Punjabi Love Shayari in Punjabi

Punjabi Love Shayari in Punjabi

Punjabi Love Shayari in Punjabi ਪੰਜਾਬੀ ਸ਼ਾਇਰੀ Best Love Shayari in Punjabi ਪੰਜਾਬੀ ਸਟੇਟਸ

ਲੱਗਦਾ ਤੂੰ ਕੀਤੀ ਹੋਈ ਕਰਾਮਾਤ ਰੱਬ ਦੀ
ਤੇਰੇ ਜਹੀ ਸੂਰਤ ਨਾ ਦੁਨੀਆ ਚ ਲੱਭਦੀ
ਆਉਂਦਾ ਏ ਨਜ਼ਾਰਾ ਇੱਕ ਵੱਖਰੇ ਜਹਾਨ ਦਾ
ਕਿੰਨਾ ਸੋਹਣਾ ਮੁੱਖੜਾ ਹੈ ਸੱਚੀ ਮੇਰੀ ਜਾਨ ਦਾ

ਹਰ ਪਲ ਇਸ ਜ਼ਿੰਦਗੀ ਦਾ
ਮੈਂ ਤੇਰੇ ਨਾਮ ਕਰ ਜਾਵਾਂ
ਜੇ ਤੂੰ ਭੁੱਲੇ ਤਾਂ ਤੇਰੀ ਉਮਰ ਲੰਬੀ ਹੋਵੇ
ਜੇ ਮੈਂ ਭੁੱਲਾਂ ਤਾਂ ਮੈਂ ਮਾਰ ਜਾਵਾਂ

ਸਖੀਆਂ ਤਰਿੰਝਣਾਂ ਤੇ ਤੀਆਂ ਛੁੱਟੀਆਂ
ਮਾਪਿਆਂ ਦੇ ਮੋਹ ਦੀਆਂ ਤੰਦਾਂ ਟੁੱਟੀਆਂ
ਬੜਾ ਜ਼ੋਰ ਲਾਇਆ ਉਹਨਾਂ ਮੈਨੂੰ ਸਮਝਾਉਣ ਲਈ
ਵੇ ਮੈਂ ਬੜਾ ਕੁਝ ਖੋਇਆ ਚੰਨਾਂ ਤੈਨੂੰ ਪਾਉਣ ਲਈ

ਪਹਿਲਾਂ ਅਸੀਂ ਦਿਲ ਦਾ ਕਰਾਰ ਖੋ ਲਿਆ
ਸੁੱਖ ਚੈਨ ਅਸੀਂ ਦੂਜੀ ਵਾਰ ਖੋ ਲਿਆ
ਅੱਖ ਸਾਡੀ ਲੜਕੇ ਨਾਂ ਲੱਗੀ ਕਦੇ ਸੋਣ ਲਈ
ਵੇ ਮੈਂ ਬੜਾ ਕੁਝ ਖੋਇਆ ਚੰਨਾਂ ਤੈਨੂੰ ਪਾਉਣ ਲਈ

ਅਸੀ ਲੱਭ ਲਈਆ ਤੇਰੀਆ ਚਲਾਕੀਆ
ਤੇ ਫੜ ਲਿਆ ਅੱਜ ਚੋਰ ਨੂੰ
ਫੋਟੋ ਸ਼ੀਸ਼ੇ ਚ ਜੜਾਕੇ ਮੇਰੀ ਰੱਖਦਾ
ਤੇ ਦਿਲ ਚ ਵਸਾਇਆ ਕਿਸੇ ਹੋਰ ਨੂੰ

ਸੱਜਣਾਂ ਵੇ ਲਾ ਲੀ ਮਹਿੰਦੀ ਮੈਂ ਤੇਰੇ ਨਾਮ ਦੀ
ਤੱਕਦੀਂ ਹਾਂ ਰਾਹ ਤੇਰਾ ਅੱਜ ਖੜੀ ਸ਼ਾਮ ਦੀ
ਘੁੰਗਰੂ ਲਵਾ ਲੇ ਤਿੱਲੇਦਾਰ ਜੁੱਤੀ ਨੂੰ
ਸੋਚਾਂ ਤੇਰੀਆਂ ਚ ਮੇਰੀ ਅੱਖ ਲੱਗਜੇ ਤਾਂ ਚੰਨਾਂ
ਪਿਆਰ ਨਾਲ ਉਠਾ ਲਈਂ ਮੁਟਿਆਰ ਸੁੱਤੀ ਨੂੰ

ਵੇ ਅੱਜ ਤੋਂ ਮੈਂ ਹੀਰ ਤੇਰੀ ਤੂੰ ਹੀ ਏ ਤਕਦੀਰ ਮੇਰੀ
ਤੂੰ ਹੀ ਮੇਰਾ ਸ਼ੀਸ਼ਾ ਚੰਨਾ ਵੇ ਤੂੰ ਹੀ ਤਸਵੀਰ ਮੇਰੀ
ਰਾਜੇ ਦੀ ਰਾਣੀ ਨਾਲ ਹੋ ਗਈ ਸਗਾਈ ਏ
ਤੇਰੀ ਮੇਰੀ ਜੋੜੀ ਚੰਨਾ ਰੱਬ ਨੇ ਬਣਾਈ ਏ

ਪਿਆਰ ਦੇ ਰਿਸ਼ਤੇ ਬੜੇ ਅਜੀਬ ਹੁੰਦੇ ਨੇ
ਜਿੰਨੇ ਨਾਜ਼ੁਕ ੳਨੇ ਹੀ ਮਜ਼ਬੂਤ ਹੁੰਦੇ ਨੇ
ਚੁੱਕ ਲੈਂਦੇ ਨੇ ਜੋ ਕੰਢਿਆਂ ਨੂੰ ਹੱਥਾ ਤੇ
ਫੁੱਲ ਵੀ ਤਾਂ ਉਹਨਾਂ ਨੂੰ ਹੀ ਨਸੀਬ ਹੁੰਦੇ ਨੇ

ਦੋ ਘੜੀ ਦਾ ਇਹ ਮਿਲਣ ਵੀ ਕੀ ਮਿਲਣ ਹੈ ਸੋਹਣਿਆ
ਹੁਣ ਇੱਕਠੇ ਰਹਿਣ ਦਾ ਇਕਰਾਰ ਹੋਣਾ ਚਾਹੀਦਾ
ਦਿਲ ਤਾਂ ਕੀ ਮੈਂ ਵਾਰ ਦੇਵਾਂ ਜਾਨ ਵੀ ਤੈਥੋ ਹਜ਼ੂਰ
ਤੇਰੇ ਦਿਲ ਵਿੱਚ ਮੇਰੇ ਲਈ ਵੀ ਕੁਝ ਪਿਆਰ ਹੋਣਾ ਚਾਹੀਦਾ

ਦੀਵਾ ਬਣ ਜਾਵਾਂਗੇ ਜੇ ਕੋਈ ਵਾਦਾ ਕਰੇ
ਜਗਾਉਣ ਦਾ ਖੇਡਾਂਗੇ ਹਰ ਬਾਜ਼ੀ
ਜੇ ਕੋਈ ਵਾਦਾ ਕਰੇ ਜਿਤਾਉਣ ਦਾ
ਸਾਰੀ ਉਮਰ ਉਡੀਕਾਂਗੇ
ਜੇ ਕੋਈ ਵਾਦਾ ਕਰੇ ਆਉਣ ਦਾ

ਉਸਦੇ ਚਿਹਰੇ ਤੇ ਇਸ ਤਰਾਂ ਨੂਰ ਹੈ
ਉਸਦੇ ਪਿਆਰ ਵਿੱਚ ਮਰਨਾਂ ਵੀ ਮਨਜ਼ੂਰ ਹੈ
ਬੇਵਫ਼ਾ ਵੀ ਨਹੀਂ ਕਹਿ ਸਕਦੇ ਉਸਨੂੰ
ਕਿਉਂਕਿ ਪਿਆਰ ਤਾਂ ਮੈ ਕੀਤਾ ਸੀ
ਉਸਦਾ ਕੀ ਕਸੂਰ ਏ

ਰੱਬ ਵਰਗੀ ਦੀ ਪਾਕ ਵਫਾ ਨੁੂੰ ਕਦੇ ਮਾੜਾ ਨੀ ਕਹਿਣਾ ਮੈਂ
ਕਮਜ਼ੋਰ ਦਿਲ ਦੀ ਏ ਦਿਲ ਤੇ ਲਾਜੂ ਨਾਮ ਨੀ ਉਹਦਾ ਲੈਣਾ ਮੈਂ
ਵਿੱਛੜ ਕੇ ਵੀ ਆਪਾਂ ਮਿਲਦੇ ਰਹਿਣਾ ਪੱਕੀ ਸੋਂਹ ਜੇ ਪਾ ਲੈਂਦਾ
ਕਾਸ਼ ਕਿਤੇ ਜੇ ਰੱਬਾ ਮੈਂ ਉਸ ਕੁੜੀ ਨਾਲ ਤਸਵੀਰ ਖਿਚਾ ਲੈਂਦਾ

ਇੱਕ ਇਸ਼ਕ ਚ ਦੂਰੀ ਇੱਕ ਉਹਦੀ ਮਜ਼ਬੂਰੀ
ਸਾਡੀ ਉਹਦੇ ਬਿਨਾਂ ਯਾਰੋ ਜਿੰਦਗੀ ਅਧੂਰੀ
ਇੱਕ ਪੁਨਿਆ ਦੀ ਰਾਤ ਉਹ ਪਹਿਲੀ ਮੁਲਾਕਾਤ
ਸਾਡੀ ਜਾਨ ਕੱਢ ਲੈਦੀਂ ਉਹਦੀ ਮਿੱਠੀ ਜਿਹੀ ਬਾਤ
ਦੋ ਨੈਣ ਨਸ਼ਿਆਏ ਅਸੀਂ ਫੁੱਲੇ ਨਾ ਸਮਾਏ
ਉੇਹਦੇ ਇਸ਼ਕ ਵਿੱਚ ਡੁੱਬੇ ਰੋਗ ਉਮਰਾਂ ਦੇ ਲਾਏ
ਇੱਕ ਦੂਰ ਉਹਦਾ ਘਰ ਦੂਜਾ ਦੁਨੀਆ ਦਾ ਡਰ
ਇੱਕ ਕਾਲਜੇ ਦੀ ਅੱਗ ਅਸੀਂ ਹੋ ਗਏ ਅਲੱਗ
ਉਹਦੇ ਹਾਸੇ ਦੀ ਤਰੀਫ ਯਾਰੋ ਕਰਦਾ ਏ ਜੱਗ
ਇੱਕ ਭੁੱਲੀ ਜਿਹੀ ਯਾਦ ਚੇਤੇ ਆਉਂਦੀ ਬਰਸਾਤ
ਜੱਦ ਗਲ ਲੱਗ ਮਿਲੇ ਸਾਨੂੰ ਕਰ ਦੇ ਆਬਾਦ

ਵਿਛੋੜਾ ਪੈਣ ਨਾਲ ਪਿਆਰ ਨਹੀਂ ਮੁੱਕਦਾ
ਉਹ ਤਾਂ ਕੁਝ ਮਜਬੂਰੀਆਂ ਹੁੰਦੀਆਂ ਨੇ
ਜੋ ਵੱਖ ਕਰ ਦਿੰਦੀਆਂ ਨੇ
ਨਹੀਂ ਤਾਂ ਪਿਆਰ ਕਿਸੇ ਦੇ ਮੂਹਰੇ ਨਹੀਂ ਝੁਕਦਾ
ਨਾਂ ਹੀ ਕਿਸੇ ਦੇ ਛੱਡੇ ਤੋਂ ਸਾਥ ਹੀ ਛੁਟਦਾ
ਯਾਰਾ ਮੈਂ ਰੱਬ ਕੋਲੋਂ ਤੈਨੂੰ ਮੰਗਣਾ ਪਰ
ਮੇਰੀ ਵਾਰੀ ਤਾਂ ਕੋਈ ਤਾਰਾ ਵੀ ਨਹੀਂ ਟੁੱਟਦਾ

ਜਦੋਂ ਤੇਰੇ ਨਾਲ ਮੈ ਗੱਲਾਂ ਕਰਦਾ ਸੀ
ਉਦੋਂ ਇੰਝ ਲੱਗਦਾ ਕਿ ਜਿਵੇਂ
ਮੈਨੂੰ ਤੇਰੇ ਤੋਂ ਸਾਹ ਮਿਲ ਜਾਵੇ
ਜਦੋ ਤੂੰ ਮੈਨੂੰ ਕੀਤੇ ਰਾਹ ਵਿੱਚ ਦਿਖੇਂ
ਉਦੋਂ ਇੰਝ ਲੱਗਦਾ ਕਿ ਜਿਵੇਂ ਨਾਲ ਤੇਰੇ
ਮੇਰਾ ਰਾਹ ਖਿਲ ਜਾਵੇ
ਹੁਣ ਤੈਨੂੰ ਮਿਲਣ ਤੇ ਵੇਖਣ ਦਾ ਦਿਲ ਕਰਦਾ
ਲੱਭਦਾ ਫਿਰਦਾਂ ਕਿਤੋਂ ਚੰਗੀ ਸਲਾਹ ਮਿਲ ਜਾਵੇ

ਇਸ਼ਕ ਬੰਦੇ ਦੀ ਜਾਤ ਅੋ ਲੋਕੋ
ਤੇ ਯਾਰੀ ਬੰਦੇ ਦਾ ਇਮਾਨ
ਇਸ਼ਕ ਤਾ ਮੰਗੇ ਸਿਰ ਦੀ ਬਾਜ਼ੀ
ਤੇ ਯਾਰੀ ਮੰਗੇ ਦਿਲ ਜਾਨ
ਇਸ਼ਕ ਚ ਬੰਦਾ ਮਿੱਟ ਜਾਂਦਾ ਆ
ਤੇ ਯਾਰੀ ਚ ਹੋ ਜਾਂਦਾ ਕੁਰਬਾਨ
ਇਸ਼ਕ ਨਚਾਵੇ ਗਲੀ ਗਲੀ
ਤੇ ਯਾਰੀ ਨਚਾਵੇ ਜਹਾਨ
ਵੇਖੀ ਦੋਵਾਂ ਨੂੰ ਛੇੜ ਨਾ ਬੈਠੀ
ਜੇ ਇੱਕ ਵਿਚ ਦੇਣਾ ਪੈਂਦਾ ਸਿਰ ਸੱਜਣਾ
ਤੇ ਦੂਜੇ ਚ ਹਥੇਲੀ ਤੇ ਰੱਖਣੀ ਪੈਂਦੀ ਜਾਨ ਸੱਜਣਾ

ਸਾਡਾ ਸੁਪਨਾ ਚੰਨ ਨੂੰ ਫੜਣ ਜਿਹਾ
ਕਿ ਅਸੀ ਤੇਰੇ ਹੀ ਦਿਲ ਵਿੱਚ ਵੱਸਾਂਗੇ
ਤੈਨੂੰ ਕੀ ਕੀ ਮੰਨੀ ਬੈਠੇ ਹਾ
ਕਦੇ ਕੋਲ ਬਿਠਾ ਕੇ ਦੱਸਾਂਗੇ

ਹਰ ਸੋਹਣੀ ਚੀਜ਼ ਦੀ ਮਾਲਿਕ ਤੂੰ
ਕੁਝ ਰੋਹਬ ਜਿਹਾ ਵੀ ਰੱਖਿਆ ਕਰ
ਦੁਖੀ ਹੋਣ ਦੀ ਕੀ ਲੋੜ ਮਿੱਠੀਏ
ਤੂੰ ਖਿੜ ਖਿੜ ਹੱਸਿਆ ਕਰ

ਮੈਂ ਨਈ ਜਾਣਦਾ ਹਾਂ
ਕਿਵੇ ਤੇਰੇ ਨਾਲ ਪਿਆਰ ਹੋਇਆ
ਇਕ ਪਲ ਚ ਮੇਰਾ ਦਿਲ
ਤੇਰਾ ਸੋ ਸੋ ਵਾਰ ਹੋਇਆ

ਪਿਆਰ ਕਰਨ ਦਾ ਫਾਇਦਾ ਤਾਂ ਹੋਵੇ
ਜੇ ਦੋ ਦਿਲਾਂ ਵਿੱਚ ਖਿੱਚ ਹੋਵੇ
ਯਾਰ ਭਾਂਵੇ ਕਿੰਨੀ ਵੀ ਦੂਰ ਹੋਵੇ
ਗੱਲਾਂ ਦੋ ਤੇ ਮਤਲਬ ਇੱਕ ਹੋਵੇ

ਉਮਰਾਂ ਦੀ ਸਾਂਝ ਦਾ ਦਾਅਵਾ ਹੋਵੇ
ਕੀਤਾ ਸਾਂਝਾ ਹਰ ਅਰਮਾਨ ਹੋਵੇ
ਫਿਰ ਸੱਜਣ ਨਾ ਕੱਲਾ ਰਹਿਣ ਦੇਈਏ
ਭਾਵੇ ਜੱਗ ਹੋਵੇ ਜਾਂ ਸ਼ਮਸ਼ਾਨ ਹੋਵੇ

ਜਨਮ ਦਿੱਤਾ ਜਦ ਉਸ ਪ੍ਰਮਾਤਮਾ ਨੇ
ਕਾਲੇ ਗੋਰੇ ਦਾ ਕੀ ਵਿਚਾਰ ਹੁੰਦਾ
ਗੋਰਾ ਰੰਗ ਵੇਖ ਦਿਲ ਮਚਲਦਾ ਕਿਉ
ਕਾਲੇ ਨਾਲ ਕਿਉ ਨੀ ਪਿਆਰ ਹੁੰਦਾ
ਕਾਲੀ ਰਾਤ ਬਿਨ ਕਦਰ ਚੰਨ ਦੀ ਕੀ
ਗੋਰੇ ਰੰਗ ਦਾ ਵੀ ਕਾਲਾ ਤਿਲ ਹੀ ਸ਼ਿੰਗਾਰ ਹੁੰਦਾ

ਜੀਣਾ ਮਰਨਾ ਹੋਵੇ ਨਾਲ ਤੇਰੇ
ਕੋਈ ਸਾਹ ਨਾ ਤੇਰੇ ਤੋਂ ਵੱਖ ਹੋਵੇ
ਤੈਨੂੰ ਮੁਹੱਬਤ ਆਪਣੀ ਆਖ ਸਕਾ
ਬਸ ਏਨਾ ਕੁ ਤੇਰੇ ਤੇ ਹੱਕ ਹੋਵੇ

ਪਿਆਰ ਦਾ ਪਹਿਲਾ ਖੱਤ ਲਿਖਣ ਵਿੱਚ
ਸਮਾਂ ਤਾ ਲੱਗਦਾ ਹੀ ਏ
ਨਵੇ ਪਰਿੰਦਿਆ ਨੂੰ ਉਡਾਉਣ ਵਿੱਚ
ਸਮਾਂ ਤਾ ਲੱਗਦਾ ਹੀ ਏ
ਜਿਸਮ ਦੀ ਗੱਲ ਨਹੀ ਸੀ ਉਹਦੀ ਰੂਹ ਤੱਕ ਜਾਣਾ ਸੀ
ਇਸ ਲੰਬੀ ਦੂਰੀ ਨੂੰ ਤਹਿ ਕਰਨ ਵਿੱਚ
ਸਮਾਂ ਤਾ ਲੱਗਦਾ ਹੀ ਏ

ਤੇਰੇ ਪਲਕਾਂ ਦੇ ਵਿੱਚ ਜੰਨਤ ਤੇ
ਨੈਣਾਂ ਵਿੱਚ ਦੇਖੀ ਖੁਦਾਈ ਮੈਂ
ਤੱਕ ਤੇਰੀ ਸੋਹਣੀ ਸੂਰਤ
ਨੀ ਆਪਣੀ ਹੀ ਸ਼ਕਲ ਭੁਲਾਈ ਮੈਂ
ਇਹਨਾਂ ਨੈਣਾਂ ਵਿੱਚ ਡੁੱਬਕੇ
ਕਿਧਰੇ ਤੇਰੇ ਵਿੱਚ ਹੀ ਖੋ ਜਾਵਾਂ
ਤੇਰੀ ਧੜਕਨ ਵੀ ਮਹਿਸੂਸ ਕਰਾਂ
ਤੇਰੇ ਇੰਨਾ ਨੇੜੇ ਹੋ ਜਾਵਾਂ

ਤੂੰ ਹੋਵੇਂ ਨਾਂ ਅੱਖੀਆਂ ਤੋਂ ਦੂਰ ਸੱਜਣਾਂ
ਏਸੇ ਕਰਕੇ ਮੈਂ ਇੱਕ ਜੁਗਤ ਬਣਾਈ ਆ
ਤੇਰੀ ਫੋਟੋ ਸੋਹਣਿਆਂ ਵੇ ਮੈਂ
ਮੌਬਾਈਲ ਤੇ ਵਾਲਪੇਪਰ ਲਾਈ ਆ

ਇੱਕ ਤੇ ਗੂੜਾ ਪਿਆਰ
ਦੂਜਾ ਸੋਹਣਾ ਸਾਡਾ ਯਾਰ
ਉੱਤੋਂ ਰੁੱਸੇ ਬਾਰ ਬਾਰ
ਸਾਥੋਂ ਸਹਿ ਨੀ ਹੋਣਾ
ਤੇਰੇ ਬਿਨਾਂ ਰਹਿ ਨੀ ਹੋਣਾ

ਤੂੰ ਧਰਤੀ ਤੇ ਮੈਂ ਮੀਹ ਹੋਵਾ
ਤੂੰ ਇੱਕੀ ਤੇ ਮੈ ਵੀਹ ਹੋਵਾ
ਤੂੰ ਹੋਵੇ ਬਾਗ ਮੁਹੱਬਤ ਦਾ
ਮੈਂ ਤਰੇ ਤੱਕ ਜਾਂਦੀ ਲੀਹ ਹੋਵਾ
ਮੈਂ ਪਹਿਲਾ ਹੀ ਪਾਗਲ ਹੋ ਚੁੱਕਿਆ
ਹੁਣ ਤੂੰ ਹੀ ਦੱਸ ਮੈਂ ਕੀ ਹੋਵਾ

ਜੇ ਇਸ਼ਕ ਹੋਵੇ ਤਾਂ ਹੋਵੇ ਇੱਕ ਵਾਰ ਰੱਬਾ
ਤੇਰੀ ਨੇਕ ਇਬਾਂਦਤ ਵਰਗਾ ਹੋਵੇ ਮੇਰਾ ਯਾਰ ਰੱਬਾ
ਜਿਹਨੂੰ ਤੱਕਦਿਆਂ ਮੇਰੀਆਂ ਨਜ਼ਰਾਂ ਨਾਂ ਥੱਕਣ
ਈਦ ਦੇ ਚੰਨ ਜਿਹਾ ਹੋਵੇ ਉਸਦਾ ਦੀਦਾਰ ਰੱਬਾ

ਜਿਹੜੇ ਕਰਦੇ ਮੁਹੱਬਤਾਂ ਨੇ ਸੋਹਣਿਆਂ
ਉਹ ਨਾਂ ਤੱਕ ਦੇ ਲਾਭ ਹਾਨੀਆਂ
ਜਿਵੇਂ ਰਾਜ਼ੀ ਏ ਤੂੰ ਅਸਾਂ ਤੈਨੂੰ ਰੱਖਣਾ
ਸਾਨੂੰ ਤੇਰੀਆਂ ਕਬੂਲ ਮਨਮਾਨੀਆਂ

ਇੰਨਾ ਪਿਆਰ ਵੀ ਨਾ ਕਰੀ ਕੀ
ਮੈ ਵਿਗੜ ਜਾਵਾ ਥੋੜਾ ਡਾਂਟ ਕੇ ਰੱਖੀ
ਕੀ ਮੈ ਸੁਧਰ ਜਾਵਾ
ਜੇ ਹੋਵੇ ਕੋਈ ਗਲਤੀ ਮੇਰੇ ਕੋਲੋ
ਬੇਸ਼ੱਕ ਰੁਸ ਜਾਵੀ
ਪਰ ਐਨਾ ਵੀ ਨਾ ਰੁਸੀ ਕੀ ਮੈ ਮਰ ਜਾਵਾ

ਦਿਲ ਤੇ ਅੱਖ ਦੀ ਕਦੇ ਵੀ ਬਣਦੀ ਨਾ
ਦੋਵੇ ਕਰਦੇ ਕੰਮ ਖਰਾਬ ਆਏ ਨੇ
ਦਿਲ ਕਹੇ ਅੱਜ ਮੈ ਸੋਣਾ ਨੀ
ਮੇਰੀ ਧੜਕਣ ਚ ਜਨਾਬ ਆਏ ਨੇ
ਅੱਖ ਕਹੇ ਮੈਨੂੰ ਵੀ ਲੱਗ ਜਾਣ ਦੇ
ਉਹ ਬਣਕੇ ਖਵਾਬ ਆਏ ਨੇ

ਤੇਰਿਆਂ ਬੁੱਲਾਂ ਦੇ ਵਿੱਚੋ ਨਾਂਹ ਨਿੱਕਲੇ
ਸਾਡੇ ਵਿੱਚੋ ਜਾਨ ਉਸੇ ਥਾਂ ਨਿੱਕਲੇ
ਨਿੱਤ ਰਹੇ ਬੋਲਦੇ ਤੂੰ ਆਇਆ ਨਾ ਕਦੇ
ਝੂਠੇ ਸਾਡੀ ਨਗਰੀ ਦੇ ਕਾਂ ਨਿੱਕਲੇ
ਤੇਰਿਆਂ ਬੁੱਲਾਂ ਦੇ ਵਿੱਚੋ ਨਾਂਹ ਨਿੱਕਲੇ
ਸਾਡੇ ਵਿੱਚੋ ਜਾਨ ਉਸੇ ਥਾਂ ਨਿੱਕਲੇ
ਨੇੜੇ ਆ ਕੇ ਜਦੋਂ ਨਜ਼ਰਾਂ ਘੁੰਮਾ ਲਵੇ
ਸਾਨੂੰ ਪਤਾ ਕਿੱਦਾਂ ਉਹ ਸਮਾਂ ਨਿੱਕਲੇ
ਤੇਰਿਆਂ ਬੁੱਲਾਂ ਦੇ ਵਿੱਚੋ ਨਾਂਹ ਨਿੱਕਲੇ
ਸਾਡੇ ਵਿੱਚੋ ਜਾਨ ਉਸੇ ਥਾਂ ਨਿੱਕਲੇ
ਮੇਰੇ ਲਿਖੇ ਸ਼ੇਅਰਾਂ ਨੂੰ ਤੂੰ ਪੜੀ ਖੱਤ ਵਾਂਗ
ਸ਼ਾਇਦ ਕਿਸੇ ਚੋਂ ਤੇਰਾ ਨਾਂ ਨਿੱਕਲੇ
ਤੇਰਿਆਂ ਬੁੱਲਾਂ ਦੇ ਵਿੱਚੋ ਨਾਂਹ ਨਿੱਕਲੇ
ਸਾਡੇ ਵਿੱਚੋ ਜਾਨ ਉਸੇ ਥਾਂ ਨਿੱਕਲੇ

ਉਹ ਕਹਿੰਦੀ ਏਨਾਂ ਪਿਆਰ ਕਿਉ ਕਰਦਾ ਮੈਨੂੰ
ਮੈ ਕਿਹਾ ਇੱਕ ਰੀਝ ਏ ਤੈਨੂੰ ਏਦਾਂ ਚਾਹੁੰਣ ਦੀ
ਕਹਿੰਦੀ ਹਰ ਵੇਲੇ ਸੋਚਦਾ ਕਿਉ ਰਹਿੰਦਾ
ਮੈ ਕਿਹਾ ਮੈਨੂੰ ਆਦਤ ਏ ਤੈਨੂੰ ਸੋਚਾਂ ਚ
ਆਪਣਾ ਬਣਾਉਣ ਦੀ
ਕਹਿੰਦੀ ਤੂੰ ਏਨਾਂ ਉਦਾਸ ਕਿਉ ਰਹਿੰਦਾ
ਮੈ ਕਿਹਾ ਮੈ Wait ਕਰਦਾਂ ਤੇਰੇ
ਮੁਸਕੁਰਾਉਣ ਦੀ ਕਹਿੰਦੀ ਜੇ ਮੈਂ ਨਾ ਮਿਲੀ
ਮੈ ਕਿਹਾ ਰੱਬ ਅੱਗੇ ਅਰਦਾਸ ਕਰਾਗਾਂ
ਤੈਨੂੰ ਅਗਲੇ ਜਨਮ ਚ ਪਾਉਣ ਦੀ
ਕਹਿੰਦੀ ਜੇ ਮੈ ਤੈਨੂੰ ਮਿਲ ਗਈ
ਮੈ ਕਿਹਾ ਕੋਸ਼ਿਸ਼ ਕਰਾਗਾਂ ਤੈਨੂੰ ਹਰ
ਵੇਲੇ ਹਸਾਉਣ ਦੀ
ਕਹਿੰਦੀ ਕਦੇ ਚੰਨ ਵੀ ਤਾਰੇ ਦਾ ਹੋਇਆ
ਮੈ ਕਿਹਾ ਬੱਸ ਆਸ ਜੀ ਏ
ਤਾਰੇ ਵਾਂਗੂ ਟੁੱਟ ਕੇ ਜ਼ਿੰਦਗੀ ਮਿਟਾਉਣ ਦੀ

Punjabi Love Shayari Copy Paste

Leave a Comment