Punjabi Quotes on Life

Punjabi Quotes on Life

ਤੁਹਾਡੀ ਸਭ ਤੋਂ ਵੱਡੀ ਜਿੰਮੇਵਾਰੀ ਇਹ ਹੈ ਕਿ ਤੁਸੀਂ ਖੁਦ ਨੂੰ ਹਮੇਸ਼ਾ ਖੁਸ਼ ਰੱਖੋ

ਥੋੜਾ ਜਿਹਾ ਝੁਕਣ ਨਾਲ ਜੇਕਰ ਰਿਸ਼ਤਾ ਟੁੱਟਣ ਤੋਂ ਬੱਚਦਾ ਹੈ ਤਾਂ ਝੁਕਣਾ ਹੀ ਚੰਗਾ ਹੈ ਕਿਉਂਕਿ ਝੁਕਦਾ ਉਹੀ ਹੈ ਜਿਸ ਨੂੰ ਰਿਸ਼ਤਿਆਂ ਦੀ ਫਿਕਰ ਹੁੰਦੀ ਹੈ

ਕਸੂਰ ਤਾਂ ਬਹੁਤ ਕਰਦੇ ਆਂ ਅਸੀਂ ਜ਼ਿੰਦਗੀ ਵਿੱਚ ਪਰ ਕਿਤੇ ਕਿਤੇ ਸਾਨੂੰ ਸਜ਼ਾ ਉੱਥੇ ਮਿਲ ਜਾਂਦੀ ਹੈ ਜਿੱਥੇ ਅਸੀਂ ਬੇਕਸੂਰ ਹੁੰਦੇ ਹਾਂ

ਕਿਸੇ ਦਾ ਹੱਥ ਤਾਂ ਹੀ ਫੜਨਾ ਜਦੋਂ ਤੁਸੀਂ ਉਸਦਾ ਸਾਥ ਚੰਗੀ ਤਰਾਂ ਨਿਭਾ ਸਕਦੇ ਹੋਵੋ

ਜਿੰਨਾਂ ਨੇ ਤੁਹਾਨੂੰ ਗਲਤ ਹੀ ਸਮਝਣਾ ਉਹ ਤੁਹਾਡੀ ਚੁੱਪ ਦਾ ਵੀ ਗਲਤ ਮਤਲਬ ਕੱਢ ਲੈਂਦੇ ਨੇ

ਇਨਸਾਨੀਅਤ ਬੇਵੱਸ ਹੋ ਜਾਂਦੀ ਹੈ ਕਿਸੇ ਪੱਥਰ ਦਿਲ ਇਨਸਾਨ ਦੇ ਅੱਗੇ ਗਰੂਰ ਦੇ ਅੰਨੇ ਲੋਕ ਦੇਖ ਨਹੀਂ ਪਾਉਂਦੇ

Punjabi Quotes on Life

ਸ਼ਮਸ਼ਾਨ ਇਹੋ ਜਿਹੇ ਲੋਕਾਂ ਦੀ ਰਾਖ ਨਾਲ ਭਰਿਆ ਪਿਆ ਹੈ ਜੋ ਸਮਝਦੇ ਸੀ ਕਿ ਦੁਨੀਆ ਉਹਨਾਂ ਦੇ ਬਿਨਾਂ ਚੱਲ ਨਹੀਂ ਸਕਦੀ

ਜ਼ਿੰਦਗੀ ਵਿੱਚ ਕਦੇ ਵੀ ਆਪਣੇ ਆਪ ਨੂੰ ਕਿਸੇ ਇਨਸਾਨ ਦੇ ਆਦੀ ਨਾ ਬਣਾਉ ਕਿਉਂਕਿ ਇਨਸਾਨ ਬਹੁਤ ਖੁਦਗਰਜ਼ ਹੁੰਦਾ ਹੈ ਜਦੋਂ ਤੁਹਾਨੂੰ ਪਸੰਦ ਕਰਦਾ ਹੈ ਤਾਂ ਤੁਹਾਡੀ ਬੁਰਾਈ ਭੁੱਲ ਜਾਂਦਾ ਹੈ ਤੇ ਜਦੋਂ ਤੁਹਾਨੂੰ ਨਫਰਤ ਕਰਦਾ ਹੈ ਤਾਂ ਤੁਹਾਡੀ ਅਛਾਈ ਭੁੱਲ ਜਾਂਦਾ ਹੈ

ਤੁਸੀਂ ਚੱਲਣ ਦਾ ਹੌਂਸਲਾ ਕਰੋ ਦਿਸ਼ਾਵਾਂ ਬਹੁਤ ਨੇ ਕੰਡਿਆਂ ਦੀ ਫਿਕਰ ਨਾ ਕਰੋ ਕਿਉਂਕਿ ਤੁਹਾਡੇ ਨਾਲ ਦੁਆਵਾਂ ਬਹੁਤ ਨੇ

ਸ਼ਬਦ ਤਾਂ ਦਿਲ ਤੋਂ ਨਿੱਕਲਦੇ ਨੇ ਦਿਮਾਗ ਤੋਂ ਤਾਂ ਸਿਰਫ ਮਤਲਬ ਨਿੱਕਲਦੇ ਨੇ

ਹੌਂਸਲੇ ਦੇ ਤਰਕ ਵਿੱਚ ਕੋਸ਼ਿਸ਼ ਦਾ ਤੀਰ ਜਿੰਦਾ ਰੱਖੋ ਹਾਰ ਜਾਉ ਚਾਹੇ ਜਿੰਦਗੀ ਵਿੱਚ ਸਭ ਕੁਝ ਪਰ ਫਿਰ ਤੋਂ ਜਿੱਤਣ ਦੀ ਉਮੀਦ ਜਿੰਦਾ ਰੱਖੋ

ਆਲਸ ਦੀ ਆਦਤ ਤੋਂ ਸਾਵਧਾਨ ਰਹੋ ਕਿਉਂਕਿ ਤੁਸੀਂ ਇਸਨੂੰ ਅੱਜ ਦਾ ਦਿਨ ਦਿੰਦੇ ਹੋ ਤੇ ਉਹ ਤੁਹਾਡੇ ਤੋਂ ਕੱਲ ਦਾ ਦਿਨ ਵੀ ਚੋਰੀ ਕਰ ਲੈਂਦੀ ਹੈ

Life Punjabi Quotes

ਸਿਰਫ ਇੱਕ ਬਹਾਨੇ ਦੀ ਤਲਾਸ਼ ਹੁੰਦੀ ਹੈ ਨਿਭਾਉਣ ਵਾਲੇ ਨੂੰ ਵੀ ਤੇ ਜਾਣ ਵਾਲੇ ਨੂੰ ਵੀ

ਜਿਸ ਵਿਅਕਤੀ ਦਾ ਦਿਲ ਸਾਫ ਹੁੰਦਾ ਹੈ ਉਹੀ ਵਿਅਕਤੀ ਸਭ ਤੋਂ ਜਿਆਦਾ ਰੋਂਦਾ ਹੈ

ਦੁਨੀਆ ਮਤਲਬੀ ਹੈ ਬੁਰੀ ਹੈ ਤਾਂ ਹੋਣ ਦਿਉ ਬਸ ਤੁਸੀਂ ਆਪਣਿਆਂ ਦੇ ਲਈ ਚੰਗੇ ਤੇ ਸੱਚੇ ਬਣੋ

ਪ੍ਰਮਾਤਮਾ ਤੁਹਾਡਾ ਕਦੇ ਵੀ ਬੁਰਾ ਨਹੀਂ ਕਰੇਗਾ ਬੁਰੇ ਸਮੇਂ ਵਿੱਚ ਕਦੇ ਵੀ ਨਾ ਘਬਰਾਉਣਾ ਕਿਉਂਕਿ ਜ਼ਿੰਦਗੀ ਅਚਾਨਕ ਕਿਤੋਂ ਵੀ ਚੰਗਾ ਮੋੜ ਲੈ ਸਕਦੀ ਹੈ

ਵਕਤ ਤੇ ਕਿਸਮਤ ਉੱਪਰ ਕਦੀ ਘਮੰਡ ਨਾ ਕਰੋ ਕਿਉਂਕਿ ਸਵੇਰ ਉਹਨਾਂ ਦੀ ਵੀ ਹੁੰਦੀ ਹੈ ਜਿੰਨਾਂ ਦੇ ਦਿਨ ਖਰਾਬ ਹੁੰਦੇ ਨੇ

ਚਾਰ ਰਿਸ਼ਤੇਦਾਰ ਇੱਕ ਹੀ ਦਿਸ਼ਾ ਵਿੱਚ ਉਸ ਸਮੇਂ ਹੀ ਚੱਲਦੇ ਨੇ ਜਦੋਂ ਪੰਜਵਾਂ ਮੋਢਿਆਂ ਤੇ ਹੋਵੇ

Motivational Punjabi Quotes

ਪੂਰੀ ਜ਼ਿੰਦਗੀ ਅਸੀਂ ਇਸ ਗੱਲ ਵਿੱਚ ਹੀ ਲੰਘਾ ਦਿੰਦੇ ਹਾਂ ਕਿ ਲੋਕ ਕੀ ਕਹਿਣਗੇ

ਝੂਠ ਵੀ ਕਿੰਨਾ ਅਜੀਬ ਹੈ ਖੁਦ ਬੋਲੀਏ ਤਾਂ ਚੰਗਾ ਲੱਗਦਾ ਦੂਸਰਾ ਬੋਲੇ ਤਾਂ ਗੁੱਸਾ ਆਉਂਦਾ ਹੈ

ਸ਼ਰਮ ਦੀ ਅਮੀਰੀ ਤੋਂ ਇੱਜਤ ਦੀ ਗਰੀਬੀ ਹੀ ਚੰਗੀ ਹੁੰਦੀ ਹੈ

ਕਿਸੇ ਦੇ ਬੁਰੇ ਵਕਤ ਤੇ ਹੱਸਣ ਦੀ ਗਲਤੀ ਨਾ ਕਰਨਾ ਇਹ ਵਕਤ ਹੈ ਜਨਾਬ ਚਿਹਰੇ ਯਾਦ ਰੱਖਦਾ ਹੈ

ਇੱਕ ਛੋਟੀ ਜਿਹੀ ਲੜਾਈ ਤੋਂ ਅਸੀਂ ਆਪਣਾ ਪਿਆਰ ਖਤਮ ਕਰ ਲੈਂਦੇ ਹਾਂ ਇਸ ਤੋਂ ਵਧੀਆ ਅਸੀਂ ਪਿਆਰ ਨਾਲ ਲੜਾਈ ਹੀ ਖਤਮ ਕਰ ਲਈਏ

ਜਦੋਂ ਇਨਸਾਨ ਦੀ ਜਰੂਰਤ ਬਦਲ ਜਾਂਦੀ ਹੈ ਤਾਂ ਉਸਦਾ ਤੁਹਾਡੇ ਨਾਲ ਗੱਲ ਕਰਨ ਦਾ ਤਰੀਕਾ ਵੀ ਬਦਲ ਜਾਂਦਾ ਹੈ

Punjabi Quotes on Life

ਜੇਕਰ ਕਿਸੇ ਦੁਖੀ ਵਿਅਕਤੀ ਦੇ ਚਿਹਰੇ ਤੇ ਹਾਸਾ ਆਉਂਦਾ ਹੈ ਤੇ ਉਸਦੀ ਵਜ੍ਹਾ ਜੇਕਰ ਤੁਸੀਂ ਹੋ ਤਾਂ ਯਕੀਨ ਕਰਨਾ ਤੁਹਾਡੇ ਤੋਂ ਮਹੱਤਵਪੂਰਨ ਵਿਅਕਤੀ ਇਸ ਦੁਨੀਆ ਵਿੱਚ ਕੋਈ ਨਹੀਂ ਹੈ

ਜੇਕਰ ਕੋਈ ਤੁਹਾਡੇ ਉੱਪਰ ਅੱਖਾਂ ਬੰਦ ਕਰਕੇ ਭਰੋਸਾ ਕਰਦਾ ਹੈ ਤਾਂ ਉਸਦਾ ਭਰੋਸਾ ਤੋੜ ਕੇ ਉਸਨੂੰ ਇਹ ਅਹਿਸਾਸ ਨਾ ਕਰਾਉ ਕਿ ਉਹ ਅੰਨਾ ਹੈ

ਜਦੋਂ ਉੱਪਰ ਵਾਲਾ ਤੁਹਾਡੇ ਤੋਂ ਕੁਝ ਵਾਪਸ ਲੈਂਦਾ ਹੈ ਤਾਂ ਇਹ ਨਾ ਸੋਚੋ ਕਿ ਉਸਨੇ ਤੁਹਾਨੂੰ ਸਜ਼ਾ ਦਿੱਤੀ ਹੈ ਹੋ ਸਕਦਾ ਹੈ ਉਸਨੇ ਤੁਹਾਡਾ ਹੱਥ ਖਾਲੀ ਕੀਤਾ ਹੋਵੇ ਪਹਿਲਾਂ ਨਾਲੋਂ ਕੁਝ ਬਿਹਤਰ ਦੇਣ ਲਈ

ਥੋੜਾ ਹੌਲੀ ਚੱਲ ਇਹ ਜ਼ਿੰਦਗੀ ਕੁਝ ਕਰਜ ਚਕਾਉਣੇ ਬਾਕੀ ਨੇ ਕੁਝ ਦਰਦ ਮਿਟਾਉਣੇ ਬਾਕੀ ਨੇ ਤੇ ਕੁਝ ਫਰਜ਼ ਨਿਭਾਉਣੇ ਬਾਕੀ ਨੇ

ਜੋ ਲੋਕ ਜਿੰਨੀ ਜਿਆਦਾ ਉਮੀਦ ਲਗਾਉਂਦੇ ਨੇ ਸਭ ਤੋਂ ਜਿਆਦਾ ਦਿਲ ਉਹਨਾਂ ਲੋਕਾਂ ਦਾ ਹੀ ਟੁੱਟਦਾ ਹੈ

ਕਿਸੇ ਦੀ ਸਲਾਹ ਤੋਂ ਰੱਸਤੇ ਜਰੂਰ ਮਿਲਦੇ ਨੇ ਪਰ ਮੰਜ਼ਿਲ ਤਾਂ ਖੁਦ ਦੀ ਮਿਹਨਤ ਨਾਲ ਹੀ ਮਿਲਦੀ ਹੈ

ਦਿਲ ਸਾਫ ਕਰਕੇ ਮੁਲਾਕਾਤ ਦੀ ਆਦਤ ਪਾਉ ਧੂੜ ਹੱਟਦੇ ਹੀ ਸ਼ੀਸ਼ੇ ਚਮਕ ਉੱਠਦੇ ਨੇ

ਕਮਾਲ ਦੇ ਹੁੰਦੇ ਨੇ ਉਹ ਲੋਕ ਜੋ ਸਭ ਕੁਝ ਖੋ ਕੇ ਵੀ ਦੂਸਰਿਆਂ ਨੂੰ ਖੁਸ਼ ਰੱਖਦੇ ਨੇ

Life Punjabi Quotes

ਕਿਸੇ ਨੇ ਬਹੁਤ ਸਹੀ ਕਿਹਾ ਹੈ ਜਿੰਦਗੀ ਚ ਖੁਸ਼ੀਆਂ ਆਉਣ ਤਾਂ ਮਠਿਆਈ ਸਮਝ ਕੇ ਖਾਉ ਤੇ ਜੇਕਰ ਦੁੱਖ ਹੋਣ ਤਾਂ ਦਵਾਈ ਸਮਝ ਕੇ ਖਾਉ

ਸਮਾਂ ਤੇ ਸਮਝ ਦੋਨੋਂ ਇੱਕੋ ਵੇਲੇ ਬਸ ਕਿਸਮਤ ਵਾਲਿਆਂ ਨੂੰ ਹੀ ਮਿਲਦੇ ਨੇ ਕਿਉਂਕਿ ਅਕਸਰ ਸਮੇਂ ਤੇ ਸਮਝ ਨਹੀਂ ਆਉਂਦੀ ਤੇ ਸਮਝ ਆਉਣ ਤੇ ਸਮਾਂ ਨਿੱਕਲ ਜਾਂਦਾ ਹੈ

ਕ੍ਰੋਧ ਆਉਣ ਤੇ ਰੌਲਾ ਪਾਉਣ ਲਈ ਜੋਰ ਨਹੀਂ ਲੱਗਦਾ ਪਰ ਕ੍ਰੋਧ ਆਉਣ ਤੇ ਚੁੱਪ ਰਹਿਣ ਲਈ ਬਹੁਤ ਸ਼ਕਤੀ ਦੀ ਜਰੂਰਤ ਹੁੰਦੀ ਹੈ

ਜਦੋਂ ਤੱਕ ਕਿਸੇ ਆਪਣੇ ਤੋਂ ਧੋਖਾ ਨਾ ਮਿਲੇ ਉਦੋਂ ਤੱਕ ਸਮਝ ਨਹੀਂ ਆਉਂਦੀ ਕਿ ਜ਼ਿੰਦਗੀ ਕੀ ਹੈ

ਸਾਡਾ ਹਾਰਨਾ ਉਸ ਵੇਲੇ ਜਰੂਰੀ ਹੋ ਜਾਂਦਾ ਹੈ ਜਦੋਂ ਲੜਾਈ ਆਪਣਿਆਂ ਨਾਲ ਹੋਵੇ ਤੇ ਜਿੱਤਣਾ ਉਸ ਵੇਲੇ ਜਰੂਰੀ ਹੋ ਜਾਂਦਾ ਹੈ ਜਦੋਂ ਲੜਾਈ ਆਪਣੇ ਆਪ ਨਾਲ ਹੋਵੇ

ਘਰ ਨੂੰ ਆਬਾਦ ਜਾਂ ਬਰਬਾਦ ਕਰਨ ਦੇ ਲਈ ਘਰ ਦਾ ਇੱਕ ਸ਼ਖਸ ਹੀ ਕਾਫੀ ਹੁੰਦਾ ਹੈ

ਛੱਡ ਦਿਉ ਲੋਕਾਂ ਦੇ ਪਿੱਛੇ ਚੱਲਣਾ ਕਿਉਂਕਿ ਤੁਸੀਂ ਜਿਸ ਨੂੰ ਜਿੰਨੀ ਜਿਆਦਾ ਇੱਜਤ ਦਿੰਦੇ ਹੋ ਉਹ ਤੁਹਾਨੂੰ ਉਨਾਂ ਹੀ ਗਿਰਿਆ ਹੋਇਆ ਸਮਝਣ ਲੱਗ ਜਾਂਦਾ ਹੈ

ਇਕੱਲੇ ਚੱਲਣ ਵਾਲੇ ਘਮੰਡੀ ਨਹੀਂ ਹੁੰਦੇ ਉਹ ਦਰਅਸਲ ਹਰ ਕੰਮ ਵਿੱਚ ਇਕੱਲੇ ਹੀ ਕਾਫੀ ਹੁੰਦੇ ਨੇ

Motivational Punjabi Quotes

ਉਹਨਾਂ ਨੂੰ ਆਪਣਾ ਸਮਝਣ ਦਾ ਕੀ ਫਾਇਦਾ ਜਿੰਨਾਂ ਦੇ ਅੰਦਰ ਤੁਹਾਡੇ ਲਈ ਕੋਈ ਆਪਣਾਪਣ ਹੀ ਨਾ ਹੋਵੇ

ਤੁਹਾਡਾ ਸਨਮਾਨ ਉਹਨਾਂ ਸ਼ਬਦਾਂ ਵਿੱਚ ਨਹੀਂ ਹੈ ਜੋ ਤੁਹਾਡੀ ਮੌਜੂਦਗੀ ਵਿੱਚ ਕਹੇ ਗਏ ਹੋਣ ਬਲਕਿ ਉਹਨਾਂ ਸ਼ਬਦਾਂ ਵਿੱਚ ਹੈ ਜੋ ਤੁਹਾਡੀ ਗੈਰ ਮੌਜੂਦਗੀ ਵਿੱਚ ਕਹੇ ਗਏ ਹੋਣ

ਸ਼ਰਤ ਸੀ ਰਿਸ਼ਤਿਆਂ ਨੂੰ ਬਚਾਉਣ ਦੀ ਬਸ ਇਹੀ ਵਜ੍ਹਾ ਸੀ ਮੇਰੇ ਹਾਰ ਜਾਣ ਦੀ ਰਵਾਉਣ ਵਾਲੇ ਅਕਸਰ ਉਹੀ ਹੁੰਦੇ ਨੇ ਜੋ ਕਹਿੰਦੇ ਨੇ ਹੱਸਦੇ ਹੋਏ ਬਹੁਤ ਚੰਗੇ ਲੱਗਦੇ ਹੋ

ਜਦੋਂ ਦਰਦ ਤੇ ਕੌੜੀ ਬੋਲੀ ਦੋਨੋਂ ਸਹਿਣ ਹੋਣ ਲੱਗਣ ਤਾਂ ਸਮਝ ਲੈਣਾ ਕਿ ਤੁਹਾਨੂੰ ਜੀਣਾ ਆ ਗਿਆ

ਕਿੱਥੇ ਖਰਚ ਕਰੀਏ ਆਪਣੇ ਦਿਲ ਦੀ ਦੌਲਤ ਇੱਥੇ ਤਾਂ ਸਭ ਭਰੀਆਂ ਜੇਬਾਂ ਨੂੰ ਸਲਾਮ ਕਰਦੇ ਨੇ

ਕੋਈ ਇੰਨਾਂ ਅਮੀਰ ਨਹੀਂ ਕਿ ਆਪਣਾ ਪੁਰਾਣਾ ਸਮਾਂ ਖਰੀਦ ਸਕੇ ਤੇ ਕੋਈ ਇੰਨਾਂ ਗਰੀਬ ਵੀ ਨਹੀਂ ਕਿ ਆਪਣਾ ਆਉਣ ਵਾਲਾ ਕੱਲ ਨਾ ਬਦਲ ਸਕੇ

ਜੋ ਵਿਅਕਤੀ ਆਪਣੀ ਸੋਚ ਨਹੀਂ ਬਦਲ ਸਕਦਾ ਉਹ ਕੁਝ ਵੀ ਨਹੀਂ ਬਦਲ ਸਕਦਾ

ਕਿਤੇ ਕਿਤੇ ਅਸੀਂ ਕਿਸੇ ਦੇ ਲਈ ਇੰਨਾਂ ਵੀ ਜਰੂਰੀ ਨਹੀਂ ਹੁੰਦੇ ਜਿੰਨਾ ਅਸੀਂ ਆਪਣੇ ਆਪ ਨੂੰ ਮੰਨ ਲੈਂਦੇ ਹਾਂ

Punjabi Quotes on Life

ਜ਼ਿੰਦਗੀ ਵਿੱਚ ਇੱਕ ਦੂਸਰੇ ਜਿਹਾ ਹੋਣਾ ਜਰੂਰੀ ਨਹੀਂ ਹੁੰਦਾ ਪਰ ਇੱਕ ਦੂਸਰੇ ਦੇ ਲਈ ਹੋਣਾ ਬਹੁਤ ਜਰੂਰੀ ਹੁੰਦਾ ਹੈ

ਗਿਆਨ ਹੀ ਸ਼ਕਤੀ ਹੈ ਇਹ ਗੱਲ ਅਧੂਰੀ ਹੈ ਗਿਆਨ ਤਾਂ ਬਸ ਜਾਣਕਾਰੀ ਦਾ ਨਾਮ ਹੈ ਗਿਆਨ ਸ਼ਕਤੀ ਉਦੋਂ ਹੀ ਬਣਦਾ ਹੈ ਜਦੋਂ ਉਸਦੀ ਵਰਤੋਂ ਕੀਤੀ ਜਾਵੇ

ਕਿਸੇ ਨੇ ਬੜੇ ਹੀ ਕਮਾਲ ਦੀ ਗੱਲ ਕਹੀ ਹੈ ਕਿ ਤੁਹਾਡੇ ਕਰਮ ਹੀ ਤੁਹਾਡੀ ਪਹਿਚਾਣ ਨੇ ਨਹੀਂ ਤਾਂ ਇਸ ਦੁਨੀਆ ਵਿੱਚ ਇੱਕੋ ਨਾਮ ਦੇ ਹਜ਼ਾਰਾਂ ਇਨਸਾਨ ਨੇ

ਸਿਆਣੇ ਕਹਿੰਦੇ ਨੇ ਕਿ ਲੋਕ ਚਿੱਕੜ ਤੋਂ ਬੱਚ ਕੇ ਚਲਦੇ ਨੇ ਕਿ ਕਿਤੇ ਕੱਪੜੇ ਨਾ ਗੰਦੇ ਹੋ ਜਾਣ ਤੇ ਚਿੱਕੜ ਨੂੰ ਇਸ ਗੱਲ ਦਾ ਘਮੰਡ ਹੋ ਜਾਂਦਾ ਕਿ ਲੋਕ ਖੌਰੇ ਉਸ ਤੋਂ ਡਰਦੇ ਹੀ ਨੇ

Sad Life Quotes in Punjabi

Leave a Comment