New Punjabi Status 2 Line
ਬਿਨਾਂ ਸਮਝੇ ਕਿਸੇ ਨੂੰ ਪਸੰਦ ਨਾ ਕਰਿਉ ਤੇ ਸਮਝੇ ਤੋਂ ਬਿਨਾਂ ਕਿਸੇ ਨੂੰ ਗਵਾ ਵੀ ਨਾ ਲਿਉ
ਕਈ ਵਾਰ ਇਨਸਾਨ ਜੁਬਾਨ ਦੇ ਕੌੜੇ ਹੁੰਦੇ ਨੇ ਪਰ ਦਿਲ ਦੇ ਨਹੀਂ ਕਈ ਵਾਰ ਫਿਕਰ ਦਿਲ ਚ ਹੁੰਦੀ ਹੈ ਪਰ ਜੁਬਾਨ ਤੇ ਨਹੀਂ ਤੇ ਕਈ ਵਾਰ ਗੁੱਸਾ ਜੁਬਾਨ ਤੇ ਹੁੰਦਾ ਪਰ ਦਿਲ ਚ ਨਹੀਂ
ਸਾਡੀ ਗਲਤੀ ਚ ਛੁਪਿਆ ਹੁੰਦਾ ਹੈ ਸਾਡਾ ਇਨਸਾਨ ਹੋਣਾ ਤੇ ਜੋ ਗਲਤੀ ਹੀ ਨਾ ਕਰੇ ਉਹ ਕੋਈ ਫਰਿਸ਼ਤਾ ਹੀ ਹੋਵੇਗਾ
ਕਿਰਦਾਰ ਚ ਮੇਰੇ ਭਾਵੇਂ ਅਦਾਕਾਰੀਆਂ ਨਹੀਂ ਖੁਦਾਰੀ ਹੈ ਗਰੂਰ ਹੈ ਪਰ ਮਕਾਰੀਆਂ ਨਹੀਂ
ਕੁਝ ਰਿਸ਼ਤੇ ਨੇ ਇਸ ਲਈ ਚੁੱਪ ਨੇ ਤੇ ਕੁਝ ਚੁੱਪ ਨੇ ਇਸ ਲਈ ਰਿਸ਼ਤੇ ਨੇ
ਲੜਖੜਾ ਰਹੇ ਹਾਂ ਸੰਭਲ ਰਹੇ ਆਂ ਤੇ ਤਜਰਬੇ ਹੋ ਰਹੇ ਨੇ
2 Line Punjabi Status
ਕਹਿਣ ਨੂੰ ਤਾਂ ਹੰਝੂ ਆਪਣੇ ਹੁੰਦੇ ਨੇ ਪਰ ਦਿੰਦਾ ਕੋਈ ਹੋਰ ਹੀ ਹੈ
ਖਾਮੋਸ਼ੀਆਂ ਕਦੀ ਬੇਵਜ੍ਹਾ ਨਹੀਂ ਹੁੰਦੀਆਂ ਕੁਝ ਦਰਦ ਅਜਿਹੇ ਵੀ ਹੁੰਦੇ ਨੇ ਜੋ ਆਵਾਜ਼ ਹੀ ਖੋ ਲੈਂਦੇ ਨੇ
ਬਹੁਤ ਦੂਰ ਤੱਕ ਜਾਣਾ ਪੈਂਦਾ ਹੈ ਇਹ ਜਾਣਨ ਲਈ ਕਿ ਨਜ਼ਦੀਕ ਕੌਣ ਹੈ
ਉਹੀ ਰਿਸ਼ਤੇ ਟੁੱਟਦੇ ਨੇ ਜਿੰਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਇਕ ਤਰਫਾ ਹੁੰਦੀ ਹੈ
ਫਾਸਲਿਆਂ ਦਾ ਅਹਿਸਾਸ ਉਸ ਵੇਲੇ ਹੋਇਆ ਜਦੋਂ ਮੈਂ ਕਿਹਾ ਠੀਕ ਹਾਂ ਤੇ ਉਸਨੇ ਮੰਨ ਲਿਆ
ਲਫਜ਼ਾਂ ਨਾਲ ਆਪਣੀ ਨੀਅਤ ਨਾ ਲਕੋਇਆ ਕਰੋ ਨਜ਼ਰਾਂ ਦੱਸ ਦਿੰਦੀਆਂ ਨੇ ਜਨਾਬ ਕਿ ਨੀਅਤ ਕਿਹੋ ਜਿਹੀ ਹੈ
2 Line Punjabi Status
ਹੱਸਣ ਹਸਾਉਣ ਵਾਲੇ ਲੋਕ ਜੇਕਰ ਖਾਮੋਸ਼ ਹੋ ਜਾਣ ਤਾਂ ਉਹਨਾਂ ਦੀ ਖਾਮੋਸ਼ੀ ਤੋਂ ਸਕੂਨ ਨਹੀਂ ਮਿਲਦਾ ਬਲਕਿ ਡਰ ਲੱਗਦਾ ਹੁੰਦਾ ਹੈ
ਜਿਹੜੇ ਲਹਿਜੇ ਨਾਲ ਗੱਲ ਕਰਦੇ ਹੋ ਉਸ ਲਹਿਜੇ ਨਾਲ ਸੁਣਨ ਦੀ ਹਿੰਮਤ ਵੀ ਰੱਖੋ
ਚਿਹਰੇ ਤੋਂ ਜਿਆਦਾ ਦਿਲ ਸਾਫ ਰੱਖਿਆ ਕਰੋ ਫਿਰ ਰਿਸ਼ਤੇ ਵੀ ਸੋਹਣੇ ਹੋ ਜਾਣਗੇ
ਸੱਚ ਕਹਿਣ ਦੀ ਜੇਕਰ ਹਿੰਮਤ ਹੈ ਤਾਂ ਫਿਰ ਇਕੱਲੇ ਚੱਲਣ ਦਾ ਹੌਂਸਲਾ ਵੀ ਰੱਖਿਉ
ਔਰਤ ਨੂੰ ਇੱਜਤ ਦੇਣਾ ਉਸਨੂੰ ਖੂਬਸੂਰਤ ਕਹਿਣ ਤੋਂ ਜਿਆਦਾ ਬਿਹਤਰ ਹੁੰਦਾ ਹੈ
ਕੋਈ ਤੇਜ਼ ਧੁੱਪ ਵਿੱਚ ਚੱਲਦਾ ਹੈ ਇਸ ਯਕੀਨ ਦੇ ਨਾਲ ਕਿਉਂ ਚੱਲੇਗਾ ਤਾਂ ਉਸਦੇ ਘਰ ਚ ਉਜਾਲੇ ਹੋਣਗੇ
ਅੱਗ Punjabi Status 2 Line
ਪਿਆਰ ਜੇਕਰ ਕਮੀਆਂ ਦੇਖਦਾ ਤਾਂ ਰੱਬ ਸਾਡੇ ਵੱਲ ਕਦੀ ਨਾ ਦੇਖਦਾ
ਮੈਂ ਜਾਣਦਾ ਕਿ ਮੈਂ ਕੁਝ ਤਾਂ ਹਾਂ ਕਿਉਂਕਿ ਮੇਰਾ ਉਹ ਭਗਵਾਨ ਕੋਈ ਵੀ ਚੀਜ਼ ਬੇਘਰ ਨਹੀਂ ਬਣਾਉਂਦਾ
ਭੀੜ ਵਿੱਚ ਸਾਰੇ ਲੋਕ ਵਧੀਆ ਨਹੀਂ ਹੁੰਦੇ ਤੇ ਵਧੀਆ ਲੋਕਾਂ ਦੀ ਕਦੇ ਭੀੜ ਨਹੀਂ ਹੁੰਦੀ
ਬੇਜ਼ੁਬਾਨਾਂ ਦੇ ਨਾਲ ਹਮਦਰਦੀ ਕਰਨਾ ਨਾ ਭੁੱਲੋ ਇਹ ਬਿਨਾਂ ਲਫਜ਼ਾਂ ਤੋਂ ਵੀ ਦੁਆਵਾਂ ਦਿੰਦੇ ਨੇ
ਉਹ ਕਿਤਾਬਾਂ ਵਿੱਚ ਦਰਜ ਹੈ ਹੀ ਨਹੀਂ ਸੀ ਜੋ ਸਬਕ ਜਮਾਨੇ ਨੇ ਸਿਖਾਇਆ
ਗਰੀਬੀ ਦੇਖ ਕੇ ਘਰ ਦੀ ਉਹ ਬੱਚੇ ਜਿੱਦ ਨਹੀਂ ਕਰਦੇ ਨਹੀਂ ਤਾਂ ਉਮਰ ਬੱਚਿਆਂ ਦੀ ਬੜੀ ਸ਼ੌਕੀਨ ਹੁੰਦੀ ਹੈ
ਅੱਗ Punjabi Status 2 Line
ਕਹਿਣ ਵਾਲਿਆਂ ਦਾ ਕੁਝ ਨਹੀਂ ਜਾਂਦਾ ਹੁੰਦਾ ਪਰ ਸਹਿਣ ਵਾਲੇ ਕਮਾਲ ਕਰ ਜਾਂਦੇ ਨੇ
ਬੜੀ ਮੁਸ਼ਕਿਲ ਨਾਲ ਮਿਲਦੀ ਹੈ ਇਹ ਸਮਝ ਕਿ ਅਸੀਂ ਤਾਂ ਨਾ ਸਮਝ ਹਾਂ
ਜਿਸ ਦਰਵਾਜ਼ੇ ਤੋਂ ਸ਼ੱਕ ਅੰਦਰ ਜਾਂਦਾ ਹੈ ਪਿਆਰ ਤੇ ਭਰੋਸਾ ਉਸੇ ਦਰਵਾਜੇ ਤੋਂ ਬਾਹਰ ਚਲੇ ਜਾਂਦੇ ਨੇ
ਇਹ ਸ਼ੀਸ਼ੇ ਇਹ ਸੁਪਨੇ ਇਹ ਰਿਸ਼ਤੇ ਤੇ ਇਹ ਜ਼ਿੰਦਗੀ ਦੀ ਡੋਰ ਕਿਸੇ ਨੂੰ ਕੀ ਖਬਰ ਕਿ ਕਿੱਥੇ ਟੁੱਟ ਜਾਣ
ਜੋ ਚੰਗਾ ਲੱਗਦਾ ਹੈ ਉਸਨੂੰ ਗੌਰ ਨਾਲ ਵੇਖੋ ਕਿਤੇ ਇਹ ਨਾ ਹੋਵੇ ਕਿ ਉਸ ਵਿੱਚ ਕੋਈ ਬੁਰਾਈ ਨਿੱਕਲ ਆਵੇ ਤੇ ਜੋ ਬੁਰਾ ਲੱਗਦਾ ਹੈ ਉਸਨੂੰ ਵੀ ਗੌਰ ਨਾਲ ਜਰੂਰ ਵੇਖੋ ਹੋ ਸਕਦਾ ਉਸ ਵਿੱਚ ਕੁਝ ਚੰਗਾ ਹੀ ਨਜ਼ਰ ਆ ਜਾਵੇ
ਕਿਸੇ ਦਾ ਗੁਣ ਦੇਖਣਾ ਹੋਵੇ ਤਾਂ ਮਨ ਨੂੰ ਕੈਮਰਾ ਬਣਾ ਲਵੋ ਤੇ ਕਿਸੇ ਦਾ ਔਗੁਣ ਦੇਖਣਾ ਹੋਵੇ ਤਾਂ ਮਨ ਨੂੰ ਸ਼ੀਸ਼ਾ ਬਣਾ ਲਵੋ
2 Line Punjabi Status
ਦੁਖੀ ਰਹਿਣਾ ਹੈ ਤਾਂ ਹਰ ਕਿਸੇ ਵਿੱਚ ਕਮੀ ਲੱਭੋ ਤੇ ਜੇਕਰ ਖੁਸ਼ ਰਹਿਣਾ ਹੈ ਤਾਂ ਹਰ ਕਿਸੇ ਵਿੱਚ ਗੁਣ ਲੱਭੋ
ਬਹੁਤ ਖੁਸ਼ਨਸੀਬ ਹੋ ਤੁਸੀਂ ਜੇਕਰ ਤੁਹਾਡਾ ਨਾਮ ਕੋਈ ਆਪਣੀਆਂ ਅਰਦਾਸਾਂ ਵਿੱਚ ਲੈਂਦਾ ਹੈ
ਜੇਕਰ ਕਿਤੇ ਆਪਣੀ ਦੌਲਤ ਦੇਖਣੀ ਹੋਵੇ ਤਾਂ ਬੈਂਕ ਬੈਲੇਂਸ ਜਾਂ ਆਪਣੀਆਂ ਤਜੋਰੀਆਂ ਨਾ ਦੇਖਣਾ ਬਸ ਥੋੜੇ ਹੰਝੂ ਸੁੱਟ ਕੇ ਦੇਖ ਲੈਣਾ ਕਿ ਕਿੰਨੇ ਲੋਕ ਉਹਨਾਂ ਨੂੰ ਪੂੰਝਣ ਆਉਂਦੇ ਨੇ
ਜ਼ਿੰਦਗੀ ਵਿੱਚ ਕਦੇ ਉਸ ਇਨਸਾਨ ਨੂੰ ਗੁਆ ਨਾ ਲੈਣਾ ਜੋ ਗੁੱਸਾ ਕਰਕੇ ਵੀ ਫਿਰ ਵੀ ਤੁਹਾਡੇ ਕੋਲ ਆ ਜਾਵੇ
ਜੋ ਲੋਕ ਮਨ ਚ ਉਤਰਦੇ ਨੇ ਉਹਨਾਂ ਨੂੰ ਸੰਭਾਲ ਕੇ ਰੱਖੋ ਤੇ ਜੋ ਲੋਕ ਮਨ ਤੋਂ ਲਹਿ ਜਾਣ ਉਨਾਂ ਤੋਂ ਤੁਸੀਂ ਸੰਭਲ ਕੇ ਰਹੋ
ਹਰ ਕਿਸੇ ਨੂੰ ਹਰ ਗੱਲ ਦਾ ਜਵਾਬ ਦੇਣਾ ਜਰੂਰੀ ਨਹੀਂ ਹੁੰਦਾ ਬਹੁਤੀਆਂ ਜਗ੍ਹਾ ਤੇ ਚੁੱਪ ਵੀ ਰਹਿਣਾ ਪੈਂਦਾ ਹੈ ਦਿਲ ਵੱਡਾ ਕਰਨਾ ਪੈਂਦਾ ਹੈ ਨਜ਼ਰ ਅੰਦਾਜ਼ ਕਰਨਾ ਪੈਂਦਾ ਹੈ ਹਰ ਕੋਈ ਤੁਹਾਨੂੰ ਸਮਝ ਨਹੀਂ ਸਕਦਾ ਤੇ ਹਰ ਕਿਸੇ ਨੂੰ ਤੁਸੀਂ ਸਮਝਾ ਨਹੀਂ ਸਕਦੇ
ਅੱਗ Punjabi Status 2 Line
ਸਫਲ ਰਿਸ਼ਤਿਆਂ ਦੇ ਇਹ ਅਸੂਲ ਨੇ ਗੱਲਾਂ ਭੁੱਲ ਜਾਉ ਜੋ ਫਜੂਲ ਨੇ
ਕਿਤੇ ਕਿਤੇ ਗੁੱਸਾ ਮੁਸਕਰਾਹਟ ਤੋਂ ਵੀ ਜਿਆਦਾ ਖਾਸ ਹੁੰਦਾ ਹੈ ਕਿਉਂਕਿ ਮੁਸਕਾਨ ਤਾਂ ਸਭ ਦੇ ਲਈ ਹੁੰਦੀ ਹੈ ਪਰ ਗੁੱਸਾ ਸਿਰਫ ਉਸ ਲਈ ਹੁੰਦਾ ਜਿਸਨੂੰ ਤੁਸੀਂ ਗਵਾਉਣਾ ਨਹੀਂ ਚਾਹੁੰਦੇ
ਚੰਗੇ ਇਨਸਾਨ ਦਾ ਤੁਹਾਡੀ ਜ਼ਿੰਦਗੀ ਚ ਆਉਣਾ ਤੁਹਾਡੀ ਕਿਸਮਤ ਹੁੰਦੀ ਹੈ ਤੇ ਉਸਨੂੰ ਸੰਭਾਲ ਕੇ ਰੱਖਣਾ ਤੁਹਾਡਾ ਹੁਨਰ
ਅਨਮੋਲ ਨੇ ਉਹ ਲੋਕ ਜੋ ਤੁਹਾਡੀ ਆਵਾਜ਼ ਤੋਂ ਤੁਹਾਡਾ ਹਾਲ ਦੱਸ ਦਿੰਦੇ ਨੇ
ਕਿਵੇਂ ਪਤਾ ਲੱਗੇ ਕਿ ਕੌਣ ਕਿੰਨਾ ਕੀਮਤੀ ਹੈ ਇਸ ਗੱਲ ਦਾ ਬਹੁਤ ਸੋਹਣਾ ਜਵਾਬ ਹੈ ਜਿਸ ਇਨਸਾਨ ਚ ਜਿੰਨਾ ਅਹਿਸਾਸ ਹੋਵੇਗਾ ਉਹ ਉਨਾਂ ਹੀ ਜਿਆਦਾ ਕੀਮਤੀ ਹੋਵੇਗਾ
ਰਿਸ਼ਤੇ ਨਿਭਾਉਣ ਲਈ ਬੁੱਧੀ ਨਹੀਂ ਦਿਲ ਸ਼ੁੱਧ ਹੋਣਾ ਚਾਹੀਦਾ ਹੈ ਸੱਚ ਕਹੋ ਸਪੱਸ਼ਟ ਕਹੋ ਜੋ ਆਪਣਾ ਹੋਇਆ ਤਾਂ ਸਮਝੇਗਾ ਤੇ ਜੋ ਬੇਗਾਨਾ ਹੋਇਆ ਉਹ ਛੱਡੇਗਾ
2 Line Punjabi Status
ਰਿਸ਼ਤਿਆਂ ਚ ਤਿੰਨ ਸੁਨਹਿਰੇ ਅਸੂਲ ਗੰਡ ਬੰਨ ਲਉ
ਉਸ ਤੋਂ ਜਰੂਰ ਮਾਫੀ ਮੰਗੋ ਜਿਸ ਨੂੰ ਤੁਸੀਂ ਚਾਹੁੰਦੇ ਹੋ
ਉਸ ਇਨਸਾਨ ਨੂੰ ਕਦੇ ਨਾ ਛੱਡੋ ਜੋ ਤੁਹਾਨੂੰ ਚਾਹੁੰਦਾ ਹੈ
ਉਸ ਤੋਂ ਕੁਝ ਵੀ ਨਾ ਲੁਕਾਉ ਜੋ ਤੁਹਾਡੇ ਤੇ ਇਤਬਾਰ ਕਰਦਾ ਹੈ
ਥੋੜੀ ਜਿਹੀ ਰੰਜਿਸ਼ ਤੇ ਨਾ ਛੱਡੋ ਆਪਣਿਆਂ ਨੂੰ ਜ਼ਿੰਦਗੀ ਲੰਘ ਜਾਂਦੀ ਹੈ ਆਪਣਿਆਂ ਨੂੰ ਆਪਣਾ ਬਣਾਉਂਦੇ
ਜਦੋਂ ਇਨਸਾਨ ਹੀ ਨਹੀਂ ਰਹੇਗਾ ਤਾਂ ਉਸਦੀਆਂ ਗਲਤੀਆਂ ਦਾ ਕੀ ਕਰੋਗੇ ਕਿਸ ਨਾਲ ਰੁੱਸੋਗੇ ਤੇ ਕਿਸ ਨੂੰ ਮਨਾਉਗੇ ਕਿਸ ਨੂੰ ਮਾਫ ਕਰੋਗੇ ਤੇ ਕਿਸ ਨੂੰ ਸਜ਼ਾ ਦੇਵੋਗੇ ਇਸ ਲਈ ਜਿਹੜਾ ਕੋਲ ਹੈ ਉਸ ਦੀ ਕਦਰ ਕਰਨਾ ਸਿੱਖੋ ਨਹੀਂ ਤਾਂ ਸਮਾਂ ਤੁਹਾਡੀ ਬੇਕਦਰੀ ਤੇ ਬਿਲਕੁਲ ਵੀ ਹੈਰਾਨ ਨਹੀਂ ਹੋਵੇਗਾ
ਕੁਝ ਹੱਸ ਕੇ ਬੋਲ ਦਿਆ ਕਰੋ ਕੁਝ ਹੱਸ ਕੇ ਟਾਲ ਦਿਆ ਕਰੋ ਇਦਾਂ ਤਾਂ ਬਹੁਤ ਪਰੇਸ਼ਾਨੀਆਂ ਨੇ ਤੁਹਾਨੂੰ ਵੀ ਤੇ ਮੈਨੂੰ ਵੀ ਪਰ ਕੁਝ ਫੈਸਲੇ ਸਮੇਂ ਤੇ ਛੱਡ ਦਿਆ ਕਰੋ ਪਤਾ ਨਹੀਂ ਕੱਲ ਕੋਈ ਹਸਾਉਣ ਵਾਲਾ ਮਿਲੇ ਜਾਂ ਨਾ ਮਿਲੇ ਇਸ ਲਈ ਸਾਰੀ ਹਸਰਤ ਅੱਜ ਹੀ ਕੱਢ ਦਿਆ ਕਰੋ
ਅੱਗ Punjabi Status 2 Line :- Punjabi Sachiyan Gallan Status