ਜੋ ਇਨਸਾਨ ਆਪਣਾ ਦਰਦ ਨਹੀਂ ਦੱਸਦਾ
ਇਸਦਾ ਮਤਲਬ ਇਹ ਨਹੀਂ ਕਿ
ਉਸਦੀ ਜ਼ਿੰਦਗੀ ਚ ਸਭ ਚੰਗਾ ਹੀ ਹੋ ਰਿਹਾ ਹੈ
ਉਹ ਇਨਸਾਨ ਅੰਦਰ ਹੀ ਅੰਦਰ ਆਪਣਾ ਦਰਦ ਲਕੋ ਕੇ
ਜ਼ਿੰਦਗੀ ਜਿਊਣਾ ਪਸੰਦ ਕਰਦਾ ਹੈ
ਕਿਉਂਕਿ ਉਹਨੂੰ ਪਤਾ ਹੈ ਕਿ ਇਥੇ ਕੋਈ ਸਾਥ ਨਹੀਂ ਦਿੰਦਾ
Punjabi Language Status
ਜੋ ਇਨਸਾਨ ਸਭ ਦੀ ਖੁਸ਼ੀ ਚਾਹੁੰਦਾ ਹੈ
ਹਰ ਵਕਤ ਸਭ ਦੇ ਬਾਰੇ ਸੋਚਦਾ ਰਹਿੰਦਾ
ਤੇ ਸਭ ਦੀ ਪਰਵਾਹ ਕਰਦਾ ਹੈ
ਪਤਾ ਨਹੀਂ ਕਿਉਂ ਉਹ ਇਨਸਾਨ ਇਕੱਲਾ ਰਹਿ ਜਾਂਦਾ ਹੈ
ਜਦੋਂ ਤੁਸੀਂ ਕਿਸੇ ਨੂੰ ਖੁਦ ਤੋਂ ਜਿਆਦਾ ਮੁਹੱਬਤ ਕਰਦੇ ਹੋ
ਤਾਂ ਤੁਸੀਂ ਉਨੇ ਹੀ ਸਸਤੇ ਹੋ ਜਾਂਦੇ ਹੋ
ਤੇ ਉਹਨਾਂ ਨੂੰ ਮੁਫਤ ਦੇ ਲੱਗਣ ਲੱਗਦੇ ਹੋ
ਅਸੀਂ ਵੀ ਵਧੀਆ ਲੱਗਣ ਲੱਗ ਜਾਵਾਂਗੇ ਸਭ ਨੂੰ
ਬਸ ਥੋੜਾ ਅਮੀਰ ਹੋ ਲੈਣ ਦੋ
ਹੱਦ ਹੀ ਹੋ ਗਈ ਹੁਣ ਤਾਂ
ਧੋਖਾ ਆਪਣੇ ਦਿੰਦੇ ਨੇ
ਤੇ ਦਿਲਾਸਾ ਅਣਜਾਣ ਲੋਕ ਦਿੰਦੇ ਨੇ
ਚਾਹੇ ਤੜਫ ਕੇ ਮਰ ਜਾਉ ਚਾਹੇ ਗਮ ਚ ਪਾਗਲ ਹੋ ਜਾਉ
ਪਰ ਇੱਕ ਗੱਲ ਯਾਦ ਰੱਖਿਉ ਕਿਸੇ ਦੇ ਪੈਰਾਂ ਚ ਪੈ ਕੇ ਮੁਹੱਬਤ ਨਾ ਮੰਗਿਉ
ਨਾ ਕਰਿਆ ਕਰ ਕਿਸੇ ਤੋਂ ਇੰਨੀਆਂ ਉਮੀਦਾਂ ਐ ਦਿਲ
ਇੱਥੇ ਹਰ ਕਿਸੇ ਦੀ ਆਪਣੀ ਅਲੱਗ ਹੀ ਦੁਨੀਆ ਹੈ
ਜੋ ਲੋਕ ਤੁਹਾਡੀਆਂ ਸਹੀ ਗੱਲਾਂ ਦਾ ਵੀ ਗਲਤ ਮਤਲਬ ਕੱਢਦੇ ਨੇ ਉਹਨਾਂ ਨੂੰ ਸਫਾਈ ਦੇਣ ਚ ਆਪਣਾ ਸਮਾਂ ਬਰਬਾਦ ਨਾ ਕਰੋ ਇਹ ਤੁਹਾਡੀ ਮੂਰਖਤਾ ਹੋਵੇਗੀ
ਜਦੋਂ ਕੋਈ ਤੁਹਾਡੇ ਨਾਲ ਨਫਰਤ ਕਰਨ ਲੱਗ ਜਾਵੇ
ਤਾਂ ਸਮਝ ਲੈਣਾ ਕਿ ਉਹ ਤੁਹਾਡਾ ਮੁਕਾਬਲਾ ਨਹੀਂ ਕਰ ਸਕਦਾ
ਲੱਖ ਕੋਈ ਜਮਾਨੇ ਦੀਆਂ ਡਿਗਰੀਆਂ ਹਾਸਲ ਕਰ ਲਵੇ
ਪਰ ਜਿਸ ਇਨਸਾਨ ਵਿੱਚ ਬੋਲਣ ਦੀ ਤਮੀਜ਼ ਨਹੀਂ
ਉਹ ਅਨਪੜ ਦੇ ਬਰਾਬਰ ਹੀ ਹੈ
ਕਿਸੇ ਨੇ ਮੈਨੂੰ ਪੁੱਛਿਆ ਕਿ ਸਭ ਕੁਝ ਜਾਣ ਕੇ ਵੀ ਚੁੱਪ ਕਿਵੇਂ ਰਹਿ ਲੈਨਾ ਮੈਂ ਕਿਹਾ ਕੋਈ ਆਪਣੇ ਮਤਲਬ ਲਈ ਕਿੰਨਾ ਗਿਰ ਸਕਦਾ ਬਸ ਇਹ ਦੇਖਣਾ ਚੰਗਾ ਲੱਗਦਾ ਹੈ ਇਸ ਲਈ ਉਸ ਇਨਸਾਨ ਨਾਲ ਜਿਆਦਾ ਵਕਤ ਬਿਤਾਉ ਜੋ ਹਰ ਵਕਤ ਤੁਹਾਨੂੰ ਖੁਸ਼ੀ ਤੇ ਪਿਆਰ ਦੇਣਾ ਚਾਹੁੰਦਾ ਹੈ
ਚਲਾਕੀਆਂ ਕਰਨੀਆਂ ਨਹੀਂ ਆਉਂਦੀਆਂ ਮੈਨੂੰ
ਪਰ ਹਾਂ ਮੇਰੀ ਸਮਝ ਵਿੱਚ ਸਭ ਕੁਝ ਆਉਂਦਾ ਹੈ
ਲੋਕ ਧੋਖੇਬਾਜ਼ ਹੁੰਦੇ ਨੇ ਇਹ ਤਾਂ ਅਸੀਂ ਜਾਣਦੇ ਹਾਂ
ਪਰ ਕਈ ਲੋਕ ਹੱਦ ਤੋਂ ਜਿਆਦਾ ਗਿਰ ਜਾਂਦੇ ਨੇ
ਗਹਿਰੀ ਨਦੀ ਬਿਨਾਂ ਆਵਾਜ਼ ਦੇ ਵਹਿੰਦੀ ਹੈ
ਇਸੇ ਤਰਾਂ ਕੁਝ ਬਹੁਤ ਗਹਿਰੇ ਦੁੱਖ ਬਿਨਾਂ ਹੰਝੂਆਂ ਦੇ ਵੀ ਹੁੰਦੇ ਨੇ
ਜੋ ਤੁਹਾਨੂੰ ਛੱਡ ਕੇ ਗਏ ਨੇ
ਉਹ ਵੀ ਵਾਪਸ ਆਉਣਗੇ
ਤੁਸੀਂ ਇੱਕ ਵਾਰ ਕਾਮਯਾਬ ਹੋ ਕੇ ਤਾਂ ਵੇਖੋ
ਠੀਕ ਉਸ ਖਾਲੀ ਲਿਫਾਫੇ ਦੀ ਤਰਾਂ ਹੁੰਦੇ ਨੇ ਕੁਝ ਰਿਸ਼ਤੇ
ਜਿੰਨਾਂ ਦੇ ਅੰਦਰ ਕੁਝ ਨਹੀਂ ਹੁੰਦਾ
ਪਰ ਅਸੀਂ ਉਹਨਾਂ ਨੂੰ ਸੰਭਾਲ ਸੰਭਾਲ ਕੇ ਰੱਖਦੇ ਹਾਂ
ਬੁਰਾ ਤਾਂ ਸਭ ਨੂੰ ਲੱਗਦਾ ਹੈ
ਪਰ ਕੁਝ ਲੋਕ ਦਰਦ ਛੁਪਾਉਣਾ ਜਾਣਦੇ ਨੇ
ਇੱਕ ਝੂਠੇ ਵਿਅਕਤੀ ਦੀ ਇਹੀ ਸਜ਼ਾ ਹੁੰਦੀ ਹੈ
ਕਿ ਜਦੋਂ ਉਹ ਸੱਚ ਵੀ ਬੋਲਦਾ ਹੈ
ਉਸ ਤੇ ਕੋਈ ਵਿਸ਼ਵਾਸ ਨਹੀਂ ਕਰਦਾ
ਪ੍ਰੇਮ ਤੇ ਮੌਤ ਵਿੱਚ ਬਸ ਇਹੀ ਸਮਾਨਤਾ ਹੁੰਦੀ ਹੈ
ਕਿ ਨਾ ਉਹ ਉਮਰ ਵੇਖਦੀ ਹੈ ਨਾ ਵਕਤ
ਤੇ ਨਾ ਹੀ ਜਗ੍ਹਾ ਵੇਖਦੀ ਹੈ
ਜਿਆਦਾ ਆਪਣਾਪਣ ਦਿਖਾਉਣ ਵਾਲੇ ਲੋਕ
ਇਕ ਦਿਨ ਦੱਸ ਹੀ ਦਿੰਦੇ ਨੇ
ਕਿ ਉਹ ਦਰਅਸਲ ਬਿਗਾਨੇ ਹੀ ਨੇ
ਇਨਸਾਨ ਸਭ ਤੋਂ ਜਿਆਦਾ ਚਿੰਤਾ ਉਦੋਂ ਕਰਦਾ ਹੈ
ਜਦੋਂ ਉਹ ਖੁਦ ਦੇ ਲਈ ਥੋੜਾ
ਤੇ ਦੂਸਰਿਆਂ ਦੇ ਲਈ ਜਿਆਦਾ ਜਿਊਂਦਾ ਹੈ
ਇਨਸਾਨ ਦਾ ਬੜਾਪਣ ਉਸਦੀ ਹੈਸੀਅਤ ਨਹੀਂ
ਉਸਦੀ ਇਨਸਾਨੀਅਤ ਤੈਅ ਕਰਦੀ ਹੈ
ਇਨਸਾਨੀਅਤ ਬੇਵੱਸ ਹੋ ਜਾਂਦੀ ਹੈ
ਕਿਸੇ ਪੱਥਰ ਦਿਲ ਇਨਸਾਨ ਦੇ ਅੱਗੇ
ਗਰੂਰ ਦੇ ਅੰਨੇ ਲੋਕ ਦੇਖ ਨਹੀਂ ਪਾਉਂਦੇ
ਜਿਸ ਵਿਅਕਤੀ ਦਾ ਦਿਲ ਸਾਫ ਹੁੰਦਾ ਹੈ
ਉਹੀ ਸਭ ਤੋਂ ਜਿਆਦਾ ਰੋਂਦਾ ਹੈ
ਦੁਨੀਆ ਬੁਰੀ ਹੈ ਮਤਲਬੀ ਹੈ ਤਾਂ ਹੁਣ ਦਿਉ
ਬਸ ਤੁਸੀ ਆਪਣਿਆਂ ਦੇ ਲਈ ਚੰਗੇ ਤੇ ਸੱਚੇ ਬਣੋ
ਉਹ ਪ੍ਰਮਾਤਮਾ ਤੁਹਾਡਾ ਕਦੀ ਬੁਰਾ ਨਹੀਂ ਕਰੇਗਾ
ਬੁਰੇ ਵਕਤ ਤੋਂ ਕਦੀ ਵੀ ਨਾ ਘਬਰਾਉ
ਕਿਉਂਕਿ ਜ਼ਿੰਦਗੀ ਅਚਾਨਕ ਹੀ ਕਿਸੇ ਪਾਸੇ ਤੋਂ ਵੀ
ਚੰਗਾ ਮੋੜ ਲੈ ਸਕਦੀ ਹੈ
ਵਕਤ ਤੇ ਕਿਸਮਤ ਤੇ ਕਦੀ ਘਮੰਡ ਨਾ ਕਰੋ
ਕਿਉਂਕਿ ਸਵੇਰ ਉਹਨਾਂ ਦੀ ਵੀ ਹੁੰਦੀ ਹੈ
ਜਿੰਨਾਂ ਦੇ ਦਿਨ ਖਰਾਬ ਹੁੰਦੇ ਨੇ
ਜ਼ਿੰਦਗੀ ਚ ਇੱਕ ਦੂਸਰੇ ਜਿਹਾ ਹੋਣਾ ਜਰੂਰੀ ਨਹੀਂ ਹੁੰਦਾ
ਪਰ ਇੱਕ ਦੂਸਰੇ ਦੇ ਲਈ ਹੋਣਾ ਬਹੁਤ ਜਰੂਰੀ ਹੁੰਦਾ ਹੈ
ਕਿਸੇ ਦੇ ਬੁਰੇ ਵਕਤ ਤੇ ਹੱਸਣ ਦੀ ਗਲਤੀ ਨਾ ਕਰਿਉ
ਇਹ ਵਕਤ ਹੈ ਜਨਾਬ ਇਹ ਚਿਹਰੇ ਯਾਦ ਰੱਖਦਾ ਹੈ
Punjabi Status :- New Punjabi Sad Status