ਇੱਕ ਮਹਾਤਮਾ ਦੀ ਕਹਾਣੀ

New Mini Story in Punjabi

(ਇੱਕ ਮਹਾਤਮਾ ਦੀ ਕਹਾਣੀ)

ਇੱਕ ਵਾਰ ਦੀ ਗੱਲ ਹੈ ਕਿ ਇੱਕ ਮਹਾਤਮਾ ਇੱਕ ਜੰਗਲ ਵਿੱਚ ਇੱਕ ਨਦੀ ਦੇ ਕਿਨਾਰੇ ਆਪਣੀ ਕੁਟੀਆ ਵਿੱਚ ਰਹਿੰਦੇ ਸੀ ਇੱਕ ਦਿਨ ਉਹ ਧਿਆਨ ਕਰ ਰਹੇ ਸੀ ਤਾਂ ਇੱਕ ਨੌਜਵਾਨ ਮੁੰਡਾ ਉਹਨਾਂ ਕੋਲ ਆਉਂਦਾ ਤੇ ਉਸ ਮਹਾਤਮਾ ਨੂੰ ਬੋਲਦਾ ਹੈ ਕਿ ਹੇ ਮਹਾਤਮਾ ਮੈਂ ਤੁਹਾਡੇ ਕੋਲੋ ਇਕ ਸਵਾਲ ਪੁੱਛਣਾ ਚਾਹੁੰਦਾ ਹਾਂ

ਮਹਾਤਮਾ ਬੋਲੇ ਪੁੱਛੋ ਕੀ ਪੁੱਛਣਾ ਚਾਹੁੰਦੇ ਹੋ ਉਹ ਮੁੰਡਾ ਬੋਲਿਆ ਕਿ ਮੈਂ ਖੁਸ਼ ਤੇ ਚਿੰਤਾ ਮੁਕਤ ਜੀਵਨ ਕਿਵੇਂ ਜੀ ਸਕਦਾ ਇਹ ਸੁਣ ਕੇ ਉਸ ਸਾਧੂ ਨੇ ਉਸ ਮੁੰਡੇ ਨੂੰ ਆਪਣੇ ਪਿੱਛੇ ਆਉਣ ਲਈ ਕਿਹਾ ਤੇ ਉਹ ਸਾਧੂ ਜੰਗਲ ਵੱਲ ਚੱਲ ਪਿਆ ਤੇ ਉਹ ਮੁੰਡਾ ਵੀ ਉਹਨਾਂ ਦੇ ਪਿੱਛੇ ਪਿੱਛੇ ਚੱਲ ਰਿਹਾ ਸੀ

ਰਸਤੇ ਵਿੱਚ ਉਹਨਾਂ ਨੂੰ ਇੱਕ ਗੋਲ ਪੱਥਰ ਦਿਖਾਈ ਦਿੱਤਾ ਉਸ ਸਾਧੂ ਨੇ ਉਸ ਲੜਕੇ ਨੂੰ ਕਿਹਾ ਕਿ ਇਸ ਪੱਥਰ ਨੂੰ ਆਪਣੇ ਹੱਥ ਵਿੱਚ ਚੱਕ ਲੈ ਉਸ ਲੜਕੇ ਨੇ ਅਜਿਹਾ ਹੀ ਕੀਤਾ ਹੁਣ ਮਹਾਤਮਾ ਲਗਾਤਾਰ ਅੱਗੇ ਹੀ ਵੱਧਦੇ ਜਾ ਰਹੇ ਸੀ ਕੁਝ ਦੂਰ ਚੱਲ ਕੇ ਹੀ ਉਸ ਮੁੰਡੇ ਦੇ ਹੱਥ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ ਉਹ ਬਿਨਾਂ ਕੁਝ ਬੋਲੇ ਮਹਾਤਮਾ ਦੇ ਪਿੱਛੇ ਪਿੱਛੇ ਚੱਲਦਾ ਹੀ ਰਿਹਾ

ਪਰ ਜਦੋਂ ਉਸਦੇ ਹੱਥ ਲਈ ਉਹ ਪੀੜ ਸਹਿਣੀ ਔਖੀ ਹੋ ਗਈ ਤਾਂ ਉਸਨੇ ਮਹਾਤਮਾ ਨੂੰ ਕਿਹਾ ਕਿ ਹੁਣ ਇਹ ਪੱਥਰ ਨੂੰ ਮੈਂ ਹੋਰ ਅੱਗੇ ਨਹੀਂ ਲੈ ਕੇ ਜਾ ਸਕਦਾ ਇਸਦੇ ਭਾਰ ਦੀ ਵਜ੍ਹਾ ਨਾਲ ਮੇਰਾ ਪੂਰਾ ਹੱਥ ਦੁੱਖ ਰਿਹਾ ਹੈ ਇਹ ਸੁਣ ਕੇ ਮਹਾਤਮਾ ਬੋਲੇ ਕਿ ਠੀਕ ਹੈ ਤੂੰ ਉਸ ਪੱਥਰ ਨੂੰ ਥੱਲੇ ਰੱਖ ਸਕਦਾ ਹੈ ਤਾਂ ਉਸਨੇ ਉਹ ਪੱਥਰ ਥੱਲੇ ਰੱਖ ਦਿੱਤਾ ਹੁਣ ਉਸਨੂੰ ਕਾਫੀ ਆਰਾਮ ਮਹਿਸੂਸ ਹੋ ਰਿਹਾ ਸੀ ਬੜਾ ਸਕੂਨ ਮਿਲ ਰਿਹਾ ਸੀ

ਪਰ ਉਹ ਮਹਾਤਮਾ ਹੁਣ ਵੀ ਤੇਜੀ ਨਾਲ ਜੰਗਲ ਵੱਲ ਹੀ ਵੱਧਦੇ ਜਾ ਰਹੇ ਸੀ ਕੁਝ ਦੂਰ ਹੋਰ ਚੱਲਣ ਤੋਂ ਬਾਅਦ ਉਹਨਾਂ ਨੇ ਉਸ ਮੁੰਡੇ ਨੂੰ ਪੁੱਛਿਆ ਹੁਣ ਤੂੰ ਕਿਵੇਂ ਦਾ ਮਹਿਸੂਸ ਕਰ ਰਿਹਾ ਉਹ ਬੋਲਿਆ ਕਿ ਹੁਣ ਮੈਂ ਬਹੁਤ ਵਧੀਆ ਮਹਿਸੂਸ ਕਰ ਰਿਹਾ ਉਸ ਪੱਥਰ ਨੂੰ ਥੱਲੇ ਰੱਖ ਦੇਣ ਨਾਲ ਮੈਨੂੰ ਬਹੁਤ ਆਰਾਮ ਮਿਲਿਆ ਹੁਣ ਮੇਰੇ ਹੱਥ ਵਿੱਚ ਦਰਦ ਵੀ ਨਹੀਂ ਹੋ ਰਿਹਾ

ਇਹ ਸੁਣ ਕੇ ਉਹ ਮਹਾਤਮਾ ਉਥੇ ਹੀ ਰੁਕ ਗਏ ਤੇ ਥੋੜਾ ਗੰਭੀਰ ਹੋ ਕੇ ਬੋਲੇ ਕਿ ਬੇਟਾ ਇਹੀ ਤਰੀਕਾ ਹੈ ਜ਼ਿੰਦਗੀ ਨੂੰ ਸਹੀ ਢੰਗ ਨਾਲ ਜਿਉਣ ਦਾ ਇਸ ਤਰੀਕੇ ਨਾਲ ਸਾਰਾ ਜੀਵਨ ਖੁਸ਼ੀ ਖੁਸ਼ੀ ਬਿਤਾਇਆ ਜਾ ਸਕਦਾ ਹੈ ਪਰ ਉਸ ਮੁੰਡੇ ਨੂੰ ਉਸ ਮਹਾਤਮਾ ਦੀ ਕੋਈ ਗੱਲ ਸਮਝ ਨਹੀਂ ਆਈ

ਉਹ ਬੋਲਿਆ ਕਿ ਹੇ ਮਹਾਤਮਾ ਮੈਨੂੰ ਕੁਝ ਵੀ ਸਮਝ ਨਹੀਂ ਆਇਆ ਕ੍ਰਿਪਾ ਕਰਕੇ ਥੋੜਾ ਵਿਸਥਾਰ ਨਾਲ ਸਮਝਾਉ ਇਹ ਸੁਣ ਕੇ ਉਹ ਮਹਾਤਮਾ ਥੋੜਾ ਮੁਸਕੁੁਰਾਏ ਤੇ ਬੋਲੇ ਜਿਵੇਂ ਤੂੰ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਦੇਖਦਾ ਹੋਏਗਾ ਕਿ ਲੋਕ ਹਮੇਸ਼ਾ ਹੀ ਚਿੰਤਾ ਰੂਪੀ ਪੱਥਰ ਆਪਣੇ ਦਿਲੋਂ ਦਿਮਾਗ ਨਾਲ ਉਠਾ ਕੇ ਰੱਖਦੇ ਨੇ ਤੇ ਬਸ ਉਹਨਾਂ ਨੂੰ ਹੀ ਚੱਕ ਕੇ ਘੁੰਮਦੇ ਰਹਿੰਦੇ ਨੇ

ਹੁਣ ਖੁਦ ਹੀ ਸੋਚੋ ਐਸੇ ਲੋਕ ਖੁਸ਼ ਕਿਵੇਂ ਰਹਿ ਸਕਦੇ ਨੇ ਇਸ ਲਈ ਜੇ ਵਾਕਿਆ ਤੂੰ ਖੁਸ਼ ਰਹਿਣਾ ਚਾਹੁੰਦਾ ਹੈ ਤਾਂ ਤੈਨੂੰ ਆਪਣੇ ਮਨ ਤੋਂ ਉਹਨਾਂ ਸਾਰੀਆਂ ਫਿਕਰਾਂ ਨੂੰ ਲਾਹ ਕੇ ਸੁੱਟਣਾ ਹੋਵੇਗਾ ਜਿਹੜੀਆਂ ਤੈਨੂੰ ਦੁਖੀ ਕਰਦੀਆਂ ਨੇ ਹੁਣ ਉਹ ਮੁੰਡਾ ਮਹਾਤਮਾ ਦੀਆਂ ਇਹਨਾਂ ਗੱਲਾਂ ਨੂੰ ਪੂਰੀ ਤਰਾਂ ਸਮਝ ਚੁੱਕਿਆ ਸੀ

ਉਸਨੇ ਉਹਨਾਂ ਦਾ ਧੰਨਵਾਦ ਕੀਤਾ ਤੇ ਉਥੋਂ ਚਲਿਆ ਗਿਆ ਜੇਕਰ ਅਸੀਂ ਵੀ ਆਪਣੀ ਜ਼ਿੰਦਗੀ ਦੀ ਤੁਲਨਾ ਕਰੀਏ ਤਾਂ ਸਾਡੀ ਹਾਲਤ ਵੀ ਉਸੇ ਨੌਜਵਾਨ ਵਰਗੀ ਹੀ ਹੈ ਉਸਨੇ ਤਾਂ ਸਿਰਫ ਇਕ ਪੱਥਰ ਚੁੱਕਿਆ ਹੋਇਆ ਸੀ ਤੇ ਉਸ ਇੱਕ ਪੱਥਰ ਨੇ ਹੀ ਉਸਨੂੰ ਇਨਾ ਦੁੱਖ ਦਿੱਤਾ

ਪਰ ਅਸੀਂ ਆਪਣੇ ਅੰਦਰ ਪਤਾ ਨਹੀਂ ਕਿੰਨੇ ਪੱਥਰ ਚੁੱਕੇ ਹੋਏ ਨੇ ਫਿਕਰਾਂ ਦੇ ਪੱਥਰ ਉਦਾਸੀ ਦੇ ਪੱਥਰ ਬੁਰੀਆ ਯਾਦਾਂ ਦੇ ਪੱਥਰ ਰਿਸ਼ਤਿਆਂ ਵਿੱਚ ਕੁੜੱਤਣ ਦੇ ਪੱਥਰ

ਇਹ ਤਾਂ ਬਸ ਕੁਝ ਹੀ ਨਾਮ ਨੇ ਪਤਾ ਨਹੀਂ ਐਸੇ ਕਿੰਨੇ ਪੱਥਰ ਅਸੀਂ ਆਪਣੇ ਅੰਦਰ ਸਾਲਾਂ ਤੋਂ ਸੰਭਾਲ ਰੱਖੇ ਨੇ ਤੇ ਇਸ ਭਾਰ ਨੂੰ ਅਸੀਂ ਬਸ ਵਾਰ ਵਾਰ ਲਗਾਤਾਰ ਢੋਂਦੇ ਹੀ ਜਾ ਰਹੇ ਹਾਂ ਫਿਰ ਅਸੀਂ ਸ਼ਿਕਾਇਤ ਕਰਦੇ ਹਾਂ ਕਿ ਅਸੀਂ ਖੁਸ਼ ਨਹੀਂ ਹਾਂ ਜਦੋਂ ਤੱਕ ਇਹ ਵਜ਼ਨ ਅਸੀਂ ਚੱਕਿਆ ਹੋਇਆ ਜਦੋਂ ਤੱਕ ਅਸੀਂ ਇਸ ਨੂੰ ਆਪਣੇ ਅੰਦਰੋਂ ਕੱਢ ਕੇ ਸੁੱਟ ਨਹੀਂ ਦਿੰਦੇ ਅਸੀਂ ਕਿਵੇਂ ਖੁਸ਼ ਰਹਿ ਸਕਦੇ ਹਾਂ

ਸਾਡੇ ਪੱਲੇ ਸਿਰਫ ਦੁੱਖ ਹੋਣਗੇ ਤੇ ਇਕੱਲਾ ਕਰ ਦੇਣ ਵਾਲੀ ਉਦਾਸੀ ਹੋਵੇਗੀ ਪਰ ਬਹੁਤੇ ਲੋਕ ਅਜਿਹਾ ਹੀ ਕਰਦੇ ਨੇ ਉਹ ਕਦੇ ਵੀ ਇਹਨਾਂ ਚਿੰਤਾ ਰੂਪੀ ਪੱਥਰਾਂ ਨੂੰ ਬਾਹਰ ਹੀ ਨਹੀਂ ਕੱਢ ਪਾਉਂਦੇ ਅੰਤ ਵਿੱਚ ਇੱਕ ਬੇਕਾਰ ਜਿਹੀ ਜਿੰਦਗੀ ਜੀਅ ਕੇ ਇਸ ਦੁਨੀਆ ਤੋਂ ਚਲੇ ਜਾਂਦੇ ਨੇ

ਇਸ ਲਈ ਜੇ ਵਾਕਿਆ ਤੁਸੀਂ ਆਪਣੀ ਜਿੰਦਗੀ ਨੂੰ ਖੁਸ਼ੀਆਂ ਨਾਲ ਭਰਨਾ ਚਾਹੁੰਦੇ ਹੋ ਤਾਂ ਇਨਾ ਚਿੰਤਾਵਾਂ ਤੋਂ ਖੁਦ ਨੂੰ ਆਜ਼ਾਦ ਕਰਨਾ ਹੋਵੇਗਾ ਤੇ ਖੁਦ ਨੂੰ ਹਲਕਾ ਕਰਨਾ ਹੋਵੇਗਾ ਕਿਉਂਕਿ ਚਿੰਤਾ ਕਰਨ ਨਾਲ ਕੁਝ ਵੀ ਨਵਾਂ ਨਹੀਂ ਵਾਪਰੇਗਾ ਜੋ ਵੀ ਹੋਵੇਗਾ ਉਹ ਤੁਹਾਡੀ ਕੋਸ਼ਿਸ਼ ਤੇ ਮਿਹਨਤ ਨਾਲ ਹੀ ਹੋਵੇਗਾ

ਇਸ ਲਈ ਕੰਮ ਚ ਜੁਟਣ ਵਾਲੇ ਇਨਸਾਨ ਬਣੋ ਨਾ ਕੇ ਚਿੰਤਾ ਕਰਨ ਵਾਲੇ ਜੇਕਰ ਤੁਸੀਂ ਅਜਿਹਾ ਕਰਨ ਵਿੱਚ ਸਫਲ ਹੋ ਗਏ ਤਾਂ ਤੁਸੀਂ ਇੱਕ ਖੁਸ਼ਨੁਮਾ ਤੇ ਸੰਤੁਸ਼ਟ ਜੀਵਨ ਜਿਉ ਸਕਦੇ ਹੋ

Punjabi Mini Kahani :- ਹਮੇਸ਼ਾ ਚੰਗੇ ਕਰਮ ਕਰੋ

Leave a Comment