Punjabi Quotes on Life Written in Punjabi
Punjabi Quotes on Life | Truth of Life Quotes in Punjabi | Punjabi Quotes on Life Written in Punjabi | Life Punjabi Quotes
ਭਰੋਸਾ ਤਾਂ ਆਪਣੇ ਸਾਹਾਂ ਦਾ ਵੀ ਨਹੀਂ ਤੇ ਅਸੀਂ ਇਨਸਾਨਾਂ ਦਾ ਕਰ ਬੈਠਦੇ ਹਾਂ
ਜਿਸ ਨੂੰ ਕੋਈ ਨਹੀਂ ਜਾਣਦਾ ਉਸ ਨੂੰ ਰੱਬ ਜਾਣਦਾ ਹੈ ਰਾਜ ਨੂੰ ਰਾਜ ਨਾ ਸਮਝੋ ਉਹ ਸਭ ਜਾਣਦਾ ਹੈ
ਬਹੁਤ ਅਕਲਮੰਦ ਹੁੰਦਾ ਹੈ ਉਹ ਇਨਸਾਨ ਜੋ ਅੰਜਾਮ ਨੂੰ ਸੋਚ ਕੇ ਕੰਮ ਕਰੇ
ਜ਼ਿੰਦਗੀ ਤਾਂ ਸੱਸਤੀ ਹੀ ਹੁੰਦੀ ਹੈ ਬਸ ਅਸੀ ਗੁਜ਼ਾਰਨ ਦੇ ਤਰੀਕੇ ਮਹਿੰਗੇ ਕਰ ਲੈਂਦੇ ਆ
ਉਹਨਾਂ ਦੇ ਕਰਜ਼ਦਾਰ ਤੇ ਵਫਾਦਾਰ ਹਮੇਸ਼ਾ ਰਹੋ ਜਿਨਾਂ ਨੇ ਬੁਰੇ ਵਕਤ ਵਿੱਚ ਤੁਹਾਡਾ ਸਾਥ ਦਿੱਤਾ ਹੋਵੇ
ਦੁਆ ਕਦੇ ਵੀ ਸਾਥ ਨਹੀਂ ਛੱਡਦੀ ਤੇ ਬਦ-ਦੁਆ ਕਦੇ ਵੀ ਪਿੱਛਾ ਨਹੀਂ ਛੱਡਦੀ
ਜੇਕਰ ਤੁਹਾਡੇ ਤੋਂ ਕੋਈ ਕੁਝ ਮੰਗੇ ਤਾਂ ਦੇ ਦਿਆ ਕਰੋ ਸ਼ੁਕਰ ਕਰੋ ਕਿ ਉਸ ਮਾਲਕ ਨੇ ਤੁਹਾਨੂੰ ਦੇਣ ਵਾਲਿਆਂ ਚ ਰੱਖਿਆ ਮੰਗਣ ਵਾਲਿਆਂ ਚ ਨਹੀਂ
ਮਾਂ ਭਾਵੇਂ ਪੜੀ ਲਿਖੀ ਹੋਵੇ ਜਾਂ ਨਾ ਹੋਵੇ ਪਰ ਸੰਸਾਰ ਦਾ ਦੁਰਲਭ ਤੇ ਮਹੱਤਵਪੂਰਨ ਗਿਆਨ ਸਾਨੂੰ ਮਾਂ ਤੋਂ ਹੀ ਮਿਲਦਾ ਹੈ
ਮਾਂ ਜੋ ਵੀ ਬਣਾਵੇ ਉਸਨੂੰ ਬਿਨਾਂ ਨਖਰੇ ਕੀਤੇ ਖਾ ਲਿਆ ਕਰੋ ਕਿਉਂਕਿ ਦੁਨੀਆ ਚ ਅਜਿਹੇ ਲੋਕ ਵੀ ਨੇ ਜਿਨਾਂ ਕੋਲ ਜਾਂ ਤਾਂ ਖਾਣਾ ਨਹੀਂ ਜਾਂ ਫਿਰ ਮਾਂ ਨਹੀਂ
ਜੀਵਨ ਚ ਤਕਲੀਫ ਸਿਰਫ ਉਹਨਾਂ ਨੂੰ ਆਉਂਦੀ ਹੈ ਜੋ ਹਮੇਸ਼ਾ ਜਿੰਮੇਵਾਰੀ ਉਠਾਉਣ ਨੂੰ ਤਿਆਰ ਰਹਿੰਦੇ ਨੇ ਤੇ ਜਿੰਮੇਵਾਰੀ ਲੈਣ ਵਾਲੇ ਕਦੇ ਹਾਰਦੇ ਨਹੀਂ ਹੁੰਦੇ ਜਾਂ ਤਾਂ ਉਹ ਜਿੱਤਦੇ ਨੇ ਜਾਂ ਫਿਰ ਸਿੱਖਦੇ ਨੇ
ਹਰ ਚੀਜ਼ ਉਥੇ ਹੀ ਮਿਲ ਸਕਦੀ ਹੈ ਜਿੱਥੇ ਉਹ ਗੁਆਚੀ ਹੈ ਪਰ ਵਿਸ਼ਵਾਸ ਉਥੇ ਕਦੇ ਨਹੀਂ ਮਿਲ ਸਕਦਾ ਜਿੱਥੇ ਇੱਕ ਵਾਰ ਗੁਆਚ ਜਾਵੇ
ਜੀਵਨ ਵਿੱਚ ਹਰ ਚੀਜ਼ ਦਾ ਫਾਇਦਾ ਉਠਾਉ ਪਰ ਕਿਸੇ ਦੇ ਵਿਸ਼ਵਾਸ ਦਾ ਫਾਇਦਾ ਕਦੇ ਨਾ ਉਠਾਉ
ਜੋ ਮੁਫਤ ਹੈ ਉਹੀ ਸਭ ਤੋਂ ਕੀਮਤੀ ਹੈ ਜਿਵੇਂ ਨੀਂਦ ਸ਼ਾਂਤੀ ਆਨੰਦ ਹਵਾ ਪਾਣੀ ਪ੍ਰਕਾਸ਼ ਤੇ ਸਭ ਤੋਂ ਜਿਆਦਾ ਕੀਮਤੀ ਹੈ ਸਾਡੇ ਸਾਹ
ਭਰੋਸੇ ਤੇ ਟਿਕੀ ਹੋਈ ਹੈ ਇਹ ਜਿੰਦਗੀ ਨਹੀਂ ਤਾਂ ਕੌਣ ਕਹਿੰਦਾ ਕਿ ਫਿਰ ਮਿਲਦੇ ਆ
ਕੁਝ ਜਿਆਦਾ ਖਵਾਇਸ਼ਾ ਨਹੀਂ ਜਿੰਦਗੀ ਤੇਰੇ ਤੋਂ ਬਸ ਮੇਰਾ ਅਗਲਾ ਕਦਮ ਪਿਛਲੇ ਕਦਮ ਤੋਂ ਬਿਹਤਰ ਹੋਵੇ
ਜਿੰਦਗੀ ਚ ਬੇਸ਼ੱਕ ਹਰ ਮੌਕੇ ਦਾ ਫਾਇਦਾ ਉਠਾਉ ਪਰ ਕਿਸੇ ਦੇ ਭਰੋਸੇ ਦਾ ਨਹੀਂ
ਦੁਨੀਆ ਦਾ ਸਭ ਤੋਂ ਵੱਡਾ ਸਬਕ ਇਹ ਵੀ ਹੈ ਕਿ ਸ਼ੌਂਕ ਦੀ ਉਮਰ ਵਿੱਚ ਹੀ ਥੋੜਾ ਸਬਰ ਸਿੱਖ ਲਿਆ ਜਾਵੇ
ਸੁਣਨਾ ਸਿੱਖ ਲਉ ਬੋਲਣਾ ਤਾਂ ਸਭ ਨੂੰ ਆਉਂਦਾ ਹੈ
ਹੁੰਦੀਆਂ ਨੇ ਭੁੱਲਾਂ ਹਰ ਇੱਕ ਤੋਂ ਪਰ ਕੁਝ ਜਾਣਦੇ ਨਹੀਂ ਤੇ ਕੁਝ ਮੰਨਦੇ ਨਹੀਂ
ਜੇਕਰ ਜਿਸਮ ਤੋਂ ਰੂਹ ਤੱਕ ਜਾਵੇ ਤਾਂ ਹਕੀਕਤ ਹੈ ਇਸ਼ਕ ਜੇਕਰ ਰੂਹ ਤੋਂ ਰੂਹ ਤੱਕ ਜਾਵੇ ਤਾਂ ਇਬਾਦਤ ਹੈ ਇਸ਼ਕ
ਜਦੋਂ ਕੋਈ ਤੁਹਾਡੇ ਦਿਲ ਦੇ ਦਰਵਾਜ਼ੇ ਤੇ ਦਸਤਕ ਦਵੇ ਤਾਂ ਉਸ ਵਕਤ ਨਾ ਖੋਲ ਦੇਣਾ ਕਿਉਂਕਿ ਕੁਝ ਲੋਕਾਂ ਦੀ ਆਦਤ ਬੱਚਿਆਂ ਜਿਹੀ ਹੁੰਦੀ ਹੈ ਦਸਤਕ ਦੇ ਕੇ ਭੱਜ ਜਾਂਦੇ ਨੇ
ਜ਼ਿੰਦਗੀ ਦੇ ਹੱਥ ਨਹੀਂ ਹੁੰਦੇ ਪਰ ਕਦੇ ਕਦੇ ਤਾਂ ਏਦਾਂ ਦਾ ਥੱਪੜ ਮਾਰਦੀ ਹੈ ਕਿ ਪੂਰੀ ਉਮਰ ਯਾਦ ਰਹਿੰਦਾ ਹੈ
ਹਮੇਸ਼ਾ ਆਪਣਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਪਰਖਣ ਦੀ ਨਹੀਂ
ਸੁਖ ਤਾਂ ਸਵੇਰ ਦੀ ਤਰਾਂ ਹੁੰਦਾ ਹੈ ਮੰਗਣ ਤੇ ਨਹੀਂ ਜਾਗਣ ਤੇ ਮਿਲਦਾ ਹੈ
ਰਿਸ਼ਤੇ ਮਜਬੂਤ ਹੋਣੇ ਚਾਹੀਦੇ ਨੇ ਮਜਬੂਰ ਨਹੀਂ
ਕੁਝ ਰਿਸ਼ਤੇ ਨਿੰਮ ਦੇ ਦਰਖਤ ਦੀ ਤਰਾਂ ਹੁੰਦੇ ਨੇ ਪੱਤਿਆਂ ਚ ਭਾਵੇਂ ਕੜਵਾਹਟ ਹੁੰਦੀ ਹੈ ਪਰ ਛਾਂ ਠੰਡੀ ਹੀ ਦਿੰਦੇ ਨੇ
ਮਿੱਤਰ ਉਹ ਹੈ ਜੋ ਤੁਹਾਡੇ ਅਤੀਤ ਨੂੰ ਸਮਝਦਾ ਹੈ ਤੁਹਾਡੇ ਭਵਿੱਖ ਵਿੱਚ ਵਿਸ਼ਵਾਸ ਰੱਖਦਾ ਹੈ ਤੇ ਤੁਸੀਂ ਜਿਵੇਂ ਵੀ ਹੋ ਉਵੇਂ ਹੀ ਤੁਹਾਨੂੰ ਸਵੀਕਾਰ ਕਰਦਾ ਹੈ
ਸ਼ਾਂਤੀ ਦੀ ਇੱਛਾ ਹੋਵੇ ਤਾਂ ਪਹਿਲਾਂ ਇੱਛਾ ਨੂੰ ਸ਼ਾਂਤ ਕਰੋ
ਵਕਤ ਕਹਿੰਦਾ ਹੈ ਮੈਂ ਫਿਰ ਨਾ ਆਵਾਂਗਾ ਮੈਨੂੰ ਖੁਦ ਨਹੀਂ ਪਤਾ ਕਿ ਤੈਨੂੰ ਹਸਾਵਾਂਗਾ ਜਾਂ ਰੁਲਾਵਾਂਗਾ
ਜਿਉਣਾ ਹੈ ਤਾਂ ਇਸ ਪਲ ਵਿੱਚ ਜੀਅ ਲੈ ਕਿਉਂਕਿ ਮੈਂ ਕਿਸੇ ਵੀ ਹਾਲ ਇਸ ਪਲ ਨੂੰ ਅਗਲੇ ਪਲ ਤੱਕ ਰੋਕ ਨਹੀਂ ਪਾਵਾਂਗਾ
ਖੁਸ਼ੀ ਅਨਮੋਲ ਖਜ਼ਾਨਾ ਹੈ ਛੋਟੀਆਂ ਛੋਟੀਆਂ ਗੱਲਾਂ ਤੇ ਇਸ ਨੂੰ ਖਤਮ ਨਾ ਹੋਣ ਦਿਉ
ਆਪਣੀ ਜਿੰਦਗੀ ਨੂੰ ਇਦਾਂ ਜੀਉ ਕਿ ਰੱਬ ਨੂੰ ਪਸੰਦ ਆ ਜਾਉ ਦੁਨੀਆ ਵਾਲਿਆਂ ਦੀ ਪਸੰਦ ਤਾਂ ਰੋਜ਼ ਬਦਲਦੀ ਹੈ
ਜਿਨਾਂ ਲੋਕਾਂ ਨੇ ਤੁਹਾਡਾ ਸੰਘਰਸ਼ ਦੇਖਿਆ ਉਹੀ ਲੋਕ ਤੁਹਾਡੀ ਕਾਮਯਾਬੀ ਪਹਿਚਾਣਦੇ ਨੇ ਬਾਕੀ ਲੋਕਾਂ ਦੇ ਲਈ ਤਾਂ ਤੁਸੀਂ ਸਿਰਫ ਭਾਗਾਂ ਵਾਲੇ ਵਿਅਕਤੀ ਹੀ ਹੋ
ਜੋ ਅੱਜ ਮੁਫਤ ਦੀ ਨਸੀਹਤ ਕਬੂਲ ਨਹੀਂ ਕਰੇਗਾ ਉਸ ਨੂੰ ਕੱਲ ਮਹਿੰਗੇ ਦਾਮ ਵਿੱਚ ਅਫਸੋਸ ਖਰੀਦਣਾ ਪਵੇਗਾ
ਮਹਿਮਾਨ ਉਸ ਦੇ ਘਰ ਨਹੀਂ ਆਉਂਦੇ ਜਿਸ ਦਾ ਮਕਾਨ ਚੰਗਾ ਹੋਵੇ ਮਹਿਮਾਨ ਤਾਂ ਉਸਦੇ ਘਰ ਆਉਂਦੇ ਨੇ ਜਿਸ ਦਾ ਮਨ ਚੰਗਾ ਹੋਵੇ
ਜੀਵਨ ਚ ਖੁਸ਼ ਉਹੀ ਵਿਅਕਤੀ ਰਹਿੰਦਾ ਜੋ ਆਪਣੇ ਅੰਦਰ ਦੀ ਖੋਜ ਪੜਤਾਲ ਕਰਦਾ ਹੈ ਤੇ ਦੁਖੀ ਉਹੀ ਵਿਅਕਤੀ ਹੈ ਜੋ ਹਮੇਸ਼ਾ ਦੂਸਰਿਆਂ ਦੀ ਖੋਜ ਪੜਤਾਲ ਚ ਰਹਿੰਦਾ ਹੈ
ਜਿਸ ਦਾ ਜਿਹੋ ਜਿਹਾ ਚਰਿਤਰ ਹੁੰਦਾ ਹੈ ਉਸਦਾ ਉਹੋ ਜਿਹਾ ਹੀ ਮਿੱਤਰ ਹੁੰਦਾ ਹੈ
ਸ਼ੁੱਧਤਾ ਤਾ ਵਿਚਾਰਾਂ ਵਿੱਚ ਹੁੰਦੀ ਹੈ ਇਹ ਆਦਮੀ ਕਦੋਂ ਪਵਿੱਤਰ ਹੁੰਦਾ ਹੈ
ਝੁਕਣ ਨਾਲ ਰਿਸ਼ਤਾ ਗਹਿਰਾ ਹੋ ਜਾਵੇ ਤਾਂ ਝੁਕ ਜਾਉ ਪਰ ਹਰ ਵਾਰ ਜੇਕਰ ਤੁਹਾਨੂੰ ਹੀ ਝੁਕਣਾ ਪਵੇ ਤਾਂ ਰੁਕ ਜਾਉ
ਇਨਸਾਨ ਵੀ ਕੀ ਚੀਜ਼ ਹੈ ਦੌਲਤ ਕਮਾਉਣ ਲਈ ਸਿਹਤ ਖੋ ਦਿੰਦਾ ਹੈ ਤੇ ਸਿਹਤ ਨੂੰ ਵਾਪਸ ਪਾਉਣ ਲਈ ਦੌਲਤ ਖੋ ਦਿੰਦਾ ਹੈ
ਜੀਂਦਾ ਇਸ ਤਰਾਂ ਹੈ ਜਿਵੇਂ ਕਦੇ ਮਰੇਗਾ ਹੀ ਨਹੀਂ ਤੇ ਮਰ ਇਸ ਤਰਾਂ ਜਾਂਦਾ ਜਿਵੇਂ ਕਦੀ ਜਿਉਂਦਾ ਹੀ ਨਹੀਂ ਸੀ
ਸਮੁੰਦਰ ਸਭ ਦੇ ਲਈ ਇੱਕ ਹੈ ਪਰ ਕੁਝ ਉਸਦੇ ਵਿੱਚ ਮੋਤੀ ਲੱਭਦੇ ਨੇ ਕੁਝ ਮੱਛੀਆਂ ਕਈ ਸਿਰਫ ਪੈਰ ਹੀ ਗਿੱਲੇ ਕਰਦੇ ਨੇ ਕੁਝ ਤਰਦੇ ਨੇ ਕੁਝ ਲਹਿਰਾਂ ਦਾ ਆਨੰਦ ਉਠਾਉਂਦੇ ਨੇ ਤੇ ਕਈ ਡੁੱਬ ਵੀ ਜਾਂਦੇ ਨੇ ਜ਼ਿੰਦਗੀ ਵੀ ਸਮੁੰਦਰ ਦੀ ਤਰਾਂ ਹੀ ਹੈ ਤੇ ਇਹ ਸਿਰਫ ਸਾਡੇ ਤੇ ਨਿਰਭਰ ਕਰਦਾ ਹੈ ਕਿ ਇਸ ਜੀਵਨ ਰੂਪੀ ਸਮੁੰਦਰ ਚੋਂ ਅਸੀਂ ਕੀ ਪਾਉਣਾ ਚਾਹੁੰਦੇ ਹਾਂ ਅਸੀਂ ਕੀ ਲੱਭਣਾ ਹੈ
ਧੰਨ ਗਿਆਨ ਤੇ ਵਿਸ਼ਵਾਸ ਤਿੰਨੋ ਬਹੁਤ ਪੱਕੇ ਦੋਸਤ ਸੀ ਤਿੰਨੋ ਹਮੇਸ਼ਾ ਨਾਲ ਨਾਲ ਰਿਹਾ ਕਰਦੇ ਇੱਕ ਵਕਤ ਇਹੋ ਜਿਹਾ ਵੀ ਆਇਆ ਕਿ ਤਿੰਨਾਂ ਨੂੰ ਵਿਛੜਨਾ ਪਿਆ ਵਿਛੜਦੇ ਵਕਤ ਤਿੰਨਾਂ ਨੇ ਇੱਕ ਦੂਸਰੇ ਨੂੰ ਪੁੱਛਿਆ ਦੋਸਤ ਹੁਣ ਕਿੱਥੇ ਮਿਲਾਂਗੇ ਧੰਨ ਨੇ ਜਵਾਬ ਦਿੱਤਾ ਮੈਂ ਧੰਨਵਾਨ ਲੋਕਾਂ ਕੋਲ ਮਿਲਾਂਗਾ ਗਿਆਨ ਨੇ ਕਿਹਾ ਮੈਂ ਵਿਦਿਆਲਿਆ ਵਿੱਚ ਤੇ ਧਰਮ ਸਭਾਵਾਂ ਵਿੱਚ ਮਿਲਾਂਗਾ ਵਿਸ਼ਵਾਸ ਚੁੱਪ ਸੀ ਉਹ ਇਹਨਾਂ ਦੋਨਾਂ ਦੀਆਂ ਗੱਲਾਂ ਸੁਣ ਕੇ ਰੋਣ ਲੱਗ ਪਿਆ ਦੋਨਾਂ ਨੇ ਉਸਨੂੰ ਪੁੱਛਿਆ ਰੋ ਕਿਉਂ ਰਿਹਾ ਤੂੰ ਵੀ ਦੱਸ ਤੂੰ ਕਿੱਥੇ ਮਿਲੇਗਾ ਤਾਂ ਵਿਸ਼ਵਾਸ ਨੇ ਉਦਾਸ ਹੋ ਕੇ ਕਿਹਾ ਮੈਂ ਤਾਂ ਇੱਕ ਵਾਰ ਚਲਿਆ ਗਿਆ ਤਾਂ ਦੁਬਾਰਾ ਨਹੀਂ ਮਿਲਾਂਗਾ
ਇੱਕ 80 ਸਾਲ ਦੇ ਬਜ਼ੁਰਗ ਦਾ ਦਿਲ ਦਾ ਅਪਰੇਸ਼ਨ ਹੋਇਆ ਬਿੱਲ ਆਇਆ 8 ਲੱਖ ਰੁਪਏ ਤੇ ਬਿੱਲ ਨੂੰ ਵੇਖਦੇ ਹੀ ਬਜ਼ੁਰਗ ਰੋਣ ਲੱਗ ਪਿਆ ਡਾਕਟਰ ਨੇ ਕਿਹਾ ਰੋਵੋ ਨਾ ਅਸੀਂ ਬਿੱਲ ਨੂੰ ਥੋੜਾ ਘੱਟ ਕਰ ਦਿੰਦੇ ਆ ਤਾਂ ਬਜ਼ੁਰਗ ਨੇ ਜਵਾਬ ਦਿੱਤਾ ਕਿ ਬਿੱਲ ਤਾਂ ਬਹੁਤ ਘੱਟ ਹੈ ਇਹ 10 ਲੱਖ ਵੀ ਹੁੰਦਾ ਤਾਂ ਵੀ ਮੈਂ ਦੇ ਦਿੰਦਾ ਹੰਝੂ ਤਾਂ ਇਸ ਲਈ ਆਏ ਕਿ ਜਿਸ ਪਰਮਾਤਮਾ ਨੇ 80 ਸਾਲ ਇਸ ਦਿਲ ਨੂੰ ਸੰਭਾਲਿਆ ਉਸਨੇ 1 ਰੁਪਈਆ ਨਹੀਂ ਮੰਗਿਆ ਤੇ ਤੁਸੀਂ ਤਾਂ ਸਿਰਫ 3 ਘੰਟੇ ਸੰਭਾਲਿਆ ਤੇ 8 ਲੱਖ ਰੁਪਏ ਵਿੱਚ ਵਾਹ ਮੇਰੇ ਰੱਬਾ ਤੂੰ ਕਿੰਨਾ ਖਿਆਲ ਰੱਖਦਾ ਹੈ ਸਾਡਾ