New Motivational Quotes in Punjabi
Punjabi Text Status | Punjabi Written Status | Punjabi Lines Status | New Motivational Quotes In Punjabi
ਤੁਹਾਡੀ ਜ਼ਿੰਦਗੀ ਚ ਇਹ ਜਰੂਰੀ ਨਹੀਂ ਕਿ ਤੁਹਾਨੂੰ ਕਿਸ ਨੇ ਦੁੱਖ ਦਿੱਤਾ ਜਾਂ ਕਿਸ ਨੇ ਤੁਹਾਡਾ ਦਿਲ ਦੁਖਾਇਆ ਸਗੋਂ ਇਹ ਜਰੂਰੀ ਹੈ ਕਿ ਕਿਸ ਨੇ ਤੁਹਾਨੂੰ ਦੁਬਾਰਾ ਹੱਸਣਾ ਸਿਖਾਇਆ
ਕਈ ਵਾਰ ਸਾਡੀ ਜ਼ਿੰਦਗੀ ਚ ਕੁਝ ਲੋਕ ਬਸ ਕੁਝ ਪਲਾਂ ਦੀ ਹੀ ਖੁਸ਼ੀ ਬਣ ਕੇ ਆਉਂਦੇ ਨੇ
ਕਿਸੇ ਦੀ ਜ਼ਿੰਦਗੀ ਵਿੱਚੋਂ ਚਲੇ ਜਾਣਾ ਬਿਲਕੁਲ ਗਲਤ ਨਹੀਂ ਹੈ ਜੇਕਰ ਤੁਹਾਨੂੰ ਲੱਗਦਾ ਕਿ ਤੁਸੀਂ ਉਹਨਾਂ ਲਈ ਕੋਈ ਅਹਿਮੀਅਤ ਨਹੀਂ ਰੱਖਦੇ
ਤੁਹਾਨੂੰ ਹਮੇਸ਼ਾ ਕਿਸੇ ਹੋਰ ਦੀ ਜ਼ਿੰਦਗੀ ਚ ਆਪਣੀ ਜਗ੍ਹਾ ਪਤਾ ਹੋਣੀ ਚਾਹੀਦੀ ਹੈ ਜੇਕਰ ਲੋੜ ਤੋਂ ਜਿਆਦਾ ਕਿਸੇ ਤੋਂ ਉਮੀਦ ਰੱਖੋਗੇ ਤਾਂ ਤੁਸੀਂ ਆਪਣੇ ਆਪ ਨੂੰ ਹੀ ਦੁੱਖ ਪਹੁੰਚਾਉਗੇ
ਜੇਕਰ ਕੋਈ ਇਨਸਾਨ ਤੁਹਾਨੂੰ ਸੱਚੇ ਦਿਲ ਤੋਂ ਪਿਆਰ ਕਰਦਾ ਹੈ ਉਹ ਕਦੇ ਵੀ ਤੁਹਾਨੂੰ ਆਪਣੇ ਆਪ ਤੋਂ ਦੂਰ ਨਹੀਂ ਹੋਣ ਦਵੇਗਾ ਚਾਹੇ ਕਿੰਨਾ ਵੀ ਬੁਰਾ ਵਕਤ ਕਿਉਂ ਨਾ ਹੋਵੇ
ਕਦੇ ਵੀ ਉਸ ਜਗ੍ਹਾ ਜਾਂ ਇਨਸਾਨ ਕੋਲ ਮੁੜ ਕੇ ਨਾ ਜਾਉ ਜਿੱਥੇ ਤੁਹਾਨੂੰ ਠੋਕਰ ਵੱਜੀ ਹੋਵੇ ਜਿਸ ਨੇ ਤੁਹਾਡਾ ਦਿਲ ਤੋੜਿਆ ਹੋਵੇ
ਜਿਹਨੂੰ ਤੁਸੀਂ ਸਭ ਤੋਂ ਜਿਆਦਾ ਪਿਆਰ ਕਰਦੇ ਹੋ ਜੇਕਰ ਉਹ ਇਨਸਾਨ ਤੁਹਾਨੂੰ ਦੁੱਖ ਦਿੰਦਾ ਹੈ ਤਾਂ ਉੱਥੇ ਚੁੱਪ ਰਹਿਣਾ ਹੀ ਸਹੀ ਰਹੇਗਾ ਕਿਉਂਕਿ ਜੇਕਰ ਉਸ ਇਨਸਾਨ ਲਈ ਤੁਹਾਡਾ ਪਿਆਰ ਹੀ ਕਾਫੀ ਨਹੀਂ ਸੀ ਤਾਂ ਤੁਹਾਡੇ ਸ਼ਬਦਾਂ ਨਾਲ ਵੀ ਉਸਨੂੰ ਕੋਈ ਫਰਕ ਨਹੀਂ ਪੈਣ ਵਾਲਾ
ਤੁਸੀਂ ਕਿਸੇ ਰਿਸ਼ਤੇ ਵਿੱਚ ਖੁਸ਼ ਰਹਿਣ ਲਈ ਤੇ ਚੰਗੀਆਂ ਯਾਦਾਂ ਜੋੜਨ ਲਈ ਹੁੰਦੇ ਹੋ ਨਾ ਕਿ ਰੋਣ ਲਈ ਜਾਂ ਦੁਖੀ ਰਹਿਣ ਲਈ
ਜੇਕਰ ਤੁਹਾਨੂੰ ਅੱਗੇ ਵੱਧਣ ਲੱਗਿਆਂ ਤਕਲੀਫ ਹੋਵੇ ਕਿਸੇ ਦੀ ਜ਼ਿੰਦਗੀ ਵਿੱਚੋਂ ਜਾਣ ਲੱਗਿਆਂ ਦੁੱਖ ਹੋਵੇ ਤਾਂ ਤੁਸੀਂ ਉਸ ਦਰਦ ਨੂੰ ਮਹਿਸੂਸ ਕਰੋ ਜੋ ਤੁਸੀਂ ਏਨਾਂ ਸਮਾਂ ਉਸ ਰਿਸ਼ਤੇ ਨੂੰ ਸੰਭਾਲਣ ਲਈ ਸਹਿਣ ਕੀਤਾ ਸੀ
ਇਸ ਤੋਂ ਜਿਆਦਾ ਦੁੱਖ ਕਿਸੇ ਗੱਲ ਤੋਂ ਨਹੀਂ ਹੁੰਦਾ ਜਦੋਂ ਉਹੀ ਇਨਸਾਨ ਤਕਲੀਫ ਪਹੁੰਚਾਵੇ ਜਿਸ ਤੋਂ ਤੁਸੀਂ ਕਦੇ ਵੀ ਇਹ ਉਮੀਦ ਨਾ ਕੀਤੀ ਹੋਵੇ
ਜੇਕਰ ਰੱਬ ਤੁਹਾਡੀ ਜ਼ਿੰਦਗੀ ਚੋਂ ਕੋਈ ਏਦਾਂ ਦਾ ਇਨਸਾਨ ਖੋ ਸਕਦਾ ਜਿਸ ਨੂੰ ਖੋਣ ਬਾਰੇ ਤੁਸੀਂ ਕਦੇ ਸੋਚਿਆ ਨਾ ਹੋਵੇ ਤਾਂ ਉਹ ਤੁਹਾਨੂੰ ਏਦਾਂ ਦੇ ਇਨਸਾਨ ਨਾਲ ਮਿਲਵਾ ਵੀ ਸਕਦਾ ਹੈ ਜਿਸ ਨੂੰ ਪਾਉਣ ਬਾਰੇ ਤੁਸੀਂ ਕਦੇ ਨਾ ਸੋਚਿਆ ਹੋਵੇ
ਕੋਈ ਵੀ ਇਨਸਾਨ ਇਸ ਲਈ ਨਹੀਂ ਰੋਂਦਾ ਕਿ ਉਹ ਕਮਜ਼ੋਰ ਹੈ ਬਲਕਿ ਉਹ ਇਸ ਲਈ ਰੋਂਦਾ ਹੈ ਕਿਉਂਕਿ ਉਹ ਸਮੇਂ ਤੋਂ ਬਹੁਤ ਕੁਝ ਸਹਿ ਰਿਹਾ ਹੁੰਦਾ ਹੈ
ਕਦੇ ਵੀ ਏਦਾਂ ਦੇ ਇਨਸਾਨ ਲਈ ਆਪਣਾ ਵਕਤ ਬਰਬਾਦ ਨਾ ਕਰੋ ਜੋ ਤੁਹਾਡੇ ਨਾਲ ਸਿਰਫ ਉਸ ਸਮੇਂ ਹੀ ਰਹੇ ਜਦੋਂ ਤੁਸੀਂ ਉਸਦੇ ਕੰਮ ਆ ਸਕੋ
ਕੋਈ ਤੁਹਾਡੇ ਨਾਲ ਕਿਸ ਤਰਾਂ ਪੇਸ਼ ਆ ਰਿਹਾ ਹੈ ਉਸ ਵੱਲ ਧਿਆਨ ਦਵੋ ਤਾਂ ਜੋ ਤੁਸੀਂ ਉਸ ਦੀ ਨੀਅਤ ਨੂੰ ਪਹਿਚਾਣ ਸਕੋ
ਜਦੋਂ ਕਿਸੇ ਮੁਸੀਬਤ ਦਾ ਹੱਲ ਨਾ ਹੋਵੇ ਉਹ ਫਿਰ ਮੁਸੀਬਤ ਨਹੀਂ ਰਹਿ ਜਾਂਦੀ ਸਗੋਂ ਉਹ ਇਕ ਸੱਚ ਬਣ ਜਾਂਦਾ ਹੈ ਜਿਸ ਨੂੰ ਅਪਣਾ ਲੈਣ ਵਿੱਚ ਹੀ ਭਲਾਈ ਹੁੰਦੀ ਹੈ
ਕਿਸੇ ਤੋਂ ਜਿਆਦਾ ਉਮੀਦਾਂ ਲਗਾ ਕੇ ਹੀ ਅਸੀਂ ਕਈ ਵਾਰ ਖੁਦ ਨੂੰ ਦੁੱਖ ਪਹੁੰਚਾ ਲੈਂਦੇ ਹਾਂ
ਹਮੇਸ਼ਾ ਯਾਦ ਰੱਖੋ ਹਰ ਕੋਈ ਚਾਹੇਗਾ ਕਿ ਤੁਸੀਂ ਆਪਣੀ ਜਿੰਦਗੀ ਵਿੱਚ ਕੁਝ ਚੰਗਾ ਕਰੋ ਪਰ ਕਦੇ ਵੀ ਕੋਈ ਇਹ ਨਹੀਂ ਚਾਹੇਗਾ ਕਿ ਤੁਸੀਂ ਉਸ ਨਾਲੋਂ ਜਿਆਦਾ ਚੰਗਾ ਕਰੋ
ਅਕਸਰ ਇਹ ਦੋ ਗੱਲਾਂ ਸਾਨੂੰ ਖੁਸ਼ ਰਹਿਣ ਤੋਂ ਰੋਕਦੀਆਂ ਨੇ ਅਤੀਤ ਵਿੱਚ ਜਿਉਣਾ ਤੇ ਦੇਖਦੇ ਰਹਿਣਾ ਕਿ ਦੂਸਰਾ ਕੀ ਕਰ ਰਿਹਾ ਹੈ
ਤਕਲੀਫ ਹੋਣੀ ਜਾਂ ਦੁੱਖ ਪਹੁੰਚਣਾ ਜਿੰਦਗੀ ਜਿਉਣ ਦਾ ਇੱਕ ਹਿੱਸਾ ਹੈ ਪਰ ਜੇਕਰ ਅੱਜ ਤੁਸੀਂ ਉਸ ਵਿੱਚੋਂ ਬਾਹਰ ਨਹੀਂ ਆਉਗੇ ਤਾਂ ਤੁਹਾਡੀ ਸਾਰੀ ਜ਼ਿੰਦਗੀ ਬਰਬਾਦ ਹੋ ਜਾਵੇਗੀ
ਰੇਸ ਵਿੱਚ ਜਿੱਤਣ ਵਾਲਾ ਘੋੜਾ ਨਹੀਂ ਜਾਣਦਾ ਕਿ ਕਾਮਯਾਬੀ ਕੀ ਹੁੰਦੀ ਹੈ ਉਹ ਦੌੜਦਾ ਹੈ ਤਾਂ ਬਸ ਆਪਣੇ ਮਾਲਕ ਤੋਂ ਮਿਲਣ ਵਾਲੀ ਤਕਲੀਫ ਤੋਂ ਜੇਕਰ ਤੁਸੀਂ ਕਦੇ ਆਪਣੇ ਆਪ ਨੂੰ ਤਕਲੀਫ ਵਿੱਚ ਪਾਵਾਂ ਤਾਂ ਸਮਝ ਜਾਣਾ ਕਿ ਤੁਹਾਡਾ ਮਾਲਕ ਜਾਣੀ ਕਿ ਪ੍ਰਮਾਤਮਾ ਇਹੀ ਚਾਹੁੰਦਾ ਹੈ ਕਿ ਜਿੱਤ ਤੁਹਾਡੀ ਹੀ ਹੋਵੇ