ਆਪਣਾ ਆਪਣਾ ਕਿਰਦਾਰ ਬੜੀ ਸ਼ਿੱਦਤ ਨਾਲ ਨਿਭਾਉ ਹਕੀਕਤ ਵਿੱਚ ਕਿਉਂਕਿ ਕਹਾਣੀ ਤਾਂ ਇੱਕ ਨਾ ਇੱਕ ਦਿਨ ਸਭ ਨੇ ਹੋਣਾ
ਗਿਲੇ ਸ਼ਿਕਵੇ ਤਾਂ ਸਾਹ ਚਲਣ ਤੱਕ ਹੀ ਹੁੰਦੇ ਨੇ
ਬਾਅਦ ਵਿੱਚ ਤਾਂ ਸਿਰਫ ਪਛਤਾਵੇ ਹੀ ਰਹਿ ਜਾਂਦੇ ਨੇ
Punjabi Motivational Shayari
ਇਹ ਗਰੂਰ ਕਿਸ ਗੱਲ ਦਾ ਜਨਾਬ
ਅੱਜ ਮਿੱਟੀ ਦੇ ਉੱਪਰ ਤੇ ਕੱਲ ਮਿੱਟੀ ਦੇ ਥੱਲੇ
ਮਰਨ ਤੋਂ ਬਾਅਦ ਤਾਂ ਸਾਰੇ ਲੋਕ ਪਰਮਾਤਮਾ ਨੂੰ ਪਿਆਰੇ ਹੋ ਜਾਂਦੇ ਨੇ ਅਸਲੀ ਇਨਸਾਨ ਤਾਂ ਉਹ ਹੈ ਜੋ ਮਰਨ ਤੋਂ ਪਹਿਲਾਂ ਪਰਮਾਤਮਾ ਦਾ ਪਿਆਰਾ ਹੋ ਜਾਵੇ
ਸਾਨੂੰ ਜਿਹੜੇ ਸਬਕ ਨੂੰ ਸਿੱਖਣ ਦੀ ਜਰੂਰਤ ਸਭ ਤੋਂ ਜਿਆਦਾ ਉਹ ਹੈ ਇਨਸਾਨੀਅਤ ਦਾ ਸਬਕ
ਖੁਦ ਭੁੱਖੇ ਰਹਿ ਕੇ ਕਿਸੇ ਨੂੰ ਖਵਾ ਕੇ ਤਾਂ ਵੇਖੋ
ਕੁਝ ਇਸ ਤਰਾਂ ਇਨਸਾਨੀਅਤ ਦਾ ਫਰਜ਼ ਨਿਭਾ ਕੇ ਤਾਂ ਦੇਖੋ
ਜ਼ਿੰਦਗੀ ਚ ਚੰਗੇ ਲੋਕਾਂ ਦੀ ਤਲਾਸ਼ ਨਾ ਕਰੋ
ਬਲਕਿ ਖੁਦ ਚੰਗੇ ਬਣ ਜਾਉ
ਕਿਉਂਕਿ ਤੁਹਾਨੂੰ ਮਿਲ ਕੇ ਸ਼ਾਇਦ ਕਿਸੇ ਦੀ ਤਲਾਸ਼ ਹੀ ਖਤਮ ਹੋ ਜਾਵੇ
ਮੈਂ ਬਹੁਤ ਇਨਸਾਨ ਵੇਖੇ ਨੇ ਜਿੰਨਾਂ ਦੇ ਬਦਨ ਤੇ ਲਿਬਾਸ ਨਹੀਂ ਹੁੰਦਾ ਤੇ ਬਹੁਤੇ ਲਿਬਾਸ ਵੀ ਵੇਖੇ ਨੇ ਜਿੰਨਾਂ ਦੇ ਅੰਦਰ ਇਨਸਾਨ ਨਹੀਂ ਹੁੰਦਾ
ਦੌਲਤ ਦੀ ਭੁੱਖ ਇਹੋ ਜਿਹੀ ਲੱਗੀ
ਕਿ ਕਮਾਉਣ ਨਿੱਕਲ ਗਏ
ਤੇ ਜਦੋਂ ਦੌਲਤ ਮਿਲੀ ਤਾਂ ਹੱਥਾਂ ਚੋਂ ਰਿਸ਼ਤੇ ਨਿੱਕਲ ਗਏ
ਬੱਚਿਆਂ ਦੇ ਨਾਲ ਰਹਿਣ ਦੀ ਫੁਰਸਤ ਨਾ ਮਿਲ ਸਕੀ
ਤੇ ਜਦੋਂ ਫੁਰਸਤ ਮਿਲੀ ਤਾਂ ਬੱਚੇ ਕਮਾਉਣ ਨਿੱਕਲ ਗਏ
ਜਦੋਂ ਰੋਟੀ ਦੇ ਚਾਰ ਟੁਕੜੇ ਹੋਣ
ਤੇ ਖਾਣ ਵਾਲੇ ਪੰਜ ਹੋਣ
ਉਸ ਵਕਤ ਮੈਨੂੰ ਭੁੱਖ ਨਹੀਂ ਹੈ
ਇਹ ਕਹਿਣ ਵਾਲੀ ਸਿਰਫ ਮਾਂ ਹੀ ਹੁੰਦੀ ਹੈ
ਜਿਆਦਾ ਕੁਝ ਨਹੀਂ ਬਦਲਦਾ ਉਮਰ ਵਧਣ ਦੇ ਨਾਲ
ਬਸ ਉਹ ਬਚਪਨ ਦੀ ਜ਼ਿੱਦ ਸਮਝੌਤਿਆਂ ਵਿੱਚ ਬਦਲ ਜਾਂਦੀ ਹੈ
ਉਹ ਬਚਪਨ ਦੀ ਅਮੀਰੀ ਪਤਾ ਨਹੀਂ ਕਿੱਥੇ ਗੁਆਚ ਗਈ
ਉਹ ਦਿਨ ਕੁਝ ਹੋਰ ਸੀ ਜਦੋਂ ਮੀਂਹ ਦੇ ਪਾਣੀ ਵਿੱਚ ਸਾਡੇ ਵੀ ਜਹਾਜ ਚੱਲਿਆ ਕਰਦੇ ਸੀ
ਉਸ ਦੀ ਕਦਰ ਕਰਨ ਚ ਕਦੀ ਦੇਰ ਨਾ ਕਰਿਉ
ਜੋ ਇਸ ਦੌਰ ਵਿੱਚ ਵੀ ਤੁਹਾਨੂੰ ਵਕਤ ਦਿੰਦਾ ਹੈ
ਮੌਤ ਸਭ ਨੂੰ ਆਉਂਦੀ ਹੈ
ਪਰ ਜੀਣਾ ਸਭ ਨੂੰ ਨਹੀਂ ਆਉਂਦਾ
ਉਹਨਾਂ ਲੋਕਾਂ ਤੋਂ ਜਰਾ ਬਚ ਕੇ ਰਹੋ
ਜੋ ਗੱਲਾਂ ਚ ਮਿਠਾਸ ਤੇ ਦਿਲਾਂ ਚ ਜਹਿਰ ਰੱਖਦੇ ਨੇ
ਜੀਵਨ ਦੀ ਸਭ ਤੋਂ ਵੱਡੀ ਗਲਤੀ ਉਹੀ ਹੁੰਦੀ ਹੈ
ਜਿਸ ਗਲਤੀ ਤੋਂ ਅਸੀਂ ਕੁਝ ਸਿੱਖ ਹੀ ਨਹੀਂ ਪਾਉਂਦੇ
ਗਰੀਬ ਦੂਰ ਤੱਕ ਚੱਲਦਾ ਹੈ ਖਾਣਾ ਖਾਣ ਲਈ
ਅਮੀਰ ਦੂਰ ਤੱਕ ਚੱਲਦਾ ਹੈ ਖਾਣਾ ਪਚਾਉਣ ਲਈ
ਕਿਸੇ ਦੇ ਕੋਲ ਖਾਣ ਦੇ ਲਈ ਰੋਟੀ ਨਹੀਂ
ਤੇ ਕਿਸੇ ਦੇ ਕੋਲ ਖਾਣ ਦੇ ਲਈ ਵਕਤ ਹੀ ਨਹੀਂ
ਕੋਈ ਲਾਚਾਰ ਹੈ ਇਸ ਲਈ ਹੀ ਬਿਮਾਰ ਹੈ
ਤੇ ਕੋਈ ਬਿਮਾਰ ਹੈ ਇਸ ਲਈ ਲਾਚਾਰ ਹੈ
ਕੋਈ ਆਪਣਿਆਂ ਲਈ ਰੋਟੀ ਛੱਡ ਦਿੰਦਾ
ਤੇ ਕੋਈ ਰੋਟੀ ਦੇ ਲਈ ਆਪਣਿਆਂ ਨੂੰ ਹੀ ਛੱਡ ਦਿੰਦਾ
ਰੱਬ ਨੂੰ ਉੱਪਰ ਤਲਾਸ਼ ਨਾ ਕਰ
ਜਰਾ ਗਰਦਨ ਨੀਵੀ ਕਰ
ਉਹ ਤਾਂ ਦਿਲ ਚ ਬੈਠਾ ਹੈ
ਮੁਸ਼ਕਿਲ ਆ ਜਾਵੇ ਤਾਂ ਘਬਰਾਉਣ ਨਾਲ ਕੀ ਹੋਵੇਗਾ
ਜੀਣ ਦੀ ਤਰਕੀਬ ਲੱਭ ਏਦਾਂ ਮਰ ਜਾਣ ਨਾਲ ਕੀ ਹੋਵੇਗਾ
ਪਾਣੀ ਚ ਡਿੱਗਣ ਨਾਲ ਕਿਸੇ ਦੀ ਜਾਨ ਨਹੀਂ ਜਾਂਦੀ
ਜਾਨ ਤਾਂ ਉਦੋਂ ਹੀ ਜਾਂਦੀ ਹੈ ਜਦੋਂ ਤੈਰਨਾ ਨਾ ਆਉਂਦਾ ਹੋਵੇ
ਕਿਸੇ ਨੇ ਇੱਕ ਫਕੀਰ ਨੂੰ ਪੁੱਛਿਆ
ਕਿ ਕਿਵੇਂ ਪਤਾ ਚੱਲੇ ਕਿ ਕੌਣ ਕਿੰਨਾ ਕੀਮਤੀ ਹੈ
ਫਕੀਰ ਨੇ ਬਹੁਤ ਸੋਹਣਾ ਜਵਾਬ ਦਿੱਤਾ
ਕਿ ਜਿਸ ਇਨਸਾਨ ਵਿੱਚ ਜਿੰਨਾ ਜਿਆਦਾ ਅਹਿਸਾਸ ਹੋਵੇਗਾ
ਉਹ ਉਨਾ ਹੀ ਜਿਆਦਾ ਕੀਮਤੀ ਹੋਵੇਗਾ
ਸ਼ਬਦ ਇਨਸਾਨ ਦੇ ਗੁਲਾਮ ਹੁੰਦੇ ਨੇ ਪਰ ਬੋਲਣ ਤੋਂ ਪਹਿਲਾਂ
ਬੋਲਣ ਤੋਂ ਬਾਅਦ ਤਾਂ ਇਨਸਾਨ ਆਪਣੇ ਹੀ ਸ਼ਬਦਾਂ ਦਾ ਗੁਲਾਮ ਹੋ ਜਾਂਦਾ ਹੈ
ਜਦੋਂ ਤੁਸੀਂ ਜੀਵਨ ਵਿੱਚ ਸਫਲ ਹੁੰਦੇ ਹੋ
ਤਾਂ ਤੁਹਾਡੇ ਦੋਸਤਾਂ ਨੂੰ ਪਤਾ ਚੱਲਦਾ ਕਿ ਤੁਸੀਂ ਕੌਣ ਹੋ
ਤੇ ਜਦੋਂ ਹੀ ਤੁਸੀਂ ਜੀਵਨ ਵਿੱਚ ਅਸਫਲ ਹੁੰਦੇ ਹੋ
ਤਾਂ ਤੁਹਾਨੂੰ ਪਤਾ ਚੱਲਦਾ ਹੈ ਕਿ ਤੁਹਾਡੇ ਦੋਸਤ ਕੌਣ ਨੇ
ਬਸ ਮੁਸਕਰਾਉਂਦੇ ਰਹੋ
ਜ਼ਿੰਦਗੀ ਵਿੱਚ ਪਰੇਸ਼ਾਨੀਆਂ ਕਿਸ ਨੂੰ ਘੱਟ ਹੈ
ਚੰਗਾ ਤੇ ਬੁਰਾ ਤਾਂ ਸਿਰਫ ਵਹਿਮ ਹੈ
ਜਿੰਦਗੀ ਦਾ ਨਾਮ ਹੀ ਕਿਤੇ ਖੁਸ਼ੀ ਤੇ ਕਿਤੇ ਗਮ ਹੈ
Punjabi Motivational Quotes :- ਜੀਵਨ ਵਿੱਚ ਜੇਕਰ ਖੁਸ਼ ਰਹਿਣਾ ਹੈ