Punjabi Mini Kahani
(ਇੱਕ ਜਾਦੂਗਰ ਦੀ ਕਹਾਣੀ)
ਤੁਹਾਡੇ ਲਈ ਇੱਕ ਛੋਟੀ ਜਿਹੀ ਕਹਾਣੀ ਲੈ ਕੇ ਆਇਆ ਹਾਂ ਇਹ ਕਹਾਣੀ ਹੈ ਇਕ ਜਾਦੂਗਰ ਦੀ ਜੋ ਜਾਦੂ ਦਿਖਾਉਂਦਾ ਦਿਖਾਉਂਦਾ ਬਹੁਤ ਮਸ਼ਹੂਰ ਹੁੰਦਾ ਜਾ ਰਿਹਾ ਸੀ ਰਾਜ ਦਰਬਾਰ ਵਿੱਚ ਇਹ ਗੱਲ ਪਹੁੰਚੀ ਰਾਜੇ ਨੇ ਉਸ ਨੂੰ ਜਾਦੂ ਦਿਖਾਉਣ ਲਈ ਬੁਲਾਇਆ ਜਾਦੂਗਰ ਨੂੰ ਲੱਗਿਆ ਕਿ ਜ਼ਿੰਦਗੀ ਵਿੱਚ ਸਭ ਤੋਂ ਵੱਧ ਕਮਾਈ ਕਰਨ ਦਾ ਮੌਕਾ ਆ ਚੁੱਕਿਆ ਹੈ
ਜਾਦੂਗਰ ਇਹ ਸੋਚ ਰਿਹਾ ਸੀ ਕਿ ਉਹ ਸਭ ਤੋਂ ਵਧੀਆ ਜਾਦੂ ਦਿਖਾਵੇਗਾ ਤੇ ਬਹੁਤ ਵਧੀਆ ਇਨਾਮ ਰਾਜੇ ਤੋਂ ਲੈ ਲਵੇਗਾ ਦਰਬਾਰ ਵਿੱਚ ਪਹੁੰਚਿਆ ਸੋਚਦਾ ਜਾ ਰਿਹਾ ਸੀ ਕਿ ਕਿਹੜਾ ਜਾਦੂ ਦਿਖਾਵਾ ਜਦੋਂ ਉੱਥੇ ਪਹੁੰਚਿਆ ਤਾਂ ਉਸ ਨੂੰ ਲੱਗਿਆ ਕਿ ਸਾਰੇ ਜਾਦੂ ਤਕਰੀਬਨ ਦਿਖਾ ਚੁੱਕਿਆ ਹਾਂ
ਅੱਜ ਕੁਝ ਨਵਾਂ ਕਰਦੇ ਆ ਤਾਂ ਜਾਦੂਗਰ ਨੇ ਰਾਜੇ ਦਾ ਮੁਕਟ ਹੀ ਗਾਇਬ ਕਰ ਦਿੱਤਾ ਤੇ ਜਿਵੇਂ ਹੀ ਰਾਜੇ ਦਾ ਮੁਕਟ ਗਾਇਬ ਕੀਤਾ ਤਾਂ ਸਾਰੇ ਦਰਬਾਰੀ ਹੱਸਣ ਲੱਗੇ ਰਾਜੇ ਨੂੰ ਇਹ ਆਪਣੀ ਤੌਹੀਨ ਲੱਗੀ ਬੇਇਜਤੀ ਮਹਿਸੂਸ ਹੋਈ
ਉਹ ਗੁੱਸੇ ਵਿੱਚ ਆ ਗਿਆ ਤੇ ਕਿਹਾ ਕਿ ਇਸ ਜਾਦੂਗਰ ਨੂੰ ਕਾਲ ਕੋਠੜੀ ਵਿੱਚ ਬੰਦ ਕਰ ਦਿਉ ਤੇ 7 ਦਿਨਾਂ ਬਾਅਦ ਇਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਫਾਂਸੀ ਦਿੱਤੀ ਜਾਵੇਗੀ ਜਾਦੂਗਰ ਗਿਆ ਸੀ ਜਾਦੂ ਦਿਖਾਉਣ ਦੇ ਲਈ ਇਨਾਮ ਪਾਉਣ ਦੇ ਲਈ ਉਸਨੂੰ ਕੋਠੜੀ ਵਿੱਚ ਬੰਦ ਕਰ ਦਿੱਤਾ ਗਿਆ
ਉਸਦੀ ਪਤਨੀ ਨੂੰ ਇਹ ਗੱਲ ਪਤਾ ਲੱਗੀ ਰੋਂਦੀ ਕਰਲਾਉਂਦੀ ਪਹੁੰਚੀ ਆਪਣੇ ਪਤੀ ਨੂੰ ਮਿਲਣ ਲਈ ਜਾ ਕੇ ਜਦੋਂ ਉਹ ਦੇਖਦੀ ਹੈ ਤਾਂ ਜਾਦੂਗਰ ਮੁਸਕੁਰਾ ਰਿਹਾ ਸੀ ਉਸਦੀ ਪਤਨੀ ਬੋਲੀ ਕਿ 7 ਦਿਨ ਬਾਅਦ ਤੁਹਾਨੂੰ ਫਾਂਸੀ ਦੀ ਸਜ਼ਾ ਮਿਲਣ ਵਾਲੀ ਹੈ ਤੇ ਤੁਸੀਂ ਮੁਸਕੁਰਾ ਰਹੇ ਹੋ
ਜਾਦੂਗਰ ਨੇ ਕਿਹਾ ਕਿ ਚਿੰਤਾ ਕਿਉਂ ਕਰਦੀਆਂ ਹਾਲੇ 7 ਦਿਨ ਦਾ ਸਮਾਂ ਹੈ ਹਾਲੇ ਮੁਸਕੁਰਾਉ ਖੁਸ਼ ਰਹੋ ਸਭ ਠੀਕ ਹੋ ਜਾਵੇਗਾ ਪਤਨੀ ਨੂੰ ਲੱਗਿਆ ਕਿ ਪਤੀ ਪਾਗਲ ਹੋ ਗਿਆ ਹੈ ਮੌਤ ਨੂੰ ਸਾਹਮਣੇ ਦੇਖ ਕੇ ਪਾਗਲਾਂ ਜਿਹੀਆਂ ਗੱਲਾਂ ਕਰ ਰਿਹਾ
ਉਹ ਚੁੱਪ ਚਾਪ ਉਥੋਂ ਚਲੀ ਗਈ ਰੋਜ ਉਸਨੂੰ ਮਿਲਣ ਆਉਂਦੀ ਤੇ ਜਾਦੂਗਰ ਰੋਜ਼ ਉਸਨੂੰ ਕਹਿੰਦਾ ਕਿ 6 ਦਿਨ ਬਚੇ ਨੇ 5 ਦਿਨ ਬਚੇ ਨੇ 4 ਦਿਨ ਅਖੀਰ ਫਾਂਸੀ ਦਾ ਦਿਨ ਆ ਗਿਆ ਰਾਜਾ ਘੋੜੇ ਉੱਪਰ ਸਵਾਰ ਹੋ ਕੇ ਉਸ ਜਾਦੂਗਰ ਕੋਲ ਪਹੁੰਚਿਆ ਆਖਰੀ ਵਾਰ ਮਿਲਣ ਦੇ ਲਈ ਤੇ ਜਦੋਂ ਉਸ ਜਾਦੂਗਰ ਨੇ ਰਾਜੇ ਨੂੰ ਆਉਂਦੇ ਦੇਖਿਆ ਤਾਂ ਉਸ ਦੇ ਦਿਮਾਗ ਵਿੱਚ ਇੱਕ ਆਈਡੀਆ ਆਇਆ
ਜਿਵੇਂ ਹੀ ਰਾਜਾ ਉਸ ਦੇ ਕੋਲ ਆਇਆ ਤਾਂ ਜਾਦੂਗਰ ਉਦਾਸ ਹੋ ਗਿਆ ਰੋਣ ਦਾ ਨਾਟਕ ਕਰਨ ਲੱਗਿਆ ਰਾਜੇ ਨੇ ਕਿਹਾ ਕਿਉਂ ਬਈ ਕੀ ਹੋ ਗਿਆ ਉਸ ਦਿਨ ਤਾਂ ਮੇਰਾ ਮੁਕਟ ਗਾਇਬ ਕਰ ਰਿਹਾ ਸੀ ਜਾਦੂ ਦਿਖਾ ਰਿਹਾ ਸੀ ਤੇ ਅੱਜ ਜਦੋਂ ਤੇਰੇ ਸਾਹਮਣੇ ਫਾਂਸੀ ਹੈ ਤਾਂ ਤੈਨੂੰ ਰੋਣਾ ਆ ਰਿਹਾ
ਜਾਦੂਗਰ ਨੇ ਕਿਹਾ ਕਿ ਨਹੀਂ ਮਹਾਰਾਜ ਮਰਨ ਤੋਂ ਨਹੀਂ ਡਰ ਰਿਹਾ ਮੈਂ ਮਰਨਾ ਤਾਂ ਇੱਕ ਦਿਨ ਸਭ ਨੇ ਹੈ ਬਲਕਿ ਮੈਨੂੰ ਤਾਂ ਇਸ ਗੱਲ ਦਾ ਡਰ ਹੈ ਅਫਸੋਸ ਹੈ ਕਿ ਮੈਂ ਕਈ ਸਾਲਾਂ ਤੋਂ ਇੱਕ ਕਲਾ ਸਿੱਖ ਰਿਹਾ ਸੀ ਆਪਣੇ ਘੋੜੇ ਨੂੰ ਉੱਡਣਾ ਸਿਖਾ ਰਿਹਾ ਸੀ ਉਸਨੂੰ ਉਡਾਉਣਾ ਚਾਹੁੰਦਾ ਸੀ
ਉਹ ਕੰਮ ਬਸ ਇਕ ਸਾਲ ਵਿੱਚ ਪੂਰਾ ਹੋਣ ਹੀ ਵਾਲਾ ਸੀ ਹੁਣ ਮੈਂ ਉਹ ਕਲਾ ਆਪਣੇ ਨਾਲ ਹੀ ਲੈ ਕੇ ਦੁਨੀਆ ਛੱਡ ਜਾਵਾਂਗਾ ਮੈਨੂੰ ਇਸ ਗੱਲ ਦਾ ਅਫਸੋਸ ਹੋ ਰਿਹਾ ਰਾਜੇ ਦੇ ਦਿਮਾਗ ਵਿੱਚ ਆਇਆ ਕਿ ਉੱਡਣ ਵਾਲਾ ਘੋੜਾ ਜਾਦੂਗਰ ਤਿਆਰ ਕਰ ਰਿਹਾ ਮੰਨ ਲਉ ਕਿ ਉਹ ਘੋੜਾ ਮੇਰੇ ਕੋਲ ਆ ਗਿਆ ਤਾਂ ਮੈਂ ਵੱਡੇ ਤੋਂ ਵੱਡਾ ਯੁੱਧ ਵੀ ਆਸਾਨੀ ਨਾਲ ਜਿੱਤ ਜਾਵਾਂਗਾ
ਵੱਡੇ ਤੋਂ ਵੱਡੇ ਯੁੱਧ ਵਿੱਚ ਵੱਡੇ ਵੱਡੇ ਰਾਜਿਆਂ ਨੂੰ ਚੁਟਕੀ ਵਿੱਚ ਹਰਾ ਦਿਆ ਕਰਾਂਗਾ ਉਹ ਘੋੜਾ ਤਾਂ ਮੇਰੇ ਕੋਲ ਹੋਣਾ ਚਾਹੀਦਾ ਇਸੇ ਲਾਲਚ ਵਿੱਚ ਰਾਜੇ ਨੇ ਉਸ ਜਾਦੂਗਰ ਨੂੰ ਕਿਹਾ ਕਿ ਇੱਕ ਕੰਮ ਕਰਦੇ ਆ 1 ਸਾਲ ਦਾ ਤੈਨੂੰ ਸਮਾਂ ਦੇ ਦਿੰਦੇ ਆ 1 ਸਾਲ ਬਾਅਦ ਤੂੰ ਘੋੜਾ ਜੇਕਰ ਮੈਨੂੰ ਦੇ ਦਿੱਤਾ ਤਾਂ ਠੀਕ ਹੈ ਤੇ ਜੇਕਰ ਨਹੀਂ ਦਿੱਤਾ ਤਾਂ ਤੈਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਵੇਗੀ
ਤੱਦ ਤੱਕ ਤੈਨੂੰ ਰਿਹਾ ਕੀਤਾ ਜਾਂਦਾ ਹੈ ਤਾਂ 1 ਸਾਲ ਲਈ ਉਸ ਜਾਦੂਗਰ ਨੂੰ ਬਰੀ ਕਰ ਦਿੱਤਾ ਗਿਆ ਜਾਦੂਗਰ ਸਿੱਧਾ ਆਪਣੇ ਘਰ ਪਹੁੰਚਿਆ ਉਥੇ ਜਾ ਕੇ ਦੇਖਦਾ ਹੈ ਮਾਤਮ ਛਾਇਆ ਹੋਇਆ ਲੋਕ ਰੋ ਰਹੇ ਸੀ ਰਿਸ਼ਤੇਦਾਰ ਆਏ ਹੋਏ ਸੀ
ਉਸਦੀ ਪਤਨੀ ਰੋ ਰਹੀ ਸੀ ਪਰ ਆਪਣੇ ਪਤੀ ਨੂੰ ਜਿਉਂਦਾ ਦੇਖ ਕੇ ਉਹ ਮੁਸਕੁੁਰਾਉਣ ਲੱਗੀ ਖੁਸ਼ ਹੋ ਗਈ ਸਾਰੇ ਲੋਕ ਖੁਸ਼ ਹੋ ਗਏ ਕੁਝ ਦੇਰ ਬਾਅਦ ਸਾਰੇ ਲੋਕ ਚਲੇ ਗਏ ਘਰ ਵਿੱਚ ਪਤੀ ਪਤਨੀ ਰਹਿ ਗਏ
ਪਤਨੀ ਨੇ ਫਿਰ ਤੋਂ ਪੁੱਛਿਆ ਇੱਕ ਗੱਲ ਦੱਸੋ ਰਾਜੇ ਨੇ ਤੁਹਾਨੂੰ ਛੱਡ ਕਿਵੇਂ ਦਿੱਤਾ ਤਾਂ ਜਾਦੂਗਰ ਨੇ ਕਿਹਾ ਕਿ ਇੱਕ ਸ਼ਰਤ ਉੱਪਰ ਛੱਡਿਆ 1 ਸਾਲ ਦੇ ਅੰਦਰ ਮੈਂ ਰਾਜੇ ਨੂੰ ਉੱਡਣ ਵਾਲਾ ਘੋੜਾ ਦੇਣਾ ਹੈ ਪਤਨੀ ਫਿਰ ਤੋਂ ਪਰੇਸ਼ਾਨ ਹੋ ਗਈ ਤੇ ਗੁੱਸੇ ਵਿੱਚ ਬੋਲੀ ਤੁਸੀਂ ਪਾਗਲ ਹੋ ਗਏ ਹੋ ਇਹ ਕੀ ਵਾਅਦਾ ਕਰ ਆਏ ਉੱਡਣ ਵਾਲਾ ਘੋੜਾ ਅਸੀ ਬਣਾ ਹੀ ਨਹੀਂ ਸਕਦੇ
ਜਾਦੂਗਰ ਬੋਲਿਆ ਕਿ ਪਤਾ ਹੈ ਮੈਨੂੰ ਕਿ ਇਦਾਂ ਦਾ ਕੋਈ ਘੋੜਾ ਨਹੀਂ ਬਣ ਸਕਦਾ ਪਰ 1 ਸਾਲ ਦਾ ਸਮਾਂ ਹੈ ਇਸ 1 ਸਾਲ ਵਿੱਚ ਬਸ ਮੁਸਕੁੁਰਾਉ ਖੁਸ਼ ਰਹੋ ਇਹ ਜਿੰਦਗੀ ਨੂੰ ਜੀਉ ਪਤਨੀ ਨੇ ਕਿਹਾ ਕਿ ਤੁਹਾਡਾ ਗਿਆਨ ਫਿਰ ਤੋਂ ਚਾਲੂ ਹੋ ਗਿਆ
ਜਾਦੂਗਰ ਨੇ ਬਹੁਤ ਸਮਝਾਇਆ ਕਿ ਖੁਸ਼ ਰਹੋ ਸਭ ਠੀਕ ਹੋ ਜਾਵੇਗਾ ਤੇ ਕਮਾਲ ਦੀ ਗੱਲ ਇਹ ਹੋਈ ਉਸ 1 ਸਾਲ ਦੇ ਅੰਦਰ ਹੀ ਛੇ ਮਹੀਨਿਆਂ ਦੇ ਅੰਦਰ ਉਸ ਰਾਜੇ ਦੀ ਮੌਤ ਹੋ ਗਈ ਤੇ 3 ਮਹੀਨਿਆਂ ਵਿੱਚ ਉਹ ਘੋੜਾ ਮਰ ਗਿਆ ਕਿਹੜਾ ਘੋੜਾ ਤੇ ਕਿਹੜਾ ਰਾਜਾ ਗੱਲ ਹੀ ਖਤਮ ਹੋ ਗਈ
ਜਾਦੂਗਰ ਜੋ ਕਹਿ ਰਿਹਾ ਸੀ ਕਿ ਚਿੰਤਾ ਨਾ ਕਰੋ ਉਹ ਗੱਲ ਬਿਲਕੁਲ ਸਹੀ ਰਹੀ ਇਹ ਛੋਟੀ ਜਿਹੀ ਕਹਾਣੀ ਸੀ ਪਰ ਸਾਨੂੰ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਅੱਜ ਵਿੱਚ ਖੁਸ਼ ਨਹੀਂ ਅਸੀਂ ਕੱਲ ਦੀ ਚਿੰਤਾ ਕਰਕੇ ਦੁਖੀ ਹੋ ਰਹੇ ਹਾਂ
ਸਾਨੂੰ ਲੱਗਦਾ ਹੈ ਕਿ ਕੱਲ ਨੂੰ ਇਹ ਸਮੱਸਿਆ ਆਵੇਗੀ ਕੀ ਹੋਵੇਗਾ ਕਿਵੇਂ ਹੋਵੇਗਾ ਉਸਨੂੰ ਸੋਚ ਸੋਚ ਕੇ ਅੱਜ ਅਸੀਂ ਦੁਖੀ ਹੋ ਰਹੇ ਹਾਂ ਅੱਜ ਸਾਡੇ ਕੋਲ ਸਭ ਕੁਝ ਹੈ ਮੁਸਕਾਨ ਹੈ ਪਰਿਵਾਰ ਹੈ ਪਰ ਅਸੀਂ ਖੁਸ਼ ਨਹੀਂ ਆ ਅਸੀਂ ਕੱਲ ਦੀ ਚਿੰਤਾ ਵਿੱਚ ਦੁਖੀ ਆ
ਇਹ ਜਾਦੂਗਰ ਦੀ ਛੋਟੀ ਜਿਹੀ ਕਹਾਣੀ ਸਾਨੂੰ ਇਹੀ ਸਿਖਾਉਂਦੀ ਹੈ ਕਿ ਜੋ ਹੋਵੇਗਾ ਦੇਖਿਆ ਜਾਵੇਗਾ ਜ਼ਿੰਦਗੀ ਵਿੱਚ ਇਹ ਗੱਲ ਵੀ ਬੜੀ ਕੰਮ ਆਉਂਦੀ ਹੈ ਮੈਂ ਕਿਤੋਂ ਪੜਿਆ ਸੀ ਕਿ ਤੁਸੀਂ ਇੱਕ ਸਮੱਸਿਆ ਬਾਰੇ 5 ਮਿੰਟ ਤੱਕ ਸੋਚਦੇ ਹੋ ਤਾਂ ਉਸਦਾ ਹੱਲ ਨਹੀਂ ਕੱਢ ਸਕਦੇ ਤਾਂ ਤੁਹਾਨੂੰ ਉਸਦੀ ਚਿੰਤਾ ਹੀ ਨਹੀਂ ਕਰਨੀ ਚਾਹੀਦੀ ਉਸ ਪ੍ਰਮਾਤਮਾ ਉੱਪਰ ਛੱਡ ਦੇਣਾ ਚਾਹੀਦਾ ਅੱਜ ਵਿੱਚ ਰਹੋ ਅੱਜ ਵਿੱਚ ਜੀਉ ਅੱਜ ਵਿੱਚ ਮੁਸਕੁੁਰਾਉ
Motivational Stories in Punjabi :- ਇੱਕ ਸਾਧੂ ਦੀ ਕਹਾਣੀ