਵਾਲਾ ਅੱਜ ਤਾਂ ਮੈਂ ਇੱਕ ਵੀ ਤੋਤੇ ਦਾ ਸ਼ਿਕਾਰ ਨਹੀਂ ਕਰ ਪਾਵਾਂਗਾ ਉਸਨੇ ਜਾਲ ਇਕੱਠਾ ਕੀਤਾ ਤੇ ਚਲਿਆ ਗਿਆ
ਅਗਲੇ ਦਿਨ ਸ਼ਿਕਾਰੀ ਫਿਰ ਆਇਆ ਹਰ ਪਾਸੇ ਇਹੀ ਆਵਾਜ਼ ਗੂੰਜ ਰਹੀ ਸੀ ਸ਼ਿਕਾਰੀ ਆਵੇਗਾ ਜਾਲ ਵਿਛਾਵੇਗਾ ਦਾਣੇ ਪਾਵੇਗਾ ਫਸਣਾ ਨਹੀਂ ਹੁਣ ਰੋਜ਼ ਇਹੀ ਹੋਣ ਲੱਗਿਆ ਸ਼ਿਕਾਰੀ ਪਰੇਸ਼ਾਨ ਹੋ ਗਿਆ ਕਿ ਹੁਣ ਉਹ ਸ਼ਿਕਾਰ ਨਹੀਂ ਕਰੇਗਾ ਤਾਂ ਉਹ ਬਾਜ਼ਾਰ ਵਿੱਚ ਕੀ ਵੇਚੇਗਾ ਤੇ ਖਾਵੇਗਾ ਕੀ
ਉਸਦੀ ਤਾਂ ਰੋਜੀ ਰੋਟੀ ਵੀ ਇਹੀ ਸੀ ਹੈਰਾਨ ਪਰੇਸ਼ਾਨ ਉਹ ਰੋਜ਼ ਖਾਲੀ ਹੱਥ ਘਰ ਵਾਪਸ ਆ ਜਾਂਦਾ ਇੱਕ ਦਿਨ ਉਸਦੀ ਪਤਨੀ ਨੇ ਉਸਦੀ ਪਰੇਸ਼ਾਨੀ ਦਾ ਕਾਰਨ ਪੁੱਛਿਆ ਤਾਂ ਉਸਨੇ ਸਾਰੀ ਸਥਿਤੀ ਦੱਸ ਦਿੱਤੀ ਪਤਨੀ ਨੇ ਮੁਸਕਰਾ ਕੇ ਕਿਹਾ ਬਸ ਇੰਨੀ ਕੁ ਗੱਲ ਤੁਸੀਂ ਫਿਕਰ ਨਾ ਕਰੋ
ਮੈਂ ਇਕ ਸਾਧੂ ਨੂੰ ਜਾਣਦੀ ਆਂ ਜਿਸ ਦੇ ਕੋਲ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ਪਤਨੀ ਸ਼ਿਕਾਰੀ ਨੂੰ ਲੈ ਕੇ ਸਾਧੂ ਕੋਲ ਚਲੀ ਗਈ ਤੇ ਉਹਨਾਂ ਨੂੰ ਸਾਰੀ ਗੱਲ ਦੱਸੀ ਇਹ ਉਹੀ ਮਹਾਤਮਾ ਸੀ ਜਿੰਨਾਂ ਕੋਲ ਤੋਤਿਆਂ ਦਾ ਸਰਦਾਰ ਵੀ ਆਇਆ ਸੀ
ਉਹ ਮਹਾਤਮਾ ਸਾਰੀ ਗੱਲ ਸੁਣ ਕੇ ਬੋਲੇ ਗੀਤਾ ਵਿੱਚ ਪੜਿਆ ਹੈ ਨਾ ਕਰਮ ਕਰੋ ਫਲ ਦੀ ਚਿੰਤਾ ਨਾ ਕਰੋ ਬਸ ਤੂੰ ਆਪਣਾ ਕੰਮ ਕਰ ਤੋਤੇ ਆਪਣਾ ਕੰਮ ਕਰ ਰਹੇ ਨੇ ਤੇ ਤੂੰ ਆਪਣਾ ਕਰਮ ਕਰਦਾ ਜਾ ਬਾਕੀ ਸਭ ਉਸ ਮਾਲਕ ਤੇ ਛੱਡ ਦੇ ਜਾ ਜਾਲ ਵਿਛਾ ਦਾਣੇ ਪਾ ਹੁਣ ਤੋਤੇ ਫਸਣ ਜਾਂ ਨਾ ਫਸਣ ਇਹ ਉਹਨਾਂ ਦੇ ਉੱਪਰ ਹੈ
ਸ਼ਿਕਾਰੀ ਨੇ ਉਦਾਂ ਹੀ ਕੀਤਾ ਜਿਵੇਂ ਸਾਧੂ ਨੇ ਕਿਹਾ ਸੀ ਪਰ ਤੋਤੇ ਤਾਂ ਉਹੀ ਗੱਲ ਦੁਹਰਾ ਰਹੇ ਸੀ ਸ਼ਿਕਾਰੀ ਆਵੇਗਾ ਜਾਲ ਵਿਛਾਵੇਗਾ ਦਾਣੇ ਪਾਵੇਗਾ ਫਸਣਾ ਨਹੀਂ ਪਰ ਅੱਜ ਸ਼ਿਕਾਰੀ ਨੇ ਜਾਲ ਵਿਛਾਇਆ ਦਾਣੇ ਵੀ ਪਾਏ ਸਾਰੇ ਤੋਤੇ ਉਹੀ ਗੱਲ ਬੋਲਦੇ ਬੋਲਦੇ ਇੱਕ ਇੱਕ ਕਰਕੇ ਜਾਲ ਤੇ ਆ ਕੇ ਬੈਠ ਗਏ ਤੇ ਸਾਰੇ ਦੇ ਸਾਰੇ ਤੋਤੇ ਜਾਲ ਵਿੱਚ ਫਸ ਗਏ
ਸ਼ਿਕਾਰੀ ਹੈਰਾਨ ਰਹਿ ਗਿਆ ਇਹ ਕੀ ਹੋਇਆ ਕੀ ਉਹ ਸਾਧੂ ਕੋਲ ਕੋਈ ਜਾਦੂ ਸ਼ਕਤੀ ਹੈ ਇਹ ਜਾਣਨ ਲਈ ਉਹ ਜਾਲ ਵਿੱਚ ਫਸੇ ਸਾਰੇ ਤੋਤਿਆਂ ਨੂੰ ਲੈ ਕੇ ਉਸ ਸਾਧੂ ਕੋਲ ਚਲਿਆ ਗਿਆ ਉਹਨਾਂ ਦੇ ਪੈਰੀ ਪੈ ਕੇ ਬੋਲਿਆ ਹੇ ਮਹਾਤਮਾ ਇਹ ਕੀ ਜਾਦੂ ਕੀਤਾ ਤੁਸੀਂ ਇਹ ਕਿਵੇਂ ਸੰਭਵ ਹੋ ਗਿਆ ਇਹ ਸਾਰੇ ਤੋਤੇ ਤਾਂ ਜਾਣਦੇ ਸੀ ਕਿ ਜਾਲ ਵਿੱਚ ਨਹੀਂ ਫਸਣਾ ਫਿਰ ਇਹ ਕਿਵੇਂ ਫਸ ਗਏ
ਸਾਧੂ ਨੇ ਮੁਸਕਰਾ ਕੇ ਕਿਹਾ ਇਹ ਤੋਤੇ ਸਿਰਫ ਜਾਣਦੇ ਸੀ ਸਮਝਦੇ ਨਹੀਂ ਸੀ ਇਹ ਤੋਤੇ ਸਿਰਫ ਇਹ ਗੱਲ ਨੂੰ ਦੁਹਰਾ ਰਹੇ ਸੀ ਗੱਲ ਤੇ ਇਹਨਾਂ ਨੇ ਅਮਲ ਨਹੀਂ ਕੀਤਾ ਅਮਲ ਕਰਨਾ ਇਹੀ ਤਾਂ ਉਹ ਜਾਦੂ ਹੀ ਸ਼ਕਤੀ ਹੈ ਜੋ ਇਹਨਾਂ ਨੂੰ ਜਾਲ ਵਿੱਚ ਫਸਣ ਤੋਂ ਬਚਾ ਸਕਦੀ ਸੀ
ਜਾਣਕਾਰੀ ਤਾਂ ਬਹੁਤ ਲੋਕਾਂ ਦੇ ਕੋਲ ਹੁੰਦੀ ਹੈ ਪਰ ਜੀਵਨ ਵਿੱਚ ਅੱਗੇ ਉਹੀ ਵੱਧਦਾ ਹੈ ਜੋ ਜਾਣਕਾਰੀ ਤੇ ਅਮਲ ਕਰਦਾ ਹੈ ਗਿਆਨ ਦਾ ਸਹੀ ਅਰਥ ਇਹੀ ਹੈ ਜੋ ਜੀਵਨ ਵਿੱਚ ਤੁਹਾਨੂੰ ਸਮੱਸਿਆਵਾਂ ਤੋਂ ਬਾਹਰ ਕੱਢੇ ਪਰ ਉਦੋਂ ਹੀ ਸੰਭਵ ਹੋ ਸਕਦਾ ਹੈ ਜਦੋਂ ਤੁਸੀਂ ਮਿਲੇ ਹੋਏ ਗਿਆਨ ਤੇ ਅਮਲ ਵੀ ਕਰੋ