Punjabi Lines Status

Punjabi Lines Status

Punjabi Status | Punjabi Lines Status | Desi Punjabi Status

ਅੰਬਰਾਂ ਤੇ ਸੋਗ ਛਾ ਗਿਆ
ਡਾਰੋਂ ਵਿੱਛੜੀ ਕੂੰਜ ਕੁਰਲਾਈ
ਅੱਖੀਆਂ ਨਾਂ ਜਾਣ ਪੂੰਝੀਆਂ
ਤੇਰੀ ਯਾਦ ਕੀ ਬੇਦਰਦਾ ਆਈ

ਸੱਪਾ ਦੇ ਮੁਕੱਦਰਾ ਵਿੱਚ ਉਹ ਜਹਿਰ ਕਿੱਥੇ
ਜਿਹੜਾ ਲੋਕੀ ਗੱਲਾਂ ਗੱਲਾਂ ਵਿੱਚ ਉੱਗਲ ਜਾਂਦੇ ਨੇ

ਖੂਹਾਂ ਤੋਂ ਡੂੰਘੇ ਬੋਲਾਂ ਨੂੰ
ਅਸੀਂ ਬੇ ਸਮਝ ਨਾ ਜਾਣ ਸਕੇ
ਨਿੱਤ ਗੋਰੇ ਮੁੱਖ ਨੂੰ ਤੱਕਦੇ ਰਹੇ
ਨਾ ਕਾਲਾ ਦਿਲ ਪਹਿਚਾਣ ਸਕੇ

ਇਸ ਨਗਰੀ ਦੇ ਅਜਬ ਤਮਾਸ਼ੇ
ਹੰਝੂਆਂ ਦੇ ਭਾਅ ਵਿਕਦੇ ਹਾਸੇ
ਦੁਸ਼ਮਣ ਬਣ ਕੇ ਵਾਰ ਚਲਾਉਂਦੇ
ਸੱਜਣ ਬਣ ਕੇ ਦੇਣ ਦਿਲਾਸੇ

ਯਾਦ ਆਉਣ ਉਹ ਪਲ
ਜਦੋਂ ਉਹ ਸਾਡੇ ਕਰੀਬ ਸੀ
ਯਕੀਨ ਨੀ ਆਉਂਦਾ ਖੁਦ ਤੇ
ਕਦੇ ਅਸੀਂ ਵੀ ਇੰਨੇ ਖੁਸ਼ਨਸੀਬ ਸੀ

ਨੀ ਅਸੀ ਆਸ਼ਿਕ ਲੰਮੀਆ ਰਾਹਾਂ ਦੇ
ਸੰਗ ਛੱਡ ਗਏ ਸੱਜਣ ਸਾਹਾਂ ਦੇ
ਜਿਸ ਨੂੰ ਮੰਜਿਲ ਸਮਝ ਕੇ ਬਹਿ ਗਏ ਸੀ
ਉਹ ਧੋਖੇ ਸੀ ਨਿਗਾਹਾਂ ਦੇ

ਉਹ ਕਦੇ ਵਾਪਸ ਨਹੀਂ ਆਉਂਦੇ
ਜਿਹੜੇ ਦਿਲ ਨੂੰ ਠੱਗ ਜਾਂਦੇ
ਉਨ੍ਹਾਂ ਰੋਗਾਂ ਦਾ ਕੋਈ ਇਲਾਜ਼ ਨਾ
ਜਿਹੜੇ ਦਿਲ ਨੂੰ ਲੱਗ ਜਾਂਦੇ

ਦਿਲ ਨੂੰ ਸੋਚ ਵਿਚਾਰ ਬੜੇ ਨੇ
ਪਿਆਰ ਦੇ ਵਿੱਚ ਔਜਾਰ ਬੜੇ ਨੇ
ਕਿਧਰੇ ਧੋਖਾ ਦੇ ਨਾ ਜਾਵੀ
ਨੀ ਤੇਰੇ ਤੇ ਇਤਬਾਰ ਬੜੇ ਨੇ

ਜਾਨ ਤੇ ਨਿਕਲ ਵੀ ਗਈ ਏ
ਬਸ ਕੁਝ ਕੁ ਸਾਹ ਬਾਕੀ ਨੇ
ਤੂੰ ਅਰਥੀ ਚੁੱਕਣ ਆ ਜਾਵੀਂ
ਬੱਸ ਇਹੀ ਅਰਮਾਨ ਬਾਕੀ ਏ

ਮੈ ਭੱਖੜਾ ਅੜੀਏ ਟਿੱਬਿਆਂ ਦਾ
ਤੂੰ ਫੁੱਲਾਂ ਲੱਦੀ ਵੇਲ ਕੁੜੇ
ਐਵੇਂ ਹੀ ਮੋਹ ਜਿਹਾ ਪੈ ਗਿਆ ਏ
ਉਂਝ ਆਪਣਾ ਕੀ ਸੀ ਮੇਲ ਕੁੜੇ

ਹੰਝੂਆਂ ਦੇ ਨਾਲ ਯਾਰੀ ਬੜੀ ਪੁਰਾਣੀ ਏ
ਇਹ ਹੰਝੂ ਤਾਂ ਉਮਰਾਂ ਵਾਲੇ ਹਾਣੀ ਏ
ਵਿਛੜ ਕੇ ਕੱਲਮ ਕੱਲੇ ਬੜਾ ਅੋਖਾ ਜੀਣਾ ਨੀ
ਤੂੰ ਕੀ ਜਾਣੇ ਹੋਕਾ ਤੂੰ ਕੀ ਜਾਣੇ ਪੀੜਾ ਨੀ

ਪੁਲ ਵਾਂਗ ਵਰਤਦੇ ਰਹੇ ਮੈਨੂੰ
ਮਤਲਬ ਦੀਆਂ ਨਦੀਆਂ ਲੰਘਣ ਲਈ
ਸੱਪਾਂ ਨੂੰ ਪਿਲਾਇਆ ਦੁੱਧ ਮੈਨੂੰ ਡੰਗਣ ਲਈ
ਮੈਂ ਹੱਸ ਕੇ ਵਾਰ ਦਿੰਦਾ ਜੇ ਜਾਨ ਵੀ ਆਉਂਦੇ ਮੰਗਣ ਲਈ

ਟੁੱਟੇ ਹੋਏ ਤਾਰਿਆਂ ਤੇ ਖੁੱਸੇ ਹੋਏ ਸਹਾਰਿਆਂ ਤੋਂ
ਇੱਕੋ ਜਿਹੀ ਰੱਖੀਏ ਉਮੀਦ
ਪੈਸੇ ਨਾਲ ਬੰਦਾ ਚਾਹੇ ਦੁਨੀਆ ਖਰੀਦ ਲਵੇ
ਦਿਲ ਨਈਂਉ ਸਕਦਾ ਖਰੀਦ

ਦੁਸ਼ਮਣ ਕਿੰਨਾ ਵੀ ਕਮਜੋਰ ਹੋਵੇ
ਦਾਅ ਲੱਗੇ ਤੇ ਉਹ ਵੀ ਵੱਢ ਜਾਂਦਾ
ਕਿੰਨੇ ਵੀ ਯਾਰ ਬਣਾ ਲੋ
ਮਾੜੇ ਟਾਇਮ ਤੇ ਹਰ ਕੋਈ ਛੱਡ ਜਾਂਦਾ

ਤੇਰੀ ਦੂਰੀ ਚ ਇਸ ਮਜਬੂਰੀ ਚ
ਇਸ ਜਿੰਦਗੀ ਅਧੂਰੀ ਚ
ਰੋਸ਼ਨੀ ਦੀ ਇੱਕ ਕਿਰਨ ਜਿਹੀ ਦਿਖਦੀ ਏ
ਉ ਯਾਰਾ ਜਿੱਥੋ ਤੂੰ ਲੰਘ ਜਾਵੇ
ਉੱਥੋਂ ਦੀ ਤਾਂ ਮਿੱਟੀ ਵੀ ਮੁੱਲ ਵਿੱਕਦੀ ਏ

ਮੈ ਤਾਂ ਅੱਥਰੂ ਹਾਂ ਆਖਿਰ ਗਿਰਾਇਆ ਜਾਵਾਂਗਾ
ਮੈ ਤਾਂ ਅੱਥਰੂ ਹਾਂ ਆਖਿਰ ਗਿਰਾਇਆ ਜਾਵਾਂਗਾ
ਖੁਸ਼ੀ ਹੋਵੇ ਜਾਂ ਮਾਤਮ ਵਹਾਇਆ ਜਾਵਾਂਗਾ

ਉਹਨਾ ਫੁੱਲਾਂ ਦੀ ਰਾਖੀ ਕੌਣ ਕਰਦਾ
ਜੌ ਉੱਗ ਪੈਂਦੇ ਬਾਹਰ ਕਿਆਰੀਆਂ ਦੇ
ਤੇਰਾ ਬਣੂ ਕੀ ਭੌਲਿਆ ਪੰਛੀਆ ਉਏ
ਹੋ ਗਿਆ ਰੱਬ ਵੀ ਵੱਲ ਸ਼ਿਕਾਰੀਆਂ ਦੇ

ਇਸ਼ਕ ਦੀ ਨਗਰੀ ਵਿੱਚ
ਮਾਫੀ ਨਹੀ ਹੈ ਕਿਸੇ ਲਈ ਵੀ
ਇਸ਼ਕ ਉਮਰ ਨਹੀ ਦੇਖਦਾ
ਬੱਸ ਉਜਾੜ ਦਿੰਦਾ ਹੈ

ਜਦ ਵੀ ਤੇਰੇ ਸ਼ਹਿਰ ਵਿੱਚੋ ਲੰਘਾਂ
ਬਸ ਯਾਦਾਂ ਦਾ ਇਕ ਹੁਲਾਰਾ ਉੱਠਦਾ ਏ
ਕਾਸ਼ ਕਿਤੇ ਮੈ ਵੀ ਤੇਰੀ ਔਕਾਤ ਬਰਾਬਰ ਹੁੰਦਾ
ਬਸ ਸੀਨੇ ਵਿੱਚ ਇਕ ਪਛਤਾਵਾ ਉੱਠਦਾ ਏ

ਅੱਗ ਲੱਗੀ ਸੀ ਸਾਡੇ ਘਰ ਨੂੰ
ਉਹਨਾਂ ਪੁੱਛਿਆ ਕੀ ਬਚਿਆ ਹੈ
ਮੈ ਕਿਹਾ ਇੱਕ ਮੈ ਹੀ ਬਚਿਆ ਹਾਂ
ਤਾਂ ਉਹ ਹੱਸ ਕੇ ਕਹਿੰਦੇ
ਫਿਰ ਜਲਿਆ ਹੀ ਕੀ ਹੈ

ਪਹਿਲਾਂ ਆਪ ਹੀ ਇਸ਼ਕ ਦੀ ਲਤ ਲਾਈ
ਤੋੜ ਲੱਗੀ ਤਾਂ ਪਾਸਾ ਵੱਟ ਲਿਆ
ਜਿਸਨੇ ਵੀ ਇਸ਼ਕ ਇਜ਼ਾਦ ਕੀਤਾ
ਟੁੱਟੇ ਦਿਲਾਂ ਚੋਂ ਕੀ ਖੱਟ ਲਿਆ

ਤੈਨੂੰ ਖਬਰ ਨਾ ਕੋਈ ਜਿਹੜੀ ਸਾਡੇ ਨਾਲ ਹੋਈ
ਜਿਵੇ ਉਜੜੇ ਆਂ ਅਸੀ ਉਦਾਂ ਉਜੜੇ ਨਾ ਕੋਈ
ਕਿੱਦਾਂ ਕਰੀਦਾ ਗੁਜਾਰਾ ਸਾਡਾ ਰੱਬ ਜਾਣਦਾ
ਸਾਨੂੰ ਕਿੰਨਾਂ ਤੂੰ ਪਿਆਰਾ ਸਾਡਾ ਰੱਬ ਜਾਣਦਾ

ਸਾਰੀ ਉਮਰ ਤੈਨੂੰ ਪੂਜਿਆ ਰੱਬਾ
ਪਰ ਦੱਸ ਮੈ ਕੀ ਕਮਾਇਆ
ਇਕ ਵਾਰੀ ਮੈਨੂੰ ਕਹਿ ਤਾਂ ਦਿੰਦਾ
ਤੇਰੇ ਵਾਸਤੇ ਨਈ ਇਸ਼ਕ ਬਣਾਇਆ

ਕਦਰ ਕਰੀ ਨਾਂ ਬੇਪਰਵਾਹ ਸੱਜਣਾਂ ਨੇ
ਅਸੀ ਐਵੇ ਹੱਕ ਜਤਾਉਂਦੇ ਰਹੇ
ਦੁਸ਼ਮਣ ਵੀ ਦੁਖੀ ਸਨ ਮੇਰੀ ਮੌਤ ਤੇ
ਪਰ ਸਾਡੇ ਯਾਰ ਹੀ ਸ਼ਗਨ ਮਨਾਉਂਦੇ ਰਹੇ

ਦਿਲ ਵੱਟੇ ਐਵੇ ਅਸਾਂ ਦਿਲ ਇਹ ਵਟਾ ਲਿਆ
ਹਾਸਿਆਂ ਦੇ ਰਾਹੇ ਬੱਸ ਰੋਣਾ ਪੱਲੇ ਪਾ ਲਿਆ
ਖੱਟੀ ਇਸ਼ਕੇ ਦੇ ਹੱਥੋ ਵੀ ਉਧਾਰੀ
ਕੋਈ ਹਾਸਿਆਂ ਦਾ ਮੇਲ ਨਹੀ
ਐਸੀ ਇਸ਼ਕੇ ਦੇ ਲੱਗ ਗਈ ਬਿਮਾਰੀ
ਕੋਈ ਹਾਸਿਆਂ ਦਾ ਮੇਲ ਨਹੀ

ਅਸੀਂ ਉਡੀਕ ਲਾਈ ਬੈਠੇ ਹਾਂ ਜਿੰਨਾਂ ਦੀ
ਕੀ ਪਤਾ ਉਹਨਾਂ ਦੇ ਮਨ ਵਿੱਚ
ਆਉਣ ਦਾ ਖਿਆਲ ਹੀ ਨਾ ਹੋਵੇ
ਅਸੀਂ ਸੋਚੀ ਬੈਠੇ ਹਾਂ ਸੁਪਨੇ ਚ ਮਿਲਣ ਦੀ
ਕੀ ਪਤਾ ਉਹਨਾਂ ਦੇ ਮਨ ਵਿੱਚ
ਸੌਣ ਦਾ ਖਿਆਲ ਹੀ ਨਾ ਹੋਵੇ

ਦਿਨ ਹੋਵੇ ਜਾਂ ਰਾਤ ਉਹਦੇ ਸੁਪਨੇ ਵਿੱਚ ਖੋਇਆ
ਨਾ ਖ਼ਬਰ ਹੈ ਕਿਹੜਾ ਸਾਲ ਤਾਰੀਕ ਤੇ ਵਾਰ ਹੈ ਅੱਜ ਹੋਇਆ
ਉਹ ਵੀ ਤਾਂ ਕਿਸੇ ਦੀ ਖਾਤਿਰ ਸਭ ਕੁਝ ਭੁਲਾਉਂਦੀ ਹੋਣੀ ਹੈ
ਜਿੱਦਾਂ ਕਰ ਕਰ ਯਾਦ ਮੈਂ ਰੋਂਦਾ ਉਹ ਵੀ ਰੋਂਦੀ ਹੋਣੀ ਹੈ
ਮੈਨੂੰ ਉਹਦੀ ਉਹਨੂੰ ਵੀ ਯਾਦ ਕਿਸੇ ਦੀ ਸਤਾਉਂਦੀ ਹੋਣੀ ਹੈ

ਤੈਨੂੰ ਆਕੜ ਮਾਰ ਗਈ ਤੇ ਮੈਨੂੰ ਅਣਖ ਨੇ ਨਹੀਂ ਛੱਡਿਆ
ਕਰਦੀ ਤੂੰ ਵੀ ਪਿਆਰ ਸੀ ਤੇ ਦਿਲੋਂ ਮੈਂ ਵੀ ਨਹੀਂ ਕੱਢਿਆ
ਲੋਕਾਂ ਦੀਆਂ ਗੱਲਾਂ ਨੂੰ ਸੁਣਦੇ ਤੇ ਪਰਖਦੇ ਰਹਿ ਗਏ
ਅੰਦਰੋਂ ਅੰਦਰੀਂ ਇਕ ਦੂਜੇ ਲਈ ਤਰਸਦੇ ਰਹਿ ਗਏ

ਦਿਲ ਜਾਨ ਜਹਾਨ ਵੀ ਉਹਨਾਂ ਦੇ
ਅਸੀਂ ਨਾਅ ਲਿਖਵਾ ਕੇ ਵੇਖ ਲਿਆ
ਗੁੱਸਾ ਮਿਟਿਆ ਨਹੀਂ ਬੇ-ਦਰਦਾਂ ਦਾ
ਅਸੀਂ ਖੁਦ ਨੂੰ ਮਿਟਾ ਕੇ ਵੇਖ ਲਿਆ
ਖੌਰੇ ਸੌਹ ਖਾਦੀ ਨਾ ਮੰਨਣੇ ਦੀ
ਅਸੀਂ ਬੜਾ ਮਨਾ ਕੇ ਵੇਖ ਲਿਆ
ਖੌਰੇ ਦੁਖਦੀ ਜੀਭ ਕੇ ਬੋਲਦੇ ਈ ਨਹੀਂ
ਸੌ ਵਾਰ ਬੁਲਾ ਕੇ ਵੇਖ ਲਿਆ
ਤੁਹਾਨੂੰ ਹੇਜ਼ ਹੈ ਨਵੇਂ ਮੁਲਾਹਜ਼ੇ ਦਾ
ਤੇ ਅਸੀਂ ਰੱਜੇ ਉਹਨਾਂ ਦੀ ਯਾਰੀ ਤੋਂ
ਤੁਸੀਂ ਸ਼ੌਕ ਨਾਲ ਅਜਮਾ ਵੇਖੋ
ਮੈਂ ਤਾਂ ਅਜਮਾ ਕੇ ਵੇਖ ਲਿਆ

ਨਾਂ ਮੌਤ ਹੀ ਨਸੀਬ ਹੁੰਦੀ
ਨਾਂ ਜਿਉਂਦਿਆਂ ਵਿੱਚ ਅਸੀ ਆਉਂਦੇ ਆ
ਨਾਂ ਮਿਲਦੀ ਤੇ ਨਾ ਭੁਲਦੀ ਏ
ਜਿਹਨੂੰ ਜਾਨੋ ਵੱਧ ਅਸੀ ਚਾਹੁੰਦੇ ਆਂ
ਉੰਝ ਸ਼ਾਇਰੀ ਦਾ ਵੀ ਸ਼ੌਕ ਨਹੀ ਸੀ
ਉਹਦੀ ਯਾਦ ਨੇ ਆਦਤ ਪਾ ਦਿੱਤੀ
ਅਸੀ ਸੁੰਨੇ ਹੱਥੀ ਬੈਠੇ ਸੀ
ਉਹਨੇ ਆਣ ਸਾਡੇ ਹੱਥ ਵਿੱਚ
ਕਲਮ ਫੜਾ ਦਿੱਤੀ

ਥਾਂ ਥਾਂ ਹੋਏ ਬਦਨਾਮ ਤੈਨੂੰ ਪਿਆਰ ਕਰਕੇ
ਰੋਗੀ ਉਮਰਾਂ ਦੇ ਹੋਏ ਅੱਖਾਂ ਚਾਰ ਕਰਕੇ
ਲੋਕੀਂ ਬੋਲਦੇ ਨੇ ਬੋਲ ਲਾਉਂਦੇ ਅੱਗ ਸੱਜਣਾ
ਸਾਡਾ ਦਿਲ ਜਾਣਦਾ ਜਾਂ ਸਾਡਾ ਰੱਬ ਸੱਜਣਾ

ਇਸ਼ਕ ਤਾਸ਼ ਦੀ ਬਾਜ਼ੀ ਯਾਰੋ
ਇਸ ਖੇਡ ਵਿੱਚ ਯਾਰੋ ਧੱਕੇ
ਅਸੀਂ ਅਜਿਹੇ ਅੰਜਾਨ ਖਿਡਾਰੀ
ਸਾਡੇ ਸੱਜਣ ਖਿਡਾਰੀ ਪੱਕੇ

ਦਿਲ ਦਾ ਦਰਦ ਸਹਿਣਾ ਸਿੱਖ ਲਿਆ
ਤੇਰੀ ਯਾਦ ਨਾਲ ਖਹਿਣਾ ਸਿੱਖ ਲਿਆ
ਮੁੜ ਨਾ ਆਵੀਂ ਸਾਡੀ ਜ਼ਿੰਦਗੀ ਚ ਤੂੰ
ਤੇਰੇ ਬਿਨ ਰਹਿਣਾ ਸਿੱਖ ਲਿਆ

ਦੁੱਖ ਮੈਥੋਂ ਲਿਖ ਨਈ ਹੋਣਾ
ਸੁਣ ਲੈ ਤੂੰ ਪੀੜ ਜ਼ੁਬਾਨੀ
ਹੁਣ ਤਾਂ ਚੰਗੀ ਨਈ ਲੱਗਦੀ
ਆਪਣੀ ਪ੍ਰੇਮ ਕਹਾਣੀ
ਜੀਹਦਾ ਰਾਜਾ ਸੀ ਮੈਂ ਅੜੀਏ
ਤੂੰ ਬਣਦੀ ਸੀ ਰਾਣੀ

ਖੂਬੀਆਂ ਤਾਂ ਬਥੇਰੀਆਂ ਸੀ
ਪਰ ਗਰੀਬੀ ਨੇ ਛੁਪਾ ਦਿੱਤੀਆਂ
ਸਾਡੀਆਂ ਕੰਧਾਂ ਕੱਚੀਆਂ ਸੀ
ਤੇਰੇ ਹੁਸਨ ਦੀ ਹਨੇਰੀ ਨੇ ਢਾਹ ਦਿੱਤੀਆ

ਦੁਨੀਆ ਭੁਲਾਉਣੀ ਸੌਖੀ ਹੈ
ਇੱਕ ਯਾਰ ਭੁਲਾਉਣਾ ਔਖਾ ਹੈ
ਨਫਰਤ ਤਾਂ ਸਾਰੇ ਭੁੱਲ ਜਾਂਦੇ
ਪਰ ਪਿਆਰ ਭੁਲਾਉਣਾ ਔਖਾ ਹੈ

ਨਾ ਸਾਡਾ ਯਾਰ ਬੁਰਾ
ਨਾ ਉਹਦੀ ਤਸਵੀਰ ਬੁਰੀ
ਕੁਝ ਅਸੀਂ ਬੁਰੇ ਤੇ ਕੁਝ
ਸਾਡੀ ਤਕਦੀਰ ਬੁਰੀ

ਇਸ਼ਕ ਤੇਰਾ ਜਦੋ ਤਪਿਆ ਤੰਦੂਰ ਹੋਊ
ਮੇਰੇ ਤੋ ਪਿਆਰਾ ਤੇਰਾ ਉਦੋਂ ਦੂਰ ਹੋਊ
ਕਬਰ ਤੇ ਤੇਰਾ ਉਂਝ ਨਾਂ ਲਿਖ ਜਾਵਾਂਗੇ
ਫੇਰ ਤੈਨੂੰ ਸੱਜਣਾ ਜਰੂਰ ਚੇਤੇ ਆਵਾਂਗੇ

ਕਦੇ ਫੋਨ ਨੀ ਕੀਤਾ ਉਹਨੇ ਛੱਡਣ ਤੋਂ ਬਾਅਦ
ਨੰਬਰ ਤਾਂ ਮੇਰਾ ਚੇਤੇ ਸੀ ਉਹਨੂੰ
ਸੋਚਦੀ ਹੋਣੀ ਆ ਜਿਹੜੇ ਹਾਲ ਚ ਛੱਡਿਆ ਸੀ
ਹੁਣ ਤੱਕ ਕਿਹੜਾ ਉਹ ਬਚਿਆ ਹੋਣਾ

ਦਿਲ ਤੜਫਣ ਲੱਗਾ ਜਦੋਂ ਉਹ ਛੱਡ ਕੇ ਸਾਨੂੰ ਜਾਣ ਲੱਗੇ
ਨਾਲ ਬਿਤਾਏ ਪਲ ਫੇਰ ਯਾਦ ਆਉਣ ਲੱਗੇ
ਝੁਕੀਆਂ ਨਜ਼ਰਾ ਨਾਲ ਜਦ ਉਹਨੇ ਤੱਕਿਆ ਮੁੜ ਕੇ
ਅਸੀ ਭਿੱਜੀਆਂ ਅੱਖਾਂ ਨਾਲ ਫੇਰ ਮੁਸਕਰਾਉਣ ਲੱਗੇ

ਮਿਲਣਾ ਕੀ ਦਿਲ ਵਾਲਾ ਦੁੱਖੜਾ ਸੁਣਾ ਕੇ
ਲੁੱਟਦਾ ਜਹਾਨ ਏਥੇ ਗਲ ਨਾਲ ਲਾ ਕੇ
ਬੋਲ ਤੇ ਤੀਰ ਕਦੇ ਮੁੜਦੇ ਨਾ ਪਿੱਛੇ
ਇਹਨਾਂ ਨੂੰ ਤਾਂ ਆਪਣਾ ਨਿਸ਼ਾਨਾ ਚਾਹੀਦਾ
ਛੇੜ ਨਾ ਉਏ ਯਾਰਾ ਸਾਡੀ ਦਰਦਾਂ ਦੀ ਤਾਰ
ਇਹਨਾਂ ਅੱਖਾ ਨੂੰ ਤਾਂ ਰੋਣ ਦਾ ਬਹਾਨਾ ਚਾਹੀਦਾ

ਸਾਡਾ ਸੀ ਈਮਾਨ ਪਰਖਦੀ
ਅੜੀਏ ਖੁਦ ਬੇਈਮਾਨ ਹੋਈ
ਹੱਸਦੀ ਵੱਸਦੀ ਦੁਨੀਆ ਸਾਡੀ
ਉੱਜੜ ਗਈ ਵੇਰਾਨ ਹੋਈ
ਬਣ ਆਪਣੇ ਲੁੱਟਣਾ ਸੋਖਾ ਏ
ਕਰ ਸਾਬਤ ਇਹ ਤੂੰ ਗੱਲ ਗਈ
ਹਾਏ ਰੰਗ ਵਟਾ ਗਈ ਹਾਣ ਦੀਏ
ਤੂੰ ਰੁੱਤਾਂ ਵਾਂਗੂੰ ਬਦਲ ਗਈ

ਤੂੰ ਕੋਸ਼ਿਸ਼ ਕਰ ਲੱਖ ਵਾਰੀ
ਬਣ ਨੀਂਦ ਨੈਣਾਂ ਵਿੱਚ ਰੜਕਾਂਗੇ
ਤੂੰ ਨਿੱਤ ਜਸ਼ਨਾਂ ਵਿੱਚ ਖੋ ਜਾਣਾ
ਅਸੀਂ ਹਿਜਰ ਤੇਰੇ ਵਿੱਚ ਤੜਫਾਂਗੇ
ਅਸੀਂ ਐਨੇ ਸੌਖੇ ਨਹੀਂ ਭੁੱਲਣੇ
ਤੇਰੀ ਹਰ ਧੜਕਨ ਵਿੱਚ ਧੜਕਾਂਗੇ
ਤੇਰੇ ਦਿਲ ਦੀ ਨਗਰੀ ਵਿੱਚ ਯਾਰਾ
ਬਣ ਕੇ ਬੂਹਾ ਇਸ਼ਕ ਦਾ ਖੜਕਾਂਗੇ

ਪੱਥਰ ਦੀ ਇਮਾਰਤ ਹੈ ਜਿੱਥੇ ਜਾ ਕੇ ਬਹਿਨੇ ਆ
ਤੇਰਾ ਪਤਾ ਨਹੀਂ ਲੱਗਦਾ ਉਂਝ ਨਾਮ ਤਾਂ ਲੈਨੇ ਆ
ਚੁੱਭੀਆ ਵੀ ਲਾਈਆਂ ਨੇ ਮਨ ਫੇਰ ਵੀ ਗੰਦਾ ਏ
ਤੇਰੇ ਨਾਮ ਦੀ ਮਹਿਮਾ ਵੀ ਰੁਜ਼ਗਾਰ ਦਾ ਧੰਦਾ ਏ
ਬੜਾ ਖੌਰੂ ਪਾਇਆ ਏ ਉਹ ਕੁੱਟ ਤਬਲੇ ਹੱਥਾਂ ਨੇ
ਜਿੰਨਾਂ ਨੂੰ ਤੂੰ ਦਿਸਦਾ ਉਹ ਕੋਈ ਹੋਰ ਈ ਅੱਖਾਂ ਨੇ

ਦਿਲ ਨੂੰ ਠੱਗਣਾ ਨੈਣਾਂ ਦੀ ਆਦਤ ਪੁਰਾਣੀ ਏ
ਸਾਡੀ ਵੀ ਪਿਆਰ ਦੀ ਇੱਕ ਛੋਟੀ ਜਿਹੀ ਕਹਾਣੀ ਏ
ਜਿਸਨੂੰ ਸਾਡਾ ਨਾਮ ਵੀ ਨਾ ਯਾਦ ਹੋਣਾ
ਸਾਨੂੰ ਉਸਦਾ ਕਿਹਾ ਹਰ ਲਫਜ਼ ਯਾਦ ਜ਼ੁਬਾਨੀ ਏ
ਕਸੂਰ ਉਸਦਾ ਵੀ ਨਹੀ ਕੋਈ ਦਿਲਾਂ ਨੂੰ ਤੋੜਨਾ
ਸਾਰੇ ਸੋਹਣਿਆਂ ਦਾ ਕੰਮ ਖਾਨਦਾਨੀ ਏ

ਚਮਕ ਦਮਕ ਨਾ ਦੇਖ ਹੋ ਸੱਜਣਾ
ਵੇਖ ਨਾ ਸੁੰਦਰ ਮੁਖੜੇ
ਹਰ ਮੁਖੜੇ ਦੇ ਅੰਦਰ ਦਿਲ ਹੈ
ਦਿਲ ਦੇ ਅੰਦਰ ਦੁਖੜੇ

ਮੈਂ ਚੇਤੇ ਆ ਜਾਨਾਂ
ਉਹਨੂੰ ਜਦੋਂ ਉਹ ਕੱਲੀ ਹੁੰਦੀ ਏ
ਫਿਰ ਬੱਸ ਕੁੰਡੀ ਲਾ ਕੇ
ਰੋਂਦੀ ਏ ਜਿਵੇਂ ਝੱਲੀ ਹੁੰਦੀ ਏ

ਅੱਜ ਕੱਲ ਇਸ਼ਕ ਨਿਭਾਉਦਾ ਕਿਹੜਾ ਨੀ
ਇਹ ਬਣ ਗਈ ਖੇਡ ਸਰੀਰਾਂ ਦੀ
ਛੱਡ ਜਾਂਦੇ ਨੇ ਵਿਚਕਾਰ
ਸੌਂਹ ਖਾ ਕੇ ਪੱਕੀ ਪੀਰਾਂ ਦੀ

ਵਾਸਤਾ ਵਫ਼ਾ ਚੋ ਕੋਈ ਵੀ ਨਹੀਂ ਪਾਉਣਾਂ ਮੈਂ
ਮੁੜਕੇ ਕਦੇ ਨੀ ਤੇਰੀ ਜਿਂਦਗੀ ਚ ਆਉਣਾ ਮੈਂ
ਇਕ ਵਾਰੀ ਪੈਰ ਜੇ ਤੂੰ ਮੌੜ ਲਏ ਨੇ ਪਿੱਛੇ
ਸਾਰੀ ਗੱਲ ਮੁੱਕ ਜਾਣੀ ਤੇਰੀ ਏਂਨੀ ਗੱਲ ਉੱਤੇ

ਬੇਕਦਰਾਂ ਦੀ ਇਸ ਦੁਨੀਆ ਵਿੱਚ
ਕੋਈ ਆਪਣਾ ਬਣਾਉਣ ਵਾਲਾ ਨਾ ਮਿਲਿਆ
ਮਿਲਿਆ ਹਰ ਕੋਈ ਇਸ ਮਹਿਫਿਲ ਵਿੱਚ
ਪਰ ਕਦਰ ਪਾਉਣ ਵਾਲਾ ਨਾ ਮਿਲਿਆ

ਮੌਤ ਤਾਂ ਬੁਰੀ ਚੀਜ਼ ਹੈ ਯਾਰੋ
ਤੇ ਮੋਤੋ ਬੁਰੀ ਜੁਦਾਈ
ਸਭ ਤੋਂ ਬੁਰੀ ਉਡੀਕ ਸੱਜਣ ਦੀ
ਜਿਹੜੀ ਰੱਖਦੀ ਖੂਨ ਸੁਕਾਈ

ਲਿਖੀ ਇੱਕ ਇੱਕ ਗੱਲ ਲੱਖ ਲੱਖ ਦੀ
ਨੀਰ ਨੈਣਾਂ ਵਿੱਚੋਂ ਚੋ ਚੋ ਕੇ
ਹੰਝੂ ਡੁੱਲ ਗਏ ਸਿਆਹੀ ਫੈਲੀ ਦੱਸਦੀ
ਤੂੰ ਖੱਤ ਲਿਖਿਆ ਆ ਰੋ ਰੋ ਕੇ

ਇਹ ਕਫ਼ਨ ਇਹ ਜਨਾਜੇ ਇਹ ਚਿਤਾਵਾਂ
ਸਭ ਰਸਮਾਂ ਨੇ ਦੁਨੀਆਂ ਦੀਆਂ
ਇਨਸਾਨ ਮਰ ਤਾਂ ਉਦੋਂ ਹੀ ਜਾਂਦਾ ਹੈ
ਜਦ ਯਾਦ ਕਰਨ ਵਾਲਾ ਕੋਈ ਨਾ ਹੋਵੇ

ਸੱਚੀ ਮੁਹੱਬਤ ਬੇਜੁਬਾਨ ਹੁੰਦੀ ਹੈ
ਇਹ ਤਾਂ ਅੱਖਾਂ ਨਾਲ ਬਿਆਨ ਹੁੰਦੀ ਹੈ
ਮੁਹੱਬਤ ਵਿੱਚ ਦਰਦ ਮਿਲੇ ਤਾਂ ਕੀ ਹੋਇਆ
ਦੁੱਖ ਦਰਦ ਵਿੱਚ ਹੀ
ਆਪਣੇ ਪਰਾਏ ਦੀ ਪਹਿਚਾਨ ਹੁੰਦੀ ਹੈ

ਮੁੜਕੇ ਨਹੀਂ ਆਉਣਾ ਸ਼ਹਿਰ ਤੇਰੇ ਨੂੰ
ਅਸੀਂ ਤੋਹਫਾ ਦਰਦ ਦਾ ਲੈ ਚੱਲੇ
ਤੂੰ ਜੋ ਦਿੱਤਾ ਸਾਨੂੰ ਉਹ ਸਿਰ ਮੱਥੇ
ਤੇਰਾ ਕਰਜ਼ ਹਿਜ਼ਰਾਂ ਦਾ ਲੈ ਚੱਲੇ
ਤੈਨੂੰ ਰਤਾ ਨਾ ਦੁੱਖ ਟੁੱਟਗੀ ਯਾਰੀ ਦਾ
ਅਸੀਂ ਦੁੱਖ ਦੇ ਸਮੁੰਦਰਾਂ ਵਿੱਚ ਵਹਿ ਚੱਲੇ
ਤੇਰੇ ਜਿਹਾ ਯਾਰ ਨਾ ਰੱਬ ਦੇਵੇ ਕਿਸੇ ਨੂੰ
ਅੱਜ ਤੇਰੀਆਂ ਰਾਹਾਂ ਨੂੰ ਇਹ ਕਹਿ ਚੱਲੇ

ਤੂੰ ਹਸੀਨ ਤੇ ਉਹ ਲਫਜ਼ ਹਸੀਨ
ਤੇਰੀ ਖੂਬਸੂਰਤੀ ਨੂੰ ਜੋ ਬਿਆਨ ਕਰਦੇ
ਤੇਰੇ ਹੁਸਨ ਦੇ ਕਿੰਨੇ ਰੰਗ ਅੜੀਏ
ਕੁੱਲ ਕਾਇਨਾਤ ਤੇ ਜੋ ਨੇ ਅਹਿਸਾਨ ਕਰਦੇ
ਲਿਖਾਂ ਵੀ ਤੇ ਕੀ ਲਿਖਾਂ ਤੇਰੀ ਨਜਾਕਤ ਐਨੀਂ
ਮੈਨੂੰ ਸੁਪਨਿਆਂ ਵਿੱਚ ਵੀ ਜੋ ਬੇ-ਧਿਆਨ ਕਰਦੇ

ਸਾਰੀ ਜਿੰਦਗੀ ਦਾਗੀ ਕਰ ਦਿੱਤੀ ਦੋ ਚਾਰ ਮੁਲਾਕਾਤਾਂ ਨੇ
ਦਿਲ ਨੂੰ ਕਿਨਾਰੇ ਵਾਂਗ ਖੋਰਿਆ ਨੈਣਾਂ ਦੀਆਂ ਬਰਸਾਤਾਂ ਨੇ
ਚੰਨ ਆਖਿਆ ਸੀ ਉਸਨੇ ਆਖਰ ਦਾਗ ਤਾ ਲੱਗਣਾ ਹੀ ਸੀ
ਉੱਤੋ ਮੇਰੀ ਬਰਬਾਦੀ ਤੇ ਜਸ਼ਨ ਮਨਾਏ ਕਾਲੀਆਂ ਰਾਤਾਂ ਨੇ

ਕਿਸੇ ਵਿਚ ਸ਼ਮਸ਼ਾਨਾਂ ਮੈਂ ਇੱਕ ਫੁੱਲ ਖਿਲਿਆ
ਕਿਸੇ ਚਿਤਾ ਦੀ ਅੱਗ ਨੇ ਮੈਨੂੰ ਆਣ ਜਲਾ ਦਿੱਤਾ
ਮੈਂ ਇੱਕ ਪਿਆਸਾ ਲੱਭਾ ਪਾਣੀ ਤਾਈਂ
ਖੋਰੇ ਕਿਸ ਚੰਦਰੇ ਨੇ ਮੈਨੂੰ ਪਾਣੀ ਦੀ ਥਾਂ
ਜ਼ਹਿਰ ਪਿਲਾ ਦਿੱਤਾ
ਜ਼ਿੰਦਗੀ ਵਿਚ ਕਦੇ ਜ਼ਿੰਦਗੀ ਮੇਰੀ ਨਾ ਹੋਈ
ਲੇਖਾਂ ਦੇ ਇਹਨਾਂ ਚੰਦਰੇ ਗੇੜਾਂ ਨੇ ਮੈਨੂੰ ਤਾਂ
ਜਿਉਂਦੇ ਜੀ ਮੌਤ ਨਾਲ ਵਿਆਹ ਦਿੱਤਾ

ਮੇਰੀ ਜਿੰਦਗੀ ਬਹੁਤ ਛੋਟੀ ਏ
ਮੈਨੂੰ ਇਸ ਉੱਤੇ ਇਤਬਾਰ ਨਹੀਂ
ਵਿਛੜ ਜਾਣਾ ਮੈਂ ਬਹੁਤ ਹੀ ਜਲਦੀ
ਇਸ ਲਈ ਮੈਨੂੰ ਕਿਸੇ ਨਾਲ ਪਿਆਰ ਨਈ
ਨਾ ਕਰੋ ਇੰਨਾ ਪਿਆਰ ਮੈਨੂੰ
ਮੈਂ ਨੀਰ ਬਣ ਕੇ ਸੁੱਕ ਜਾਣਾ
ਜਿਉਂਦੇ ਵੱਸਦੇ ਰਹੋਂ ਯਾਰੋ
ਮੈਂ ਤਾਂ ਛੇਤੀ ਹੀ ਮੁੱਕ ਜਾਣਾ

ਸੁਣਦੇ ਸਾਰ ਹੀ ਭੁੱਲ ਗਈ ਜਿਹੜੀ ਬਾਤ ਕਹਾਣੀ ਹੋ ਗਏ ਆਂ
ਤੂੰ ਰਹੇ ਸਲਾਮਤ ਪੁਲ ਵਾਂਗੂੰ ਅਸੀਂ ਗੁਜਰੇ ਪਾਣੀ ਹੋ ਗਏ ਆਂ
ਨਾਉ ਤੇਰਾ ਦਿਲ ਦੀ ਤਖਤੀ ਤੋਂ ਨਾ ਮਿਟਦਾ ਨਾ ਹੀ ਧੋ ਹੋਵੇ
ਕਦੀ ਪੁੱਛ ਆਪਣੇ ਬੀਮਾਰਾਂ ਨੂੰ ਨਾ ਹੱਸ ਹੋਵੇ ਨਾ ਰੋ ਹੋਵੇ

ਨਾਮ ਸਾਡਾ ਵੀ ਉਹਨਾਂ ਦੇ ਵਿੱਚ ਲਿਖ ਲਉ
ਜਿਹੜੇ ਮਿੱਤਰਾਂ ਹੱਥੋਂ ਤਬਾਹ ਹੋ ਗਏ
ਪੀਂਘ ਝੂਟਦੇ ਰਹੇ ਅਸੀਂ ਲਾਰਿਆਂ ਦੀ
ਸੱਜਣ ਗੈਰਾਂ ਦੇ ਨਾਲ ਵਿਆਹ ਹੋ ਗਏ
ਪਤਾ ਲਿਆ ਨਾ ਅੱਗ ਲਾਉਣ ਵਾਲਿਆਂ ਨੇ
ਹਾਲੇ ਧੁਖਦੇ ਨੇ ਜਾਂ ਕਿ ਸਵਾਹ ਹੋ ਗਏ
ਚੰਦਰਿਆ ਤੈਨੂੰ ਨਾ ਖ਼ਬਰ ਹੋਈ
ਤੇਰੇ ਰਾਹਾਂ ਚ ਬੈਠੇ ਅਸੀਂ ਰਾਹ ਹੋ ਗਏ

ਅੱਜ ਨਬਜ ਉਹਨਾਂ ਦੀ ਵੇਖੀ ਮੈਂ
ਕੁਝ ਬਦਲੀ ਬਦਲੀ ਲੱਗਦੀ ਸੀ
ਮੂੰਹੋਂ ਤਾਂ ਕੁਝ ਕਹਿ ਨਾਂ ਹੋਇਆ
ਪਰ ਚਿਹਰੇ ਦੀ ਉਦਾਸੀ
ਸਭ ਕੁਝ ਦੱਸਦੀ ਸੀ
ਸਖੀਆਂ ਨਾਲ ਤਾਂ ਹੱਸਦੀ ਸੀ
ਪਰ ਅੰਦਰੋ ਅੰਦਰੀ ਭਖਦੀ ਸੀ

ਸੋਹਣੀ ਸ਼ਕਲ ਤੇ ਕਦੀ ਵੀ ਡੁਲੀਏ ਨਾ
ਸੋਹਣਾ ਗਭਰੂ ਜਾਂ ਸੋਹਣੀ ਮੁਟਿਆਰ ਹੋਵੇ
ਦਿਲ ਦੇਣ ਤੋਂ ਪਹਿਲਾਂ ਪਰਖ ਲਈਏ
ਜਿਵੇਂ ਪਰਖਦਾ ਸੋਨਾ ਸੁਨਿਆਰ ਹੋਵੇ
ਇਸ਼ਕ ਕਰਕੇ ਫੇਰ ਪਛਤਾਈ ਦਾ ਨਹੀਂ
ਭਾਵੇ ਜਿੱਤ ਹੋਵੇ ਜਾਂ ਹਾਰ ਹੋਵੇ
ਟੁੱਟ ਜਾਵੇ ਯਾਰੀ ਨਾਂ ਪਿਆਰ ਬਦਨਾਮ ਕਰੀਏ
ਬੇਵਫ਼ਾ ਆਪ ਹੋਈਏ ਜਾਂ ਯਾਰ ਹੋਵੇ
ਇਸ਼ਕ ਇਬਾਦਤ ਰੱਬ ਦੀ ਏ ਕਰੀਂ ਉਹਦੇ ਨਾਲ
ਜਿਸ ਲਈ ਦਿਲ ਚ ਸਤਿਕਾਰ ਹੋਵੇ

ਜ਼ਿੰਦਗੀ ਏ ਮੇਰੀ ਹੁਣ ਸੜੇ ਤੱਤੀ ਰੇਤ ਵਾਂਗ
ਤੇਰੀ ਛਾਂ ਬਿਨਾਂ ਚੱਲ ਹੋਣਾ ਔਖਾ ਹੋਈ ਜਾਂਦਾ ਏ
ਹੱਸ ਕੇ ਮੈਂ ਜਰ ਗਿਆ ਪਹਾੜ ਜਿੱਡੇ ਦੁੱਖ ਸਾਰੇ
ਵਿਛੋੜਾ ਤੇਰਾ ਝੱਲ ਹੋਣਾ ਔਖਾ ਹੋਈ ਜਾਂਦਾ ਏ
ਜਿਉਣਾ ਤੇਰੇ ਤੋਂ ਬਗੈਰ ਕਦੇ ਸੋਚਿਆ ਨਹੀਂ ਸੀ ਮੈਂ
ਹੁਣ ਤੇਰੇ ਬਿਨ ਮਰ ਹੋਣਾ ਵੀ ਔਖਾ ਹੋਈ ਜਾਂਦਾ ਏ
ਤੇਰੇ ਕੋਲ ਹੁੰਦੇ ਨੇ ਹਰ ਸਵਾਲ ਦੇ ਜਵਾਬ ਪੂਰੇ
ਪਰ ਮੇਰੇ ਸਵਾਲ ਦਾ ਹੱਲ ਹੋਣਾ ਔਖਾ ਹੋਈ ਜਾਂਦਾ ਏ
ਹੁਣ ਹਸਤੀ ਤੇਰੀ ਬਹੁਤ ਉੱਚੀ ਨਿਗਾਹ ਤੇਰੀ ਕਈਆਂ ਤੇ
ਨਜ਼ਰ ਸਾਡੇ ਵੱਲ ਹੋਣਾ ਔਖਾ ਹੋਈ ਜਾਂਦਾ ਏ
ਲਿਖਣਾ ਨੀ ਆਉਂਦਾ ਮੈਨੂੰ ਨਹੀਉ ਕਦੇ ਲਿਖਿਆ ਸੀ
ਪਰ ਜਜ਼ਬਾਤਾਂ ਨੂੰ ਠੱਲ ਪਾਉਣਾ ਔਖਾ ਹੋਈ ਜਾਂਦਾ ਏ

Punjabi Status in Punjabi Language

Leave a Comment